Pages

Saturday, February 23, 2013

ਕਰਨ ਚੌਟਾਲਾ ਨੇ ਕੀਤਾ ਨੁੱਕੜ ਸਭਾਵਾਂ ਨੂੰ ਸੰਬੋਧਨ



ਸਿਰਸਾ, 22 ਫਰਵਰੀ  - ਇੰਡੀਅਨ ਨੈਸ਼ਨਲ ਲੋਕ ਦਲ ਦਾ ਕਾਂਗਰਸ ਦਾ ਪੋਲ ਖੋਲ੍ਹ ਮੁਹਿੰਮ ਤਾਊ ਦੇਵੀ ਲਾਲ ਦੀ ਚੌਥੀ ਪੀੜ੍ਹੀ ਨੇ ਆਪਣੇ ਹੱਥ ਲਿਆ ਹੈ | ਏਲਨਾਬਾਦ ਤੋਂ ਵਿਧਾਇਕ ਚੌਧਰੀ ਅਭੈ ਸਿੰਘ ਚੌਟਾਲਾ ਦੇ ਪੁੱਤਰ ਕਰਨ ਸਿੰਘ ਚੌਟਾਲਾ ਨੇ ਪੋਲ ਖੋਲ੍ਹ ਮੁਹਿੰਮ ਦੇ ਤਹਿਤ ਅੱਜ ਜ਼ਿਲ੍ਹੇ ਦੇ ਕਰੀਬ ਇਕ ਦਰਜਨ ਪਿੰਡਾਂ ਵਿੱਚ ਜਲਸਿਆਂ ਤੇ ਨੁੱਕੜ ਸਭਾਵਾਂ ਨੂੰ ਸੰਬੋਧਨ ਕੀਤਾ | ਪਿੰਡ ਬਾਜੇਕਾਂ ਤੇ ਕੰਗਣ ਪੁਰ ਵਿਖੇ ਜਲਸੇ ਵਿੱਚ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਕਰਨ ਸਿੰਘ ਚੌਟਾਲਾ ਨੇ ਕਾਂਗਰਸ ਉੱਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਕਾਂਗਰਸ ਸਾਜਿਸ਼ਕਰਤਾਵਾਂ ਤੇ ਭਿ੍ਸ਼ਟਾਚਾਰੀਆਂ ਦਾ ਜਮਾਵੜਾ ਹੈ ਜੋ ਹਮੇਸ਼ਾ ਆਪਣੇ ਵਿਰੋਧੀਆਂ ਨੂੰ ਜੇਲ੍ਹ ਭਿਜਵਾਉਣ ਦੀਆਂ ਯੋਜਨਾਵਾਂ ਬਣਾਉਾਦਾ ਰਹਿੰਦਾ ਹੈ | ਉਨ੍ਹਾਂ ਨੇ ਕਿਹਾ ਕਿ ਹੁਣ ਤਾਂ ਕਾਂਗਰਸੀ ਆਗੂ ਵੀ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਇਨੈਲੋ ਨੇਤਾਵਾਂ ਨੂੰ ਜੇਲ੍ਹ ਭਿਜਵਾਉਣ ਦੀ ਨਿੰਦਾ ਕਰ ਰਹੇ ਹਨ ਅਤੇ ਕਾਂਗਰਸ ਸਰਕਾਰ ਤੋਂ ਪੁੱਛ ਰਹੇ ਹਨ ਕਿ ਚੌਟਾਲਾ ਨੂੰ ਕਿਸ ਅਧਾਰ 'ਤੇ ਜੇਲ੍ਹ ਭਿਜਵਾਇਆ ਗਿਆ | ਉਨ੍ਹਾਂ ਨੇ ਕਿਹਾ ਕਿ ਹਰਿਆਣਾ ਬਣਨ ਤੋਂ ਬਾਅਦ ਨੌਕਰੀਆਂ ਲਾਉਣ ਵਾਲੇ ਤੇ ਹਟਾਉਣ ਵਾਲੇ ਨੂੰ ਕਦੇ ਸਜਾ ਨਹੀਂ ਹੋਈ | ਚੌਟਾਲਾ ਨੇ ਕਿਹਾ ਕਿ ਕਾਂਗਰਸੀ ਆਗੂ ਦੋਵਾਂ ਹੱਥਾਂ ਨਾਲ ਸੂਬੇ ਦੇ ਲੋਕਾਂ ਨੂੰ ਲੁੱਟ ਰਹੇ ਹਨ | ਸਰਕਾਰੀ ਖਜਾਨੇ ਦੀ ਦੁਰਵਰਤੋਂ ਕਰ ਰਹੇ ਹਨ ਪਰ ਇਨ੍ਹਾਂ ਨੂੰ ਰੋਕਣ ਟੋਕਣ ਵਾਲਾ ਕੋਈ ਨਹੀਂ ਹੈ | ਹਰ ਦਿਨ ਦੇਸ਼ ਤੇ ਪ੍ਰਦੇਸ਼ ਵਿੱਚ ਇਕ ਨਵਾਂ ਘੁਟਾਲਾ ਉਜਾਗਰ ਹੋ ਰਿਹਾ ਹੈ | ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇਤਾਂ ਤਾਂ ਸਮਝ ਰਹੇ ਹਨ ਕਿ ਓਮ ਪ੍ਰਕਾਸ਼ ਚੌਟਾਲਾ ਤੇ ਅਜੈ ਸਿੰਘ ਚੌਟਾਲਾ ਨੂੰ ਜੇਲ੍ਹ ਵਿੱਚ ਬੰਦ ਕੀਤੇ ਜਾਣ ਨਾਲ ਇਨੈਲੋ ਦੇ ਕਾਰਕੰੁਨਾਂ ਦੇ ਹੌਸਲੇ ਪਸਤ ਹੋ ਜਾਣਗੇ ਪਰ ਇਹ ਉਨ੍ਹਾਂ ਦੀ ਬਹੁਤ ਵੱਡੀ ਭੁੱਲ ਹੋਵੇਗੀ | ਇਨੈਲੋ ਕਾਰਕੰੁਨ ਪਹਿਲਾਂ ਤੋਂ ਕਿਤੇ ਜ਼ਿਆਦਾ ਸਰਗਰਮ ਹੋ ਕੇ ਕਾਂਗਰਸ ਦੇ ਘੁਟਾਲਿਆਂ ਦੀ ਪੋਲ੍ਹ ਖੋਲ ਕੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰ ਰਹੇ ਹਨ | ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਲੋਕ ਕਾਂਗਰਸ ਦੀਆਂ ਨੀਤੀਆ ਤੋਂ ਡਾਢੇ ਤੰਗ ਹਨ ਅਤੇ ਇਸ ਸਰਕਾਰ ਤੋਂ ਖਲਾਸੀ ਚਾਹੁੰਦੇ ਹਨ | ਲੋਕ ਹੁਣ ਸਿਰਫ ਚੋਣਾਂ ਦਾ ਇੰਤਜਾਰ ਕਰ ਰਹੇ ਹਨ | ਇਸ ਮੌਕੇ 'ਤੇ ਇਨੈਲੋ ਜ਼ਿਲ੍ਹਾ ਪ੍ਰਧਾਨ ਪਦਮ ਜੈਨ | ਸਾਬਕਾ ਮੰਤਰੀ ਭਾਗੀ ਰਾਮ, ਸ਼ਹਿਰੀ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਮਹਿਤਾ, ਇਨੈਲੋ ਜ਼ਿਲ੍ਹਾ ਪ੍ਰਧਾਨ ਸ੍ਰੀਮਤੀ ਕਿ੍ਸ਼ਨਾ ਫੌਗਾਟ, ਜਸਵੀਰ ਜੱਸਾ, ਆਰ.ਕੇ. ਭਾਰਦਵਾਜ, ਹੰਸ ਰਾਜ ਕੰਬਜ, ਵਿਨੋਦ ਦੜਬੀ, ਮਹਾਂਵੀਰ ਸ਼ਰਮਾ ਆਦਿ ਇਨੈਲੋ ਆਗੂ ਵੀ ਉਨ੍ਹਾਂ ਨਾਲ ਸਨ |