Pages

Monday, April 21, 2014

ਟਾਈਟਲਰ ਨੂੰ ਕਲੀਨ ਚਿੱਟ ਦੇ ਕੇ ਅਮਰਿੰਦਰ ਨੇ ਸਿੱਖਾਂ ਦੇ ਹਿਰਦੇ ਵਲੂੰਧਰੇ-ਬੀਬਾ ਬਾਦਲ

 ਬਠਿੰਡਾ, - ਬਠਿੰਡਾ ਤੋਂ ਅਕਾਲੀ-ਭਾਜਪਾ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ ਵੱਲੋਂ ਜਗਦੀਸ਼ ਟਾਈਟਲਰ ਨੂੰ ਕਲੀਨ ਚਿੱਟ ਦੇਣ ਨਾਲ ਕੈਪਟਨ ਦਾ ਸਿੱਖ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ ਜਿਸ ਨਾਲ ਸਿੱਖਾਂ ਦੇ ਹਿਰਦੇ ਵਲੂੰਦਰੇ ਗਏ | ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕੈਪਟਨ ਵੱਲੋਂ ਨਵੰਬਰ 1984 ਦੇ ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀ ਮੰਨੇ ਜਾਂਦੇ ਜਗਦੀਸ਼ ਟਾਈਟਲਰ ਨੂੰ ਕਲੀਨ ਚਿੱਟ ਦੇਣੀ ਪੂਰੀ ਸਿੱਖ ਕੌਮ ਨੂੰ ਚੁਣੌਤੀ ਦੇਣ ਬਰਾਬਰ ਹੈ | ਅਮਰਿੰਦਰ ਲਈ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਉਹ ਅਜਿਹੇ ਮੌਕੇ ਅਜਿਹੇ ਬਿਆਨ ਦੇ ਕੇ ਆਪਣੀ ਲਿਆਕਤ ਦਾ ਜਲੂਸ ਕੱਢ ਰਹੇ ਹਨ | ਬੀਬਾ ਬਾਦਲ ਨੇ ਕਿਹਾ ਕਿ ਮੈਂ ਉਸ ਸਮੇਂ ਦਿਲੀ 'ਚ ਹੀ ਸੀ, ਮੈਂ ਉਸ ਸਮੇਂ ਜਿਹੜੇ ਸਿੱਖਾਂ ਨੂੰ ਮਾਰਿਆ ਗਿਆ ਸੀ ਸਾਰਾ ਕੁੱਝ ਅੱਖੀਂ ਦੇਖਿਆ ਤੇ ਮੈਂ ਇਕ ਵਲੰਟੀਅਰ ਤੌਰ 'ਤੇ ਪੀੜਤ ਸਿੱਖਾਂ ਦੀ ਮਦਦ ਕੀਤੀ ਸੀ, ਪਰ ਅਮਰਿੰਦਰ ਸਿੰਘ ਕਹਿੰਦੇ ਹਨ ਕਿ ਜਗਦੀਸ਼ ਟਾਈਟਲਰ ਬੇਕਸੂਰ ਹੈ ਇਹ ਸਰਾਸਰ ਗ਼ਲਤ ਹੈ ਉਹ ਵੋਟਾਂ ਦੀ ਰਾਜਨੀਤੀ ਖੇਡ ਕੇ ਇਹ ਭੁੱਲ ਗਿਆ ਕਿ ਸੱਚ ਤਾਂ ਦੀਵਾਰ 'ਤੇ ਲਿਖਿਆ ਪੜ੍ਹ ਲਿਆ ਜਾਂਦਾ ਹੈ, ਇਸ ਦਾ ਜਵਾਬ ਪੰਜਾਬ ਦੇ ਸਿੱਖ ਅਮਰਿੰਦਰ ਨੂੰ ਜ਼ਰੂਰ ਦੇਣਗੇ ਤੇ ਗੁਰੂ ਕੀ ਨਗਰੀ ਦੇ ਲੋਕ ਅਮਰਿੰਦਰ ਨੂੰ ਕਦੇ ਵੀ ਮਾਫ਼ ਨਹੀਂ ਕਰਨਗੇ