Tuesday, May 19, 2020

ਗੁਰਦਾਸਪੁਰ ਰੇਲਵੇ ਸਟੇਸ਼ਨ ਤੋਂ ਵਿਸ਼ੇਸ ਰੇਲ ਗੱਡੀ ਰਾਹੀਂ 1195 ਪਰਵਾਸੀ ਮਜ਼ਦੂਰਾਂ ਨੂੰ ਉੱਤਰ ਪ੍ਰਦੇਸ਼ ਸੂਬੇ ਲਈ ਕੀਤਾ ਰਵਾਨਾ

 1195 parwasi majdoor uttar pardesh lai rwana

  ਗੁਰਦਾਸਪੁਰ। dr rakesh punj
ਪੰਜਾਬ ਸਰਕਾਰ ਨੇ ਪਰਵਾਸੀ ਮਜ਼ਦੂਰਾਂ ਦੀ ਫੜੀ ਬਾਂਹ-ਵਿਧਾਇਕ ਪਾਹੜਾ
ਗੁਰਦਾਸਪੁਰ ਰੇਲਵੇ ਸਟੇਸ਼ਨ ਤੋਂ ਵਿਸ਼ੇਸ ਰੇਲ ਗੱਡੀ ਰਾਹੀਂ 1195 ਪਰਵਾਸੀ ਮਜ਼ਦੂਰਾਂ ਨੂੰ ਉੱਤਰ ਪ੍ਰਦੇਸ਼ ਸੂਬੇ ਲਈ ਕੀਤਾ ਰਵਾਨਾ
ਆਪਣੇ ਘਰ ਜਾ ਰਹੇ ਯਾਤਰੀਆਂ ਵੱਲੋਂ ਪੰਜਾਬ ਸਰਕਾਰ ਦਾ ਧੰਨਵਾਦ
ਗੁਰਦਾਸਪੁਰ, 19 ਮਈ (         ) ਕੋਰੋਨਾ ਵਾਇਰਸ ਕਰਕੇ ਲਾਗੂ ਦੇਸ਼ ਵਿਆਪੀ ਲਾਕ ਡਾਊਨ ਕਰਕੇ ਆਪਣੇ ਘਰਾਂ ਨੂੰ ਵਾਪਸ ਜਾਣ ਦੇ ਚਾਹਵਾਨ ਹੋਰਨਾਂ ਰਾਜਾਂ ਦੇ ਵਸਨੀਕਾਂ ਨੂੰ ਆਪਣੇ ਘਰ ਭੇਜਣ ਲਈ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਿਸ਼ੇਸ਼ ਪਹਿਲਕਦਮੀ ਤਹਿਤ ਕੀਤੇ ਪ੍ਰਬੰਧਾਂ ਦੇ ਚਲਦਿਆਂ ਅੱਜ ਸ. ਬਰਿੰਦਰਮੀਤ ਸਿੰਘ ਪਾਹੜਾ ਹਲਕਾ ਵਿਧਾਇਕ ਗੁਰਦਾਸਪੁਰ, ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਗੁਰਦਾਸਪੁਰ, ਸਵਰਨਦੀਪ ਸਿੰਘ ਐਸ.ਐਸ.ਪੀ ਗੁਰਦਾਸਪੁਰ ਅਤੇ ਤੇਜਿੰਦਰਪਾਲ ਸਿੰਘ ਸੰਧੂ ਵਧੀਕ ਡਿਪਟੀ ਕਮਿਸ਼ਨਰ ਵਲੋਂ ਰੇਲਵੇ ਸਟੇਸ਼ਨ ਗੁਰਦਾਸਪੁਰ ਤੋਂ ਵਿਸ਼ੇਸ ਰੇਲ ਗੱਡੀ ਰਾਹੀਂ 1195 ਪਰਵਾਸੀ ਮਜਦੂਰਾਂ ਨੂੰ ਉੱਤਰ ਪ੍ਰਦੇਸ਼ ਸੂਬੇ ਲਈ ਰਵਾਨਾ ਕੀਤਾ ਗਿਆ।
ਇਸ ਮੌਕੇ ਵਿਧਾਇਕ ਪਾਹੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਪਰਵਾਸੀ ਮਜ਼ਦੂਰਾਂ ਦੀ ਬਾਂਹ ਫੜ•ੀ ਹੈ, ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਪਰਵਾਸੀ ਮਜਦੂਰਾਂ ਨੂੰ ਉਨਾਂ ਦੇ ਜੱਦੀ ਰਾਜਾਂ ਅੰਦਰ ਭੇਜਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਉਨਾਂ ਦੇ ਜਾਣ ਦਾ ਸਾਰਾ ਖਰਚਾ ਪੰਜਾਬ ਸਰਕਾਰ ਵਲੋਂ ਕੀਤਾ ਗਿਆ ਹੈ। ਉਨਾਂ ਕਿਹਾ ਕਿ ਜਿਲਾ ਗੁਰਦਾਸਪੁਰ ਅੰਦਰ ਵੀ ਲਗਾਤਾਰ ਪਰਵਾਸੀ ਮਜਦੂਰਾਂ ਨੂੰ ਉਨਾਂ ਦੇ ਸੂਬਿਆਂ ਅੰਦਰ ਭੇਜੇ ਜਾਣ ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ ਅਤੇ ਇਥੇ ਪਰਵਾਸੀ ਮਜਦੂਰਾਂ ਦੇ ਰਹਿਣ ਅਤੇ ਖਾਣਪੀਣ ਦੇ ਸਾਰੇ ਪ੍ਰਬੰਧ ਕੀਤੇ ਗਏ ਸਨ ਤੇ ਉਨਾਂ ਦੀ ਹਰ ਲੋੜੀਦੀ ਜਰੂਰਤ ਪੂਰੀ ਕੀਤੀ ਜਾ ਰਹੀ ਸੀ। ਉਨਾਂ ਕਿਹਾ ਕਿ ਜਿਲਾ ਪ੍ਰਸ਼ਾਸਨ ਦੀ ਸਮੁੱਚੀ ਟੀਮ ਵਲੋਂ ਪਰਵਾਸੀ ਮਜ਼ਦੂਰਾਂ ਨੂੰ ਘਰ ਵਾਪਸੀ ਲਈ ਸ਼ਲਾਘਾਯੋਗ ਉਪਰਾਲੇ ਕੀਤੇ ਹਨ।
ਇਸ ਤੋਂ ਪਹਿਲਾਂ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਪਰਵਾਸੀ ਮਜਦੂਰਾਂ ਨਾਲ ਗੱਲਬਾਤ ਕੀਤੀ ਤੇ ਕਿਹਾ ਕਿ ਉਨਾਂ ਨੂੰ ਘਰ ਵਾਪਸ ਪੁਹੰਚਾਉਣ ਲਈ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਅੱਗੇ ਦੱਸਿਆ ਕਿ ਅੱਜ ਗੁਰਦਾਸਪੁਰ ਰੇਲਵੇ ਸਟੇਸ਼ਨ ਤੋਂ ਗੋਰਖਪੁਰ (ਉੱਤਰ ਪ੍ਰਦੇਸ਼ ਸੂਬੇ) ਨੂੰ ਵਿਸ਼ੇਸ ਰੇਲ ਗੱਡੀ ਰਵਾਨਾ ਕੀਤੀ ਗਈ ਹੈ, ਜੋ ਬਰੇਲੀ ਅਤੇ ਗੌਂਡਾ ਸਟੇਸ਼ਨਾਂ 'ਤੇ ਰੁਕੇਗੀ। ਪਰਵਾਸੀ ਮਜਦੂਰਾਂ ਨੂੰ ਸਰਕਾਰੀ ਕਾਲਜ, ਗੁਰਦਾਸਪੁਰ ਅਤੇ ਰਾਧਾ ਸੁਆਮੀ ਸਤਿਸੰਗ ਘਰ, ਖਤੀਬ, ਬਾਈਪਾਸ ਬਟਾਲਾ ਵਿਖੇ ਪਹਿਲਾਂ ਇਕੱਤਰ ਕੀਤਾ ਗਿਆ। ਉਪਰੰਤ ਉਨਾਂ ਦੀ ਰਜਿਸ਼ਟਰੇਸ਼ਨ ਅਤੇ ਮੈਡੀਕਲ ਸਕਰੀਨਿੰਗ ਕੀਤੀ ਗਈ ਅਤੇ ਖਾਣ ਤੇ ਪੀਣ ਦੀਆਂ ਵਸਤਾਂ ਦੇ ਕੇ ਸਮਾਜਿਕ ਦੂਰੀ ਦਾ ਧਿਆਨ ਰੱਖਦਿਆਂ ਹੀ ਰਵਾਨਾ ਕੀਤਾ ਗਿਆ ਹੈ। ਯਾਤਰੀਆਂ ਨੂੰ ਪੀਣ ਲਈ ਦੋ ਬੋਤਲਾਂ ਪਾਣੀ, ਚਨੇ, ਗੁੜ, ਬਿਸਕੁਟ ਅਤੇ ਫਲ ਦਿੱਤੇ ਗਏ ਤਾਂ ਜੋ ਰਸਤੇ ਵਿਚ ਉਨਾਂ ਨੂੰ ਖਾਣਪੀਣ ਦੀ ਕੋਈ ਮੁਸ਼ਕਿਲ ਨਾ ਆਵੇ।
ਸਰਕਾਰੀ ਕਾਲਜ ਗੁਰਦਾਸਪੁਰ ਤੋਂ ਰਵਾਨਾ ਹੋਏ ਉੱਤਰ ਪ੍ਰਦੇਸ਼ ਦੇ ਨਿਵਾਸੀ ਯਾਤਰੀਆਂ ਨੇ ਵੀ ਭਾਵੁਕ ਹੁੰਦਿਆਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਜਿਲਾ ਪ੍ਰਸ਼ਾਸਨ ਵਲੋਂ ਉਨਾਂ ਨੂੰ ਬਹੁਤ ਇੱਜ਼ਤ ਮਾਣ ਨਾਲ ਰਵਾਨਾ ਕੀਤਾ ਗਿਆ ਹੈ, ਜਿਸ ਲਈ ਉਹ ਹਮੇਸ਼ਾ ਰਿਣੀ ਰਹਿਣਗੇ। ਉਨਾਂ ਦੱਸਿਆ ਕਿ ਜਿਲਾ ਪ੍ਰਸ਼ਾਸਨ ਵਲੋਂ ਉਨਾਂ ਇਥੇ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਗਈ ਤੇ ਹਰ ਲੋੜੀਦੀ ਸਹੂਲਤ ਪੁਜਦਾ ਕੀਤੀ ਗਈ ਸੀ। ਨਾਲ ਹੀ ਉਨਾਂ ਇਹ ਵੀ ਕਿਹਾ ਕਿ ਉਹ ਲਾਕਡਾਊਨ ਖੁੱਲ•ਣ ਬਾਅਦ ਗੁਰਦਾਸਪੁਰ ਜਰੂਰ ਵਾਪਸ ਆਉਣਗੇ। ਯਾਤਰੀਆਂ ਨੇ ਕਿਹਾ ਕਿ ਉਹ ਵਾਪਸ ਤਾਂ ਨਹੀਂ ਸੀ ਜਾਣਾ ਚਾਹੁੰਦੇ ਪਰੰਤੂ ਕੋਰੋਨਾਵਾਇਰਸ ਕਰਕੇ ਮਜ਼ਬੂਰੀ ਵਸ ਹੀ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਹਨ।
ਇਸ ਤੋਂ ਪਹਿਲਾਂ ਸ. ਬਰਿੰਦਰਮੀਤ ਸਿੰਘ ਪਾਹੜਾ ਹਲਕਾ ਵਿਧਾਇਕ ਗੁਰਦਾਸਪੁਰ ਵਲੋਂ ਵੀ ਸਰਕਾਰੀ ਕਾਲਜ, ਗੁਰਦਾਸਪੁਰ ਵਿਖੇ ਪਰਵਾਸੀ ਮਜਦੂਰਾਂ ਨਾਲ ਗੱਲਬਾਤ ਕੀਤੀ ਗਈ। ਇਸ ਮੌਕੇ ਨੈਸ਼ਨਲ ਐਵਾਰਡੀ ਰੋਮੇਸ ਮਹਾਜਨ ਪ੍ਰੋਜੈਕਟ ਡਾਇਰੈਕਟਰ ਰੈੱਡ ਕਰਾਸ ਡਰੱਗ ਡੀ-ਅਡਿਕਸ਼ਨ ਸੈਂਟਰ ਗੁਰਦਾਸਪੁਰ ਵਲੋਂ ਵੀ ਪਰਵਾਸੀ ਮਜਦੂਰਾਂ ਨੂੰ ਸਾਬੁਣ, ਸ਼ੈਨੀਟਾਇਜ਼ਰ ਅਤੇ ਮਾਸਕ ਵੰਡੇ ਗਏ।
ਇਸ ਮੌਕੇ ਸ. ਸਕੱਤਰ ਸਿੰਘ ਬੱਲ ਐਸ.ਡੀ.ਐਮ ਗੁਰਦਾਸਪੁਰ, ਰਮਨ ਕੋਛੜ ਸਹਾਇਕ ਕਮਿਸ਼ਨਰ (ਜ)-ਕਮ-ਐਸ.ਡੀ.ਐਮ ਦੀਨਾਨਗਰ, ਮੈਡਮ ਅਮਨਦੀਪ ਕੋਰ ਸਹਾਇਕ ਕਮਿਸ਼ਨਰ (ਸ਼ਿਕਾਇਤਾਂ), ਬਲਦੇਵ ਸਿੰਘ ਰੰਧਾਵਾ ਆਰ.ਟੀ.ਏ ਗੁਰਦਾਸਪੁਰ, ਸ. ਹਰਵਿੰਦਰ ਸਿੰਘ ਐਸ.ਪੀ (ਡੀ),ਚੇਅਰਮੈਨ ਐਡਵੇਕੈਟ ਬਲਜੀਤ ਸਿੰਘ ਪਾਹੜਾ, ਅਰਵਿੰਦ ਸਲਵਾਨ ਤਹਿਸਲੀਦਾਰ ਗੁਰਦਾਸਪੁਰ, ਬਲਜਿੰਦਰ ਸਿੰਘ ਤਹਿਸੀਲਦਾਰ, ਤਰਸੇਮ ਲਾਲ ਨਾਇਬ ਤਹਿਸਲੀਦਾਰ, ਐਚ.ਐਸ ਗਿੱਲ ਨਾਇਬ ਤਹਿਸਲੀਦਾਰ, ਰੋਬਨਜੀਤ ਕੋਰ ਨਾਇਬ ਤਹਿਸੀਲਦਾਰ, ਐਨ.ਪੀ ਸਿੰਘ ਐਕਸੀਅਨ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ-ਕਮ –ਨੋਡਲ ਅਫਸਰ ਗੁਰਦਾਸਪੁਰ, ਪਰਮਿੰਦਰ ਸਿੰਘ ਸੈਣੀ ਜਿਲਾ ਗਾਈਡੈਂਸ ਕਾਊਂਸਲਰ, ਕੰਵਰਜੀਤ ਰੱਤੜਾ ਐਸ.ਡੀ.ਓ, ਪਰਮਿੰਦਰ ਸਿੰਘ ਡੀ.ਐਸ.ਪੀ ਆਦਿ ਮੋਜੂਦ ਸਨ।

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>