Sunday, May 19, 2013

ਦੇਖੋ ਦੋਸਤੋ ਅੱਜ ਜੋ ਚੋਣਾਂ ਰਾਹੀਂ ,, ਲੋਕਤੰਤਰ ਦੀ ਮਜਬੂਤੀ ਲਈ ਸ਼ਾਮ ਤੱਕ ਸਮੇਤ ਚੋਣ ਕਮਿਸ਼ਨਰ ,, ਮੁਖ ਮੰਤਰੀ ਵਲੋਂ ਡੀਂਗਾ ਮਾਰੀਆਂ ਜਾਣਗੀਆਂ,, ਉਸ ਵਾਰੇ ਅਸੀਂ ਸਾਰੇ ਚੰਗੀ ਤਰਾਂ ਜਾਣਦੇ ਹਾਂ,, ਇਹ ਨਾਂ ਲੋਕਤੰਤਰ ਦੀ ਜਿੱਤ ਹੈ ,, ਨਾਂ ਲੋਕਾਂ ਦੀ ,, ਇਹ ਕੁਛ ਟੱਬਰਾਂ ਦੀ ਜਿੱਤ ਹੈ ,,, ਓਹਨਾ ਜਿੱਤ ਹੀ ਜਾਣਾ ਹੈ | ਨਾਲੇ ਸਾਡੇ ਤੇ ਖੁਸ਼ੀ ਵੀ ਜ਼ਾਹਿਰ ਕਰਨੀ ਹੈ ਕਿ ਲੋਕ ਇੱਕ ਵਾਰ ਫ਼ਿਰ ਬੁਧੂ ਬਣੇ ,,,,,
ਮੈਨੂ ਲਗਦਾ ਸਾਡੇ ਮੁਲਕ ਵਿਚ ਅਮਰੀਕਾ ਵਰਗੀ ਵਿਵਸਥਾ ਚਾਹੀਦੀ ਹੈ ,, ਜਿਸਦੀ ਸਰਕਾਰ ਓਹ ਆਪਣੇ ਪ੍ਰਤੀਨਿਧੀ ਆਪਣੇ ਆਪ ਨਾਮਜਦ ਕਰ ਦੇਣ ,, ਘੱਟੋ ਘੱਟ ਲੋਕਾਂ ਵਿਚ ਆਪਸੀ ਫਿੱਕ ਤਾਂ ਨਾ ਪਵੇ ,, ਨਾਲੇ ਜਦੋਂ ਤੁਸੀਂ ਹਰ ਗੱਲ ਅਮਰੀਕਾ ਤੋਂ ਹੀ ਸੁਰੂ ਕਰਦੇ ਹੋਂ, ਤਾਂ ਘੱਟੋ ਘੱਟ ਇਹ ਪ੍ਰਕਿਰਿਆ ਜਰੂਰ ਅਮਰੀਕਾ ਵਾਂਗੂ ਕਰ ਲਈ ਜਾਵੇ ,, ਪਾਰਲੀਮੇਂਟ ਜੇ ਕਰ ਦੇਵੇ ਤਾਂ ਸਭ ਦਾ ਭਲਾ ,, ਕਿਓਂ ਕੇ ਜੇ ਕੋਈ ਇੱਕ ਦੁਕਾ ਮੇਰੇ ਵਰਗਾ ਜਿੱਤ ਵੀ ਜਾਂਦਾ ਹੈ , ਉਸਦੀ ਹਾਲਤ ਤਾਂ ਖੇਤ ਪਏ ਗਧੇ ਤੋਂ ਵੀ ਮਾੜੀ ਹੋਣੀ ਹੈ | ਇਹ ਆਪਾਂ ਸਭ ਜਾਣਦੇ ਹਾਂ ,, ਕਿਓਂ ਕਿ ਦੋਵੇ ਪਿਓ ਪੁੱਤ ਹਰ ਥਾਂ ਇਹ ਬਿਆਨ ਜਰੂਰ ਦਿੰਦੇ ਨੇ ,, ਹੋਰ ਭਾਵੇਂ ਸਾਰਾ ਕੁਛ ਰਿਹ ਜਾਵੇ ,,,,,,,?? ਬਾਕੀ ਤੁਸੀਂ ਆਪ ਸਿਆਣੇ ਹੋਂ ,,, ਆਪਣੇ ਕੁਮਿੰਟ ਜਰੂਰ ਦਿਓ ,,, ਕਿ ਮੈਂ ਠੀਕ ਬੋਲਿਆ ਜਾਂ ਐਂਵੇ ਹੀ ਕੁਫਰ ਤੋਲਿਆ ,, ਜੇ ਠੀਕ ਲੱਗੇ ਤਾਂ ਆਪਣੀਆ ਕੰਧਾ ਤੇ ਚਿਪਕਾ ਵੀ ਲਿਓ

Sunday, May 12, 2013

ਬਰਨਾਲਾ ਦੇ ਪੱਤਰਕਾਰਾਂ ਉਤੇ ਹਮਲਾ ਕਰਨ ਵਾਲਾ ਮੁੱਖ ਮੁਲਜ਼ਮ ਗ੍ਰਿਫ਼ਤਾਰ


ਅਦਾਲਤ ਨੇ ਜੁਡੀਸਲ ਰਿਮਾਂਡ ਤਹਿਤ 25 ਮਈ ਤੱਕ ਜੇਲ ਭੇਜਿਆ








 

ਬਰਨਾਲਾ 12 ਮਈ - ਬਰਨਾਲਾ ਵਿਖੇ ਹਿੰਦੀ ਅਖਬਾਰ ਭਾਸਕਰ ਦੇ ਦੋ ਪੱਤਰਕਾਰਾਂ ਨੂੰ ਕੁੱਟਣ ਵਾਲੇ ਨਾਮਜਦ ਦੋਸ਼ੀਆਂ 'ਚੋਂ ਮੁੱਖ ਮੁਲਜ਼ਮ ਰਾਮ ਕੁਮਾਰ ਵਿਆਸ ਇੰਸਪੈਕਟਰ ਪੰਜਾਬ ਐਗਰੋ ਅਤੇ ਆਰ.ਆਰ.ਐਸ.ਐਸ. ਕਾਰਜ਼ਕਰਤਾ ਨੂੰ ਅੱਜ ਬਰਨਾਲਾ ਪੁਲਸ ਨੇ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ। ਪੁਲਿਸ ਵੱਲੋਂ ਡਿਊਟੀ ਮੈਜਿਸਟਰੇਟ ਦੇ ਪੇਸ਼ ਕਰਨ ਉਪਰੰਤ ਮੁਲਜ਼ਮ ਨੂੰ 25 ਮਈ ਤੱਕ ਜੇਲ઺ ਭੇਜ ਦਿੱਤਾ ਹੈ। ਜਿਕਰਯੋਗ ਹੈ ਕਿ ਕਥਿੱਤ ਤੌਰ 'ਤੇ ਘੋਟਾਲੇ ਕਰਨ ਦੀ ਖ਼ਬਰ ਪ੍ਰਕਾਸਤ ਕਰਨ ਤੋਂ ਖਫ਼ਾ ਹੋਏ ਉਕਤ ਇੰਸਪੈਕਟਰ ਵੱਲੋਂ ਸਾਥੀਆਂ ਸਮੇਤ 24 ਅਪਰੈਲ ਨੂੰ ਭਾਸਕਰ ਅਖ਼ਬਾਰ ਦੇ ਦੋ ਪੱਤਰਕਾਰਾਂ ਜਤਿੰਦਰ ਦਿਉਗਣ ਅਤੇ ਹਿੰਮਾਂਸੂ ਦੂਆ ਨੂੰ ਇੱਕ ਸਾਜਿਸ ਤਹਿਤ ਬੁਲਾ ਕੇ ਉਨ઺ਾਂ 'ਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ। ਜਿੰਨ઺ਾਂ 'ਚ ਕੁਝ ਭਾਜਪਾ ਆਗੂ ਵੀ ਸਨ। ਹਮਲਵਰਾਂ ਦਾ ਸਬੰਧ ਸੱਤਾ 'ਚ ਭਾਈਵਾਲ ਪਾਰਟੀ ਭਾਜਪਾ ਨਾਲ ਸਬੰਧ ਹੋਣ ਕਾਰਨ ਅਤੇ ਸਿਆਸੀ ਦਬਾਅ ਕਾਰਨ ਪੁਲਸ ਗ੍ਰਿਫ਼ਤਾਰ ਕਰਨੋਂ ਹਿਚਕਚਾਅ ਰਹੀ ਸੀ। ਪੁਲਿਸ ਦੇ ਰਵੱਈਏ ਤੋਂ ਖਫ਼ਾ ਹੋ ਕੇ ਜਿਲ઺ੇ ਭਰ ਦੇ ਪੱਤਰਕਾਰਾਂ ਵੱਲੋਂ ਅਕਾਲੀ ਭਾਜਪਾ, ਪੁਲਿਸ ਅਤੇ ਸਿਵਲ ਪ੍ਰਸਾਸਨ ਦਾ ਜਿਥੇ ਬਾਈਕਾਟ ਕੀਤਾ ਗਿਆ ਉਥੇ ਕਿਸਾਨ ਮਜ਼ਦੂਰ ਯੂਨੀਅਨਾਂ ਤੋਂ ਇਲਾਵਾ ਸਫਾਈ ਸੇਵਕ ਯੂਨੀਅਨ ਤੇ ਸਘੰਰਸ਼ਸ਼ੀਲ ਜਥੇਬੰਦੀਆਂ ਦੇ ਸਹਿਯੋਗ ਸਦਕਾ ਸੰਘਰਸ਼ ਆਰੰਭ ਕੀਤਾ ਗਿਆ। ਜਿਸ ਤਹਿਤ ਡੀ.ਸੀ.ਦਫ਼ਤਰ ਅੱਗੇ ਧਰਨੇ ਉਪਰੰਤ 5 ਮਈ ਨੂੰ ਭਰਵੀਂ ਮੀਟਿੰਗ ਕਰਕੇ ਸ਼ਹਿਰ ਵਿੱਚ ਰੋਸ ਮਾਰਚ ਕਰਕੇ ਥਾਣਾ ਸਿਟੀ ਅੱਗੇ ਸੰਕੇਤਕ ਧਰਨਾ ਦਿੱਤਾ ਵੀ ਦਿੱਤਾ ਗਿਆ। ਪੁਲਸ ਦੀ ਟਾਲ ਮਟੋਲ ਵਾਲੀ ਨੀਤੀ ਨੂੰ ਭਾਂਪਦਿਆਂ 13 ਮਈ ਨੂੰ ਐਸ.ਐਸ.ਪੀ. ਦਫ਼ਤਰ ਅੱਗੇ ਧਰਨਾ ਰੱਖਿਆ ਹੋਇਆ ਹੈ। ਪੱਤਰਕਾਰਾਂ ਦਾ ਲਗਾਤਾਰ ਤਿੱਖਾ ਹੁੰਦਾ ਜਾ ਰਿਹਾ ਸਘੰਰਸ਼ ਦਾ ਅਸਰ ਅੱਜ ਉਸ ਵੇਲੇ ਨਜ਼ਰ ਆਇਆ ਜਦੋ ਬਰਨਾਲਾ ਪੁਲਸ ਨੇ ਅੱਜ ਸਵੇਰੇ ਘਟਨਾ ਦੇ ਮੁੱਖ ਮੁਲਜ਼ਮ ਰਾਮ ਕੁਮਾਰ ਵਿਆਸ ਨੂੰ ਉਸਦੇ ਘਰੋਂ ਗ੍ਰਿਫਤਾਰ ਕਰ ਲਿਆ ਅਤੇ ਛੁੱਟੀ ਦੇ ਬਾਵਜੂਦ ਡਿਊਟੀ ਮੈਜਿਸਟਰੇਟ ਦੇ ਪੇਸ਼ ਕੀਤਾ ਗਿਆ। ਜਿਸ ਨੂੰ 25 ਮਈ ਤੱਕ ਜੇਲ઺ ਭੇਜ ਦਿੱਤਾ ਹੈ। ਪੱਤਰਕਾਰ ਐਕਸ਼ਨ ਕਮੇਟੀ ਨੇ ਇਸ ਗ੍ਰਿਫ਼ਤਾਰੀ ਨੂੰ ਸੰਘਰਸ਼ ਦੀ ਮੁੱਢਲੀ ਜਿੱਤ ਦੱਸਦਿਆਂ 13 ਮਈ ਦਾ ਪ੍ਰੋਗਰਾਮ ਮਿਥੇ ਪ੍ਰੋਗਰਾਮ ਅਨੁਸਾਰ ਕਰਨ ਦਾ ਫੈਸਲਾ ਅਟੱਲ ਰੱਖਿਆ ਹੈ। ਐਕਸ਼ਨ ਕਮੇਟੀ ਵੱਲੋਂ ਜਿਲ઺ੇ ਦੇ ਸਮੂਹ ਪੱਤਰਕਾਰਾਂ ਅਤੇ ਭਰਾਤਰੀ ਜਥੇਬੰਦੀਆਂ ਨੂੰ ਸਮੇਂ ਸਿਰ ਪੁੱਜਣ ਦੀ ਅਪੀਲ ਕੀਤੀ ਹੈ।

Thursday, May 9, 2013

ਅਕਾਲੀ ਗੁੰਡਿਆਂ ਦੀਆਂ ਗੋਲੀਆਂ ਕਾਂਗਰਸੀ ਵਰਕਰਾਂ ਦੇ ਹੌਸਲੇ ਪਸਤ ਨਹੀਂ ਕਰ ਸਕਦੀਆਂ-ਬਾਜਵਾ


 


ਚੰਡੀਗੜ੍ਹ, 8 ਮਈ - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਫ਼ਤਿਹਜੰਗ ਸਿੰਘ ਬਾਜਵਾ ਨੇ ਹਲਕਾ ਗੁਰੂ ਹਰਸਹਾਏ ਵਿਖੇ ਅਕਾਲੀ ਕਾਰਕੁਨਾਂ ਵੱਲੋਂ ਕਾਂਗਰਸੀ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ 'ਤੇ ਕੀਤੇ ਗਏ ਜਾਨਲੇਵਾ ਹਮਲੇ ਅਤੇ ਉਨ੍ਹਾਂ ਦੇ ਪੀ. ਏ. ਨਸੀਬ ਸਿੰਘ ਸੰਧੂ ਨੂੰ ਗੋਲੀ ਮਾਰ ਕੇ ਜ਼ਖਮੀ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਕਥਿਤ ਅਕਾਲੀ ਗੁੰਡਿਆਂ ਦੀਆਂ ਗੋਲੀਆਂ ਕਾਂਗਰਸੀ ਵਰਕਰਾਂ ਦੇ ਹੌਸਲੇ ਪਸਤ ਨਹੀਂ ਕਰ ਸਕਦੀਆਂ | ਬਾਜਵਾ ਨੇ ਕਾਂਗਰਸੀ ਵਿਧਾਇਕ 'ਤੇ ਕੀਤੇ ਗਏ ਜਾਨਲੇਵਾ ਹਮਲੇ ਨੂੰ ਗੁੰਡਾ ਰਾਜ ਦਾ ਸਿਖਰ ਗਰਦਾਨਦਿਆਂ ਕਿਹਾ ਕਿ ਹਲਕੇ ਵਿਚ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਕਰਨ ਲਈ ਹੀ ਉਕਤ ਕਾਰਾ ਕੀਤਾ ਹੈ | ਉਨ੍ਹਾਂ ਬਿਆਨ ਵਿਚ ਕਿਹਾ ਕਿ ਪਹਿਲਾਂ ਤਾਂ ਕਾਂਗਰਸੀ ਵਰਕਰਾਂ ਅਤੇ ਆਗੂਆਂ 'ਤੇ ਝੂਠੇ ਕੇਸ ਦਰਜ ਕਰਨ ਤਕ ਸੀਮਤ ਸੀ ਪਰ ਹੁਣ ਅਕਾਲੀ ਆਗੂਆਂ ਵਲ਼ੋਂ ਪੁਲਿਸ ਅਧਿਕਾਰੀਆਂ 'ਤੇ ਹਮਲੇ ਕਰਨ ਅਤੇ ਹੁਣ ਲੋਕਾਂ ਵੱਲੋਂ ਚੁਣੇ ਹੋਏ ਪ੍ਰਤੀਨਿਧ ਵਿਧਾਇਕ 'ਤੇ ਕੀਤੇ ਗਏ ਹਮਲੇ ਤੋਂ ਸਾਫ਼ ਹੈ ਕਿ ਗਿਣੀ ਮਿਥੀ ਸਾਜ਼ਿਸ਼ ਤਹਿਤ ਪੰਜਾਬ ਵਿਚ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਕਾਂਗਰਸ ਲੋਕਤੰਤਰ ਨੂੰ ਬਚਾਉਣ ਲਈ ਵਚਨਬੱਧ ਹੈ ਤੇ ਅਕਾਲੀ ਭਾਜਪਾ ਗੱਠਜੋੜ ਦੀਆਂ ਵਧੀਕੀਆਂ, ਧੱਕੇਸ਼ਾਹੀਆਂ ਤੇ ਜ਼ੁਲਮ ਿਖ਼ਲਾਫ਼ ਲੜਾਈ ਤੇਜ਼ ਕਰੇਗੀ ਅਤੇ ਜ਼ੋਰਦਾਰ ਤਰੀਕੇ ਨਾਲ ਟਾਕਰਾ ਅਤੇ ਆਵਾਜ਼ ਬੁਲੰਦ ਕਰਦਿਆਂ ਲੋਕ ਮਾਰੂ ਸਰਕਾਰ ਨੂੰ ਖਦੇੜ ਕੇ ਦਮ ਲਵੇਗੀ |

रेल घूसकांड

रेलमंत्री के नजदीकी अफसरों के मुताबिक,
घूसकांड के लिए मुख्य रूप से महेश जिम्मेदार हैं, जिन्होंने रेलमंत्री से मनचाही पोस्टिंग न मिलने पर उनके रिश्तेदारों से संपर्क साधा और रिश्वत देकर काम कराने की चेष्टा की।
महेश को मेंबर स्टाफ बनाने की फाइल 17-18 अप्रैल को मूव हुई थी। इससे तकरीबन एक महीने पहले
वह रेलमंत्री बंसल से मिले थे। तब उन्होंने अपने प्रमोशन का मसला बंसल के सामने रखा और मेंबर इलेक्टिकल बनने की ख्वाहिश जताई। इस पर उन्हें बताया गया कि वह पद अभी खाली नहीं है, उन्हें मेंबर स्टाफ बनाया जा सकता है। इस पर उन्होंने अनुरोध किया कि उन्हें मेंबर स्टाफ के साथ मेंबर इलेक्टिकल के सिगनल और टेलीकॉम कार्यो का अतिरिक्त प्रभार दे दिया जाए। बंसल ऐसा आसानी से कर सकते थे लेकिन उन्होंने नाराजगी जताई और महेश कुमार से तुरंत चले जाने को कहा।
महेश को लगा कि कहीं मेंबर स्टाफ की कुर्सी भी उनके हाथ से न निकल जाए। लिहाजा उन्होंने मंजूनाथ, संदीप गोयल के जरिये मंत्री के भांजे विजय सिंगला से संपर्क साधा व रिश्वत देकर मंत्री का मन बदलने की कोशिश की। इसमें वह सफल नहीं हो पाए क्योंकि संभवत रेलवे बोर्ड के ही वैसे अफसरों ने जिन्हें उनसे परेशानी थी, इसकी सूचना सीबीआइ को दे दी। अफसरों की दलील है कि रेलमंत्री बंसल चाहते तो महेश को मेंबर इलेक्टिकल की पोस्ट खाली होने तक (दो महीने) इंतजार करने को कह सकते थे लेकिन ऐसा नहीं हुआ। उन्हें सिगनल व टेलीकॉम का अतिरिक्त प्रभार भी नहीं दिया।
अफसरों को भरोसा है कि बंसल आरोपों से बच जाएंगे जबकि सारा केस महेश कुमार, उसके मित्र ठेकेदारों व रेलमंत्री के रिश्तेदारों पर सिमट कर रह जाएगा। बंसल इस प्रकरण पर मीडिया से मिलना चाहते थे, किंतु उन्हें स्थिति साफ होने तक ऐसा करने से रोक दिया गया था।
रेलमंत्री के नजदीकी अफसरों के मुताबिक, 
घूसकांड के लिए मुख्य रूप से महेश जिम्मेदार हैं, जिन्होंने रेलमंत्री से मनचाही पोस्टिंग न मिलने पर उनके रिश्तेदारों से संपर्क साधा और रिश्वत देकर काम कराने की चेष्टा की। 
महेश को मेंबर स्टाफ बनाने की फाइल 17-18 अप्रैल को मूव हुई थी। इससे तकरीबन एक महीने पहले           
                    वह रेलमंत्री बंसल से मिले थे। तब उन्होंने अपने प्रमोशन का मसला बंसल के सामने रखा और मेंबर इलेक्टिकल बनने की ख्वाहिश जताई। इस पर उन्हें बताया गया कि वह पद अभी खाली नहीं है, उन्हें मेंबर स्टाफ बनाया जा सकता है। इस पर उन्होंने अनुरोध किया कि उन्हें मेंबर स्टाफ के साथ मेंबर इलेक्टिकल के सिगनल और टेलीकॉम कार्यो का अतिरिक्त प्रभार दे दिया जाए। बंसल ऐसा आसानी से कर सकते थे लेकिन उन्होंने नाराजगी जताई और महेश कुमार से तुरंत चले जाने को कहा।
                   महेश को लगा कि कहीं मेंबर स्टाफ की कुर्सी भी उनके हाथ से न निकल जाए। लिहाजा उन्होंने मंजूनाथ, संदीप गोयल के जरिये मंत्री के भांजे विजय सिंगला से संपर्क साधा व रिश्वत देकर मंत्री का मन बदलने की कोशिश की। इसमें वह सफल नहीं हो पाए क्योंकि संभवत रेलवे बोर्ड के ही वैसे अफसरों ने जिन्हें उनसे परेशानी थी, इसकी सूचना सीबीआइ को दे दी। अफसरों की दलील है कि रेलमंत्री बंसल चाहते तो महेश को मेंबर इलेक्टिकल की पोस्ट खाली होने तक (दो महीने) इंतजार करने को कह सकते थे लेकिन ऐसा नहीं हुआ। उन्हें सिगनल व टेलीकॉम का अतिरिक्त प्रभार भी नहीं दिया।     
                 अफसरों को भरोसा है कि बंसल आरोपों से बच जाएंगे जबकि सारा केस महेश कुमार, उसके मित्र ठेकेदारों व रेलमंत्री के रिश्तेदारों पर सिमट कर रह जाएगा। बंसल इस प्रकरण पर मीडिया से मिलना चाहते थे, किंतु उन्हें स्थिति साफ होने तक ऐसा करने से रोक दिया गया था।

ਪੱਤਰਕਾਰਾਂ ਨੇ ਸਹਿਰ 'ਚ ਰੋਸ ਮਾਰਚ ਕੱਢ ਕੇ ਬਰਨਾਲਾ ਸਿਟੀ ਥਾਣੇ ਦਾ ਕੀਤਾ ਘੇਰਾਓ

ਮਾਮਲਾ ਪੱਤਰਕਾਰਾਂ 'ਤੇ ਕਾਤਲਾਨਾ ਹਮਲੇ ਦਾ-------------

--ਅਕਾਲੀ ਦਲ ਬਾਦਲ, ਭਾਜਪਾ, ਪੁਲਿਸ ਤੇ ਸਿਵਲ ਪ੍ਰਸਾਸਨ ਦਾ ਕੀਤਾ ਬਾਈਕਾਟ
--13 ਮਈ ਨੂੰ ਐਸ ਐਸ ਪੀ ਦਫ਼ਤਰ ਅੱਗੇ ਧਰਨੇ ਦਾ ਐਲਾਨ
--ਮਾਮਲੇ ਨੂੰ ਨਜਿੱਠਣ ਲਈ ਪੰਜਾਬ ਸਰਕਾਰ ਨੇ ਮੰਗੀ 48 ਘੰਟਿਆਂ ਦੀ ਮੋਹਲਤ
ਬਰਨਾਲਾ, 8 ਮਈ - ਬੀਤੀ 24 ਅਪਰੈਲ ਬਰਨਾਲਾ ਦੇ ਦੋ ਪੱਤਰਕਾਰਾਂ 'ਤੇ ਆਰ ਐਸ ਐਸ ਤੇ ਭਾਜਪਾ ਆਗੂਆ ਵੱਲੋਂ ਕੀਤੇ ਕਾਤਲਾਨਾ ਹਮਲੇ ਦੇ ਨਾਮਜ਼ਦ ਦੋਸ਼ੀਆਂ ਦੀ ਗ੍ਰਿਫ਼ਤਾਰੀ ਕਰਨ ਦੀ ਬਜਾਇ ਬਰਨਾਲਾ ਪੁਲਿਸ ਵੱਲੋਂ ਸਿਆਸੀ ਦਬਾਅ ਸਦਕਾ ਧਾਰਾਵਾਂ ਤੋੜਨ ਦੇ ਰੋਸ ਵਜੋਂ ਅੱਜ ਜਿਲ•ਾ ਬਰਨਾਲਾ ਦੇ ਸਮੂਹ ਪੱਤਰਕਾਰਾਂ ਅਤੇ ਜਨਤਕ ਸਘੰਰਸ਼ਸੀਲ ਜਥੇਬੰਦੀਆਂ ਦੇ ਆਗੂਆਂ ਦੀ ਭਰਵੀਂ ਇਕੱਤਰਤਾ ਸਥਾਨਕ ਅਗਰਵਾਲ ਧਰਮਸ਼ਾਲਾ ਵਿਖੇ ਹੋਈ ਅਤੇ 13 ਮਈ ਨੂੰ ਐਸ ਐਸ ਪੀ ਦਫ਼ਤਰ ਅੱਗੇ ਧਰਨਾ ਲਗਾਉਣ ਦਾ ਫੈਸਲਾ ਕੀਤਾ ਗਿਆ। ਮੀਟਿੰਗ ਉਪਰੰਤ ਸਹਿਰ 'ਚੋਂ ਰੋਸ ਮਾਰਚ ਕਰਕੇ ਥਾਣਾ ਸਿਟੀ ਦਾ ਘੇਰਾਓ ਵੀ ਕੀਤਾ ਗਿਆ।
--ਅਕਾਲੀ ਦਲ ਬਾਦਲ, ਭਾਜਪਾ, ਪੁਲਿਸ ਤੇ ਸਿਵਲ ਪ੍ਰਸਾਸਨ ਦਾ ਕੀਤਾ ਬਾਈਕਾਟ
--13 ਮਈ ਨੂੰ ਐਸ ਐਸ ਪੀ ਦਫ਼ਤਰ ਅੱਗੇ ਧਰਨੇ ਦਾ ਐਲਾਨ
--ਮਾਮਲੇ ਨੂੰ ਨਜਿੱਠਣ ਲਈ ਪੰਜਾਬ ਸਰਕਾਰ ਨੇ ਮੰਗੀ 48 ਘੰਟਿਆਂ ਦੀ ਮੋਹਲਤ
ਮਾਮਲਾ ਪੱਤਰਕਾਰਾਂ 'ਤੇ ਕਾਤਲਾਨਾ ਹਮਲੇ ਦਾ-------------
ਪੱਤਰਕਾਰਾਂ ਨੇ ਸਹਿਰ 'ਚ ਰੋਸ ਮਾਰਚ ਕੱਢ ਕੇ ਸਿਟੀ ਥਾਣੇ ਦਾ ਕੀਤਾ ਘੇਰਾਓ
--ਅਕਾਲੀ ਦਲ ਬਾਦਲ, ਭਾਜਪਾ, ਪੁਲਿਸ ਤੇ ਸਿਵਲ ਪ੍ਰਸਾਸਨ ਦਾ ਕੀਤਾ ਬਾਈਕਾਟ
--13 ਮਈ ਨੂੰ ਐਸ ਐਸ ਪੀ ਦਫ਼ਤਰ ਅੱਗੇ ਧਰਨੇ ਦਾ ਐਲਾਨ
--ਮਾਮਲੇ ਨੂੰ ਨਜਿੱਠਣ ਲਈ ਪੰਜਾਬ ਸਰਕਾਰ ਨੇ ਮੰਗੀ 48 ਘੰਟਿਆਂ ਦੀ ਮੋਹਲਤ
ਬਰਨਾਲਾ, 8 ਮਈ (ਜੀਵਨ ਸ਼ਰਮਾ)- ਬੀਤੀ 24 ਅਪਰੈਲ ਬਰਨਾਲਾ ਦੇ ਦੋ ਪੱਤਰਕਾਰਾਂ 'ਤੇ ਆਰ ਐਸ ਐਸ ਤੇ ਭਾਜਪਾ ਆਗੂਆ ਵੱਲੋਂ ਕੀਤੇ ਕਾਤਲਾਨਾ ਹਮਲੇ ਦੇ ਨਾਮਜ਼ਦ ਦੋਸ਼ੀਆਂ ਦੀ ਗ੍ਰਿਫ਼ਤਾਰੀ ਕਰਨ ਦੀ ਬਜਾਇ ਬਰਨਾਲਾ ਪੁਲਿਸ ਵੱਲੋਂ ਸਿਆਸੀ ਦਬਾਅ ਸਦਕਾ ਧਾਰਾਵਾਂ ਤੋੜਨ ਦੇ ਰੋਸ ਵਜੋਂ ਅੱਜ ਜਿਲ•ਾ ਬਰਨਾਲਾ ਦੇ ਸਮੂਹ ਪੱਤਰਕਾਰਾਂ ਅਤੇ ਜਨਤਕ ਸਘੰਰਸ਼ਸੀਲ ਜਥੇਬੰਦੀਆਂ ਦੇ ਆਗੂਆਂ ਦੀ ਭਰਵੀਂ ਇਕੱਤਰਤਾ ਸਥਾਨਕ ਅਗਰਵਾਲ ਧਰਮਸ਼ਾਲਾ ਵਿਖੇ ਹੋਈ ਅਤੇ 13 ਮਈ ਨੂੰ ਐਸ ਐਸ ਪੀ ਦਫ਼ਤਰ ਅੱਗੇ ਧਰਨਾ ਲਗਾਉਣ ਦਾ ਫੈਸਲਾ ਕੀਤਾ ਗਿਆ। ਮੀਟਿੰਗ ਉਪਰੰਤ ਸਹਿਰ 'ਚੋਂ ਰੋਸ ਮਾਰਚ ਕਰਕੇ ਥਾਣਾ ਸਿਟੀ ਦਾ ਘੇਰਾਓ ਵੀ ਕੀਤਾ ਗਿਆ।

Monday, May 6, 2013

ਖੰਨਾ ਦਾ ਹੈਲੀਕਾਪਟਰ ਅਚਾਨਕ ਇਕ ਪ੍ਰਾਈਵੇਟ ਕਾਲਜ ਦੀ ਗਰਾਉਂਡ 'ਚ ਉੱਤਰਿਆ


ਅਹਿਮਦਗੜ੍ਹ, 5  (pp) - ਸਿਆਸੀ ਹਲ਼ਕਿਆ 'ਚ ਵਧੇਰੇ ਚਰਚਿਤ ਵਿਧਾਇਕ ਅਰਵਿੰਦ ਖੰਨਾ ਅੱਜ ਉਸ ਸਮੇਂ ਇਲਾਕੇ 'ਚ ਚਰਚਾ ਦਾ ਵਿਸ਼ਾ ਬਣ ਗਏ ਜਦੋਂ ਅਚਾਨਕ ਉਨ੍ਹਾਂ ਦਾ ਹੈਲੀਕਾਪਟਰ ਅਹਿਮਦਗੜ੍ਹ ਦੇ ਨਜ਼ਦੀਕ ਇਕ ਪ੍ਰਾਈਵੇਟ ਕਾਲਜ 'ਚ ਆ ਉੱਤਰਿਆ ਜਾਣਕਾਰੀ ਅਨੁਸਾਰ ਵਿਧਾਇਕ ਖੰਨਾ ਨੇ ਅੱਜ ਦੌਰਾਹਾ ਵਿਖੇ ਸੀਨੀਅਰ ਕਾਂਗਰਸੀ ਆਗੂ ਜਗਜੀਵਨ ਪਾਲ ਸਿੰਘ ਗਿੱਲ ਦੀ ਸਵਰਗੀ ਮਾਤਾ ਦੇ ਭੋਗ ਰਸਮ 'ਚ ਸ਼ਾਮਿਲ ਹੋਣ ਲਈ ਜਾਣਾ ਸੀ ਜਿੱਥੇ ਸਾਹਨੇਵਾਲ ਏਅਰਪੋਰਟ 'ਤੇ ਹੈਲੀਕਾਪਟਰ ਉੱਤਰਨਾ ਸੀ ਪਰ ਸਾਹਨੇਵਾਲ ਵਿਖੇ ਉਨ੍ਹਾਂ ਦੇ ਹੈਲੀਕਾਪਟਰ ਨੂੰ ਉੱਤਰਨ ਦੀ ਮਨਜ਼ੂਰੀ ਨਾ ਦਿੱਤੇ ਜਾਣ 'ਤੇ ਉਹ ਕਾਫ਼ੀ ਸਮੇਂ ਤੱਕ ਹਵਾ 'ਚ ਹੀ ਉੱਡਦੇ ਰਹੇ ਤੇ ਬਾਅਦ 'ਚ ਦੋਰਾਹਾ ਤੋਂ ਕਰੀਬ 30 ਕਿੱਲੋਮੀਟਰ ਸ਼ਾਂਤੀ ਤਾਰਾ ਕਾਲਜ ਦੇ ਗਰਾਉਂਡ ਵਿਖੇ ਹੈਲੀਕਾਪਟਰ ਉੱਤਰਿਆ ਇਸ ਸਬੰਧੀ ਲਾਗਲੇ ਥਾਣਾ ਸਦਰ ਅਹਿਮਦਗੜ੍ਹ ਨੂੰ ਵੀ ਹੈਲੀਕਾਪਟਰ ਦੇ ਉੱਤਰਨ ਤੋਂ ਕਰੀਬ 10 ਮਿੰਟ ਪਹਿਲਾ ਹੀ ਸੂਚਨਾ ਮਿਲੀ ਜਿੰਨਾ ਨੇ ਮੌਕੇ 'ਤੇ ਜਾ ਕੇ ਸੁਰੱਖਿਆ ਪ੍ਰਬੰਧ ਕੀਤੇ | ਦੱਸਿਆ ਗਿਆ ਹੈ ਕਿ ਖੰਨਾ ਨੇ ਪਹਿਲਾ ਹੀ ਇੱਥੇ ਆਪਣਿਆਂ ਗੱਡੀਆਂ ਦਾ ਕਾਫ਼ਲਾ ਮੰਗਵਾ ਲਿਆ ਸੀ ਜਿੰਨਾ 'ਚ ਉਹ ਭੋਗ ਲਈ ਰਵਾਨਾ ਹੋ ਗਏ |

ਅਕਾਲੀ ਭਾਜਪਾ ਉਮੀਦਵਾਰ ਵੱਡੇ ਫਰਕ ਨਾਲ ਜਿੱਤ ਹਾਸਲ ਕਰਨਗੇ-ਢੀਂਡਸਾ

ਸੰਗਰੂਰ, 5 ਮਈ  -ਮੱੁਖ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ ਨੇ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਤੇ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਮੌਜੂਦਗੀ 'ਚ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ, ਬਲਾਕ ਸੰਮਤੀ ਸੰਗਰੂਰ ਤੇ ਭਵਾਨੀਗੜ੍ਹ ਲਈ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰਾਂ ਦੇ ਨਾਵਾਂ ਦੀ ਸੂਚੀ ਜਾਰੀ ਕਰਦਿਆਂ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਇਹ ਚੋਣਾਂ ਸ਼ਾਨ ਨਾਲ ਜਿੱਤੇਗਾ | ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਦੀ ਪੂਰੀ ਸਹਿਮਤੀ ਨਾਲ ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ | ਜਿਸ ਵਿਚ ਹਰ ਵਰਗ ਤੇ ਹਰ ਭਾਈਚਾਰੇ ਨੂੰ ਨੁਮਾਇੰਦਗੀ ਦੇਣ ਦਾ ਹਰ ਸੰਭਵ ਯਤਨ ਕੀਤਾ ਹੈ | ਇਸ ਮੌਕੇ ਜਾਰੀ ਕੀਤੀ ਗਈ ਸੂਚੀ ਅਨੁਸਾਰ ਜ਼ਿਲ੍ਹਾ ਪ੍ਰੀਸ਼ਦ ਦੇ ਬਾਸੀਅਰਕ ਜ਼ੋਨ (ਅਨੁਸੂਚਿਤ ਜਾਤੀ) ਤੋਂ ਅਮਰ ਸਿੰਘ, ਮੰਗਵਾਲ ਜ਼ੋਨ ਤੋਂ ਪਰਮਜੀਤ ਕੌਰ ਵਿਰਕ, ਮਾਝੀ ਤੋਂ ਪਿ੍ਤਪਾਲ ਸਿੰਘ ਕਾਕੜਾ ਇਸੇ ਤਰ੍ਹਾਂ ਸੰਗਰੂਰ ਪੰਚਾਇਤ ਸੰਮਤੀ ਲਈ ਬਾਲੀਆਂ ਜ਼ੋਨ ਤੋਂ ਵਿਸਾਖਾ ਸਿੰਘ, ਮੰਗਵਾਲ ਤੋਂ ਗੁਰਧਿਆਨ ਸਿੰਘ, ਚੰਗਾਲ ਤੋਂ ਚਰਨਜੀਤ ਕੌਰ ਚੰਗਾਲ, ਘਾਬਦਾਂ ਤੋਂ ਜਸਬੀਰ ਸਿੰਘ, ਸਾਰੋਂ ਤੋਂ ਗੁਰਜੀਤ ਸਿੰਘ ਅਤੇ ਅਕੋਈ ਸਾਹਿਬ ਤੋਂ ਸੁਖਦੀਪ ਸਿੰਘ, ਇਸੇ ਤਰ੍ਹਾਂ ਬਲਾਕ ਭਵਾਨੀਗੜ੍ਹ ਤੋਂ ਭੱਟੀਵਾਲ ਕਲਾਂ (ਅ) ਤੋਂ ਤਰਨਜੀਤ ਕੌਰ, ਆਲੋਅਰਖ (ਅ) ਤੋਂ ਸੁਖਚੈਨ ਸਿੰਘ, ਫੱਗੂਵਾਲਾ (ਅ) ਤੋਂ ਬਘੇਲ ਸਿੰਘ, ਬਾਸੀਅਰਕ (ਅ) ਤੋਂ ਰਵਿੰਦਰ ਕੌਰ ਨਰਾਇਣਗੜ੍ਹ, ਕਾਕੜਾ (ਅ.ਇ) ਤੋਂ ਮਨਜੀਤ ਕੌਰ, ਕਪਿਆਲ (ਜ.ਇ) ਤੋਂ ਕਿਰਨਪ੍ਰੀਤ ਕੌਰ, ਬਲਿਆਲ (ਜ.ਇ) ਤੋਂ ਜਸਵਿੰਦਰ ਕੌਰ, ਸਕਰੌਦੀ (ਜ.ਇ) ਤੋਂ ਮਲਕੀਤ ਕੌਰ, ਘਰਾਚੋਂ (ਜ) ਤੋਂ ਦਰਸ਼ਨ ਸਿੰਘ, ਝਨੇੜੀ (ਜ) ਤੋਂ ਅਵਤਾਰ ਸਿੰਘ, ਨਦਾਮਪੁਰ (ਜ) ਰਘਬੀਰ ਸਿੰਘ, ਚੰਨੋ (ਜ) ਜਸਪਾਲ ਸਿੰਘ, ਭੜੋ (ਜ) ਤੋਂ ਪ੍ਰਗਟ ਸਿੰਘ, ਮਾਝੀ (ਜ) ਤੋਂ ਜਰਨੈਲ ਸਿੰਘ ਅਤੇ ਬਾਲਦਕਲਾਂ (ਜ) ਤੋਂ ਸੁਮਨਜੀਤ ਸਿੰਘ ਨੂੰ ਉਮੀਦਵਾਰ ਐਲਾਨਿਆ ਗਿਆ ਹੈ | ਸੂਚੀ ਜਾਰੀ ਕਰਨ ਵੇਲੇ ਉਨ੍ਹਾਂ ਨਾਲ ਸਰਪੰਚ ਪੇ੍ਰਮ ਚੰਦ ਗਰਗ, ਹਰਪ੍ਰੀਤ ਸਿੰਘ ਢੀਂਡਸਾ, ਅਕਾਲੀ ਦਲ ਦੇ ਮੀਡੀਆ ਇੰਚਾਰਜ ਗੁਰਮੀਤ ਸਿੰਘ ਜੌਹਲ ਵੀ ਮੌਜੂਦ ਸਨ |

ਥਾਣਾ ਮੁਖੀ 'ਤੇ ਭੱਦੀ ਸ਼ਬਦਾਵਲੀ ਵਰਤਕੇ ਦੁਰਵਿਵਹਾਰ ਕਰਨ ਦੇ ਗੰਭੀਰ ਦੋਸ਼

ਥਾਣਾ ਮੁਖੀ 'ਤੇ ਭੱਦੀ ਸ਼ਬਦਾਵਲੀ ਵਰਤਕੇ ਦੁਰਵਿਵਹਾਰ ਕਰਨ ਦੇ ਗੰਭੀਰ ਦੋਸ਼

ਮਹਿਲ ਕਲਾਂ, 5 ਅਪ੍ਰੈਲ (  ਅਣਖੀ)-ਪੁਲਿਸ ਥਾਣਾ ਮਹਿਲ ਕਲਾਂ ਵਿਖੇ ਜ਼ਮੀਨੀ ਝਗੜੇ ਦੇ ਸਬੰਧੀ ਥਾਣਾ ਮੁਖੀ ਨੂੰ ਮਿਲਣ ਲਈ ਆਏ ਕੁਝ ਵਿਅਕਤੀਆਂ ਨੇ ਥਾਣਾ ਮੁਖੀ ਉੱਪਰ ਭੱਦੀ ਸ਼ਬਦਾਵਲੀ ਵਰਤਕੇ ਦੁਰ-ਵਿਵਹਾਰ ਕਰਨ ਦੇ ਗੰਭੀਰ ਦੋਸ਼ ਲਗਾਏ ਹਨ | ਅੱਜ ਇੱਥੇ ਪ੍ਰੈੱਸ ਕਲੱਬ ਮਹਿਲ ਕਲਾਂ ਦੇ ਦਫ਼ਤਰ ਵਿਖੇ ਗੱਲਬਾਤ ਕਰਦਿਆਂ ਗੁਰਪ੍ਰੀਤ ਸਿੰਘ ਪੁੱਤਰ ਜੀਤ ਸਿੰਘ ਵਾਸੀ ਕੁਤਬਾ, ਇੰਦਰਜੀਤ ਸਿੰਘ ਪੁੱਤਰ ਦਲਵਿੰਦਰ ਸਿੰਘ ਤੇ ਗੁਰਿੰਦਰ ਸਿੰਘ ਪੁੱਤਰ ਦਲਬਾਗ ਸਿੰਘ ਦੋਵੇਂ ਵਾਸੀ ਛੀਨੀਵਾਲ ਕਲਾਂ ਨੇ ਤਸਦੀਕਸ਼ੁਦਾ ਹਲਫ਼ੀਆ ਬਿਆਨ ਰਾਹੀਂ ਦੱਸਿਆ ਕਿ ਪਿਛਲੇ ਸਮੇਂ ਤੋਂ ਉਨ੍ਹਾਂ ਦਾ ਗੁਰਦੀਪ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਲੁਧਿਆਣਾ ਨਾਲ ਜ਼ਮੀਨੀ ਵਿਵਾਦ ਚੱਲ ਰਿਹਾ ਹੈ ਜਿਸ ਦੇ ਸਬੰਧ ਵਿਚ ਅੱਜ ਥਾਣਾ ਮਹਿਲ ਕਲਾਂ ਦੇ ਮੁਖੀ ਬਲਜੀਤ ਸਿੰਘ ਨੇ ਦੋਵਾਂ ਧਿਰਾਂ ਨੂੰ ਬੁਲਾਇਆ ਸੀ | ਪਰ ਥਾਣਾ ਮੁਖੀ ਨੇ ਸਾਡਾ ਪੱਖ ਸੁਣਨ ਦੀ ਬਜਾਏ ਵਿਰੋਧੀ ਧਿਰ ਦਾ ਪੱਖ ਪੂਰਦਿਆਂ ਸਾਡੇ ਨਾਲ ਦੁਰ-ਵਿਵਹਾਰ ਕੀਤਾ ਅਤੇ ਮੌਕੇ 'ਤੇ ਮੌਜੂਦ ਮੋਹਤਬਰਾਂ ਦੀ ਹਾਜ਼ਰੀ ਵਿਚ ਸਾਨੂੰ ਗਾਲ਼ਾਂ ਕੱਢੀਆਂ | ਉਨ੍ਹਾਂ ਕਿਹਾ ਕਿ ਥਾਣਾ ਮੁਖੀ ਵੱਲੋਂ ਜਿਸ ਵਿਅਕਤੀ ਦਾ ਪੱਖ ਪੂਰਿਆ ਜਾ ਰਿਹਾ ਹੈ | ਉਸ ਵਿਰੁੱਧ ਥਾਣਾ ਸਦਰ ਲੁਧਿਆਣਾ ਵਿਖੇ ਧੋਖਾਧੜੀ ਦਾ ਮੁਕੱਦਮਾ ਪਹਿਲਾਂ ਹੀ ਦਰਜ ਹੋ ਚੁੱਕਾ ਹੈ | ਇਸ ਸਮੇਂ ਮੌਜੂਦ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਅਮਰ ਸਿੰਘ ਛੀਨੀਵਾਲ, ਪੰਚ ਨਿਰਭੈ ਸਿੰਘ ਛੀਨੀਵਾਲ ਆਦਿ ਮੋਹਤਵਰਾਂ ਨੇ ਐਸ. ਐਸ. ਪੀ. ਬਰਨਾਲਾ ਪਾਸੋਂ ਉਕਤ ਪੁਲਿਸ ਅਧਿਕਾਰੀ ਿਖ਼ਲਾਫ਼ ਢੁਕਵੀਂ ਕਾਰਵਾਈ ਕਰਨ ਦੀ ਮੰਗ ਕੀਤੀ ਹੈ | ਇਸ ਸਬੰਧੀ ਪੁਲਿਸ ਥਾਣਾ ਮਹਿਲ ਕਲਾਂ ਦੇ ਮੁੱਖੀ ਸ. ਬਲਜੀਤ ਸਿੰਘ ਢਿੱਲੋਂ ਨਾਲ ਸੰਪਰਕ ਕੀਤੇ ਜਾਣ ਤੇ ਉਨ੍ਹਾਂ ਉਕਤ ਵਿਅਕਤੀਆਂ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਸਰਾਸਰ ਬੇਬੁਨਿਆਦ ਦੱਸਦਿਆਂ ਕਿਹਾ ਕਿ ਉਕਤ ਮਾਮਲੇ ਵਿਚ ਆਪਣੇ ਿਖ਼ਲਾਫ਼ ਕਾਰਵਾਈ ਹੋਣ ਦੇ ਡਰੋ ਉਕਤ ਵਿਅਕਤੀਆਂ ਵੱਲੋਂ ਅਜਿਹੀਆਂ ਨਿਰਅਧਾਰਿਤ ਗੱਲਾਂ ਕੀਤੀਆਂ ਜਾ ਰਹੀਆਂ |

ਗੁਰੂ ਵੱਲੋਂ ਉਮੀਦਵਾਰਾਂ ਦੀ ਸੂਚੀ ਜਾਰੀ ਅੱਜ ਕੀਤੇ ਜਾਣਗੇ ਨਾਮਜ਼ਦਗੀ ਪੱਤਰ ਦਾਖ਼ਲ

ਹੰਡਿਆਇਆ 5 ਮਈ  -19 ਮਈ ਨੂੰ ਹੋ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਭਦੌੜ ਦੇ ਇੰਚਾਰਜ ਦਰਬਾਰਾ ਸਿੰਘ ਗੁਰੂ ਨੇ ਪਿੰਡ ਖੁੱਡੀ ਖ਼ੁਰਦ ਦੀ ਸੁਖਪਾਲ ਸਿੰਘ ਗੁਰੂ ਯਾਦਗਾਰੀ ਲਾਇਬਰੇਰੀ ਵਿਖੇ ਟਿਕਟਾਂ ਦੀ ਵੰਡ ਕੀਤੀ | ਗੁਰੂ ਨੇ ਗੱਲਬਾਤ ਕਰਦਿਆਂ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਸਕੱਤਰ ਜਨਰਲ ਸ਼ੋ੍ਰਮਣੀ ਅਕਾਲੀ ਦਲ ਤੇ ਜ਼ਿਲ੍ਹਾ ਬਰਨਾਲਾ ਦੇ ਇੰਚਾਰਜ ਪਰਮਿੰਦਰ ਸਿੰਘ ਢੀਂਡਸਾ ਵਿੱਤ ਮੰਤਰੀ ਪੰਜਾਬ ਨੂੰ ਜ਼ਿਲ੍ਹਾ ਪ੍ਰੀਸ਼ਦ ਦੀਆਂ 4, ਬਲਾਕ ਸ਼ਹਿਣਾ ਦੀਆਂ 14 ਅਤੇ ਬਲਾਕ ਬਰਨਾਲਾ ਦੀਆਂ 10 ਬਲਾਕ ਸੰਮਤੀ ਉਮੀਦਵਾਰਾਂ ਦੀਆਂ ਸੂਚੀਆਂ ਬਣਾ ਕੇ ਪ੍ਰਵਾਨਿਤ ਕਰਵਾਉਣ ਉਪਰੰਤ ਹੀ ਜਾਰੀ ਕੀਤੀਆਂ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨ ਸ਼ਹਿਣਾ (ਇਸਤਰੀ) ਰਵਨੀਤ ਕੌਰ ਪਤਨੀ ਬੀਰਇੰਦਰ ਸਿੰਘ ਵਾਸੀ ਈਸ਼ਰ ਸਿੰਘ ਵਾਲਾ, ਕਾਲੇਕੇ (ਰਿਜ਼ਰਵ) ਸੋਨਾ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਰਾਜੀਆ, ਉਗੋਕੇ (ਜਨਰਲ) ਭਗਵਾਨ ਸਿੰਘ ਭਾਨਾ ਪੁੱਤਰ ਬਲਵੀਰ ਸਿੰਘ ਵਾਸੀ ਭਗਤਪੁਰਾ ਮੌੜ ਅਤੇ ਧੌਲਾ (ਰਿਜ਼ਰਵ) ਭੋਲਾ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਖੁੱਡੀ ਖ਼ੁਰਦ ਨੂੰ ਟਿਕਟਾਂ ਅਲਾਟ ਕੀਤੀਆਂ | ਬਲਾਕ ਸੰਮਤੀ ਦੇ ਬਲਾਕ ਸ਼ਹਿਣਾ ਦੇ ਜ਼ੋਨ ਤਲਵੰਡੀ ਲਈ (ਰਿਜ਼ਰਵ ਇਸਤਰੀ) ਗੁਰਦੇਵ ਕੌਰ ਪਤਨੀ ਸੁਖਦੇਵ ਸਿੰਘ ਵਾਸੀ ਤਲਵੰਡੀ, ਰਾਮਗੜ੍ਹ (ਰਿਜ਼ਰਵ) ਲਈ ਬਲੌਰ ਸਿੰਘ ਪੁੱਤਰ ਕਿਹਰ ਸਿੰਘ ਵਾਸੀ ਰਾਮਗੜ੍ਹ, ਉਗੋਕੇ (ਰਿਜ਼ਰਵ) ਡੋਗਰ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਉਗੋਕੇ ਅਤੇ ਤਾਜੋਕੇ (ਜਨਰਲ) ਲਈ ਚਮਕੌਰ ਸਿੰਘ ਤਾਜੋਕੇ ਪੁੱਤਰ ਨਿਰੰਜਣ ਸਿੰਘ ਵਾਸੀ ਤਾਜੋਕੇ, ਘੁੰਨਸ (ਇਸਤਰੀ) ਚਰਨਜੀਤ ਕੌਰ ਪਤਨੀ ਮੇਜਰ ਸਿੰਘ ਖਹਿਰਾ ਵਾਸੀ ਢਿੱਲਵਾਂ (ਪਟਿਆਲਾ), ਦਰਾਜ (ਜਨਰਲ) ਅਜਮੇਰ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਜੈਮਲ ਸਿੰਘ ਵਾਲਾ, ਮੌੜ ਨਾਭਾ (ਰਿਜ਼ਰਵ ਇਸਤਰੀ) ਪਰਮਜੀਤ ਕੌਰ ਪਤਨੀ ਸਾਧੂ ਸਿੰਘ ਵਾਸੀ ਮੌੜ ਨਾਭਾ, ਢਿੱਲਵਾਂ ਨਾਭਾ (ਜਨਰਲ) ਰਣਦੀਪ ਸਿੰਘ ਸਰਪੰਚ ਪੁੱਤਰ ਹਰਦੇਵ ਸਿੰਘ ਵਾਸੀ ਢਿੱਲਵਾਂ ਨਾਭਾ, ਨੈਣੇਵਾਲ (ਜਨਰਲ) ਕੁਲਵੰਤ ਸਿੰਘ ਪੁੱਤਰ ਸਰਦਾਰਾ ਸਿੰਘ ਵਾਸੀ ਨੈਣੇਵਾਲ, ਜੰਗੀਆਣਾ (ਇਸਤਰੀ) ਕੁਲਦੀਪ ਕੌਰ ਪਤਨੀ ਕੁਲਦੀਪ ਸਿੰਘ ਵਾਸੀ ਜੰਗੀਆਣਾ, ਮੱਝੂਕੇ (ਜਨਰਲ) ਕਰਮਜੀਤ ਕੌਰ ਪਤਨੀ ਨਛੱਤਰ ਸਿੰਘ ਵਾਸੀ ਕੋਠੇ ਭਾਨ ਸਿੰਘ, ਭਗਤਪੁਰਾ (ਰਿਜ਼ਰਵ) ਲਈ ਗਿੰਦਰ ਰਾਮ ਪੁੱਤਰ ਪੂਰਨ ਰਾਮ ਵਾਸੀ ਭਗਤਪੁਰਾ ਅਤੇ ਸੰਧੂ ਕਲਾਂ (ਰਿਜ਼ਰਵ) ਲਈ ਤੇਜਾ ਸਿੰਘ ਪੁੱਤਰ ਲਹਿਣਾ ਸਿੰਘ ਵਾਸੀ ਬੱਲੋਕੇ ਨੂੰ ਟਿਕਟਾਂ ਜਾਰੀ ਕੀਤੀਆਂ | ਇਸੇ ਤਰ੍ਹਾਂ ਬਲਾਕ ਸੰਮਤੀ ਬਲਾਕ ਬਰਨਾਲਾ ਦੇ ਜ਼ੋਨ ਧੌਲਾ (ਜਨਰਲ) ਲਈ ਨਿਰਮਲ ਸਿੰਘ ਪੁੱਤਰ ਆਤਮਾ ਸਿੰਘ ਧੌਲਾ, ਰੂੜੇਕੇ ਖ਼ੁਰਦ (ਇਸਤਰੀ) ਲਈ ਬਲਵੀਰ ਕੌਰ ਪਤਨੀ ਮੇਜਰ ਸਿੰਘ ਰੂੜੇਕੇ ਖ਼ੁਰਦ, ਪੱਖੋ ਕਲਾਂ (ਜਨਰਲ) ਗੁਰਭਗਤ ਸਿੰਘ ਪੁੱਤਰ ਭਰਪੂਰ ਸਿੰਘ ਵਾਸੀ ਪੱਖੋ ਕਲਾਂ, ਭੈਣੀ ਫੱਤਾ (ਰਿਜ਼ਰਵ) ਬਾਵਾ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਭੈਣੀ ਫੱਤਾ, ਕੋਟਦੁੰਨਾ (ਜਨਰਲ) ਲਈ ਤੇਜਾ ਸਿੰਘ ਪੁੱਤਰ ਬੰਤ ਸਿੰਘ ਵਾਸੀ ਕੋਟਦੁੰਨਾਂ, ਅਸਪਾਲ ਕਲਾਂ (ਇਸਤਰੀ) ਮੋਹਪ੍ਰੀਤ ਕੌਰ ਪਤਨੀ ਚਮਕੌਰ ਸਿੰਘ ਵਾਸੀ ਅਸਪਾਲ ਕਲਾਂ, ਧੂਰਕੋਟ (ਜਨਰਲ) ਜਨਕ ਸਿੰਘ ਸਰਪੰਚ ਪੁੱਤਰ ਫ਼ੌਜਾਂ ਸਿੰਘ ਵਾਸੀ ਧੂਰਕੋਟ, ਫ਼ਤਿਹਗੜ੍ਹ ਛੰਨਾਂ (ਇਸਤਰੀ) ਪਰਮਜੀਤ ਕੌਰ ਪਤਨੀ ਗੁਰਚਰਨ ਸਿੰਘ ਭੋਲੀ ਵਾਸੀ ਫ਼ਤਿਹਗੜ੍ਹ ਛੰਨਾਂ, ਕਾਲੇਕੇ (ਜਨਰਲ) ਦਰਸ਼ਨ ਸਿੰਘ ਸਰਪੰਚ ਪੁੱਤਰ ਕਰਤਾਰ ਸਿੰਘ ਵਾਸੀ ਕਾਲੇਕੇ, ਹਰੀਗੜ੍ਹ (ਜਨਰਲ) ਗੁਰਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਅਤਰਗੜ੍ਹ ਨੂੰ ਟਿਕਟਾਂ ਦਿੱਤੀਆਂ | ਇਸ ਸਮੇਂ ਭਾਈ ਪਰਮਜੀਤ ਸਿੰਘ ਖ਼ਾਲਸਾ, ਬਲਦੇਵ ਸਿੰਘ ਚੂੰਘਾਂ, ਜਥੇਦਾਰ ਅਜੀਤ ਸਿੰਘ ਪੱਖੋ ਜ਼ਿਲ੍ਹਾ ਪ੍ਰਧਾਨ ਬੀ.ਸੀ. ਵਿੰਗ, ਡਾ. ਜੱਗਾ ਸਿੰਘ ਮੌੜ ਜ਼ਿਲ੍ਹਾ ਪ੍ਰਧਾਨ ਐਸ.ਸੀ. ਵਿੰਗ, ਬੀਰਇੰਦਰ ਸਿੰਘ ਜ਼ੈਲਦਾਰ, ਹਰਦੀਪ ਸਿੰਘ ਘੁੰਨਸ, ਤਰਲੋਚਨ ਬਾਂਸਲ ਪ੍ਰਧਾਨ ਤਪਾ, ਜਸਵੀਰ ਸਿੰਘ ਧੰਮੀ ਪ੍ਰਧਾਨ ਭਦੌੜ, ਗੁਰਜੀਤ ਸਿੰਘ ਗਿੰਨੀ, ਰਜਿੰਦਰ ਪੱਪੂ ਮੀਡੀਆ ਸਕੱਤਰ ਸ. ਗੁਰੂ, ਦਰਸ਼ਨ ਸਿੰਘ ਸਰਪੰਚ ਪ੍ਰਧਾਨ ਸਰਕਲ ਤਪਾ, ਹਰਪਾਲ ਸਿੰਘ ਪੰਧੇਰ ਸਾਬਕਾ ਚੇਅਰਮੈਨ, ਜਸਵੀਰ ਸਿੰਘ ਸਰਪੰਚ, ਨਿਰਮਲ ਸਿੰਘ ਗੁਰੂ, ਰਾਮਪਿਆਰਾ ਸਿੰਘ ਗੁਰੂ, ਆਦਿ ਸਮੇਤ ਹਲਕੇ ਦੇ ਪੰਚ, ਸਰਪੰਚ ਅਤੇ ਸੀਨੀਅਰ ਅਕਾਲੀ ਆਗੂ ਅਤੇ ਵਰਕਰ ਸ਼ਾਮਿਲ ਸਨ | ਸ. ਗੁਰੂ ਨੇ ਕਿਹਾ ਕਿ 6 ਮਈ ਨੂੰ ਉਮੀਦਵਾਰਾਂ ਦੇ ਨਾਮਜ਼ਦਗੀ ਕਾਗ਼ਜ਼ ਬਰਨਾਲਾ ਤੇ ਤਪਾ ਮੰਡੀ ਵਿਖੇ ਦਾਖ਼ਲ ਕੀਤੇ ਜਾਣਗੇ |

Sunday, May 5, 2013

ਕੌਣ ਹੈ ਵਿਜੈ ਸਿੰਗਲਾ…

 
ਵਿਜੈ ਸਿੰਗਲਾ ਸੈਕਟਰ-28 ਵਿਖੇ ਆਪਣੇ ਮਾਮੇ ਪਵਨ ਬਾਂਸਲ ਦੇ ਘਰ ਨੇੜੇ ਹੀ ਇਕ ਆਲੀਸ਼ਾਨ ਕੋਠੀ ਵਿਚ ਰਹਿੰਦਾ ਹੈ। ਉਹ ਸ੍ਰੀ ਬਾਂਸਲ ਲਈ ਚੰਡੀਗੜ੍ਹ ਲੋਕ ਸਭਾ ਹਲਕੇ ਵਿਚ ਜਨਤਕ ਚਿਹਰੇ ਵਜੋਂ ਵਿਚਰਨ ਦੀ ਥਾਂ ਵੱਖਰੇ ਢੰਗ ਨਾਲ ਨਿਗਰਾਨੀ ਕਰਦਾ ਸੀ। ਲੋਕ ਸਭਾ ਚੋਣਾਂ ਦੌਰਾਨ ਸਿੰਗਲਾ ਦਾ ਅਹਿਮ ਰੋਲ ਹੁੰਦਾ ਸੀ ਅਤੇ ਉਹ ਆਪਣੇ ਮਾਮੇ ਦੀ ਜਿੱਤ ਲਈ ਅਹਿਮ ਮੁਹਿੰਮਾਂ ਦਾ ਮੋਹਰੀ ਵੀ ਹੁੰਦਾ ਸੀ। ਉਹ ਜਨਤਕ ਚੋਣ ਪ੍ਰਕਿਰਿਆ ਦੌਰਾਨ ਭਾਵੇਂ ਘੱਟ ਹੀ ਨਜ਼ਰ ਆਉਂਦਾ ਸੀ ਪਰ ਸ੍ਰੀ ਬਾਂਸਲ ਹੋਰ ਅਹਿਮ ਕਾਰਜਾਂ ਦੀ ਜ਼ਿੰਮੇਵਾਰੀ ਆਪਣੇ ਇਸੇ ਭਾਣਜੇ ਨੂੰ ਹੀ ਸੌਂਪਦੇ ਸਨ। ਵਿਜੈ ਅਕਸਰ ਸ੍ਰੀ ਬਾਸਲ ਦੀ ਕੋਠੀ ਵਿਚ ਹੀ ਦੇਖਿਆ ਜਾਂਦਾ ਸੀ ਅਤੇ ਸ੍ਰੀ ਬਾਂਸਲ ਦੀ ਕੋਠੀ ਫਰਿਆਦ ਲੈ ਕੇ ਆਏ ਲੋਕਾਂ ਦੀਆਂ ਮੁਸ਼ਕਲਾਂ ਦੇ ਨਿਵਾਰਨ ਕਰਨ ਲਈ ਯੂ. ਟੀ. ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਵੀ ਤਾਲਮੇਲ ਰੱਖਦਾ ਸੀ। ਉਸ ਵੱਲੋਂ ਇੱਥੇ ਇੰਡਸਟਰੀਅਲ ਏਰੀਆ, ਫੇਜ਼-1 ਵਿਖੇ ਇਕ ਮਾਲ ਬਣਾਇਆ ਜਾ ਰਿਹਾ ਹੈ। ਪਿੱਛਲੇ ਸਮੇਂ ਇਸੇ ਮਾਲ ਦੇ ਤਹਿਖਾਨੇ ਦੀ ਖੁਦਾਈ ਦੌਰਾਨ ਇਕ ਮਜ਼ਦੂਰ ਦੀ ਮੌਤ ਹੋ ਗਈ ਸੀ।vijay-singla-

‘ਮਾਮੇ’ ਦੀ ਸਿਆਸੀ ਬਲੀ ਲਵੇਗਾ ‘ਭਾਣਜਾ’

 ਚੰਡੀਗੜ੍ਹ ਤੋਂ ਮੈਂਬਰ ਪਾਰਲੀਮੈਂਟ ਅਤੇ ਕੇਂਦਰੀ ਰੇਲ ਮੰਤਰੀ ਪਵਨ ਕੁਮਾਰ ਬਾਂਸਲ ਲਈ ਉਸਦਾ ਭਾਣਜਾ ਇਸ ਵੇਲੇ ਵੱਡੀ ਮੁਸੀਬਤ ਬਣ ਗਿਆ ਹੈ। ਦੋ ਦਿਨ ਪਹਿਲਾਂ 90 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤੇ ਗਏ ਵਿਜੇ ਸਿੰਗਲਾ ਜੋ ਕਿ ਕੇਂਦਰੀ ਰੇਲ ਮੰਤਰੀ ਦਾ ਭਾਣਜਾ ਹੈ ਚੰਡੀਗੜ੍ਹ ਵਿਚ ਆਪਣੇ ਮਾਮੇ ਦੇ ਨਜ਼ਦੀਕ ਹੀ ਰਹਿੰਦਾ ਹੈ। ਇਹ ਸਬੱਬ ਹੀ ਹੈ ਕਿ ਇਤਿਹਾਸ ਵਿਚ ਇਕ ਵਾਰ ਫਿਰ ਇਕ ਭਾਣਜਾ ਆਪਣੇ ਦੀ ਬਲੀ ਲੈ ਰਿਹਾ ਹੈ ਪਰ ਇਸ ਵਾਰ ਸਿਆਸੀ। ਚੰਡੀਗੜ੍ਹ ਦੇ ਲੋਕਾਂ ਵਿਚ ‘ਸਾਊ’ ਸਿਆਸਤਦਾਨ ਵਜੋਂ ਜਾਣੇ ਜਾਂਦੇ ਪਵਨ ਬਾਂਸਲ ਨੂੰ ਇਹ ਕਦੇ ਚਿੱਤ ਚੇਤਾ ਵੀ ਨਹੀਂ ਹੋਣਾ ਕਿ ਉਨ੍ਹਾਂ ਨੂੰ ਮਿਲਿਆ ਬੇਹੱਦ ਰੇਲ ਮੰਤਰਾਲਾ ਉਨ੍ਹਾਂ ਕੋਲ ਕੁਝ ਦਿਨਾਂ ਦਾ ਮਹਿਮਾਨ ਹੈ। ਜਦੋਂ ਇਹ ਮੰਤਰਾਲਾ ਸ੍ਰੀ ਬਾਂਸਲ ਕੋਲ ਆਇਆ ਸੀ ਤਾਂ ਪੰਜਾਬ ਨੂੰ ਬਹੁਤ ਵੱਡੀਆਂ ਆਸਾਂ ਜਾਗੀਆਂ ਸਨ ਅਤੇ ਉਨ੍ਹਾਂ ਨੇ ਚੰਡੀਗੜ੍ਹ-ਲੁਧਿਆਣਾ ਰੇਲ ਲਿੰਕ ਸ਼ੁਰੂ ਕਰਵਾਕੇ ਪੰਜਾਬੀਆਂ ਦੀਆਂ ਇਨ੍ਹਾਂ ਆਸਾਂ ਤੇ ਖਰੇ ਉਤਰਨ ਦੀ ਕੋਸ਼ਿਸ਼ ਵੀ ਕੀਤੀ ਪਰ ਉਨ੍ਹਾਂ ਦੇ ਭਾਣਜੇ ਨੇ ਰਾਤੋ ਰਾਤ ਪੈਸਾ ਹੂੰਝਣ ਦੇ ਚੱਕਰ ਵਿਚ ਆਪਣੇ ਮਾਮੇ ਪਵਨ ਬਾਂਸਲ ਦਾ ਸਿਆਸੀ ਭਵਿੱਖ ਦਾਅ ਤੇ ਲਾ ਦਿੱਤਾ ਹੈ।   Pawan-Kumar-Bansalvijay-singla-

Friday, May 3, 2013

ਸਰਬਜੀਤ ਦੀ ਮ੍ਰਿਤਕ ਸਰੀਰ ਭਾਰਤ ਪੁੱਜਾ

ਜ਼ਿੰਦਗੀ ਦੇ 23 ਕੀਮਤੀ ਸਾਲ ਪਾਕਿਸਤਾਨ ਦੀ ਕੋਟ ਲਖਪਤ ਜੇਲ੍ਹ 'ਚ ਗੁਜ਼ਾਰਨ ਤੋਂ ਬਾਅਦ ਕੈਦੀਆਂ ਦੇ ਹਮਲੇ 'ਚ ਗੰਭੀਰ ਜ਼ਖਮੀ ਹੋਣ ਦੇ ਠੀਕ 4 ਦਿਨ ਬਾਅਦ ਸ਼ਹੀਦ ਹੋਏ ਸਰਬਜੀਤ ਦੀ ਮ੍ਰਿਤਕ ਸਰੀਰ ਭਾਰਤ ਪੁੱਜਾ ਤਾਂ ਉਸ ਨੇ ਆਪ ਹੀ ਪਾਕਿਸਤਾਨ ਦੀ ਦਰਿੰਦਗੀ ਦੇ ਸਬੂਤ ਦੇ ਦਿੱਤੇ। ਪੱਟੀ ਵਿਖੇ ਪੰਜ ਡਾਕਟਰਾਂ ਦੀ ਟੀਮ ਵਲੋਂ ਕੀਤੇ ਗਏ ਪੋਸਟਮਾਰਟਮ 'ਚ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਸਰਬਜੀਤ 'ਤੇ ਹਮਲਾ ਉਸ ਨੂੰ ਮਾਰਨ ਦੀ ਨੀਅਤ ਨਾਲ ਹੀ ਕੀਤਾ ਗਿਆ ਸੀ। ਵੀਰਵਾਰ ਰਾਤ ਕਰੀਬ ਸਾਢੇ ਨੌਂ ਵਜੇ ਮ੍ਰਿਤਕ ਦੇਹ ਵਿਸ਼ੇਸ਼ ਹੈਲੀਕਾਪਟਰ ਰਾਹੀ ਪਿੰਡ ਭਗਵਾਨਪੁਰਾ ਦੇ ਹੈਲੀਪੈਡ ਤੋਂ ਐਂਬੂਲੈਂਸ 'ਚ ਸਿਵਲ ਹਸਪਤਾਲ ਪੱਟੀ ਲਿਆਂਦੀ ਗਈ। ਇੱਥੇ ਪਹਿਲਾਂ ਹੀ ਮੌਜੂਦ ਪੰਜ ਮੈਂਬਰੀ ਟੀਮ ਨੇ ਪੋਸਟਮਾਰਟਮ ਸ਼ੁਰੂ ਕੀਤਾ। ਜਦੋਂ ਪੋਸਟਮਾਰਟਮ ਲਈ ਲਾਸ਼ ਤਾਬੂਤ ਚੋਂ ਕੱਢੀ ਗਈ ਤਾਂ ਡਾਕਟਰੀ ਟੀਮ ਹੈਰਾਨ ਹੋ ਗਈ। ਕਾਇਦੇ ਨਾਲ ਪਾਕਿਸਤਾਨੀ ਪ੍ਰਸ਼ਾਸਨ ਨੇ ਉਸ ਦੇ ਸਰੀਰ ਨੂੰ ਠੀਕ ਤਰ੍ਹਾਂ ਸਾਫ ਨਹੀ ਸੀ ਕੀਤਾ। ਉਸ ਦੇ ਮੂੰਹ 'ਚੋਂ ਖੂਨ ਨਿਕਲ ਰਿਹਾ ਸੀ। ਪਾਕਿਸਤਾਨ ਦਰਿੰਦਗੀ ਦੇ ਨਿਸ਼ਾਨ ਸਰਬਜੀਤ ਦੀ ਲਾਸ਼ 'ਤੇ ਸਾਫ ਵਿਖਾਈ ਦੇ ਰਹੇ ਸਨ। ਪੋਸਟਮਾਰਟਮ ਦੌਰਾਨ ਡਾਕਟਰਾਂ ਨੇ ਸਰਬਜੀਤ ਦੇ ਸਿਰ ਦੇ ਕਈ ਐਕਸਰੇ ਕਰਵਾਏ। ਸੂਤਰਾਂ ਮੁਤਾਬਕ ਇਨ੍ਹਾਂ ਐਕਸਰਿਆਂ 'ਚ ਉਸ ਦੇ ਸਿਰ 'ਤੇ ਗੰਭੀਰ ਸੱਟਾਂ ਦੇ ਨਿਸ਼ਾਨ ਹਨ,ਸੱਟਾਂ ਇੰਨੇ ਜ਼ੋਰ ਨਾਲ ਮਾਰੀਆਂ ਗਈਆਂ ਸਨ ਕਿ ਉਸਦਾ ਚਹਿਰਾ ਵੀ ਵਿਗੜ ਗਿਆ ਸੀ। ਜਦਕਿ ਪਾਕਿਸਤਾਨ ਵਲੋਂ ਚਾਰ ਦਿਨ ਤੱਕ ਸਰਬਜੀਤ ਦੇ ਇਲਾਜ ਦਾ ਨਾਟਕ ਕੀਤਾ ਜਾਂਦਾ ਰਿਹਾ। ਡਾਕਟਰਾਂ ਨੇ ਦੱਸਿਆ ਕਿ ਸਰਬਜੀਤ ਦੀ ਮੌਂਤ ਸਿਰ 'ਚ ਸੱਟਾਂ ਲੱਗਣ ਕਾਰਨ ਹੀ ਹੋਈ ਹੈ,ਪਰ ਫਾਈਨਲ ਰਿਪੋਰਟ ਲਾਹੌਰ 'ਚ ਹੋਏ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਤਿਆਰ ਹੋ ਸਕੇਗੀ। ਹਾਲਾਂਕਿ ਉਨ੍ਹਾਂ ਇਹ ਜ਼ਰੂਰ ਕਿਹਾ ਕਿ ਸਰਬਜੀਤ ਹਮਲੇ ਤੋਂ ਪਹਿਲਾਂ ਪੂਰੀ ਤਰ੍ਹਾਂ ਠੀਕ ਸੀ। ਰਿਪੋਰਟ 'ਚ ਇਹ ਵੀ ਪਤਾ ਲੱਗਾ ਹੈ ਕਿ ਸੱਟਾਂ ਜਾਨੋਂ ਮਾਰਨ ਦੀ ਨੀਤ ਨਾਲ ਕੀਤੇ ਗਏ ਹਮਲੇ ਦੀਆਂ ਹਨ। ਮੱਥੇ ਤੇ ਪੁੜਪੁੜੀ ਦੀਆਂ ਹੱਡੀਆਂ ਟੁੱਟ ਗਈਆਂ ਸਨ। ਹਾਲਾਂਕਿ ਇਹ ਖੁਲਾਸਾ ਬਾਅਦ 'ਚ ਹੋਵੇਗਾ ਕਿ ਹਮਲੇ ਦੇ ਕਿੰਨੀ ਦੇਰ ਬਾਅਦ ਸਰਬਜੀਤ ਸਿੰਘ ਦੀ ਮੌਂਤ ਹੋਈ।

ਬਦਲੇ ਗਏ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਵਿਦਾਇਗੀ

ਬਰਨਾਲਾ, 2 ਮਈ  -ਪੰਜਾਬ ਸਰਕਾਰ ਦੇ ਹੁਕਮ ਅਨੁਸਾਰ ਸ੍ਰੀ ਵਿਪਨ ਚੌਧਰੀ ਐੱਸ.ਪੀ. (ਹੈੱਡਕੁਆਟਰ) ਬਰਨਾਲਾ ਦੀ ਬਦਲੀ ਜ਼ਿਲ੍ਹਾ ਬਰਨਾਲਾ ਤੋ ਐੱਸ.ਪੀ (ਡੀਟੈਕਟਿਵ) ਬਟਾਲਾ ਅਤੇ ਸ੍ਰੀ ਹਰਮੀਕ ਸਿੰਘ ਦਿਉਲ, ਡੀ.ਐੱਸ.ਪੀ ਸਬ-ਡਵੀਜਨ ਬਰਨਾਲਾ ਦੀ ਬਦਲੀ ਸਬ-ਡਵੀਜਨ ਭੁੱਚੋ ਦੀ ਹੋਣ ਕਾਰਨ ਸ੍ਰੀ ਸਨੇਹਦੀਪ ਸ਼ਰਮਾ ਸੀਨੀਅਰ ਪੁਲਿਸ ਕਪਤਾਨ ਪੁਲਿਸ ਬਰਨਾਲਾ ਦੀ ਇੱਛਾ ਅਨੁਸਾਰ ਸ੍ਰੀ ਬਲਰਾਜ ਸਿੰਘ ਸਿੱਧੂ, ਐੱਸ.ਪੀ (ਡੀ) ਬਰਨਾਲਾ ਵੱਲੋਂ ਸ੍ਰੀ ਹਰਵਿੰਦਰ ਸਿੰਘ, ਡੀ.ਐੱਸ.ਪੀ ਤਪਾ, ਸ੍ਰੀ ਦਰਸ਼ਨ ਦਾਸ ਬੈਰਾਗੀ, ਡੀ.ਐੱਸ.ਪੀ ਹੈੱਡਕੁਆਟਰ ਬਰਨਾਲਾ ਅਤੇ ਸ੍ਰੀ ਗੋਪਾਲ ਸਿੰਘ ਦਰਦੀ (ਡਿਪਟੀ ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਵਿਭਾਗ) ਦੀ ਹਾਜ਼ਰੀ ਵਿਚ ਜ਼ਿਲ੍ਹਾ ਹੈੱਡਕੁਆਟਰ 'ਤੇ ਤਾਇਨਾਤ ਸਮੂਹ ਕਰਮਚਾਰੀਆਂ ਵੱਲੋਂ ਵਿਦਾਇਗੀ ਪਾਰਟੀ ਕੀਤੀ ਗਈ |

ਪੱਤਰਕਾਰਾਂ 'ਤੇ ਹਮਲਾ ਕਰਨ ਵਾਲਿਆਂ ਨੂੰ ਗਿ੍ਫ਼ਤਾਰ ਕਰਨ ਦੀ ਮੰਗ, ਧਰਨਾ


ਬਰਨਾਲਾ, 2 ਮਈ (pp)-DANIK BHASKER ਅਖ਼ਬਾਰ ਦੇ ਦੋ ਪੱਤਰਕਾਰਾਂ 'ਤੇ ਜਾਨ ਲੇਵਾ ਹਮਲਾ ਕਰਨ ਵਾਲੇ ਵਿਅਕਤੀਆਂ ਦੇ ਖ਼ਲਾਫ਼ ਧਾਰਾ 307 ਅਧੀਨ ਮੁਕੱਦਮਾ ਦਰਜ ਹੋਣ ਦੇ 9 ਦਿਨ ਬਾਅਦ ਵੀ ਕਿਸੇ ਅਪਰਾਧੀ ਦੀ ਗਿ੍ਫ਼ਤਾਰੀ ਨਾ ਹੋਣ ਦੇ ਰੋਸ ਵਜੋਂ ਡਿਪਟੀ ਕਮਿਸ਼ਨਰ ਬਰਨਾਲਾ ਦੇ ਦਫ਼ਤਰ ਅੱਗੇ ਜ਼ਿਲ੍ਹੇ ਦੇ ਸਮੂਹ ਪੱਤਰਕਾਰਾਂ, ਮਜ਼ਦੂਰ-ਕਿਸਾਨ ਜਥੇਬੰਦੀਆਂ, ਇਨਕਲਾਬੀ ਜਥੇਬੰਦੀਆਂ, ਵਪਾਰ ਮੰਡਲ ਬਰਨਾਲਾ ਤੋਂ ਇਲਾਵਾ ਰਾਜਨੀਤਿਕ ਦਲਾਂ ਦੇ ਨੁਮਾਇੰਦਿਆਂ, ਬੁੱਧੀਜੀਵੀਆਂ ਤੇ ਵਕੀਲਾਂ ਨੇ ਧਰਨਾ ਦਿੱਤਾ | ਬੁਲਾਰਿਆਂ ਨੇ ਪ੍ਰੈਸ 'ਤੇ ਕੀਤੇ ਹਮਲੇ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕੀਤੀ | ਪੱਤਰਕਾਰ ਐਸੋਸੀਏਸ਼ਨ ਨੇ 5 ਮਈ ਤੱਕ ਅਪਰਾਧੀਆਂ ਨੂੰ ਫ਼ੜਨ ਦੀ ਚਿਤਾਵਨੀ ਦਿੱਤੀ | ਇਸ ਧਰਨੇ ਨੂੰ ਪੱਤਰਕਾਰ ਜਗੀਰ ਸਿੰਘ ਜਗਤਾਰ, ਸ੍ਰੀ ਵਿਵੇਕ ਸਿੰਧਵਾਨੀ, ਹਰਿੰਦਰਪਾਲ ਨਿੱਕਾ, ਯਾਦਵਿੰਦਰ ਸਿੰਘ ਤਪਾ, ਜਗਸੀਰ ਸਿੰਘ ਸੰਧੂ, ਰਾਜਮਹਿੰਦਰ ਅਤੇ ਜਨਤਕ ਜਥੇਬੰਦੀਆਂ ਦੇ ਆਗੂ ਬੀ.ਕੇ.ਯੂ. ਡਕੌਾਦਾ ਦੇ ਸੁਬਾਈ ਨੇਤਾ ਮਨਜੀਤ ਸਿੰਘ ਧਨੇਰ, ਇਨਕਲਾਬੀ ਕੇਂਦਰ ਦੇ ਸੂਬਾਈ ਨੇਤਾ ਨਰਾਇਣ ਦੱਤ, ਐਡਵੋਕੇਟ ਭਾਰਤ ਭੂਸ਼ਨ ਮੈਨਨ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਧੌਲ਼ਾ, ਪੀ.ਪੀ.ਸੀ.ਸੀ. ਮੈਂਬਰ ਦਰਸ਼ਨ ਸਿੰਘ ਨੈਣੇਵਾਲ, ਨਗਰ ਕੌਾਸਲ ਬਰਨਾਲਾ ਦੇ ਸਾਬਕਾ ਪ੍ਰਧਾਨ ਮੱਖਣ ਸ਼ਰਮਾ, ਕਾਂਗਰਸ ਮਹਿਲਾ ਵਿੰਗ ਦੀ ਨੇਤਾ ਬੀਬੀ ਸੁਰਿੰਦਰ ਕੌਰ ਬਾਲੀਆ, ਸੀ.ਪੀ.ਆਈ. ਨੇਤਾ ਉਜਾਗਰ ਸਿੰਘ ਬੀਹਲਾ, ਵਪਾਰ ਮੰਡਲ ਦੇ ਪ੍ਰਧਾਨ ਅਨਿਲ ਕੁਮਾਰ ਨਾਣਾ, ਬੀ.ਕੇ.ਯੂ. ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਬੁੱਕਣ ਸਿੰਘ ਸੱਦੋਵਾਲ, ਕਰਮਚਾਰੀ ਨੇਤਾ ਅਨਿਲ ਕੁਮਾਰ, ਪੀ.ਐਸ.ਯੂ. ਨੇਤਾ ਮੇਲਾ ਸਿੰਘ ਕੱਟੂ, ਡੀ.ਟੀ.ਐਫ਼. ਨੇਤਾ ਗੁਰਮੀਤ ਸੁਖਪੁਰਾ, ਜਥੇ: ਪ੍ਰੀਤਮ ਸਿੰਘ ਟੋਨੀ ਜ਼ਿਲ੍ਹਾ ਪ੍ਰੈਸ ਸਕੱਤਰ ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ, ਦਰਜ਼ਾ ਚਾਰ ਯੂਨੀਅਨ ਦੇ ਨੇਤਾ ਰਮੇਸ਼ ਹਮਦਰਦ, ਵਾਲਮੀਕ ਨੇਤਾ ਗੁਲਸ਼ਨ ਕੁਮਾਰ ਜਨਤਕ ਜਥੇਬੰਦੀਆਂ ਦੇ ਨੇਤਾਵਾਂ, ਮਦਨ ਲਾਲ ਗਰਗ, ਸਤੀਸ਼ ਸਿੰਧਵਾਨੀ, ਨਿਰਮਲ ਸਿੰਘ ਢਿੱਲੋਂ ਪ੍ਰੈਸ ਪ੍ਰਤੀਨਿਧੀਆਂ ਨੇ ਪੈ੍ਰਸ 'ਤੇ ਕੀਤੇ ਹਮਲੇ ਦੀ ਭਰਪੂਰ ਨਿੰਦਾ ਕੀਤੀ

Thursday, May 2, 2013

अगर ये एक गलती न करता तो जिंदा होता सरबजीत


नई दिल्ली। लाहौर की कोटलखपथ जेल में हुए हमले के बाद डीप कोमा गए सरबजीत सिंह की बुधवार-गुरुवार की रात 1:30 पर मौत हो गई। सरबजीत पर हुए हमले में उन्हें बहुत गंभीर चोटें आई थी। बुधवार रात ही सरबजीत का परिवार उनसे मिलकर वापस भारत आया था। एक छोटी सी गलती के चलते सरबजीत सिंह पाकिस्तान पहुंचा।
 
इसके बाद वो दोबारा वतन नहीं लौट सका और उसकी जिंदगी भारत और पाकिस्तान के राजनीतिक रिश्तों की भेंट चढ़ गई। वह भारत के ‌लिए सरबजीत सिंह ढिल्लों बना रहा लेकिन पाकिस्तान के लिए कभी वह मंजीत रहा तो कभी खुशी मुहम्मद तो कभी सरबजीत।
 
पाकिस्तानी सेना ने उसे 30 अगस्त, 1990 को गिरफ्तार किया था। 1990 में पाकिस्तान के लाहौर और फैसलाबाद में सीरियल बम ब्लास्ट हुआ था जिसमें करीब 14 लोग मारे गए थे। सरबजीत सिंह को इसी आरोप में संदेह के आधार पर कैदी बनाया गया है जबकि पाक सरकार के पास अब तक इस बात के पुख्ता सबूत मौजूद नहीं है कि सरबजीत का उस मामले में हाथ था। सरबजीत को गलत पहचान के चलते गिरफ्तार किया गया था।
भिखीव‌िंड का रहने वाला है सरबजीत
पंजाब में तरनतारन जिले के भिखीविंड गांव के रहने वाले सरबजीत सिंह के पिता सुलक्षण सिंह ढिल्लों यूपी रोडवेज में नौकरी करते थे। 1986 में उनके रिटायर होते ही परिवार के हालात बदतर हो गए। परिवार की गुजारा चादरों की कढ़ाई से होने वाली कमाई की मोहताज हो गई।सरबजीत की गिरफ्तारी
सरबजीत की शादी सुखप्रीत से कर दी गई। उन दिनों सरबजीत को शराब की लत लग गई थी। सरबजीत के परिजनों का दावा है कि 28 अगस्त, 1990 की एक शाम नशे की हालत में सरबजीत सरहद पार कर पाकिस्तान पहुंच गया। उसके बाद सरबजीत कभी घर नहीं लौटा।सरबजीत की बड़ी बेटी स्वप्नदीप उस वक्त महज तीन वर्ष की थी। छोटी बेटी पूनम मां के पेट में थी। पाकिस्तानी दस्तावेज के मुताबि‌क 29 और 30 अगस्त के दरम्यान ही पाकिस्तानी सेना ने उसे सरहदी इलाके से गिरफ्तार किया था।चंद दिनों बाद उसे लाहौर, मुल्तान और फैसलाबाद बम धमाकों का आरोपी बनाया गया जिसमें 14 लोगों की मौत हुई थी। उसे रॉ का एजेंट बताया गया और उसकी मंजीत के रूप में शिनाख्त की गई। पाकिस्तान की स्पेशल टेररिस्ट कोर्ट ने एक साल बाद तीन अक्टूबर 1991 को उसे फांसी की सजा सुना दी।28 साल के सरबजीत को कोट लखपत जेल के डेथ सेल में रखा गया। हालांकि सबरजीत की बहन दलबीर कौर और उसके जीजा ने उसकी बेगुनाही साबित करने के लिए पाकिस्तान की ऊंची अदालतों का दरवाजा खटखटाया। दलबीर कौर ने इसके लिए अपनी 45 बीघा जमीन बेच दी। 2001 में लाहौर हाईकोर्ट ने सरबजीत को सजा-ए-मौत दे दी।
अगर ये एक गलती न करता तो जिंदा होता सरबजीत

गलत पहचान का शिकार तो नहीं 
 
पाकिस्तान की अदालत में जो पासपोर्ट पेश किया गया उस पर 1 मार्च 1980 की तारीख दर्ज है और उस पर नाम लिखा है खुशी मुहम्मद का लेकिन तस्वीर है सरबजीत की। मानवाधिकार संगठनों का इस पर सवाल है कि पासपोर्ट पर छपी तस्वीर दस साल पुरानी है जबकि सरबजीत उस समय सिर्फ 28 साल का था।2005 में पाकिस्तानी ने सरबजीत के इकबालिया बयान का एक वी‌डियो भी जारी किया था लेकिन उस वीडियो में सरबजीत का नाम लिखा था ज‌बकि अब तक पाकिस्तान उसे मंजीत सिंह मानता था। 2005 में ही एक गवाह मीडिया के सामने आया जिसने सरबजीत की पहचान की थी। उसने मीडिया से कहा कि उस पर दबाव डालकर यह बयान दिलवाया गया था। यह भी पता लगा कि धमाकों के एफआईआर में उसका नाम नहीं, किसी मंजीत का नाम था।
अगर ये एक गलती न करता तो जिंदा होता सरबजीत

गिरफ्तारी के बाद नहीं दी परिवार को जानकारी
 
पाकिस्तानी सेना ने 1990 में जब सरबजीत को गिरफ्तार किया तो उसके परिवार को जानकारी नहीं दी जबकि ऐसा किया जाना जरूरी है। अप्रैल 2006 में सरबजीत ने परिवार को खत लिखकर अपने बारे में खबर दी और अपनी रिहाई की कोशिश करने की गुहार की।
 
उसके बाद 2006 में मुंबई के लोकल में सीरियल धमाकों के बाद उसने एक चौंकाने वाला खत लिखा जिसमें उसने खराब हालत की सूचना दी। इस बीच पाकिस्तानी राष्ट्रपति ने सरबजीत की दया याचिका खारिज कर दी और खबर आई कि उसको एक अप्रैल 2008 को फांसी दे दी जाएगी।
परिवार के साथ सरबजीत की मुलाकात
2008 में ही लाहौर के कोट लखपत जेल में पाकिस्तान में नाउम्मीद परिवार से 22 साल बाद सरबजीत की पहली मुलाकात हुई। उसी साल 26 नवंबर 2008 को देश का अब तक का भारत में सबसे बड़ा आतंकवादी हमला हुआ। इन धमाकों के तार पाकिस्तान से जुड़े थे जिस वजह से दोनों देशों के रिश्तों में कड़वाहट आ गई और इसके बाद सरबजीत की रिहाई की उम्मीद पूरी तरह से टूट गई। सुप्रीम कोर्ट में सरबजीत की रिहाई की पुनर्विचार याचिका दाखिल की गई लेकिन परिवार के मुताबिक सरबजीत की याचिका इस‌लिए खारिज की गई क्योंकि उसका वकील उस तारीख पर पहुंचा ही नहीं। इसके बाद सरबजीत के लिए राष्ट्रपति के पास पांच दया याचिकाएं भेजी गई। 28 मई 2012 को पांचवी दया याचिका भेजी गई। 2008 में पाकिस्तान के हुक्मरान बदल गए। नए प्रधानमंत्री युसूफ रजा गिलानी ने फांसी की सजा टाल दी। ले‌किन रिहाई पर चुप्पी बनी रही। उसकी रिहाई की उम्मीद तब बढ़ी जब वहां के मानवाधिकार मामलों के मंत्री अंसार बर्नी सरबजीत की रिहाई के सुबूतों को जुटाने भारत आए। यह पहला मौका था जब सरबजीत मामले की जांच भारत की जमीं तक पहुंची थी। लेकिन यहां भी ऐसा कोई सुबूत नहीं मिला जिससे उसकी बेगुनाही साबित हो।इसके एक महीने बाद पाकिस्तानी मीडिया में सरबजीत की रिहाई की खबर आई लेकिन यह अफवाह साबित हुई थी। दरअसल पाकिस्तान सरकार ने सरबजीत के बदले सुरजीत की रिहाई का आदेश दिया था। 21 नंवबर 2012 को कसाब को फांसी दे दी गई।

ਨਵੇਂ ਡੀ.ਐੱਸ.ਪੀ. ਨੇ ਅਹੁਦਾ ਸੰਭਾਲਿਆ


ਬਰਨਾਲਾ, 1 ਮਈ ( pp)-ਸਿਟੀ ਥਾਣਾ ਬਰਨਾਲਾ ਵਿਖੇ ਤਾਇਨਾਤ ਡੀ.ਐੱਸ.ਪੀ. ਸਵਰਨ ਸਿੰਘ ਖੰਨਾ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ | ਹਰਮੀਕ ਸਿੰਘ ਦਿਉਲ ਡੀ.ਐੱਸ.ਪੀ. ਦੇ ਤੌਰ 'ਤੇ ਭੱੁਚੀ ਮੰਡੀ ਚਲੇ ਗਏ ਹਨ | ਖੰਨਾ ਇਸ ਤੋਂ ਪਹਿਲਾਂ ਬਰਨਾਲਾ ਵਿਖੇ ਸਿਟੀ ਦੇ ਐੱਸ.ਐੱਚ.ਓ. ਅਤੇ ਡੀ.ਐੱਸ.ਪੀ. (ਡੀ) ਰਹਿ ਚੱੁਕੇ ਹਨ |

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>