Sunday, May 12, 2013

ਬਰਨਾਲਾ ਦੇ ਪੱਤਰਕਾਰਾਂ ਉਤੇ ਹਮਲਾ ਕਰਨ ਵਾਲਾ ਮੁੱਖ ਮੁਲਜ਼ਮ ਗ੍ਰਿਫ਼ਤਾਰ


ਅਦਾਲਤ ਨੇ ਜੁਡੀਸਲ ਰਿਮਾਂਡ ਤਹਿਤ 25 ਮਈ ਤੱਕ ਜੇਲ ਭੇਜਿਆ








 

ਬਰਨਾਲਾ 12 ਮਈ - ਬਰਨਾਲਾ ਵਿਖੇ ਹਿੰਦੀ ਅਖਬਾਰ ਭਾਸਕਰ ਦੇ ਦੋ ਪੱਤਰਕਾਰਾਂ ਨੂੰ ਕੁੱਟਣ ਵਾਲੇ ਨਾਮਜਦ ਦੋਸ਼ੀਆਂ 'ਚੋਂ ਮੁੱਖ ਮੁਲਜ਼ਮ ਰਾਮ ਕੁਮਾਰ ਵਿਆਸ ਇੰਸਪੈਕਟਰ ਪੰਜਾਬ ਐਗਰੋ ਅਤੇ ਆਰ.ਆਰ.ਐਸ.ਐਸ. ਕਾਰਜ਼ਕਰਤਾ ਨੂੰ ਅੱਜ ਬਰਨਾਲਾ ਪੁਲਸ ਨੇ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ। ਪੁਲਿਸ ਵੱਲੋਂ ਡਿਊਟੀ ਮੈਜਿਸਟਰੇਟ ਦੇ ਪੇਸ਼ ਕਰਨ ਉਪਰੰਤ ਮੁਲਜ਼ਮ ਨੂੰ 25 ਮਈ ਤੱਕ ਜੇਲ઺ ਭੇਜ ਦਿੱਤਾ ਹੈ। ਜਿਕਰਯੋਗ ਹੈ ਕਿ ਕਥਿੱਤ ਤੌਰ 'ਤੇ ਘੋਟਾਲੇ ਕਰਨ ਦੀ ਖ਼ਬਰ ਪ੍ਰਕਾਸਤ ਕਰਨ ਤੋਂ ਖਫ਼ਾ ਹੋਏ ਉਕਤ ਇੰਸਪੈਕਟਰ ਵੱਲੋਂ ਸਾਥੀਆਂ ਸਮੇਤ 24 ਅਪਰੈਲ ਨੂੰ ਭਾਸਕਰ ਅਖ਼ਬਾਰ ਦੇ ਦੋ ਪੱਤਰਕਾਰਾਂ ਜਤਿੰਦਰ ਦਿਉਗਣ ਅਤੇ ਹਿੰਮਾਂਸੂ ਦੂਆ ਨੂੰ ਇੱਕ ਸਾਜਿਸ ਤਹਿਤ ਬੁਲਾ ਕੇ ਉਨ઺ਾਂ 'ਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ। ਜਿੰਨ઺ਾਂ 'ਚ ਕੁਝ ਭਾਜਪਾ ਆਗੂ ਵੀ ਸਨ। ਹਮਲਵਰਾਂ ਦਾ ਸਬੰਧ ਸੱਤਾ 'ਚ ਭਾਈਵਾਲ ਪਾਰਟੀ ਭਾਜਪਾ ਨਾਲ ਸਬੰਧ ਹੋਣ ਕਾਰਨ ਅਤੇ ਸਿਆਸੀ ਦਬਾਅ ਕਾਰਨ ਪੁਲਸ ਗ੍ਰਿਫ਼ਤਾਰ ਕਰਨੋਂ ਹਿਚਕਚਾਅ ਰਹੀ ਸੀ। ਪੁਲਿਸ ਦੇ ਰਵੱਈਏ ਤੋਂ ਖਫ਼ਾ ਹੋ ਕੇ ਜਿਲ઺ੇ ਭਰ ਦੇ ਪੱਤਰਕਾਰਾਂ ਵੱਲੋਂ ਅਕਾਲੀ ਭਾਜਪਾ, ਪੁਲਿਸ ਅਤੇ ਸਿਵਲ ਪ੍ਰਸਾਸਨ ਦਾ ਜਿਥੇ ਬਾਈਕਾਟ ਕੀਤਾ ਗਿਆ ਉਥੇ ਕਿਸਾਨ ਮਜ਼ਦੂਰ ਯੂਨੀਅਨਾਂ ਤੋਂ ਇਲਾਵਾ ਸਫਾਈ ਸੇਵਕ ਯੂਨੀਅਨ ਤੇ ਸਘੰਰਸ਼ਸ਼ੀਲ ਜਥੇਬੰਦੀਆਂ ਦੇ ਸਹਿਯੋਗ ਸਦਕਾ ਸੰਘਰਸ਼ ਆਰੰਭ ਕੀਤਾ ਗਿਆ। ਜਿਸ ਤਹਿਤ ਡੀ.ਸੀ.ਦਫ਼ਤਰ ਅੱਗੇ ਧਰਨੇ ਉਪਰੰਤ 5 ਮਈ ਨੂੰ ਭਰਵੀਂ ਮੀਟਿੰਗ ਕਰਕੇ ਸ਼ਹਿਰ ਵਿੱਚ ਰੋਸ ਮਾਰਚ ਕਰਕੇ ਥਾਣਾ ਸਿਟੀ ਅੱਗੇ ਸੰਕੇਤਕ ਧਰਨਾ ਦਿੱਤਾ ਵੀ ਦਿੱਤਾ ਗਿਆ। ਪੁਲਸ ਦੀ ਟਾਲ ਮਟੋਲ ਵਾਲੀ ਨੀਤੀ ਨੂੰ ਭਾਂਪਦਿਆਂ 13 ਮਈ ਨੂੰ ਐਸ.ਐਸ.ਪੀ. ਦਫ਼ਤਰ ਅੱਗੇ ਧਰਨਾ ਰੱਖਿਆ ਹੋਇਆ ਹੈ। ਪੱਤਰਕਾਰਾਂ ਦਾ ਲਗਾਤਾਰ ਤਿੱਖਾ ਹੁੰਦਾ ਜਾ ਰਿਹਾ ਸਘੰਰਸ਼ ਦਾ ਅਸਰ ਅੱਜ ਉਸ ਵੇਲੇ ਨਜ਼ਰ ਆਇਆ ਜਦੋ ਬਰਨਾਲਾ ਪੁਲਸ ਨੇ ਅੱਜ ਸਵੇਰੇ ਘਟਨਾ ਦੇ ਮੁੱਖ ਮੁਲਜ਼ਮ ਰਾਮ ਕੁਮਾਰ ਵਿਆਸ ਨੂੰ ਉਸਦੇ ਘਰੋਂ ਗ੍ਰਿਫਤਾਰ ਕਰ ਲਿਆ ਅਤੇ ਛੁੱਟੀ ਦੇ ਬਾਵਜੂਦ ਡਿਊਟੀ ਮੈਜਿਸਟਰੇਟ ਦੇ ਪੇਸ਼ ਕੀਤਾ ਗਿਆ। ਜਿਸ ਨੂੰ 25 ਮਈ ਤੱਕ ਜੇਲ઺ ਭੇਜ ਦਿੱਤਾ ਹੈ। ਪੱਤਰਕਾਰ ਐਕਸ਼ਨ ਕਮੇਟੀ ਨੇ ਇਸ ਗ੍ਰਿਫ਼ਤਾਰੀ ਨੂੰ ਸੰਘਰਸ਼ ਦੀ ਮੁੱਢਲੀ ਜਿੱਤ ਦੱਸਦਿਆਂ 13 ਮਈ ਦਾ ਪ੍ਰੋਗਰਾਮ ਮਿਥੇ ਪ੍ਰੋਗਰਾਮ ਅਨੁਸਾਰ ਕਰਨ ਦਾ ਫੈਸਲਾ ਅਟੱਲ ਰੱਖਿਆ ਹੈ। ਐਕਸ਼ਨ ਕਮੇਟੀ ਵੱਲੋਂ ਜਿਲ઺ੇ ਦੇ ਸਮੂਹ ਪੱਤਰਕਾਰਾਂ ਅਤੇ ਭਰਾਤਰੀ ਜਥੇਬੰਦੀਆਂ ਨੂੰ ਸਮੇਂ ਸਿਰ ਪੁੱਜਣ ਦੀ ਅਪੀਲ ਕੀਤੀ ਹੈ।

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>