Monday, May 6, 2013

ਗੁਰੂ ਵੱਲੋਂ ਉਮੀਦਵਾਰਾਂ ਦੀ ਸੂਚੀ ਜਾਰੀ ਅੱਜ ਕੀਤੇ ਜਾਣਗੇ ਨਾਮਜ਼ਦਗੀ ਪੱਤਰ ਦਾਖ਼ਲ

ਹੰਡਿਆਇਆ 5 ਮਈ  -19 ਮਈ ਨੂੰ ਹੋ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਭਦੌੜ ਦੇ ਇੰਚਾਰਜ ਦਰਬਾਰਾ ਸਿੰਘ ਗੁਰੂ ਨੇ ਪਿੰਡ ਖੁੱਡੀ ਖ਼ੁਰਦ ਦੀ ਸੁਖਪਾਲ ਸਿੰਘ ਗੁਰੂ ਯਾਦਗਾਰੀ ਲਾਇਬਰੇਰੀ ਵਿਖੇ ਟਿਕਟਾਂ ਦੀ ਵੰਡ ਕੀਤੀ | ਗੁਰੂ ਨੇ ਗੱਲਬਾਤ ਕਰਦਿਆਂ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਸਕੱਤਰ ਜਨਰਲ ਸ਼ੋ੍ਰਮਣੀ ਅਕਾਲੀ ਦਲ ਤੇ ਜ਼ਿਲ੍ਹਾ ਬਰਨਾਲਾ ਦੇ ਇੰਚਾਰਜ ਪਰਮਿੰਦਰ ਸਿੰਘ ਢੀਂਡਸਾ ਵਿੱਤ ਮੰਤਰੀ ਪੰਜਾਬ ਨੂੰ ਜ਼ਿਲ੍ਹਾ ਪ੍ਰੀਸ਼ਦ ਦੀਆਂ 4, ਬਲਾਕ ਸ਼ਹਿਣਾ ਦੀਆਂ 14 ਅਤੇ ਬਲਾਕ ਬਰਨਾਲਾ ਦੀਆਂ 10 ਬਲਾਕ ਸੰਮਤੀ ਉਮੀਦਵਾਰਾਂ ਦੀਆਂ ਸੂਚੀਆਂ ਬਣਾ ਕੇ ਪ੍ਰਵਾਨਿਤ ਕਰਵਾਉਣ ਉਪਰੰਤ ਹੀ ਜਾਰੀ ਕੀਤੀਆਂ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨ ਸ਼ਹਿਣਾ (ਇਸਤਰੀ) ਰਵਨੀਤ ਕੌਰ ਪਤਨੀ ਬੀਰਇੰਦਰ ਸਿੰਘ ਵਾਸੀ ਈਸ਼ਰ ਸਿੰਘ ਵਾਲਾ, ਕਾਲੇਕੇ (ਰਿਜ਼ਰਵ) ਸੋਨਾ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਰਾਜੀਆ, ਉਗੋਕੇ (ਜਨਰਲ) ਭਗਵਾਨ ਸਿੰਘ ਭਾਨਾ ਪੁੱਤਰ ਬਲਵੀਰ ਸਿੰਘ ਵਾਸੀ ਭਗਤਪੁਰਾ ਮੌੜ ਅਤੇ ਧੌਲਾ (ਰਿਜ਼ਰਵ) ਭੋਲਾ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਖੁੱਡੀ ਖ਼ੁਰਦ ਨੂੰ ਟਿਕਟਾਂ ਅਲਾਟ ਕੀਤੀਆਂ | ਬਲਾਕ ਸੰਮਤੀ ਦੇ ਬਲਾਕ ਸ਼ਹਿਣਾ ਦੇ ਜ਼ੋਨ ਤਲਵੰਡੀ ਲਈ (ਰਿਜ਼ਰਵ ਇਸਤਰੀ) ਗੁਰਦੇਵ ਕੌਰ ਪਤਨੀ ਸੁਖਦੇਵ ਸਿੰਘ ਵਾਸੀ ਤਲਵੰਡੀ, ਰਾਮਗੜ੍ਹ (ਰਿਜ਼ਰਵ) ਲਈ ਬਲੌਰ ਸਿੰਘ ਪੁੱਤਰ ਕਿਹਰ ਸਿੰਘ ਵਾਸੀ ਰਾਮਗੜ੍ਹ, ਉਗੋਕੇ (ਰਿਜ਼ਰਵ) ਡੋਗਰ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਉਗੋਕੇ ਅਤੇ ਤਾਜੋਕੇ (ਜਨਰਲ) ਲਈ ਚਮਕੌਰ ਸਿੰਘ ਤਾਜੋਕੇ ਪੁੱਤਰ ਨਿਰੰਜਣ ਸਿੰਘ ਵਾਸੀ ਤਾਜੋਕੇ, ਘੁੰਨਸ (ਇਸਤਰੀ) ਚਰਨਜੀਤ ਕੌਰ ਪਤਨੀ ਮੇਜਰ ਸਿੰਘ ਖਹਿਰਾ ਵਾਸੀ ਢਿੱਲਵਾਂ (ਪਟਿਆਲਾ), ਦਰਾਜ (ਜਨਰਲ) ਅਜਮੇਰ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਜੈਮਲ ਸਿੰਘ ਵਾਲਾ, ਮੌੜ ਨਾਭਾ (ਰਿਜ਼ਰਵ ਇਸਤਰੀ) ਪਰਮਜੀਤ ਕੌਰ ਪਤਨੀ ਸਾਧੂ ਸਿੰਘ ਵਾਸੀ ਮੌੜ ਨਾਭਾ, ਢਿੱਲਵਾਂ ਨਾਭਾ (ਜਨਰਲ) ਰਣਦੀਪ ਸਿੰਘ ਸਰਪੰਚ ਪੁੱਤਰ ਹਰਦੇਵ ਸਿੰਘ ਵਾਸੀ ਢਿੱਲਵਾਂ ਨਾਭਾ, ਨੈਣੇਵਾਲ (ਜਨਰਲ) ਕੁਲਵੰਤ ਸਿੰਘ ਪੁੱਤਰ ਸਰਦਾਰਾ ਸਿੰਘ ਵਾਸੀ ਨੈਣੇਵਾਲ, ਜੰਗੀਆਣਾ (ਇਸਤਰੀ) ਕੁਲਦੀਪ ਕੌਰ ਪਤਨੀ ਕੁਲਦੀਪ ਸਿੰਘ ਵਾਸੀ ਜੰਗੀਆਣਾ, ਮੱਝੂਕੇ (ਜਨਰਲ) ਕਰਮਜੀਤ ਕੌਰ ਪਤਨੀ ਨਛੱਤਰ ਸਿੰਘ ਵਾਸੀ ਕੋਠੇ ਭਾਨ ਸਿੰਘ, ਭਗਤਪੁਰਾ (ਰਿਜ਼ਰਵ) ਲਈ ਗਿੰਦਰ ਰਾਮ ਪੁੱਤਰ ਪੂਰਨ ਰਾਮ ਵਾਸੀ ਭਗਤਪੁਰਾ ਅਤੇ ਸੰਧੂ ਕਲਾਂ (ਰਿਜ਼ਰਵ) ਲਈ ਤੇਜਾ ਸਿੰਘ ਪੁੱਤਰ ਲਹਿਣਾ ਸਿੰਘ ਵਾਸੀ ਬੱਲੋਕੇ ਨੂੰ ਟਿਕਟਾਂ ਜਾਰੀ ਕੀਤੀਆਂ | ਇਸੇ ਤਰ੍ਹਾਂ ਬਲਾਕ ਸੰਮਤੀ ਬਲਾਕ ਬਰਨਾਲਾ ਦੇ ਜ਼ੋਨ ਧੌਲਾ (ਜਨਰਲ) ਲਈ ਨਿਰਮਲ ਸਿੰਘ ਪੁੱਤਰ ਆਤਮਾ ਸਿੰਘ ਧੌਲਾ, ਰੂੜੇਕੇ ਖ਼ੁਰਦ (ਇਸਤਰੀ) ਲਈ ਬਲਵੀਰ ਕੌਰ ਪਤਨੀ ਮੇਜਰ ਸਿੰਘ ਰੂੜੇਕੇ ਖ਼ੁਰਦ, ਪੱਖੋ ਕਲਾਂ (ਜਨਰਲ) ਗੁਰਭਗਤ ਸਿੰਘ ਪੁੱਤਰ ਭਰਪੂਰ ਸਿੰਘ ਵਾਸੀ ਪੱਖੋ ਕਲਾਂ, ਭੈਣੀ ਫੱਤਾ (ਰਿਜ਼ਰਵ) ਬਾਵਾ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਭੈਣੀ ਫੱਤਾ, ਕੋਟਦੁੰਨਾ (ਜਨਰਲ) ਲਈ ਤੇਜਾ ਸਿੰਘ ਪੁੱਤਰ ਬੰਤ ਸਿੰਘ ਵਾਸੀ ਕੋਟਦੁੰਨਾਂ, ਅਸਪਾਲ ਕਲਾਂ (ਇਸਤਰੀ) ਮੋਹਪ੍ਰੀਤ ਕੌਰ ਪਤਨੀ ਚਮਕੌਰ ਸਿੰਘ ਵਾਸੀ ਅਸਪਾਲ ਕਲਾਂ, ਧੂਰਕੋਟ (ਜਨਰਲ) ਜਨਕ ਸਿੰਘ ਸਰਪੰਚ ਪੁੱਤਰ ਫ਼ੌਜਾਂ ਸਿੰਘ ਵਾਸੀ ਧੂਰਕੋਟ, ਫ਼ਤਿਹਗੜ੍ਹ ਛੰਨਾਂ (ਇਸਤਰੀ) ਪਰਮਜੀਤ ਕੌਰ ਪਤਨੀ ਗੁਰਚਰਨ ਸਿੰਘ ਭੋਲੀ ਵਾਸੀ ਫ਼ਤਿਹਗੜ੍ਹ ਛੰਨਾਂ, ਕਾਲੇਕੇ (ਜਨਰਲ) ਦਰਸ਼ਨ ਸਿੰਘ ਸਰਪੰਚ ਪੁੱਤਰ ਕਰਤਾਰ ਸਿੰਘ ਵਾਸੀ ਕਾਲੇਕੇ, ਹਰੀਗੜ੍ਹ (ਜਨਰਲ) ਗੁਰਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਅਤਰਗੜ੍ਹ ਨੂੰ ਟਿਕਟਾਂ ਦਿੱਤੀਆਂ | ਇਸ ਸਮੇਂ ਭਾਈ ਪਰਮਜੀਤ ਸਿੰਘ ਖ਼ਾਲਸਾ, ਬਲਦੇਵ ਸਿੰਘ ਚੂੰਘਾਂ, ਜਥੇਦਾਰ ਅਜੀਤ ਸਿੰਘ ਪੱਖੋ ਜ਼ਿਲ੍ਹਾ ਪ੍ਰਧਾਨ ਬੀ.ਸੀ. ਵਿੰਗ, ਡਾ. ਜੱਗਾ ਸਿੰਘ ਮੌੜ ਜ਼ਿਲ੍ਹਾ ਪ੍ਰਧਾਨ ਐਸ.ਸੀ. ਵਿੰਗ, ਬੀਰਇੰਦਰ ਸਿੰਘ ਜ਼ੈਲਦਾਰ, ਹਰਦੀਪ ਸਿੰਘ ਘੁੰਨਸ, ਤਰਲੋਚਨ ਬਾਂਸਲ ਪ੍ਰਧਾਨ ਤਪਾ, ਜਸਵੀਰ ਸਿੰਘ ਧੰਮੀ ਪ੍ਰਧਾਨ ਭਦੌੜ, ਗੁਰਜੀਤ ਸਿੰਘ ਗਿੰਨੀ, ਰਜਿੰਦਰ ਪੱਪੂ ਮੀਡੀਆ ਸਕੱਤਰ ਸ. ਗੁਰੂ, ਦਰਸ਼ਨ ਸਿੰਘ ਸਰਪੰਚ ਪ੍ਰਧਾਨ ਸਰਕਲ ਤਪਾ, ਹਰਪਾਲ ਸਿੰਘ ਪੰਧੇਰ ਸਾਬਕਾ ਚੇਅਰਮੈਨ, ਜਸਵੀਰ ਸਿੰਘ ਸਰਪੰਚ, ਨਿਰਮਲ ਸਿੰਘ ਗੁਰੂ, ਰਾਮਪਿਆਰਾ ਸਿੰਘ ਗੁਰੂ, ਆਦਿ ਸਮੇਤ ਹਲਕੇ ਦੇ ਪੰਚ, ਸਰਪੰਚ ਅਤੇ ਸੀਨੀਅਰ ਅਕਾਲੀ ਆਗੂ ਅਤੇ ਵਰਕਰ ਸ਼ਾਮਿਲ ਸਨ | ਸ. ਗੁਰੂ ਨੇ ਕਿਹਾ ਕਿ 6 ਮਈ ਨੂੰ ਉਮੀਦਵਾਰਾਂ ਦੇ ਨਾਮਜ਼ਦਗੀ ਕਾਗ਼ਜ਼ ਬਰਨਾਲਾ ਤੇ ਤਪਾ ਮੰਡੀ ਵਿਖੇ ਦਾਖ਼ਲ ਕੀਤੇ ਜਾਣਗੇ |

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>