ਫੇਸਬੁੱਕ ਫੋਟੋਆਂ ਤੋਂ ਪਤਾ ਲੱਗ ਰਿਹਾ ਹੈ ਕਿ ਜਿਹੜੇ ਹੈਲੀਕਾਪਟਰ ਵਰਤੇ ਜਾ ਰਹੇ ਹਨ, ਉਨ੍ਹਾਂ ਵਿਚ ਸ਼ਾਂਇਦ 10-20 ਲੋਕ ਹੀ ਲਿਆਂਦੇ ਜਾ ਸਕਦੇ ਹਨ। ਪਰ ਜਨਤਾਂ ਤਾਂ ਹਜ਼ਾਰਾਂ ਦੇ ਹਿਸਾਬ ਨਾਲ ਫਸੀ ਹੋਈ ਹੈ। ਨਾ ਇਨ੍ਹਾਂ ਕੋਲ ਮੌਸਮ ਸੰਬੰਧੀ ਭਵਿੱਖਬਾਣੀ ਹੁੰਦੀਆਂ, ਨਾ ਇਨ੍ਹਾਂ ਕੋਲ ਬਾਅਦ ਵਿਚ ਕਿਸੇ ਨੂੰ ਬਚਾਅ ਹੁੰਦਾ, ਲੈ ਦੇ ਕੇ ਪਹਿਲਾ ਤੇ ਬਾਅਦ ਵਿਚ ਵੀ ਜੰਗਲ-ਰਾਜ ਹੀ ਹੁੰਦਾ
ਗੂਗਲ ਬਾਬਾ ਨੇ ਦੱਸਿਆ ਗੋਰਿਆਂ ਨੇ ਤਾਂ 1962-63 ਵਿਚ ਹੀ ਇਕ ਅਜਿਹਾ ਹੈਲੀਕਾਪਟਰ ਬਣਾ ਲਿਆ ਸੀ। ਜਿਸ ਵਿਚ 100-120 ਮਨੁੱਖਾਂ ਇਕ ਥਾਂ ਤੋਂ ਦੂਜੀ ਥਾਂ ਤੇ ਲਿਜਾਇਆ ਜਾ ਸਕਦਾ ਹੈ।
ਹਾਲੇ ਵੀ ਮੌਕਾ ਹੈ, ਆਗੂਆਂ ਨੂੰ ਚਾਹੀਦਾ ਹੈ ਕਿ ਅਗਲੀ ਵਾਰ (ਰੱਬ ਨਾ ਕਰੇ) ਅਜਿਹੀ ਆਫ਼ਤ ਲਈ 4-5 ਅਜਿਹੇ ਹੈਲੀਕਾਪਟਰ ਤਿਆਰ-ਬਰ-ਤਿਆਰ ਹੋਣ ਅਤੇ ਪਹਿਲਾ ਦਿਨ ਤੋਂ ਹੀ ਆਗੂ-ਮੰਤਰੀ-ਸੰਤਰੀ ਐਲਾਨ ਕਰ ਦੇਣ ਕਿ ਖਾਣ-ਪੀਣ ਦੀਆਂ ਚੀਜ਼ਾਂ ਦੇ ਰੇਟ ਵਧਾਉਣਾ ਕਾਨੂੰਨੀ ਜ਼ੁਰਮ ਹੈ। ਅਪਰਾਧੀਆਂ ਨੂੰ ਸਖ਼ਤ ਤੋਂ ਸਖ਼ਤ ਸਜਾ ਦਿੱਤੀ ਜਾਵੇਗੀ। ਬਲਾਤਕਾਰੀਆਂ ਨੂੰ ਮੌਕੇ ਤੇ ਹੀ ਗੋਲੀ ਮਾਰਨ ਦੇ ਆਦੇਸ਼ ਹੋਣੇ ਚਾਹੀਦੇ ਹਨ।
ਵੈਸੇ ਵੀ 100 ਵਿਚੋਂ 80 ਇਸੇ ਕਰਕੇ ਮਰੇ ਹੋਣੇ, ਕਿਉਂਕਿ ਉਨ੍ਹਾਂ ਨੂੰ ਤੈਰਨਾ ਨਹੀਂ ਆਉਂਦਾ ਹੋਣਾ। ਹੜ੍ਹ ਹੀ ਸੀ ਕੋਈ ਭੂਚਾਲ ਤਾਂ ਨਹੀਂ।
ਪਰ ਦਿੱਲੀ ਹਾਲੇ ਦੂਰ ਹੈ।