Monday, March 5, 2012

ਐਗਜਿਟ ਪੋਲ : ਪੰਜਾਬ 'ਚ ਅਕਾਲੀਆਂ ਦੀ ਹੋਵੇਗੀ ਹਾਰ, ਕਾਂਗਰਸ ਬਣਾਏਗੀ ਸਰਕਾਰ

ਚੰਡੀਗੜ੍ਹ— ਪੰਜਾਬ ਵਿਧਾਨ ਸਭਾ ਚੋਣਾਂ 'ਚ ਸੱਤਾਧਾਰੀ ਅਕਾਲੀ ਗਠਬੰਧਨ ਅਤੇ ਵਿਰੋਧੀ ਧਿਰ ਕਾਂਗਰਸ ਵਿਚਾਲੇ ਸਖਤ ਟੱਕਰ ਹੈ ਪਰ ਕਾਂਗਰਸ ਬਹੁਮਤ ਦੇ ਜਾਦੂਈ ਅੰਕੜੇ ਦੇ ਬਹੁਤ ਨੇੜੇ ਪਹੁੰਚ ਰਹੀ ਹੈ ਅਤੇ ਸੱਤਾ ਦੀ ਚਾਬੀ ਪੀ. ਪੀ. ਦੇ ਹੱਥ 'ਚ ਹੋਵੇਗੀ। ਐਗਜਿਟ ਪੋਲ ਮੁਤਾਬਕ ਪੰਜਾਬ 117 ਸੀਟਾਂ ਵਾਲੀ ਵਿਧਾਨ ਸਭਾ 'ਚ ਕਿਸੇ ਨੂੰ ਪੂਰਨ ਬਹੁਮਤ ਨਹੀਂ ਮਿਲੇਗਾ ਪਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਿਰ ਤੋਂ ਤਾਜ ਖੁੰਝ ਜਾਏਗਾ। 
ਪੋਸਟ ਪੋਲ ਸਰਵੇ ਮੁਤਾਬਕ ਪੰਜਾਬ 'ਚ ਕਾਂਗਰਸ ਨੂੰ 58, ਅਕਾਲੀ-ਭਾਜਪਾ ਨੂੰ 56 ਅਤੇ ਪੰਜਾਬ ਪੀਪਲਜ਼ ਪਾਰਟੀ ਨੂੰ  2 ਸੀਟਾਂ ਮਿਲਣਗੀਆਂ। ਬੀ. ਐਸ. ਪੀ. ਆਪਣਾ ਖਾਤਾ ਨਹੀਂ ਖੋਲ੍ਹ ਸਕੇਗੀ, ਜਦੋਂਕਿ ਇਕ ਸੀਟ ਹੋਰ ਦੇ ਖਾਤੇ 'ਚ ਜਾਏਗੀ।
ਅਕਾਲੀ ਗਠਬੰਧਨ ਨੂੰ ਜੋ 56 ਸੀਟਾਂ ਮਿਲਣਗੀਆਂ, ਉਨ੍ਹਾਂ 'ਚ ਸ਼੍ਰੋਮਣੀ ਅਕਾਲੀ ਦਲ ਦੇ ਖਾਤੇ 'ਚ 42 ਅਤੇ ਭਾਜਪਾ ਦੀ ਝੋਲੀ 'ਚ 14 ਸੀਟਾਂ ਜਾਣਗੀਆਂ। ਬਹੁਮਤ ਲਈ ਜਾਦੂਈ ਅੰਕੜਾ 56 ਦਾ ਹੈ ਅਤੇ ਕਾਂਗਰਸ ਇਕ ਸੀਟ ਤੋਂ ਪਿੱਛੇ ਰਹਿ ਜਾਏਗੀ ਪਰ ਅਕਾਲੀ ਗਠਬੰਧਨ ਵੀ ਬਹੁਮਤ 'ਚ ਪਿੱਛੇ ਨਹੀਂ ਸਗੋਂ ਉਹ ਵੀ ਜਾਦੂਈ ਅੰਕੜੇ ਤੋਂ ਸਿਰਫ ਤਿੰਨ ਸੀਟਾਂ ਦੂਰ ਹੈ। ਅਜਿਹੇ 'ਚ ਪੰਜਾਬ 'ਚ ਸੀਟਾਂ ਦਾ ਜੋ ਲੇਖਾ-ਜੋਖਾ ਸਾਹਮਣੇ ਆਇਆ ਹੈ ਉਸ ਤੋਂ ਲੱਗਦਾ ਹੈ ਕਿ ਦੋ ਸੀਟਾਂ ਹੀ ਜਿੱਤ ਕੇ ਮਨਪ੍ਰੀਤ ਸਿੰਘ ਬਾਦਲ ਵੱਡੀ ਭੂਮਿਕਾ 'ਚ ਹੋਣਗੇ।

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>