ਖ਼ਜ਼ਾਨਾ ਪੰਜਾਬ ਦਾ, ਸੁਰੱਖਿਆ ਚੌਟਾਲਾ ਪ੍ਰਵਾਰ ਦੀ
ਬਠਿੰਡਾ : ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੇ ਪਰਿਵਾਰ ਦੀ ਸੁਰੱਖਿਆ ਦਾ ਖਰਚਾ ਪੰਜਾਬ ਸਰਕਾਰ ਝੱਲ ਰਹੀ ਹੈ। ਪੰਜਾਬ ਪੁਲੀਸ ਨੇ ਚੌਟਾਲਾ ਪਰਿਵਾਰ ਦੀ ਸੁਰੱਖਿਆ 'ਤੇ ਥਾਣੇਦਾਰ ਸਮੇਤ ਪੰਜ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਹੋਏ ਹਨ। ਇੱਧਰ ਪੰਜਾਬ ਦੇ ਥਾਣੇ ਖ਼ਾਲੀ ਪਏ ਹਨ ਤੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਦਾ ਕੋਈ ਵਾਲੀ ਵਾਰਸ ਨਹੀਂ ਹੈ। ਪੰਜਾਬ ਪੁਲੀਸ ਦਾ ਇਹ ਦਾ ਹਾਲ ਹੈ ਕਿ ਅਕਾਲੀ ਦਲ ਦੇ ਬਲਾਕ ਪੱਧਰ ਦੇ ਲੀਡਰਾਂ ਨੂੰ ਸੁਰੱਖਿਆ ਗਾਰਡ ਦਿੱਤੇ ਹੋਏ ਹਨ। ਇੰਨੇ ਸੁਰੱਖਿਆ ਗਾਰਡ ਤਾਂ ਜੱਜਾਂ ਦੀ ਰਾਖੀ ਤੇ ਪੁਲੀਸ ਨੇ ਤਾਇਨਾਤ ਨਹੀਂ ਕੀਤੇ ਜਿੰਨੇ ਪ੍ਰਾਈਵੇਟ ਲੋਕਾਂ ਨਾਲ ਤੋਰੇ ਹੋਏ ਹਨ।
ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਨਮੂਨੇ ਦੇ ਤੌਰ 'ਤੇ ਪੰਜਾਬ ਦੇ ਅੱਧੀ ਦਰਜਨ ਜ਼ਿਲ੍ਹਿਆਂ 'ਚ ਸੁਰੱਖਿਆ 'ਤੇ ਤਾਇਨਾਤ ਕੀਤੇ ਪੁਲੀਸ ਮੁਲਾਜ਼ਮਾਂ ਦੀ ਸੂਚਨਾ ਇਕੱਠੀ ਕੀਤੀ, ਜਿਸ ਤੋਂ ਅਹਿਮ ਤੱਥ ਸਾਹਮਣੇ ਆਏ ਹਨ। ਪੰਜਾਬ ਪੁਲੀਸ ਵੱਲੋਂ ਦਿੱਤੀ ਸਰਕਾਰੀ ਸੂਚਨਾ ਅਨੁਸਾਰ ਏ.ਡੀ.ਜੀ.ਪੀ. (ਸੁਰੱਖਿਆ) ਵੱਲੋਂ ਟੀ.ਪੀ.ਐਮ 30623-29 ਡੀ ਡੀ.ਐਸ.ਬੀ-3 ਮਿਤੀ 23 ਦਸੰਬਰ 2009 ਤਹਿਤ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੇ ਪੁੱਤਰ ਅਭੈ ਸਿੰਘ ਚੌਟਾਲਾ ਨੂੰ ਪੰਜ ਮੁਲਾਜ਼ਮਾਂ ਦੀ ਟੀਮ ਸੁਰੱਖਿਆ ਲਈ ਦਿੱਤੀ ਗਈ ਹੈ। ਅਭੈ ਚੌਟਾਲਾ ਦੀ ਸੁਰੱਖਿਆ 'ਤੇ ਪੰਜਾਬ ਪੁਲੀਸ ਦਾ ਏ.ਐਸ.ਆਈ ਸੁਖਵੰਤ ਸਿੰਘ (ਨੰ.-163 ਐਫ.ਜੀ.ਐਸ), ਸਿਪਾਹੀ ਬਲਵਿੰਦਰ ਸਿੰਘ (1-ਸੀ .ਡੀ.ਓ 625), ਸਿਪਾਹੀ ਜਗਪਾਲ (75/56), ਸਿਪਾਹੀ ਸੁਖਵਿੰਦਰ ਸਿੰਘ (4-ਆਈ.ਆਰ.ਬੀ-738) ਅਤੇ ਸਿਪਾਹੀ ਮੇਜਰ ਸਿੰਘ (4-ਆਈ .ਆਰ.ਬੀ-607) ਤਾਇਨਾਤ ਹੈ। ਇਨ੍ਹਾਂ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਦੇ ਖ਼ਜ਼ਾਨੇ 'ਚੋਂ ਅੰਦਾਜ਼ਨ ਡੇਢ ਲੱਖ ਰੁਪਏ ਮਹੀਨਾ ਤਨਖ਼ਾਹ ਲਈ ਜਾਂਦੀ ਹੈ।
ਪੰਜਾਬ ਸਰਕਾਰ ਵੱਲੋਂ ਚੌਟਾਲਾ ਪਰਿਵਾਰ ਦੀ ਸੁਰੱਖਿਆ 'ਤੇ ਅੰਦਾਜ਼ਨ 18 ਲੱਖ ਰੁਪਏ ਸਾਲਾਨਾ ਖਰਚ ਕੀਤੇ ਜਾ ਰਹੇ ਹਨ। ਹੁਣ ਤੱਕ ਸਰਕਾਰ ਇਸ ਸੁਰੱਖਿਆ 'ਤੇ ਕਰੀਬ 30 ਲੱਖ ਰੁਪਏ ਖਰਚ ਕਰ ਚੁੱਕੀ ਹੈ। ਪੰਜਾਬ ਪੁਲੀਸ ਵੱਲੋਂ ਅਭੈ ਸਿੰਘ ਚੌਟਾਲਾ ਨੂੰ ਸਰਕਾਰੀ ਕਾਗ਼ਜ਼ਾਂ 'ਚ ਪਿੰਡ ਬੇਗਾਂ ਵਾਲੀ ਥਾਣਾ ਸਦਰ ਫ਼ਾਜ਼ਿਲਕਾ ਦਾ ਵਸਨੀਕ ਦਿਖਾਇਆ ਗਿਆ ਹੈ। ਦੱਸਣਯੋਗ ਹੈ ਕਿ ਚੌਟਾਲਾ ਪਰਿਵਾਰ ਦੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਪਰਿਵਾਰਕ ਸਬੰਧ ਹਨ। ਅਬੋਹਰ ਦੀ ਮਹਿਲਾ ਵਿਜੇ ਲਕਸ਼ਮੀ ਨੂੰ ਵੀ 4 ਜੂਨ 2009 ਤੋਂ ਦੋ ਮੁਲਾਜ਼ਮਾਂ ਦੀ ਸੁਰੱਖਿਆ ਦਿੱਤੀ ਹੋਈ ਹੈ। ਪੰਜਾਬ ਪੁਲੀਸ ਵੱਲੋਂ ਇਸ ਮਹਿਲਾ ਦਾ ਰੁਤਬਾ ਮਹਿਲਾ ਮੋਰਚਾ ਦੀ ਪ੍ਰਧਾਨ ਦੱਸਿਆ ਗਿਆ ਹੈ। ਸੁਰੱਖਿਆ ਦੇਣ ਦਾ ਕਾਰਨ ਉਸ ਦਾ ਹਰਿਆਣਾ ਦੇ ਮੁੱਖ ਮੰਤਰੀ ਦੀ ਰਿਸ਼ਤੇਦਾਰ ਹੋਣਾ ਅਤੇ ਭਾਜਪਾ ਦੀ ਐਕਟਿਵ ਵਰਕਰ ਹੋਣਾ ਦੱਸਿਆ ਗਿਆ ਹੈ। ਦਿਲਚਸਪ ਗੱਲ ਇਹ ਹੈ ਕਿ ਫਿਰੋਜ਼ਪੁਰ ਦੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗੁਰਹੰਸ ਸਿੰਘ ਸੰਧੂ ਨੂੰ ਏ.ਡੀ.ਜੀ.ਪੀ (ਸੁਰੱਖਿਆ) ਵੱਲੋਂ ਟੀ.ਪੀ.ਐਮ-342/60 ਡੀ.ਡੀ.ਐਸ.ਬੀ-3 ਮਿਤੀ 3 ਨਵੰਬਰ 2010 ਤਹਿਤ ਪੰਜ ਸੁਰੱਖਿਆ ਮੁਲਾਜ਼ਮ ਦਿੱਤੇ ਗਏ ਹਨ ਜਦੋਂ ਕਿ ਫਿਰੋਜ਼ਪੁਰ ਦੇ ਸੈਸ਼ਨ ਜੱਜ ਕੋਲ ਸਿਰਫ਼ ਦੋ ਸੁਰੱਖਿਆ ਮੁਲਾਜ਼ਮ ਹਨ। ਇਸ ਜ਼ਿਲ੍ਹੇ 'ਚ ਅਕਾਲੀ ਦਲ ਦੇ 7 ਆਗੂਆਂ ਨੂੰ 9 ਗੰਨਮੈਨ ਦਿੱਤੇ ਹੋਏ ਹਨ, ਜਿਨ੍ਹਾਂ ਕੋਲ ਕੋਈ ਸੰਵਿਧਾਨਿਕ ਅਹੁਦਾ ਨਹੀਂ ਹੈ। ਇਨ੍ਹਾਂ 'ਚ ਗੁਰੂ ਹਰਸਹਾਏ ਦੇ ਯੂਥ ਅਕਾਲੀ ਦਲ ਦੇ ਪ੍ਰਧਾਨ ਰੋਹਿਤ ਵੋਹਰਾ ਨੂੰ ਦੋ ਗੰਨਮੈਨ ਦਿੱਤੇ ਗਏ ਹਨ ਜਦੋਂ ਕਿ ਅਕਾਲੀ ਦਲ ਦੇ ਜਨਰਲ ਸਕੱਤਰ ਸੁਖਜੀਤ ਸਿੰਘ ਪਿੰਡ ਢਿੱਪਾਂ ਵਾਲੀ ਨੂੰ ਦੋ ਗੰਨਮੈਨ ਦਿੱਤੇ ਹਨ।
ਇਸੇ ਤਰ੍ਹਾਂ ਅਕਾਲੀ ਦਲ ਦੇ ਬਲਾਕ ਪ੍ਰਧਾਨ ਦਰਸ਼ਨ ਸਿੰਘ ਬਰਾੜ ਨੂੰ ਇੱਕ ਗੰਨਮੈਨ, ਅਕਾਲੀ ਦਲ ਜ਼ੀਰਾ ਦੇ ਪ੍ਰਧਾਨ ਅਵਤਾਰ ਸਿੰਘ ਪੁੱਤਰ ਹਰੀ ਸਿੰਘ ਨੂੰ ਇੱਕ ਗੰਨਮੈਨ, ਦਲ ਦੇ ਜਨਰਲ ਸਕੱਤਰ ਰਾਂਝਾ ਵਲੀ ਨੂੰ ਇੱਕ ਗੰਨਮੈਨ ਅਤੇ ਅਕਾਲੀ ਦਲ ਦੇ ਸਰਕਲ ਪ੍ਰਧਾਨ ਪ੍ਰੀਤਮ ਸਿੰਘ ਬਾਠ ਨੂੰ ਵੀ ਇੱਕ ਗੰਨਮੈਨ ਦਿੱਤਾ ਹੋਇਆ ਹੈ। ਮਰਹੂਮ ਸੰਸਦ ਮੈਂਬਰ ਜੋਰਾ ਸਿੰਘ ਮਾਨ ਦੇ ਲੜਕੇ ਵਰਦੇਵ ਸਿੰਘ ਮਾਨ ਨੂੰ ਵੀ ਚਾਰ ਗੰਨਮੈਨ ਦਿੱਤੇ ਹੋਏ ਹਨ। ਸ਼੍ਰੋਮਣੀ ਕਮੇਟੀ ਮੈਂਬਰ ਹੋਣ ਕਰਕੇ ਸੂਬਾ ਸਿੰਘ, ਸਤਪਾਲ ਸਿੰਘ ਅਤੇ ਗੁਰਪਾਲ ਸਿੰਘ ਗਰੇਵਾਲ ਨੂੰ ਚਾਰ ਸੁਰੱਖਿਆ ਮੁਲਾਜ਼ਮ ਦਿੱਤੇ ਹੋਏ ਹਨ। ਭਾਜਪਾ ਵੀ ਇਸ 'ਚ ਪਿੱਛੇ ਨਹੀਂ ਹੈ। ਭਾਜਪਾ ਦੇ ਸਾਬਕਾ ਜਨਰਲ ਸਕੱਤਰ ਜਗਮੋਹਨ ਕੌੜਾ ਜ਼ੀਰਾ ਨੂੰ ਦੋ ਗੰਨਮੈਨ, ਮੌਜੂਦਾ ਜਨਰਲ ਸਕੱਤਰ ਕਮਲ ਸ਼ਰਮਾ ਨੂੰ ਦੋ ਗੰਨਮੈਨ ਅਤੇ ਭਾਜਪਾ ਦੇ ਮੀਤ ਪ੍ਰਧਾਨ ਮਨਜੀਤ ਰਾਏ ਨੂੰ ਵੀ ਦੋ ਗੰਨਮੈਨ ਦਿੱਤੇ ਹੋਏ ਹਨ। ਤਿੰਨ ਹੋਰ ਪ੍ਰਾਈਵੇਟ ਵਿਅਕਤੀਆਂ ਨਾਲ ਪੰਜ ਗੰਨਮੈਨ ਤਾਇਨਾਤ ਕੀਤੇ ਗਏ ਹਨ। ਫਿਰੋਜ਼ਪੁਰ 'ਚ 235 ਮੁਲਾਜ਼ਮ ਗੰਨਮੈਨ ਵਜੋਂ ਤਾਇਨਾਤ ਹਨ। ਇਸ ਜ਼ਿਲ੍ਹੇ 'ਚ ਸਭ ਤੋਂ ਵੱਧ ਸਿੰਜਾਈ ਮੰਤਰੀ ਜਨਮੇਜਾ ਸਿੰਘ ਸੇਖੋਂ ਨਾਲ 19 ਗੰਨਮੈਨ ਅਤੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨਾਲ 12 ਗੰਨਮੈਨ ਤਾਇਨਾਤ ਹਨ।
ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਨੇੜਲੀ ਰਿਸ਼ਤੇਦਾਰ ਸਵਿੰਦਰ ਕੌਰ ਜੌਹਲ ਨੂੰ ਪੰਜਾਬ ਸਰਕਾਰ ਨੇ 6 ਨਵੰਬਰ 2007 ਤੋਂ ਦੋ ਗੰਨਮੈਨ ਦਿੱਤੇ ਹੋਏ ਹਨ ਜਦੋਂ ਕਿ ਮਨਪ੍ਰੀਤ ਸਿੰਘ ਬਾਦਲ ਨੂੰ ਮੁਕਤਸਰ ਪੁਲੀਸ ਨੇ ਦੋ ਗੰਨਮੈਨ ਦਿੱਤੇ ਹੋਏ ਹਨ। ਪੁਲੀਸ ਜ਼ਿਲ੍ਹਾ ਖੰਨਾ ਵੀ ਇਸ ਤੋਂ ਘੱਟ ਨਹੀਂ ਹੈ। ਪੰਜਾਬ ਪੁਲੀਸ ਵੱਲੋਂ ਖੰਨਾ ਦੇ ਵਿਧਾਇਕ ਅਤੇ ਮੁੱਖ ਸੰਸਦੀ ਸਕੱਤਰ ਬਿਕਰਮਜੀਤ ਸਿੰਘ ਖਾਲਸਾ ਨਾਲ 14 ਗੰਨਮੈਨ ਤਾਇਨਾਤ ਕੀਤੇ ਹੋਏ ਹਨ। ਅਕਾਲੀ ਦਲ ਦੇ ਸੀਨੀਅਰ ਨੇਤਾ ਭੁਪਿੰਦਰ ਸਿੰਘ ਚੀਮਾ ਨੂੰ 16 ਫਰਵਰੀ 2010 ਤੋਂ ਚਾਰ ਗੰਨਮੈਨ ਅਤੇ ਦਲ ਦੇ ਆਗੂ ਗੁਰਪ੍ਰੀਤ ਸਿੰਘ ਭੱਟੀ ਖੰਨਾ ਨੂੰ 9 ਨਵੰਬਰ 2009 ਤੋਂ ਦੋ ਗੰਨਮੈਨ ਦਿੱਤੇ ਹੋਏ ਹਨ। ਪੰਜਾਬ ਪੁਲੀਸ ਨੇ ਗਾਇਕ ਸਰਦੂਲ ਸਿਕੰਦਰ ਨੂੰ ਵੀ 27 ਅਕਤੂਬਰ 2009 ਤੋਂ ਇੱਕ ਗੰਨਮੈਨ ਦਿੱਤਾ ਹੋਇਆ ਹੈ ਅਤੇ ਇਸੇ ਤਰ੍ਹਾਂ ਸੰਤ ਅਵਤਾਰ ਸਿੰਘ ਨਾਲ ਵੀ ਇੱਕ ਗੰਨਮੈਨ ਤਾਇਨਾਤ ਕੀਤਾ ਗਿਆ ਹੈ। ਖੰਨਾ ਤੇ ਬਰਨਾਲਾ ਪੁਲੀਸ ਵੱਲੋਂ ਇੱਕ–ਇੱਕ ਗੰਨਮੈਨ ਪਿੰਡ ਬਾਦਲ ਦੇ ਮੇਜਰ ਭੁਪਿੰਦਰ ਸਿੰਘ ਨਾਲ ਤਾਇਨਾਤ ਕੀਤਾ ਹੋਇਆ ਹੈ। ਖੰਨਾ ਪੁਲੀਸ ਜ਼ਿਲ੍ਹੇ 'ਚ 58 ਮੁਲਾਜ਼ਮ ਗੰਨਮੈਨ ਵਜੋਂ ਤਾਇਨਾਤ ਕੀਤੇ ਹੋਏ ਹਨ।ਬਰਨਾਲਾ ਪੁਲੀਸ ਜ਼ਿਲ੍ਹੇ 'ਚ ਟਰੱਕ ਯੂਨੀਅਨ ਤਪਾ ਦੇ ਪ੍ਰਧਾਨ ਕੁਲਵੰਤ ਸਿੰਘ ਬੋਘਾ ਨੂੰ ਪੰਜਾਬ ਪੁਲੀਸ ਦਾ ਇੱਕ ਗੰਨਮੈਨ 24 ਜੂਨ 2011 ਤੋਂ ਮਿਲਿਆ ਹੋਇਆ ਹੈ। ਟਰਾਈਡੈਂਟ ਗਰੁੱਪ ਦੇ ਮਾਲਕ ਰਜਿੰਦਰ ਕੁਮਾਰ ਗੁਪਤਾ ਨੂੰ ਵੀ ਦੋ ਗੰਨਮੈਨ ਦਿੱਤੇ ਹੋਏ ਹਨ। ਬਰਨਾਲਾ ਪੁਲੀਸ ਵੱਲੋਂ ਕੁੱਲ 59 ਗੰਨਮੈਨ ਦਿੱਤੇ ਹੋਏ ਹਨ।
ਦੂਜੇ ਪਾਸੇ ਥਾਣਿਆਂ ਵਿੱਚ ਆਮ ਲੋਕਾਂ ਦੀ ਰਾਖੀ ਲਈ ਮੁਲਾਜ਼ਮਾਂ ਦੀ ਤੋਟ ਹੈ। ਜੋ ਥਾਣਿਆਂ 'ਚ ਮੁਲਾਜ਼ਮ ਬਚ ਗਏ ਹਨ, ਉਨ੍ਹਾਂ 'ਤੇ ਕੰਮ ਦਾ ਬੋਝ ਵੀ ਵੱਧ ਗਿਆ ਹੈ। ਬਠਿੰਡਾ ਪੁਲੀਸ ਨੇ ਸੁਰੱਖਿਆ ਦੀ ਸੂਚਨਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ, ਪ੍ਰੰਤੂ ਇਸ ਜ਼ਿਲ੍ਹੇ 'ਚ ਅਕਾਲੀ ਦਲ ਦੇ ਹਲਕਾ ਇੰਚਾਰਜਾਂ ਨੂੰ ਗੰਨਮੈਨ ਦਿੱਤੇ ਹੋਏ ਹਨ। ਜ਼ਿਲ੍ਹਾ ਜਲੰਧਰ (ਦਿਹਾਤੀ) ਵੱਲੋਂ ਕੁੱਲ 55 ਗੰਨਮੈਨਾਂ ਦੀ ਤਾਇਨਾਤੀ ਕੀਤੀ ਹੋਈ ਹੈ, ਜਿਨ੍ਹਾਂ 'ਚੋਂ 26 ਗੰਨਮੈਨ ਪ੍ਰਾਈਵੇਟ ਆਗੂਆਂ ਕੋਲ ਹਨ। ਇਸੇ ਤਰ੍ਹਾਂ ਕਪੂਰਥਲਾ ਜ਼ਿਲ੍ਹੇ 'ਚ 90 ਸੁਰੱਖਿਆ ਮੁਲਾਜ਼ਮ ਵੱਖ–ਵੱਖ ਆਗੂਆਂ ਅਤੇ ਅਫ਼ਸਰਾਂ ਨਾਲ ਤਾਇਨਾਤ ਹਨ, ਜਿਨ੍ਹਾਂ 'ਚੋਂ 14 ਗੰਨਮੈਨ ਸਿਆਸੀ ਲੀਡਰਾਂ ਨਾਲ ਹਨ। ਹਾਲਾਂਕਿ ਪੰਜਾਬ ਪੁਲੀਸ ਸਮੇਂ–ਸਮੇਂ ਸੁਰੱਖਿਆ ਦਾ ਰੀਵਿਊ ਕੀਤਾ ਜਾਂਦਾ ਹੈ ਅਤੇ ਸੁਰੱਖਿਆ ਗਾਰਡ ਵਾਪਸ ਵੀ ਬੁਲਾਏ ਜਾਂਦੇ ਹਨ ਪ੍ਰੰਤੂ ਇਸ ਦੇ ਬਾਵਜੂਦ ਸੁਰੱਖਿਆ 'ਤੇ ਤਾਇਨਾਤ ਮੁਲਾਜ਼ਮਾਂ ਦੀ ਵੱਡੀ ਗਿਣਤੀ ਹੈ।