Sunday, July 15, 2012

ਹਰਭਜਨ ਮਾਨ ਵਲੋਂ ਸੈਕਟਰ-70, ਮੋਹਾਲੀ ਚ ਬੂਟੇ ਲਾਉਣ ਪ੍ਰਤੀ ਲੋਕਾਂ ਚ ਭਾਰੀ ਉਤਸ਼ਾਹ : ਪਟਵਾਰੀ


ਹਰਭਜਨ ਮਾਨ ਵਲੋਂ ਸੈਕਟਰ-70, ਮੋਹਾਲੀ ਚ ਬੂਟੇ ਲਾਉਣ ਪ੍ਰਤੀ ਲੋਕਾਂ ਚ ਭਾਰੀ ਉਤਸ਼ਾਹ : ਪਟਵਾਰੀ






ਮੋਹਾਲੀ, 14 ਜੁਲਾਈ (ਬਾਬੂਸ਼ਾਹੀ ਬਿਊਰੋ): ਜ਼ਿਲ੍ਹਾ ਪਲੈਨਿੰਗ ਬੋਰਡ ਮੋਹਾਲੀ ਦੇ ਚੇਅਰਮੈਨ ਸ੍ਰੀ ਹਰਭਜਨ ਮਾਨ ਵੱਲੋਂ ਵਣ ਮਹਾਂ ਉਤਸਵ ਦੇ ਮੌਕੇ ਤੇ ਵਾਰਡ ਨੰ: 24 ਸੈਕਟਰ 70 ਵਿੱਚ ਬੂਟੇ ਲਾਏ ਜਾਣ ਲਈ ਲੋਕਾਂ ਚ ਭਾਰੀ ਉਤਸ਼ਾਹ ਹੈ| ਇਸ ਸਬੰਧੀ ਮੋਹਾਲੀ ਵਿਖੇ ਸੁਪਰ ਵੈਲਫੇਅਰ ਐਸੋਸੀਏਸ਼ਨ ਐਸ.ਸੀ. ਐਲ ਸੋਸਾਇਟੀ, ਮੰਡੀ ਸੋਸਾਇਟੀ, ਰੀਸੀ ਵੈਲਫੇਅਰ ਐਸੋਸੀਏਸ਼ਨ ਦੀ ਇਕ ਮੀਟਿੰਗ ਤੋਂ ਬਾਅਦ ਜਾਰੀ ਬਿਆਨ ਵਿੱਚ ਕੇਂਦਰੀ ਸਹਿਕਾਰੀ ਬੈਂਕ ਮੋਹਾਲੀ ਦੇ ਵਾਈਸ ਚੇਅਰਮੈਨ ਸੁਖਦੇਵ ਸਿੰਘ ਪਟਵਾਰੀ ਨੇ ਕਿਹਾ ਕਿ ਸ੍ਰੀ ਹਰਭਜਨ ਮਾਨ ਵੱਲੋਂ ਸੈਕਟਰ 70 ਚ ਰੁੱਖ ਲਗਾਉਣ ਦੀ ਕੀਤੀ ਸ਼ੁਰੂਆਤ ਤੋਂ ਸਾਰੇ ਲੋਕ ਉਤਸ਼ਾਹਤ ਹਨ| ਮੀਟਿੰਗ ਚ ਪਹੁੰਚੇ ਐਮ.ਆਈ. ਜੀ. ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸ: ਐਸ.ਐਸ. ਗਿੱਲ, ਆਰ.ਕੇ. ਗੁਪਤਾ, ਅਮਰੀਕ ਸਿੰਘ ਗਿੱਲ, ਅਮਰ ਸਿੰਘ ਧਾਲੀਵਾਲ, ਇਕਬਾਲ ਸਿੰਘ ਨਾਰੰਗ, ਸ: ਅਵਤਾਰ ਸਿੰਘ, ਐਸ.ਸੀ. ਮੋਲ ਤੇ ਸ: ਹਰਪਾਲ ਸਿੰਘ, ਰਵਿੰਦਰ ਸਿੰਘ ਸਰਪੰਚ, ਰਿਸ਼ੀ ਅਪਾਰਟਮੈਂਟ ਤੋਂ ਡਾ: ਐਸ.ਐਸ.ਬੇਦੀ, ਸਤਪਾਲ ਸਿੰਘ ਘੁੰਮਣ, ਕੋਠੀਆਂ ਤੋਂ ਸੁਦਰਸ਼ਨ ਸੋਈ, ਅਵਤਾਰ ਸਿੰਘ, ਜਸਵੰਤ ਸਿੰਘ ਪ੍ਰਸੋਤਮ ਸਿੰਘ, ਸ: ਦਲਵੀਰ ਸਿੰਘ, ਮੁੰਡੀ ਸੋਸਾਇਟੀ ਤੋਂ ਸਤਪਾਲ ਸਿੰਘ ਸੇਖਾ, ਮਾਸਟਰ ਰਾਜ ਕੁਮਾਰ ਆਦਿ ਨੇ ਕਿਹਾ ਕਿ ਸੈਕਟਰ 70 ਵਿੱਚ ਰੁੱਖ, ਸਫਾਈ ਤੇ ਪੌਣ-ਪਾਣੀ ਦੀ ਸ਼ੁੱਧਤਾ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ| ਉਨ੍ਹਾਂ ਕਿਹਾ ਕਿ ਸ: ਬਲਵੰਤ ਸਿੰਘ ਰਾਮੂਵਾਲੀਆ ਵਲੋਂ ਗਰੀਨ ਮੋਹਾਲੀ ਕਲੀਨ ਮੋਹਾਲੀ ਕਰਨ ਦੀ ਚਲਾਈ ਮੁਹਿੰਮ ਦਾ ਉਹ ਡਟਕੇ ਸਾਥ ਦੇਣਗੇ|

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>