Friday, July 20, 2012

ਪੰਜਾਬ ਦਿਹਾਤੀ ਸੈਰ ਸਪਾਟੇ ਨੂੰ ਹੁਲਾਰਾ ਦੇਵੇਗਾ : ਫਿਲੌਰ


 

  19 Jul, 2012
  
ਚੰਡੀਗੜ੍ਹ 19 ਜ੍ਵਲਾਈ (pp) : ਪੰਜਾਬ ਵਿਚ ਸੈਰ ਸਪਾਟੇ ਨੂੰ ਵੱਡੀ ਪੱਧਰ 'ਤੇ ਹੁਲਾਰਾ ਦੇਣ ਅਤੇ ਦਿਹਾਤੀ ਸੈਰ ਸਪਾਟੇ ਨੂੰ ਬੜ�ਾਵਾ ਦੇਣ ਦੇ ਆਸ਼ੇ ਨਾਲ ਪੰਜਾਬ ਸਰਕਾਰ ਨੇ ਰੂਪਨਗਰ ਜ਼ਿਲ�ੇ ਵਿਚ ਚਾਰ ਪਿੰਡਾਂ ਦੇ ਇੱਕ ਕਲਸਟਰ ਦੀ ਸ਼ਨਾਖਤ ਕੀਤੀ ਹੇ। ਇਹਨਾਂ ਪਿੰਡਾਂ ਵਿਚ ਕਟਲੀ, ਬਹਾਦਰਪੁਰ, ਟਿੱਬਾ ਟੱਪਰੀਆਂ ਅਤੇ ਰਣਜੀਤਪੁਰਾ ਸ਼ਾਮਲ ਹਨ। ਇਸ ਕਲਸਟਰ ਦੇ ਬੁਨਿਆਦੀ ਢਾਂਚੇ ਦਾ ਅਜਿਹੇ ਤਰੀਕੇ ਨਾਲ ਵਿਕਾਸ ਕੀਤਾ ਜਾਵੇਗਾ ਕਿ ਪੰਜਾਬ ਵਿਚ ਆਉਣ ਵਾਲੇ ਸੈਲਾਨੀਆਂ ਨੂੰ ਇਹ ਇੱਕ ਨਵੀਂ ਚੀਜ਼ ਲੱਗੇ। ਇਸ ਦੀ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਸੈਰ ਸਪਾਟਾ ਅਤੇ ਸਭਿਆਚਾਰਕ ਮੰਤਰੀ ਸ਼੍ਰ. ਸਰਵਨ ਸਿੰਘ ਫਿਲੌਰ ਨੇ ਦੱਸਿਆ ਕਿ ਇਹ ਖੇਤਰ ਸੈਰ ਸਪਾਟੇ ਦੇ ਪੱਖ ਤੋਂ ਦਿਹਾਤੀ ਕੁਦਰਤੀ ਵਿਰਾਸਤ ਦੀ ਇੱਕ ਵਿਲੱਖਣ ਤਸਵੀਰ ਪੇਸ਼ ਕਰਦਾ ਹੈ। ਸਤਲੁਜ ਦਰਿਆ ਦਾ ਮਨਮੋਹਕ ਦ੍ਰਿਸ਼ ਇੱਕ ਅਦਭੁੱਤ ਕੁਦਰਤੀ ਨਜ਼ਾਰਾ ਪੇਸ਼ ਕਰਦਾ ਹੈ ਜੋ ਕਿ ਵਿਸ਼ਵ ਦੇ ਮੰਨੇ-ਪ੍ਰਮੰਨੇ ਦਰਿਆਵਾਂ ਵਿਚੋਂ ਇੱਕ ਹੈ।ਦਿਹਾਤੀ ਸੈਰ ਸਪਾਟੇ ਦਾ ਮੁੱਖ ਉਦੇਸ਼ ਸੈਲਾਨੀਆਂ ਨੂੰ ਪੰਜਾਬ ਦੀ ਅਮੀਰ ਸਭਿਆਚਾਰਕ ਵਿਰਾਸਤ ਦੇ ਨੇੜੇ ਲੈ ਕੇ ਆਉਣਾ ਹੈ।
ਉਹਨਾਂ ਅੱਗੇ ਕਿਹਾ ਕਿ ਦੁਨੀਆਂ ਭਰ ਖਾਸ ਕਰ ਭਾਰਤ ਵਿਚ ਸੈਰ ਸਪਾਟੇ ਦੇ ਹੋਰ ਉਭਰਨ ਦੀਆਂ ਬਹੁਤ ਸੰਭਾਵਨਾਵਾਂ ਹਨ। ਐਸੋਸੀਏਟਿਡ ਚੈਂਬਰਜ਼ ਆਫ ਕਾਮਰਸ ਐਡ ਇੰਡਸਟਰੀਜ਼ ਦੀ ਇੱਕ ਰਿਪੋਰਟ ਅਨੁਸਾਰ ਸਾਲ 2019 ਤੱਕ ਸੈਰ ਸਪਾਟਾ ਸੈਕਟਰ ਹਰ ਸਾਲ 8.8 ਫੀਸਦੀ ਦੀ ਦਰ ਨਾਲ ਵਧੇਗਾ ਅਤੇ ਇਹ ਵਿਸ਼ਵ ਭਰ ਵਿਚ ਰੁਜ਼ਗਾਰ ਮੁਹੱਈਆ ਕਰਾਉਣ ਵਾਲਾ ਦੂਜੇ ਨੰਬਰ ਦਾ ਸੱਭ ਤੋਂ ਵੱਡਾ ਖੇਤਰ ਬਣ ਜਾਵੇਗਾ ਜਿਸ ਵਿਚ 40 ਮਿਲੀਅਨ ਦੇ ਕਰੀਬ ਨੌਕਰੀਆਂ ਹੋਣਗੀਆਂ। 2019 ਤੱਕ ਭਾਰਤ ਵਿਸ਼ਵ ਸੈਰਸਪਾਟਾ ਮਾਰਕੀਟ ਵਿਚ ਤੀਜੇ ਨੰਬਰ ਤੇ ਆ ਜਾਵੇਗਾ ਜਿਸ ਵਿਚ 94.5 ਬਿਲੀਅਨ ਦਾ ਪੂੰਜੀ ਨਿਵੇਸ਼ ਹੋਵੇਗਾ।
ਪੰਜਾਬ ਵਿਚ ਸੈਰ ਸਪਾਟੇ 'ਤੇ ਤਸੱਲੀ ਪ੍ਰਗਟ ਕਰਦੇ ਹੋਏ ਉਨਾਂ� ਦੱਸਿਆ ਕਿ ਇਸ ਨੇ 2011 ਤੱਕ 5.29 ਫੀਸਦੀ ਦਾ ਵਾਧਾ ਦਿਖਾਇਆ ਹੈ ਜਿਸ ਦਾ ਸਿਹਰਾ ਘਰੇਲੂ ਅਤੇ ਵਿਦੇਸ਼ੀ ਸੈਲਾਨੀਆਂ ਨੂੰ ਜਾਂਦਾ ਹੈ। ਪੰਜਾਬ ਵਿਚ 2011 ਦੌਰਾਨ 10.11 ਮਿਲੀਅਨ ਸੈਲਾਨੀ ਆਏ ਜਦਕਿ ਸਾਲ 2010 ਵਿਚ ਇਹਨਾਂ ਦੀ ਗਿਣਤੀ 10.05 ਮਿਲੀਅਨ ਸੀ।

Uploads by drrakeshpunj

Error loading feed.

Popular Posts

Search This Blog

Popular Posts

followers

style="border:0px;" alt="web tracker"/>