Tuesday, April 30, 2013

अभ लालबत्ती भी देने लगी है लूट की घटनाओं को अंजाम, जानें क्या है मामला...



 

गुड़गांव. हाईवे पर वाहन लुटेरे कार में लालबत्ती लगाकर घूम रहे हैं। इन बदमाशों ने अमूल कंपनी के दूध से भरे टैंकर को लूट लिया। चार अज्ञात बदमाशों ने गन-प्वाइंट पर वारदात को अंजाम दिया। वारदात के बाद लुटेरे टैंकर लेकर रेवाड़ी की ओर फरार हो गए। टैंकर चालक की शिकायत पर बिलासपुर थाना पुलिस ने एफआईआर दर्ज कर लुटेरों की तलाश शुरू कर दी है। वारदात गुरुवार देर रात की है।

यूपी के सुल्तानपुर निवासी अकरम अली गुरुवार की रात राजस्थान के दोसा से टैंकर में दूध भरकर ला रहा था। टैंकर में भरा दूध मानेसर इलाके में लाना था। देर रात करीब तीन बजे दिल्ली की ओर आते समय टैंकर बिलासपुर टोल टैक्स के पास पहुंचा था। तभी सफेद रंग की लालबत्ती लगी आई-20 कार ने टैंकर को ओवरटेक किया। ओवरटेक करने के बाद कार सवार लोगों ने टैंकर को साइड में लगाने का इशारा किया।

कार में लगी लालबत्ती देख चालक ने सोचा कि कार में पुलिस है। इसलिए उसने टैंकर को हाईवे किनारे रोक दिया। तभी कार से उतरे चार युवकों ने टैंकर चालक को टैंकर से नीचे उतार लिया। बदमाशों ने गन-प्वाइंट पर चालक को बंधक बना उससे मारपीट की। इसके बाद सभी बदमाश टैंकर लूटकर फरार हो गए।

काफी देर बाद टैंकर चालक सड़क किनारे स्थित एक ढाबे पर पहुंचा। वहां पहुंच उसने टैंकर मालिक को लूट की वारदात की सूचना दी। अकरम अली ने बिलासपुर थाना पुलिस को वारदात की शिकायत दी है। बिलासपुर थाना एसएचओ अर्जुन सिंह ने बताया कि लालबत्ती लगी आई-20 कार सवार लुटेरों की तलाश में छापेमारी की जा रही है।

इंस्पेक्टर अमनजोत केस: जांच अब डीआईजी आलोक करेंगे



 

चंडीगढ़.  चंडीगढ़ पुलिस के सस्पेंड इंस्पेक्टर अमनजोत पर थाना-19 में दर्ज हुए केस की जांच एसएसपी नौनिहाल सिंह और थाना पुलिस से वापस लेकर आईजीपी आरपी उपाध्याय के आदेशों पर डीआईजी आलोक कुमार को दे दी गई है।
 
अब डीआईजी की निगरानी में आर्थिक अपराध शाखा के डीएसपी  रामचंद्र मीना जांच करेंगे। डीएसपी हेडक्वार्टर कृष्ण कुमार इसमें सहयोग करेंगे। सोमवार दोपहर थाना-19 पुलिस ने केस फाइल डीआईजी के पास भेज दी। जांच एकाएक क्यों ट्रांसफर की गई? इस बारे में कोई पुलिस अफसर बोलने को तैयार नहीं।
 
इस केस में आर्थिक अपराध शाखा की टीम सभी गवाहों, चश्मदीदों और शिकायतकर्ताओं के बयान दर्ज करेगी। पुलिस के एक सीनियर अफसर के मुताबिक जब तक जांच की जा रही है, तब तक केस किसी एजेंसी को नहीं भेजा जाएगा। यदि जांच में करोड़ों के लेनदेन की बात साबित होती है, तो केस इन्कम टैक्स डिपार्टमेंट या इन्फोर्समेंट डायरेक्टोरेट को 
भेजा जाएगा।
 
शिकायतकर्ता के बयान दर्ज
 
जांच ट्रांसफर किए जाने से पहले सोमवार सुबह सेक्टर-19 थाने में शिकायतकर्ता हरीश के बयान दर्ज किए गए। इस दौरान हरीश के साथ दो और लोग भी थे। सूत्रों के अनुसार हरीश से दोबारा पूरा वाक्या जाना गया और सीआरपीसी की धारा 161 के तहत बयान दर्ज किए गए। इसके बाद हरीश और उनके साथी एसएसपी नौनिहाल सिंह से मिलने पुलिस हेडक्वार्टर पहुंचे। वे करीब तीन घंटे तक पुलिस हेडक्वार्टर में रहे, हालांकि एसएसपी से कुछ मिनटों के लिए ही मुलाकात हुई।
 
 
चश्मदीद ने कहा- कुछ नहीं देखा
 
हरीश के बयान पर इंस्पेक्टर अमनजोत पर दर्ज एफआईआर में दो लोगों को चश्मदीद बताया गया है। हरीश का आरोप है कि चार महीने पहले अमनजोत उनकी सेक्टर-20 स्थित दुकान से जबरन तीन लाख रुपए ले गए थे, अर्जुन शू हाउस के मालिक सुनील इसके चश्मदीद हैं।
 
वहीं शनिवार को जब अमनजोत ने उनकी दुकान पर आकर मारपीट, गाली गलौज की तो दुकानदार समर वहीं था। लेकिन सोमवार को थाने में समर ने लिखित बयान दिया कि उसके सामने गाली गलौज नहीं हुई। उसने अमनजोत को आते नहीं देखा। वहीं सूत्रों के मुताबिक दूसरे चश्मदीद सुनील का कहना है कि उसके सामने अमनजोत ने मारपीट, विवाद या पैसे नहीं उठाए। हालांकि सुनील के बयान दर्ज होने से पहले जांच ट्रांसफर हो गई। 
 
मार्केट प्रधान ने कहा- हरीश ने जताया था खतरा
 
सेक्टर 20 मार्केट के प्रधान भूषण ने थाना 19 पुलिस को बयान दर्ज करवाया कि उन्हें दो महीने से पता था कि हरीश और सुदर्शन को अमनजोत परेशान कर रहे हैं। शनिवार को अमनजोत मार्केट में आए और ऊंची आवाज में बोलने लगे। इसके बाद हरीश को समय से पहले ही दुकान बंद करते देखकर, उन्होंने (भूषण ने) कारण पूछा, तो हरीश ने वहां खड़े अमनजोत की तरह इशारा किया। फिर हरीश ने दुकान की चाबी अमनजोत की पकड़ा दी।
 
केस की जांच में कोई कमी न रह जाए, इसलिए निष्पक्ष जांच के लिए डीआईजी आलोक कुमार को अमनजोत पर दर्ज एफआईआर की जांच का जिम्मा दिया गया है। इस जांच में उनके साथ डीएसपी ईओडब्ल्यू सहयोग करेंगे।
 
-आरपी उपाध्याय, आईजीपी

मिलिए इन 'नटवर लाल' एमबीबीएस से, इलाज के नाम पर कर रहा था ठगी!


 

लुधियाना. एमबीबीएस की आढ़ में लोगों के साथ लाखों की ठगी करने वाला नटवर लाल लुधियाना ही नहीं, बल्कि आसपास के कई  जिलों के लोगों को अपनी ठगी का शिकार बना चुका है। 7 मामले दर्ज होने के बाद भी वह अब तक पुलिस के हत्थे नहीं चढ़ा। एक मामले में अदालत उसे भगोड़ा करार दे चुकी है। ठगी की हर वारदात को अंजाम देने के बाद वह अपना पता बदल लेता है।
इस बार उसकी चाल का शिकार हुए हैं, गांव जागीरपुर में रहने वाले बुजुर्ग मोहन सिंह। जिन्हें इंग्लैंड भेजने का झांसा देकर आरोपी ने 8 लाख रुपये ठग लिए। इतना ही नहीं, आरोपी ने उनके दामाद इकबाल सिंह से कोरे कागज पर दस्तखत करा एक हल्फिया बयान तैयार करवाया। जिसमें लिखा कि इकबाल सिंह को वह 5 लाख रुपये उधार में दे रहा है। इस संबंध में थाना बस्ती जोधेवाल में केस भी दर्ज है। आरोपी भाई रंधीर सिंह नगर में रहने वाला डॉक्टर उमेश जैन है।
इलाज के दौरान दिया विदेश भेजने का झांसा
कपूरथला के गांव नडाला से   इकबाल सिंह ने बताया कि वह एक धार्मिक स्थल में कीर्तन करते हैं। उनकी पत्नी मनजिंदर कौर को हार्ट की प्रॉब्लम थी। जालंधर के एक अस्पताल में इलाज के दौरान वे उस शातिर डॉक्टर के संपर्क में आए। आरोपी ने अपनी चिकनी-चुपड़ी बातों में उन्हें इस कदर उलझाया कि वे झांसे में आ गए। आरोपी ने कहा कि उसके सभी रिश्तेदार इंग्लैंड में हैं।
वह बुजुर्ग मोहन सिंह बठला को इंग्लैंड के गुरुद्वारों के दर्शन कराना चाहता है। इसके लिए उसने दो बार करके उनसे 8 लाख रुपये ठग लिए। आरोपी ने खुद को तलाक शुदा बता कर किसी से शादी कराने के लिए भी उन पर दबाव बनाया। इकबाल सिंह ने एक लड़की से बात भी चला दी। मगर समय रहते उन्हें पता चल गया कि आरोपी की पहले ही 2 शादियां हो चुकी हैं।

अब एक बार फिर छिड़ेगी 'जंग' और भारतीय सैनिकों से धूल चाटेंगे चीन के सैनिक- भारत-चीन जंग युद्ध पर फिल्म

अब एक बार फिर छिड़ेगी 'जंग' और भारतीय सैनिकों से धूल चाटेंगे चीन के सैनिक


 

नई दिल्ली. ढाई साल तक नौकरशाही की सांप सीढ़ी के खेल से गुजरते हुए आखिरकार रक्षा मंत्रालय ने 1९६२ की भारत-चीन जंग तथा 1965 एवं 1971 के युद्ध पर फिल्म बनाने और सीमावर्ती इलाकों में इनके लिए शूङ्क्षटग करने की अनुमति दे दी है।
बार्डर और एलओसी जैसी मशहूर फिल्मों के जरिए भारतीय जनमानस को फौजियों की बहादुरी से परिचित कराने वाले फिल्म निर्माता एवं निर्देशक जे. पी. दत्ता ने आखिर रक्षा मंत्रालय से हरी झंडी हासिल करने में जीत हासिल कर ली।
वह इन तीनों युद्धों को सिनेमा के बड़े परदे पर लाने के काम में जुट गए हैं और बालीवुड के माध्यम से भारत की तीन लड़ाइयों का दिलचस्प इतिहास सामने आएगा।
फिल्मकार जे. पी. दत्ता ने अनौपचारिक बातचीत में कहा कि उन्हें रक्षा मंत्रालय से मंजूरी लेने में ढाई साल का समय लग गया लेकिन उन्हें समय लगने का मलाल नहीं बल्कि स्वीकृति मिलने की खुशी है।
उन्होंने कहा कि वह इन फिल्मों के बारे में अपने कुछ सिद्धांतों के साथ समझौता नहीं करना चाहते थे और उन्हें इस बात की खुशी है कि वह मंत्रालय को अपने तर्कों से राजी करने में कामयाब हो गए।
सामने लाना चाहते हैं   सैनिकों की गाथा
दत्ता का कहना है कि वह बार्डर की अगली कड़ी में कोई फिल्म नहीं बना रहे हैं बल्कि ये तीनों फिल्में अपने आप में अलग होंगी। इनमें वह लड़ाई के राजनीतिक कारणों, गलतियों और कूटनीति में जाने के बजाय सीमा पर बहादुरी से लडऩे वाले सैनिकों की गाथा को सामने लाना चाहते हैं।
फिल्मकार ने इन युद्धों में हिस्सा लेने वाले सेना, वायुसेना और नौसेना के पूर्व अफसरों से मिलने का अभियान छेड़ा हुआ है। हाल ही में वह परमवीर चक्र विजेता अरुण खेत्रपाल की मां से मिले थे। दत्ता ने बताया कि यह मुलाकात झकझोरने वाली थी।
बातचीत के बाद उनकी मां मुझे कार तक छोडऩे आईं और जब मैं चलने लगा तो हाथ जोड़कर कहने लगीं कि मेरी आंख मुंदने से पहले यह फिल्म बना लेना ताकि मैं अपने बेटे की शौर्य की कहानी देख सकूं।
ऐसे ही उन्होंने बताया कि परमवीर चक्र से सम्मानित तारापुरवाला के नाम पर एक सड़क का नाम है। उनकी बेटी ने बताया कि इस स्ट्रीट पर जो स्कूल है, वहां के बच्चे यह नहीं जानते कि इस सड़क का नाम तारापुरवाला स्ट्रीट क्यों है।
दत्ता ने बताया कि वह इन फिल्मों में उस समय इस्तेमाल होने वाले हथियारों को शूङ्क्षटग के लिए नए सिरे से सृजित करना चाहेंगे और उनकी पूरी कोशिश होगी कि भारत की युवा पीढ़ी को आजाद भारत की इन लड़ाइयों और उनमें सैन्य बलों के योगदान से परिचित करा सकें। उन्हें उम्मीद है कि इससे युवाओं को फौज में जाने की प्रेरणा मिलेगी और भारतीयता पर गर्व महसूस होगा।

Monday, April 29, 2013

ਪੰਚਾਇਤੀ ਚੋਣਾਂ 'ਚ ਕਾਂਗਰਸ ਅਕਾਲੀਆਂ ਦੀ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕਰੇਗੀ-ਪ੍ਰਨੀਤ ਕੌਰ

ਡੇਰਾਬੱਸੀ, 28 ਅਪ੍ਰੈਲ ( pp)-ਪਾਕਿਸਤਾਨ ਦੀ ਕੋਟ ਲੱਖਪਤ ਜੇਲ੍ਹ 'ਚ ਕੈਦੀਆਂ ਵੱਲੋਂ ਭਾਰਤੀ ਨਾਗਰਿਕ ਸਰਬਜੀਤ ਸਿੰਘ 'ਤੇ ਕੀਤੇ ਗਏ ਕਾਤਲਾਨਾ ਹਮਲੇ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦਿਆਂ ਕੇਂਦਰੀ ਵਿਦੇਸ਼ ਰਾਜ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਨੇ ਕਿਹਾ ਕਿ ਇਸ ਹਮਲੇ ਲਈ ਪਾਕਿਸਤਾਨ ਦੀ ਸਰਕਾਰ ਜ਼ਿੰਮੇਂਵਾਰ ਹੈ | ਕਾਂਗਰਸੀ ਆਗੂ ਹਰਮੇਸ਼ ਬਟੌਲੀ ਦੀ ਖ਼ਬਰ ਲੈਣ ਲਈ ਸਰਕਾਰੀ ਹਸਪਤਾਲ ਪੁੱਜੀ ਪ੍ਰਨੀਤ ਕੌਰ ਨੇ ਕਿਹਾ ਕਿ ਭਾਰਤ ਸਰਕਾਰ ਨੇ ਇਸ ਮਾਮਲੇ ਦਾ ਗੰਭੀਰ ਨੋਟਿਸ ਲਿਆ ਹੈ | ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਸਰਬਜੀਤ ਸਿੰਘ ਦੇ ਪਰਿਵਾਰ ਪੂਰਾ ਸਮਰਥਨ ਦਿੱਤਾ ਜਾ ਰਿਹਾ ਹੈ | ਸੂਬੇ 'ਚ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਬਾਰੇ ਗੱਲ ਕਰਦਿਆਂ ਪ੍ਰਨੀਤ ਕੌਰ ਨੇ ਕਿਹਾ ਕਿ ਇਨ੍ਹਾਂ ਚੋਣਾਂ 'ਚ ਅਕਾਲੀ-ਭਾਜਪਾ ਸਰਕਾਰ ਦੀ ਧੱਕੇਸ਼ਾਹੀ ਨੂੰ ਕਾਂਗਰਸ ਪਾਰਟੀ ਬਿਲਕੁੱਲ ਵੀ ਬਰਦਾਸ਼ਤ ਨਹੀਂ ਕਰੇਗੀ | ਜ਼ਮੀਨਾਂ 'ਤੇ ਲਗਾਏ ਜਾ ਰਹੇ ਸੰਪਤੀ ਟੈਕਸ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਪ੍ਰਨੀਤ ਕੌਰ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਪੰਜਾਬ ਪ੍ਰਦੇਸ਼ ਕਾਂਗਰਸ ਦਾ ਇੱਕ ਵਫ਼ਦ ਪ੍ਰਧਾਨ ਮੰਤਰੀ ਨੂੰ ਮਿਲਿਆ ਸੀ ਜਿਸ ਵਿੱਚ ਉਨ੍ਹਾਂ ਵੱਲੋਂ ਇਨ੍ਹਾਂ ਟੈਕਸਾਂ ਨੂੰ ਬੰਦ ਕਰਨ ਦਾ ਭਰੋਸਾ ਦਿਵਾਇਆ ਸੀ | ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਮੈਂਬਰ ਅੰਮਿ੍ਤਪਾਲ ਸਿੰਘ, ਮਹਿਲਾ ਕਾਂਗਰਸੀ ਆਗੂ ਮਨਪ੍ਰੀਤ ਕੌਰ ਡੌਲੀ, ਸਿਟੀ ਕਾਂਗਰਸ ਪ੍ਰਧਾਨ ਜਸਪਾਲ ਸਿੰਘ ਜੀਰਕਪੁਰ, ਕੁਲਜੀਤ ਸਿੰਘ ਰੰਧਾਵਾ ਚੇਅਰਮੈਨ ਪੰਜਾਬ ਰਾਜ ਪੰਚਾਇਤ ਪ੍ਰੀਸ਼ਦ, ਬਲਾਕ ਕਾਂਗਰਸ ਪ੍ਰਧਾਨ ਹਰਭਜਨ ਸਿੰਘ ਰਾਮਪੁਰ ਸੈਣੀਆਂ, ਕਾਂਗਰਸੀ ਆਗੂ ਭੁਪਿੰਦਰ ਭਿੰਦਾ ਰਾਣੀਮਾਜਰਾ, ਯੂਥ ਕਾਂਗਰਸ ਦੇ ਮੀਤ ਪ੍ਰਧਾਨ ਅਮਿਤ ਬਾਵਾ, ਬਲਵਿੰਦਰ ਕੌਰ ਈਸਾਪੁਰ ਜ਼ਿਲ੍ਹਾ ਪ੍ਰਧਾਨ ਮਹਿਲਾ ਕਾਂਗਰਸ, ਯੂਥ ਕਾਂਗਰਸੀ ਆਗੂ ਪੁਸ਼ਪਿੰਦਰ ਮਹਿਤਾ ਭਗਵਾਸੀ, ਐਡਵੋਕੇਟ ਵਿਕਰਾਂਤ ਡੇਰਾਬੱਸੀ ਸਮੇਤ ਹੋਰ ਕਾਂਗਰਸੀ ਆਗੂ ਤੇ ਵਰਕਰ ਮੌਜੂਦ ਸਨ |

ਪੱਤਰਕਾਰ ਵੱਲੋਂ ਜਬਰ ਜਨਾਹ ਪੀੜਤ ਲੜਕੀ ਨਾਲ ਛੇੜਛਾੜ, ਮਾਮਲਾ ਦਰਜ

ਟੋਹਾਣਾ, 28 ਅਪ੍ਰੈਲ  -ਜਬਰ ਜਨਾਹ ਦੀ ਪੀੜਤ ਲੜਕੀ ਦਾ ਇੰਟਰਵਿਊ ਲੈਣਦੇ ਬਹਾਨੇ ਇਕ ਚੈਨਲ ਦੇ ਪੱਤਰਕਾਰ ਵੱਲੋਂਲੜਕੀ ਨਾਲ ਛੇੜਛਾੜ ਕਰਨ 'ਤੇ ਲੜਕੀ ਕੋਲੋਂ ਅਸ਼ਲੀਲ ਭੇਦ ਪੁੱਛਣ 'ਤੇ ਹਿਸਾਰ ਪੁਲਿਸ ਨੇ ਹਿਸਾਰ ਦੇ ਸੈਕਟਰ-13 ਨਿਵਾਸੀ ਸੋਮੇਸ਼ ਦੇ ਵਿਰੁੱਧ ਮਾਮਲਾ ਦਰਜ ਕਰਕੇ ਉਸ ਨੂੰਗਿ੍ਫ਼ਤਾਰ ਕੀਤਾ ਹੈ | ਪੀੜਤ ਲੜਕੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਸੀ ਕਿ ਚੈਨਲ ਪੱਤਰਕਾਰ ਸੋਮੇਸ਼ ਨੇ ਜਬਰ ਜਨਾਹ ਦੇ ਮਾਮਲੇ ਦੀ ਖਬਰ ਸਟੋਰੀ ਬਣਾਉਣ ਲਈ ਸੋਮੇਸ਼ ਨੇ ਉਸ ਨਾਲ ਸੰਪਰਕ ਕੀਤਾ ਸੀ | ਦੋਸ਼ ਹੈ ਕਿ ਚੈਨਲ ਪੱਤਰਕਾਰ ਨੇ ਉਸ ਨਾਲ ਅਸ਼ਲੀਲ ਸ਼ਬਦਾਂ ਵਿਚ ਗੱਲਬਾਤ ਆਰੰਭ ਕੀਤੀ ਤਾਂ ਉਸ ਨੇ ਇੰਟਰਵਿਊ ਦੇਣ ਤੋਂ ਇਨਕਾਰ ਕਰ ਦਿੱਤਾ ਸੀ | ਇਸ ਦੇ ਬਾਵਜੂਦ ਸੋਮੇਸ਼ ਉਸ ਦੇ ਪਿੱਛੇ ਪਿਆ ਰਿਹਾ | ਲੜਕੀ ਦਾ ਦੋਸ਼ ਹੈ ਕਿ ਇਕ ਦਿਨ ਸੋਮੇਸ਼ ਨੇ ਉਸ ਨੂੰ ਛਾਬੜਾ ਚੌਕ 'ਤੇ ਰੋਕ ਕੇ ਇੰਟਰਵਿਊ ਦੇਣ ਲਈ ਜ਼ੋਰ ਪਾਇਆ ਤਾਂ ਉਸ ਨੇ ਪੱਤਰਕਾਰ ਦੇ ਥੱਪੜ ਵੀ ਮਾਰਿਆ | ਪੁਲਿਸ ਦੇ ਬੁਲਾਰੇ ਹਰੀਸ਼ ਭਾਰਦਵਾਜ ਨੇ ਪੱਤਰਕਾਰ ਦੀ ਗਿ੍ਫ਼ਤਾਰੀ ਦੀ ਪੁੁਸ਼ਟੀ ਕਰਦੇ ਹੋਏ ਦੱਸਿਆ ਕਿ ਮਾਮਲਾ ਪੰਦਰਾਂਦਿਨ ਪਹਿਲਾਂਦਰਜ ਕੀਤਾ ਗਿਆ ਸੀ | ਪੁਲਿਸ ਨੇ ਜਾਂਚ ਤੋਂ ਬਾਅਦ ਚੈਨਲ ਪੱਤਰਕਾਰ ਦੀ ਗਿ੍ਫ਼ਤਾਰੀ ਕੀਤੀ ਹੈ |

ਬਲੂ ਸਟਾਰ ਸ਼ਹੀਦੀ ਯਾਦਗਾਰ ਉਤੇ ਸੰਤ ਭਿੰਡਰਾਂਵਾਲੇ ਦੀ ਲੱਗੀ ਮੋਹਰ ਨੇ ਬਾਦਲ ਸਰਕਾਰ ਤੇ ਸ਼੍ਰੋਮਣੀ ਕਮੇਟੀ ਕਸੂਤੀ ਫਸਾਈ

ਬਲੂ ਸਟਾਰ ਸ਼ਹੀਦੀ ਯਾਦਗਾਰ ਉਤੇ ਸੰਤ ਭਿੰਡਰਾਂਵਾਲੇ ਦੀ ਲੱਗੀ ਮੋਹਰ ਨੇ ਬਾਦਲ ਸਰਕਾਰ ਤੇ ਸ਼੍ਰੋਮਣੀ ਕਮੇਟੀ ਕਸੂਤੀ ਫਸਾਈ ਬਲੂ ਸਟਾਰ ਯਾਦਗਾਰ ਤੇ ਲੱਗੇ ਬੋਰਡਾਂ ਦੀ ਭਾਸ਼ਾ ਤੋਂ ਅਕਾਲੀ ਲੀਡਰਸ਼ਿਪ, ਐਸ. ਜੀ. ਪੀ. ਸੀ. ਅਤੇ ਬਾਬਾ ਧੁੰਮਾ ਵਿਚਕਾਰ ਕਸ਼ਮਕਸ਼










 

ਚੰਡੀਗੜ੍ਹ, 28 ਅਪ੍ਰੈਲ : ਅਪ੍ਰੇਸ਼ਨ ਬਲੂ ਸਟਾਰ ਦੇ ਸ਼ਹੀਦਾਂ ਦੀ ਦਰਬਾਰ ਸਾਹਿਬ ਕੰਪਲੈਕਸ ਚ ਉਸਾਰੀ ਗਈ ਯਾਦਗਾਰ ਦੇ ਮੁੱਖ ਦਰਵਾਜ਼ੇ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਸਮਰਪਤ ਕੀਤੇ ਜਾਣ ਤੇ ਇਸ ਦੇ ਬਾਹਰ ਲੱਗੇ ਸਟੀਲ ਦੇ ਬੋਰਡ ਦੀ ਸ਼ਬਦਾਵਲੀ ਨੇ ਬਾਦਲ ਸਰਕਾਰ, ਸ਼੍ਰੋਮਣੀ ਅਕਾਲੀ ਦਲ ਤੇ ਜਥੇਦਾਰ ਅਵਤਾਰ ਸਿੰਘ ਮੱਕੜ ਲਈ ਵੀ ਕਸੂਤੀ ਹਾਲਤ ਪੈਦਾ ਕਰ ਦਿਤੀ ਹੈ। ਇਸ ਮਾਮਲੇ ਤੇ ਜਿਥੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਬੇਚੈਨ ਦੱਸੀ ਜਾਂਦੀ ਹੈ, ਉਥੇ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਮੱਕੜ ਲਈ ਵੀ ਇਹ ਮਾਮਲਾ ਪ੍ਰੇਸ਼ਾਨੀ ਦਾ ਸਬੱਬ ਬਣ ਗਿਆ ਹੈ। ਇਸ ਮਾਮਲੇ ਤੇ ਸ਼੍ਰੋਮਣੀ ਕਮੇਟੀ, ਬਾਦਲ ਸਰਕਾਰ ਤੇ ਬਾਬਾ ਹਰਨਾਮ ਸਿੰਘ ਧੁੰਮਾ ਵਿਚਕਾਰ ਕਸ਼ਮਕਸ਼ ਸ਼ੁਰੂ ਹੋ ਗਈ ਹੈ। ਬਾਬੂਸ਼ਾਹੀ ਦੇ ਭਰੋਸੇਯੋਗ ਸੂਤਰਾਂ ਅਨੁਸਾਰ ਸ਼੍ਰੋਮਣੀ ਕਮੇਟੀ ਸਮਝਦੀ ਹੈ ਕਿ ਬਾਬਾ ਧੁੰਮਾ ਨੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੂੰ ਇਸ ਮਾਮਲੇ ਸਬੰਧੀ ਹਨੇਰੇ'ਚ ਰੱਖਿਆ ਤੇ ਉਦਘਾਟਨ ਤੋਂ ਪਹਿਲਾਂ ਤੇ ਪ੍ਰੋਗਰਾਮ ਦੌਰਾਨ ਵੀ ਸ਼ਬਦਾਵਲੀ ਦੀ ਅਸਲੀਅਤ ਸਾਹਮਣੇ ਨਹੀਂ ਆਉਣ ਦਿਤੀ।

ਇਹ ਵੀ ਕਿਹਾ ਜਾ ਰਿਹਾ ਹੈ ਕਿ ਯਾਦਗਾਰ ਦੇ ਬਾਹਰ ਲਾਇਆ ਗਿਆ ਸਟੀਲ ਦਾ ਬੋਰਡ ਤਾਂ ਉਦਘਾਟਨ ਦੀ ਰਸਮ ਤੋਂ ਬਾਦ ਚ ਹੀ ਲਾਇਆ ਗਿਆ।

  ਸੂਤਰਾਂ ਅਨੁਸਰ ਸ਼੍ਰੋਮਣੀ ਕਮੇਟੀ ਤੇ ਅਕਾਲੀ ਲੀਡਰਸ਼ਿਪ ਨੇ ਇਸ ਮਾਮਲੇ ਤੇ ਆਪਣੀ ਨਰਾਜ਼ਗੀ ਬਾਬਾ ਧੁੰਮਾ ਕੋਲ ਜ਼ਾਹਰ ਕੀਤੀ ਹੈ ਤੇ ਇਸ ਮਾਮਲੇ ਤੇ ਤਿਨਾਂ ਧਿਰਾਂ ਦਾ ਆਪਸੀ ਵਾਰਤਾਲਾਪ ਜਾਰੀ ਹੈ। ਇਸ ਮਿਸ਼ਨ'ਤੇ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੇ ਇਕ ਦੋ ਸੀਨੀਅਰ ਨੇਤਾ ਬਾਬਾ ਧੁੰਮਾ ਨਾਲ ਗੱਲਬਾਤ ਕਰ ਰਹੇ ਹਨ ਕਿ ਇਸ ਮਾਮਲੇ ਨੂੰ ਕਿਵੇਂ ਨਜਿਠਿਆ ਜਾਵੇ।

ਜਦੋਂ ਇਸ ਯਾਦਗਾਰ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਤੇ ਦਮਦਮੀ ਟਕਸਾਲ ਨੂੰ ਇਸ ਦੀ ਕਾਰ ਸੇਵਾ ਸੌਂਪੀ ਗਈ ਸੀ, ਉਸ ਵੇਲੇ ਕਾਂਗਰਸ ਪਾਰਟੀ ਤੇ ਬੀਜੇਪੀ ਵਲੋ ਕੀਤੇ ਗਏ ਤਿੱਖੇ ਵਿਰੋਧ ਦੇ ਮੱਦੇਨਜ਼ਰ ਬਾਦਲ ਤੇ ਸ਼੍ਰੋਮਣੀ ਕਮੇਟੀ ਨੇ ਇਹ ਸਟੈਂਡ ਲਿਆ ਸੀ ਕਿ ਇਸ ਯਾਦਗਾਰ ਤੇ ਕੋਈ ਨਾਂ ਜਾਂ ਤਸਵੀਰ ਨਹੀਂ ਹੋਏਗੀ ਤੇ ਇਹ 1984 ਦੇ ਨੀਲਾ ਤਾਰਾ ਅਪ੍ਰੇਸ਼ਨ ਚ ਹੋਏ ਸ਼ਹੀਦਾਂ ਨੂੰ ਸਮਰਪਤ ਗੁਰਦੁਆਰਾ ਸਾਹਿਬ ਹੀ ਹੋਏਗਾ ਤੇ ਇਹ ਇਕ ਧਾਰਮਿਕ ਯਾਦਗਾਰ ਵਜੋਂ ਹੀ ਰਹੇਗੀ। ਇਸ'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇਗਾ। ਇਹ ਵੀ ਪਤਾ ਲੱਗਾ ਹੈ ਕਿ ਭਾਰਤ ਸਰਕਾਰ ਤੇ ਖਾਸ ਕਰਕੇ ਇਸ ਦੇ ਗ੍ਰਹਿ ਮੰਤਰਾਲੇ ਵਲੋਂ ਵੀ ਇਸ ਮਾਮਲੇ ਤੇ ਆਪਣੀ ਚਿੰਤਾ ਜ਼ਾਹਰ ਕੀਤੀ ਗਈ ਸੀ ਤਾਂ ਪੰਜਾਬ ਸਰਕਾਰ ਵਲੋਂ ਆਪਣਾ ਉਹੀ ਸਟੈਂਡ ਕੇਂਦਰ ਸਰਕਾਰ ਅੱਗੇ ਵੀ ਰੱਖਿਆ ਗਿਆ ਸੀ। ਜਿਸ ਤੋਂ ਬਾਦ ਭਾਰਤ ਦੇ ਗ੍ਰਹਿ ਮੰਤਰੀ ਨੇ ਇਹ ਸਪਸ਼ਟ ਕੀਤਾ ਸੀ ਕਿ ਭਾਰਤ ਸਰਕਾਰ ਇਸ ਮਾਮਲੇ ਚ ਦਖਲ ਨਹੀਂ ਦੇਵੇਗੀ। ਪ੍ਰੰਤੂ 27 ਅਪ੍ਰੈਲ ਸ਼ਨੀਵਾਰ ਨੂੰ ਜਦੋਂ ਇਸ ਯਾਦਗਾਰ ਨੂੰ ਕੌਮ ਨੂੰ ਸਮਰਪਤ ਕੀਤਾ ਗਿਆ ਤੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਵਲੋਂ ਇਸ ਦੀਆਂ ਚਾਬੀਆਂ ਸ਼੍ਰੋਮਣੀ ਕਮੇਟੀ ਨੂੰ ਸੌਂਪਣ ਬਾਦ ਸਾਹਮਣੇ ਆਈ ਸ਼ਬਦਾਵਲੀ ਨੇ ਮੁੜ ਇਸ ਨੂੰ ਇਕ ਚਰਚਾ ਦਾ ਵਿਸ਼ਾ ਬਣਾ ਦਿਤਾ ਹੈ।   ਜਾਣਕਾਰੀ ਅਨੁਸਾਰ ਰਾਜ ਸਰਕਾਰ ਤੇ ਅਕਾਲੀ ਲੀਡਰਸ਼ਿਪ ਜਿਥੇ ਇਸ ਮਾਮਲੇ ਤੇ ਬਾਬਾ ਹਰਨਾਮ ਸਿੰਘ ਧੁੰਮਾ ਤੋਂ ਨਾਖੁਸ਼ ਦੱਸੀ ਜਾਂਦੀ ਹੈ, ਉਥੇ ਇਹ ਵੀ ਸੁਆਲ ਖੜੇ ਕੀਤੇ ਗਏ ਹਨ ਕਿ ਪੰਜਾਬ ਦੀਆਂ ਸੂਹੀਆ ਅਜੈਂਸੀਆਂ ਕੀ ਕਰਦੀਆਂ ਸਨ ਅਤੇ ਇਨ੍ਹਾ ਦੇ ਅਧਿਕਾਰੀਆਂ ਵੱਲੋਂ ਕਿਓਂ ਨਹੀਂ ਆਪਣੀ ਰਿਪੋਰਟ ਆਪਣੇ ਉੱਤਲੇ ਅਫ਼ਸਰਾਂ ਅਤੇ ਸਰਕਾਰ ਨੂੰ ਪੁਚਾਈ?

  ਜਾਣਕਾਰੀ ਅਨੁਸਾਰ ਸ਼ਨੀਵਾਰ ਦੀ ਰਾਤ ਨੂੰ 11 ਵਜੇ ਦੇ ਕਰੀਬ ਸ਼੍ਰੋਮਣੀ ਕਮੇਟੀ ਦੇ ਕੁਝ ਕਰਿੰਦੇ ਯਾਦਗਾਰ ਦੇ ਬਾਹਰ ਲੱਗੀ ਸਿੱਲ੍ਹ ਦੇ ਕੋਲ ਪੁੱਜੇ। ਉਨ੍ਹਾਂ ਦਾ ਇਰਾਦਾ ਕੀ ਸੀ ਇਸ ਬਾਰੇ ਤਾਂ ਜਾਣਕਾਰੀ ਨਹੀਂ ਮਿਲੀ ਪ੍ਰੰਤੂ ਬਾਬਾ ਧੁੰਮਾ ਦੇ ਸਮਰਥਕਾਂ ਨੂੰ ਇਸ ਤਰ੍ਹਾਂ ਦਾ ਪ੍ਰਭਾਵ ਬਣਿਆ ਕਿ ਉਹ ਕਰਿੰਦੇ ਇਸ ਸਿੱਲ ਨੂੰ ਤੋੜਨ ਜਾਂ ਹਟਾਉਣ ਲਈ ਆਏ ਹਨ। ਸਿੱਟੇ ਵਜੋਂ ਇਸ ਮੌਕੇ ਮੌਜੂਦ ਟਕਸਾਲ ਦੇ ਕੁਝ ਪੈਰੋਕਾਰਾਂ ਤੇ ਸ਼੍ਰੋਮਣੀ ਕਮੇਟੀ ਦੇ ਕਰਿੰਦਿਆਂ ਵਿਚਕਾਰ ਥੋੜ੍ਹਾ ਬੋਲ ਬੁਲਾਰਾ ਵੀ ਹੋਣ ਦੀ ਖਬਰ ਹੈ। ਮਾਮਲਾ ਸੰਵੇਦਨਸ਼ੀਲ ਹੋਣ ਕਾਰਨ ਸ਼੍ਰੋਮਣੀ ਕਮੇਟੀ ਦੇ ਇਕ ਸੀਨੀਅਰ ਮੈਂਬਰ ਨੇ ਵਿਚ ਪੈ ਕੇ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੂੰ ਇਸ ਗੱਲ ਲਈ ਮਨਾਇਆ ਕਿ ਸ਼੍ਰੋਮਣੀ ਕਮੇਟੀ ਦੇ ਕਰਿੰਦੇ ਉਥੋਂ ਚਲੇ ਜਾਣ ਨਹੀਂ ਤਾਂ ਤਕਰਾਰ ਵਧ ਸਕਦਾ ਹੈ। ਇਸ ਤਰਾਂ ਦੋਵਾਂ ਧਿਰਾਂ ਚ ਕਸ਼ਮਕਸ਼ ਹੁੰਦੀ ਹੁੰਦੀ ਟਲੀ।ਇਸੇ ਦੌਰਾਨ ਸਿੱਖ ਸਟੂਡੈਂਟਸ ਫੈਡਰੇਸ਼ਨ ਕਰਨੈਲ ਸਿੰਘ ਪੀਰਮੁਹੰਮਦ ਨੇ ਦੋਸ਼ ਲਾਇਆ ਹੈ ਕਿ ਸ਼੍ਰੋਮਣੀ ਕਮੇਟੀ ਦੇ ਕਰਿੰਦੇ ਯਾਦਗਾਰ ਦੇ ਬਾਹਰ ਲੱਗੇ ਬੋਰਡ ਨੂੰ ਹਟਾਉਣ ਦੇ ਮੰਤਵ ਨਾਲ ਉਥੇ ਪੁੱਜੇ ਸਨ।

ਪਰ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਅਜਿਹੀ ਕਿਸੇ ਘਟਨਾ ਦਾ ਖੰਡਨ ਕੀਤਾ ਹੈ ਕਿ ਅਜਿਹੀ ਘਟਨਾ ਵਾਪਰੀ ਤੇ ਸ਼੍ਰੋਮਣੀ ਕਮੇਟੀ ਕਰਿੰਦਿਆਂ ਦਾ ਇਰਾਦਾ ਕੋਈ ਅਜਿਹਾ ਨਹੀਂ ਸੀ।

हास्य व्यंग्य

 
'ਨਮਸਕਾਰ! ਚੰਡੀਗੜ੍ਹ ਤੋਂ ਗੋਆ ਦੀ ਉਡਾਣ 'ਚ ਤੁਹਾਡਾ ਸਵਾਗਤ ਹੈ। ਇਸ ਹਵਾਈ ਸਫਰ 'ਚ ਅੱਜ ਪੰਜਾਬ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਮੰਤਰੀ ਤੇ ਵਰਕਰ ਸਵਾਰ ਹਨ। ਉਮੀਦ ਹੈ ਕਿ ਤੁਹਾਡਾ ਚੰਡੀਗੜ੍ਹ ਤੋਂ ਗੋਆ ਤਕ ਦਾ ਸਫਰ ਸੁਖਮਈ ਰਹੇਗਾ।'' ਇਹ ਅਨਾਊਂਸਮੈਂਟ ਕਰਦੀ ਹੋਈ ਇਕ ਸੁੰਦਰ ਕੰਨਿਆ ਨੂੰ ਦੇਖ ਕੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਨੇਤਾਵਾਂ ਨੂੰ ਲੱਗ ਰਿਹਾ ਹੋਵੇਗਾ ਕਿ ਚਿੰਤਨ ਕੈਂਪ ਦਾ ਇਸ ਤੋਂ ਚੰਗਾ ਆਗ਼ਾਜ਼ ਨਹੀਂ ਹੋ ਸਕਦਾ। ਸੁੰਦਰ ਏਅਰਹੋਸਟੈੱਸ ਜਦੋਂ ਹਰ ਪਲ 'ਸਰ ਕੈੱਨ ਆਈ ਗੈੱਟ ਯੂ ਸਮਥਿੰਗ?' ਪੁੱਛਦੀ ਹੈ ਤਾਂ ਸਾਰੇ ਸੋਚਦੇ ਹਨ ਕਿ ਘੱਟੋ-ਘੱਟ ਕੁਝ ਪਲਾਂ ਲਈ ਹੀ ਸਹੀ ਪਰ ਆਪਣੀਆਂ ਪਤਨੀਆਂ ਦੇ ਚਿੰਤਨ ਤੋਂ ਤਾਂ ਦੂਰ ਹੋਏ।
ਸੁਖਬੀਰ ਜੀ ਵਧਾਈ ਦੇ ਪਾਤਰ ਹਨ ਕਿ ਉਨ੍ਹਾਂ ਨੇ 'ਚਿੰਤਨ ਕੈਂਪ' ਦਾ ਗੋਆ 'ਚ ਆਯੋਜਨ ਕੀਤਾ। ਇਹੋ ਚੀਜ਼ ਜੇ ਚੰਡੀਗੜ੍ਹ, ਲੁਧਿਆਣਾ, ਜਲੰਧਰ ਜਾਂ ਪੰਜਾਬ ਦੇ ਕਿਸੇ ਹੋਰ ਸ਼ਹਿਰ 'ਚ ਹੁੰਦੀ ਤਾਂ ਕੀ ਸਵਾਹ ਚਿੰਤਨ ਹੋਣਾ ਸੀ ਕਿਉਂਕਿ ਗੰਭੀਰ ਸਵੈ-ਵਿਸ਼ਲੇਸ਼ਣ ਲਈ ਗੋਆ ਦੇ ਬੀਚ, ਹੋਟਲਾਂ ਤੇ ਵਿਦੇਸ਼ੀ ਸੁੰਦਰੀਆਂ ਤੋਂ ਜ਼ਿਆਦਾ ਹੋਰ ਕਿਹੜੀ ਚੰਗੀ ਜਗ੍ਹਾ ਹੋ ਸਕਦੀ ਹੈ। ਕੁਦਰਤ ਦੇ ਹਸੀਨ ਦ੍ਰਿਸ਼ਾਂ ਨੂੰ ਦੇਖ ਕੇ ਸਦੀਆਂ ਤੋਂ ਕਵੀ, ਲੇਖਕ ਉਤਸ਼ਾਹਿਤ ਹੁੰਦੇ ਰਹੇ ਹਨ ਤਾਂ ਕੀ ਸਮੁੰਦਰ ਦੀਆਂ ਲਹਿਰਾਂ ਦੇ ਕਿਨਾਰੇ ਬੈਠ ਕੇ, ਹੱਥ 'ਚ ਸ਼ਰਾਬ ਦਾ ਗਿਲਾਸ ਫੜ ਕੇ ਇਹ ਨਹੀਂ ਸੋਚਿਆ
ਜਾ ਸਕਦਾ ਕਿ ਤਿੰਨ-ਤਿਹਾਈ ਤੋਂ ਜ਼ਿਆਦਾ ਪੰਜਾਬ ਨਸ਼ਿਆਂ ਦੀ ਗ੍ਰਿਫਤ 'ਚ ਕਿਉਂ ਹੈ?
ਵਿਦੇਸ਼ੀ ਅਤੇ ਦੇਸੀ ਸੁੰਦਰੀਆਂ ਨੂੰ ਵਾਟਰ ਸਕੀਇੰਗ, ਰਾਫਟਿੰਗ ਅਤੇ ਬੈਲੂਨਿੰਗ ਕਰਦਿਆਂ ਦੇਖ ਕੇ ਸਾਡੇ ਪੰਜਾਬ ਦੇ ਨੇਤਾਵਾਂ ਨੂੰ ਇਸ ਚਿੰਤਾ 'ਤੇ ਗੌਰ ਕਰਨ ਦਾ ਸਮਾਂ ਮਿਲ ਗਿਆ ਹੋਵੇਗਾ ਕਿ ਅੱਜ ਦੇ ਪੰਜਾਬ 'ਚ ਇਕ ਔਰਤ ਕਿੰਨੀ ਅਸੁਰੱਖਿਅਤ ਹੈ। ਇਕ ਕੁੜੀ ਨੂੰ ਅੱਜ ਵੀ ਜਨਮ ਤੋਂ ਪਹਿਲਾਂ ਮਾਰ ਦਿੱਤਾ ਜਾਂਦਾ ਹੈ। ਭਰੂਣ ਹੱਤਿਆ ਦੇ ਗੰਭੀਰ ਅੰਕੜਿਆਂ ਦੇ ਸਵਾਲਾਂ ਦੇ ਜਵਾਬ ਗੋਆ ਦੀ ਤਰੋ-ਤਾਜ਼ਗੀ 'ਚ ਜ਼ਰੂਰ ਮਿਲਣਗੇ। ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀ ਕਿੰਨੀ ਛੋਟੀ ਸੋਚ ਹੈ। ਉਨ੍ਹਾਂ ਨੂੰ ਸਿਰਫ ਆਪਣੀ ਤਨਖਾਹ ਦੀ ਫਿਕਰ ਹੈ, ਜੋ ਸ਼ਾਇਦ ਉਨ੍ਹਾਂ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਨਹੀਂ ਮਿਲੀ।ਇੰਨੀ ਛੋਟੀ ਜਿਹੀ ਗੱਲ ਤੋਂ ਘਬਰਾਉਣ ਦੀ ਬਜਾਏ ਉਨ੍ਹਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਉਹ ਕਿੰਨੇ ਖੁਸ਼ਨਸੀਬ ਹਨ ਕਿ ਉਨ੍ਹਾਂ ਦੇ ਨੇਤਾਵਾਂ ਦੀ ਸੋਚ ਕਿੰਨੀ ਉੱਚੀ ਹੈ। ਪੰਜਾਬ ਦੀਆਂ ਪ੍ਰੇਸ਼ਾਨੀਆਂ ਦੀ ਉਨ੍ਹਾਂ ਨੂੰ ਕਿੰਨੀ ਚਿੰਤਾ ਹੈ।
ਆਖਿਰ ਸਮਾਂ ਕੱਢ ਕੇ ਸਾਡੇ ਨੇਤਾ ਵਿਚਾਰੇ ਚਿੰਤਨ ਕਰਨ ਲਈ ਗੋਆ ਗਏ। ਮੇਰੇ ਖਿਆਲ ਅਨੁਸਾਰ ਉਨ੍ਹਾਂ ਨੂੰ ਸਰਕਾਰ ਨੂੰ ਇਹ ਮੈਮੋਰੰਡਮ ਦੇਣਾ ਚਾਹੀਦਾ ਹੈ ਕਿ ਅਗਲੀ ਵਾਰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਨੇਤਾ ਚਿੰਤਨ ਕਰਨ ਲਈ ਯੂਰਪ ਜਾਂ ਸਵਿਟਜ਼ਰਲੈਂਡ ਜਾਣ ਕਿਉਂਕਿ ਜੇ ਸਾਡੇ ਨੇਤਾ ਚਿੰਤਾ ਮੁਕਤ ਹੋਣਗੇ ਤਾਂ ਹੀ ਤਾਂ ਪੰਜਾਬ ਵੀ ਚਿੰਤਾ ਮੁਕਤ ਹੋਵੇਗਾ।
ਸਾਡੇ ਇਕ ਟੀ. ਵੀ. ਪ੍ਰੋਗਰਾਮ 'ਚ ਜਸਪਾਲ ਭੱਟੀ ਜੀ ਨੇ ਦਿਖਾਇਆ ਸੀ ਕਿ ਹੜ੍ਹ ਦੌਰਾਨ ਇਕ ਨੇਤਾ ਜੀ ਸਪੇਨ ਦਾ ਦੌਰਾ ਕਰਨ ਨਿਕਲ ਪਏ। ਜਦੋਂ ਕਿਸੇ ਪੱਤਰਕਾਰ ਨੇ ਉਨ੍ਹਾਂ ਨੂੰ ਪੁੱਛਿਆ ਕਿ ''ਸਰ ਸਪੇਨ 'ਚ ਤਾਂ ਹੜ੍ਹ ਆਉਂਦਾ ਹੀ ਨਹੀਂ।'' ਤਾਂ ਨੇਤਾ ਜੀ ਬੋਲੇ ''ਇਹੋ ਤਾਂ ਮੈਂ ਪਤਾ ਕਰਨ ਜਾ ਰਿਹਾ ਹਾਂ ਕਿ ਉਥੇ ਹੜ੍ਹ ਕਿਉਂ ਨਹੀਂ ਆਉਂਦਾ?''

Sunday, April 28, 2013

बाज़ार में बिकने को तैयार, पत्रकार



संतोष भारतीय

पत्रकारिता प्रतिस्पर्धा का पेशा है. प्रतिस्पर्धा रिपोर्ट, स्टोरी और स्कूप के क्षेत्र में होती है. प्रतिस्पर्धा निर्भीकता में होती है, साहस में होती है और पत्रकारिता के पेशे के ये गुण आभूषण होते हैं, क्योंकि संपादक इन्हीं गुणों के आधार पर अपने साथियों या साथ काम करने वालों की समीक्षा करता है. लेकिन आज इससे अलग दृश्य देखने को मिल रहा है. पत्रकारिता के पवित्र पेशे में ऐसे लोग घुस गए हैं, जिन्हें अगर हम दलाल कहें, तो कोई अतिशयोक्ति नहीं होगी. ऐसे पत्रकार, जो निहित स्वार्थों की ख़ातिर सरकार और विभिन्न राजनीतिक दलों के लिए काम करने में अपना गौरव समझते हैं, वे अच्छी रिपोर्ट करने की जगह पीआर जर्नलिज्म करना ज़्यादा सही समझते हैं.
पत्रकारों का एक तबक़ा ऐसा भी है, जो बिना कहे दलालों की श्रेणी में शामिल होना चाहता है, उसका तरीक़ा भी मज़ेदार है. ख़बर लिखना और उसका संपूर्ण झूठाकरण कर देना उसका शगल बन गया है. गपशप जैसे कॉलमों में बिना नाम के ख़बरें लिखना, फिर उसे ले जाकर सत्ता या राजनीतिक दलों से जुड़े व्यक्तियों को दिखाना और उनसे यह अपेक्षा करना कि वे उन्हें उसका छोटा ही सही, लेकिन मूल्य दें, का चलन बढ़ता ही जा रहा है. अच्छे-अच्छे संपादक ऐसे महान सहयोगियों के आगे ख़ुद को बेबस पाते हैं. यह अफसोसजनक इसलिए भी है, क्योंकि ऐसे पत्रकार बेशर्मी के साथ सही को ग़लत साबित करने और ईमानदार एवं बेख़ौ़फ़ पत्रकारों के ख़िला़फ़ माहौल बनाने की सुपारी लेते दिखाई देते हैं. दरअसल, इनका ख़ुद कोई मु़क़ाम नहीं होता, पर यह मुक़ाम वाले लोगों की तस्वीर बिगाड़ने का काम करना अपनी शान समझते हैं.
दरअसल, ऐ  मने लाने की कोशिश करते हैं और शायद यही पत्रकार देश में आशा और विश्‍वास का माहौल बनाए हुए हैं. देश में आम आदमी जब हर तरफ़ से हार जाता है, तो वह आख़िरी कोशिश के तौर पर पत्रकार के पास जाता है. पहले तब़के के पत्रकार ऐसे पीड़ित लोगों के दर्द का भी सौदा कर लेते हैं, लेकिन दूसरे तब़के के पत्रकार अपना जी-जान उनकी तकलीफ के कारण को सामने लाने में लगा देते हैं.
प्रभाष जोशी दूसरी तरह के पत्रकारों के आदर्श रहे. आज भी लोग उन्हें इसलिए याद करते हैं, क्योंकि उन्होंने हमेशा सच्चाई का साथ दिया. प्रभाष जोशी को याद करने और उन्हें अपना आदर्श मानने वाले पत्रकारों से यह आशा तो की ही जा सकती है कि वे सच्चाई के पक्ष में हमेशा उसी तरह अपना हाथ खड़ा करेंगे, जैसे प्रभाष जोशी हमेशा किया करते थे.


ਬਰਨਾਲਾ ਦੇ ਦੋ ਪੱਤਰਕਾਰਾਂ ਨੂੰ ਕੁੱਟ ਕੇ ਬੰਧਕ ਬਣਾਉਣ ਖਿਲਾਫ਼ ਭਾਜਪਾ ਤੇ ਆਰਐਸਐਸ ਆਗੂਆਂ ਖਿਲਾਫ਼ ਮਾਮਲਾ ਦਰਜ








ਬਰਨਾਲਾ, 25 ਅਪ੍ਰੈਲ  -ਲੰਘੀ ਰਾਤ ਸਥਾਨਕ ਦਾਣਾ ਮੰਡੀ ਵਿਖੇ ਇੱਕ ਆੜ੍ਹਤੀਏ ਦੀ ਦੁਕਾਨ ਵਿਖੇ ਹਿੰਦੀ ਅਖ਼ਬਾਰ ਦੇ ਦੋ ਪੱਤਰਕਾਰਾਂ ਨੂੰ ਬੁਲਾ ਕੇ ਕੁੱਟਮਾਰ ਕਰਨ ਅਤੇ ਬੰਧਕ ਬਣਾ ਲਏ ਜਾਣ ਖਿਲਾਫ਼ ਪੰਜਾਬ ਐਗਰੋ ਦੇ ਇੱਕ ਇੰਸਪੈਕਟਰ ਸਮੇਤ ਭਾਜਪਾ ਤੇ ਆਰਐਸਐਸ ਦੇ ਆਗੂਆਂ ਖਿਲਾਫ਼ ਬਰਨਾਲਾ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਹੈ।
ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹਿੰਦੀ ਅਖ਼ਬਾਰ ਦੇ ਪੱਤਰਕਾਰ ਜਤਿੰਦਰ ਦਿਓਗਨ ਨੇ ਪੁਲਿਸ ਕੋਲ ਦਰਜ਼ ਕਰਵਾਈ ਸ਼ਿਕਾਇਤ ਵਿੱਚ ਦੱਸਿਆ ਕਿ ਕੁੱਝ ਦਿਨ ਪਹਿਲਾਂ ਉਨ੍ਹਾਂ ਨੇ ਪੰਜਾਬ ਐਗਰੋ ਦੇ ਇੰਸਪੈਕਟਰ ਰਾਮ ਕੁਮਾਰ ਵਿਆਸ ਨਾਲ ਸਬੰਧਿਤ ਖ਼ਬਰ ਪ੍ਰਕਾਸ਼ਿਤ ਕਰ ਦਿੱਤੀ ਸੀ ਜਿਸ ਉਪਰੰਤ ਬੀਤੀ ਦੇਰ ਸ਼ਾਮ ਸਾਢੇ ਕੁ ਸੱਤ ਵਜੇ ਉਸ ਨੂੰ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਹੰਢਿਆਇਆ ਨੇ ਉਕਤ ਇੰਸਪੈਕਟਰ ਨਾਲ ਤਲਖ਼ ਕਲਾਮੀ ਦੂਰ ਕਰਨ ਵਾਸਤੇ ਮੰਡੀ 'ਚ ਸਥਿਤ ਪ੍ਰਦੀਪ ਕੁਮਾਰ ਆੜ੍ਹਤੀਆ ਦੀ ਦੁਕਾਨ 'ਤੇ ਬੁਲਾਇਆ। ਉਨ੍ਹਾਂ ਦੱਸਿਆ ਕਿ ਜਦੋਂ ਉਹ ਆਪਣੇ ਸਾਥੀ ਪੱਤਰਕਾਰ ਹਿਮਾਂਸੂ ਦੂਆ ਨਾਲ ਉਕਤ ਇੰਸਪੈਕਟਰ ਨਾਲ ਤਲਖ਼ ਕਲਾਮੀ ਦੂਰ ਕਰਨ ਵਾਸਤੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਮੰਡੀ 'ਚ ਸਥਿਤ ਦੱਸੀ ਜਗ੍ਹਾ ਵਿਖੇ ਗਏ ਤਾਂ ਉਥੇ ਪਹਿਲਾਂ ਹੀ ਇੰਸਪੈਕਟਰ ਰਾਮ ਕੁਮਾਰ ਵਿਆਸ, ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਹੰਢਿਆਇਆ, ਬੀਜੇਪੀ ਦਾ ਸਾਬਕਾ ਪ੍ਰਧਾਨ ਧੀਰਜ ਕੁਮਾਰ ਦੱਧਾਹੂਰ, ਆਰਐਸਐਸ ਆਗੂ ਦੀਪਕ ਰਾਏ ਤੋਂ ਇਲਾਵਾ ਨੀਰਜ ਜਿੰਦਲ ਆਦਿ ਸਮੇਤ ਹੋਰ ਵੀ ਵਿਅਕਤੀ ਬੈਠੇ ਹੋਏ ਸਨ। ਉਨ੍ਹਾਂ ਦੱਸਿਆ ਕਿ ਜਦੋਂ ਉਹ ਦੋਵੇਂ ਦੁਕਾਨ ਅੰਦਰ ਵੜੇ ਤਾਂ ਉਕਤ ਵਿਅਕਤੀਆਂ ਨੇ ਕੁੱਝ ਹੋਰ ਵਿਅਕਤੀਆਂ ਦੀ ਸਹਾਇਤਾ ਨਾਲ ਉਨ੍ਹਾਂ ਨੂੰ ਅਚਾਨਕ ਕੁੱਟਣਾ ਸ਼ੁਰੂ ਕਰ ਦਿੱਤਾ। ਕੁੱਟ ਮਾਰ ਕਰਨ ਉਪਰੰਤ ਉਨ੍ਹਾਂ ਦੀਆਂ ਲੱਤਾਂ ਬਾਹਾਂ ਬੰਨ੍ਹ ਕੇ ਦੇ ਮੋਬਾਈਲ ਖੋਹ ਕੇ ਉਨ੍ਹਾਂ ਨੂੰ ਦੁਕਾਨ ਅੰਦਰ ਤਾੜ ਕੇ ਸਟਰ ਬੰਦ ਕਰ ਦਿੱਤਾ। ਮੂੰਹ ਨਾਲ ਇੱਕ ਦੂਜੇ ਦੀਆਂ ਬੰਨੀਆਂ ਬਾਹਾਂ ਨੂੰ ਖੋਲਣ ਉਪਰੰਤ ਉਨ੍ਹਾਂ ਨੇ ਹਿਮਾਸੂ ਦੁਆ ਦੀ ਗੁਪਤ ਜੇਬ ਵਿੱਚ ਅਚਾਨਕ ਬਚੇ ਇੱਕ ਮੋਬਾਈਲ ਦੀ ਮੱਦਦ ਨਾਲ ਉਨ੍ਹਾਂ ਅੰਦਰੋਂ ਹੀ ਐਸਐਸਪੀ ਬਰਨਾਲਾ ਨੂੰ ਫ਼ੋਨ ਕਰਕੇ ਸੂਚਿਤ ਕੀਤਾ। ਜਲਦ ਹੀ ਪੁਲਿਸ ਪਾਰਟੀ ਨੇ ਘਟਨਾ ਸਥਾਨ 'ਤੇ ਪੁੱਜ ਕੇ ਦੋਵੇਂ ਪੱਤਰਕਾਰਾਂ ਨੂੰ ਜਖ਼ਮੀ ਹਾਲਤ ਵਿੱਚ ਛੁਡਾ ਕੇ ਸਿਵਲ ਹਸਪਤਾਲ ਬਰਨਾਲਾ ਵਿਖੇ ਭਰਤੀ ਕਰਵਾਇਆ। ਡੀਐਸਪੀ ਬਰਨਾਲਾ ਨੇ ਦੱਸਿਆ ਕਿ ਪੱਤਰਕਾਰ ਜਤਿੰਦਰ ਦਿਓਗਨ ਦੇ ਬਿਆਨਾਂ ਦੇ ਅਧਾਰ 'ਤੇ ਪੰਜਾਬ ਐਗਰੋ ਦੇ ਇੰਸਪੈਕਟਰ ਰਾਮ ਕੁਮਾਰ ਵਿਆਸ, ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਹੰਢਿਆਇਆ, ਬੀਜੇਪੀ ਦੇ ਸਾਬਕਾ ਪ੍ਰਧਾਨ ਧੀਰਜ ਕੁਮਾਰ ਦੱਧਾਹੂਰ, ਨੀਰਜ ਜਿੰਦਲ, ਜਨਿੰਦਰ ਕੁਮਾਰ, ਆਰਐਸਐਸ ਦੇ ਆਗੂ ਦੀਪਕ ਰਾਏ ਵਕੀਲ ਸਮੇਤ 10-15 ਹੋਰ ਨਾਮਲੂਮ ਵਿਅਕਤੀਆਂ ਖਿਲਾਫ਼ ਆਈਪੀਸੀ ਦੀ ਧਾਰਾ 307, 342, 323,506, 148, 149, 120ਬੀ ਤਹਿਤ ਮੁਕੱਦਮਾ ਦਰਜ਼ ਕਰ ਲਿਆ। ਕਿਸੇ ਵੀ ਮੁਲ਼ਜ਼ਮ ਨੂੰ ਪੁਲਿਸ ਨੇ ਹਾਲੇ ਤੱਕ ਗ੍ਰਿਫਤਾਰ ਨਹੀਂ ਕੀਤਾ। ਖ਼ਬਰ ਲਿਖੇ ਜਾਣ ਤੱਕ ਇਹ ਵੀ ਪਤਾ ਲੱਗਾ ਹੈ ਕਿ ਦੂਜੀ ਧਿਰ ਵੱਲੋਂ ਵੀ ਆਪਣੇ ਬਿਆਨ ਪੁਲਿਸ ਕੋਲ ਕਲਮਬੰਦ ਕਰਾਏ ਗਏ ਹਨ ਅਤੇ ਪੁਲਿਸ ਕਾਰਵਾਈ ਵਿੱਚ ਜੁਟੀ ਹੋਈ ਹੈ। ਜਦੋਂ ਪੰਜਾਬ ਐਗਰੋ ਦੇ ਇੰਸਪੈਕਟਰ ਰਾਮ ਕੁਮਾਰ ਵਿਆਸ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਸ ਨੇ ਆਪਣੇ ਵੱਲੋਂ ਪੁਲਿਸ ਕੋਲ ਬਿਆਨ ਕਲਮਬੰਦ ਕਰਵਾ ਦਿੱਤੇ ਹਨ ਅਤੇ ਉਨ੍ਹਾਂ ਨੂੰ ਪੁਲਿਸ ਪ੍ਰਸਾਸ਼ਨ ਤੇ ਨਿਆ ਪ੍ਰਣਾਲੀ ਤੇ ਪੂਰਨ ਭਰੋਸਾ ਹੈ। ਜ਼ਿਕਰਯੋਗ ਹੈ ਕਿ ਪੱਤਰਕਾਰ ਜਤਿੰਦਰ ਦਿਓਗਨ ਅਤੇ ਹਿਮਾਂਸੂ ਦੂਆ ਤੋਂ ਇਲਾਵਾ ਪੰਜਾਬ ਐਗਰੋ ਦਾ ਇੰਸਪੈਕਟਰ ਰਾਮ ਕੁਮਾਰ ਵਿਆਸ ਵੀ ਸਿਵਲ ਹਸਪਤਾਲ ਬਰਨਾਲਾ ਵਿਖੇ ਹੀ ਜੇਰੇ ਇਲਾਜ ਹੈ।

ਐਸ. ਪੀ. ਪੱਧਰ ਦੇ ਛੇ ਪੀ ਪੀ ਐਸ ਅਧਿਕਾਰੀਆਂ ਦੇ ਤਬਾਦਲੇ









ਚੰਡੀਗੜ੍ਹ 26 ਅਪਰੈਲ   : ਪੰਜਾਬ ਸਰਕਾਰ ਨੇ ਇਕ ਹੁਕਮ ਜਾਰੀ ਕਰਕੇ ਛੇ ਪੀ.ਪੀ.ਐਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ। ਸਰਕਾਰੀ ਬੁਲਾਰੇ ਅਨੁਸਾਰ ਨਰਿੰਦਰ ਕੌਸ਼ਲ ਨੂੰ ਐਸ.ਪੀ(ਐਚ) ਬਰਨਾਲਾ, ਸ਼੍ਰੀ ਰਸ਼ਪਾਲ ਸਿੰਘ ਘੁੰਮਣ ਨੂੰ ਐਸ.ਪੀ, ਜੀ ਆਰ ਪੀ ਜਲੰਧਰ, ਸ਼੍ਰੀ ਸਤਿੰਦਰਪਾਲ ਸਿੰਘ ਨੂੰ ਐਸ.ਪੀ (ਐਚ) ਖੰਨਾ, ਸ਼੍ਰੀ ਸਰਬਜੀਤ ਸਿੰਘ ਨੂੰ ਐਸ.ਪੀ (ਐਚ) ਫਰੀਦਕੋਟ, ਸ਼੍ਰੀ ਵਿਪਨ ਚੌਧਰੀ ਨੂੰ ਐਸ.ਪੀ (ਡੀ) ਬਟਾਲਾ ਅਤੇ ਕੁਲਜੀਤ ਸਿੰਘ ਨੂੰ 9ਵੀਂ ਬਟਾਲੀਅਨ ਪੀ ਏ ਪੀ ਅੰਮ੍ਰਿਤਸਰ ਲਾਇਆ ਗਿਆ ਹੈ।

ਸਰਬਜੀਤ ਦੇ ਹਮਲੇ ਨੂੰ ਕਰਾਰ ਕੀਤਾ ਵਹਿਸ਼ੀਆਨਾ ਹਰਕਤ ਸਰਬਜੀਤ 'ਤੇ ਹਮਲੇ ਕੈਪਟਨ ਅਮਰਿੰਦਰ ਨੇ ਕੀਤੀ ਨਿੰਦਾ

ਸਰਬਜੀਤ ਦੇ ਹਮਲੇ ਨੂੰ ਕਰਾਰ ਕੀਤਾ ਵਹਿਸ਼ੀਆਨਾ ਹਰਕਤ ਸਰਬਜੀਤ 'ਤੇ ਹਮਲੇ ਕੈਪਟਨ ਅਮਰਿੰਦਰ ਨੇ ਕੀਤੀ ਨਿੰਦਾ    


ਚੰਡੀਗੜ੍ਹ, 27 ਅਪ੍ਰੈਲ  : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਦੀ ਕੋਟ ਲੱਖਪਤ ਜੇਲ੍ਹ 'ਚ ਬੰਦ ਭਾਰਤੀਆ ਕੈਦੀ ਸਰਬਜੀਤ ਸਿੰਘ 'ਤੇ ਜਾਨਲੇਵਾ ਹਮਲੇ ਦੀ ਨਿੰਦਾ ਕੀਤੀ ਹੈ| ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨਾਲ ਇੰਨੀ ਬੁਰੀ ਤਰ੍ਹਾਂ ਵਿਹਾਰ ਬਹੁਤ ਹੀ ਵਹਿਸ਼ੀਆਨਾ ਹਰਕਤ ਹੈ, ਜਿਸਦਾ ਇਕੋਮਾਤਰ ਟੀਚਾ ਉਸਦੀ ਹੱਤਿਆ ਕਰਨਾ ਸੀ|

ਸਰਬਜੀਤ ਦੀ ਪਤਨੀ, ਬੇਟੀਆਂ ਤੇ ਭੈਣ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਕੈਪਟਨ ਅਮਰਿੰਦਰ ਨੇ ਭਾਰਤ ਸਰਕਾਰ ਨੂੰ ਸੁਨਿਸ਼ਚਿਤ ਕਰਨ ਨੂੰ ਕਿਹਾ ਹੈ ਕਿ ਸਰਬਜੀਤ ਦੀ ਜਿੰਦਗੀ ਕਿਸੇ ਵੀ ਕੀਮਤ 'ਤੇ ਬਚਾਈ ਜਾਵੇ ਅਤੇ ਉਸਨੂੰ ਇਲਾਜ ਲਈ ਪਾਕਿਸਤਾਨ ਤੋਂ ਬਾਹਰ ਸ਼ਿਫਟ ਕੀਤਾ ਜਾਵੇ|

ਇਥੇ ਜਾਰੀ ਬਿਆਨ 'ਚ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਸਰਬਜੀਤ ਨੂੰ ਮੌਤ ਦੀ ਸਜਾ ਸੁਣਾਈ ਗਈ ਹੈ ਤੇ ਉਸਦੀ ਮੁਆਫੀ ਦੀ ਅਪੀਲ ਰੱਦ ਕਰ ਦਿੱਤੀ ਗਈ ਹੈ, ਤਾਂ ਇਸ ਨਾਲ ਕਿਸੇ ਉਸ 'ਤੇ ਜਾਨਲੇਵਾ ਹਮਲਾ ਕਰਨ ਦਾ ਲਾਇਸੈਂਸ ਨਹੀਂ ਮਿਲ ਜਾਂਦਾ| ਇਹ ਲੋਕਾਂ ਦੀ ਵੈਹਸ਼ੀਆਨਾ ਸੋਚ ਨੂੰ ਦਰਸਾਉਾਂਦਾਹੈ, ਜਿਨ੍ਹਾਂ ਨੇ ਉਸ ਨਾਲ ਮਾਰਕੁੱਟ ਕੀਤੀ ਹੈ| ਉਨ੍ਹਾਂ ਨੇ ਆਸ ਜਤਾਈ ਕਿ ਸਰਬਜੀਤ ਦੀ ਹਾਲਤ ਜਲਦੀ ਹੀ ਸੁਧਰੇਗੀ|

ਕੈਪਟਨ ਅਮਰਿੰਦਰ ਨੇ ਮੰਗ ਕੀਤੀ ਹੈ ਕਿ ਭਾਰਤ ਸਰਕਾਰ ਇਸ ਮਾਮਲੇ 'ਤੇ ਪਾਕਿਸਤਾਨ ਸਰਕਾਰ ਸਾਹਮਣੇ ਰੋਸ ਜਤਾਏ| ਸਰਬਜੀਤ ਦੇ ਪਰਿਵਾਰਿਕ ਮੈਂਬਰਾਂ ਦੇ ਉਥੇ ਜਾਣ ਲਈ ਪੁਖਤਾ ਪ੍ਰਬੰਧ ਕੀਤੇ ਜਾਣ ਅਤੇ ਉਨ੍ਹਾਂ ਉਸਦੇ ਇਲਾਜ ਦੌਰਾਨ ਉਥੇ ਹੀ ਰਹਿਣ ਦਿੱਤਾ ਜਾਵੇ|

ਉਨ੍ਹਾਂ ਨੇ ਆਸ ਜਤਾਈ ਕਿ ਪਾਕਿਸਤਾਨ ਸਰਕਾਰ ਤੇ ਪੰਜਾਬ ਦੀ ਫੈਡਰਲ ਸਰਕਾਰ ਇਸ ਮਾਮਲੇ 'ਤੇ ਸਖਤ ਨੋਟਿਸ ਲਏਗੀ ਅਤੇ ਉਥੇ ਬੰਦ ਭਾਰਤੀਯ ਕੈਦੀਆਂ ਦੀ ਸੁਰੱਖਿਆ ਸੁਨਿਸ਼ਚਿਤ ਕਰੇਗੀ| ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀਆਂ�ਹਨ, ਜਿਹੜੇ ਪਿਆਰ ਤੇ ਅਮਨ ਚਾਹੁੰਦੇ ਹਨ|

ਆਰ ਐਸ. ਐਸ. ਅਤੇ ਭਾਜਪਾ ਆਗੂਆਂ ਵੱਲੋਂ ਗਿਣੀ ਮਿਥੀ ਸਾਜਿਸ਼ ਅਧੀਨ ਦੋ ਪੱਤਰਕਾਰਾਂ ਦੀ ਗੰਭੀਰ ਕੁੱਟਮਾਰ


क्या हमारे पडोसी देश.. भारत को - एक कमजोर देश की तरह देखने लगे है ?/

क्या हमारे पडोसी देश.. भारत को - एक कमजोर देश की तरह देखने लगे है ?/? पाकिस्तान जेल में कैदियों द्वारा भारत के सरबजीत.. पर हमले किए जाते है I
#चीन भारत सीमा में उन्नीस किलो मीटर अन्दर घुस गया है
#पाकिस्तान हमारे सैनिको के सर काट के ले जाता है
चीनी घुसपैठ को लेकर एक के बाद एक नए खुलासे हो रहे हैं। खुलासा हुआ है कि चीन ने जमीनी सीमा के अलावा वायु सीमा का भी उल्लंघन किया है। सेना के सूत्रों की मानें तो 21 अप्रैल को चीन के हेलीकॉप्टर कुछ देर हवा में रहे और उसने खाने के पैकेट, सिगरेट पैकेट और अपनी भाषा में लिखे नोट्स जमीन पर गिराए।
भारत को एक बड़ा झटका देते हुए चीनी फौज से साफ कर दिया है कि वो लद्दाख से वापस नहीं जाएंगे। चीन की हिमाकत की हद तो ये है कि - अब वे इस इलाके को अपनी सरहद का हिस्सा बता रहे हैं। और पीछे हटने से इनकार कर दिया है। चीन का दावा है कि जिस इलाके में उसने चौकी बनाई है वो उसका हिस्सा है I
और ये सब किसके राज में हुआ है ,,?? ...इस मामले पर हमारे देश के रक्षा मंत्री का दावा है कि - "चीन और पाकिस्तान से बातचीत जारी है " arry Bhaiya तुम केवल बातचीत ही कर सकते हो, यदि तुममें कुछ करने का दम होता तो – चीन और पाकिस्तान की ऐसा करने की हिम्मत ही नहीं पड़ती l चीन जनता है कि - भारत अपनी रक्षा के लिए अमरीका, रूस, फ्रांस और इजराइल पर निर्भर है aur फिलहाल भारत की सेना युद्ध करने की स्थिति में नहीं है I जबकि चीन अपनी सेना के लिए सभी हथियार खुद बना सकता है l अब जो चीन कहेगा वो हमें सर झुका कर मानना पड़ेगा..I कोई बात नहीं हम फिर से उसे भारत की ज़मीन का टुकड़ा दे देंगे, क्या फर्क पड़ता है........ हमें तो क्रिकेट देखने से ही फुर्सत नहीं l
Ye कैसी बेशर्मी है - सरकार चीन और पाकिस्तान से बातचीत में लगी है, और देश की जनता - IPL देखने में लगी है | चीन कब्ज़ा छोड़ने को तैयार नहीं | पाकिस्तान में भारत के सरबजीत.. पर हमले किए जाते है I
घिघयाने से कोई एक छोटे से छोटे प्लाट का कब्ज़ा नहीं छोड़ता, और सरकार घिघया कर.. चीन से दस किलोमीटर का क्षेत्र छुड़वाना चाहती है | हमारे देश की सीमओं से लगे जितने भी देश है वो एक बात अच्छी तरह जानते है की जितनी जमीन वो 2014 तक लूट सकते है लूट ले..! उसके बाद उन्हें मौका ही नहीं मिलेगा और हो सकता है कि – उनकी सीमाए खतरे में पद जाए......!!
Main to khta hu ki hamein china से सीधी जंग की जरूरत ही नहीं है ......
चीन का आधा बाजार तुम्हारे पास , फौज तुम्हारे पास , जरा आवाज तो - जोर से लगाओ | जितना जोर बाबा रामदेव और मोदी को गरयाने पर लगाते हो, उसका आधा भी चीन पर लगा दिया तो.. क्षण भर में चीन भारतीय जमीन छोड़ कर भाग जाएगा | चीन 10 किमी अंदर आ गया तब भी 'लोकल मुद्दा' है | और दो नौजवान.. तिरंगा लेकर 10 जनपथ के सामने पहुंच जाएं तो भारत का लोकतंत्र खतरे में, लानत है - सरकार..!!
Aur इस बात को पहले भी कहा है ...और अब सुरक्षा विशेषज्ञों का भी कहना है कि अगर तिब्बत में भड़क रही हिंसा को और भड़का दिया जाय ..तो चीन सम्हाल जाएगा !! असल में तिब्बत में लोग चीनी फौज से सालो से लड़ रहे है ...सिर्फ वहा हथियार पहुचाने भर की देरी है !! पर हमारी सरकार पता नहीं किस गीदड़ के संस्कारों को पाल रही है ..!!
बातचीत और वार्तालाप के पथ से यदि समाधान नहीं निकला तो "षड़यन्त्र और अस्त्र शस्त्र की भाषा" से समझाना होगा, जिसमें हम तिब्बत के स्वाधीनता आन्दोलन को सशस्त्र रूप से सहायता करेंगे और परोक्ष रूप से चीन विरोधी भावनाओं को तिब्बतियों में जगायेंगे । बहुत सारे ऐसे देश हैं जो चीन के उत्थान को सहन नहीं कर पा रहें हैं, उनमें से जापान, टाइवान, दक्षिण कोरिया, वियेटनाम, इंडोनेशिया मुख्य देश हैं और अमरिका और रूस तो हैं ही । हमें इन सारे चीन विरोधी देशों की शत्रुता का जमकर फ़ायदा उठाना होगा । चीन ने कई बार हमारी शत्रु पाकिस्तान की सहायता की है, तो फिर हम क्यों चीन के शत्रुओं की सहायता नहीं कर सकते हैं ? गाँधीवादी ढोंग ही यदि हमारी नीति रही तो - निस्सन्देह हम चीन के सामने दुर्बल दिखेंगे परन्तु यदि हम चाणक्य नीति अपनाएं तो हमें सफलता अवश्य मिलेगी ।

ਇਨਸਾਫ਼ ਦਿਵਾਊ ਕਮੇਟੀ ਦਾ ਵਫ਼ਦ ਐਸ. ਐਸ. ਪੀ. ਨੂੰ ਮਿਲਿਆ


ਬਰਨਾਲਾ 26 ਅਪ੍ਰੈਲ  - ਸੋਬਰਾਜਜੀਤ ਸਿੰਘ ਦੇ ਪਰਿਵਾਰ ਨੂੰ ਇਨਸਾਫ ਦਿਵਾਊ ਕਮੇਟੀ ਦਾ ਵਫ਼ਦ ਐਸ.ਐਸ.ਪੀ. ਬਰਨਾਲਾ ਨੂੰ ਸਾਥੀ ਗੁਰਮੇਲ ਸਿੰਘ ਠੁੱਲੀਵਾਲ ਦੀ ਅਗਵਾਈ 'ਚ ਮਿਲਿਆ | ਵਫਦ ਦੇ ਆਗੂਆਂ ਹੇਮ ਰਾਜ ਸਟੈਨੋ, ਦਰਸ਼ਨ ਸਿੰਘ ਰਾਏਸਰ, ਗੁਰਜੰਟ ਸਿੰਘ ਹਮੀਦੀ,ਅਨਿਲ ਬਾਂਸਲ ਨਾਣਾ, ਮੇਲਾ ਸਿੰਘ, ਜਗਜੀਤ ਸਿੰਘ, ਰਾਜੀਵ ਕੁਮਾਰ, ਨਰਾਇਣ ਦੱਤ ਨੇ ਦੱਸਿਆ ਕਿ ਭਾਵੇਂ ਪ੍ਰਸ਼ਾਸਨ ਨੇ 16 ਅਪ੍ਰੈਲ ਨੂੰ ਸੋਬਰਾਜਜੀਤ ਸਿੰਘ ਦੇ ਪਿਤਾ ਸਾਥੀ ਸੋਹਣ ਸਿੰਘ ਦੀ ਸ਼ਿਕਾਇਤ ਦੇ ਅਧਾਰ 'ਤੇ ਡੀ.ਐੱਮ.ਸੀ. ਲੁਧਿਆਣਾ ਦੇ ਡਾਕਟਰ ਹਰੀਸ਼ ਮਾਟਾ ਖਿਲਾਫ਼ ਪਰਚਾ ਦਰਜ ਕਰ ਲਿਆ ਹੈ, ਪਰ ਦਸ ਦਿਨ ਬੀਤ ਜਾਣ ਬਾਅਦ ਵੀ ਮਾਮਲਾ ਜਿਉਾ ਦਾ ਤਿਉਾ ਖੜਾ ਹੈ | ਵਫਦ 'ਚ ਸ਼ਾਮਲ ਸਾਥੀਆਂ ਨੇ ਐਸ.ਐਸ.ਪੀ. ਬਰਨਾਲਾ ਪਾਸੋਂ ਜ਼ੋਰਦਾਰ ਮੰਗ ਕੀਤੀ ਕਿ ਸੋਬਰਾਜਜੀਤ ਸਿੰਘ ਦੇ ਇਲਾਜ 'ਚ ਘੋਰ ਅਣਗਹਿਲੀ ਵਰਤ ਕੇ ਮੌਤ ਦੀ ਨੀਂਦ ਸੁਲਾ ਦੇਣ ਵਾਲੇ ਡਾਕਟਰ ਨੂੰ ਬਿਨਾਂ ਕਿਸੇ ਦੇਰੀ ਦੇ ਗਿ੍ਫ਼ਤਾਰ ਕਰਕੇ ਉਸ ਦੇ ਖਿਲਾਫ਼ ਅਦਾਲਤ 'ਚ ਚਲਾਣ ਪੇਸ਼ ਕੀਤਾ ਜਾਵੇ | ਵਫਦ 'ਚ ਗੁਲਵੰਤ ਸਿੰਘ,ਹਰਚਰਨ ਪੱਤੀ, ਸੁਖਦੇਵ ਸਿੰਘ, ਗੁਰਜੰਟ ਸਿੰਘ, ਵਿਜੈ ਸ਼ਰਮਾ, ਗੁਰਲਾਭ ਸਿੰਘ, ਸੰਤਖ ਸਿੰਘ, ਗੋਬਿੰਦਰ ਸਿੰਘ, ਖੁਸ਼ਮਿੰਦਰ ਪਾਲ, ਯਾਦਵਿੰਦਰ ਸਿੰਘ, ਰਜਿੰਦਰ ਪਾਲ, ਸ਼ੇਰ ਸਿੰਘ ਫਰਵਾਹੀ, ਸੋਹਣ ਸਿੰਘ, ਭੋਲਾ ਸਿੰਘ ਸੰਘੇੜਾ, ਹਰਚਰਨ ਸਿੰਘ ਚਹਿਲ, ਬਲਦੇਵ ਸਿੰਘ, ਕਾਕਾ ਸਿੰਘ, ਸੀਤਾ ਰਾਮ ਆਦਿ ਹਾਜ਼ਰ ਸਨ |

एक्शन कमेटी ने जताया आभार

   बरनाला

बुधवार को सोभराजजीत के पीडि़त परिवार को इंसाफ दिलाने और डीएमसी के डॉक्टरों के खिलाफ कोताही का मामला दर्ज करवाने को लेकर गठित की गई एक्शन कमेटी और व्यापार मंडल की तरफ से बुधवार को स्थानीय सदर बाजार के छत्ता खूह पर धन्यवाद रैली कर जिला प्रशासन का आभार व्यक्त किया गया। वहीं इस मामले में सहयोग देने वाली शहर की तमाम धार्मिक व सामाजिक संगठनों का भी विशेष तौर पर धन्यवाद किया गया। इस दौरान सोभराजजीत के आत्मिक शांति के लिए लंगर भी लगाया गया। इस अवसर पर अनिल नाणा, सोहन सिंह, नारायण दत्त, व्यापारी नेता रामशरनदास गोयल और प्यारा लाल राएसरियां, राज कुमार शर्मा, मोनू गोयल, हेमंत बांसल आदि व्यापारी नेता हाजिर थे।

ਸਾਕਾ ਨੀਲਾ ਤਾਰਾ ਦੀ ਸ਼ਹੀਦੀ ਯਾਦਗਾਰ ਕੌਮ ਨੂੰ ਸਮਰਪਿਤ


ਅੰਮਿ੍ਤਸਰ, 27 ਅਪ੍ਰੈਲ (ਸੁਖਵਿੰਦਰਜੀਤ ਸਿੰਘ ਬਹੋੜੂ, ਹਰਮਿੰਦਰ ਸਿੰਘ)-ਜੂਨ 1984 ਦੇ ਸਾਕਾ ਨੀਲਾ ਤਾਰਾ ਵਿਚ ਸ਼ਹੀਦ ਹੋਏ ਸਿੰਘਾਂ-ਸਿੰਘਣੀਆਂ ਦੀ ਯਾਦ 'ਚ ਸ੍ਰੀ ਅਕਾਲ ਤਖਤ ਸਾਹਿਬ ਨਜ਼ਦੀਕ ਉਸਾਰੀ ਗਈ ਸ਼ਹੀਦੀ ਯਾਦਗਾਰ ਸਿੱਖ ਕੌਮ ਨੂੰ ਸਮਰਪਿਤ ਕਰ ਦਿੱਤੀ ਗਈ | ਅੱਜ ਪੰਜ ਸਿੰਘ ਸਾਹਿਬਾਨ, ਸੰਤ ਸਮਾਜ, ਵੱਖ-ਵੱਖ ਸਿੱਖ ਸੰਪਰਦਾਵਾਂ, ਪੰਥਕ ਜਥੇਬੰਦੀਆਂ, ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀਆਂ ਤੇ ਨੁਮਾਇੰਦਿਆਂ ਦੀ ਹਾਜ਼ਰੀ ਵਿਚ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਵੱਲੋਂ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਜਥੇ: ਅਵਤਾਰ ਸਿੰਘ ਨੂੰ ਜੈਕਾਰਿਆਂ ਦੀ ਗੂੰਜ ਵਿਚ ਸ਼ਹੀਦੀ ਯਾਦਗਾਰ ਦੀਆਂ ਚਾਬੀਆਂ ਸੌਾਪੀਆਂ | ਇਸ ਦੌਰਾਨ ਬਾਬਾ ਹਰਨਾਮ ਸਿੰਘ ਖ਼ਾਲਸਾ ਨੂੰ ਦੇਸ਼-ਵਿਦੇਸ਼ ਦੀਆਂ ਸੰਗਤਾਂ ਵੱਲੋਂ ਵੱਖ-ਵੱਖ ਉਪਾਧੀਆਂ ਦੇ ਕੇ ਯਾਦਗਾਰੀ ਚਿੰਨ੍ਹ ਭੇਟ ਕੀਤੇ | ਇਸ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕਾਰਜ ਸਿੰਘ ਤੇ ਭਾਈ ਸਤਿੰਦਰਬੀਰ ਸਿੰਘ ਦੇ ਜਥਿਆਂ ਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਸਜਾਏ ਗਏ ਧਾਰਮਿਕ ਸਮਾਗਮ ਵਿਚ ਸੀ੍ਰ ਅਕਾਲ ਤਖਤ ਸਾਹਿਬ ਦੇ ਜਥੇ: ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਇਹ ਯਾਦਗਾਰ ਸਾਡੇ ਕੌਮੀ ਸਵੈਮਾਨ ਦਾ ਪ੍ਰਤੀਕ ਹੈ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇਸ ਤੋਂ ਅਗਵਾਈ ਲੈ ਕੇ ਧਰਮ ਕਰਮ ਵਿਚ ਪਰਪੱਕ ਹੋਣਗੀਆਂ | ਸਿੱਖ ਕੌਮ ਦੇ ਮਹਾਨ ਜਰਨੈਲਾਂ 'ਚੋਂ ਬਾਬਾ ਦੀਪ ਸਿੰਘ ਸ਼ਹੀਦ, ਬਾਬਾ ਬੋਤਾ ਸਿੰਘ, ਭਾਈ ਮਨੀ ਸਿੰਘ, ਬਾਬਾ ਨੌਧ ਸਿੰਘ, ਬਾਬਾ ਗੁਰਬਖਸ਼ ਸਿੰਘ ਸ਼ਹੀਦ ਦੀਆਂ ਯਾਦਗਾਰਾਂ ਉਸਾਰੀਆਂ ਗਈਆਂ ਹਨ | ਇਸ ਤਰ੍ਹਾਂ ਜੂਨ 1984 'ਚ ਸ੍ਰੀ ਹਰਿਮੰਦਰ ਸਾਹਿਬ 'ਤੇ ਹੋਏ ਫੌਜੀ ਹਮਲੇ 'ਚ ਸ਼ਹੀਦ ਹੋਣ ਵਾਲੇ ਸ਼ਹੀਦਾਂ ਦੀ ਯਾਦਗਾਰ ਉਸਾਰੀ ਗਈ, ਜਿਥੇ ਸ੍ਰੀ ਅਖੰਡ ਪਾਠ ਸਾਹਿਬ ਦੀਆਂ ਲੜੀਆਂ ਨਿਰੰਤਰ ਜਾਰੀ ਰਹਿਣਗੀਆਂ |
ਇਸ ਦੌਰਾਨ ਸਿੰਘ ਸਾਹਿਬ ਨੇ ਪੰਥਕ ਦਲਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਹਰ ਸੰਦੇਸ਼-ਆਦੇਸ਼ 'ਤੇ ਪਹਿਰਾ ਦੇਣ ਅਤੇ ਇਕ ਮੰਚ 'ਤੇ ਇਕੱਠੇ ਹੋਣ ਦਾ ਸੱਦਾ ਦਿੱਤਾ |
ਇਸ ਮੌਕੇ ਜਥੇ: ਅਵਤਾਰ ਸਿੰਘ ਪ੍ਰਧਾਨ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਆਪਣੇ ਫਰਜ਼ਾਂ ਤਹਿਤ ਇਤਿਹਾਸਕ ਅਸਥਾਨਾਂ ਦੀ ਸਾਂਭ-ਸੰਭਾਲ ਪਹਿਲ ਦੇ ਅਧਾਰ 'ਤੇ ਕਰਵਾਉਾਦੀ ਹੈ | ਉਨ੍ਹਾਂ ਭਾਵਪੂਰਤ ਸ਼ਬਦਾਂ ਨਾਲ ਕਿਹਾ ਕਿ ਸ਼ਹੀਦ ਕੌਮ ਦਾ ਅਨਮੋਲ ਖਜ਼ਾਨਾ ਹਨ, ਜਿਹੜੀਆਂ ਕੌਮਾਂ ਸ਼ਹੀਦਾਂ ਨੂੰ ਵਿਸਾਰਦੀਆਂ ਹਨ ਉਹ ਇਤਿਹਾਸ ਦੇ ਨਕਸ਼ੇ ਤੋਂ ਸਦਾ ਲਈ ਮਿਟ ਜਾਂਦੀਆਂ ਹਨ | ਉਨ੍ਹਾਂ ਕਿਹਾ ਕਿ ਸਮੁੱਚੀ ਸਿੱਖ ਕੌਮ ਦੀ ਮੰਗ ਨੂੰ ਪੂਰਾ ਕਰਦਿਆਂ ਸ਼੍ਰੋਮਣੀ ਕਮੇਟੀ ਨੇ 1984 ਦੇ ਫੌਜੀ ਹਮਲੇ ਸਮੇਂ ਸ਼ਹੀਦ ਹੋਏ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਜਨਰਲ ਸ਼ਬੇਗ ਸਿੰਘ, ਭਾਈ ਅਮਰੀਕ ਸਿੰਘ ਤੇ ਹੋਰ ਸਿੰਘਾਂ, ਸਿੰਘਣੀਆਂ, ਭੁਝੰਗੀਆਂ ਦੀ ਯਾਦ 'ਚ ਸ਼ਹੀਦੀ ਯਾਦਗਾਰ 1984 ਸਥਾਪਿਤ ਕਰਨ ਦਾ ਅਹਿਮ ਫੈਸਲਾ ਕੀਤਾ ਸੀ, ਜਿਸਦੀ ਕਾਰ ਸੇਵਾ ਬਾਬਾ ਹਰਨਾਮ ਸਿੰਘ ਖਾਲਸਾ ਮੱੁਖੀ ਦਮਦਮੀ ਟਕਸਾਲ ਨੂੰ ਸੌਾਪੀ ਗਈ ਸੀ | ਇਸ ਲਈ ਉਹ ਬਾਬਾ ਹਰਨਾਮ ਸਿੰਘ ਦਾ ਕੋਟਾਨਿ-ਕੋਟਿ ਧੰਨਵਾਦ ਕਰਦੇ ਹਨ | ਬਾਬਾ ਹਰਨਾਮ ਸਿੰਘ ਖਾਲਸਾ ਵੱਲੋਂ ਕਰਵਾਈ ਸੇਵਾ ਨੂੰ ਮੁੱਖ ਰੱਖਦਿਆਂ ਨੌਵੇਂ ਪਾਤਸ਼ਾਹ ਦੇ ਇਤਿਹਾਸਕ ਸਥਾਨ ਗੁ: ਥੜ੍ਹਾ ਸਾਹਿਬ ਦੀ ਕਾਰ ਸੇਵਾ ਵੀ ਇਨ੍ਹਾਂ ਨੂੰ ਸੌਾਪੀ ਗਈ ਹੈ ਤੇ ਆਸ ਹੈ ਕਿ ਸ਼ਹੀਦੀ ਯਾਦਗਾਰ ਵਾਂਗ ਜਲਦੀ ਹੀ ਗੁ: ਥੜ੍ਹਾ ਸਾਹਿਬ ਦੀ ਪੁਰਾਤਨਤਾ ਨੂੰ ਕਾਇਮ ਰੱਖਦਿਆਂ ਬਹੁਤ ਸੁੰਦਰ ਇਮਾਰਤ ਤਿਆਰ ਕਰਨਗੇ | ਉਨ੍ਹਾਂ ਨੇ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਨੂੰ ਜ਼ੋਰ ਦੇ ਕੇ ਕਿਹਾ ਹੈ ਕਿ ਕਿਸੇ ਵੀ ਅਸਥਾਨ ਦੀ ਸੇਵਾ ਸ਼ੁਰੂ ਕਰਨ ਸਮੇਂ ਉਸ ਅਸਥਾਨ ਦੀ ਪੁਰਾਤਨ ਮਹੱਤਤਾ ਨੂੰ ਕਾਇਮ ਰੱਖਿਆ ਜਾਵੇ | ਜੇਕਰ ਚਮਕੌਰ ਦੀ ਕੱਚੀ ਗੜ੍ਹੀ ਤੇ ਠੰਡੇ ਬੁਰਜ ਦੀ ਪੁਰਾਤਨਤਾ ਕਾਇਮ ਰਹਿੰਦੀ ਤਾਂ ਅੱਜ ਸਿੱਖ ਕੌਮ ਦਾ ਇਤਿਹਾਸ ਹੀ ਕੁਝ ਹੋਰ ਹੁੰਦਾ | ਸ਼ੋ੍ਰਮਣੀ ਕਮੇਟੀ ਪ੍ਰਧਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦੀ ਯਾਦਗਾਰ 'ਚ ਸ੍ਰੀ ਅਖੰਡ ਪਾਠ ਸਾਹਿਬ ਨਿਰੰਤਰ ਜਾਰੀ ਰਹਿਣਗੇ | ਸ਼ੋ੍ਰਮਣੀ ਕਮੇਟੀ ਹੀ ਸ਼ਹੀਦੀ ਯਾਦਗਾਰ 'ਚ ਸੰਗਤਾਂ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਰੱਖਵਾਉਣ ਸਬੰਧੀ ਬੁਕਿੰਗ ਕਰਿਆ ਕਰੇਗੀ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਅਹਿਮ ਫੈਸਲਾ ਕੀਤਾ ਹੈ ਕਿ ਚਮਕੌਰ ਸਾਹਿਬ ਦੀ ਕੱਚੀ ਗੜ੍ਹੀ ਤੇ ਠੰਡਾ ਬੁਰਜ ਨੂੰ ਪੁਰਾਤਨ ਰੂਪ 'ਚ ਉਸਾਰਿਆ ਜਾਵੇਗਾ | ਦੀਵਾਨ ਟੋਡਰ ਮੱਲ ਦੀ ਹਵੇਲੀ ਜੋ ਕਿਸੇ ਨੇ ਖਰੀਦ ਲਈ ਸੀ ਉਸ ਨੂੰ ਪ੍ਰੇਰ ਕੇ ਉਸ ਕੋਲੋਂ ਵਾਪਸ ਲੈ ਲਈ ਗਈ ਹੈ ਤੇ ਉਸਦੀ ਵੀ ਸਾਂਭ-ਸੰਭਾਲ ਕੀਤੀ ਜਾ ਰਹੀ ਹੈ | ਇਸ ਮੌਕੇ ਬਾਬਾ ਹਰਨਾਮ ਸਿੰਘ ਖਾਲਸਾ ਨੇ ਜਥੇਦਾਰ ਅਵਤਾਰ ਸਿੰਘ ਨੂੰ ਲੋਈ, ਸਿਰੋਪਾਓ ਤੇ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ |
ਵੱਖ-ਵੱਖ ਸੰਗਠਨਾਂ ਵੱਲੋਂ ਸੰਤ ਬਾਬਾ ਹਰਨਾਮ ਸਿੰਘ ਖ਼ਾਲਸਾ ਸਨਮਾਨਿਤ
ਸਮਾਗਮ ਦੌਰਾਨ ਵੱਖ-ਵੱਖ ਸੰਗਠਨਾਂ ਤੋਂ ਇਲਾਵਾ ਕੈਨੇਡਾ ਦੀ ਸਮੂਹ ਸੰਗਤ ਵੱਲੋਂ ਭਾਈ ਬਲਵਿੰਦਰ ਸਿੰਘ, ਬਾਬਾ ਗੁਰਦੇਵ ਸਿੰਘ ਜੌਹਲ ਨੇ ਸੰਤ ਬਾਬਾ ਹਰਨਾਮ ਸਿੰਘ ਖ਼ਾਲਸਾ ਨੂੰ 'ਸਿਰਮੌਰ ਖ਼ਾਲਸਾਈ ਸ਼ਕਤੀ ਦੀ ਸੱਚੀ ਸੁੱਚੀ ਮੂਰਤ' ਐਵਾਰਡ ਨਾਲ ਸਨਮਾਨਿਤ ਕੀਤਾ | ਅਮਰੀਕਾ ਦੀ ਸੰਗਤ ਵੱਲੋਂ ਭਾਈ ਦਲਬੀਰ ਸਿੰਘ, ਭਾਈ ਸ਼ਰਨਜੀਤ ਸਿੰਘ, ਭਾਈ ਗੁਰਜੰਟ ਸਿੰਘ, ਬਾਬਾ ਧਰਮ ਸਿੰਘ ਦੁਆਰਾ ਬਾਬਾ ਹਰਨਾਮ ਸਿੰਘ ਖ਼ਾਲਸਾ ਨੂੰ 'ਗਾਖੜੀ ਸੇਵਾ ਮੈਡਲ' ਨਾਲ ਸਨਮਾਨਿਤ ਕੀਤਾ | ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਪਰਿਵਾਰਾਂ ਵੱਲੋਂ ਭਾਈ ਈਸ਼ਰ ਸਿੰਘ, ਭਾਈ ਇੰਦਰਜੀਤ ਸਿੰਘ ਦੁਆਰਾ ਬਾਬਾ ਹਰਨਾਮ ਸਿੰਘ ਖ਼ਾਲਸਾ ਨੂੰ 'ਫਖ਼ਰ ਏ ਕੌਮ' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਮੁੰਬਈ ਦੀ ਸਮੂਹ ਸਾਧ ਸੰਗਤ ਵੱਲੋਂ ਭਾਈ ਜਸਪਾਲ ਸਿੰਘ, ਹਰਭਜਨ ਸਿੰਘ ਦੁਆਰਾ 'ਸੁਨਹਿਰੀ ਸੇਵਾ ਮੈਡਲ' ਨਾਲ ਸਨਮਾਨਿਤ ਕੀਤਾ | ਸ਼ਹੀਦ ਭਾਈ ਜੋਗਿੰਦਰ ਸਿੰਘ ਚੱਕ ਰਾਜੂ ਸਿੰਘ ਪਰਿਵਾਰ ਵੱਲੋਂ ਮਾਤਾ ਕੁਲਵੰਤ ਕੌਰ, ਭਾਈ ਦਲਬੀਰ ਸਿੰਘ ਨੇ ਵੀ ਸਨਮਾਨਿਤ ਕੀਤਾ |
ਸ਼ਹੀਦੀ ਯਾਦਗਾਰ 'ਤੇ ਇਕ ਨਜ਼ਰ
ਇਹ ਜ਼ਿਕਰਯੋਗ ਹੈ ਕਿ ਅੱਜ ਦੇ ਸਮਾਗਮ 'ਚ ਸ਼ੋ੍ਰਮਣੀ ਅਕਾਲੀ ਦਲ (ਅ) ਦੇ ਆਗੂ ਤੋਂ ਦੂਰ ਰਹੇ | ਇਹ ਵੀ ਦੱਸਣਯੋਗ ਹੈ ਕਿ ਸ਼ਹੀਦੀ ਯਾਦਗਾਰ ਦੇੇ ਅੰਦਰ ਸਥਾਪਿਤ ਕੀਤੀ ਗਈ ਘੜੀ 'ਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਲਾਈ ਗਈ ਹੈ | ਇਸ ਤੋਂ ਇਲਾਵਾ ਸ਼ਹੀਦੀ ਯਾਦਗਾਰ ਦੇ ਮੁੱਖ ਦਵਾਰ ਦੇ ਉਪਰ ਗੁਰਦੁਆਰਾ ਯਾਦਗਾਰ ਸ਼ਹੀਦਾਂ ਦਮਦਮੀ ਟਕਸਾਲ ਦੇ ਚੌਧਵੇਂ ਮੁੱਖੀ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲੇ ਤੇ ਜੂਨ 1984 ਦੇ ਸਾਕੇ ਦੇ ਸਮੂਹ ਸ਼ਹੀਦਾਂ ਦੀ ਯਾਦਗਾਰ ਉਕਰੀ ਗਈ ਹੈ | ਸ਼ਹੀਦੀ ਯਾਦਗਾਰ ਸਮਾਗਮ 'ਚ ਦਮਦਮੀ ਟਕਸਾਲ ਮਹਿਤਾ ਦੇ ਪੈਰੋਕਾਰ ਵੱਡੀ ਗਿਣਤੀ ਵਿਚ ਪਹੁੰਚੇ ਹੋਏ ਸਨ | ਦਮਦਮੀ ਟਕਸਾਲ ਵੱਲੋਂ ਲੱਡੂਆਂ, ਜਲੇਬੀਆਂ ਦਾ ਲੰਗਰ ਬੜੇ ਵੱਡੇ ਪੱਧਰ 'ਤੇ ਲਾਇਆ ਗਿਆ |
ਦਲ਼ ਖ਼ਾਲਸਾ ਵੱਲੋਂ ਤਸੱਲੀ ਦਾ ਪ੍ਰਗਟਾਵਾ
ਸ਼ਹੀਦੀ ਯਾਦਗਾਰ ਦੇ ਬਣਨ 'ਤੇ ਆਪਣੀ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਦਲ ਖ਼ਾਲਸਾ ਨੇ ਦਮਦਮੀ ਟਕਸਾਲ ਅਤੇ ਸ਼ੋ੍ਰਮਣੀ ਕਮੇਟੀ ਦਾ ਧੰਨਵਾਦ ਕੀਤਾ ਹੈ | ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਅਤੇ ਬੁਲਾਰੇ ਕੰਵਰਪਾਲ ਸਿੰਘ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਕੌਮ ਦਾ ਸੁਪਨਾ ਸਾਕਾਰ ਹੋਇਆ ਹੈ | ਇਹ ਯਾਦਗਾਰ ਧਰਮ ਹੇਤ ਸੀਸ ਵਾਰਨ ਵਾਲਿਆਂ ਨੂੰ ਢੁੱਕਵੀਂ ਸ਼ਰਧਾਂਜਲੀ ਹੈ | ਇਹ ਯਾਦਗਾਰ ਉਨ੍ਹਾਂ ਤਾਕਤਾਂ ਨੂੰ ਵੀ ਠੋਕਵਾਂ ਜੁਵਾਬ ਹੈ, ਜੋ ਸਿੱਖਾਂ ਨੂੰ 1984 ਦੀਆਂ ਘਟਨਾਵਾਂ ਨੂੰ ਭੁੱਲ ਜਾਣ ਦੀ ਨਸੀਅਤ ਦਿੰਦੀਆਂ ਆ ਰਹੀਆਂ ਹਨ | ਉਨ੍ਹਾਂ ਕਿਹਾ ਕਿ ਇਹ ਯਾਦਗਾਰ ਇਕ ਮਿਸਾਲ ਹੈ ਕਿ ਸਿੱਖ ਆਪਣੇ ਸ਼ਹੀਦਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਸਤਿਕਾਰ ਕਰਦੇ ਹਨ | ਉਨ੍ਹਾਂ ਦੇ ਨਾਲ ਇਸ ਮੌਕੇ ਡਾ: ਮਨਜਿੰਦਰ ਸਿੰਘ ਜੇਡੀ, ਸਰਬਜੀਤ ਸਿੰਘ ਘੁਮਾਣ, ਰਣਬੀਰ ਸਿੰਘ, ਨੋਬਲਜੀਤ ਸਿੰਘ, ਪਰਮਜੀਤ ਸਿੰਘ ਆਦਿ ਹਾਜ਼ਰ ਸਨ |
ਇਸ ਮੌਕੇ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ, ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜਥੇਦਾਰ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਸਿੰਘ ਸਾਹਿਬ ਗਿਆਨੀ ਜੋਤਇੰਦਰ ਸਿੰਘ ਮੀਤ ਜਥੇਦਾਰ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ, ਗਿਆਨੀ ਗੁਰਮੁੱਖ ਸਿੰਘ ਹੈੱਡ ਗ੍ਰੰਥੀ ਸ੍ਰੀ ਅਕਾਲ ਤਖਤ ਸਾਹਿਬ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਰਵੇਲ ਸਿੰਘ, ਗਿਆਨੀ ਮਾਨ ਸਿੰਘ, ਗਿਆਨੀ ਜਗਤਾਰ ਸਿੰਘ ਲੁਧਿਆਣੇ ਵਾਲੇ, ਗਿਆਨੀ ਜਸਵਿੰਦਰ ਸਿੰਘ, ਭਾਈ ਜਸਬੀਰ ਸਿੰਘ ਖਾਲਸਾ, ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਗਿਆਨੀ ਪੂਰਨ ਸਿੰਘ, ਗਿਆਨੀ ਮੋਹਨ ਸਿੰਘ, ਗਿਆਨੀ ਜਸਵੰਤ ਸਿੰਘ, ਭਾਈ ਰਜਿੰਦਰ ਸਿੰਘ ਮਹਿਤਾ, ਸ: ਗੁਰਬਚਨ ਸਿੰਘ ਕਰਮੂੰਵਾਲ, ਬਾਬਾ ਚਰਨਜੀਤ ਸਿੰਘ, ਭਾਈ ਰਾਮ ਸਿੰਘ, ਸ: ਹਰਜਾਪ ਸਿੰਘ ਸੁਲਤਾਨਵਿੰਡ, ਭਾਈ ਮਨਜੀਤ ਸਿੰਘ, ਸ: ਗੁਰਚਰਨ ਸਿੰਘ ਗਰੇਵਾਲ, ਸ: ਭਗਵੰਤ ਸਿੰਘ ਸਿਆਲਕਾ, ਸ: ਨਿਰਮਲ ਸਿੰਘ ਘਰਾਚੋ, ਸ: ਜਰਨੈਲ ਸਿੰਘ ਡੋਗਰਾਂਵਾਲਾ, ਸ:. ਗੁਰਿੰਦਰਪਾਲ ਸਿੰਘ ਗੋਰਾ, ਸ: ਹਰਦਲਬੀਰ ਸਿੰਘ ਸ਼ਾਹ, ਭਾਈ ਅਮਰਜੀਤ ਸਿੰਘ ਚਾਵਲਾ, ਬਾਬਾ ਸੁਖਚੈਨ ਸਿੰਘ ਧਰਮਪੁਰਾ, ਸ: ਗੁਰਪ੍ਰੀਤ ਸਿੰਘ ਝੱਬਰ, ਸ: ਬਿਕਰਮਜੀਤ ਸਿੰਘ ਕੋਟਲਾ, ਸ: ਰੇਸ਼ਮ ਸਿੰਘ, ਸ: ਗੁਰਪ੍ਰੀਤ ਸਿੰਘ ਰੰਧਾਵਾ, ਸ: ਸਵਿੰਦਰ ਸਿੰਘ ਸਭਰਵਾਲ, ਸ: ਰੂਪ ਸਿੰਘ, ਸ: ਤਰਲੋਚਨ ਸਿੰਘ, ਸ: ਮਨਜੀਤ ਸਿੰਘ, ਸ: ਦਿਲਜੀਤ ਸਿੰਘ ਬੇਦੀ, ਭਾਈ ਈਸ਼ਰ ਸਿੰਘ ਤੇ ਭਾਈ ਇੰਦਰਜੀਤ ਸਿੰਘ, ਬੀਬੀ ਅਮਰੀਕ ਕੌਰ, ਬਾਬਾ ਮੇਜਰ ਸਿੰਘ ਵਾਂ, ਬਾਪੂ ਤਰਲੋਕ ਸਿੰਘ ਅਗਵਾਨ, ਭਾਈ ਬਲਦੇਵ ਸਿੰਘ ਮੁੱਖੀ ਅਖੰਡ ਕੀਰਤਨੀ ਜਥਾ, ਸ: ਬਲਦੇਵ ਸਿੰਘ ਸਿਰਸਾ, ਸੰਤ ਚਰਨਜੀਤ ਸਿੰਘ ਜੱਸੋਵਾਲ, ਸੰਤ ਬਾਬਾ ਸੁੱਚਾ ਸਿੰਘ ਤੇ ਬਾਬਾ ਲੱਖਾ ਸਿੰਘ ਨਾਨਕਸਰ ਕਲੇਰਾਂ, ਬਾਬਾ ਲਖਬੀਰ ਸਿੰਘ ਰਤਵਾੜਾ, ਬਾਬਾ ਗੁਰਦੀਪ ਸਿੰਘ ਯੂ. ਪੀ., ਸ: ਮਨਜੀਤ ਸਿੰਘ ਜੀ. ਕੇ., ਸ: ਮਨਜਿੰਦਰ ਸਿੰਘ ਸਿਰਸਾ, ਬਾਬਾ ਜਸਵੰਤ ਸਿੰਘ ਗੁ: ਨਾਨਕਸਰ ਸਮਰਾਲਾ, ਭਾਈ ਅਮਰੀਕ ਸਿੰਘ ਇੰਗਲੈਂਡ, ਬਾਬਾ ਅਮਰੀਕ ਸਿੰਘ ਕਾਰ ਸੇਵਾ ਵਾਲੇ, ਬਾਬਾ ਭੋਲਾ ਸਿੰਘ ਗੋਇੰਦਵਾਲ ਸਾਹਿਬ, ਬਾਬਾ ਗੁਰਿੰਦਰ ਸਿੰਘ ਸਤਲਾਣੀ ਸਾਹਿਬ, ਸੰਤ ਹਰੀ ਸਿੰਘ ਰੰਧਾਵਾ, ਬਾਬਾ ਸੁਰਿੰਦਰ ਸਿੰਘ ਮਿੱਠਾ ਟਿਵਾਣਾ, ਗਿਆਨੀ ਦਵਿੰਦਰ ਸਿੰਘ ਬਟਾਲਾ, ਸੰਤ ਸਾਧੂ ਸਿੰਘ ਸੰਗਰੂਰ, ਭਾਈ ਮੋਹਕਮ ਸਿੰਘ, ਭਾਈ ਸਤਨਾਮ ਸਿੰਘ ਮਨਾਵਾਂ, ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ, ਬਾਬਾ ਮੋਹਨ ਸਿੰਘ, ਭਾਈ ਅਵਤਾਰ ਸਿੰਘ ਸੰਪ੍ਰਦਾਇ ਨੀਲ ਪੰਥੀ, ਦਰਸ਼ਨ ਸਿੰਘ ਘੋਲੀਆ, ਬਾਬਾ ਅਜੀਤ ਸਿੰਘ ਬੰਗਾ, ਗਿਆਨੀ ਜੋਗਿੰਦਰ ਸਿੰਘ ਕਾਰ ਸੇਵਾ ਵਾਲੇ, ਸ: ਦੀਦਾਰ ਸਿੰਘ ਭੱਟੀ, ਭਾਈ ਕੰਵਰਪਾਲ ਸਿੰਘ ਦਲ ਖ਼ਾਲਸਾ, ਸ: ਸਰਬਜੀਤ ਸਿੰਘ ਧੀਮਾਨ, ਸ: ਭਾਗ ਸਿੰਘ ਅਣਖੀ, ਸ: ਨਿਰਮਲ ਸਿੰਘ, ਸਰਪੰਚ ਸੁਖਵਿੰਦਰ ਸਿੰਘ ਅਗਵਾਨ, ਡਾ: ਮਨਜੀਤ ਸਿੰਘ ਭੋਮਾ, ਐਡਵੋਕੇਟ ਜਸਬੀਰ ਸਿੰਘ ਘੁੰਮਣ, ਸਰਬਜੀਤ ਸਿੰਘ ਜੰਮੂ, ਸ: ਅਮਰਬੀਰ ਸਿੰਘ ਢੋਟ, ਸਰਬਜੀਤ ਸਿੰਘ ਸੋਹਲ, ਕੰਵਰਬੀਰ ਸਿੰਘ ਗਿੱਲ, ਸੁਖਜਿੰਦਰ ਸਿੰਘ ਜੌੜਾ, ਕਸ਼ਮੀਰ ਸਿੰਘ ਸਰਪੰਚ, ਹਰਜੀਤ ਸਿੰਘ ਚੂੰਘ, ਇਕਬਾਲ ਸਿੰਘ, ਬਲਜੀਤ ਸਿੰਘ ਸੱਗੂ, ਸ: ਹਰਭਜਨ ਸਿੰਘ ਮਨਾਵਾਂ, ਸ: ਬਲਵਿੰਦਰ ਸਿੰਘ ਜੌੜਾ, ਸ: ਸੁਖਦੇਵ ਸਿੰਘ, ਸ: ਕੇਵਲ ਸਿੰਘ, ਸ: ਬਿਜੈ ਸਿੰਘ, ਸ: ਪ੍ਰਮਜੀਤ ਸਿੰਘ ਸਰੋਆ, ਸ: ਗੁਰਚਰਨ ਸਿੰਘ ਘਰਿੰਡਾ, ਸ: ਜਗਜੀਤ ਸਿੰਘ, ਸ: ਪ੍ਰਤਾਪ ਸਿੰਘ, ਸ: ਕੁਲਵਿੰਦਰ ਸਿੰਘ ਰਮਦਾਸ, ਸ: ਹਰਮਿੰਦਰ ਸਿੰਘ ਮੂਧਲ, ਸ: ਗੁਰਿੰਦਰ ਸਿੰਘ ਮਥਰੇਵਾਲ, ਸ: ਸਤਨਾਮ ਸਿੰਘ ਮਾਂਗਾਸਰਾਏ, ਸ: ਇਕਬਾਲ ਸਿੰਘ ਆਦਿ ਮੌਜੂਦ ਸਨ |
ਦਾਸਤਾਨ ਬਿਆਨ ਕਰੇਗੀ ਯਾਦਗਾਰ-ਗਰੇਵਾਲ
ਇਸ ਮੌਕੇ ਗੱਲਬਾਤ ਦੌਰਾਨ ਸਿੱਖਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘਗਰੇਵਾਲ ਨੇ ਕਿਹਾ ਕਿ ਇਹ ਯਾਦਗਾਰ ਕਾਂਗਰਸ ਦੁਆਰਾ ਸਿੱਖਾਂ 'ਤੇ ਢਾਹੇ ਜ਼ੁਲਮਾਂ ਦੀ ਦਾਸਤਾਨ ਬਿਆਨ ਕਰੇਗੀ ਤੇ ਦੂਜੇ ਪਾਸੇ ਸਿੱਖਕੌਮ ਦੇ ਜ਼ਜਬੇ ਆਪਣੇ ਗੁਰੂ ਪ੍ਰਤੀ ਸਤਿਕਾਰ ਤੇ ਧਾਰਮਿਕ ਸਥਾਨਾਂ ਦੀ ਪਵਿੱਤਰਤਾ ਲਈ ਉਨ੍ਹਾਂ ਦੀ ਦਿ੍ੜ੍ਹਤਾ ਭਰਪੂਰ ਕੁਰਬਾਨੀ, ਗੁਰੂ ਪ੍ਰਤੀ ਆਸਥਾ ਦੀ ਮਿਸਾਲ ਬਣੇਗੀ |

Thursday, April 18, 2013

ਸੁਖਪਾਲ ਸਿੰਘ ਖਹਿਰਾ ਮੁੜ ਪੰਜਾਬ ਕਾਂਗਰਸ ਦੇ ਬੁਲਾਰਾ ਬਣੇ



ਚੰਡੀਗੜ੍ਹ, 17 ਅਪ੍ਰੈਲ ( pp)-ਸ: ਸੁਖਪਾਲ ਸਿੰਘ ਖਹਿਰਾ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਮੁੜ ਬੁਲਾਰਾ ਨਿਯੁਕਤ ਕੀਤਾ ਗਿਆ ਹੈ | ਸ: ਖਹਿਰਾ, ਜੋ 2009 ਦੀਆਂ ਪਾਰਲੀਮਾਨੀ ਚੋਣਾਂ ਮੌਕੇ ਵੀ ਪਾਰਟੀ ਦੇ ਬੁਲਾਰੇ ਵਜੋਂ ਕੰਮ ਕਰਦੇ ਰਹੇ, ਭੁਲੱਥ ਹਲਕੇ ਤੋਂ ਵਿਧਾਨਕਾਰ ਰਹਿਣ ਤੋਂ ਇਲਾਵਾ 2005 ਤੋਂ 2010 ਤੱਕ ਕਪੂਰਥਲਾ ਜ਼ਿਲ੍ਹੇ ਦੇ ਕਾਂਗਰਸ ਪ੍ਰਧਾਨ ਵੀ ਰਹਿ ਚੁੱਕੇ ਹਨ | ਉਨ੍ਹਾਂ ਦੀ ਇਸ ਨਿਯੁਕਤੀ ਨੂੰ ਕਾਂਗਰਸ ਹਾਈ ਕਮਾਂਡ ਵੱਲੋਂ ਵੀ ਪ੍ਰਵਾਨਗੀ ਦੇ ਦਿੱਤੀ ਗਈ ਹੈ | ਵਰਨਣਯੋਗ ਹੈ ਕਿ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ: ਪ੍ਰਤਾਪ ਸਿੰਘ ਬਾਜਵਾ ਵੱਲੋਂ ਆਪਣੇ ਅਹੁਦੇ ਦਾ ਚਾਰਜ ਸੰਭਾਲਣ ਤੋਂ ਬਾਅਦ ਸ: ਖਹਿਰਾ ਤੇ ਫਤਿਹਜੰਗ ਸਿੰਘ ਬਾਜਵਾ ਸਮੇਤ ਕੁਝ ਇਕ ਨਿਯੁਕਤੀਆਂ ਕਰਨ ਦਾ ਫ਼ੈਸਲਾ ਕੀਤਾ ਸੀ, ਜਿਨ੍ਹਾਂ ਨੂੰ ਪਾਰਟੀ ਹਾਈ ਕਮਾਂਡ ਵੱਲੋਂ ਦਖਲ ਦਿੰਦਿਆਂ ਰੱਦ ਕਰ ਦਿੱਤਾ ਗਿਆ ਸੀ ਤੇ ਸ: ਬਾਜਵਾ ਨੂੰ ਆਦੇਸ਼ ਦਿੱਤਾ ਗਿਆ ਸੀ ਕਿ ਕੋਈ ਵੀ ਨਿਯੁਕਤੀ ਪਾਰਟੀ ਹਾਈ ਕਮਾਂਡ ਦੀ ਪ੍ਰਵਾਨਗੀ ਤੋਂ ਬਿਨਾਂ ਨਾ ਕੀਤੀ ਜਾਵੇ | ਸ: ਬਾਜਵਾ ਵੱਲੋਂ ਕੁਝ ਦਿਨ ਪਹਿਲਾਂ ਸ: ਖਹਿਰਾ ਦੇ ਨਾਂਅ ਦੀ ਸਿਫ਼ਾਰਿਸ਼ ਪਾਰਟੀ ਹਾਈ ਕਮਾਂਡ ਨੂੰ ਇਹ ਕਹਿ ਕੇ ਭੇਜੀ ਸੀ ਕਿ ਪਾਰਟੀ ਦਾ ਕੰਮਕਾਜ ਚਲਾਉਣ ਲਈ ਪਾਰਟੀ ਦੇ ਬੁਲਾਰੇ ਵਜੋਂ ਉਨ੍ਹਾਂ ਦੀ ਨਿਯੁਕਤੀ ਜ਼ਰੂਰੀ ਹੈ ਅਤੇ ਬਾਕੀ ਨਿਯੁਕਤੀਆਂ ਦੇ ਫ਼ੈਸਲੇ ਤੱਕ ਸ: ਖਹਿਰਾ ਦੀ ਨਿਯੁਕਤੀ ਲਈ ਇੰਤਜ਼ਾਰ ਨਹੀਂ ਕੀਤਾ ਜਾ ਸਕਦਾ |

ਨਸ਼ੇੜੀ ਬਾਪ ਵੱਲੋਂ ਧੀ ਦੀ ਹੱਤਿਆ-ਪਤਨੀ ਦੀ ਕੁੱਟਮਾਰ ਖੁਦ ਨੂੰ ਵੀ ਕੀਤਾ ਜ਼ਖ਼ਮੀ



ਬਠਿੰਡਾ, 17 ਅਪ੍ਰੈਲ -ਅੱਜ ਸਵੇਰੇ ਸਥਾਨਕ ਮਤੀ ਦਾਸ ਨਗਰ ਵਿਚ ਇਕ ਨਸ਼ੇੜੀ ਬਾਪ ਨੇ ਹਥੌੜੇ ਮਾਰ ਕੇ ਆਪਣੀ ਨੌਜਵਾਨ ਧੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਅਤੇ ਆਪਣੀ ਪਤਨੀ ਨੂੰ ਸੱਟਾਂ ਜ਼ਖ਼ਮੀ ਕਰਨ ਪਿੱਛੋਂ ਖੁਦ ਨੂੰ ਵੀ ਜ਼ਖ਼ਮੀ ਕਰ ਲਿਆ | ਸੂਚਨਾ ਮਿਲਦਿਆਂ ਹੀ ਸਹਾਰਾ ਜਨ ਸੇਵਾ ਵਰਕਰ ਐਾਬੂਲੈਂਸਾਂ ਲੈ ਕੇ ਮੌਕੇ 'ਤੇ ਪੁੱਜੇ ਅਤੇ ਉਨ੍ਹਾਂ ਪੂਰੇ ਮਾਮਲੇ 'ਚ ਉਪਰੋਕਤ ਜ਼ਖ਼ਮੀਆਂ ਨੂੰ ਚੁੱਕ ਕੇ ਸਿਵਲ ਹਸਪਤਾਲ ਪਹੰੁਚਾਇਆ | ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ ਤਕਰੀਬਨ 7 ਵਜੇ ਮਤੀ ਦਾਸ ਨਗਰ, ਗਲੀ ਨੰ: 11, ਵਿਚ ਉਸ ਸਮੇਂ ਚੀਕ ਚਿਹਾੜਾ ਮੱਚ ਗਿਆ ਜਦੋਂ ਬੂਟਾ ਸਿੰਘ ਨਾਂਅ ਦੇ ਵਿਅਕਤੀ ਨੇ ਹਥੌੜੇ ਮਾਰ ਕੇ ਆਪਣੀ ਧੀ ਮਨਪ੍ਰੀਤ ਕੌਰ (18) ਅਤੇ ਪਤਨੀ ਸੁਖਪਾਲ ਕੌਰ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ | ਜਦੋਂ ਸਹਾਰਾ ਵਰਕਰ ਮਨਪ੍ਰੀਤ ਕੌਰ ਨੂੰ ਚੁੱਕ ਕੇ ਹਸਪਤਾਲ ਲੈ ਆਏ ਤਾਂ ਡਾਕਟਰਾਂ ਨੇ ਉਸ ਨੂੰ ਮਿ੍ਤਕ ਕਰਾਰ ਦੇ ਦਿੱਤਾ | ਬਾਅਦ ਵਿਚ ਸਹਾਰਾ ਵਰਕਰ ਦੋਸ਼ੀ ਬੂਟਾ ਸਿੰਘ ਅਤੇ ਉਸ ਦੀ ਪਤਨੀ ਸੁਖਪਾਲ ਕੌਰ ਨੂੰ ਵੀ ਜ਼ਖ਼ਮੀ ਹਾਲਤ ਹਸਪਤਾਲ ਲਿਆਏ | ਮਿ੍ਤਕ ਲੜਕੀ ਦੀ ਮਾਤਾ ਸੁਖਪਾਲ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਬੂਟਾ ਸਿੰਘ ਉਨ੍ਹਾਂ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਦਾ ਸੀ ਤੇ ਕਲੇਸ਼ ਰੱਖਦਾ ਸੀ | ਪਰਿਵਾਰ 'ਚ ਹੋਈ ਵਾਰਦਾਤ ਦੌਰਾਨ 15 ਸਾਲਾਂ ਲੜਕਾ ਗੁਰਪ੍ਰੀਤ ਸਿੰਘ ਵਾਲ-ਵਾਲ ਬਚ ਗਿਆ ਹੈ | ਸੂਤਰਾਂ ਅਨੁਸਾਰ ਬੂਟਾ ਸਿੰਘ ਨਸ਼ੇੜੀ ਕਿਸਮ ਦਾ ਵਿਅਕਤੀ ਹੈ | ਮਿ੍ਤਕ ਲੜਕੀ ਮਨਪ੍ਰੀਤ ਕੌਰ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) 'ਚ ਬਾਰ੍ਹਵੀਂ ਕਲਾਸ ਦੀ ਵਿਦਿਆਰਥਣ ਸੀ | ਪੁਲਿਸ ਨੇ ਦੋਸ਼ੀ ਬੂਟਾ ਸਿੰਘ ਖ਼ਲਾਫ਼ ਹੱਤਿਆ ਦਾ ਮੁਕੱਦਮਾ ਦਰਜ ਕਰ ਲਿਆ ਹੈ |

Saturday, April 6, 2013

जंजीर में अमिताभ को देखा और यह IAS अफसर बन गया रियल 'बागी'!


चंडीगढ़. हरियाणा में नौकरशाहों,  नेताओं और आम लोगों के बीच आईएएस अफसर अशोक खेमका का नाम जाना पहचाना है। 22 साल के करिअर में खेमका का 45 बार ट्रांसफर अपने आप में रिकॉर्ड है।
वीरवार को उन्हें छह माह के अंदर ही बीज निगम से हटाकर आर्काइव्स डिपार्टमेंट के सचिव का जिम्मा सौंपा गया है। कारण नहीं बताया गया। उनके ट्रांसफर का कभी कोई ठोस कारण बताया ही नहीं जाता।
खेमका इसको अजीब नहीं मानते। उनके भीतर का बागी सिस्टम में हो रहे गलत काम के खिलाफ खड़ा हो जाता है। वे इसी को इस सबकी वजह मानते हैं।
वे कहते हैं, 'जिस समय मैं जवान हो रहा था अमिताभ बच्चन की जंजीर, दीवार और काला पत्थर जैसी फिल्में युवाओं को आक्रोशित कर रही थीं।
मैं भी चाहता था कि कुछ गलत हो रहा हो तो आवाज उठानी चाहिए। जंजीर में अमिताभ के 'एंग्री यंगमैन' कैरेक्टर ने मुझे बेहद प्रभावित किया। नाना पाटेकर के रोल भी मुझे पसंद आए।'

ਮੰਤਰੀ ਮੰਡਲ ਵੱਲੋਂ ਸ਼ਹਿਰੀ ਵਿਕਾਸ ਤੇ ਮਕਾਨ ਉਸਾਰੀ ਲਈ ਨਵੀਂ ਨੀਤੀ ਨੂੰ ਹਰੀ ਝੰਡੀ


 ਚੰਡੀਗੜ੍ਹ, 5 ਅਪ੍ਰੈਲ -ਪੰਜਾਬ ਮੰਤਰੀ ਮੰਡਲ ਨੇ ਅੱਜ ਸ਼ਾਮ ਇਥੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਇਕ ਮੀਟਿੰਗ ਵਿੱਚ ਰਾਜ ਦੀ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਸਬੰਧੀ ਨਵੀਂ ਨੀਤੀ ਨੂੰ ਹਰੀ ਝੰਡੀ ਦੇ ਦਿੱਤੀ, ਜਿਸ ਵਿਚ ਗਰੀਬ ਵਰਗਾਂ ਲਈ ਸਸਤੇ ਮਕਾਨ ਬਣਾਉਣ ਨੂੰ ਤਰਜੀਹ ਦਿੱਤੀ ਗਈ ਹੈ, ਜਦੋਂਕਿ ਸਰਕਾਰੀ ਏਜੰਸੀਆਂ, ਲੋਕਾਂ ਤੇ ਬਿਲਡਰਾਂ ਦਰਮਿਆਨ ਝਗੜਿਆਂ ਨਾਲ ਨਜਿੱਠਣ ਲਈ ਇਕ ਰੈਗੂਲੇਟਰੀ ਕਮਿਸ਼ਨ ਬਣਾਉਣ ਅਤੇ ਬਿਲਡਰਾਂ ਨੂੰ ਆਰਥਿਕ ਮੰਦਹਾਲੀ ਤੋਂ ਰਾਹਤ ਦਿਵਾਉਣ ਲਈ ਕੁਝ ਇਕ ਛੋਟਾਂ ਦੇਣ ਦੇ ਫੈਸਲੇ ਲਏ ਗਏ | ਪੰਜਾਬ ਭਵਨ ਵਿਖੇ ਅੱਜ ਸ਼ਾਮ ਹੋਈ ਮੀਟਿੰਗ ਤੋਂ ਬਾਅਦ ਰਾਜ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਨਵੀਂ ਨੀਤੀ ਦਾ ਮੁੱਖ ਮੰਤਵ ਯੋਜਨਾਬੱਧ ਸ਼ਹਿਰੀ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ ਅਤੇ ਇਸ ਮੰਤਵ ਲਈ ਨਵੀਂ ਨੀਤੀ ਵਿਚ ਵੱਖ-ਵੱਖ ਸਰਕਾਰੀ ਏਜੰਸੀਆਂ ਦੇ ਵੱਖ-ਵੱਖ ਉਸਾਰੀ ਨਿਯਮਾਂ ਨੂੰ ਖ਼ਤਮ ਕਰਦਿਆਂ ਮਕਾਨ ਉਸਾਰੀ ਲਈ ਸਾਂਝੇ ਨਿਯਮ ਅਪਣਾਉਣ ਦਾ ਫੈਸਲਾ ਲਿਆ ਗਿਆ ਹੈ | ਨਵੀਂ ਨੀਤੀ ਵਿਚ ਜ਼ਮੀਨ ਪ੍ਰਾਪਤੀ ਦੀ ਪ੍ਰਣਾਲੀ ਨੂੰ ਛੱਡ ਕੇ ਜ਼ਮੀਨ ਦੇ ਮਾਲਕਾਂ ਨੂੰ ਭਾਈਵਾਲ ਬਣਾਉਣ ਅਤੇ ਮੁਨਾਫ਼ੇ ਦਾ 80 ਫ਼ੀਸਦੀ ਹਿੱਸਾ ਉਨ੍ਹਾਂ ਨੂੰ ਦੇਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ | ਇਸੇ ਤਰ੍ਹਾਂ ਗਰੀਬ ਲੋਕਾਂ ਲਈ ਸਸਤੇ ਮਕਾਨ ਬਣਾਉਣ ਵਾਲਿਆਂ ਨੂੰ ਸੀ.ਐਲ.ਯੂ. ਅਤੇ ਈ.ਡੀ.ਸੀ. ਦਰਾਂ ਵਿਚ ਰਿਆਇਤ ਦਿੱਤੀ ਜਾਵੇਗੀ ਤੇ ਵਾਤਾਵਰਨ
ਵਿਚ ਸੁਧਾਰ ਲਿਆਉਣ ਲਈ ਬਿਜਲੀ ਅਤੇ ਪਾਣੀ ਦੀ ਖਪਤ ਨੂੰ ਬਚਾਉਣ ਵਾਲੀਆਂ ਬਿਲਡਿੰਗਾਂ ਨੂੰ ਉਤਸ਼ਾਹਿਤ ਕਰਨ ਲਈ ਅਜਿਹੀਆਂ ਇਮਾਰਤਾਂ ਨੂੰ 5 ਫ਼ੀਸਦੀ ਵਾਧੂ ਕਵਰੇਜ਼ ਏਰੀਆ ਦਿੱਤਾ ਜਾਵੇਗਾ | ਇਸੇ ਤਰ੍ਹਾਂ ਪਹਿਲਾਂ ਪ੍ਰਤੀ ਏਕੜ ਜੋ 35 ਤੱਕ ਫਲੈਟ ਬਣਾਉਣ ਦੀ ਨੀਤੀ ਨੂੰ ਤਬਦੀਲ ਕਰਦਿਆਂ ਹੁਣ 75 ਫਲੈਟ ਬਣਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ ਅਤੇ ਅਜਿਹੀਆਂ ਇਮਾਰਤਾਂ ਦੀ ਉਚਾਈ ਵਧਾਉਣ ਲਈ ਵੀ ਇਜਾਜ਼ਤ ਦੇ ਦਿੱਤੀ ਗਈ ਹੈ | ਬਿਲਡਰਾਂ ਨੂੰ ਰਾਹਤ ਦੇਣ ਲਈ ਰਾਜ ਸਰਕਾਰ ਵੱਲੋਂ ਲਾਇਸੈਂਸ ਫੀਸ ਨੂੰ ਨਵਿਆਉਣ ਸਬੰਧੀ ਪ੍ਰਤੀ ਏਕੜ 10 ਹਜ਼ਾਰ ਤੱਕ ਦੀ ਛੋਟ ਦੇਣ ਅਤੇ ਸੀ.ਐਲ.ਯੂ. ਅਤੇ ਏ.ਡੀ.ਸੀ. ਦਰਾਂ ਵਿਚ ਸਾਲਾਨਾ 10 ਫ਼ੀਸਦੀ ਦਾ ਵਾਧਾ ਆਉਂਦੇ ਇਕ ਮਾਲੀ ਸਾਲ ਲਈ ਵਾਪਸ ਲੈਣ ਅਤੇ ਪ੍ਰੋਜੈਕਟਾਂ ਨੂੰ ਪੂਰਾ ਕਰਨ ਲਈ 3 ਸਾਲ ਦੀ ਸਮਾਂ ਹੱਦ ਨੂੰ ਵਧਾ ਕੇ 5 ਸਾਲ ਕੀਤੇ ਜਾਣ ਅਤੇ ਬਿਜਲੀ ਕੰਮਾਂ ਲਈ ਪ੍ਰੋਜੈਕਟਾਂ ਤੋਂ ਬੈਂਕ ਗਰੰਟੀਆਂ ਨਾ ਲੈਣ ਦਾ ਵੀ ਫੈਸਲਾ ਲਿਆ ਗਿਆ ਹੈ | ਬਿਲਡਰਾਂ ਵੱਲੋਂ ਆਪਸ ਵਿਚ ਜ਼ਮੀਨ ਦੇ ਤਬਾਦਲਿਆਂ ਨੂੰ ਇਜਾਜ਼ਤ ਦਿੱਤੇ ਜਾਣ ਲਈ ਇਕ ਉਚ ਅਧਿਕਾਰਤ ਕਮੇਟੀ ਦੇ ਗਠਨ ਦਾ ਵੀ ਫੈਸਲਾ ਲਿਆ ਗਿਆ ਹੈ |
ਮੰਤਰੀ ਮੰਡਲ ਵੱਲੋਂ ਰਾਜ ਵਿਚ ਮੱਕੀ ਦੇ ਡਾਇਰੈਕਟੋਰੇਟ ਦੀ ਸਥਾਪਤੀ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ ਅਤੇ ਲੁਧਿਆਣਾ ਵਿਚ ਲਾਡੋਵਾਲ ਨੇੜੇ 100 ਹੈਕਟੇਅਰ ਜ਼ਮੀਨ ਵੀ ਇਸ ਲਈ ਮੁਫ਼ਤ ਟਰਾਂਸਫਰ ਕਰਨ ਦਾ ਫੈਸਲਾ ਲਿਆ ਗਿਆ | ਮੰਤਰੀ ਮੰਡਲ ਵੱਲੋਂ ਪੰਜਾਬ ਸੁਪੀਰੀਅਰ ਜੁਡੀਸ਼ੀਅਲ ਸਰਵਿਸ ਰੂਲ 2007 ਵਿਚ ਤਰਮੀਮ ਕਰਦਿਆਂ ਸੁਪੀਰੀਅਰ ਜੁਡੀਸ਼ੀਅਲ ਸੇਵਾਵਾਂ ਵਿਚ ਤਰੱਕੀ ਦਾ ਕੋਟਾ 50 ਤੋਂ ਵਧਾ ਕੇ 65 ਫ਼ੀਸਦੀ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ, ਜਦੋਂਕਿ ਇਮਤਿਹਾਨਾਂ ਰਾਹੀਂ ਤਰੱਕੀਆਂ 25 ਫ਼ੀਸਦੀ ਤੋਂ ਘਟਾ ਕੇ 10 ਫ਼ੀਸਦੀ ਕਰਨ ਨੂੰ ਵੀ ਪ੍ਰਵਾਨਗੀ ਦੇ ਦਿੱਤੀ | ਉਕਤ ਤਰਮੀਮ ਰਾਜ ਸਰਕਾਰ ਵੱਲੋਂ ਅਦਾਲਤੀ ਆਦੇਸ਼ਾਂ ਤੋਂ ਬਾਅਦ ਕੀਤੀ ਗਈ ਹੈ | ਰਾਜ ਦੇ ਖਜ਼ਾਨੇ ਲਈ ਵਾਧੂ ਮਾਲੀਆ ਪੈਦਾ ਕਰਨ ਹਿੱਤ ਰਾਜ ਸਰਕਾਰ ਵੱਲੋਂ ਗੈਰ ਪਰਿਵਾਰਕ ਮੈਂਬਰਾਂ ਨੂੰ ਮੁਖਤਿਆਰਨਾਮਾ ਦੇਣ ਲਈ ਜਾਇਦਾਦ ਦਾ 2 ਫ਼ੀਸਦੀ ਅਸ਼ਟਾਮ ਡਿਊਟੀ ਰਾਹੀਂ ਵਸੂਲਣ ਦਾ ਵੀ ਫੈਸਲਾ ਲਿਆ | ਮੰਤਰੀ ਮੰਡਲ ਵੱਲੋਂ ਫਾਜ਼ਿਲਕਾ ਜ਼ਿਲ੍ਹੇ ਵਿਚ ਅਰਨੀਵਾਲਾ ਸ਼ੇਕ ਸੁਭਾਨ ਨੂੰ ਨਵਾਂ ਬਲਾਕ ਬਣਾਉਣ ਦਾ ਵੀ ਫੈਸਲਾ ਲਿਆ, ਜਿਸ ਵਿਚ 40 ਪਿੰਡ ਸ਼ਾਮਲ ਕੀਤੇ ਗਏ ਹਨ | ਮੰਤਰੀ ਮੰਡਲ ਨੇ ਜ਼ਿਲ੍ਹਾ ਪੱਧਰ 'ਤੇ ਕਾਨੂੰਨ ਅਧਿਕਾਰੀਆਂ ਦੀ ਕਮੀ ਦਾ ਸਖ਼ਤ ਨੋਟ ਲੈਂਦਿਆਂ ਅਦਾਲਤਾਂ ਵਿਚ ਇਸ ਕਾਰਨ ਲਟਕਦੇ ਕੇਸਾਂ ਦੇ ਮਸਲੇ ਨਾਲ ਨਿਪਟਣ ਲਈ ਅਗਲੇ 3 ਸਾਲਾਂ ਦੌਰਾਨ 421 ਕਾਨੂੰਨ ਅਫਸਰ ਭਰਤੀ ਕਰਨ ਦਾ ਵੀ ਫੈਸਲਾ ਲਿਆ | ਇਸੇ ਤਰ੍ਹਾਂ ਰਾਜ ਦੇ 9 ਵਿਭਾਗਾਂ ਦੇ ਪ੍ਰਮੁੱਖ ਸਕੱਤਰਾਂ ਨਾਲ ਵੀ ਇਕ-ਇਕ ਸੀਨੀਅਰ ਕਾਨੂੰਨ ਅਫ਼ਸਰ ਨਿਯੁਕਤ ਕਰਨ ਦਾ ਫੈਸਲਾ ਲਿਆ, ਜਦੋਂਕਿ ਡੀ.ਜੀ.ਪੀ. ਦਫ਼ਤਰ ਨਾਲ 4 ਕਾਨੰੂਨ ਅਫ਼ਸਰ ਨਿਯੁਕਤ ਕੀਤੇ ਜਾਣਗੇ | ਇਸ ਤੋਂ ਇਲਾਵਾ ਜ਼ਿਲ੍ਹਾ ਅਟਾਰਨੀ ਅਤੇ ਡਿਪਟੀ ਜ਼ਿਲ੍ਹਾ ਅਟਾਰਨੀ ਦੀਆਂ ਸਾਰੇ ਜ਼ਿਲਿ੍ਹਆਂ ਵਿਚ 22 ਅਸਾਮੀਆਂ ਸਿਰਜਣ ਨੂੰ ਵੀ ਪ੍ਰਵਾਨਗੀ ਦਿੱਤੀ ਗਈ, ਜਿਨ੍ਹਾਂ ਨੂੰ ਰਾਜ ਦੇ ਸਾਰੇ ਡਿਪਟੀ ਕਮਿਸ਼ਨਰਾਂ ਨਾਲ ਨਿਯੁਕਤ ਕੀਤਾ ਜਾਵੇਗਾ, ਤਾਂ ਜੋ ਉਨ੍ਹਾਂ ਨੂੰ ਤੁਰੰਤ ਕਾਨੂੰਨੀ ਰਾਏ ਮਿਲ ਸਕੇ ਅਤੇ ਕੇਸਾਂ ਆਦਿ ਨਾਲ ਛੇਤੀ ਨਿਪਟਿਆ ਜਾ ਸਕੇ | ਮੰਤਰੀ ਮੰਡਲ ਵੱਲੋਂ ਮੌੜ ਮੰਡੀ ਬਠਿੰਡਾ ਵਿਖੇ ਸਰਕਾਰੀ ਸਹਾਇਤਾ ਪ੍ਰਾਪਤੀ ਐਸ.ਡੀ. ਹਾਈ ਸਕੂਲ ਦਾ ਕੰਟਰੋਲ ਵੀ ਸਰਕਾਰੀ ਹੱਥਾਂ ਵਿਚ ਲੈਣ ਨੂੰ ਪ੍ਰਵਾਨਗੀ ਦੇ ਦਿੱਤੀ | ਇਸੇ ਤਰ੍ਹਾਂ ਮੰਤਰੀ ਮੰਡਲ ਵੱਲੋਂ ਸਿੰਜਾਈ ਵਿਭਾਗ ਦੀਆਂ ਖਾਲੀ ਪਈਆਂ ਜ਼ਮੀਨਾਂ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਨੂੰ ਤਬਦੀਲ ਕਰਕੇ ਇਸ ਤੋਂ ਪ੍ਰਾਪਤ ਹੋਣ ਵਾਲੀ ਰਾਸ਼ੀ ਦੀ ਵਰਤੋਂ ਸਿੰਜਾਈ ਸਹੂਲਤਾਂ ਨੂੰ ਸੁਧਾਰਨ 'ਤੇ ਖਰਚਣ ਦਾ ਵੀ ਫੈਸਲਾ ਲਿਆ | ਮੰਤਰੀ ਮੰਡਲ ਨੇ ਸੰਗਰੂਰ ਜ਼ਿਲ੍ਹੇ ਦੇ 12 ਪਿੰਡਾਂ ਨੂੰ ਤਹਿਸੀਲ ਮਾਲੇਰਕੋਟਲਾ ਤੋਂ ਸਬ ਤਹਿਸੀਲ ਅਮਰਗੜ੍ਹ ਟਰਾਂਸਫਰ ਕਰਨ ਦਾ ਫੈਸਲਾ ਲਿਆ | ਮੰਤਰੀ ਮੰਡਲ ਵੱਲੋਂ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਮੁਢਲਾ ਢਾਂਚਾ ਵਿਕਾਸ ਬੋਰਡ ਦਾ ਮੁੱਖ ਮੰਤਰੀ ਨਾਲ ਕੋ-ਚੇਅਰਮੈਨ ਬਣਾਉਣ ਦੀ ਤਜਵੀਜ਼ ਨੂੰ ਵੀ ਪ੍ਰਵਾਨਗੀ ਦੇ ਦਿੱਤੀ |

Thursday, April 4, 2013

ਪੰਜਾਬ ਤੇ ਹੋਰਾਂ ਰਾਜਾਂ 'ਚ ਡੀਜ਼ਲ ਕਾਰਾਂ ਚੋਰੀ ਕਰਨ ਵਾਲਾ ਗਰੋਹ ਕਾਬੂ


1
18 ਮਹਿੰਗੀਆਂ ਗੱਡੀਆਂ ਬਰਾਮਦ
ਚੰਡੀਗੜ੍ਹ, 3 ਅਪ੍ਰੈਲ  - ਚੰਡੀਗੜ੍ਹ ਪੁਲਿਸ ਨੇ ਅੱਜ ਡੀਜ਼ਲ ਕਾਰਾਂ ਚੋਰੀ ਕਰਨ ਵਾਲੇ ਗਿਰੋਹ ਦੇ 5 ਮੈਂਬਰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ 18 ਡੀਜ਼ਲ ਕਾਰਾਂ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ, ਪੁਲਿਸ ਅਨੁਸਾਰ ਇਨ੍ਹਾਂ ਗੱਡੀਆਂ ਦੀ ਕੀਮਤ ਲਗਭਗ 2 ਕਰੋੜ ਰੁਪਏ ਹੈ | ਬਰਾਮਦ ਕੀਤੀਆਂ ਗੱਡੀਆਂ 'ਚ 6 ਇੰਡੀਗੋ ਕਾਰਾਂ, 3 ਟਾਟਾ ਸਫਾਰੀ, 5 ਬੋਲੈਰੋ ਜੀਪਾਂ, 2 ਇੰਡੀਕਾ ਕਾਰਾਂ, 1 ਵਰਨਾ ਕਾਰ ਤੇ 1 ਆਲਟੋ ਕਾਰ ਸ਼ਾਮਲ ਹੈ | ਪੁਲਿਸ ਨੇ ਦੋਸ਼ੀਆਂ ਦੀ ਪਛਾਣ ਸੋਨੀਪਤ ਦੇ ਰਹਿਣ ਵਾਲੇ ਪ੍ਰਵੀਨ ਕੁਮਾਰ, ਰੋਹਤਕ ਦੇ ਸਮਸ਼ੇਰ ਸਿੰਘ, ਮੇਰਠ, ਯੂ. ਪੀ. ਦੇ ਸ਼ਾਹਨਵਾਜ਼, ਇਰਫਾਨ ਤੇ ਅਸੀਮ ਵਜੋਂ ਦੱਸੀ ਹੈ | ਚੰਡੀਗੜ੍ਹ ਦੇ ਐੱਸ. ਐੱਸ. ਪੀ. ਨੌਨਿਹਾਲ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦੋਸ਼ੀ ਪ੍ਰਵੀਨ ਕੁਮਾਰ ਗਿਰੋਹ ਦੇ ਬਾਕੀ ਮੈਂਬਰਾਂ ਦੀ ਮੱਦਦ ਨਾਲ ਵੱਖ-ਵੱਖ ਸ਼ਹਿਰਾਂ 'ਚੋਂ ਡੀਜ਼ਲ ਗੱਡੀਆਂ ਚੋਰੀ ਕਰਦਾ ਸੀ, ਗੱਡੀ ਚੋਰੀ ਕਰਨ ਮਗਰੋਂ ਦੋਸ਼ੀ ਸ਼ਾਹਨਵਾਜ਼ ਤੇ ਉਸ ਦਾ ਪੁੱਤਰ ਅਸੀਮ ਗੱਡੀਆਂ ਦੇ ਇੰਜਣ ਤੇ ਚੈਸੀ ਨੰਬਰ ਬਦਲ ਦਿੰਦੇ ਸਨ, ਇਹ ਦੋਵੇਂ ਇਸ ਕੰਮ 'ਚ ਮਾਹਰ ਸਨ, ਪੁਲਿਸ ਨੇ ਉਨ੍ਹਾਂ ਦੇ ਕਬਜ਼ੇ 'ਚੋਂ ਇੰਜਣ ਤੇ ਚੈਸੀ ਨੰਬਰ ਬਦਲਣ ਲਈ ਵਰਤੀ ਜਾਣ ਵਾਲੀ ਗਰਾਇੰਡਰ ਮਸ਼ੀਨ, ਹਥੌੜੇ ਤੇ ਹੋਰ ਔਜਾਰ ਬਰਾਮਦ ਕੀਤੇ, ਨੰਬਰ ਬਦਲਣ ਮਗਰੋਂ ਗਿਰੋਹ ਦੇ ਹੋਰ ਮੈਂਬਰ ਫ਼ਰਜ਼ੀ ਕਾਗ਼ਜ਼ਾਤ ਤਿਆਰ ਕਰਦੇ ਅਤੇ ਬਾਅਦ ਵਿਚ ਵਾਹਨ ਭੋਲੇ ਭਾਲੇ ਲੋਕਾਂ ਨੂੰ ਵੇਚ ਦਿੰਦੇ ਸਨ | ਉਨ੍ਹਾਂ ਇਹ ਵੀ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ ਤੋਂ ਹੋਰ ਚੋਰੀਆਂ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ, ਇਰਫਾਨ ਨੂੰ ਅਦਾਲਤ ਨੇ ਜੇਲ੍ਹ ਭੇਜ ਦਿੱਤਾ ਹੈ, ਜਦਕਿ ਬਾਕੀਆਂ ਨੂੰ ਅਦਾਲਤ ਨੇ 7 ਅਪ੍ਰੈਲ ਤੱਕ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ |

ਆਮਦਨ ਕਰ ਡਿਪਟੀ ਕਮਿਸ਼ਨਰ ਤੇ ਸੀ.ਏ. 6 ਲੱਖ ਰਿਸ਼ਵਤ ਲੈਂਦੇ ਗਿ੍ਫ਼ਤਾਰ


 ਦੋਵੇਂ ਪਟਿਆਲਾ 'ਚ ਪੇਸ਼ ,8 ਤੱਕ ਪੁਲਿਸ ਰਿਮਾਂਡ, ਸੀ.ਬੀ.ਆਈ. ਵੱਲੋਂ ਲੁਧਿਆਣਾ ਤੇ ਜਲੰਧਰ 'ਚ ਛਾਪੇ , 67 ਲੱਖ ਰੁਪਏ ਤੋਂ ਵੱਧ ਬਰਾਮਦ
ਲੁਧਿਆਣਾ/ਜਲੰਧਰ/ਪਟਿਆਲਾ 3 ਅਪ੍ਰੈਲ ( pp)-ਸੀ. ਬੀ. ਆਈ. ਵੱਲੋਂ ਆਮਦਨ ਕਰ ਮਹਿਕਮੇ ਦੇ ਲੁਧਿਆਣਾ ਜ਼ੋਨ ਦੇ ਡਿਪਟੀ ਕਮਿਸ਼ਨਰ ਸ੍ਰੀ ਐਨ. ਕੇ. ਭੱਟਾਚਾਰੀਆ ਤੇ ਜਲੰਧਰ ਦੇ ਸੀ ਏ ਅਸ਼ਵਨੀ ਗੁਪਤਾ ਨੂੰ 6 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਗਿ੍ਫ਼ਤਾਰ ਕਰਨ ਤੋਂ ਬਾਅਦ ਅੱਜ ਇਕ ਵਿਸ਼ੇਸ਼ ਟੀਮ ਵੱਲੋਂ ਲੁਧਿਆਣਾ ਦੇ ਆਮਦਨ ਕਰ ਵਿਭਾਗ ਦੇ ਦਫ਼ਤਰ ਤੇ ਜਲੰਧਰ 'ਚ ਉਕਤ ਸੀ. ਏ. ਦੇ ਘਰ ਤੇ ਹੋਰਨਾਂ ਥਾਵਾਂ 'ਤੇ ਛਾਪੇ ਮਾਰੇ ਗਏ ਜਿਸ ਦੌਰਾਨ ਜਲੰਧਰ ਤੋਂ ਉਕਤ ਸੀ. ਏ. ਦੇ ਘਰੋਂ 67.50 ਲੱਖ ਦੀ ਨਕਦੀ ਤੇ ਹੋਰ ਦਸਤਾਵੇਜ਼ ਬਰਾਮਦ ਕੀਤੇ ਗਏ ਹਨ | ਇਸੇ ਦੌਰਾਨ ਦੋਹਾਂ ਨੂੰ ਅੱਜ ਪਟਿਆਲਾ ਵਿਚ ਸੀ. ਬੀ. ਆਈ ਦੀ ਵਿਸ਼ੇਸ਼ ਅਦਾਲਤ ਵਿਚ ਪੇਸ਼ ਕੀਤਾ ਜਿਥੇ ਉਨ੍ਹਾਂ ਨੂੰ 8 ਅਪ੍ਰੈਲ ਤੱਕ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ |
ਲੁਧਿਆਣਾ 'ਚ ਛਾਪਾ
ਲੁਧਿਆਣਾ ਵਿਚ ਸੀ ਬੀ ਆਈ ਦੀ ਵਿਸ਼ੇਸ਼ ਟੀਮ ਨੇ ਵਿਭਾਗ ਦੇ ਦਫਤਰ ਵਿਚ ਰਿਕਾਰਡ ਦੀ ਚੈਕਿੰਗ ਕੀਤੀ ਗਈ ਜੋ ਦੇਰ ਸ਼ਾਮ ਤੱਕ ਜਾਰੀ ਰਹੀ | ਸੀ. ਬੀ. ਆਈ ਦੀ ਇਕ ਵਿਸ਼ੇਸ਼ ਟੀਮ ਅੱਜ ਦੁਪਹਿਰ 2 ਵਜੇ ਦੇ ਕਰੀਬ ਦੰਡੀ ਸੁਆਮੀ ਚੌਕ ਸਥਿਤ ਆਮਦਨ ਕਰ ਵਿਭਾਗ ਦੇ ਦਫ਼ਤਰ ਪਹੁੰਚੀ |
ਟੀਮ ਵਿਚ 5 ਮੈਂਬਰ ਸਨ | ਅਧਿਕਾਰੀਆਂ ਵੱਲੋਂ ਦਫ਼ਤਰ ਦੇ ਰਿਕਾਰਡ ਦੀ ਚੈਕਿੰਗ ਕੀਤੀ ਗਈ ਅਤੇ ਕੁੱਝ ਰਿਕਾਰਡ ਕਬਜ਼ੇ ਵਿਚ ਲਿਆ ਗਿਆ ਹੈ |
ਜਲੰਧਰ ਵਿਚ ਛਾਪਾ
ਅੱਜ ਤੜਕਸਾਰ ਸੀ. ਬੀ. ਆਈ. ਦੀ ਟੀਮ ਨੇ ਗਰੀਨ ਪਾਰਕ ਸਥਿਤ ਇਕ ਨਾਮੀ ਸੀ. ਏ. ਤੇ ਸਟੇਟ ਬੈਂਕ ਆਫ਼ ਪਟਿਆਲਾ ਦੇ ਇਕ ਸਾਬਕਾ ਡਾਇਰੈਕਟਰ ਅਤੇ ਆਡਿਟ ਕਮੇਟੀ ਦੇ ਚੇਅਰਮੈਨ ਡਾ: ਅਸ਼ਵਨੀ ਗੁਪਤਾ ਦੇ ਘਰ ਤੇ ਦਫ਼ਤਰ ਛਾਪਾ ਮਾਰਿਆ | ਟੀਮ ਨੂੰ ਛਾਪੇ ਦੌਰਾਨ ਕਈ ਦਸਤਾਵੇਜ਼ ਮਿਲੇ ਹਨ ਜਿਨ੍ਹਾਂ ਨੂੰ ਉਸ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ | ਦੱਸਿਆ ਜਾਂਦਾ ਹੈ ਕਿ ਸੀ.ਬੀ.ਆਈ. ਟੀਮ ਨੇ ਅਸ਼ਵਨੀ ਗੁਪਤਾ ਦੇ ਘਰ ਤੋਂ ਕੰਪਿਊਟਰ ਰਿਕਾਰਡ ਤੇ ਹੋਰ ਦਸਤਾਵੇਜ਼ ਵੀ ਆਪਣੇ ਕਬਜ਼ੇ ਵਿਚ ਲੈ ਲਏ ਹਨ |
ਪਟਿਆਲਾ ਵਿਚ ਪੇਸ਼
ਆਮਦਨ ਕਰ ਵਿਭਾਗ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਟੀ.ਕੇ. ਭੱਟਾਚਾਰੀਆ ਅਤੇ ਜਲੰਧਰ ਦੇ ਚਾਰਟਰਡ ਅਕਾਊਾਟੈਂਟ ਅਸ਼ਵਨੀ ਕੁਮਾਰ ਗੁਪਤਾ ਨੂੰ ਅੱਜ ਇਥੇ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਇਨ੍ਹਾਂ ਦੋਵਾਂ ਨੂੰ 8 ਅਪ੍ਰੈਲ ਤੱਕ ਲਈ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ ਹੈ | ਸੀ.ਬੀ.ਆਈ. ਨੇ ਅਦਾਲਤ ਤੋਂ ਮੰਗ ਕੀਤੀ ਕਿ ਇਹ ਪ੍ਰਭਾਵਸ਼ਾਲੀ ਹਨ ਅਤੇ ਇਨ੍ਹਾਂ ਤੋਂ ਹੋਰ ਡੂੰਘੀ ਪੁੱਛਗਿੱਛ ਕਰਨੀ ਹੈ, ਇਸ ਲਈ ਇਨ੍ਹਾਂ ਦਾ 6 ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਜਾਵੇ, ਕਿਉਂਕਿ ਭੱਟਾਚਾਰੀਆ ਦੇ ਪੱਛਮੀ ਬੰਗਾਲ ਦੇ ਸਿੰਗੂਰ ਵਿਚਲੇ ਬੈਂਕ ਲਾਕਰਾਂ ਬਾਰੇ ਪਤਾ ਕਰਨਾ ਹੈ ਅਤੇ ਅਸ਼ਵਨੀ ਕੁਮਾਰ ਗੁਪਤਾ ਤੋਂ ਹੋਰ ਪੁੱਛਣਾ ਹੈ ਕਿ ਉਹ ਆਮਦਨ ਕਰ ਵਿਭਾਗ ਦੇ ਹੋਰ ਕਿਹੜੇ ਕਿਹੜੇ ਅਧਿਕਾਰੀਆਂ ਲਈ ਕੰਮ ਕਰਦਾ ਹੈ |
ਕੀ ਸੀ ਮਾਮਲਾ
ਸੀ. ਬੀ. ਆਈ. ਟੀਮ ਨੇ ਅਦਾਲਤ ਨੂੰ ਦੱਸਿਆ ਕਿ ਓਏਸਿਸ ਗਰੁੱਪ ਆਫ਼ ਕੰਪਨੀਜ਼ ਦੇ ਡਾਇਰੈਕਟਰ ਸਤੀਸ਼ ਸੂਦ ਨੇ ਸ਼ਿਕਾਇਤ ਕੀਤੀ ਸੀ ਕਿ ਆਮਦਨ ਕਰ ਵਿਭਾਗ ਲੁਧਿਆਣਾ ਨੇ ਉਨ੍ਹਾਂ ਦੇ ਦਫ਼ਤਰ ਅਤੇ ਇੰਦੌਰ ਸਥਿਤ ਰਿਹਾਇਸ਼ 'ਤੇ ਛਾਪਾਮਾਰੀ ਕੀਤੀ ਸੀ ਅਤੇ ਇਵੇਂ ਹੀ ਸ਼ਿਕਾਇਤਕਰਤਾ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੀਆਂ 2005-2006 ਤੋਂ 2011-2012 ਦੌਰਾਨ ਦੀਆਂ ਆਮਦਨ ਕਰ ਰਿਟਰਨਾਂ ਮੁੜ ਪੜਤਾਲ ਲਈ ਆਮਦਨ ਕਰ ਦਫ਼ਤਰ ਲੁਧਿਆਣਾ ਨੂੰ ਤਬਦੀਲ ਕੀਤੀਆਂ ਸੀ | ਮਾਰਚ 2013 ਵਿਚ ਟੀ.ਕੇ. ਭੱਟਾਚਾਰੀਆ ਡਿਪਟੀ ਕਮਿਸ਼ਨਰ ਆਮਦਨ ਕਰ ਵਿਭਾਗ ਲੁਧਿਆਣਾ ਨੇ ਸ਼ਿਕਾਇਤਕਰਤਾ ਨਾਲ ਟੈਲੀਫ਼ੋਨ 'ਤੇ ਸੰਪਰਕ ਕਰ ਕੇ ਰਿਟਰਨਾਂ ਦੇ ਮੁੜ ਪੜਤਾਲ ਦੇ ਸਬੰਧ ਵਿਚ ਜਲੰਧਰ ਵਿਚ ਮਿਲਣ ਲਈ ਬੁਲਾਇਆ ਅਤੇ 17 ਮਾਰਚ ਨੂੰ ਸ਼ਿਕਾਇਤਕਰਤਾ ਜਲੰਧਰ ਵਿਚ ਭੱਟਾਚਾਰੀਆ ਨੂੰ ਮਿਲਿਆ ਤਾਂ ਉਸ ਨੇ ਘੱਟ ਟੈਕਸ ਲਾਉਣ ਲਈ 10 ਲੱਖ ਰੁਪਏ ਦੀ ਮੰਗ ਕੀਤੀ | ਸ਼ਿਕਾਇਤਕਰਤਾ ਅਨੁਸਾਰ ਉਸ 'ਤੇ 35 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਅਤੇ 30 ਮਾਰਚ ਨੂੰ ਭੱਟਾਚਾਰੀਆ ਨੇ ਲੁਧਿਆਣਾ ਦਫ਼ਤਰ ਵਿਚ ਮੁੜ ਮੰਗ ਕੀਤੀ ਕਿ ਉਸ 'ਤੇ ਜੁਰਮਾਨਾ ਘੱਟ ਲਾਉਣ ਵਿਚ ਮਦਦ ਕਰਨ ਬਦਲੇ 10 ਲੱਖ ਰੁਪਏ ਰਿਸ਼ਵਤ ਦੇਵੇ | ਵਾਰ-ਵਾਰ ਬੇਨਤੀਆਂ ਕਰਨ 'ਤੇ ਸੌਦਾ 6 ਲੱਖ ਰੁਪਏ ਵਿਚ ਨਿੱਬੜਿਆ ਅਤੇ ਸ਼ਿਕਾਇਤਕਰਤਾ ਨੂੰ 6 ਲੱਖ ਰੁਪਏ ਲੈ ਕੇ 2 ਅਪ੍ਰੈਲ ਨੂੰ ਜਲੰਧਰ ਵਿਖੇ ਮਿਲਣ ਦਾ ਸੱਦਾ ਦਿੱਤਾ |
ਕਿਵੇਂ ਕੀਤਾ ਗਿ੍ਫਤਾਰ
ਸੀ.ਬੀ.ਆਈ. ਅਨੁਸਾਰ ਇਸ ਮਾਮਲੇ ਵਿਚ ਅਧੀਨ ਧਾਰਾ 7 ਪੀ.ਸੀ. ਐਕਟ, 1988 ਤਹਿਤ ਟੀ.ਕੇ. ਭੱਟਾਚਾਰੀਆ ਵਿਰੁੱਧ ਕੇਸ ਕਰਨ ਪਿੱਛੋਂ ਉਸ ਦੇ ਘਰ ਨੇੜੇ ਜਾਲ ਵਿਛਾਇਆ | ਭੱਟਾਚਾਰੀਆ ਉਨ੍ਹਾਂ ਨੂੰ ਅਸ਼ਵਨੀ ਕੁਮਾਰ ਗੁਪਤਾ ਚਾਰਟਰਡ ਅਕਾੳਾੂਟੈਂਟ ਗਰੀਨ ਪਾਰਕ ਜਲੰਧਰ ਕੋਲ ਲੈ ਗਿਆ ਉਸ ਦੇ ਘਰ ਬਾਹਰ ਭੱਟਾਚਾਰੀਆ ਦੇ ਇਸ਼ਾਰੇ ਤੇ ਸ਼ਿਕਾਇਤਕਰਤਾ ਨੇ ਰਿਸ਼ਵਤ ਦੀ 6 ਲੱਖ ਰੁਪਏ ਦੀ ਰਕਮ ਅਸ਼ਵਨੀ ਕੁਮਾਰ ਦੇ ਸਪੁਰਦ ਕੀਤੀ | ਸੀ. ਬੀ. ਆਈ ਨੇ ਦੋਵਾਂ ਭੱਟਾਚਾਰੀਆ ਅਤੇ ਅਸ਼ਵਨੀ ਕੁਮਾਰ ਗੁਪਤਾ ਨੂੰ 6 ਲੱਖ ਰੁਪਏ ਦੀ ਰਿਸ਼ਵਤ ਦੀ ਰਕਮ ਸਮੇਤ ਗਿ੍ਫ਼ਤਾਰ ਕਰ ਲਿਆ | ਅਸ਼ਵਨੀ ਕੁਮਾਰ ਗੁਪਤਾ ਦੀ ਰਿਹਾਇਸ਼ ਤੋਂ ਸੀ. ਬੀ. ਆਈ ਨੇ 67.50 ਲੱਖ ਰੁਪਏ ਬਰਾਮਦ ਕੀਤੇ | ਸੀ. ਬੀ. ਆਈ ਅਨੁਸਾਰ ਦੋਵੇਂ ਇਸ ਭਾਰੀ ਰਕਮ ਬਾਰੇ ਕੁਝ ਵੀ ਨਹੀਂ ਦਸ ਸਕੇ | ਸੀ. ਬੀ. ਆਈ. ਨੇ ਅਦਾਲਤ ਨੂੰ ਦੱਸਿਆ ਕਿ ਲੱਗਦਾ ਹੈ ਕਿ ਅਸ਼ਵਨੀ ਕੁਮਾਰ ਜਿਸ ਨੇ ਇਹ ਰਿਸ਼ਵਤ ਵਾਲੀ ਰਕਮ ਫੜੀ, ਸਹੀ ਤੱਥਾਂ ਬਾਰੇ ਜਾਣਕਾਰੀ ਨਹੀਂ ਦੇ ਰਿਹਾ | ਇਸ ਲਈ ਦੋਵਾਂ ਦੇ ਪੁਲਿਸ ਰਿਮਾਂਡ ਦੀ ਲੋੜ ਹੈ ਤਾਂ ਕਿ ਇਸ ਰਕਮ ਦੇ ਸਰੋਤਾਂ ਬਾਰੇ ਪਤਾ ਲਾਇਆ ਜਾ ਸਕੇ | ਇਹ ਵੀ ਦੱਸਿਆ ਕਿ ਭੱਟਾਚਾਰੀਆ ਦੇ ਘਰ ਦੀ ਛਾਣਬੀਣ ਤੋਂ ਬੈਂਕ ਲਾਕਰ ਦੀਆਂ ਚਾਬੀਆਂ ਮਿਲੀਆਂ ਹਨ ਜਿਹੜਾ ਉਸ ਤੇ ਉਸ ਦੀ ਪਤਨੀ ਦੇ ਨਾਂਅ 'ਤੇ ਸਿੰਗੂਰ ਵਿਚ ਚੱਲਦਾ ਹੈ | ਇਵੇਂ ਹੀ ਅਸ਼ਵਨੀ ਕੁਮਾਰ ਗੁਪਤਾ ਦੇ ਘਰੋਂ ਵੀ ਐੱਸ.ਬੀ.ਓ.ਪੀ. ਜਲੰਧਰ ਦੇ ਦੋ ਲਾਕਰਾਂ ਦੀਆਂ ਚਾਬੀਆਂ ਮਿਲੀਆਂ ਹਨ | ਜਿਨ੍ਹਾਂ ਵਿਚ ਪਏ ਸਾਮਾਨ ਬਾਰੇ ਦੋਵੇਂ ਕੁੱਝ ਸਪਸ਼ਟ ਨਹੀਂ ਦਸ ਰਹੇ |

Wednesday, April 3, 2013

ਨੌਜਵਾਨ ਸਮਾਜਿਕ ਬੁਰਾਈਆਂ ਵਿਰੁੱਧ ਅਹਿਮ ਰੋਲ ਨਿਭਾਉਣ-ਬੱਬੀ ਬਾਦਲ


ਅਜੀਤਗੜ੍ਹ, 2 ਅਪ੍ਰੈਲ ( pp)-ਨੌਜਵਾਨ ਵਰਗ ਨੂੰ ਆਧੁਨਿਕ ਦੌਰ 'ਚ ਵਧ ਰਹੀਆਂ ਕੁਰੀਤੀਆਂ ਤੋਂ ਛੁਟਕਾਰਾ ਦਿਵਾਉਣ ਲਈ ਅਹਿਮ ਰੋਲ ਨਿਭਾਉਣਾ ਆਪਣਾ ਮੁੱਢਲਾ ਫਰਜ਼ ਸਮਝਣਾ ਚਾਹੀਦਾ ਹੈ | ਇਹ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੁੱਖ ਬੁਲਾਰੇ ਸ੍ਰ: ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਫੇਜ-9 ਅਜੀਤਗੜ੍ਹ ਵਿਖੇ ਨੌਜਵਾਨਾਂ ਦੀ ਮੀਟਿੰਗ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸਮਾਜ 'ਚ ਅਹਿਮ ਤਬਦੀਲੀਆਂ ਨੌਜਵਾਨ ਵਰਗ ਦੀ ਬਦੌਲਤ ਹੀ ਆਉਾਦੀਆਂ ਹਨ | ਉਨ੍ਹਾਂ ਚਿੰਤਾ ਪ੍ਰਗਟਾਉਾਦੇ ਹੋਏ ਕਿਹਾ ਕਿ ਸਮਾਜਿਕ ਬੁਰਾਈਆਂ ਅੱਜ ਦੇਸ਼ ਨੂੰ ਪਿਛਾਂਹ ਵੱਲ ਖਿੱਚ ਰਹੀਆਂ ਹਨ ਅਤੇ ਨੌਜਵਾਨ ਵਰਗ ਨੂੰ ਦੇਸ਼ ਲਈ ਆਪਾ ਵਾਰਨ ਵਾਲੇ ਸ਼ਹੀਦਾਂ ਦੇ ਵਾਰਸ ਹੋਣ ਕਾਰਨ ਇਨ੍ਹਾਂ ਸਮਾਜਿਕ ਬੁਰਾਈਆਂ ਵਿਰੁੱਧ ਡਟਕੇ ਲੜਾਈ ਲੜਨੀ ਚਾਹੀਦੀ ਹੈ | ਇਸ ਮੌਕੇ ਅਮਿਤ ਰਾਜ, ਨਾਜ਼ਰ ਸਿੰਘ, ਬੰਤ ਸਿੰਘ ਸੋਹਾਣਾ ਪ੍ਰਧਾਨ ਐੱਸ. ਸੀ. ਵਿੰਗ, ਕੁਲਜੀਤ ਗੋਲਡੀ, ਹਰਮਨਪ੍ਰੀਤ ਸਿੰਘ ਢਿੱਲੋਂ, ਜਸਪ੍ਰੀਤ ਸਿੰਘ, ਅਮਨਦੀਪ ਸਿੰਘ ਗੋਲਡੀ, ਪਰਮਿੰਦਰ ਸਿੰਘ ਧਾਲੀਵਾਲ, ਮਨਦੀਪ ਸਿੰਘ, ਹਰਵਿੰਦਰ ਸਿੰਘ, ਹਰਪ੍ਰੀਤ ਸਿੰਘ, ਜਸਵਿੰਦਰ ਸਿੰਘ ਸਰਪੰਚ, ਜਸਪ੍ਰੀਤ ਸਿੰਘ, ਜਸਵੀਰ ਸਿੰਘ, ਬਲਵਿੰਦਰ ਸਿੰਘ, ਗੁਰਜੰਟ ਸਿੰਘ ਗਡਾਣਾ, ਰਣਜੀਤ ਸਿੰਘ ਬਰਾੜ ਮੀਤ ਪ੍ਰਧਾਨ ਯੂਥ ਅਕਾਲੀ ਦਲ, ਨਗਿੰਦਰ ਸਿੰਘ ਭਿੰਡਰ ਯੂਥ ਅਕਾਲੀ ਆਗੂ, ਜਗਤਾਰ ਸਿੰਘ ਘੜੂੰਆਂ, ਪਰਮਜੀਤ ਸਿੰਘ, ਯਸ਼ਵੀਰ ਸਿੰਘ, ਗੁਰਮੁੱਖ ਸਿੰਘ, ਪਰਮਿੰਦਰ ਸਿੰਘ ਆਦਿ ਨੌਜਵਾਨ ਵੀ ਹਾਜ਼ਰ ਸਨ |

Tuesday, April 2, 2013

ਫ਼ਿਲਮ ਨਿਰਮਾਤਾ, ਐਕਟਰਾਂ, ਸੰਪਾਦਕ ਤੇ ਡਾਇਰੈਕਟਰ ਦੇ ਵਾਰੰਟ ਜਾਰੀ

ਸੁਨਾਮ ਊਧਮ ਸਿੰਘ ਵਾਲਾ, 1 ਅਪ੍ਰੈਲ ( ppp)-ਅੱਜ ਸਥਾਨਕ ਕੋਰਟ ਕੰਪਲੈਕਸ 'ਚ ਬਹੁ ਚਰਚਿਤ ਪੰਜਾਬ ਫ਼ਿਲਮ 'ਟੋਹਰ ਮਿੱਤਰਾਂ ਦੀ' ਵਿਚ ਵਕੀਲ ਭਾਈਚਾਰੇ ਬਾਰੇ ਬੋਲੇ ਗਏ ਅਪਮਾਨਜਨਕ ਸੰਵਾਦਾਂ ਤੋਂ ਹੋ ਕੇ ਸ਼ਹਿਰ ਦੇ ਸੀਨੀਅਰ ਐਡਵੋਕੇਟ ਹਰਿੰਦਰ ਸਿੰਘ ਲਾਲੀ ਵੱਲੋਂ ਇਸ ਫ਼ਿਲਮ ਦੇ ਪੋ੍ਰਡਿਊਸਰ ਜਿੰਮੀ ਸ਼ੇਰਗਿੱਲ ਸਮੇਤ ਫਿਲਮ ਦੀ 10 ਮੈਂਬਰੀ ਟੀਮ ਿਖ਼ਲਾਫ਼ ਦਾਇਰ ਕੀਤੇ ਹੋਏ ਫ਼ੌਜਦਾਰੀ ਇਸਤਗਾਸੇ ਦੀ ਅੱਜ ਮਾਨਯੋਗ ਸ੍ਰੀ ਪ੍ਰਸ਼ਾਂਤ ਵਰਮਾ ਸਬ-ਡਵੀਜ਼ਨਲ ਜੁਡੀਸ਼ੀਅਲ ਮੈਜਿਸਟੇ੍ਰਟ ਸੁਨਾਮ ਦੀ ਅਦਾਲਤ ਵਿਚ ਅੱਜ ਸੁਣਵਾਈ ਹੋਈ ਪ੍ਰੰਤੂ ਵਾਰ ਵਾਰ ਸੰਮਨ ਭੇਜੇ ਜਾਣ ਦੇ ਬਾਵਜੂਦ ਦੋਸ਼ੀ ਧਿਰ ਵੱਲੋਂ ਕੋਈ ਵੀ ਵਿਅਕਤੀ ਅਦਾਲਤ 'ਚ ਪੇਸ਼ ਨਹੀਂ ਹੋਇਆ | ਇਸ ਬਾਰੇ ਐਡਵੋਕੇਟ ਹਰਿੰਦਰ ਲਾਲੀ ਤੇ ਐਡਵੋਕੇਟ ਰਵਿੰਦਰ ਭਾਰਦਵਾਜ ਨੇ ਦੱਸਿਆ ਕਿ ਵਾਰ-ਵਾਰ ਸੰਮਨ ਭੇਜੇ ਜਾਣ ਦੇ ਬਾਵਜੂਦ ਅਦਾਲਤ 'ਚ ਜਾਣ ਬੁੱਝ ਕੇ ਨਾ ਪੇਸ਼ ਹੋਣ ਕਰਕੇ ਇਸ ਫ਼ਿਲਮ ਦੇ ਨਿਰਮਾਤਾ ਜਿੰਮੀ ਸ਼ੇਰਗਿੱਲ, ਅਦਾਕਾਰ ਰਵਵਿਜੈ ਸਿੰਘ, ਐਕਟਰੈਸ ਅਮਿਤਾ ਪਾਠਕ, ਡਾਇਰੈਕਟਰ ਨਵਨੀਤ ਸਿੰਘ, ਸੰਪਾਦਕ ਮਨੀਸ਼ ਮੋਰੇ ਆਦਿ ਸਾਰੇ ਦੋਸ਼ੀਆਂ ਦੇ 10000-10000 ਰੁਪਏ ਦੀ ਕੀਮਤ ਦੇ ਬਰਾਬਰ ਦੇ ਜ਼ਮਾਨਤੀ ਵਾਰੰਟ ਜਾਰੀ ਕਰਕੇ ਪੁਲਿਸ ਨੂੰ ਹੁਕਮ ਦਿੱਤਾ ਹੈ ਕਿ 6 ਜੂਨ 2013 ਨੂੰ ਦੋਸ਼ੀਆਂ ਨੂੰ ਇਸ ਅਦਾਲਤ 'ਚ ਪੇਸ਼ ਕੀਤਾ ਜਾਵੇ |

ਪ੍ਰਾਪਰਟੀ ਟੈਕਸ ਲਗਾਉਣ ਿਖ਼ਲਾਫ਼ ਕਾਲੇ ਝੰਡੇ ਲੈ ਕੇ ਪ੍ਰਦਰਸ਼ਨ


ਪਟਿਆਲਾ/ਫ਼ਤਹਿਗੜ੍ਹ ਸਾਹਿਬ, 1 ਅਪ੍ਰੈਲ ( pp)-ਪਟਿਆਲਾ ਵਪਾਰ ਬਚਾਓ ਸੰਘਰਸ਼ ਕਮੇਟੀ ਦੇ ਸੱਦੇ 'ਤੇ ਪ੍ਰਾਪਰਟੀ ਟੈਕਸ ਦੇ ਵਿਰੋਧ ਵਿਚ ਵਪਾਰੀਆਂ ਵੱਲੋਂ ਲਾਹੋਰੀ ਗੇਟ ਤੋਂ ਇਕ ਸਕੂਟਰ ਰੈਲੀ ਕੱਢੀ | ਵਪਾਰੀਆਂ ਨੇ ਵੱਡੀ ਗਿਣਤੀ ਵਿਚ ਕਾਲੀਆਂ ਝੰਡੀਆਂ ਨਾਲ ਇਸ ਰੈਲੀ ਵਿਚ ਸ਼ਮੂਲੀਅਤ ਕੀਤੀ ਤੇ ਆਪਣੇ ਵਪਾਰਕ ਸਥਾਨਾਂ ਤੇ ਕਾਲੇ ਝੰਡੇ ਲਹਿਰਾਏ | ਇਸ ਮੌਕੇ ਸ਼ਹਿਰ ਦੇ ਕਈ ਭਾਗਾਂ ਵਿਚ ਵਪਾਰਕ ਇਕਾਈਆਂ ਦੀਆਂ ਬਣੀਆਂ ਐਸੋਸੀਏਸ਼ਨਾ ਵੱਲੋਂ ਵੀ ਰੈਲੀ ਦਾ ਸਵਾਗਤ ਕੀਤਾ ਗਿਆ | ਰਾਕੇਸ਼ ਗੁਪਤਾ ਜਿਨ੍ਹਾਂ ਵੱਲੋਂ ਇਸ ਰੈਲੀ ਦੀ ਅਗਵਾਈ ਕੀਤੀ ਗਈ, ਨੇ ਕਿਹਾ ਕਿ ਜੇ ਸਰਕਾਰ ਸਰਬਸੰਮਤੀ ਨਾਲ ਪ੍ਰਾਪਰਟੀ ਟੈਕਸ ਨਹੀਂ ਲਾਉਂਦੀ ਤਾਂ ਅਗਲੀ ਕਾਰਵਾਈ ਪਟਿਆਲਾ ਜ਼ਿਲ੍ਹਾ ਬੰਦ ਕਰਨ ਦੇ ਸੱਦੇ ਨਾਲ ਆਰੰਭੀ ਜਾਵੇਗੀ |
ਫਤਹਿਗੜ੍ਹ ਸਾਹਿਬ-ਪੰਜਾਬ ਸਰਕਾਰ ਵਲੋਂ ਸ਼ਹਿਰੀ ਜਾਇਦਾਦ ਉੱਪਰ ਵੱਡੇ ਪੱਧਰ 'ਤੇ ਲਗਾਏ ਟੈਕਸ ਦੇ ਵਿਰੋਧ ਵਿੱਚ ਅੱਜ ਸ਼ਹਿਰ ਦੀਆਂ ਵੱਖ-ਵੱਖ ਵਪਾਰਕ ਅਤੇ ਸਮਾਜਿਕ ਜਥੇਬੰਦੀਆਂ ਦੀ ਇੱਕ ਪ੍ਰਭਾਵਸ਼ਾਲੀ ਮੀਟਿੰਗ ਮਾਈ ਅਨੰਤੀ ਦੀ ਧਰਮਸ਼ਾਲਾ ਸਰਹਿੰਦ ਵਿਚ ਹੋਈ ਜਿਸ ਵਿਚ ਪੰਜਾਬ ਸਰਕਾਰ ਵਲੋਂ ਸ਼ਹਿਰੀ ਜਾਇਦਾਦ ਉੱਪਰ ਵੱਡੀ ਰਾਸ਼ੀ ਦੇ ਟੈਕਸ ਲਗਾਉਣ ਦੇ ਫ਼ੈਸਲੇ ਦੀ ਅਲੋਚਨਾ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਫ਼ਤਹਿਗੜ੍ਹ ਸਾਹਿਬ ਹਲਕੇ ਦੇ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਅਤੇ ਹਿਮਾਚਲ ਵਿਚ ਕੇਵਲ 1 ਰੁਪਏ ਦੀ ਰਾਸ਼ੀ ਮੁਤਾਬਿਕ ਇਹ ਟੈਕਸ ਲਗਾਇਆ ਗਿਆ ਹੈ ਜਦੋਂਕਿ ਪੰਜਾਬ ਸਰਕਾਰ ਨੇ ਗ਼ਰੀਬ ਲੋਕਾਂ ਦਾ ਕਚੂੰਬਰ ਕੱਢ ਦਿੱਤਾ ਹੈ ਅਤੇ ਇਸ ਨਾਲ ਪਹਿਲਾਂ ਹੀ ਤਬਾਹੀ ਕੰਢੇ ਪਹੁੰਚਿਆ ਪੰਜਾਬ ਦਾ ਉਦਯੋਗ ਮੁਕੰਮਲ ਰੂਪ ਵਿਚ ਤਬਾਹ ਹੋ ਜਾਵੇਗਾ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਬਣਾਏ ਇਸ ਕਾਲੇ ਕਾਨੂੰਨ ਨੂੰ ਵਾਪਸ ਕਰਵਾਉਣ ਲਈ ਸਾਨੂੰ ਸਿਆਸਤ ਤੋਂ ਉੱਪਰ ਉੱਠ ਕੇ ਮਹੱਲਾ ਪੱਧਰ 'ਤੇ ਕਮੇਟੀਆਂ ਦਾ ਗਠਨ ਕਰਕੇ ਸੜਕਾਂ 'ਤੇ ਆਉਣਾ ਚਾਹੀਦਾ ਹੈ | ਉਨ੍ਹਾਂ ਲੋਕਾਂ ਨੂੰ ਸਹਿਯੋਗ ਦਾ ਭਰੋਸਾ ਦਿੰਦਿਆਂ ਇਸ ਸੰਘਰਸ਼ ਵਿਚ ਲੋਕਾਂ ਦੇ ਚੁਣੇ ਹੋਏ ਸੇਵਾਦਾਰ ਵਜੋਂ ਆਪਣੀ ਤਨਖ਼ਾਹ ਦੀ ਰਾਸ਼ੀ ਵੀ ਦੇਣ ਦਾ ਭਰੋਸਾ ਦਿੱਤਾ | ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਲੈ ਕੇ ਕੋਈ ਸਿਆਸੀ ਰੋਟੀਆਂ ਨਹੀਂ ਸੇਕ ਰਹੇ ਸਗੋਂ ਲੋਕਾਂ ਵਲੋਂ ਹਲਕੇ ਵਿਚ ਕਾਮਯਾਬ ਕਰਕੇ ਭੇਜੇ ਨੁਮਾਇੰਦੇ ਵਜੋਂ ਆਪਣੀ ਸੇਵਾ ਨਿਭਾਉਂਦੇ ਹੋਏ ਹਰ ਕਿਸਮ ਦੇ ਸਹਿਯੋਗ ਤੋਂ ਪਿੱਛੇ ਨਹੀਂ ਹਟਣਗੇ | ਇਸ ਉਪਰੰਤ ਸ਼ਹਿਰ ਵਿਚ ਕਾਲੇ ਝੰਡੇ ਲੈ ਕੇ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ | ਇਸ ਮੌਕੇ ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਵਰਿੰਦਰ ਰਤਨ, ਪ੍ਰੇਮ ਚੰਦ ਬੱਤਰਾ, ਪਵਨ ਕੁਮਾਰ, ਮੋਹਿੰਦਰਪਾਲ ਗੁਪਤਾ, ਗੁਰਜੰਟ ਸਿੰਘ, ਸੁਰਿੰਦਰ ਕੁਮਾਰ, ਚਰਨਜੀਤ ਸਹਿਦੇਵ, ਰਵਿੰਦਰ ਪੁਰੀ, ਸੁਸ਼ੀਲ ਕੁਮਾਰ, ਬਲਵੰਤ ਸਿੰਘ, ਗੋਪਾਲ ਬਿੰਬਰਾਂ, ਅਸ਼ੋਕ ਗਿਰੀਧਰ, ਦਵਿੰਦਰ ਸਿੰਘ, ਸਾਮ ਲਾਲ, ਗੁਰਸ਼ਰਨ ਸਿੰਘ ਬਿੱਟੂ, ਗੁਰਮੁਖ ਸਿੰਘ ਅੱਤੇਵਾਲੀ, ਅੰਮ੍ਰਿਤਪਾਲ ਸਿੰਘ, ਰਾਜੂ ਅਰੋੜਾ, ਅਨੰਦ ਮੋਹਨ, ਗੁਰਸ਼ਰਨ ਰਾਏ ਬੌਬੀ ਕੌਂਸਲਰ, ਤਰਲੋਕ ਸਿੰਘ ਬਾਜਵਾ ਕੌਂਸਲਰ, ਸੁਰੇਸ਼ ਕੁਮਾਰ, ਅਨਿਲ ਕੁਮਾਰ ਐਡਵੋਕੇਟ, ਡਾ. ਸੋਹਲ, ਹਰਜੀਤ ਸਿੰਘ ਅਤੇ ਰਾਮ ਨਾਥ ਸ਼ਰਮਾ ਆਦਿ ਨੇ ਸੰਬੋਧਨ ਕੀਤਾ ਜਦੋਂਕਿ ਸਟੇਜ ਸਕੱਤਰ ਦਾ ਫ਼ਰਜ਼ ਸ੍ਰੀ ਗੁਰਸ਼ਰਨ ਸਿੰਘ ਬਿੱਟੂ ਨੇ ਨਿਭਾਇਆ।

ਕੀਤੂ ਵੱਲੋਂ ਸੰਗਤਾਂ ਦਾ ਧੰਨਵਾਦ

ਬਰਨਾਲਾ, 1 ਅਪ੍ਰੈਲ  -ਹਲਕਾ ਬਰਨਾਲਾ ਦੇ ਮੁੱਖ ਅਕਾਲੀ ਆਗੂ ਸ: ਕੁਲਵੰਤ ਸਿੰਘ ਕੀਤੂ ਨੇ ਅਨਾਜ ਮੰਡੀ ਬਰਨਾਲਾ ਵਿਖੇ 31 ਮਾਰਚ ਨੂੰ ਮਾਤਾ ਗੁਲਾਬ ਕੌਰ ਟਰੱਸਟ ਦੀ ਸਹਾਇਤਾ ਨਾਲ 101 ਬੀਬੀਆਂ ਦੀ ਸਮੂਹਿਕ ਸ਼ਾਦੀ ਸਮੇਂ ਪਹੁੰਚੇ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਸਕੱਤਰ ਜਨਰਲ ਸ਼ੋ੍ਰਮਣੀ ਅਕਾਲੀ ਦਲ ਤੋਂ ਇਲਾਵਾ ਇਸ ਮੌਕੇ ਪੁੱਜੀ ਸਮੂਹ ਅਕਾਲੀ ਲੀਡਰਸ਼ਿਪ, ਧਾਰਮਿਕ, ਸਮਾਜਿਕ, ਰਾਜਨੀਤਿਕ ਆਗੂਆਂ ਤੋਂ ਬਿਨ੍ਹਾਂ ਵੱਖ-ਵੱਖ ਕਲੱਬਾਂ ਦੇ ਅਹੁਦੇਦਾਰਾਂ, ਮੈਂਬਰਾਂ ਤੇ ਇਲਾਕੇ ਦੇ ਪੰਚਾਂ-ਸਰਪੰਚਾਂ, ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਤੇ ਅਹੁਦੇਦਾਰਾਂ ਤੋਂ ਇਲਾਵਾ ਜ਼ਿਲ੍ਹਾ ਬਰਨਾਲਾ ਦੀ ਸੰਗਤ ਖ਼ਾਸ ਕਰਕੇ ਹਲਕਾ ਬਰਨਾਲਾ ਦੀ ਪੁੱਜੀ ਸਮੂਹ ਸੰਗਤ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਸਾਰਿਆਂ ਵੱਲੋਂ ਵੱਖ-ਵੱਖ ਢੰਗਾਂ ਰਾਹੀਂ ਮਾਤਾ ਗੁਲਾਬ ਕੌਰ ਟਰੱਸਟ ਦੀ ਕੀਤੀ ਸਹਾਇਤਾ ਤੇ ਸਮੂਹਿਕ ਸ਼ਾਦੀਆਂ 'ਚ ਪਾਏ ਵੱਖ-ਵੱਖ ਤਰ੍ਹਾਂ ਦੇ ਯੋਗਦਾਨ ਦੀ ਭਰਪੂਰ ਸ਼ਾਲਾਘਾ ਕੀਤੀ

ਅਣਪਛਾਤੀ ਲਾਸ਼ ਮਿਲੀ

ਬਰਨਾਲਾ, 1 ਅਪ੍ਰੈਲ ( pp)-ਅਨਾਜ ਮੰਡੀ ਬਰਨਾਲਾ 'ਚ ਨਵੀਆਂ ਬਣ ਰਹੀਆਂ ਦੁਕਾਨਾਂ ਦੇ ਥੜੇ੍ਹ ਤੋਂ ਇਕ ਅਣਪਛਾਤੀ ਲਾਸ਼ ਮਿਲਣ ਦੀ ਖ਼ਬਰ ਹੈ | ਡੀ.ਐੱਸ.ਪੀ. ਹਰਮੀਕ ਸਿੰਘ ਦਿਉਲ ਦੇ ਹੁਕਮਾਂ ਤੇ ਪੁਲਿਸ ਚੌਾਕੀ ਬੱਸ ਸਟੈਂਡ ਬਰਨਾਲਾ ਦੇ ਮੁਖੀ ਐੱਸ.ਆਈ. ਜੁਗਰਾਜ ਸਿੰਘ ਨੇ ਦੱਸਿਆ ਕਿ ਅਨਾਜ ਮੰਡੀ 'ਚ ਐੱਸ.ਐੱਸ.ਪੀ. ਦਫ਼ਤਰ ਦੇ ਨੇੜੇ ਜਤਿੰਦਰ ਕੁਮਾਰ ਦੀਆਂ ਨਵੀਆਂ ਬਣ ਰਹੀਆਂ ਦੁਕਾਨਾਂ ਇਕ ਕਰਿੰਦਾ ਗੁਰਮੇਲ ਸਿੰਘ ਮਜ਼੍ਹਬੀ ਸਿੱਖ ਅੱਜ ਸੁਭਾ 8 ਵਜੇ ਜਦੋਂ ਕੰਮ 'ਤੇ ਪੱੁਜਿਆ ਤਾਂ ਉਸ ਨੇ ਦੁਕਾਨ ਦੇ ਮੂਹਰੇ ਇਕ ਥੜੇ੍ਹ 'ਤੇ ਪਿਆ ਆਦਮੀ ਦੇਖਿਆ | ਉਸ ਨੂੰ ਬੁਲਾਉਣ 'ਤੇ ਪਤਾ ਲੱਗਾ ਕਿ ਉਸ ਦੀ ਮੌਤ ਹੋ ਚੱੁਕੀ ਹੈ | ਕਰਿੰਦੇ ਦੀ ਇਤਲਾਹ 'ਤੇ ਪਰਚਾ ਦਰਜ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਮਿ੍ਤਕ ਦੇ ਸਰੀਰ ਤੋਂ ਪਤਾ ਲੱਗਦਾ ਹੈ ਕਿ ਮੌਤ ਕੁਦਰਤੀ ਹੋਈ ਹੈ | ਮਿ੍ਤਕ ਦੀ ਪਛਾਣ ਨਹੀਂ ਹੋ ਸਕੀ | ਥਾਣਾ ਸਿਟੀ 'ਚ ਲਾਸ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਸ਼ਨਾਖ਼ਤ ਲਈ 72 ਘੰਟੇ ਰੱਖਿਆ ਜਾਵੇਗਾ |

ਡੀ.ਸੀ. ਬਰਨਾਲਾ ਨੂੰ ਸ਼ੋ੍ਰਮਣੀ ਅਕਾਲੀ ਦਲ (ਅ) ਦੀ ਜ਼ਿਲ੍ਹਾ ਜਥੇਬੰਦੀ ਨੇ ਦਿੱਤਾ ਮੰਗ ਪੱਤਰ

ਬਰਨਾਲਾ, 1 ਅਪ੍ਰੈਲ  -ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਦੀ ਜ਼ਿਲ੍ਹਾ ਜਥੇਬੰਦੀ ਨੇ ਜ਼ਿਲ੍ਹਾ ਪ੍ਰਧਾਨ ਜਥੇ: ਰਣਜੀਤ ਸਿੰਘ ਸੰਘੇੜਾ ਦੀ ਅਗਵਾਈ 'ਚ ਏ.ਡੀ.ਸੀ ਬਰਨਾਲਾ ਜੋਰਾ ਸਿੰਘ ਥਿੰਦ ਰਾਹੀਂ ਪੰਜਾਬ ਦੇ ਰਾਜਪਾਲ ਸ਼ਿਵਰਾਜ ਪਾਟਿਲ ਨੂੰ ਇਕ ਮੰਗ ਪੱਤਰ ਦਿੱਤਾ | ਇਸ ਤੋਂ ਪਹਿਲਾਂ ਜ਼ਿਲ੍ਹਾ ਜਥੇਬੰਦੀ ਨੇ ਡਿਪਟੀ ਕਮਿਸ਼ਨਰ ਬਰਨਾਲਾ ਦੇ ਦਫ਼ਤਰ ਅੱਗੇ ਮੰਗ ਪੱਤਰ 'ਚ ਸ਼ਾਮਿਲ ਮੰਗਾਂ ਦੀ ਪੂਰਤੀ ਲਈ ਤੇ ਅਕਾਲੀ ਭਾਜਪਾ ਗਠਜੋੜ ਸਰਕਾਰ ਦੀਆਂ ਨੀਤੀਆਂ ਿਖ਼ਲਾਫ਼ ਧਰਨਾ ਦਿੱਤਾ ਬਾਅਦ 'ਚ ਪੰਜਾਬ ਦੀ ਡਾਵਾਂਡੋਲ ਕਾਨੂੰਨੀ ਵਿਵਸਥਾ ਨੂੰ ਦਰੁਸਤ ਕਰਨ, ਕਿਸਾਨਾਂ, ਮਜ਼ਦੂਰਾਂ, ਵਪਾਰੀਆਂ, ਦੁਕਾਨਦਾਰਾਂ ਤੇ ਬੇਰੁਜ਼ਗਾਰਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ ਤੇ ਸੂਬੇ ਵਿਚ ਵਿਕਾਸ ਪੱਖੋਂ ਆਈ ਖੜੋਤ ਨੂੰ ਚਾਲੂ ਕਰਨ ਸਬੰਧੀ ਇਕ ਮੰਗ ਪੱਤਰ ਦਿੱਤਾ ਗਿਆ | ਮੰਗ ਪੱਤਰ 'ਚ ਉਮੀਦ ਕੀਤੀ ਗਈ ਕਿ ਰਾਜਪਾਲ ਪੰਜਾਬ ਅਕਾਲੀ-ਭਾਜਪਾ ਗਠਜੋੜ ਦੀ ਹਰ ਪੱਧਰ 'ਤੇ ਅਸਫਲਤਾ ਨੂੰ ਧਿਆਨ 'ਚ ਰੱਖਦੇ ਹੋਏ ਵਿਕਾਸ ਦੇ ਮੁੱਢਲੇ ਢਾਂਚੇ ਦੀ ਹਿਫ਼ਾਜ਼ਤ ਲਈ ਜ਼ਰੂਰੀ ਕਦਮ ਉਠਾਉਣਗੇ | ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਹਰੀ ਸਿੰਘ ਸੰਘੇੜਾ, ਜ਼ਿਲ੍ਹਾ ਵਰਕਿੰਗ ਕਮੇਟੀ ਮੈਂਬਰ ਚਰਨ ਸਿੰਘ ਸੰਘੇੜਾ, ਬਰਨਾਲਾ ਸ਼ਹਿਰੀ ਪ੍ਰਧਾਨ ਡਾ: ਜਗਰੂਪ ਸਿੰਘ ਸੰਧੂ ਪੱਤੀ, ਜ਼ਿਲ੍ਹਾ ਜਥੇਬੰਦਕ ਸਕੱਤਰ ਧੰਨਾ ਸਿੰਘ ਠੀਕਰੀਵਾਲ, ਸਰਕਲ ਪ੍ਰਧਾਨ ਜੀਤ ਸਿੰਘ ਮਾਂਗੇਵਾਲ, ਜ਼ਿਲ੍ਹਾ ਕਮੇਟੀ ਮੈਂਬਰ ਬਲਜਿੰਦਰ ਸਿੰਘ, ਸਰਕਲ ਦਿਹਾਤੀ ਪ੍ਰਧਾਨ ਹਰਜੀਤ ਸਿੰਘ ਸੰਘੇੜਾ, ਯੂਥ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਹਰੀਗੜ੍ਹ, ਜ਼ਿਲ੍ਹਾ ਜਨਰਲ ਸਕੱਤਰ ਅਜਾਇਬ ਸਿੰਘ ਭੈਣੀ ਫ਼ੱਤਾ, ਜ਼ਿਲ੍ਹਾ ਪੈੱ੍ਰਸ ਸਕੱਤਰ ਪ੍ਰੀਤਮ ਸਿੰਘ ਟੋਨੀ, ਸਰਕਲ ਪ੍ਰਧਾਨ ਮਹਿੰਦਰ ਸਿੰਘ ਸਹਿਜੜ੍ਹਾ, ਸੁਖਵਿੰਦਰ ਸਿੰਘ ਪੱਪੂ ਮਹਿਲ ਕਲਾਂ, ਸਰਕਲ ਪ੍ਰਧਾਨ ਭਦੌੜ ਮੱਖਣ ਸਿੰਘ, ਗੁਰਮੀਤ ਸਿੰਘ ਸੰਘੇੜਾ ਤੇ ਪ੍ਰਤਾਪ ਸਿੰਘ ਸੰਘੇੜਾ ਆਦਿ ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਦੇ ਕਾਰਕੁਨ ਹਾਜ਼ਰ ਸਨ |

ਫਗਵਾੜਾ ਨੇੜੇ ਥਾਣੇਦਾਰ ਦੀ ਸ਼ਰੇਆਮ ਹੱਤਿਆ


ਜੀ. ਟੀ. ਰੋਡ 'ਤੇ ਹਮਲਾਵਰਾਂ ਤੇ ਪੁਲਿਸ ਗਸ਼ਤੀ ਪਾਰਟੀ ਵਿਚਕਾਰ ਹੋਈ ਗੋਲੀਬਾਰੀ
ਫਗਵਾੜਾ, 1 ਅਪ੍ਰੈਲ  / ਬੀਤੀ ਦੇਰ ਰਾਤ ਫਗਵਾੜਾ ਦੇ ਜੀ. ਟੀ ਰੋਡ 'ਤੇ ਕੁੱਝ ਗੁੰਡਾ ਅਨਸਰਾਂ ਨੇ ਪੰਜਾਬ ਪੁਲਿਸ ਦੀ ਹਾਈਵੇ ਪੈਟਰੋਲਿੰਗ ਵਿਚ ਤਾਇਨਾਤ ਏ. ਐੱਸ. ਆਈ. ਨੂੰ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਅਤੇ ਗੋਲੀਆਂ ਚਲਾਉਂਦੇ ਫ਼ਰਾਰ ਹੋ ਗਏ | ਘਟਨਾ ਦੀ ਸੂਚਨਾ ਮਿਲਦੇ ਹੀ ਐੱਸ. ਐੱਸ. ਪੀ. ਕਪੂਰਥਲਾ ਇੰਦਰਬੀਰ ਸਿੰਘ ਅਤੇ ਐੱਸ. ਪੀ. ਫਗਵਾੜਾ ਹਰਕਮਲਪ੍ਰੀਤ ਸਿੰਘ ਖੱਖ ਮੌਕੇ 'ਤੇ ਪਹੁੰਚੇ | ਅੱਜ ਸਵੇਰੇ ਆਈ. ਜੀ. ਜਲੰਧਰ ਜ਼ੋਨ ਗੁਰਪ੍ਰੀਤ ਦਿਓ, ਆਈ. ਜੀ. ਟਰੈਫਿਕ ਸ਼ਰਦ ਸਤਿਆ ਚੌਹਾਨ, ਡੀ. ਆਈ. ਜੀ. ਜਲੰਧਰ ਰੇਂਜ ਲੋਕਨਾਥ ਆਂ ਗਰਾ ਫਗਵਾੜਾ ਪਹੁੰਚ ਗਏ ਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ | ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪੰਜਾਬ ਪੁਲਿਸ ਦੇ ਨੈਸ਼ਨਲ ਹਾਈਵੇ ਪੈਟਰੋਲਿੰਗ ਫਗਵਾੜਾ ਵਿਚ 32 ਨੰਬਰ ਬੀਟ 'ਤੇ ਤਾਇਨਾਤ ਏ. ਐੱਸ. ਆਈ. ਗੁਰਦੇਵ ਸਿੰਘ 804/ਕਪੂਰਥਲਾ ਪੁਲਿਸ ਪਾਰਟੀ ਸਮੇਤ ਬੀਤੀ ਰਾਤ ਗਸ਼ਤ ਕਰ ਰਹੇ ਸਨ | ਦੇਰ ਰਾਤ ਪੈਟਰੋਲਿੰਗ ਉਪਰੰਤ ਉਕਤ ਟੀਮ ਨੇ ਫਗਵਾੜਾ ਜਲੰਧਰ ਜੀ. ਟੀ. ਰੋਡ 'ਤੇ ਹਵੇਲੀ ਦੇ ਨੇੜੇ ਨਾਕਾ ਲਗਾਇਆ ਹੋਇਆ ਸੀ ਕਿ ਇਕ ਨੌਜਵਾਨ ਜਿਸ ਨੇ ਪਿੱਠ 'ਤੇ ਬੈਗ ਪਾਇਆ ਹੋਇਆ ਸੀ ਨਾਕੇ ਨੂੰ ਦੇਖ ਕੇ ਦੌੜ ਪਿਆ | ਏ. ਐੱਸ. ਆਈ. ਗੁਰਦੇਵ ਸਿੰਘ ਨੇ ਉਕਤ ਨੌਜਵਾਨ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ | ਇਸੇ ਦੌਰਾਨ ਇਕ ਚਿੱਟੇ ਰੰਗ ਦੀ ਵਰਨਾ ਕਾਰ ਨੰਬਰ ਪੀ. ਬੀ. 08/6162 ਵੀ ਉਨ੍ਹਾਂ ਦੇ ਪਿੱਛੇ ਆ ਗਈ, ਜਿਸ ਦੇ ਵਿਚ ਤਿੰਨ ਨੌਜਵਾਨ ਸਵਾਰ ਸਨ | ਏ. ਐੱਸ. ਆਈ. ਗੁਰਦੇਵ ਸਿੰਘ ਉਕਤ ਨੌਜਵਾਨ ਦਾ ਪਿੱਛਾ ਕਰਦੇ ਹੋਏ ਇਕ ਟੋਏ ਵਿਚ ਡਿੱਗ ਪਏ ਅਤੇ ਵਰਨਾ ਕਾਰ ਸਵਾਰ ਨੌਜਵਾਨਾਂ ਵਿਚੋਂ ਇਕ ਨੇ ਏ. ਐੱਸ. ਆਈ ਦੇ ਛਾਤੀ ਅਤੇ ਪੇਟ ਵਿਚ ਆਪਣੇ ਰਿਵਾਲਵਰ ਨਾਲ ਗੋਲੀਆਂ ਮਾਰ ਦਿੱਤੀਆਂ ਤੇ ਉਸ ਦਾ ਪਰਸ ਕੱਢ ਲਿਆ | ਹਮਲਾਵਰਾਂ ਨੇ ਪੁਲਿਸ ਪਾਰਟੀ 'ਤੇ ਵੀ ਗੋਲੀਆਂ ਚਲਾਈਆਂ ਅਤੇ ਪੁਲਿਸ ਪਾਰਟੀ ਨੇ ਵੀ ਜੁਆਬੀ ਫਾਇਰਿੰਗ ਕੀਤੀ ਪ੍ਰੰਤੂ ਉਹ ਦੌੜਨ 'ਚ ਸਫਲ ਹੋ ਗਏ | ਐੱਸ. ਐੱਸ. ਪੀ. ਇੰਦਰਬੀਰ ਸਿੰਘ ਨੇ ਦੱਸਿਆ ਕੇ ਹਮਲਾਵਰਾਂ ਦੇ ਖ਼ਲਾਫ਼ ਪਰਚਾ ਦਰਜ ਕਰ ਲਿਆ ਹੈ |

ਪਿਛਲੇ ਸਾਲ ਵੀ ਹੋਇਆ ਸੀ ਹਮਲਾ
ਵਰਣਨਯੋਗ ਹੈ ਕਿ ਏ. ਐੱਸ. ਆਈ. ਗੁਰਦੇਵ ਸਿੰਘ 'ਤੇ ਪਿਛਲੇ ਸਾਲ ਜੁਲਾਈ ਮਹੀਨੇ ਦੇ ਵਿਚ ਉਸ ਵੇਲੇ ਹਮਲਾ ਹੋਇਆ ਸੀ ਜਦੋਂ ਉਹ ਪੀ. ਸੀ. ਆਰ. ਕਪੂਰਥਲਾ ਵਿਚ ਤਾਇਨਾਤ ਸੀ | ਹਮਲਾਵਰਾਂ ਨੇ ਕੁੱਟ ਮਾਰ ਕਰ ਕੇ ਉਸ ਦਾ ਸਰਵਿਸ ਰਿਵਾਲਵਰ ਖੋਹ ਲਿਆ ਸੀ, ਜਿਸ ਸਬੰਧੀ ਅੱਜ ਤੱਕ ਕੋਈ ਸੁਰਾਗ ਨਹੀਂ ਮਿਲਿਆ | ਇਹ ਘਟਨਾ 21 ਜੁਲਾਈ 2012 ਉਸ ਸਮੇਂ ਵਾਪਰੀ ਸੀ ਜਦੋਂ ਉਹ ਆਪਣੇ ਘਰੋਂ ਡਿਊਟੀ 'ਤੇ ਜਾ ਰਿਹਾ ਸੀ ਅਤੇ ਸਰਵਿਸ ਰਿਵਾਲਵਰ.38 ਬੋਰ ਉਸ ਦੇ ਕੋਲ ਸੀ | ਪਿੰਡ ਡਡਵਿੰਡੀ ਦੇ ਨੇੜੇ ਮੋਟਰਸਾਈਕਲ ਸਵਾਰ 6 ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਦੇ ਨਾਲ ਉਸ ਉਪਰ ਹਮਲਾ ਕਰ ਕੇ ਉੁਸ ਦਾ ਰਿਵਾਲਵਰ ਅਤੇ ਮੋਬਾਈਲ ਆਦਿ ਖੋਹ ਲਿਆ ਤੇ ਫ਼ਰਾਰ ਹੋ ਗਏ | ਇਸ ਸਬੰਧੀ ਥਾਣਾ ਸੁਲਤਾਨਪੁਰ ਲੋਧੀ ਵਿਚ ਕੇਸ ਦਰਜ ਕੀਤਾ ਗਿਆ ਸੀ |

Monday, April 1, 2013

ਚੰਡੀਗੜ੍ਹ ਪ੍ਰੈਸ ਕਲੱਬ ਚੋਣ 'ਚ ਬਾਜਵਾ ਧੜੇ ਦੀ ਹੂੰਝਾ ਫੇਰ ਜਿੱਤ, ਸੁਖਬੀਰ ਬਾਜਵਾ ਮੁੜ ਬਣੇ ਪ੍ਰਧਾਨ


ਚੰਡੀਗੜ੍ਹ, 31 ਮਾਰਚ  - ਚੰਡੀਗੜ੍ਹ ਪ੍ਰੈਸ ਕਲੱਬ ਦੀ ਅੱਜ ਹੋਈ ਚੋਣ ਦੌਰਾਨ ਬਾਜਵਾ ਗਰੁੱਪ ਨੇ ਹੂੰਝਾਫੇਰ ਜਿੱਤ ਹਾਸਲ ਕਰਦਿਆਂ ਸਿਰਫ਼ ਖਜ਼ਾਨਚੀ ਦੇ ਅਹੁਦੇ ਨੂੰ ਛੱਡ ਕੇ ਬਾਕੀ ਸਾਰੇ ਦੇ ਸਾਰੇ 8 ਅਹੁਦਿਆਂ 'ਤੇ ਬਹੁਮਤ ਨਾਲ ਕਬਜ਼ਾ ਕਰ ਲਿਆ | ਚੰਡੀਗੜ੍ਹ ਪ੍ਰੈਸ ਕਲੱਬ ਦੇ ਮੌਜੂਦਾ ਪ੍ਰਧਾਨ ਸ: ਸੁਖਬੀਰ ਸਿੰਘ ਬਾਜਵਾ (ਦੈਨਿਕ ਭਾਸਕਰ) ਆਪਣੇ ਵਿਰੋਧੀ ਦਵੀਦਵਿੰਦਰ ਕੌਰ (ਪੰਜਾਬੀ ਟਿ੍ਬਿਊਨ) ਨੂੰ 124 ਵੋਟਾਂ ਨਾਲ ਹਰਾ ਕੇ ਦੂਜੀ ਵਾਰ ਕਲੱਬ ਦੇ ਪ੍ਰਧਾਨ ਚੁਣੇ ਗਏ ਹਨ | ਉਨ੍ਹਾਂ ਦੇ ਧੜੇ ਦੇ ਬਾਕੀ ਜੇਤੂਆਂ ਵਿਚੋਂ ਸੀਨੀਅਰ ੳੱਪ ਪ੍ਰਧਾਨ ਸ. ਅਵਤਾਰ ਸਿੰਘ ਭੰਵਰਾ (ਪੰਜਾਬੀ ਟਿ੍ਬਿਊਨ) 77 ਵੋਟਾਂ ਨਾਲ, ਉਪ ਪ੍ਰਧਾਨ ਨਿਸ਼ਾ ਸ਼ਰਮਾ (ਰਾਸ਼ਟਰੀ ਸਹਾਰਾ) 92 ਵੋਟਾਂ ਨਾਲ, ਉੱਪ ਪ੍ਰਧਾਨ ਹਰੀਸ਼ ਚੰਦਰ (ਦੈਨਿਕ ਜਾਗਰਣ) 10 ਵੋਟਾਂ ਨਾਲ, ਸਕੱਤਰ ਜਨਰਲ ਰੰਜੂ ਐਰੀ (ਅੰਗਰੇਜ਼ੀ ਟਿ੍ਬਿਊਨ) 28 ਵੋਟਾਂ ਨਾਲ, ਸਕੱਤਰ ਮਨਜੀਤ ਸਿੰਘ ਸਿੱਧੂ (ਆਜ ਸਮਾਜ) 150 ਵੋਟਾਂ ਨਾਲ, ਸੰਯੁਕਤ ਸਕੱਤਰ ਖੁਸ਼ਹਾਲ ਲਾਲੀ (ਸਵਦੇਸ਼ ਨਿਊਜ਼) 67 ਵੋਟਾਂ ਨਾਲ, ਸੰਯੁਕਤ ਸਕੱਤਰ ਰਾਕੇਸ਼ ਗੁਪਤਾ (ਹਰਿਆਣਾ ਟੂ ਡੇ) 131 ਵੋਟਾਂ ਨਾਲ ਜੇਤੂ ਰਹੇ | ਜਦਕਿ ਵਿਰੋਧੀ ਧੜੇ 'ਚੋਂ ਡੇਅ ਐਾਡ ਨਾਈਟ ਚੈਨਲ ਦੇ ਸ: ਜਗਤਾਰ ਸਿੰਘ ਭੁੱਲਰ 10 ਵੋਟਾਂ ਨਾਲ ਜਿੱਤ ਹਾਸਿਲ ਕਰਕੇ ਖਜ਼ਾਨਚੀ ਬਣੇ ਹਨ |

ਸਵ: ਜਥੇ: ਟੋਹੜਾ ਦੀ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਵਿਖੇ 9ਵੀਂ ਬਰਸੀ ਮਨਾਈ


 

ਬਰਨਾਲਾ, 31 ਮਾਰਚ  -ਬਾਬਾ ਗਾਂਧਾ ਐਜੁਕਸ਼ਨ ਟਰੱਸਟ ਬਰਨਾਲਾ ਵੱਲੋਂ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿੱਖੇ ਸਵ: ਗੁਰਚਰਨ ਸਿੰਘ ਟੌਹੜਾ ਦੀ ਸਾਲਾਨਾ ਬਰਸੀ ਮਨਾਈ ਗਈ | ਇਸ ਮੌਕੇ ਟਰੱਸਟ ਦੇ ਚੇਅਰਮੈਨ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਜੋ ਉਚੇਚੇ ਤੌਰ 'ਤੇ ਪਹੁੰਚੇ ਹੋਏ ਸਨ ਨੇ ਜਥੇ: ਟੌਹੜਾ ਨੂੰ ਸਿੱਖ ਪੰਥ ਦਾ ਰਤਨ ਆਖ ਕੇ ਉਨ੍ਹਾਂ ਦੀ ਵਡਿਆਈ ਕੀਤੀ ਤੇ ਕਿਹਾ ਕਿ ਸਿੱਖ ਪੰਥ ਲਈ ਉਨ੍ਹਾਂ ਨੇ ਮਹਾਨ ਕੁਰਬਾਨੀਆਂ ਦਿੱਤੀਆਂ ਹਨ ਤੇ ਪੰਥ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਦਾ ਰਹੇਗਾ | ਇਸ ਮੌਕੇ ਸੰਤ ਹਾਕਮ ਸਿੰਘ ਗੰਡਾ ਸਿੰਘ ਵਾਲਾ ਨੇ ਵੀ ਸਵ: ਜਥੇ: ਟੌਹੜਾ ਸਬੰਧੀ ਵਿਚਾਰ ਪ੍ਰਗਟ ਕੀਤੇ | ਇਸ ਸਮਾਗਮ 'ਚ ਸ: ਦਰਬਾਰਾ ਸਿੰਘ ਗੁਰੂ ਇੰਚਾਰਜ ਹਲਕਾ ਭਦੌੜ, ਗੋਬਿੰਦ ਸਿੰਘ ਕਾਂਝਲਾ ਇੰਚਾਰਜ ਹਲਕਾ ਮਹਿਲ ਕਲਾਂ, ਸ: ਰਜਿੰਦਰ ਸਿੰਘ ਕਾਂਝਲਾ, ਐਡਵੋਕੇਟ ਕੁਲਵੰਤ ਰਾਏ ਗੋਇਲ, ਐਡਵੋਕੇਟ ਗੁਰਵਿੰਦਰ ਸਿੰਘ, ਮਹਿੰਦਰਪਾਲ ਸਿੰਘ ਪੱਖੋ, ਹਰਪ੍ਰੀਤ ਸਿੰਘ ਬਾਜਵਾ, ਤਰਨਜੀਤ ਸਿੰਘ ਦੁੱਗਲ, ਇੰਜ: ਗੁਰਜਿੰਦਰ ਸਿੰਘ ਸਿੱਧੂ, ਪਿ੍ਤਪਾਲ ਸਿੰਘ ਛੀਨੀਵਾਲ, ਸੁਖਵਿੰਦਰ ਸਿੰਘ ਸੁੱਖਾ ਪੀ.ਏ. ਕਾਂਝਲਾ, ਕੁਲਵੰਤ ਸਿੰਘ ਬੋਘਾ, ਜਥੇ: ਸੁਖਵੰਤ ਸਿੰਘ ਧਨੌਲਾ, ਸੁਰਿੰਦਰ ਸਿੰਘ ਆਹਲੂਵਾਲੀਆ, ਹਰਪਾਲਇੰਦਰ ਸਿੰਘ ਰਾਹੀ, ਹਾਕਮ ਸਿੰਘ ਗੰਡਾ ਸਿੰਘ ਵਾਲਾ ਟਰੱਸਟੀ, ਮਹੰਤ ਕੇਵਲ ਕ੍ਰਿਸ਼ਨ ਟਰੱਸਟੀ, ਪਿ੍ੰਸੀਪਲ ਕਮਲਜੀਤ ਕੌਰ ਬਾਠ ਅਤੇ ਸਮੂਹ ਸਟਾਫ ਹਾਜ਼ਰ ਸੀ |

ਢੀਂਡਸਾ ਵੱਲੋਂ ਬਰਨਾਲਾ ਕਲੱਬ ਵਿਖੇ ਸਪੋਰਟਸ ਕੰਪਲੈਕਸ ਦਾ ਉਦਘਾਟਨ

ਬਰਨਾਲਾ, 31 ਮਾਰਚ -ਸ਼ੋ੍ਰਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਵਲੋਂ ਬਰਨਾਲਾ ਕਲੱਬ ਦੇ ਅਧੁਨਿਕ ਸਹੂਲਤਾਂ ਵਾਲੇ ਇੰਨਡੋਰ ਸਪੋਰਟਸ ਕੰਪਲੈਕਸ ਦਾ ਉਦਘਾਟਨ ਕੀਤਾ ਗਿਆ | ਉਨ੍ਹਾਂ ਨੇ ਬਰਨਾਲਾ ਕਲੱਬ ਦੇ ਸਮੂਹ ਆਹੁਦੇਦਾਰਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਕਿ ਉਨ੍ਹਾਂ ਨੇ ਆਪਣੇ ਵੱਲੋਂ 75 ਲੱਖ ਰੁਪਏ ਖ਼ਰਚ ਕਰ ਕੇ ਅਧੁਨਿਕ ਸਹੂਲਤਾਂ ਵਾਲਾ ਇੰਨੋਡਰ ਸਟੇਡੀਅਮ ਬਣਾਇਆ ਹੈ | ਜਿਸ 'ਚ ਕੌਮਾਂਤਰੀ ਪੱਧਰ ਦੇ ਮਿਆਰ ਅਨੁਸਾਰ ਬੈਡਮਿੰਟਨ, ਟੇਬਲ ਟੈਨਿਸ, ਜਿੰਮ ਆਦਿ ਖੇਡਾਂ ਦੀਆਂ ਸਹੂਲਤਾਂ ਉਪਲੱਬਧ ਕਰਵਾਈਆਂ ਗਈਆ ਹਨ | ਇਸ ਮੌਕੇ ਸ: ਢੀਂਡਸਾ ਨੇ ਨਹਿਰੂ ਯੁਵਾ ਕੇਂਦਰ ਬਰਨਾਲਾ ਤੇ ਭਾਰਤ ਸਰਕਾਰ ਦੀ ਸਪੋਰਟਸ ਅਥਾਰਿਟੀ ਆਫ਼ ਇੰਡੀਆ ਦੀ ਪਾਈਕਾ ਦੀ ਸਕੀਮ ਅਧੀਨ ਨਹਿਰੂ ਯੁਵਾ ਕੇਂਦਰ ਦੇ 20 ਸਗਰਮ ਕਲੱਬਾਂ ਨੂੰ ਸਪੋਰਟਸ ਕਿੱਟਾਂ (ਵਾਲੀਵਾਲ ਸੂਟਿੰਗ, ਸਮੈਸਿੰਗ, ਫੱੁਟਬਾਲ) ਤੇ ਹੋਰ ਲੋਂੜੀਦਾ ਸਮਾਨ ਦਿੱਤਾ ਗਿਆ | ਇਸ ਤੋਂ ਇਲਾਵਾ ਬਰਨਾਲਾ ਜ਼ਿਲ੍ਹੇ ਦੀਆਂ 12 ਪੰਚਾਇਤਾਂ ਨੂੰ ਪਿੰਡਾਂ ਵਿਚ ਖੇਡਾਂ ਨੂੰ ਪ੍ਰਫੱੁਲਤ ਕਰਨ ਲਈ, ਨਵੇਂ ਸਟੇਡੀਅਮ ਸਥਾਪਿਤ ਕਰਨ ਲਈ ਇੱਕ ਲੱਖ-ਲੱਖ ਰੁਪਏ ਦੀ ਗਰਾਂਟ ਦੇ ਚੈਕ ਭੇਟ ਕੀਤੇ ਗਏ | ਇਸ ਮੌਕੇ ਸ: ਦਰਬਾਰਾ ਸਿੰਘ ਗੁਰੂ ਇੰਚਾਰਜ ਹਲਕਾ ਭਦੌੜ, ਗੋਬਿੰਦ ਸਿੰਘ ਕਾਂਝਲਾ, ਬਲਵੀਰ ਸਿੰਘ ਘੁੰਨਸ ਵਿਧਾਇਕ ਤੋਂ ਇਲਾਵਾ ਪ੍ਰਸ਼ਾਸਨ 'ਚ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਡਾ: ਇੰਦੂ ਮਲਹੋਤਰਾ, ਜੀ.ਏ. ਮੇਜਰ ਅਮਿਤ ਮਹਾਜ਼ਨ, ਐਡੀਸ਼ਨਲ ਡਿਪਟੀ ਕਮਿਸ਼ਨਰ ਜ਼ੋਰਾ ਸਿੰਘ ਥਿੰਦ ਤੇ ਐਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ) ਪ੍ਰਵੀਨ ਕੁਮਾਰ, ਐਸ.ਡੀ.ਐਮ. ਬਰਨਾਲਾ ਪਰਮਜੀਤ ਸਿੰਘ ਪੱਡਾ, ਐਸ.ਡੀ.ਐਮ. ਤਪਾ ਜਸਪਾਲ ਸਿੰਘ, ਡੀ.ਡੀ.ਪੀ.ਓ. ਜੋਗਿੰਦਰ ਕੁਮਾਰ, ਡਿਪਟੀ ਡਾਇਰੈਕਟਰ ਲੋਕ ਸੰਪਰਕ ਵਿਭਾਗ ਗੋਪਾਲ ਸਿੰਘ ਦਰਦੀ, ਜਨਿੰਦਰ ਜੋਸੀ ਤੇ ਵੱਖ-ਵੱਖ ਪਿੰਡਾਂ ਦੇ ਪੰਚ-ਸਰਪੰਚ ਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ |

ਦੀਪਕ ਭਾਰਦਵਾਜ ਕਤਲ ਕੇਸ 'ਚ ਆਇਆ ਨਵਾਂ ਮੋੜ


ਨਵੀਂ ਦਿੱਲੀ, 31 ਮਾਰਚ  - ਦੀਪਕ ਭਾਰਦਵਾਜ ਕਤਲ ਮਾਮਲੇ 'ਚ ਨਵਾਂ ਮੋੜ ਆਇਆ ਹੈ | ਦੀਪਕ ਦੀ ਪਤਨੀ ਨੇ ਦੋਸ਼ ਲਾਇਆ ਹੈ ਕਿ ਇਸ ਕਤਲ 'ਚ ਇਕ ਔਰਤ ਦਾ ਹੱਥ ਹੈ ਜਿਸ ਨਾਲ ਭਾਰਦਵਾਜ ਦੇ ਸਬੰਧ ਸਨ | ਉਧਰ ਦੀਪਕ ਤੋਂ 35 ਸਾਲ ਛੋਟੀ ਔਰਤ ਨੇ ਉਸ ਦੀ ਪਤਨੀ ਨੂੰ ਇਸ ਕਤਲ ਦਾ ਜ਼ਿੰਮੇਵਾਰ ਠਹਿਰਾਇਆ ਹੈ | ਪੁਲਿਸ ਨੇ ਦੱਸਿਆ ਕਿ ਵਾਰਦਾਤ ਵਾਲੇ ਦਿਨ ਇਸ ਔਰਤ ਦੋਸਤ ਤੋਂ ਪੁੱਛਗਿੱਛ ਕੀਤੀ ਗਈ ਸੀ | ਉਸ ਨੇ ਦੱਸਿਆ ਕਿ ਦੀਪਕ ਦੀ ਪਤਨੀ ਤੇ ਬੇਟਾ ਉਨ੍ਹਾਂ ਦੇ ਰਿਸ਼ਤੇ ਤੋਂ ਕਾਫੀ ਤੰਗ ਸਨ | ਮਾਂ ਬੇਟੇ ਨੂੰ ਚਿੰਤਾ ਸੀ ਕਿ ਦੀਪਕ ਆਪਣੀ ਕਰੋੜਾਂ ਦੀ ਜਾਇਦਾਦ ਇਸ ਔਰਤ ਨੂੰ ਨਾ ਦੇ ਦੇਣ | ਔਰਤ ਨੇ ਕਿਹਾ ਕਿ ਇਸ ਕਰਕੇ ਦੀਪਕ ਦਾ ਕਤਲ ਕਰਵਾਇਆ ਗਿਆ ਹੈ | ਦੂਜੇ ਪਾਸੇ ਦੀਪਕ ਦੀ ਪਤਨੀ ਤੇ ਬੇਟੇ ਦਾ ਕਹਿਣਾ ਹੈ ਕਿ ਇਸ ਔਰਤ ਨੇ ਦੀਪਕ ਤੋਂ ਕਰੋੜਾਂ ਰੁਪਏ ਤੇ ਜਾਇਦਾਦ ਹੜੱਪਣ ਦੇ ਬਾਅਦ ਦੀਪਕ ਦਾ ਕਤਲ ਕਰਵਾ ਦਿੱਤਾ | ਪੁਲਿਸ ਨੇ ਇਨ੍ਹਾਂ 'ਚੋਂ ਕਿਸੇ ਨੂੰ ਵੀ ਦਿੱਲੀ ਨਾ ਛੱਡ ਕੇ ਜਾਣ ਦੀ ਹਦਾਇਤ ਕੀਤੀ ਹੈ |

ਫ਼ਤਹਿਗੜ੍ਹ ਸਾਹਿਬ ਪੁਲਿਸ ਵੱਲੋਂ ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥ ਬਰਾਮਦ


ਤਹਿਗੜ੍ਹ ਸਾਹਿਬ, 31 ਮਾਰਚ  / ਅੱਜ ਫ਼ਤਹਿਗੜ੍ਹ ਸਾਹਿਬ ਪੁਲਿਸ ਵੱਲੋਂ 10 ਕਿੱਲੋ ਨਸ਼ੀਲੇ ਪਦਾਰਥ ਆਈਸ (ਮੈਟਮ ਸੀਟਾਮਾਈਨ) ਅਤੇ ਇਸ ਨਸ਼ੇ ਨੂੰ ਬਣਾਉਣ ਲਈ ਵਰਤੀ ਜਾਂਦੀ 230 ਕਿੱਲੋ ਕੱਚੀ ਸਮੱਗਰੀ (ਸੂਡੋ ਫੈਡਰਾਈਨ) ਦੀ ਰਿਕਾਰਡ ਬਰਾਮਦਗੀ ਕੀਤੀ ਗਈ ਹੈ | ਇਸ ਨਸ਼ੀਲੇ ਪਦਾਰਥ ਅਤੇ ਇਸ ਨੂੰ ਬਣਾਉਣ ਲਈ ਵਰਤੀ ਜਾਂਦੀ ਸਮੱਗਰੀ ਨੂੰ ਕੌਮਾਂਤਰੀ ਤਸਕਰ ਗਰੋਹ ਵੱਲੋਂ ਇੰਗਲੈਂਡ ਦੇ ਵਸਨੀਕ ਕੁਲਵੰਤ ਸਿੰਘ ਨਾਂਅ ਦੇ ਵਿਅਕਤੀ ਜਿਸ ਨੰੂ ਬੀਤੀ 19 ਮਾਰਚ ਨੂੰ ਦਿੱਲੀ ਤੋਂ ਗਿ੍ਫ਼ਤਾਰ ਕੀਤਾ ਗਿਆ ਸੀ, ਰਾਹੀਂ ਇੰਗਲੈਂਡ, ਕੈਨੇਡਾ ਅਤੇ ਹਾਲੈਂਡ ਭੇਜਿਆ ਜਾ ਰਿਹਾ ਸੀ | ਪਿਛਲੇ ਦਿਨੀਂ ਗਿ੍ਫ਼ਤਾਰ ਕੀਤੇ ਗਏ ਇਸ ਗਰੋਹ ਦੇ ਸਰਗਨਾ ਅਨੂਪ ਸਿੰਘ ਕਾਹਲੋਂ ਅਤੇ ਕੁਲਵੰਤ ਸਿੰਘ ਮੁਤਾਬਿਕ ਕੌਮਾਂਤਰੀ ਮੰਡੀ ਵਿਚ ਆਈਸ ਨਾਂਅ ਦੇ ਇਸ ਨਸ਼ੀਲੇ ਪਦਾਰਥ ਦੀ ਕੀਮਤ 5 ਕਰੋੜ ਰੁਪਏ ਪ੍ਰਤੀ ਕਿੱਲੋ ਹੈ ਅਤੇ ਇਸਨੂੰ ਬਣਾਉਣ ਲਈ ਵਰਤੀ ਜਾਂਦੀ ਕੱਚੀ ਸਮੱਗਰੀ ਤਕਰੀਬਨ 1 ਕਰੋੜ ਰੁਪਏ ਪ੍ਰਤੀ ਕਿੱਲੋ ਦੀ ਕੀਮਤ ਦੀ ਹੁੰਦੀ ਹੈ ਜਦੋਂਕਿ ਇਹਨਾਂ ਨਸ਼ੀਲੇ ਪਦਾਰਥਾਂ ਦੀ ਥੋਕ ਕੀਮਤ ਲਗਭਗ 25 ਫ਼ੀਸਦੀ ਹੁੰਦੀ ਹੈ | ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪੁਲਿਸ ਵੱਲੋਂ ਸਤਿੰਦਰ ਸਿੰਘ ਉਰਫ਼ ਧੰਮਾ ਵਾਸੀ ਪੰਚਕੂਲਾ ਦੇ ਟਿਕਾਣੇ 'ਤੇ ਖੜੇ ਇੱਕ ਇਨੋਵਾ ਵਾਹਨ ਜੋ ਜਗਦੀਸ਼ ਭੋਲਾ ਨਾਲ ਸਬੰਧਿਤ ਹੈ, ਵਿਚੋਂ 3 ਕਿੱਲੋ ਆਈਸ ਅਤੇ 75 ਕਿੱਲੋ ਸੂਡੋ ਫੈਡਰਾਈਨ ਬਰਾਮਦ ਕੀਤੀ ਗਈ ਹੈ ਜਦੋਂਕਿ ਅਵਤਾਰ ਸਿੰਘ ਵਾਸੀ ਸਰਹਿੰਦ ਰੋਡ ਪਟਿਆਲਾ ਦੇ ਅਹਾਤੇ ਵਿਚ ਖੜੇ ਇੱਕ ਸਕੋਰਪੀਓ ਵਾਹਨ ਜੋ ਉਸਦੇ ਭਰਾ ਦਾ ਹੈ, ਵਿਚੋਂ 2 ਕਿੱਲੋ ਆਈਸ ਅਤੇ 65 ਕਿਲੋ ਸੂਡੋ ਫੈਡਰਾਈਨ ਬਰਾਮਦ ਕੀਤੀ ਗਈ ਹੈ | ਇਸੇ ਤਰ੍ਹਾਂ ਰਵੀਚਰਨ ਸਿੰਘ ਉਰਫ਼ ਰਵੀ ਦਿਓਲ ਵਾਸੀ ਸੰਗਰੂਰ ਦੇ ਟਿਕਾਣੇ 'ਤੇ 5 ਕਿਲੋ ਆਈਸ ਅਤੇ 90 ਕਿੱਲੋ ਸੂਡੋ ਫੈਡਰਾਈਨ ਬਰਾਮਦ ਹੋਏ ਹਨ | ਉਫਰੋਕਤ ਤਿੰਨੇ ਵਿਅਕਤੀ ਭਗੌੜੇ ਹਨ ਅਤੇ ਉਨ੍ਹਾਂ ਦੀ ਗਿ੍ਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ | ਇਸ ਮਾਮਲੇ ਵਿਚ ਹੁਣ ਤੱਕ 28 ਕਿੱਲੋ 540 ਗ੍ਰਾਮ ਹੈਰੋਇਨ, 61 ਕਿੱਲੋ 300 ਗ੍ਰਾਮ ਸੂਡੋ ਫੈਡਰਾਈਨ, 1 ਕਰੋੜ 15 ਲੱਖ ਰੁਪਏ ਭਾਰਤੀ ਕਰੰਸੀ ਦੇ ਰੂਪ ਵਿਚ ਅਤੇ 9 ਹਜ਼ਾਰ ਅਮਰੀਕੀ ਡਾਲਰ ਬਰਾਮਦ ਕੀਤੇ ਜਾ ਚੁੱਕੇ ਹਨ | ਜ਼ਿਕਰਯੋਗ ਹੈ ਕਿ ਜਦੋਂ ਇਸ ਮਾਮਲੇ ਵਿਚ ਜਸਵਿੰਦਰ ਸਿੰਘ ਰੌਕੀ ਨੂੰ 3 ਮਾਰਚ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ ਤਾਂ ਪੁਲਿਸ ਵੱਲੋਂ ਉਸ ਤੋਂ ਪੁੱਛ ਗਿੱਛ ਤੋਂ ਪਹਿਲਾਂ ਹੀ ਉਸ ਦੇ ਪਿਤਾ ਅਤੇ ਇੱਕ ਹੋਰ ਰਿਸ਼ਤੇਦਾਰ ਵੱਲੋਂ 50 ਕਿੱਲੋ ਆਈਸ ਨੂੰ ਰੋੜ ਦਿੱਤਾ ਗਿਆ ਸੀ | ਅਨੂਪ ਸਿੰਘ ਕਾਹਲੋਂ ਅਤੇ ਕੁਲਵੰਤ ਸਿੰਘ ਵੱਲੋਂ ਦਿੱਤੇ ਗਏ ਅੰਕੜਿਆਂ ਮੁਤਾਬਿਕ ਹੁਣ ਤੱਕ ਫ਼ਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਦਾ ਕੌਮਾਂਤਰੀ ਮੰਡੀ ਵਿਚ ਥੋਕ ਮੁੱਲ 121 ਕਰੋੜ ਰੁਪਏ ਹੈ | ਦੇਸ਼ 'ਚੋਂ ਬਾਹਰ ਭੇਜੇ ਜਾ ਰਹੇ ਨਸ਼ੀਲੇ ਪਦਾਰਥ ਸੂਡੋ ਫੈਡਰਾਈਨ ਦਾ ਸਰੋਤ ਜ਼ਿਲ੍ਹਾ ਪੁਲਿਸ ਵੱਲੋਂ ਪਹਿਲਾਂ ਹੀ ਗਿ੍ਫ਼ਤਾਰ ਕੀਤੇ ਜਾ ਚੁੱਕੇ ਯੂ.ਪੀ. ਦੇ ਇੱਕ ਸੇਵਾ ਮੁਕਤ ਡੀ.ਐਸ.ਪੀ. ਕਿਰਪਾਲ ਸਿੰਘ ਅਤੇ ਭਗੌੜੇ ਅਨੁਜ ਵੱਲੋਂ ਮੇਰਠ ਵਿਖੇ ਚਲਾਈ ਜਾ ਰਹੀ ਇੱਕ ਦਵਾਈਆਂ ਦੀ ਫ਼ੈਕਟਰੀ ਹੈ, ਜਦੋਂ ਕਿ ਹੈਰੋਇਨ ਸਰਹੱਦ ਪਾਰੋਂ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਤੋਂ ਆ ਰਹੀ ਸੀ | ਇਸ ਦੀ ਖ਼ਰੀਦਦਾਰੀ ਦਾ ਕੰਮ ਜਗਦੀਸ਼ ਭੋਲਾ ਜੋ ਕਿ ਭਗੌੜਾ ਹੈ, ਵੱਲੋਂ ਕੀਤਾ ਜਾ ਰਿਹਾ ਸੀ | ਇਹ ਨਸ਼ੀਲੇ ਪਦਾਰਥ ਉਕਤ ਤਸਕਰਾਂ ਦੇ ਗਰੁੱਪ ਵੱਲੋਂ ਇੰਗਲੈਂਡ, ਕੈਨੇਡਾ ਅਤੇ ਹਾਲੈਂਡ ਭੇਜੇ ਜਾਂਦੇ ਸਨ ਅਤੇ ਇਹ ਖੇਪਾਂ ਦਿੱਲੀ ਹਵਾਈ ਅੱਡੇ ਤੋਂ ਹਵਾਈ ਸੇਵਾ ਰਾਹੀਂ ਅਤੇ ਮੁੰਬਈ ਤੋਂ ਸਮੰੁਦਰੀ ਰਸਤੇ ਜਰੀਏ ਵੀ ਭੇਜੀਆਂ ਜਾਂਦੀਆਂ ਸਨ | ਉਕਤ ਨਸ਼ੀਲੇ ਪਦਾਰਥ ਵਿਦੇਸ਼ ਭੇਜਣ ਦੀ ਦੇਖ ਰੇਖ ਪੁਲਿਸ ਵੱਲੋਂ ਗਿ੍ਫ਼ਤਾਰ ਕੀਤੇ ਜਾ ਚੁੱਕੇ ਕੁਲਵੰਤ ਸਿੰਘ ਅਤੇ ਪਰਮਜੀਤ ਸਿੰਘ ਵੱਲੋਂ ਕੀਤੀ ਜਾਂਦੀ ਸੀ | ਇੰਗਲੈਂਡ ਵਿਚ ਇਹ ਨਸ਼ੀਲੇ ਪਦਾਰਥਾਂ ਦੀ ਖਰੀਦ ਦਾ ਕੰਮ ਪਾਕਿਸਤਾਨੀ ਮੂਲ ਦੇ ਇੱਕ ਵਿਅਕਤੀ ਲਤੀਫ਼ ਕਰਦਾ ਹੈ | ਇਸ ਤੋਂ ਇਲਾਵਾ ਕੈਨੇਡਾ ਵਿਚ ਇਹ ਕੰਮ ਕੁਲਵੰਤ ਸਿੰਘ ਦਾ ਸਹੁਰਾ ਟੋਰਾਂਟੋ ਨਿਵਾਸੀ ਨਿਰੰਕਾਰ ਸਿੰਘ ਢਿੱਲੋਂ ਜਦੋਂਕਿ ਹਾਲੈਂਡ ਵਿਚ ਇਹ ਕੰਮ ਪੰਜਾਬੀ ਮੂਲ ਦੇ ਦੋ ਵਿਅਕਤੀਆਂ ਸੈਮ ਅਤੇ ਗੈਰੀ ਵੱਲੋਂ ਕੀਤਾ ਜਾਂਦਾ ਸੀ | ਜ਼ਿਕਰਯੋਗ ਹੈ ਕਿ ਇਸ ਗਿਰੋਹ ਦੇ ਚੀਨੀ ਮੂਲ ਦੇ 5 ਸਹਿਯੋਗੀ ਸਾਲ 2010 ਵਿਚ ਆਈਸ ਅਤੇ ਸੂਡੋ ਫੈਡਰਾਈਨ ਦੀ ਗੁਣਵੱਤਾ ਦੀ ਜਾਂਚ ਲਈ ਚੰਡੀਗੜ੍ਹ ਆਏ ਸਨ, ਉਨ੍ਹਾਂ ਦੀ ਸ਼ਨਾਖ਼ਤ ਕਰ ਲਈ ਗਈ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ | ਹੁਣ ਤੱਕ ਇਸ ਮਾਮਲੇ ਵਿਚ ਕੈਨੇਡਾ ਦੇ 2 ਅਤੇ ਇੰਗਲੈਂਡ ਦੇ 1 ਵਸਨੀਕ ਸਮੇਤ 15 ਵਿਅਕਤੀ ਗਿ੍ਫ਼ਤਾਰ ਕੀਤੇ ਜਾ ਚੁੱਕੇ ਹਨ ਜਦੋਂ ਕਿ 25 ਹੋਰ ਵਿਅਕਤੀਆਂ ਦੀ ਭਾਲ ਵਿਚ ਵੱਖ-ਵੱਖ ਪੁਲਿਸ ਪਾਰਟੀਆਂ ਉੱਤਰ ਪ੍ਰਦੇਸ਼, ਦਿੱਲੀ ਅਤੇ ਮੁੰਬਈ ਤੋਂ ਇਲਾਵਾ ਪੰਜਾਬ ਵਿਚ ਵੱਖ-ਵੱਖ ਥਾਈਾ ਭੇਜੀਆਂ ਗਈਆਂ ਹਨ | ਡੀ.ਆਈ.ਜੀ. ਕਾਊਾਟਰ ਇੰਟੈਲੀਜੈਂਸ ਸ਼੍ਰੀ ਅਨਿਨਯਾ ਗੌਤਮ, ਫ਼ਤਿਹਗੜ੍ਹ ਸਾਹਿਬ ਦੇ ਐਸ.ਪੀ. (ਡੀ) ਅਤੇ ਸਟੇਟ ਸਪੈਸ਼ਲ ਆਪਰੇਸ਼ਨ ਸੈਲ ਅੰਮਿ੍ਤਸਰ ਨੂੰ ਇਸ ਤਸਕਰੀ ਨੈਟਵਰਕ ਦੇ ਕੌਮਾਂਤਰੀ ਚੇਹਰਿਆਂ ਦੀ ਜਾਂਚ ਅਤੇ ਇੰਗਲੈਂਡ, ਕੈਨੇਡਾ ਅਤੇ ਹਾਲੈਂਡ ਪੁਲਿਸ ਨਾਲ ਢੁਕਵਾਂ ਤਾਲਮੇਲ ਕਰਨ ਦੀ ਜ਼ਿੰਮੇਵਾਰੀ ਸੌਾਪੀ ਗਈ ਹੈ |
ਸ਼ਾਨਦਾਰ ਕਾਰਗੁਜਾਰੀ ਦਿਖਾਉਣ ਵਾਲੇ 19 ਮੁਲਾਜਮਾਂ ਨੂੰ ਤਰੱਕੀਆਂ
ਇਸੇ ਦੌਰਾਨ ਇਸ ਮਾਮਲੇ ਵਿਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੇ 19 ਪੁਲਿਸ ਮੁਲਾਜਮਾਂ ਨੂੰ ਤਰੱਕੀਆਂ ਦਿੱਤੀਆਂ ਗਈਆਂ ਹਨ | ਪੰਜਾਬ ਪੁਲਿਸ ਨੇ 6 ਕਾਂਸਟੇਬਲਾਂ ਨੂੰ ਹੈਡ ਕਾਂਸਟੇਬਲ, 8 ਹੈਡ ਕਾਂਸਟੇਬਲਾਂ ਨੂੰ ਏ.ਐਸ.ਆਈ., 3 ਏ.ਐਸ.ਆਈਜ਼ ਨੂੰ ਸਬ ਇੰਸਪੈਕਟਰ ਅਤੇ 2 ਸਬ ਇੰਸਪੈਕਟਰਾਂ ਨੂੰ ਇੰਸਪੈਕਟ ਦਾ ਰੈਂਕ ਦਿੱਤਾ ਹੈ |

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>