Tuesday, April 2, 2013

ਫਗਵਾੜਾ ਨੇੜੇ ਥਾਣੇਦਾਰ ਦੀ ਸ਼ਰੇਆਮ ਹੱਤਿਆ


ਜੀ. ਟੀ. ਰੋਡ 'ਤੇ ਹਮਲਾਵਰਾਂ ਤੇ ਪੁਲਿਸ ਗਸ਼ਤੀ ਪਾਰਟੀ ਵਿਚਕਾਰ ਹੋਈ ਗੋਲੀਬਾਰੀ
ਫਗਵਾੜਾ, 1 ਅਪ੍ਰੈਲ  / ਬੀਤੀ ਦੇਰ ਰਾਤ ਫਗਵਾੜਾ ਦੇ ਜੀ. ਟੀ ਰੋਡ 'ਤੇ ਕੁੱਝ ਗੁੰਡਾ ਅਨਸਰਾਂ ਨੇ ਪੰਜਾਬ ਪੁਲਿਸ ਦੀ ਹਾਈਵੇ ਪੈਟਰੋਲਿੰਗ ਵਿਚ ਤਾਇਨਾਤ ਏ. ਐੱਸ. ਆਈ. ਨੂੰ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਅਤੇ ਗੋਲੀਆਂ ਚਲਾਉਂਦੇ ਫ਼ਰਾਰ ਹੋ ਗਏ | ਘਟਨਾ ਦੀ ਸੂਚਨਾ ਮਿਲਦੇ ਹੀ ਐੱਸ. ਐੱਸ. ਪੀ. ਕਪੂਰਥਲਾ ਇੰਦਰਬੀਰ ਸਿੰਘ ਅਤੇ ਐੱਸ. ਪੀ. ਫਗਵਾੜਾ ਹਰਕਮਲਪ੍ਰੀਤ ਸਿੰਘ ਖੱਖ ਮੌਕੇ 'ਤੇ ਪਹੁੰਚੇ | ਅੱਜ ਸਵੇਰੇ ਆਈ. ਜੀ. ਜਲੰਧਰ ਜ਼ੋਨ ਗੁਰਪ੍ਰੀਤ ਦਿਓ, ਆਈ. ਜੀ. ਟਰੈਫਿਕ ਸ਼ਰਦ ਸਤਿਆ ਚੌਹਾਨ, ਡੀ. ਆਈ. ਜੀ. ਜਲੰਧਰ ਰੇਂਜ ਲੋਕਨਾਥ ਆਂ ਗਰਾ ਫਗਵਾੜਾ ਪਹੁੰਚ ਗਏ ਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ | ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪੰਜਾਬ ਪੁਲਿਸ ਦੇ ਨੈਸ਼ਨਲ ਹਾਈਵੇ ਪੈਟਰੋਲਿੰਗ ਫਗਵਾੜਾ ਵਿਚ 32 ਨੰਬਰ ਬੀਟ 'ਤੇ ਤਾਇਨਾਤ ਏ. ਐੱਸ. ਆਈ. ਗੁਰਦੇਵ ਸਿੰਘ 804/ਕਪੂਰਥਲਾ ਪੁਲਿਸ ਪਾਰਟੀ ਸਮੇਤ ਬੀਤੀ ਰਾਤ ਗਸ਼ਤ ਕਰ ਰਹੇ ਸਨ | ਦੇਰ ਰਾਤ ਪੈਟਰੋਲਿੰਗ ਉਪਰੰਤ ਉਕਤ ਟੀਮ ਨੇ ਫਗਵਾੜਾ ਜਲੰਧਰ ਜੀ. ਟੀ. ਰੋਡ 'ਤੇ ਹਵੇਲੀ ਦੇ ਨੇੜੇ ਨਾਕਾ ਲਗਾਇਆ ਹੋਇਆ ਸੀ ਕਿ ਇਕ ਨੌਜਵਾਨ ਜਿਸ ਨੇ ਪਿੱਠ 'ਤੇ ਬੈਗ ਪਾਇਆ ਹੋਇਆ ਸੀ ਨਾਕੇ ਨੂੰ ਦੇਖ ਕੇ ਦੌੜ ਪਿਆ | ਏ. ਐੱਸ. ਆਈ. ਗੁਰਦੇਵ ਸਿੰਘ ਨੇ ਉਕਤ ਨੌਜਵਾਨ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ | ਇਸੇ ਦੌਰਾਨ ਇਕ ਚਿੱਟੇ ਰੰਗ ਦੀ ਵਰਨਾ ਕਾਰ ਨੰਬਰ ਪੀ. ਬੀ. 08/6162 ਵੀ ਉਨ੍ਹਾਂ ਦੇ ਪਿੱਛੇ ਆ ਗਈ, ਜਿਸ ਦੇ ਵਿਚ ਤਿੰਨ ਨੌਜਵਾਨ ਸਵਾਰ ਸਨ | ਏ. ਐੱਸ. ਆਈ. ਗੁਰਦੇਵ ਸਿੰਘ ਉਕਤ ਨੌਜਵਾਨ ਦਾ ਪਿੱਛਾ ਕਰਦੇ ਹੋਏ ਇਕ ਟੋਏ ਵਿਚ ਡਿੱਗ ਪਏ ਅਤੇ ਵਰਨਾ ਕਾਰ ਸਵਾਰ ਨੌਜਵਾਨਾਂ ਵਿਚੋਂ ਇਕ ਨੇ ਏ. ਐੱਸ. ਆਈ ਦੇ ਛਾਤੀ ਅਤੇ ਪੇਟ ਵਿਚ ਆਪਣੇ ਰਿਵਾਲਵਰ ਨਾਲ ਗੋਲੀਆਂ ਮਾਰ ਦਿੱਤੀਆਂ ਤੇ ਉਸ ਦਾ ਪਰਸ ਕੱਢ ਲਿਆ | ਹਮਲਾਵਰਾਂ ਨੇ ਪੁਲਿਸ ਪਾਰਟੀ 'ਤੇ ਵੀ ਗੋਲੀਆਂ ਚਲਾਈਆਂ ਅਤੇ ਪੁਲਿਸ ਪਾਰਟੀ ਨੇ ਵੀ ਜੁਆਬੀ ਫਾਇਰਿੰਗ ਕੀਤੀ ਪ੍ਰੰਤੂ ਉਹ ਦੌੜਨ 'ਚ ਸਫਲ ਹੋ ਗਏ | ਐੱਸ. ਐੱਸ. ਪੀ. ਇੰਦਰਬੀਰ ਸਿੰਘ ਨੇ ਦੱਸਿਆ ਕੇ ਹਮਲਾਵਰਾਂ ਦੇ ਖ਼ਲਾਫ਼ ਪਰਚਾ ਦਰਜ ਕਰ ਲਿਆ ਹੈ |

ਪਿਛਲੇ ਸਾਲ ਵੀ ਹੋਇਆ ਸੀ ਹਮਲਾ
ਵਰਣਨਯੋਗ ਹੈ ਕਿ ਏ. ਐੱਸ. ਆਈ. ਗੁਰਦੇਵ ਸਿੰਘ 'ਤੇ ਪਿਛਲੇ ਸਾਲ ਜੁਲਾਈ ਮਹੀਨੇ ਦੇ ਵਿਚ ਉਸ ਵੇਲੇ ਹਮਲਾ ਹੋਇਆ ਸੀ ਜਦੋਂ ਉਹ ਪੀ. ਸੀ. ਆਰ. ਕਪੂਰਥਲਾ ਵਿਚ ਤਾਇਨਾਤ ਸੀ | ਹਮਲਾਵਰਾਂ ਨੇ ਕੁੱਟ ਮਾਰ ਕਰ ਕੇ ਉਸ ਦਾ ਸਰਵਿਸ ਰਿਵਾਲਵਰ ਖੋਹ ਲਿਆ ਸੀ, ਜਿਸ ਸਬੰਧੀ ਅੱਜ ਤੱਕ ਕੋਈ ਸੁਰਾਗ ਨਹੀਂ ਮਿਲਿਆ | ਇਹ ਘਟਨਾ 21 ਜੁਲਾਈ 2012 ਉਸ ਸਮੇਂ ਵਾਪਰੀ ਸੀ ਜਦੋਂ ਉਹ ਆਪਣੇ ਘਰੋਂ ਡਿਊਟੀ 'ਤੇ ਜਾ ਰਿਹਾ ਸੀ ਅਤੇ ਸਰਵਿਸ ਰਿਵਾਲਵਰ.38 ਬੋਰ ਉਸ ਦੇ ਕੋਲ ਸੀ | ਪਿੰਡ ਡਡਵਿੰਡੀ ਦੇ ਨੇੜੇ ਮੋਟਰਸਾਈਕਲ ਸਵਾਰ 6 ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਦੇ ਨਾਲ ਉਸ ਉਪਰ ਹਮਲਾ ਕਰ ਕੇ ਉੁਸ ਦਾ ਰਿਵਾਲਵਰ ਅਤੇ ਮੋਬਾਈਲ ਆਦਿ ਖੋਹ ਲਿਆ ਤੇ ਫ਼ਰਾਰ ਹੋ ਗਏ | ਇਸ ਸਬੰਧੀ ਥਾਣਾ ਸੁਲਤਾਨਪੁਰ ਲੋਧੀ ਵਿਚ ਕੇਸ ਦਰਜ ਕੀਤਾ ਗਿਆ ਸੀ |

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>