Monday, April 1, 2013

ਫ਼ਤਹਿਗੜ੍ਹ ਸਾਹਿਬ ਪੁਲਿਸ ਵੱਲੋਂ ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥ ਬਰਾਮਦ


ਤਹਿਗੜ੍ਹ ਸਾਹਿਬ, 31 ਮਾਰਚ  / ਅੱਜ ਫ਼ਤਹਿਗੜ੍ਹ ਸਾਹਿਬ ਪੁਲਿਸ ਵੱਲੋਂ 10 ਕਿੱਲੋ ਨਸ਼ੀਲੇ ਪਦਾਰਥ ਆਈਸ (ਮੈਟਮ ਸੀਟਾਮਾਈਨ) ਅਤੇ ਇਸ ਨਸ਼ੇ ਨੂੰ ਬਣਾਉਣ ਲਈ ਵਰਤੀ ਜਾਂਦੀ 230 ਕਿੱਲੋ ਕੱਚੀ ਸਮੱਗਰੀ (ਸੂਡੋ ਫੈਡਰਾਈਨ) ਦੀ ਰਿਕਾਰਡ ਬਰਾਮਦਗੀ ਕੀਤੀ ਗਈ ਹੈ | ਇਸ ਨਸ਼ੀਲੇ ਪਦਾਰਥ ਅਤੇ ਇਸ ਨੂੰ ਬਣਾਉਣ ਲਈ ਵਰਤੀ ਜਾਂਦੀ ਸਮੱਗਰੀ ਨੂੰ ਕੌਮਾਂਤਰੀ ਤਸਕਰ ਗਰੋਹ ਵੱਲੋਂ ਇੰਗਲੈਂਡ ਦੇ ਵਸਨੀਕ ਕੁਲਵੰਤ ਸਿੰਘ ਨਾਂਅ ਦੇ ਵਿਅਕਤੀ ਜਿਸ ਨੰੂ ਬੀਤੀ 19 ਮਾਰਚ ਨੂੰ ਦਿੱਲੀ ਤੋਂ ਗਿ੍ਫ਼ਤਾਰ ਕੀਤਾ ਗਿਆ ਸੀ, ਰਾਹੀਂ ਇੰਗਲੈਂਡ, ਕੈਨੇਡਾ ਅਤੇ ਹਾਲੈਂਡ ਭੇਜਿਆ ਜਾ ਰਿਹਾ ਸੀ | ਪਿਛਲੇ ਦਿਨੀਂ ਗਿ੍ਫ਼ਤਾਰ ਕੀਤੇ ਗਏ ਇਸ ਗਰੋਹ ਦੇ ਸਰਗਨਾ ਅਨੂਪ ਸਿੰਘ ਕਾਹਲੋਂ ਅਤੇ ਕੁਲਵੰਤ ਸਿੰਘ ਮੁਤਾਬਿਕ ਕੌਮਾਂਤਰੀ ਮੰਡੀ ਵਿਚ ਆਈਸ ਨਾਂਅ ਦੇ ਇਸ ਨਸ਼ੀਲੇ ਪਦਾਰਥ ਦੀ ਕੀਮਤ 5 ਕਰੋੜ ਰੁਪਏ ਪ੍ਰਤੀ ਕਿੱਲੋ ਹੈ ਅਤੇ ਇਸਨੂੰ ਬਣਾਉਣ ਲਈ ਵਰਤੀ ਜਾਂਦੀ ਕੱਚੀ ਸਮੱਗਰੀ ਤਕਰੀਬਨ 1 ਕਰੋੜ ਰੁਪਏ ਪ੍ਰਤੀ ਕਿੱਲੋ ਦੀ ਕੀਮਤ ਦੀ ਹੁੰਦੀ ਹੈ ਜਦੋਂਕਿ ਇਹਨਾਂ ਨਸ਼ੀਲੇ ਪਦਾਰਥਾਂ ਦੀ ਥੋਕ ਕੀਮਤ ਲਗਭਗ 25 ਫ਼ੀਸਦੀ ਹੁੰਦੀ ਹੈ | ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪੁਲਿਸ ਵੱਲੋਂ ਸਤਿੰਦਰ ਸਿੰਘ ਉਰਫ਼ ਧੰਮਾ ਵਾਸੀ ਪੰਚਕੂਲਾ ਦੇ ਟਿਕਾਣੇ 'ਤੇ ਖੜੇ ਇੱਕ ਇਨੋਵਾ ਵਾਹਨ ਜੋ ਜਗਦੀਸ਼ ਭੋਲਾ ਨਾਲ ਸਬੰਧਿਤ ਹੈ, ਵਿਚੋਂ 3 ਕਿੱਲੋ ਆਈਸ ਅਤੇ 75 ਕਿੱਲੋ ਸੂਡੋ ਫੈਡਰਾਈਨ ਬਰਾਮਦ ਕੀਤੀ ਗਈ ਹੈ ਜਦੋਂਕਿ ਅਵਤਾਰ ਸਿੰਘ ਵਾਸੀ ਸਰਹਿੰਦ ਰੋਡ ਪਟਿਆਲਾ ਦੇ ਅਹਾਤੇ ਵਿਚ ਖੜੇ ਇੱਕ ਸਕੋਰਪੀਓ ਵਾਹਨ ਜੋ ਉਸਦੇ ਭਰਾ ਦਾ ਹੈ, ਵਿਚੋਂ 2 ਕਿੱਲੋ ਆਈਸ ਅਤੇ 65 ਕਿਲੋ ਸੂਡੋ ਫੈਡਰਾਈਨ ਬਰਾਮਦ ਕੀਤੀ ਗਈ ਹੈ | ਇਸੇ ਤਰ੍ਹਾਂ ਰਵੀਚਰਨ ਸਿੰਘ ਉਰਫ਼ ਰਵੀ ਦਿਓਲ ਵਾਸੀ ਸੰਗਰੂਰ ਦੇ ਟਿਕਾਣੇ 'ਤੇ 5 ਕਿਲੋ ਆਈਸ ਅਤੇ 90 ਕਿੱਲੋ ਸੂਡੋ ਫੈਡਰਾਈਨ ਬਰਾਮਦ ਹੋਏ ਹਨ | ਉਫਰੋਕਤ ਤਿੰਨੇ ਵਿਅਕਤੀ ਭਗੌੜੇ ਹਨ ਅਤੇ ਉਨ੍ਹਾਂ ਦੀ ਗਿ੍ਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ | ਇਸ ਮਾਮਲੇ ਵਿਚ ਹੁਣ ਤੱਕ 28 ਕਿੱਲੋ 540 ਗ੍ਰਾਮ ਹੈਰੋਇਨ, 61 ਕਿੱਲੋ 300 ਗ੍ਰਾਮ ਸੂਡੋ ਫੈਡਰਾਈਨ, 1 ਕਰੋੜ 15 ਲੱਖ ਰੁਪਏ ਭਾਰਤੀ ਕਰੰਸੀ ਦੇ ਰੂਪ ਵਿਚ ਅਤੇ 9 ਹਜ਼ਾਰ ਅਮਰੀਕੀ ਡਾਲਰ ਬਰਾਮਦ ਕੀਤੇ ਜਾ ਚੁੱਕੇ ਹਨ | ਜ਼ਿਕਰਯੋਗ ਹੈ ਕਿ ਜਦੋਂ ਇਸ ਮਾਮਲੇ ਵਿਚ ਜਸਵਿੰਦਰ ਸਿੰਘ ਰੌਕੀ ਨੂੰ 3 ਮਾਰਚ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ ਤਾਂ ਪੁਲਿਸ ਵੱਲੋਂ ਉਸ ਤੋਂ ਪੁੱਛ ਗਿੱਛ ਤੋਂ ਪਹਿਲਾਂ ਹੀ ਉਸ ਦੇ ਪਿਤਾ ਅਤੇ ਇੱਕ ਹੋਰ ਰਿਸ਼ਤੇਦਾਰ ਵੱਲੋਂ 50 ਕਿੱਲੋ ਆਈਸ ਨੂੰ ਰੋੜ ਦਿੱਤਾ ਗਿਆ ਸੀ | ਅਨੂਪ ਸਿੰਘ ਕਾਹਲੋਂ ਅਤੇ ਕੁਲਵੰਤ ਸਿੰਘ ਵੱਲੋਂ ਦਿੱਤੇ ਗਏ ਅੰਕੜਿਆਂ ਮੁਤਾਬਿਕ ਹੁਣ ਤੱਕ ਫ਼ਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਦਾ ਕੌਮਾਂਤਰੀ ਮੰਡੀ ਵਿਚ ਥੋਕ ਮੁੱਲ 121 ਕਰੋੜ ਰੁਪਏ ਹੈ | ਦੇਸ਼ 'ਚੋਂ ਬਾਹਰ ਭੇਜੇ ਜਾ ਰਹੇ ਨਸ਼ੀਲੇ ਪਦਾਰਥ ਸੂਡੋ ਫੈਡਰਾਈਨ ਦਾ ਸਰੋਤ ਜ਼ਿਲ੍ਹਾ ਪੁਲਿਸ ਵੱਲੋਂ ਪਹਿਲਾਂ ਹੀ ਗਿ੍ਫ਼ਤਾਰ ਕੀਤੇ ਜਾ ਚੁੱਕੇ ਯੂ.ਪੀ. ਦੇ ਇੱਕ ਸੇਵਾ ਮੁਕਤ ਡੀ.ਐਸ.ਪੀ. ਕਿਰਪਾਲ ਸਿੰਘ ਅਤੇ ਭਗੌੜੇ ਅਨੁਜ ਵੱਲੋਂ ਮੇਰਠ ਵਿਖੇ ਚਲਾਈ ਜਾ ਰਹੀ ਇੱਕ ਦਵਾਈਆਂ ਦੀ ਫ਼ੈਕਟਰੀ ਹੈ, ਜਦੋਂ ਕਿ ਹੈਰੋਇਨ ਸਰਹੱਦ ਪਾਰੋਂ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਤੋਂ ਆ ਰਹੀ ਸੀ | ਇਸ ਦੀ ਖ਼ਰੀਦਦਾਰੀ ਦਾ ਕੰਮ ਜਗਦੀਸ਼ ਭੋਲਾ ਜੋ ਕਿ ਭਗੌੜਾ ਹੈ, ਵੱਲੋਂ ਕੀਤਾ ਜਾ ਰਿਹਾ ਸੀ | ਇਹ ਨਸ਼ੀਲੇ ਪਦਾਰਥ ਉਕਤ ਤਸਕਰਾਂ ਦੇ ਗਰੁੱਪ ਵੱਲੋਂ ਇੰਗਲੈਂਡ, ਕੈਨੇਡਾ ਅਤੇ ਹਾਲੈਂਡ ਭੇਜੇ ਜਾਂਦੇ ਸਨ ਅਤੇ ਇਹ ਖੇਪਾਂ ਦਿੱਲੀ ਹਵਾਈ ਅੱਡੇ ਤੋਂ ਹਵਾਈ ਸੇਵਾ ਰਾਹੀਂ ਅਤੇ ਮੁੰਬਈ ਤੋਂ ਸਮੰੁਦਰੀ ਰਸਤੇ ਜਰੀਏ ਵੀ ਭੇਜੀਆਂ ਜਾਂਦੀਆਂ ਸਨ | ਉਕਤ ਨਸ਼ੀਲੇ ਪਦਾਰਥ ਵਿਦੇਸ਼ ਭੇਜਣ ਦੀ ਦੇਖ ਰੇਖ ਪੁਲਿਸ ਵੱਲੋਂ ਗਿ੍ਫ਼ਤਾਰ ਕੀਤੇ ਜਾ ਚੁੱਕੇ ਕੁਲਵੰਤ ਸਿੰਘ ਅਤੇ ਪਰਮਜੀਤ ਸਿੰਘ ਵੱਲੋਂ ਕੀਤੀ ਜਾਂਦੀ ਸੀ | ਇੰਗਲੈਂਡ ਵਿਚ ਇਹ ਨਸ਼ੀਲੇ ਪਦਾਰਥਾਂ ਦੀ ਖਰੀਦ ਦਾ ਕੰਮ ਪਾਕਿਸਤਾਨੀ ਮੂਲ ਦੇ ਇੱਕ ਵਿਅਕਤੀ ਲਤੀਫ਼ ਕਰਦਾ ਹੈ | ਇਸ ਤੋਂ ਇਲਾਵਾ ਕੈਨੇਡਾ ਵਿਚ ਇਹ ਕੰਮ ਕੁਲਵੰਤ ਸਿੰਘ ਦਾ ਸਹੁਰਾ ਟੋਰਾਂਟੋ ਨਿਵਾਸੀ ਨਿਰੰਕਾਰ ਸਿੰਘ ਢਿੱਲੋਂ ਜਦੋਂਕਿ ਹਾਲੈਂਡ ਵਿਚ ਇਹ ਕੰਮ ਪੰਜਾਬੀ ਮੂਲ ਦੇ ਦੋ ਵਿਅਕਤੀਆਂ ਸੈਮ ਅਤੇ ਗੈਰੀ ਵੱਲੋਂ ਕੀਤਾ ਜਾਂਦਾ ਸੀ | ਜ਼ਿਕਰਯੋਗ ਹੈ ਕਿ ਇਸ ਗਿਰੋਹ ਦੇ ਚੀਨੀ ਮੂਲ ਦੇ 5 ਸਹਿਯੋਗੀ ਸਾਲ 2010 ਵਿਚ ਆਈਸ ਅਤੇ ਸੂਡੋ ਫੈਡਰਾਈਨ ਦੀ ਗੁਣਵੱਤਾ ਦੀ ਜਾਂਚ ਲਈ ਚੰਡੀਗੜ੍ਹ ਆਏ ਸਨ, ਉਨ੍ਹਾਂ ਦੀ ਸ਼ਨਾਖ਼ਤ ਕਰ ਲਈ ਗਈ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ | ਹੁਣ ਤੱਕ ਇਸ ਮਾਮਲੇ ਵਿਚ ਕੈਨੇਡਾ ਦੇ 2 ਅਤੇ ਇੰਗਲੈਂਡ ਦੇ 1 ਵਸਨੀਕ ਸਮੇਤ 15 ਵਿਅਕਤੀ ਗਿ੍ਫ਼ਤਾਰ ਕੀਤੇ ਜਾ ਚੁੱਕੇ ਹਨ ਜਦੋਂ ਕਿ 25 ਹੋਰ ਵਿਅਕਤੀਆਂ ਦੀ ਭਾਲ ਵਿਚ ਵੱਖ-ਵੱਖ ਪੁਲਿਸ ਪਾਰਟੀਆਂ ਉੱਤਰ ਪ੍ਰਦੇਸ਼, ਦਿੱਲੀ ਅਤੇ ਮੁੰਬਈ ਤੋਂ ਇਲਾਵਾ ਪੰਜਾਬ ਵਿਚ ਵੱਖ-ਵੱਖ ਥਾਈਾ ਭੇਜੀਆਂ ਗਈਆਂ ਹਨ | ਡੀ.ਆਈ.ਜੀ. ਕਾਊਾਟਰ ਇੰਟੈਲੀਜੈਂਸ ਸ਼੍ਰੀ ਅਨਿਨਯਾ ਗੌਤਮ, ਫ਼ਤਿਹਗੜ੍ਹ ਸਾਹਿਬ ਦੇ ਐਸ.ਪੀ. (ਡੀ) ਅਤੇ ਸਟੇਟ ਸਪੈਸ਼ਲ ਆਪਰੇਸ਼ਨ ਸੈਲ ਅੰਮਿ੍ਤਸਰ ਨੂੰ ਇਸ ਤਸਕਰੀ ਨੈਟਵਰਕ ਦੇ ਕੌਮਾਂਤਰੀ ਚੇਹਰਿਆਂ ਦੀ ਜਾਂਚ ਅਤੇ ਇੰਗਲੈਂਡ, ਕੈਨੇਡਾ ਅਤੇ ਹਾਲੈਂਡ ਪੁਲਿਸ ਨਾਲ ਢੁਕਵਾਂ ਤਾਲਮੇਲ ਕਰਨ ਦੀ ਜ਼ਿੰਮੇਵਾਰੀ ਸੌਾਪੀ ਗਈ ਹੈ |
ਸ਼ਾਨਦਾਰ ਕਾਰਗੁਜਾਰੀ ਦਿਖਾਉਣ ਵਾਲੇ 19 ਮੁਲਾਜਮਾਂ ਨੂੰ ਤਰੱਕੀਆਂ
ਇਸੇ ਦੌਰਾਨ ਇਸ ਮਾਮਲੇ ਵਿਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੇ 19 ਪੁਲਿਸ ਮੁਲਾਜਮਾਂ ਨੂੰ ਤਰੱਕੀਆਂ ਦਿੱਤੀਆਂ ਗਈਆਂ ਹਨ | ਪੰਜਾਬ ਪੁਲਿਸ ਨੇ 6 ਕਾਂਸਟੇਬਲਾਂ ਨੂੰ ਹੈਡ ਕਾਂਸਟੇਬਲ, 8 ਹੈਡ ਕਾਂਸਟੇਬਲਾਂ ਨੂੰ ਏ.ਐਸ.ਆਈ., 3 ਏ.ਐਸ.ਆਈਜ਼ ਨੂੰ ਸਬ ਇੰਸਪੈਕਟਰ ਅਤੇ 2 ਸਬ ਇੰਸਪੈਕਟਰਾਂ ਨੂੰ ਇੰਸਪੈਕਟ ਦਾ ਰੈਂਕ ਦਿੱਤਾ ਹੈ |

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>