Tuesday, April 2, 2013

ਪ੍ਰਾਪਰਟੀ ਟੈਕਸ ਲਗਾਉਣ ਿਖ਼ਲਾਫ਼ ਕਾਲੇ ਝੰਡੇ ਲੈ ਕੇ ਪ੍ਰਦਰਸ਼ਨ


ਪਟਿਆਲਾ/ਫ਼ਤਹਿਗੜ੍ਹ ਸਾਹਿਬ, 1 ਅਪ੍ਰੈਲ ( pp)-ਪਟਿਆਲਾ ਵਪਾਰ ਬਚਾਓ ਸੰਘਰਸ਼ ਕਮੇਟੀ ਦੇ ਸੱਦੇ 'ਤੇ ਪ੍ਰਾਪਰਟੀ ਟੈਕਸ ਦੇ ਵਿਰੋਧ ਵਿਚ ਵਪਾਰੀਆਂ ਵੱਲੋਂ ਲਾਹੋਰੀ ਗੇਟ ਤੋਂ ਇਕ ਸਕੂਟਰ ਰੈਲੀ ਕੱਢੀ | ਵਪਾਰੀਆਂ ਨੇ ਵੱਡੀ ਗਿਣਤੀ ਵਿਚ ਕਾਲੀਆਂ ਝੰਡੀਆਂ ਨਾਲ ਇਸ ਰੈਲੀ ਵਿਚ ਸ਼ਮੂਲੀਅਤ ਕੀਤੀ ਤੇ ਆਪਣੇ ਵਪਾਰਕ ਸਥਾਨਾਂ ਤੇ ਕਾਲੇ ਝੰਡੇ ਲਹਿਰਾਏ | ਇਸ ਮੌਕੇ ਸ਼ਹਿਰ ਦੇ ਕਈ ਭਾਗਾਂ ਵਿਚ ਵਪਾਰਕ ਇਕਾਈਆਂ ਦੀਆਂ ਬਣੀਆਂ ਐਸੋਸੀਏਸ਼ਨਾ ਵੱਲੋਂ ਵੀ ਰੈਲੀ ਦਾ ਸਵਾਗਤ ਕੀਤਾ ਗਿਆ | ਰਾਕੇਸ਼ ਗੁਪਤਾ ਜਿਨ੍ਹਾਂ ਵੱਲੋਂ ਇਸ ਰੈਲੀ ਦੀ ਅਗਵਾਈ ਕੀਤੀ ਗਈ, ਨੇ ਕਿਹਾ ਕਿ ਜੇ ਸਰਕਾਰ ਸਰਬਸੰਮਤੀ ਨਾਲ ਪ੍ਰਾਪਰਟੀ ਟੈਕਸ ਨਹੀਂ ਲਾਉਂਦੀ ਤਾਂ ਅਗਲੀ ਕਾਰਵਾਈ ਪਟਿਆਲਾ ਜ਼ਿਲ੍ਹਾ ਬੰਦ ਕਰਨ ਦੇ ਸੱਦੇ ਨਾਲ ਆਰੰਭੀ ਜਾਵੇਗੀ |
ਫਤਹਿਗੜ੍ਹ ਸਾਹਿਬ-ਪੰਜਾਬ ਸਰਕਾਰ ਵਲੋਂ ਸ਼ਹਿਰੀ ਜਾਇਦਾਦ ਉੱਪਰ ਵੱਡੇ ਪੱਧਰ 'ਤੇ ਲਗਾਏ ਟੈਕਸ ਦੇ ਵਿਰੋਧ ਵਿੱਚ ਅੱਜ ਸ਼ਹਿਰ ਦੀਆਂ ਵੱਖ-ਵੱਖ ਵਪਾਰਕ ਅਤੇ ਸਮਾਜਿਕ ਜਥੇਬੰਦੀਆਂ ਦੀ ਇੱਕ ਪ੍ਰਭਾਵਸ਼ਾਲੀ ਮੀਟਿੰਗ ਮਾਈ ਅਨੰਤੀ ਦੀ ਧਰਮਸ਼ਾਲਾ ਸਰਹਿੰਦ ਵਿਚ ਹੋਈ ਜਿਸ ਵਿਚ ਪੰਜਾਬ ਸਰਕਾਰ ਵਲੋਂ ਸ਼ਹਿਰੀ ਜਾਇਦਾਦ ਉੱਪਰ ਵੱਡੀ ਰਾਸ਼ੀ ਦੇ ਟੈਕਸ ਲਗਾਉਣ ਦੇ ਫ਼ੈਸਲੇ ਦੀ ਅਲੋਚਨਾ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਫ਼ਤਹਿਗੜ੍ਹ ਸਾਹਿਬ ਹਲਕੇ ਦੇ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਅਤੇ ਹਿਮਾਚਲ ਵਿਚ ਕੇਵਲ 1 ਰੁਪਏ ਦੀ ਰਾਸ਼ੀ ਮੁਤਾਬਿਕ ਇਹ ਟੈਕਸ ਲਗਾਇਆ ਗਿਆ ਹੈ ਜਦੋਂਕਿ ਪੰਜਾਬ ਸਰਕਾਰ ਨੇ ਗ਼ਰੀਬ ਲੋਕਾਂ ਦਾ ਕਚੂੰਬਰ ਕੱਢ ਦਿੱਤਾ ਹੈ ਅਤੇ ਇਸ ਨਾਲ ਪਹਿਲਾਂ ਹੀ ਤਬਾਹੀ ਕੰਢੇ ਪਹੁੰਚਿਆ ਪੰਜਾਬ ਦਾ ਉਦਯੋਗ ਮੁਕੰਮਲ ਰੂਪ ਵਿਚ ਤਬਾਹ ਹੋ ਜਾਵੇਗਾ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਬਣਾਏ ਇਸ ਕਾਲੇ ਕਾਨੂੰਨ ਨੂੰ ਵਾਪਸ ਕਰਵਾਉਣ ਲਈ ਸਾਨੂੰ ਸਿਆਸਤ ਤੋਂ ਉੱਪਰ ਉੱਠ ਕੇ ਮਹੱਲਾ ਪੱਧਰ 'ਤੇ ਕਮੇਟੀਆਂ ਦਾ ਗਠਨ ਕਰਕੇ ਸੜਕਾਂ 'ਤੇ ਆਉਣਾ ਚਾਹੀਦਾ ਹੈ | ਉਨ੍ਹਾਂ ਲੋਕਾਂ ਨੂੰ ਸਹਿਯੋਗ ਦਾ ਭਰੋਸਾ ਦਿੰਦਿਆਂ ਇਸ ਸੰਘਰਸ਼ ਵਿਚ ਲੋਕਾਂ ਦੇ ਚੁਣੇ ਹੋਏ ਸੇਵਾਦਾਰ ਵਜੋਂ ਆਪਣੀ ਤਨਖ਼ਾਹ ਦੀ ਰਾਸ਼ੀ ਵੀ ਦੇਣ ਦਾ ਭਰੋਸਾ ਦਿੱਤਾ | ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਲੈ ਕੇ ਕੋਈ ਸਿਆਸੀ ਰੋਟੀਆਂ ਨਹੀਂ ਸੇਕ ਰਹੇ ਸਗੋਂ ਲੋਕਾਂ ਵਲੋਂ ਹਲਕੇ ਵਿਚ ਕਾਮਯਾਬ ਕਰਕੇ ਭੇਜੇ ਨੁਮਾਇੰਦੇ ਵਜੋਂ ਆਪਣੀ ਸੇਵਾ ਨਿਭਾਉਂਦੇ ਹੋਏ ਹਰ ਕਿਸਮ ਦੇ ਸਹਿਯੋਗ ਤੋਂ ਪਿੱਛੇ ਨਹੀਂ ਹਟਣਗੇ | ਇਸ ਉਪਰੰਤ ਸ਼ਹਿਰ ਵਿਚ ਕਾਲੇ ਝੰਡੇ ਲੈ ਕੇ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ | ਇਸ ਮੌਕੇ ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਵਰਿੰਦਰ ਰਤਨ, ਪ੍ਰੇਮ ਚੰਦ ਬੱਤਰਾ, ਪਵਨ ਕੁਮਾਰ, ਮੋਹਿੰਦਰਪਾਲ ਗੁਪਤਾ, ਗੁਰਜੰਟ ਸਿੰਘ, ਸੁਰਿੰਦਰ ਕੁਮਾਰ, ਚਰਨਜੀਤ ਸਹਿਦੇਵ, ਰਵਿੰਦਰ ਪੁਰੀ, ਸੁਸ਼ੀਲ ਕੁਮਾਰ, ਬਲਵੰਤ ਸਿੰਘ, ਗੋਪਾਲ ਬਿੰਬਰਾਂ, ਅਸ਼ੋਕ ਗਿਰੀਧਰ, ਦਵਿੰਦਰ ਸਿੰਘ, ਸਾਮ ਲਾਲ, ਗੁਰਸ਼ਰਨ ਸਿੰਘ ਬਿੱਟੂ, ਗੁਰਮੁਖ ਸਿੰਘ ਅੱਤੇਵਾਲੀ, ਅੰਮ੍ਰਿਤਪਾਲ ਸਿੰਘ, ਰਾਜੂ ਅਰੋੜਾ, ਅਨੰਦ ਮੋਹਨ, ਗੁਰਸ਼ਰਨ ਰਾਏ ਬੌਬੀ ਕੌਂਸਲਰ, ਤਰਲੋਕ ਸਿੰਘ ਬਾਜਵਾ ਕੌਂਸਲਰ, ਸੁਰੇਸ਼ ਕੁਮਾਰ, ਅਨਿਲ ਕੁਮਾਰ ਐਡਵੋਕੇਟ, ਡਾ. ਸੋਹਲ, ਹਰਜੀਤ ਸਿੰਘ ਅਤੇ ਰਾਮ ਨਾਥ ਸ਼ਰਮਾ ਆਦਿ ਨੇ ਸੰਬੋਧਨ ਕੀਤਾ ਜਦੋਂਕਿ ਸਟੇਜ ਸਕੱਤਰ ਦਾ ਫ਼ਰਜ਼ ਸ੍ਰੀ ਗੁਰਸ਼ਰਨ ਸਿੰਘ ਬਿੱਟੂ ਨੇ ਨਿਭਾਇਆ।

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>