Thursday, April 4, 2013

ਆਮਦਨ ਕਰ ਡਿਪਟੀ ਕਮਿਸ਼ਨਰ ਤੇ ਸੀ.ਏ. 6 ਲੱਖ ਰਿਸ਼ਵਤ ਲੈਂਦੇ ਗਿ੍ਫ਼ਤਾਰ


 ਦੋਵੇਂ ਪਟਿਆਲਾ 'ਚ ਪੇਸ਼ ,8 ਤੱਕ ਪੁਲਿਸ ਰਿਮਾਂਡ, ਸੀ.ਬੀ.ਆਈ. ਵੱਲੋਂ ਲੁਧਿਆਣਾ ਤੇ ਜਲੰਧਰ 'ਚ ਛਾਪੇ , 67 ਲੱਖ ਰੁਪਏ ਤੋਂ ਵੱਧ ਬਰਾਮਦ
ਲੁਧਿਆਣਾ/ਜਲੰਧਰ/ਪਟਿਆਲਾ 3 ਅਪ੍ਰੈਲ ( pp)-ਸੀ. ਬੀ. ਆਈ. ਵੱਲੋਂ ਆਮਦਨ ਕਰ ਮਹਿਕਮੇ ਦੇ ਲੁਧਿਆਣਾ ਜ਼ੋਨ ਦੇ ਡਿਪਟੀ ਕਮਿਸ਼ਨਰ ਸ੍ਰੀ ਐਨ. ਕੇ. ਭੱਟਾਚਾਰੀਆ ਤੇ ਜਲੰਧਰ ਦੇ ਸੀ ਏ ਅਸ਼ਵਨੀ ਗੁਪਤਾ ਨੂੰ 6 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਗਿ੍ਫ਼ਤਾਰ ਕਰਨ ਤੋਂ ਬਾਅਦ ਅੱਜ ਇਕ ਵਿਸ਼ੇਸ਼ ਟੀਮ ਵੱਲੋਂ ਲੁਧਿਆਣਾ ਦੇ ਆਮਦਨ ਕਰ ਵਿਭਾਗ ਦੇ ਦਫ਼ਤਰ ਤੇ ਜਲੰਧਰ 'ਚ ਉਕਤ ਸੀ. ਏ. ਦੇ ਘਰ ਤੇ ਹੋਰਨਾਂ ਥਾਵਾਂ 'ਤੇ ਛਾਪੇ ਮਾਰੇ ਗਏ ਜਿਸ ਦੌਰਾਨ ਜਲੰਧਰ ਤੋਂ ਉਕਤ ਸੀ. ਏ. ਦੇ ਘਰੋਂ 67.50 ਲੱਖ ਦੀ ਨਕਦੀ ਤੇ ਹੋਰ ਦਸਤਾਵੇਜ਼ ਬਰਾਮਦ ਕੀਤੇ ਗਏ ਹਨ | ਇਸੇ ਦੌਰਾਨ ਦੋਹਾਂ ਨੂੰ ਅੱਜ ਪਟਿਆਲਾ ਵਿਚ ਸੀ. ਬੀ. ਆਈ ਦੀ ਵਿਸ਼ੇਸ਼ ਅਦਾਲਤ ਵਿਚ ਪੇਸ਼ ਕੀਤਾ ਜਿਥੇ ਉਨ੍ਹਾਂ ਨੂੰ 8 ਅਪ੍ਰੈਲ ਤੱਕ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ |
ਲੁਧਿਆਣਾ 'ਚ ਛਾਪਾ
ਲੁਧਿਆਣਾ ਵਿਚ ਸੀ ਬੀ ਆਈ ਦੀ ਵਿਸ਼ੇਸ਼ ਟੀਮ ਨੇ ਵਿਭਾਗ ਦੇ ਦਫਤਰ ਵਿਚ ਰਿਕਾਰਡ ਦੀ ਚੈਕਿੰਗ ਕੀਤੀ ਗਈ ਜੋ ਦੇਰ ਸ਼ਾਮ ਤੱਕ ਜਾਰੀ ਰਹੀ | ਸੀ. ਬੀ. ਆਈ ਦੀ ਇਕ ਵਿਸ਼ੇਸ਼ ਟੀਮ ਅੱਜ ਦੁਪਹਿਰ 2 ਵਜੇ ਦੇ ਕਰੀਬ ਦੰਡੀ ਸੁਆਮੀ ਚੌਕ ਸਥਿਤ ਆਮਦਨ ਕਰ ਵਿਭਾਗ ਦੇ ਦਫ਼ਤਰ ਪਹੁੰਚੀ |
ਟੀਮ ਵਿਚ 5 ਮੈਂਬਰ ਸਨ | ਅਧਿਕਾਰੀਆਂ ਵੱਲੋਂ ਦਫ਼ਤਰ ਦੇ ਰਿਕਾਰਡ ਦੀ ਚੈਕਿੰਗ ਕੀਤੀ ਗਈ ਅਤੇ ਕੁੱਝ ਰਿਕਾਰਡ ਕਬਜ਼ੇ ਵਿਚ ਲਿਆ ਗਿਆ ਹੈ |
ਜਲੰਧਰ ਵਿਚ ਛਾਪਾ
ਅੱਜ ਤੜਕਸਾਰ ਸੀ. ਬੀ. ਆਈ. ਦੀ ਟੀਮ ਨੇ ਗਰੀਨ ਪਾਰਕ ਸਥਿਤ ਇਕ ਨਾਮੀ ਸੀ. ਏ. ਤੇ ਸਟੇਟ ਬੈਂਕ ਆਫ਼ ਪਟਿਆਲਾ ਦੇ ਇਕ ਸਾਬਕਾ ਡਾਇਰੈਕਟਰ ਅਤੇ ਆਡਿਟ ਕਮੇਟੀ ਦੇ ਚੇਅਰਮੈਨ ਡਾ: ਅਸ਼ਵਨੀ ਗੁਪਤਾ ਦੇ ਘਰ ਤੇ ਦਫ਼ਤਰ ਛਾਪਾ ਮਾਰਿਆ | ਟੀਮ ਨੂੰ ਛਾਪੇ ਦੌਰਾਨ ਕਈ ਦਸਤਾਵੇਜ਼ ਮਿਲੇ ਹਨ ਜਿਨ੍ਹਾਂ ਨੂੰ ਉਸ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ | ਦੱਸਿਆ ਜਾਂਦਾ ਹੈ ਕਿ ਸੀ.ਬੀ.ਆਈ. ਟੀਮ ਨੇ ਅਸ਼ਵਨੀ ਗੁਪਤਾ ਦੇ ਘਰ ਤੋਂ ਕੰਪਿਊਟਰ ਰਿਕਾਰਡ ਤੇ ਹੋਰ ਦਸਤਾਵੇਜ਼ ਵੀ ਆਪਣੇ ਕਬਜ਼ੇ ਵਿਚ ਲੈ ਲਏ ਹਨ |
ਪਟਿਆਲਾ ਵਿਚ ਪੇਸ਼
ਆਮਦਨ ਕਰ ਵਿਭਾਗ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਟੀ.ਕੇ. ਭੱਟਾਚਾਰੀਆ ਅਤੇ ਜਲੰਧਰ ਦੇ ਚਾਰਟਰਡ ਅਕਾਊਾਟੈਂਟ ਅਸ਼ਵਨੀ ਕੁਮਾਰ ਗੁਪਤਾ ਨੂੰ ਅੱਜ ਇਥੇ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਇਨ੍ਹਾਂ ਦੋਵਾਂ ਨੂੰ 8 ਅਪ੍ਰੈਲ ਤੱਕ ਲਈ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ ਹੈ | ਸੀ.ਬੀ.ਆਈ. ਨੇ ਅਦਾਲਤ ਤੋਂ ਮੰਗ ਕੀਤੀ ਕਿ ਇਹ ਪ੍ਰਭਾਵਸ਼ਾਲੀ ਹਨ ਅਤੇ ਇਨ੍ਹਾਂ ਤੋਂ ਹੋਰ ਡੂੰਘੀ ਪੁੱਛਗਿੱਛ ਕਰਨੀ ਹੈ, ਇਸ ਲਈ ਇਨ੍ਹਾਂ ਦਾ 6 ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਜਾਵੇ, ਕਿਉਂਕਿ ਭੱਟਾਚਾਰੀਆ ਦੇ ਪੱਛਮੀ ਬੰਗਾਲ ਦੇ ਸਿੰਗੂਰ ਵਿਚਲੇ ਬੈਂਕ ਲਾਕਰਾਂ ਬਾਰੇ ਪਤਾ ਕਰਨਾ ਹੈ ਅਤੇ ਅਸ਼ਵਨੀ ਕੁਮਾਰ ਗੁਪਤਾ ਤੋਂ ਹੋਰ ਪੁੱਛਣਾ ਹੈ ਕਿ ਉਹ ਆਮਦਨ ਕਰ ਵਿਭਾਗ ਦੇ ਹੋਰ ਕਿਹੜੇ ਕਿਹੜੇ ਅਧਿਕਾਰੀਆਂ ਲਈ ਕੰਮ ਕਰਦਾ ਹੈ |
ਕੀ ਸੀ ਮਾਮਲਾ
ਸੀ. ਬੀ. ਆਈ. ਟੀਮ ਨੇ ਅਦਾਲਤ ਨੂੰ ਦੱਸਿਆ ਕਿ ਓਏਸਿਸ ਗਰੁੱਪ ਆਫ਼ ਕੰਪਨੀਜ਼ ਦੇ ਡਾਇਰੈਕਟਰ ਸਤੀਸ਼ ਸੂਦ ਨੇ ਸ਼ਿਕਾਇਤ ਕੀਤੀ ਸੀ ਕਿ ਆਮਦਨ ਕਰ ਵਿਭਾਗ ਲੁਧਿਆਣਾ ਨੇ ਉਨ੍ਹਾਂ ਦੇ ਦਫ਼ਤਰ ਅਤੇ ਇੰਦੌਰ ਸਥਿਤ ਰਿਹਾਇਸ਼ 'ਤੇ ਛਾਪਾਮਾਰੀ ਕੀਤੀ ਸੀ ਅਤੇ ਇਵੇਂ ਹੀ ਸ਼ਿਕਾਇਤਕਰਤਾ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੀਆਂ 2005-2006 ਤੋਂ 2011-2012 ਦੌਰਾਨ ਦੀਆਂ ਆਮਦਨ ਕਰ ਰਿਟਰਨਾਂ ਮੁੜ ਪੜਤਾਲ ਲਈ ਆਮਦਨ ਕਰ ਦਫ਼ਤਰ ਲੁਧਿਆਣਾ ਨੂੰ ਤਬਦੀਲ ਕੀਤੀਆਂ ਸੀ | ਮਾਰਚ 2013 ਵਿਚ ਟੀ.ਕੇ. ਭੱਟਾਚਾਰੀਆ ਡਿਪਟੀ ਕਮਿਸ਼ਨਰ ਆਮਦਨ ਕਰ ਵਿਭਾਗ ਲੁਧਿਆਣਾ ਨੇ ਸ਼ਿਕਾਇਤਕਰਤਾ ਨਾਲ ਟੈਲੀਫ਼ੋਨ 'ਤੇ ਸੰਪਰਕ ਕਰ ਕੇ ਰਿਟਰਨਾਂ ਦੇ ਮੁੜ ਪੜਤਾਲ ਦੇ ਸਬੰਧ ਵਿਚ ਜਲੰਧਰ ਵਿਚ ਮਿਲਣ ਲਈ ਬੁਲਾਇਆ ਅਤੇ 17 ਮਾਰਚ ਨੂੰ ਸ਼ਿਕਾਇਤਕਰਤਾ ਜਲੰਧਰ ਵਿਚ ਭੱਟਾਚਾਰੀਆ ਨੂੰ ਮਿਲਿਆ ਤਾਂ ਉਸ ਨੇ ਘੱਟ ਟੈਕਸ ਲਾਉਣ ਲਈ 10 ਲੱਖ ਰੁਪਏ ਦੀ ਮੰਗ ਕੀਤੀ | ਸ਼ਿਕਾਇਤਕਰਤਾ ਅਨੁਸਾਰ ਉਸ 'ਤੇ 35 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਅਤੇ 30 ਮਾਰਚ ਨੂੰ ਭੱਟਾਚਾਰੀਆ ਨੇ ਲੁਧਿਆਣਾ ਦਫ਼ਤਰ ਵਿਚ ਮੁੜ ਮੰਗ ਕੀਤੀ ਕਿ ਉਸ 'ਤੇ ਜੁਰਮਾਨਾ ਘੱਟ ਲਾਉਣ ਵਿਚ ਮਦਦ ਕਰਨ ਬਦਲੇ 10 ਲੱਖ ਰੁਪਏ ਰਿਸ਼ਵਤ ਦੇਵੇ | ਵਾਰ-ਵਾਰ ਬੇਨਤੀਆਂ ਕਰਨ 'ਤੇ ਸੌਦਾ 6 ਲੱਖ ਰੁਪਏ ਵਿਚ ਨਿੱਬੜਿਆ ਅਤੇ ਸ਼ਿਕਾਇਤਕਰਤਾ ਨੂੰ 6 ਲੱਖ ਰੁਪਏ ਲੈ ਕੇ 2 ਅਪ੍ਰੈਲ ਨੂੰ ਜਲੰਧਰ ਵਿਖੇ ਮਿਲਣ ਦਾ ਸੱਦਾ ਦਿੱਤਾ |
ਕਿਵੇਂ ਕੀਤਾ ਗਿ੍ਫਤਾਰ
ਸੀ.ਬੀ.ਆਈ. ਅਨੁਸਾਰ ਇਸ ਮਾਮਲੇ ਵਿਚ ਅਧੀਨ ਧਾਰਾ 7 ਪੀ.ਸੀ. ਐਕਟ, 1988 ਤਹਿਤ ਟੀ.ਕੇ. ਭੱਟਾਚਾਰੀਆ ਵਿਰੁੱਧ ਕੇਸ ਕਰਨ ਪਿੱਛੋਂ ਉਸ ਦੇ ਘਰ ਨੇੜੇ ਜਾਲ ਵਿਛਾਇਆ | ਭੱਟਾਚਾਰੀਆ ਉਨ੍ਹਾਂ ਨੂੰ ਅਸ਼ਵਨੀ ਕੁਮਾਰ ਗੁਪਤਾ ਚਾਰਟਰਡ ਅਕਾੳਾੂਟੈਂਟ ਗਰੀਨ ਪਾਰਕ ਜਲੰਧਰ ਕੋਲ ਲੈ ਗਿਆ ਉਸ ਦੇ ਘਰ ਬਾਹਰ ਭੱਟਾਚਾਰੀਆ ਦੇ ਇਸ਼ਾਰੇ ਤੇ ਸ਼ਿਕਾਇਤਕਰਤਾ ਨੇ ਰਿਸ਼ਵਤ ਦੀ 6 ਲੱਖ ਰੁਪਏ ਦੀ ਰਕਮ ਅਸ਼ਵਨੀ ਕੁਮਾਰ ਦੇ ਸਪੁਰਦ ਕੀਤੀ | ਸੀ. ਬੀ. ਆਈ ਨੇ ਦੋਵਾਂ ਭੱਟਾਚਾਰੀਆ ਅਤੇ ਅਸ਼ਵਨੀ ਕੁਮਾਰ ਗੁਪਤਾ ਨੂੰ 6 ਲੱਖ ਰੁਪਏ ਦੀ ਰਿਸ਼ਵਤ ਦੀ ਰਕਮ ਸਮੇਤ ਗਿ੍ਫ਼ਤਾਰ ਕਰ ਲਿਆ | ਅਸ਼ਵਨੀ ਕੁਮਾਰ ਗੁਪਤਾ ਦੀ ਰਿਹਾਇਸ਼ ਤੋਂ ਸੀ. ਬੀ. ਆਈ ਨੇ 67.50 ਲੱਖ ਰੁਪਏ ਬਰਾਮਦ ਕੀਤੇ | ਸੀ. ਬੀ. ਆਈ ਅਨੁਸਾਰ ਦੋਵੇਂ ਇਸ ਭਾਰੀ ਰਕਮ ਬਾਰੇ ਕੁਝ ਵੀ ਨਹੀਂ ਦਸ ਸਕੇ | ਸੀ. ਬੀ. ਆਈ. ਨੇ ਅਦਾਲਤ ਨੂੰ ਦੱਸਿਆ ਕਿ ਲੱਗਦਾ ਹੈ ਕਿ ਅਸ਼ਵਨੀ ਕੁਮਾਰ ਜਿਸ ਨੇ ਇਹ ਰਿਸ਼ਵਤ ਵਾਲੀ ਰਕਮ ਫੜੀ, ਸਹੀ ਤੱਥਾਂ ਬਾਰੇ ਜਾਣਕਾਰੀ ਨਹੀਂ ਦੇ ਰਿਹਾ | ਇਸ ਲਈ ਦੋਵਾਂ ਦੇ ਪੁਲਿਸ ਰਿਮਾਂਡ ਦੀ ਲੋੜ ਹੈ ਤਾਂ ਕਿ ਇਸ ਰਕਮ ਦੇ ਸਰੋਤਾਂ ਬਾਰੇ ਪਤਾ ਲਾਇਆ ਜਾ ਸਕੇ | ਇਹ ਵੀ ਦੱਸਿਆ ਕਿ ਭੱਟਾਚਾਰੀਆ ਦੇ ਘਰ ਦੀ ਛਾਣਬੀਣ ਤੋਂ ਬੈਂਕ ਲਾਕਰ ਦੀਆਂ ਚਾਬੀਆਂ ਮਿਲੀਆਂ ਹਨ ਜਿਹੜਾ ਉਸ ਤੇ ਉਸ ਦੀ ਪਤਨੀ ਦੇ ਨਾਂਅ 'ਤੇ ਸਿੰਗੂਰ ਵਿਚ ਚੱਲਦਾ ਹੈ | ਇਵੇਂ ਹੀ ਅਸ਼ਵਨੀ ਕੁਮਾਰ ਗੁਪਤਾ ਦੇ ਘਰੋਂ ਵੀ ਐੱਸ.ਬੀ.ਓ.ਪੀ. ਜਲੰਧਰ ਦੇ ਦੋ ਲਾਕਰਾਂ ਦੀਆਂ ਚਾਬੀਆਂ ਮਿਲੀਆਂ ਹਨ | ਜਿਨ੍ਹਾਂ ਵਿਚ ਪਏ ਸਾਮਾਨ ਬਾਰੇ ਦੋਵੇਂ ਕੁੱਝ ਸਪਸ਼ਟ ਨਹੀਂ ਦਸ ਰਹੇ |

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>