ਆਰ ਐਸ. ਐਸ. ਅਤੇ ਭਾਜਪਾ ਆਗੂਆਂ ਵੱਲੋਂ ਗਿਣੀ ਮਿਥੀ ਸਾਜਿਸ਼ ਅਧੀਨ ਦੋ ਪੱਤਰਕਾਰਾਂ ਦੀ ਗੰਭੀਰ ਕੁੱਟਮਾਰ
ਪੁਲਸ ਨੇ ਸਾਰੇ ਹਮਲਾਵਰਾਂ ’ਤੇ ਇਰਾਦਾ ਕਤਲ ਦਾ ਮੁਕੱਦਮਾ ਦਰਜ ਕੀਤਾ
ਬਰਨਾਲਾ, 25 ਅਪ੍ਰੈਲ ( pp) : ਆਰ. ਆਰ . ਐਸ. ਅਤੇ ਭਾਜਪਾ ਦੇ ਕੁਝ
ਸਥਾਨਿਕ ਆਗੂਆਂ ਵੱਲੋਂ ਪ੍ਰੈਸ ਦੀ ਆਜ਼ਾਦੀ ’ਤੇ ਸਿੱਧਾ ਹਮਲਾ ਕਰਦਿਆਂ ਇੱਕ ਹਿੰਦੀ ਅਖਬਾਰ
ਦੇ ਦੋ ਪੱਤਰਕਾਰਾਂ ਨੂੰ ਇੱਕ ਸ਼ਾਜਿਸ਼ ਅਧੀਨ ਬੁਲਾਕੇ ਮਾਰ ਦੇਣ ਦੀ ਨੀਯਤ ਨਾਲ ਕ੍ਰੁੱਟਮਾਰ
ਕਰਨ ਉਪਰੰਤ ਗੰਭੀਰ ਜਖਮੀ ਕਰਕੇ ਇੱਕ ਦੁਕਾਨ ਵਿੱਚ ਬੰਦ ਕਰ ਲੈਣ ਦਾ ਸਮਾਚਾਰ ਹੈ। ਪ੍ਰਾਪਤ
ਹੋਈ ਜਾਣਕਾਰੀ ਅਨੁਸਾਰ ਦੈਨਿਕ ਭਾਸਕਰ ਦੇ ਪੱਤਰਕਾਰ ਜਤਿੰਦਰ ਦਿਓਗਣ ਅਤੇ ਹਿਮਾਂਸੂ ਦੂਆ
ਵੱਲੋਂ ਪਿਛਲੇ ਦਿਨੀਂ ਪੰਜਾਬ ਐਗਰੋ ਦੇ ਇੰਸਪੈਕਟਰ ਰਾਮ ਕੁਮਾਰ ਬਿਆਸ ‘ਜੋ ਕਿ ਆਰ. ਐਸ.
ਐਸ. ਬਰਨਾਲਾ ਦਾ ਸੰਚਾਲਕ ਵੀ ਹੈ, ਵੱਲੋਂ ਕਣਕ ਦੀ ਖਰੀਦ ਵਿੱਚ ਕੀਤੇ ਜਾ ਰਹੇ ਘਪਲੇ
ਸਬੰਧੀ ਕੋਈ ਖਬਰ ਪ੍ਰਕਾਸ਼ਿਤ ਕੀਤੀ ਸੀ, ਜਿਸ ਖਬਰ ਨੂੰ ਲੈ ਕੇ ਪੰਜਾਬ ਐਗਰੋ ਵੱਲੋਂ ਜਾਂਚ
ਸੁਰੂ ਕਰ ਦਿੱਤੀ ਗਈ ਹੈ। ਇਸ ਤੋਂ ਘਬਰਾਏ ਹੋਏ ਰਾਮ ਕੁਮਾਰ ਬਿਆਸ ਵੱਲੋਂ ਹੋਰ ਖਬਰਾਂ ਨਾ
ਲੱਗਣ ਸਬੰਧੀ ਦਬਾਅ ਬਣਾਉਣ ਲਈ ਪਹਿਲਾਂ ਤਾਂ ਕਾਨੂੰਨੀ ਨੋਟਿਸ ਦੇਣ ਅਤੇ ਫੇਰ ਭਾਜਪਾ ਦੇ
ਆਗੂਆਂ ਰਾਹੀਂ ਉਕਤ ਪੱਤਰਕਾਰਾਂ ਨਾਲ ਸੁਲਾਹ ਸਫਾਈ ਕਰਨ ਸਬੰਧੀ ਚਲਾਈ ਗਈ ਗੱਲਬਾਤ ਸਿਰੇ
ਨਾ ਚੜਦੀ ਦੇਖਕੇ ਇੱਕ ਗਿਣੀ ਮਿਥੀ ਸਾਜਿਸ਼ ਅਧੀਨ ਇਸ ਘਟਨਾ ਨੂੰ ਅੰਜਾਮ ਦੇ ਦਿੱਤਾ ਗਿਆ।ਸਥਾਨਿਕ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਇਸ ਘਟਨਾ ਵਿੱਚ ਗੰਭੀਰ ਜਖਮੀ ਹੋਏ ਪੱਤਰਕਾਰ ਜਤਿੰਦਰ ਦਿਉਗਣ ਅਤੇ ਹਿਮਾਂਸੂ ਵੱਲੋਂ ਪੁਲਸ ਕੋਲ ਕੀਤੀ ਸ਼ਿਕਾਇਤ ਦੇ ਅਧਾਰ ’ਤੇ ਬਿਆਨ ਦਰਜ ਕਰਵਾਏ ਗਏ ਹਨ ਕਿ ਬੀਤੀ ਸ਼ਾਮ ਜਦੋਂ ਉਹ ਆਪਣੇ ਅਖਬਾਰ ਦੇ ਸਥਾਨਿਕ ਦਫਤਰ ਵਿੱਚ ਬੈਠੇ ਕੰਮ ਕਰੇ ਰਹੇ ਸਨ ਤਾਂ ਭਾਜਪਾ ਦਾ ਜ਼ਿਲ•ਾ ਪ੍ਰਧਾਨ ਗੁਰਮੀਤ ਬਾਵਾ ਹੰਡਿਆਇਆ ਨੇ ਵਾਰ-ਵਾਰ ਫੋਨ ਕਰਕੇ ਕਿਹਾ ਕਿ ਤੁਸੀਂ ਆੜਤੀਆ ਐਸੋਸੀਏਸ਼ਨ ਬਰਨਾਲਾ ਦੇ ਸੈਕਟਰੀ ਅਤੇ ਭਾਜਪਾ ਆਗੂ ਪ੍ਰਵੀਨ ਬਾਂਸਲ ਦੀ ਦੁਕਾਨ ਨੰਬਰ 54 ’ਤੇ ਸਥਾਨਿਕ ਅਨਾਜ ਮੰਡੀ ਵਿੱਚ ਆ ਜਾਓ, ਉਥੇ ਰਾਮ ਕੁਮਾਰ ਬਿਆਸ ਨੇ ਤੁਹਾਡੇ ਨਾਲ ਬੈਠਕੇ ਗੱਲਬਾਤ ਕਰਨੀ ਹੈ। ਇਸੇ ਦੌਰਾਨ ਆਰ. ਐਸ. ਐਸ. ਦੇ ਇੱਕ ਆਹੁਦੇਦਾਰ ਜੁਨਿੰਦਰ ਜੋਸ਼ੀ ਨੇ ਵੀ ਫੋਨ ’ਤੇ ਤਸੱਲੀ ਦਿੱਤੀ ਕਿ ਤੁਸੀਂ ਆ ਜਾਓ, ਮੈਂ ਵੀ ਉਥੇ ਚਲਦਾ ਹਾਂ। ਪੀੜ•ਤ ਪੱਤਰਕਾਰਾਂ ਨੇ ਦੱਸਿਆ ਕਿ ਅਸੀਂ ਇਹਨਾਂ ਆਗੂਆਂ ਦੀਆਂ ਗੱਲਾਂ ’ਤੇ ਵਿਸਵਾਸ਼ ਕਰਕੇ ਸ਼ਾਮ ਦੇ ਸਾਢੇ ਕੁ ਸੱਤ ਵਜੇ ਉਕਤ ਦੁਕਾਨ ’ਤੇ ਚਲੇ ਗਏ। ਇਸ ਦੁਕਾਨ ’ਤੇ ਰਾਮ ਕੁਮਾਰ ਬਿਆਸ, ਭਾਜਪਾ ਆਗੂ ਧੀਰਜ ਕੁਮਾਰ ਦੱਧਾਹੂਰ, ਜ਼ਿਲ•ਾ ਪ੍ਰਧਾਨ ਗੁਰਮੀਤ ਬਾਵਾ, ਦੁਕਾਨ ਦੇ ਮਾਲਕ ਪ੍ਰਵੀਨ ਕੁਮਾਰ ਬਾਂਸਲ ਦਾ ਲੜਕਾ ਮੋਹਿਤ ਬਾਂਸਲ ਬੈਠੇ ਸਨ। ਉਹਨਾਂ ਦੱਸਿਆ ਕਿ ਸਾਡੇ ਜਾਣ ਤੋਂ ਬਾਅਦ ਪਹਿਲਾਂ ਤਾਂ ਇਹਨਾਂ ਨੇ ਸਾਡੇ ਨਾਲ ਪ੍ਰ੍ਰਕਾਸਿਤ ਹੋਈਆਂ ਖਬਰਾਂ ਸਬੰਧੀ ਕੁਝ ਗੱਲਬਾਤ ਕੀਤੀ ਅਤੇ ਫੇਰ ਰਾਮ ਕੁਮਾਰ ਬਿਆਸ ਨੇ ਗੁਰਮੀਤ ਬਾਵਾ ਅਤੇ ਮੋਹਿਤ ਬਾਂਸਲ ਨੂੰ ਇੱਕ ਗਿਣੀ ਮਿਥੀ ਸਾਜਿਸ਼ ਅਧੀਨ ਬਣਾਏ ਕੋਡ ਵਰਡ ਰਾਹੀਂ ‘ਦਹੀਂ ਭੱਲੇ ਲਿਆਓ’ ਕਹਿ ਕੇ ਬਾਹਰ ਭੇਜ ਦਿੱਤਾ ਅਤੇ ਬਾਅਦ ਵਿੱਚ ਰਾਮ ਕੁਮਾਰ ਬਿਆਸ ਨੇ ਸਾਡੇ ਵੱਲ ਆਪਣਾ ਪਿਸਤੌਲ ਲਾਕੇ ਉਹਨਾਂ ਨੂੰ ਆਵਾਜਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਤਾਂ ਇਸ ’ਤੇ ਉਹ ਬਾਹਰੋਂ ਆਪਣੇ ਨਾਲ ਦਸ ਪੰਦਰਾਂ ਹੋਰ ਬੰਦੇ ਲੈ ਕੇ ਦੁਕਾਨ ਵਿੱਚ ਆ ਗਏ, ਜਿਹਨਾਂ ਕੋਲ ਡਾਂਗਾਂ ਸੋਟੀਆਂ ਅਤੇ ਹੋਰ ਮਾਰੂ ਹਥਿਆਰ ਫੜੇ ਹੋਏ ਸਨ। ਉਹ ਆਉਂਦਿਆਂ ਹੀ ‘ਜਾਨੋਂ ਮਾਰ ਦਿੳ-ਜਾਨੋਂ ਮਾਰ ਦਿਓ’ ਕਹਿਕੇ ਸਾਡੇ ਉਤੇ ਟੁੱਟ ਪਏ। ਰਾਮ ਕੁਮਾਰ ਬਿਆਸ ਸਮੇਤ ਦੁਕਾਨ ਅੰਦਰ ਆਏ ਸਾਰੇ ਵਿਅਕਤੀਆਂ ਨੇ ਸਾਡੀ ਬੁਰੀ ਤਰਾਂ ਕੁੱਟਮਾਰ ਕਰਨ ਤੋਂ ਬਾਅਦ ਸਾਡੇ ਹੱਥ ਪੈਰ ਬੰਨ ਕੇ ਸਾਨੂੰ ਸੁੱਟ ਦਿੱਤਾ ਅਤੇ ਸਾਡੀਆਂ ਜੇਬਾਂ ਵਿੱਚੋਂ ਕੱਢਕੇ ਤਿੰਨ ਮੋਬਾਇਲ ਫੋਨ ਤੋੜ ਦਿੱਤੇ ਅਤੇ ਸਾਡੀਆਂ ਜੇਬਾਂ ’ਚੋਂ ਨਕਦੀ ਅਤੇ ਹੋਰ ਸਮਾਨ ਵੀ ਕੱਢ ਲਿਆ। ਇਸ ਉਪਰੰਤ ਜਦੋਂ ਅਸੀਂ ਕੁਟਮਾਰ ਨਾਲ ਨਿਢਾਲ ਹੋ ਕੇ ਡਿੱਗ ਪਏ ਤਾਂ ਰਾਮ ਕੁਮਾਰ ਨੇ ਹਮਲਾਵਰਾਂ ਨੂੰ ਕਿਹਾ ਕਿ ‘ਇਹ ਰਾਤ ਬਾਰਾਂ ਵਜੇ ਤੱਕ ਮਰ ਜਾਣਗੇ, ਫੇਰ ਇਹਨਾਂ ਦੀਆਂ ਲਾਸਾਂ ਨੂੰ ਨਹਿਰ ਵਿੱਚ ਸੁਟ ਆਇਓ’ ਏਨਾਂ ਆਖ ਕੇ ਉਹ ਸਾਨੂੰ ਦੁਕਾਨ ਅੰਦਰ ਹੀ ਬੰਦ ਕਰਕੇ ਬਾਹਰੋਂ ਸਟਰ ਸੁੱਟ ਕੇ ਚਲੇ ਗਏ। ਇਹਨਾਂ ਪੱਤਰਕਾਰਾਂ ਨੇ ਦੱਸਿਆ ਕਿ ਜਦੋਂ ਉਹ ਚਲੇ ਗਏ ਤਾਂ ਉਹਨਾਂ ਨੇ ਦੇਖਿਆ ਕਿ ਸਾਡੀ ਚੰਗੀ ਕਿਸਮਤ ਨੂੰ ਇੱਕ ਮੋਬਾਇਲ ਫੋਨ ਹਿਮਾਂਸੂ ਦੂਆ ਦੀ ਪੈਂਟ ਜੇਬ ਵਿੱਚ ਬਚ ਗਿਆ ਹੈ, ਇਸ ’ਤੇ ਜਤਿੰਦਰ ਦਿਓਗਣ ਵੱਲੋਂ ਆਪਣੇ ਦੰਦਾਂ ਨਾਲ ਹਿਮਾਂਸੂ ਦੂਆ ਦੇ ਹੱਥਾਂ ’ਤੇ ਬੰਨੀ ਰੱਸੀ ਖੋਲੀ ਗਈ ਅਤੇ ਹਿਮਾਂਸੂ ਦੂਆ ਨੇ ਆਪਣੇ ਮੋਬਾਇਲ ਫੋਨ 98149-37537 ਤੋਂ ਐਸ. ਐਸ. ਪੀ. ਬਰਨਾਲਾ ਸ਼੍ਰੀ ਸੁਨੇਹਦੀਪ ਸ਼ਰਮਾ ਨੂੰ ਉਹਨਾਂ ਦੇ ਮੋਬਾਇਲ ਫੋਨ 95929-14703 ’ਤੇ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ, ਜਿਸ ’ਤੇ ਐਸ. ਐਸ. ਪੀ ਵੱਲੋਂ ਭੇਜੇ ਗਏ ਐਸ. ਐਚ. ਓ ਕੋਤਵਾਲੀ ਸਤੀਸ ਕੁਮਾਰ ਨੇ ਸਟਰ ਖੁਲਵਾ ਕੇ ਉਹਨਾਂ ਨੂੰ ਦੁਕਾਨ ਅੰਦਰੋਂ ਤਲਾਸ ਕੀਤਾ ਅਤੇ ਉਹਨਾਂ ਦੇ ਹੱਥ ਪੈਰ ਖੋਲ ਕੇ ਬਾਹਰ ਕੱਢਿਆ ਅਤੇ ਥਾਣਾ ਕੋਤਵਾਲੀ ਲਿਆਂਦਾ। ਇਸ ਦੌਰਾਨ ਪ੍ਰੋਗਰੈਸਿਵ ਪ੍ਰੈਸ ਕੱਲਬ ਦੇ ਸਾਬਕਾ ਪ੍ਰਧਾਨ ਰਾਜਮਹਿੰਦਰ ਵੀ ਉਥੇ ਪੁਹੰਚ ਗਏ ਅਤੇ ਉਹਨਾਂ ਨੇ ਥਾਣਾ ਮੁੱਖੀ ਸਮੇਤ ਆਕੇ ਉਹਨਾਂ ਨੂੰ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਹੈ। ਦੂਸਰੇ ਪਾਸੇ ਪਤਾ ਲੱਗਿਆ ਹੈ ਕਿ ਇਹਨਾਂ ਪੱਤਰਕਾਰਾਂ ਦੀ ਕੁੱਟਮਾਰ ਕਰਨ ਤੋਂ ਬਾਅਦ ਰਾਮ ਕੁਮਾਰ ਬਿਆਸ ਖੁਦ ਵੀ ਸਿਵਲ ਹਸਪਤਾਲ ਵਿੱਚ ਆ ਕੇ ਦਾਖਲ ਹੋ ਗਿਆ। ਬਰਨਾਲਾ ਪੁਲਸ ਵੱਲੋਂ ਇਹਨਾਂ ਪੱਤਰਕਾਰਾਂ ਵੱਲੋਂ ਦਿੱਤੇ ਗਏ ਬਿਆਨਾਂ ਦੇ ਅਧਾਰ ’ਤੇ ਐਫ. ਆਈ. ਆਰ. ਨੰਬਰ 82 ਮਿਤੀ 25 ਅਪ੍ਰੈਲ 2013, ਤਹਿਤ ਧਾਰਾ 307, 342, 323, 506, 148, 149, 120 ਬੀ, ਆਈ. ਪੀ. ਸੀ. ਅਧੀਨ ਆਰ. ਐਸ. ਐਸ. ਆਗੂ ਰਾਮ ਕੁਮਾਰ ਬਿਆਸ, ਭਾਜਪਾ ਦੇ ਜ਼ਿਲ•ਾ ਪ੍ਰਧਾਨ ਗੁਰਮੀਤ ਹੰਡਿਆਇਆ, ਆਰ ਐਸ. ਐਸ. ਆਗੂ ਜਨਿੰਦਰ ਜੋਸ਼ੀ, ਭਾਜਪਾ ਦੇ ਸਾਬਕਾ ਜ਼ਿਲ•ਾ ਪ੍ਰਧਾਨ ਧੀਰਜ ਕੁਮਾਰ ਦੱਧਾਹੂਰੀਆ, ਭਾਜਪਾ ਅੰਮ੍ਰਿਤਸਰ ਦੇ ਪ੍ਰਭਾਰੀ ਨੀਰਜ ਜਿੰਦਲ, ਦੀਪਕ ਰਾਏ, ਮੋਹਿਤ ਬਾਂਸਲ ਅਤੇ ਕੁਝ ਹੋਰ ਅਣਪਛਾਤਿਆਂ ਦੇ ਬਰ-ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।