| ਲਾਲ ਬੱਤੀ ਦੀ ਮਨਜ਼ੂਰੀ ਵਾਲੇ ਪੁਰਾਣੇ ਸਟਿੱਕਰ ਵਾਪਸ ਲਏ ਇੰਸਪੈਕਟਰ ਜਨਰਲ ਆਫ ਪੁਲਿਸ ਟ੍ਰੈਫਿਕ ਜਾਰੀ ਕਰਨਗੇ ਨਵੇਂ ਸਟਿੱਕਰ ਚੰਡੀਗੜ੍ਹ, 7 ਜੂਨ : ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਲੋਂ ਜਾਰੀ ਹਦਾਇਤਾਂ ਪਿੱਛੋਂ ਵਾਹਨਾਂ ਤੇ ਲਾਲ ਬੱਤੀ ਲਾਉਣ ਜਾਣ ਸਬੰਧੀ ਨਵ�ਾਂ ਨੋਟੀਫੀਕੇਸ਼ਨ ਜਾਰੀ ਕਰਕੇ ਉਨ੍ਹਾਂ ਅਹੁਦਿਆਂ ਬਾਰੇ ਸੂਚੀ ਜਾਰੀ ਕਰ ਦਿੱਤੀ ਗਈ ਹੈ, ਜਿਨ੍ਹਾਂ 'ਤੇ ਬਿਰਾਜਮਾਨ ਵਿਅਕਤੀ ਲਾਲ ਬੱਤੀ ਦੀ ਵਰਤੋਂ ਲਈ ਅਧਿਕਾਰਤ ਹੋਣਗੇ| ਰਾਜ ਦੇ ਸਕੱਤਰ ਟਰਾਂਸਪੋਰਟ ਵਲੋਂ ਜਾਰੀ ਨੋਟੀਫੀਕੇਸ਼ਨ ਅਨੁਸਾਰ ਪੰਜਾਬ ਦੇ ਰਾਜਪਾਲ, ਮੁੱਖ ਮੰਤਰੀ, ਕੈਬਨਿਟ ਮੰਤਰੀ, ਰਾਜ ਮੰਤਰੀ, ਉਪ ਮੰਤਰੀ, ਮੁੱਖ ਸੰਸਦੀ ਸਕੱਤਰ, ਸੰਸਦੀ ਸਕੱਤਰ, ਮੁੱਖ ਜਸਟਿਸ, ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸਾਰੇ ਜੱਜ, ਪੰਜਾਬ ਦੇ ਸੰਸਦ ਮੈਂਬਰ (ਸਿਰਫ ਇਕ ਵਾਹਨ), ਸਪੀਕਰ, ਡਿਪਟੀ ਸਪੀਕਰ, ਵਿਧਾਇਕ (ਸਿਰਫ ਇਕ ਵਾਹਨ), ਮੁੱਖ ਸਕੱਤਰ, ਵਿੱਤੀ ਕਮਿਸ਼ਨਰ, ਪ੍ਰਿੰਸੀਪਲ ਸਕੱਤਰ, ਪ੍ਰਬੰਧਕੀ ਸਕੱਤਰ, ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ, ਐਡਵੋਕੇਟ ਜਨਰਲ ਪੰਜਾਬ, ਕਾਨੂੰਨੀ ਮਸ਼ੀਰ ਪੰਜਾਬ, ਸੂਬਾ ਪੱਧਰੀ ਬੋਰਡਾਂ ਤੇ ਕਾਰਪੋਰੇਸ਼ਨਾਂ ਤੇ ਕਮਿਸ਼ਨਾਂ ਦੇ ਚੇਅਰਮੈਨ ਜਿਨ੍ਹਾਂ ਕੋਲ ਰਾਜ ਮੰਤਰੀ ਜਾਂ ਉਸ ਤੋਂ ਉੱਪਰ ਦਾ ਦਰਜਾ ਹੋਵੇ, ਡਾਇਰੈਕਟਰ ਜਨਰਲ ਆਫ ਪੁਲਿਸ, ਏ.ਡੀ.ਜੀ.ਪੀਜ਼, ਆਈ.ਜੀ., ਕਮਿਸ਼ਨਰਜ਼ ਆਫ ਪੁਲਿਸ, ਡੀ.ਆਈ.ਜੀ., ਐਸ.ਐਸ.ਪੀਜ਼, ਰਜਿਸਟਰਾਰ ਆਫ ਪੰਜਾਬ ਅਤੇ ਹਰਿਆਣਾ ਹਾਈਕੋਰਟ, ਜਿਲ੍ਹਾ ਸ਼ੈਸ਼ਨ ਜੱਜ, ਵਧੀਕ ਜਿਲ੍ਹਾ ਸ਼ੈਸ਼ਨ ਜੱਜ, ਕਮਿਸ਼ਨਰਜ਼/ਡਿਪਟੀ ਕਮਿਸ਼ਨਰਜ਼, ਕਰ ਤੇ ਆਬਕਾਰੀ ਕਮਿਸ਼ਨਰ, ਸਟੇਟ ਟਰਾਂਸਪੋਰਟ ਕਮਿਸ਼ਨਰ, ਪ੍ਰਾਈਵੇਟ ਯੂਨੀਵਰਸਿਟੀਆਂ ਦੇ ਵਾਇਸ ਚਾਂਸਲਰਾਂ ਤੋਂ ਇਲਾਵਾ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੇ ਵਾਇਸ ਚਾਂਸਲਰ, ਮੁੱਖ ਮੰਤਰੀ ਦੇ ਸਾਰੇ ਸਲਾਹਕਾਰ ਜਿਨ੍ਹਾਂ ਕੋਲ ਰਾਜ ਮੰਤਰੀ ਜਾਂ ਇਸ ਤੋਂ ਉੱਪਰ ਦਾ ਦਰਜਾ ਹੋਵੇ, ਸਮੂਹ ਮਿਊਂਸਪਲ ਕਾਰਪੋਰੇਸ਼ਨਾਂ ਦੇ ਮੇਅਰ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਜਾਂ ਤਖਤ ਸਹਿਬਾਨ ਦੇ ਜਥੇਦਾਰ ਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਮੁੱਖ ਗ੍ਰੰਥੀ, ਕਸਟਮ ਤੇ ਕੇਂਦਰੀ ਐਕਸਾਇਜ਼ ਵਿਭਾਗ ਦੇ ਪੰਜਾਬ ਤੇ ਚੰਡੀਗੜ੍ਹ ਤਾਇਨਾਤ ਜਾਇੰਟ ਕਮਿਸ਼ਨਰਜ਼ ਜਾਂ ਇਸ ਤੋਂ ਉੱਪਰਲੇ ਅਹੁਦੇ ਦੇ ਅਧਿਕਾਰੀ, ਆਮਦਨ ਕਰ ਵਿਭਾਗ ਦੇ ਪੰਜਾਬ ਤੇ ਚੰਡੀਗੜ ਵਿਚ ਤਾਇਨਾਤ ਜਾਇੰਟ ਕਮਿਸ਼ਨਰਜ਼ ਜਾਂ ਇਸ ਤੋਂ ਉੱਪਰਲੇ ਅਹੁਦੇ ਦੇ ਅਧਿਕਾਰੀ, ਲੋਕਪਾਲ ਪੰਜਾਬ, ਅਕਾਊਂਟੈਟ ਜਨਰਲ ਪੰਜਾਬ ਤੇ ਯੂ.ਟੀ. , ਚੰਡੀਗੜ੍ਹ ਤੇ ਪੰਜਾਬ ਦੇ ਸਮੂਹ ਖੇਤਰੀ ਪਾਸਪੋਰਟ ਅਫਸਰ ਅਤੇ ਪਾਸਪੋਰਟ ਅਫਸਰਾਂ ਤੋਂ ਇਲਾਵਾ, ਰਾਜ ਮਹਿਮਾਨਾਂ ਲਈ ਰਾਖਵੇਂ 4 ਵਾਹਨ ਹੀ ਲਾਲ ਬੱਤੀ ਦੀ ਵਰਤੋਂ ਕਰ ਸਕਣਗੇ| ਇੱਥੇ ਦੱਸਣਯੋਗ ਹੈ ਕਿ ਜੇਕਰ ਲਾਲ ਬੱਤੀ ਲੱਗੇ ਵਾਹਨ ਵਿਚ ਉਪਰੋਕਤ ਸ਼ਖਸ਼ੀਅਤਾਂ ਵਿਚੋਂ ਕੋਈ ਸਫਰ ਨਹੀਂ ਕਰ ਰਿਹਾ ਤਾਂ ਲਾਲ ਬੱਤੀ ਨੂੰ ਢਕਣਾ ਜ਼ਰੂਰੀ ਹੋਵੇਗਾ| ਲਾਲ ਬੱਤੀ ਲਈ ਸਟਿਕਰ ਇੰਸਪੈਕਟਰ ਜਨਰਲ ਆਫ ਪੁਲਿਸ ਟ੍ਰੈਫਿਕ ਵਲੋਂ ਜਾਰੀ ਕੀਤੇ ਜਾਣਗੇ | ਨੋਟੀਫੀਕੇਸ਼ਨ ਅਨੁਸਾਰ ਉਪਰੋਕਤ ਸਾਰੀਆਂ ਯੋਗ ਸ਼ਖਸ਼ੀਅਤਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਆਪਣੇ ਪੁਰਾਣੇ ਸਟਿਕਰ ਜਮ੍ਹਾਂ ਕਰਵਾਕੇ ਨਵੇਂ ਸਟਿਕਰ ਲੈ ਲੈਣ| ਇਸ ਤੋਂ ਇਲਾਵਾ ਅਣਅਧਿਕਾਰਤ ਤੌਰ 'ਤੇ ਲਾਲ ਬੱਤੀ ਲਾਉਣ ਵਾਲੇ ਵਾਹਨ ਜ਼ਬਤ ਕਰਨ ਦੇ ਹੁਕਮ ਦਿੱਤੇ ਗਏ ਹਨ| |
|