Saturday, June 2, 2012

ਮਾਮਲਾ ਪ੍ਰੈੱਸ ਦੀ ਅਜ਼ਾਦੀ ਤੇ ਹਮਲਾ ਕਰਨ ਦਾ ਪੱਤਰਕਾਰਾਂ ਅਤੇ ਜਨਤਕ ਜਥੇਬੰਦੀਆਂ ਵੱਲੋਂ ਗੋਬਿੰਦ ਸਿੰਘ ਕਾਂਝਲਾ ਵਿਰੁੱਧ ਜ਼ੋਰਦਾਰ ਰੋਸ ਪ੍ਰਦਰਸ਼ਨ -ਦੋ ਘੰਟੇ ਚੱਕਾ ਜਾਮ ਕਰਕੇ ਕਾਂਝਲਾ ਦਾ ਪੁਤਲਾ ਫੂਕਿ

ਮਾਮਲਾ ਪ੍ਰੈੱਸ ਦੀ ਅਜ਼ਾਦੀ ਤੇ ਹਮਲਾ ਕਰਨ ਦਾ ਪੱਤਰਕਾਰਾਂ ਅਤੇ ਜਨਤਕ ਜਥੇਬੰਦੀਆਂ ਵੱਲੋਂ ਗੋਬਿੰਦ ਸਿੰਘ ਕਾਂਝਲਾ ਵਿਰੁੱਧ ਜ਼ੋਰਦਾਰ ਰੋਸ ਪ੍ਰਦਰਸ਼ਨ -ਦੋ ਘੰਟੇ ਚੱਕਾ ਜਾਮ ਕਰਕੇ ਕਾਂਝਲਾ ਦਾ ਪੁਤਲਾ ਫੂਕਿਆ -ਸੀਨੀਅਰ ਪੱਤਰਕਾਰ ਅਵਤਾਰ ਸਿੰਘ ਅਣਖੀ ਵਿਰੁੱਧ ਕੀਤੀਆਂ ਸਨ ਅਪਮਾਨਜਨਕ ਟਿੱਪਣੀਆਂ ਅਤੇ ਦਿੱਤਾ ਸੀ ਸਮਾਜਿਕ ਬਾਈਕਾਟ ਦਾ ਸੱਦਾ ਮਹਿਲ ਕਲਾਂ, 02 ਮਈ ਪ੍ਰੈੱਸ ਕਲੱਬ ਰਜਿ. ਮਹਿਲ ਕਲਾਂ ਦੇ ਸੱਦੇ ਤੇ ਸਮੂਹ ਇਨਸਾਫ਼ਪਸੰਦ ਜਨਤਕ ਜਥੇਬੰਦੀਆਂ ਵੱਲੋਂ ਵੱਖ-ਵੱਖ ਪ੍ਰੈੱਸ ਕਲੱਬਾਂ ਦੇ ਸਹਿਯੋਗ ਨਾਲ ਸਾਬਕਾ ਮੰਤਰੀ ਗੋਬਿੰਦ ਸਿੰਘ ਕਾਂਝਲਾ ਦੇ ਖ਼ਿਲਾਫ਼ ਲੁਧਿਆਣਾ-ਬਠਿੰਡਾ ਮੁੱਖ ਮਾਰਗ ਦੋ ਘੰਟੇ ਮੁਕੰਮਲ ਠੱਪ ਕਰਕੇ ਰੋਹ ਭਰਪੂਰ ਧਰਨਾ ਦੇਣ ਉਪਰੰਤ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਸੈਂਕੜਿਆਂ ਦੀ ਗਿਣਤੀ ਵਿਚ ਇਕੱਤਰ ਹੋਏ ਪੱਤਰਕਾਰਾਂ ਅਤੇ ਲੋਕਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸੀਨੀਅਰ ਪੱਤਰਕਾਰ ਜੰਗੀਰ ਸਿੰਘ ਜਗਤਾਰ ਅਤੇ ਜਗਸੀਰ ਸਿੰਘ ਸੰਧੂ ਨੇ ਸਾਬਕਾ ਮੰਤਰੀ ਦੁਆਰਾ ਸੀਨੀਅਰ ਪੱਤਰਕਾਰ ਅਵਤਾਰ ਸਿੰਘ ਅਣਖੀ ਖ਼ਿਲਾਫ਼ ਕੀਤੀਆਂ ਅਪਮਾਨਜਨਕ ਟਿੱਪਣੀਆਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਕਾਂਝਲਾ ਨੇ ਅਜਿਹਾ ਕਰਕੇ ਸਮੁੱਚੇ ਪੱਤਰਕਾਰ ਭਾਈਚਾਰੇ ਦੇ ਮਾਨ ਸਨਮਾਨ ਨੂੰ ਸੱਟ ਮਾਰੀ। ਉਨ•ਾਂ ਇਸ ਕਾਰਵਾਈ ਨੂੰ ਪ੍ਰੈੱਸ ਦੀ ਅਜ਼ਾਦੀ ਉੱਤੇ ਸਿੱਧਾ ਵਾਰ ਦੱਸਦਿਆਂ ਕਿਹਾ ਅਜਿਹੀਆਂ ਨਿੰਦਣਯੋਗ ਕਾਰਵਾਈਆਂ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਭਾਕਿਯੂ ਡਕੌਂਦਾ ਦੇ ਸੂਬਾਈ ਆਗੂ ਮਨਜੀਤ ਸਿੰਘ ਧਨੇਰ, ਜਮਹੂਰੀ ਕਿਸਾਨ ਸਭਾ ਦੇ ਸੂਬਾ ਸਕੱਤਰ ਮਲਕੀਤ ਸਿੰਘ ਵਜੀਦਕੇ, ਸਿੱਖ ਬੁੱਧੀਜੀਵੀ ਮੰਚ ਦੇ ਸੂਬਾਈ ਪ੍ਰਧਾਨ ਹਰਬੰਸ ਸਿੰਘ ਸ਼ੇਰਪੁਰ, ਚੇਅਰਮੈਨ ਅਜੀਤ ਸਿੰਘ ਕੁਤਬਾ, ਵਿਧਾਇਕਾ ਹਰਚੰਦ ਕੌਰ ਘਨੌਰੀ, ਸੀ. ਪੀ. ਆਈ. ਆਗੂ ਸੁਰਿੰਦਰ ਜਲਾਲਦੀਵਾਲ, ਪ੍ਰਧਾਨ ਹਰਜਿੰਦਰ ਸਿੰਘ ਪੱਪੂ, ਪ੍ਰਧਾਨ ਆਰ. ਜੀ. ਰਾਏਕੋਟੀ, ਡਾ. ਅਮਰਜੀਤ ਸਿੰਘ ਕੁੱਕੂ, ਮਜ਼ਦੂਰ ਆਗੂ ਜੁਗਰਾਜ ਸਿੰਘ ਰਾਮਾਂ, ਜਗਰਾਜ ਸਿੰਘ ਹਰਦਾਸਪੁਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਬਕਾ ਮੰਤਰੀ ਕਾਂਝਲਾ ਗੈਰ ਕਨੂੰਨੀ ਤੌਰ ਤੇ ਗੱਡੀ ਉੱਪਰ ਲਾਲ ਬੱਤੀ ਲਗਾ ਕੇ ਅਤੇ ਨਾਲ ਪੰਜਾਬ ਪੁਲਿਸ ਦੀਆਂ ਗੱਡੀਆਂ ਲੈ ਕੇ ਆਮ ਲੋਕਾਂ ਉੱਪਰ ਰੋਅਬ ਜਮਾ ਕੇ ਪ੍ਰੈੱਸ ਨੂੰ ਵੀ ਆਪਣੇ ਅਨੁਸਾਰ ਵਰਤਣਾ ਚਾਹੁੰਦਾ ਹੈ ਉਨ•ਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਾਸੋਂ ਕਾਂਝਲਾ ਦੇ ਖ਼ਿਲਾਫ਼ ਬਣਦੀ ਕਰਵਾਈ ਕਰਕੇ ਹਲਕਾ ਮਹਿਲ ਕਲਾਂ 'ਚੋਂ ਸਦਾ ਲਈ ਚਲਦਾ ਕਰਨ ਅਤੇ ਜ਼ਿਲ•ਾ ਪੁਲਿਸ ਮੁੱਖੀ ਸੁਰਜੀਤ ਸਿੰਘ ਤੋਂ ਪੱਤਰਕਾਰ ਅਣਖੀ ਦਾ ਗ਼ੈਰਕਨੂੰਨੀ ਤੌਰ ਤੇ ਸਮਾਜਿਕ ਬਾਈਕਾਟ ਕਰਨ ਦਾ ਸੱਦਾ ਦੇਣ ਵਾਲੇ ਸਾਬਕਾ ਮੰਤਰੀ ਕਾਂਝਲਾ ਖ਼ਿਲਾਫ਼ ਪਰਚਾ ਦਰਜ ਕਰਨ ਦੀ ਜ਼ੋਰਦਾਰ ਮੰਗ ਕੀਤੀ। ਪ੍ਰੈੱਸ ਕਲੱਬ ਮਹਿਲ ਕਲਾਂ ਦੇ ਸਰਪ੍ਰਸਤ ਪ੍ਰੀਤਮ ਸਿੰਘ ਦਰਦੀ ਨੇ ਇਸ ਧਰਨੇ ਵਿਚ ਵੱਡੀ ਗਿਣਤੀ ਸ਼ਮੂਲੀਅਤ ਕਰਨ ਲਈ ਸਮੂਹ ਪ੍ਰੈੱਸ ਕਲੱਬਾਂ, ਦੁਕਾਨਦਾਰ ਭਾਈਚਾਰੇ, ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਵਰਕਰਾਂ ਦਾ ਉਚੇਚਾ ਧੰਨਵਾਦ ਕਰਦਿਆਂ ਕਿਹਾ ਕਿ ਅਗਲੇ ਦਿਨਾਂ ਵਿਚ ਇਸ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ, ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਨੂੰ ਮਿਲ ਕੇ ਸਥਿਤੀ ਤੋਂ ਜਾਣੂ ਕਰਵਾਇਆ ਜਾਵੇਗਾ। ਉਨ•ਾਂ ਸਪੱਸ਼ਟ ਕਿਹਾ ਕਿ ਇਨਸਾਫ਼ ਮਿਲ ਜਾਣ ਤੱਕ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ। ਇਸ ਵਿਸ਼ਾਲ ਧਰਨੇ ਵਿਚ ਕਿਸਾਨ ਆਗੂ ਨਿਰਭੈ ਸਿੰਘ ਛੀਨੀਵਾਲ, ਗੁਰਜੰਟ ਸਿੰਘ ਵਜੀਦਕੇ, ਕੁਲਜੀਤ ਸਿੰਘ ਵਜੀਦਕੇ, ਮੱਖਣ ਸਿੰਘ ਗਿੱਲ, ਕਿਸਾਨ ਸਭਾ ਦੇ ਗੁਰਸੇਵਕ ਸਿੰਘ, ਪੰਚਾਇਤ ਯੂਨੀਅਨ ਦੇ ਜ਼ਿਲ•ਾ ਪ੍ਰਧਾਨ ਹਰਭੁਪਿੰਦਰਜੀਤ ਸਿੰਘ ਲਾਡੀ, ਸਰਪੰਚ ਗਰੀਬ ਸਿੰਘ ਰਾਮਨਗਰ ਛੰਨਾ, ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਗੁਲਬੰਤ ਸਿੰਘ ਔਲਖ ਤੇ ਸਰਬਜੀਤ ਸਿੰਘ ਕਲਾਲ ਮਾਜਰਾ, ਨਿਹਾਲ ਸਿੰਘ ਧਾਲੀਵਾਲ, ਕਾਮਰੇਡ ਖੁਸ਼ੀਆ ਸਿੰਘ ਬੰਗੜ, ਕੇਵਲ ਸਿੰਘ ਸਹੌਰ, ਕਾਂਗਰਸੀ ਆਗੂ ਜਸਵੰਤ ਸਿੰਘ ਜੌਹਲ, ਜਗਦੇਵ ਸਿੰਘ ਛੀਨੀਵਾਲ, ਬਾਬੂ ਰੋਸ਼ਨ ਲਾਲ ਬਾਂਸਲ, ਪ੍ਰਧਾਨ ਬੇਅੰਤ ਸਿੰਘ ਮਿੱਠੂ, ਸਮਾਜ ਸੇਵੀ ਰਾਜਾ ਰਾਹਲ, ਬਾਬਾ ਮਿੱਤ ਸਿੰਘ ਸਹਿਜੜਾ, ਪ੍ਰਧਾਨ ਸੁਰਿੰਦਰ ਸਿੰਘ ਸ਼ਿੰਦਾ, ਡਾ. ਦਰਸ਼ਨ ਸਿੰਘ ਖੇੜੀ, ਭੋਲਾ ਸਿੰਘ ਕਲਾਲ ਮਾਜਰਾ, ਭਾਨ ਸਿੰਘ ਸੰਘੇੜਾ, ਸੁਰਜੀਤ ਸਿੰਘ ਗੁਰਮ, ਚੇਅਰਮੈਨ ਮੰਗਤ ਸਿੰਘ ਸਿੱਧੂ ਆਦਿ ਮੋਹਤਵਰ ਵਿਅਕਤੀਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਪੁੱਜੇ ਡਿਪਟੀ ਕਮਿਸ਼ਨਰ ਬਰਨਾਲਾ ਕਵਿਤਾ ਮੋਹਨ ਸਿੰਘ ਚੌਹਾਨ ਨੂੰ ਪੱਤਰਕਾਰਾਂ ਨੇ ਆਪਣੀਆਂ ਮੁਸ਼ਕਲਾਂ ਸੰਬੰਧੀ ਮੰਗ ਪੱਤਰ ਭੇਂਟ ਕੀਤਾ। ਇਸ ਮੌਕੇ ਪ੍ਰੈੱਸ ਕਲੱਬਾਂ ਬਰਨਾਲਾ, ਸ਼ਹਿਣਾ-ਭਦੌੜ, ਰਾਏਕੋਟ, ਲੁਧਿਆਣਾ, ਸ਼ੇਰਪੁਰ, ਧੂਰੀ, ਸੰਦੌੜ, ਮਲੇਰਕੋਟਲਾ ਆਦਿ ਨਾਲ ਸੰਬੰਧਿਤ ਪੱਤਰਕਾਰਾਂ ਨੇ ਸ਼ਮੂਲੀਅਤ ਕੀਤੀ।

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>