Monday, June 4, 2012

ਬਾਦਲ ਨੂੰ ਬਿਕਰਮ ਮਜੀਠੀਆ ਮਾਰ ਸਕਦੇ ਹਨ ਧੋਬੀ ਪੱਟਕਾ-ਰਾਜਾਸਾਂਸੀ



ਅੰਮ੍ਰਿਤਸਰ )ਸ਼੍ਰੌਮਣੀ ਅਕਾਲੀ ਦਲ 1920 ਦੇ ਸੀਨੀਅਰ ਵਾਈਸ ਪ੍ਰਧਾਨ ਸ਼੍ਰੀ ਰਘਬੀਰ ਸਿੰਘ ਰਾਜਾਸਾਂਸੀ ਨੇ ਅਕਾਲੀ ਦਲ ਬਾਦਲ ਨਾਲ ਸਬੰਧਿਤ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਦੋਹਰੀ ਰਾਜਨੀਤੀ ਅਪਣਾਉਣ ਦਾ ਦੋਸ਼ ਲਾਉਦਿਆਂ ਕਿਹਾ ਕਿ ਮਜੀਠੀਆ ਵੱਲੋਂ ਜਿਸ ਤਰੀਕੇ ਨਾਲ ਕਾਗਰਸੀ ਆਗੂਆਂ ਨੂੰ ਅਕਾਲੀ ਦਲ ਵਿੱਚ ਸ਼ਾਮਲ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਉਸ ਤੋਂ ਸ਼ਪੱਸ਼ਟ ਹੁੰਦਾਂ ਹੈ ਕੇ ਮਜੀਠੀਆ ਕਾਂਗਰਸੀ ਵਿਧਾਇਕਾਂ ਨਾਲ ਮਿਲ ਕੇ ਪੰਜ਼ਾਬ ਸਰਕਾਰ ਨੂੰ ਧੋਬੀ ਪਟਕਾ ਮਾਰ ਕੇ ਕਿਸੇ ਵੇਲੇ ਵੀ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਤੋਂ ਮੁੱਖ ਮੰਤਰੀ ਦੀ ਕੁਰਸੀ ਹੱਥਿਆ ਸਕਦੇ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਰਾਜਾਸਾਂਸੀ ਨੇ ਕਿਹਾ ਕੇ ਬਿਕਰਮ ਸਿੰਘ ਮਜੀਠੀਆ ਦਾ ਪੜਦਾਦਾ ਸਰ ਸੁੰਦਰ ਸਿੰਘ ਮਜੀਠੀਆ ਅੰਗਰੇਜ਼ ਸਰਕਾਰ ਦਾ ਸਰਬਰਾਹ ਸੀ ਅਤੇ ਸਿੱਖ ਜ਼ੂਝਾਰੂਆਂ ਅਤੇ ਅਜ਼ਾਦੀ ਘੁਲਾਟੀਆਂ ਦੀ ਮੁਖਬਰੀ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਦਾਂ ਸੀ। ਉਹਨਾਂ ਕਿਹਾ ਕਿ 1947 ਵਿੱਚ ਦੇਸ ਦੀ ਅਜ਼ਾਦੀ ਤੋਂ ਬਾਅਦ ਸਰ ਸੁੰਦਰ ਸਿੰਘ ਮਜੀਠੀਆ ਅਤੇ ਉਹਨਾਂ ਵਰਗੇ ਹੋਰ ਅੰਗਰੇਜ਼ਾਂ ਦੇ ਸਰਬਰਾਹਾਂ ਨੂੰ ਜਦੋਂ ਇਹ ਵਿਸ਼ਵਾਸ਼ ਹੋ ਗਿਆ ਕੇ ਅੰਗਰੇਜ਼ ਹੁਣ ਵਾਪਸ ਭਾਰਤ ਨਹੀਂ ਆ ਸਕਦੇ ਤਾਂ ਉਹਨਾਂ ਨੇ ਇੱਕ ਵਾਰੀ ਫਿਰ ਮੌਕੇ ਦੀ ਨਿਜ਼ਾਕਤ ਨੂੰ ਪਛਾਣਦਿਆਂ ਹਾਕਮ ਧਿਰ ਕਾਂਗਰਸ ਪਾਰਟੀ ਦਾ ਪੱਲਾ ਫੜ ਕੇ ਕਾਂਗਰਸੀ ਹੋਣ ਦਾ ਐਲਾਨ ਕਰ ਦਿੱਤਾ। ਉਹਨਾਂ ਕਿਹਾ ਜਿਸ ਪਰਿਵਾਰ ਦੇ ਖੂਨ ਅੰਦਰ ਹਮੇਸ਼ਾ ਗਦਾਰੀ ਦਾ ਅੰਸ਼ ਮੌਜੂਦ ਹੋਵੇ ਉਹ ਵਫਾਦਾਰੀ ਕਦੇ ਨਹੀਂ ਕਰ ਸਕਦਾ। ਉਹਨਾਂ ਕਿਹਾ ਕਰੀਬ ਪੰਜ਼ ਦਹਾਕੇ ਤੋਂ ਵਧੇਰੇ ਸਮਾਂ ਕਾਂਗਰਸੀ ਰਹਿਣ ਵਾਲੇ ਮਜੀਠੀਆ ਪਰਿਵਾਰ ਨੇ ਹਮੇਸ਼ਾ ਸੱਤਾ ਦਾ ਅਨੰਦ ਭੋਗਿਆ ਹੈ ਅਤੇ ਅੱਜ ਵੀ ਸੱਤਾ ਵਿੱਚ ਅਉਣ ਦੀ ਲਾਲਸਾ ਉਹਨਾਂ ਵਿੱਚ ਉਬਾਲੇ ਖਾ ਰਹੀ ਹੈ। ਉਹਨਾਂ ਕਿਹਾ ਕੇ ਪਿਛਲੇ ਸਮੇਂ ਅੰਦਰ ਵਾਪਰੀਆਂ ਘਟਨਾਵਾਂ ਨੇ ਸਾਬਤ ਕਰ ਦਿੱਤਾ ਹੈ ਕੇ ਬਿਕਰਮ ਸਿੰਘ ਮਜੀਠੀਆ ਦੀ ਖਾਹਿਸ਼ ਸਿਰਫ ਮੰਤਰੀ ਬਣਨ ਤੱਕ ਸੀਮਤ ਨਹੀਂ ਸਗੋਂ ਉਹ ਤਾਂ ਮੁੱਖ ਮੰਤਰੀ ਦੀ ਕੁਰਸੀ ਵੱਲ ਲਲਚਾਈਆਂ ਨਿਗਾਹਾਂ ਨਾਲ ਵੇਖ ਰਿਹਾ ਹੈ। ਉਹਨਾਂ ਕਿਹਾ ਕਿ ਬਿਕਰਮ ਸਿੰਘ ਮਜੀਠੀਏ ਵੱਲੋਂ ਇਹ ਦਾਅਵੇ ਕੀਤੇ ਜਾ ਰਹੇ ਹਨ ਕੇ ਉਸ ਦਾ ਕਈ ਕਾਂਗਰਸੀ ਵਿਧਾਇਕਾਂ ਨਾਲ ਤਾਲਮੇਲ ਬਣਿਆ ਹੋਇਆ ਹੈ ਅਤੇ ਕਾਂਗਰਸ ਪਾਰਟੀ ਵਿੱਚ ਕਿਸੇ ਵੇਲੇ ਵੀ ਉਹ ਵਿਸਫੋਟ ਕਰ ਸਕਦੇ ਹਨ। ਉਹਨਾਂ ਕਿਹਾ ਮਜੀਠੀਆ ਦੇ ਇਸ ਬਿਆਨ ਤੋਂ ਸ਼ਪੱਸ਼ਟ ਹੁੰਦਾਂ ਹੈ ਕਿ ਅਕਾਲੀ ਦਲ ਬਾਦਲ ਵਿੱਚ ਸਭ ਅੱਛਾ ਨਹੀਂ ਹੈ ਅਤੇ ਮਜੀਠੀਆ ਕਿਸੇ ਵੇਲੇ ਵੀ ਕਾਂਗਰਸ ਵਿਧਾਇਕਾਂ ਦੀ ਹਮਾਇਤ ਲੈ ਕੇ ਮੁੱਖ ਮੰਤਰੀ ਦੀ ਕੁਰਸੀ ਹਥਿਆਉਣ ਦੀ ਕੋਸ਼ਿਸ਼ ਕਰ ਸਕਦਾ ਹੈ। ਉਹਨਾਂ ਕਿਹਾ ਕਿ ਮਜੀਠੀਆ ਪਰਿਵਾਰ ਦੀ ਵੱਧਦੀ ਹਰਮਨ ਪਿਆਰਤਾ ਅਤੇ ਅਕਾਲੀ ਦਲ ਵਿੱਚ ਦਖਲ ਅੰਦਾਜ਼ੀ ਬਾਦਲ ਸਰਕਾਰ ਦੇ ਕਫਨ ਵਿੱਚ ਆਖਰੀ ਕਿੱਲ ਸਾਬਤ ਹੋ ਸਕਦੀ ਹੈ।

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>