chandigarh
ਨੈਸ਼ਨਲ ਜਿਓਗ੍ਰਾਫਿਕ ਦੀ ਰਿਪੋਰਟ ਮੁਤਾਬਕ ਕੁੱਲ ਅਬਾਦੀ ਦਾ 5 ਫਿਸਦੀ ਹਿੱਸਾ ਕੁੱਲ ਉਰਜਾ ਦਾ 23 ਫਿਸਦੀ ਇਸਤੇਮਾਲ ਕਰਦੇ ਹਨ। 13 ਫਿਸਦੀ ਲੋਕਾਂ ਨੂੰ ਪੀਣ ਦਾ ਸਾਫ ਪਾਣੀ ਨਹੀਂ ਮਿਲਦਾ ਤੇ 38 ਫਿਸਦੀ ਨੂੰ ਟਾਇਲਟ ਦੇ ਵੀ ਸਹੀ ਪ੍ਰਬੰਧ ਪ੍ਰਾਪਤ ਨਹੀਂ ਹਨ। ਵੱਧਦੀ ਅਬਾਦੀ ਗਲੋਬਲ ਵਾਰਮਿੰਗ ਦਾ ਵੱਡਾ ਕਾਰਣ ਹੈ। ਧਰਤੀ ਤੋਂ ਪਾਣੀ ਘੱਟ ਰਿਹਾ ਹੈ, ਮਿੱਟੀ ਦਾ ਕਟਾਅ ਵੱਧਿਆ ਹੈ, ਗਲੇਸ਼ੀਅਰ ਪਿਘਲ ਰਹੇ ਹਨ, ਕਈ ਜੀਵਾਂ ਦੀਆਂ ਪ੍ਰਜਾਤੀਆਂ ਤੁਪਤ ਹੋ ਰਹੀਆਂ ਹਨ।
ਦੁਨੀਆਂ ਦੀ ਅਬਾਦੀ 7 ਬੀਲੀਅਨ ਤੋਂ ਵੀ ਵੱਧ ਹੋ ਚੁੱਕੀ ਹੈ ਤੇ ਹਰ ਅਗਲੇ ਪਲ ਨਾਲ ਇਸ ਅਬਾਦੀ ਵਿੱਚ ਹੋਰ ਇਜਾਫਾ ਹੋ ਰਿਹਾ ਹੈ। ਇਹ ਅਬਾਦੀ ਕਈ ਦੇਸ਼ਾਂ ਲਈ ਇੱਕ ਵੱਡੀ ਮੁਸੀਬਤ ਬਣ ਚੁੱਕੀ ਹੈ ਜਿਸ ਨਾਲ ਉਹਨਾਂ ਦੇਸ਼ਾਂ ਨੂੰ ਬੇਰੋਜਗਾਰੀ, ਭੁਖਮਰੀ ਅਤੇ ਹੋਰ ਕਈ ਸਮਸਿਆਵਾਂ ਨੇ ਜਕੜ ਲਿਆ ਹੈ। ਦੇਸ਼ਾਂ ਦਾ ਖੇਤਰਫਲ ਤਾਂ ਉਹੀ ਹੈ ਪਰ ਪਿਛਲੇ ਕੁੱਝ ਦਹਾਕਿਆਂ ਤੋਂ ਅਬਾਦੀ ਵਿੱਚ ਕਾਫੀ ਵਾਧਾ ਹੋਇਆ ਹੈ। ਦੁਨੀਆਂ ਵਿੱਚ ਸਭ ਤੋਂ ਜਿਆਦਾ ਅਬਾਦੀ ਵਾਲੇ ਤਿੰਨ ਦੇਸ਼ ਹਨ ਚੀਨ 1.34 ਬੀਲੀਅਨ, ਭਾਰਤ 1.21 ਬੀਲੀਅਨ ਤੇ ਯੂ ਐਸ ਏ 308.7 ਮੀਲੀਅਨ। ਇਹ ਤਿੰਨ ਦੇਸ਼ ਹੀ ਰੱਲ ਕੇ ਦੁਨੀਆ ਦੀ ਅਬਾਦੀ ਦਾ 40 ਫਿਸਦੀ ਹਿੱਸਾ ਸਮੇਟੇ ਬੈਠੇ ਹਨ। ਭਾਰਤ ਪਾਸ ਕੁੱਲ ਦੁਨੀਆਂ ਦੇ ਖੇਤਰਫਲ ਦਾ 2.4 ਫਿਸਦੀ ਜੱਦਕਿ ਅਬਾਦੀ 17.5 ਫਿਸਦੀ। ਕਈ ਦੇਸ਼ਾਂ ਦਾ ਹਾਲ ਤਾਂ ਇਹ ਹੈ ਕਿ ਖੇਤਰਫਲ ਦੇ ਹਿਸਾਬ ਨਾਲ ਉਹਨਾਂ ਦੀ ਅਬਾਦੀ ਦਾ ਅੰਤਰ ਕਈ ਗੁਣਾ ਹੈ। ਵੱਧ ਰਹੀ ਅਬਾਦੀ ਹਰ ਰੋਜ ਕਈ ਨਵੀਂ ਸਮਸਿਆ ਨੂੰ ਜਨਮ ਦੇ ਰਹੀ ਹੈ।
2011 ਦੀ ਮਰਦਮ ਸ਼ੁਮਾਰੀ ਦੇ ਮੁਤਾਬਕ 35 ਰਾਜ ਤੇ ਯੂ ਟੀ, 640 ਜਿਲ•ੇ, 5924 ਉਪ ਜਿਲ•ੇ, 7935 ਨਗਰ, 640867 ਪਿੰਡ ਗਿਣਤੀ ਵਿੱਚ ਸ਼ਾਮਲ ਕੀਤੇ ਗਏ ਜੱਦਕਿ 2001 ਦੀ ਮਰਦਮ ਸੁਮਾਰੀ ਵਿੱਚ 593 ਜਿਲ•ੇ, 5463 ਉਪ ਜਿਲ•ੇ, 5161 ਨਗਰ, 638588 ਪਿੰਡ ਗਿਣਤੀ ਵਿੱਚ ਸ਼ਾਮਲ ਕੀਤੇ ਗਏ ਸਨ। ਯਾਨੀ 2011 ਵਿੱਚ 47 ਜਿਲ•ੇ, 461 ਉਪ ਜਿਲ•ੇ, 2774 ਨਗਰ, 2279 ਵੱਧ ਪਿੰਡ ਗਿਣਤੀ ਵਿੱਚ ਸ਼ਾਮਲ ਕੀਤੇ ਗਏ। ਪਿਛਲੇ ਦਹਾਕੇ ਵਿੱਚ ਅਬਾਦੀ ਦੇ ਵੱਧਣ ਦੀ ਦਰ 17.64 ਫਿਸਦੀ ਹੈ ਜੋਕਿ ਸ਼ਹਿਰਾਂ ਵਿੱਚ 12.18 ਫਿਸਦੀ ਤੇ ਪਿੰਡਾਂ ਵਿੱਚ 31.80 ਫਿਸਦੀ ਹੈ। ਬਿਹਾਰ ਵਿੱਚ ਇਹ ਦਰ ਸਭ ਤੋਂ ਵੱਧ 23.90 ਫਿਸਦੀ ਰਹੀ ਹੈ ਜੱਦਕਿ ਸਭ ਤੋਂ ਘੱਟ ਨਾਗਾਲੈਂਡ ਵਿੱਚ -0.47 ਫਿਸਦੀ ਹੈ ਤੇ 4.86 ਫਿਸਦੀ ਨਾਲ ਕੇਰਲ ਦੂਜੇ ਨੰਬਰ ਤੇ ਆਉਂਦਾ ਹੈ। ਭਾਰਤ ਦੀ ਅਬਾਦੀ 1901 ਵਿੱਚ 238.4 ਮੀਲੀਅਨ ਸੀ ਜੋਕਿ 110 ਸਾਲਾਂ ਵਿੱਚ ਚਾਰ ਗੁਣਾ ਤੋਂ ਵੀ ਜਿਆਦਾ ਵੱਧ ਕੇ 1210 ਮੀਲੀਅਨ ਹੋ ਗਈ ਹੈ। ਭਾਰਤ ਵਿੱਚ ਸਭ ਤੋਂ ਵੱਧ ਅਬਾਦੀ ਵਾਲਾ ਰਾਜ ਹੈ ਉਤਰ ਪ੍ਰਦੇਸ਼ ਜਿੱਥੇ ਦੀ ਅਬਾਦੀ ਹੈ 19,95,81,447 ਤੇ ਜੇਕਰ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਛੱਡ ਦਿੱਤਾ ਜਾਵੇ ਤਾਂ ਸਭ ਤੋਂ ਘੱਟ ਅਬਾਦੀ ਵਾਲਾ ਰਾਜ ਹੈ ਸਿਕੱਮ। ਭਾਰਤ ਦੇ ਕੁੱਝ ਰਾਜਾਂ ਦੀ ਅਬਾਦੀ ਵਿਸ਼ਵ ਦੇ ਕੁੱਝ ਛੋਟੇ ਦੇਸ਼ਾਂ ਦੀ ਅਬਾਦੀ ਤੋਂ ਵੀ ਜਿਆਦਾ ਹੈ। ਜਿਵੇਂਕਿ ਉੱਤਰ ਪ੍ਰਦੇਸ਼ ਦੀ ਅਬਾਦੀ ਬ੍ਰਾਜ਼ੀਲ ਤੋਂ ਜਿਆਦਾ ਹੈ। ਭਾਰਤ ਦੇ ਵੱਖ ਵੱਖ ਰਾਜਾਂ ਦੀ ਅਬਾਦੀ ਇਸ ਤਰਾਂ• ਹੈ -
ਜੰਮੂ ਅਤੇ ਕਸ਼ਮੀਰ 1,25,48,926 ਹਿਮਾਚਲ ਪ੍ਰਦੇਸ਼ 68,56,509 ਪੰਜਾਬ 2,77,04,236
ਚੰਡੀਗੜ• 10,54,686
ਉਤਰਾਖੰਡ 1,01,16,752 ਹਰਿਆਣਾ 2,53,53,081
ਦਿੱਲੀ 1,67,53,235
ਰਾਜਸਥਾਨ 6,86,21,012
ਉੱਤਰ ਪ੍ਰਦੇਸ਼ 19,95,81,477 ਬਿਹਾਰ 10,38,04,637
ਸਿੱਕਮ 6,07,688
ਅਰੁਣਾਚਲ ਪ੍ਰਦੇਸ਼ 13,82,611 ਨਾਗਾਲੈਂਡ 19,80,602
ਮਨੀਪੁਰ 27,21,756
ਮਿਜੋਰਮ 10,91,014
ਤ੍ਰਿਪੁਰਾ 36,71,032
ਮੇਘਾਲਿਆ 29,64,007
ਅਸਮ 3,11,69,272
ਪੱਛਮੀ ਬੰਗਾਲ 9,13,47,736 ਝਾਰਖੰਡ 3,29,66,238
ਉੜੀਸਾ 4,19,47,358
ਛੱਤੀਸਗੜ• 2,55,40,196 ਮੱਧਿਆ ਪ੍ਰਦੇਸ਼ 7,25,97,565 ਗੁਜਰਾਤ 6,03,83,628
ਦਮਨ ਤੇ ਦਿਉ 2,42,911
ਦਾਦਰਾ ਤੇ ਨਗਰ ਹਵੇਲੀ 3,42,853
ਮਹਾਰਾਸ਼ਟਰ 11,23,72,972, ਆਂਦਰ ਪ੍ਰਦੇਸ਼ 8,46,65,533 ਕਰਨਾਟਕ 6,11,30,704
ਗੋਆ 14,57,723
ਲਕਸ਼ਦੀਪ 64,429
ਕੇਰਲ 3,33,87,677
ਤਮਿਲਨਾਡੁ 7,21,38,958 ਪਾਂਡੁਚੇਰੀ 12,44,464
ਅੰਡੇਮਾਨ ਤੇ ਨਿਕੋਬਾਰ 3,79,944
ਖੇਤਰਫਲ ਦੇ ਹਿਸਾਬ ਨਾਲ ਸਭ ਤੋਂ ਵੱਧ ਘਣਤਾ ਵਾਲਾ ਪ੍ਰਾਂਤ ਹੈ ਦਿੱਲੀ ਜਿੱਥੇ ਪ੍ਰਤੀ ਵਰਗ ਕਿਲੋਮੀਟਰ 11,297 ਵਿਅਕਤੀ ਹਨ ਜੱਦਕਿ ਪ੍ਰਤੀ ਵਰਗ ਕਿਲੋਮੀਟਰ 17 ਵਿਅਕਤੀਆਂ ਨਾਲ ਅਰੁਣਾਚਲ ਪ੍ਰਦੇਸ਼ ਸਭ ਤੋਂ ਘੱਟ ਘਣਤਾ ਵਾਲਾ ਪ੍ਰਾਂਤ ਹੈ।
ਪਿਛਲੇ ਕੁੱਝ ਸਮੇਂ ਤੋਂ ਦੁਨੀਆ ਦੀ ਅਬਾਦੀ ਵਿੱਚ ਖਾਸਾ ਵਾਧਾ ਹੋਇਆ ਹੈ ਖਾਸ ਕਰ ਤੀਸਰੇ ਵਿਸ਼ਵ ਦੇ ਦੇਸ਼ਾਂ ਵਿੱਚ। ਇਹ ਸਾਰੇ ਹੀ ਦੇਸ਼ਾਂ ਲਈ ਖਾਸਾ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਸ ਨਾਲ ਦੁਨੀਆਂ ਦੇ ਕੁਦਰਤੀ ਸੰਸਾਧਨਾਂ ਤੇ ਭਾਰ ਵੱਧ ਰਿਹਾ ਹੈ। ਕੀੜੇ ਮਕੋੜਿਆਂ ਤੋਂ ਲੈ ਕੇ ਧਰਤੀ ਦੇ ਅਤੇ ਸਮੁੰਦਰੀ ਜੀਵ ਅਤੇ ਮਨੁੱਖ ਸਭ ਰੱਲ ਕੇ ਭੋਜਨ ਦੀ ਇੱਕ ਕੜੀ ਦਾ ਹਿੱਸਾ ਹਨ। ਸਾਡੇ ਕੁਦਰਤੀ ਸੰਸਾਧਨ ਤਾਂ ਨਿਸ਼ਚਤ ਹਨ ਪਰ ਅਬਾਦੀ ਦੇ ਵੱਧਣ ਨਾਲ ਹਰ ਜੀਵ ਦੇ ਹਿੱਸੇ ਆਉਣ ਵਾਲੇ ਸੰਸਾਧਨ ਘੱਟਦੇ ਜਾਂਦੇ ਹਨ। ਵੱਧਦੀ ਅਬਾਦੀ ਵਾਤਾਵਰਣ ਤੇ ਮਾੜਾ ਅਸਰ ਪਾਉਂਦੀ ਹੈ। ਦੁਨੀਆ ਦੀ ਅਬਾਦੀ ਸਿਰਫ ਜਿਆਦਾ ਹੀ ਨਹੀਂ ਹੈ ਸਗੋਂ ਇਸ ਦੀ ਵੰਡ ਵੀ ਬਹੁਤ ਹੀ ਬੇਤਰਤੀਬ ਹੈ। ਕਿਸੇ ਦੇਸ਼ ਦੀ ਅਬਾਦੀ ਤਾਂ ਉਸਦੇ ਖੇਤਰਫਲ ਤੇ ਸੰਸਾਧਨਾਂ ਦੇ ਅਨੁਪਾਤ ਵਿੱਚ ਬਹੁਤ ਜਿਆਦਾ ਹੈ ਤੇ ਕਿਸੇ ਦੇਸ਼ ਵਿੱਚ ਸੰਸਾਧਨਾਂ ਦੇ ਮੁਕਾਬਲੇ ਅਬਾਦੀ ਦਾ ਅਨੁਪਾਤ ਬਹੁਤ ਹੀ ਘੱਟ ਹੈ ਜਿਵੇਂ ਕਿ ਅਮਰੀਕਾ ਵਿੱਚ ਪ੍ਰਤੀ ਵਿਅਕਤੀ ਭੁਮਿ ਦਾ ਅਨੁਪਾਤ 30 ਏਕੜ ਹੈ ਜੱਦ ਕਿ ਇਹੋ ਅਨੁਪਾਤ ਮੈਕਸੀਕੋ ਵਿੱਚ 6.6 ਏਕੜ ਹੈ। ਅਮੀਰ ਤੇ ਗਰੀਬ ਦੇਸ਼ਾਂ ਵਿੱਚ ਇਸ ਅਨੁਪਾਤ ਵਿੱਚ ਬਹੁਤ ਅੰਤਰ ਪਾਇਆ ਜਾਂਦਾ ਹੈ। ਜਦੋਂ ਕਿਸੇ ਇਲਾਕੇ ਦੀ ਅਬਾਦੀ ਊਥੋਂ ਦੇ ਇਲਾਕੇ ਜਾਂ ਵਾਤਾਵਰਣ ਦੇ ਸੰਭਾਲਣ ਦੀ ਤਾਕਤ ਤੋਂ ਵੀ ਵੱਧ ਜਾਂਦੀ ਹੈ ਤਾਂ ਉਸਨੂੰ ਅਬਾਦੀ ਦਾ ਜਿਆਦਾ ਹੋਣਾ ਕਿਹਾ ਜਾਂਦਾ ਹੈ। ਇਹ ਸਥਿਤੀ ਜਾਂ ਤਾਂ ਅਬਾਦੀ ਦੇ ਵੱਧਣ ਨਾਲ ਤੇ ਜਾਂ ਫਿਰ ਸੰਸਾਧਨਾਂ ਦੇ ਘੱਟਣ ਨਾਲ ਪੈਦਾ ਹੋ ਸਕਦੀ ਹੈ। ਮਨੁੱਖੀ ਅਬਾਦੀ ਵਿੱਚ ਬੇਹਿਸਾਬ ਵਾਧਾ ਪ੍ਰਦੂਸ਼ਨ ਤੇ ਆਵਾਜਾਈ ਦੇ ਸਾਧਨਾਂ ਦੀ ਭੀੜ ਦਾ ਕਾਰਣ ਬਣਦਾ ਹੈ। ਤਕਨੀਕੀ ਤੇ ਆਰਥਿਕ ਬਦਲਾਅ ਇਸ ਸਥਿਤੀ ਨੂੰ ਵਿਗਾੜ ਵੀ ਸਕਦਾ ਹੈ ਤੇ ਸੁਧਾਰ ਵੀ। ਵੈਸੇ ਦੇਖਿਆ ਜਾਵੇ ਤਾਂ ਸਾਰੀ ਦੁਨੀਆ ਦੇ ਪੱਧਰ ਤੇ ਮਨੁੱਖੀ ਅਬਾਦੀ ਦੇ ਵੱਧਣ ਦੀ ਦਰ ਵਿੱਚ ਕਮੀ ਆਈ ਹੈ। 1962-63 ਵਿੱਚ ਆਏ ਸਾਲ 2.20 ਫਿਸਦੀ ਦੇ ਅਨੁਪਾਤ ਤੋਂ ਘੱਟ ਕੇ ਇਹ ਦਰ ਹੁਣ 1.1 ਫਿਸਦੀ ਰਹਿ ਗਈ ਹੈ। ਸੀ ਆਈ ਏ ਵਰਲਡ ਫੈਕਟਬੁਕ ਮੁਤਾਬਕ ਦੁਨੀਆਂ ਦੀ ਜਨਮਦਰ 1.91 ਫਿਸਦੀ ਹੈ ਤੇ ਮੌਤ ਦੀ ਦਰ 0.81 ਫਿਸਦੀ ਹੈ। ਜਿਸ ਨਾਲ ਅਬਾਦੀ ਦੇ ਵੱਧਣ ਦੀ ਦਰ 1.1 ਫਿਸਦੀ ਤੇ ਬੈਠਦੀ ਹੈ। ਜੱਦਕਿ ਭਾਰਤ ਵਿੱਚ ਇਹ ਦਰ 1.58 ਫਿਸਦੀ ਹੈ। ਪਿਛਲੀ ਇੱਕ ਸਦੀ ਵਿੱਚ ਦੁਨੀਆਂ ਦੀ ਅਬਾਦੀ ਵਿੱਚ ਖਾਸਾ ਵਾਧਾ ਹੋਇਆ ਹੈ ਤੇ ਇਸ ਦਾ ਮੁੱਖ ਕਾਰਣ ਡਾਕਟਰੀ ਸਹੁਲਤਾਂ ਵਿੱਚ ਵਾਧਾ ਤੇ ਹਰਿਤ ਕ੍ਰਾਂਤੀ ਸਦਕਾ ਖੇਤੀ ਦੇ ਉਦਪਾਦਨ ਵਿੱਚ ਵਾਧਾ ਹੋਣਾ ਹੈ। ਅਬਾਦੀ ਵੱਧਣ ਦੇ ਨਾਲ ਨਾਲ ਲੋਕਾਂ ਦੀ ਅੋਸਤ ਉਮਰ ਵਿੱਚ ਵੀ ਵਾਧਾ ਹੋਇਆ ਹੈ। 1960 ਵਿੱਚ ਜੋ ਅੋਸਤ ਉਮਰ 53 ਸਾਲ ਸੀ ਉਹ ਹੁਣ ਵੱਧ ਕੇ 2010 ਵਿੱਚ 69 ਸਾਲ ਹੋ ਗਈ ਹੈ। ਭਾਰਤ ਵਿੱਚ ਔਰਤਾਂ ਦੀ ਅੋਸਤ ਉਮਰ 66 ਸਾਲ ਤੇ ਮਰਦਾਂ ਦੀ 64 ਸਾਲ ਹੈ।
ਜਿੱਥੇ ਕਈ ਦੇਸ਼ ਵੱਧਦੀ ਅਬਾਦੀ ਤੋਂ ਪਰੇਸ਼ਾਨ ਹਨ ਉਥੇ ਕਈ ਦੇਸ਼ ਅਜਿਹੇ ਵੀ ਹਨ ਜਿੱਥੇ ਅਬਾਦੀ ਦੀ ਦਰ ਨੈਗੇਟਿਵ ਹੈ ਯਾਨੀ ਅਬਾਦੀ ਵੱਧਣ ਦੀ ਥਾਂ ਘੱਟ ਰਹੀ ਹੈ ਖਾਸ ਕਰ ਪੁਰਵੀ ਯੁਰੋਪ ਵਿੱਚ ਜਿੱਥੇ ਜਨਮਦਰ ਮਰਣ ਦੀ ਦਰ ਤੋਂ ਘੱਟ ਹੈ। ਇਸੇ ਤਰਾਂ ਦੱਖਣੀ ਅਫਰੀਕਾ ਵਿੱਚ ਬਿਮਾਰੀ ਕਾਰਣ ਮੌਤ ਦੀ ਦਰ ਜਿਆਦਾ ਹੋਣ ਨਾਲ ਅਬਾਦੀ ਦੇ ਵੱਧਣ ਦੀ ਦਰ ਕਾਫੀ ਘੱਟ ਹੈ। 2005 ਤੋਂ ਜਪਾਨ ਦੀ ਅਬਾਦੀ ਵੀ ਘੱਟ ਰਹੀ ਹੈ।
ਅਬਾਦੀ ਦੇ ਵੱਧਣ ਨਾਲ ਇੱਕ ਜਿਹੜੀ ਮੁੱਖ ਸਮਸਿਆ ਸਾਮਣੇ ਆ ਰਹੀ ਹੈ ਉਹ ਹੈ ਸ਼ਹਿਰੀਕਰਣ ਦੀ। ਪਿੰਡਾਂ ਤੋਂ ਜਿਆਦਾ ਲੋਕ ਸ਼ਹਿਰਾਂ ਵੱਲ ਨੂੰ ਵੱਧ ਰਹੇ ਹਨ ਜਿਸ ਨਾਲ ਸ਼ਹਿਰਾਂ ਤੇ ਅਬਾਦੀ ਦਾ ਦਬਾਅ ਵੱਧ ਰਿਹਾ ਹੈ। 2008 ਵਿੱਚ ਮਨੁੱਖੀ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਜਦੋਂ ਸ਼ਹਿਰਾਂ ਵਿੱਚ ਪਿੰਡਾਂ ਤੋਂ ਵੱਧ ਅਬਾਦੀ ਸੀ। ਇੱਕ ਅਨੁਮਾਨ ਮੁਤਾਬਕ 2050 ਵਿੱਚ ਦੁਨੀਆ ਦੀ 70 ਫਿਸਦੀ ਅਬਾਦੀ ਸ਼ਹਿਰਾਂ ਵਿੱਚ ਹੋਵੇਗੀ ਤੇ ਭਾਰਤ ਚੀਨ ਨੂੰ ਪਿਛਾੜਦੇ ਹੋਏ ਅਬਾਦੀ ਦੇ ਮਾਮਲੇ ਵਿੱਚ ਦੁਨੀਆਂ ਵਿੱਚ ਪਹਿਲੇ ਨੰਬਰ ਤੇ ਆ ਜਾਵੇਗਾ।
ਸਮਸਿਆ ਸਿਰਫ ਅਬਾਦੀ ਦੀ ਨਹੀਂ ਇਸਦੇ ਸੰਤੁਲਨ ਦੀ ਵੀ ਹੈ। ਨੈਸ਼ਨਲ ਜਿਓਗ੍ਰਾਫਿਕ ਦੀ ਰਿਪੋਰਟ ਮੁਤਾਬਕ ਕੁੱਲ ਅਬਾਦੀ ਦਾ 5 ਫਿਸਦੀ ਹਿੱਸਾ ਕੁੱਲ ਉਰਜਾ ਦਾ 23 ਫਿਸਦੀ ਇਸਤੇਮਾਲ ਕਰਦੇ ਹਨ। 13 ਫਿਸਦੀ ਲੋਕਾਂ ਨੂੰ ਪੀਣ ਦਾ ਸਾਫ ਪਾਣੀ ਨਹੀਂ ਮਿਲਦਾ ਤੇ 38 ਫਿਸਦੀ ਨੂੰ ਟਾਇਲਟ ਦੇ ਵੀ ਸਹੀ ਪ੍ਰਬੰਧ ਪ੍ਰਾਪਤ ਨਹੀਂ ਹਨ। ਵੱਧਦੀ ਅਬਾਦੀ ਗਲੋਬਲ ਵਾਰਮਿੰਗ ਦਾ ਵੱਡਾ ਕਾਰਣ ਹੈ। ਧਰਤੀ ਤੋਂ ਪਾਣੀ ਘੱਟ ਰਿਹਾ ਹੈ, ਮਿੱਟੀ ਦਾ ਕਟਾਅ ਵੱਧਿਆ ਹੈ, ਗਲੇਸ਼ੀਅਰ ਪਿਘਲ ਰਹੇ ਹਨ, ਕਈ ਜੀਵਾਂ ਦੀਆਂ ਪ੍ਰਜਾਤੀਆਂ ਤੁਪਤ ਹੋ ਰਹੀਆਂ ਹਨ। ਆਉਂਦੇ ਦਹਾਕਿਆਂ ਵਿੱਚ 2 ਬੀਲੀਅਨ ਅਬਾਦੀ ਹੋਰ ਵੱਧ ਜਾਵੇਗੀ ਜਿਸ ਵਿੱਚ ਜਿਆਦਾ ਅਬਾਦੀ ਗਰੀਬ ਦੇਸ਼ਾਂ ਵਿੱਚ ਹੋਵੇਗੀ ਤੇ ਜੇ ਉਹਨਾਂ ਨੇ ਵੀ ਅਮੀਰ ਦੇਸ਼ਾਂ ਵਾਂਗ ਜੰਗਲ ਕਟਣੇ, ਕੋਲਾ ਤੇ ਤੇਲ ਬਾਲਣੇ ਤੇ ਵੱਧ ਤੋਂ ਵੱਧ ਖਾਦਾਂ ਤੇ ਰਸਾਇਣਾਂ ਦਾ ਇਸਤੇਮਾਲ ਸ਼ੁਰੂ ਕਰ ਦਿੱਤਾ ਤਾਂ ਕੁਦਰਤੀ ਸੰਸਾਧਨਾਂ ਦੀ ਸਥਿਤੀ ਹੋਰ ਵੀ ਖਰਾਬ ਹੋ ਜਾਵੇਗੀ।
ਅਬਾਦੀ ਦੇ ਵੱਧਣ ਨਾਲ ਸਭ ਤੋਂ ਪਹਿਲੀ ਸਮਸਿਆ ਉਸਦੇ ਰਹਿਣ ਦੀ ਆਉਂਦੀ ਹੈ ਤੇ ਦੂਜੀ ਖਾਣ ਤੇ ਪੀਣ ਦੇ ਸਾਫ ਪਾਣੀ ਦੀ। ਵੱਧਦੀ ਅਬਾਦੀ ਦੀ ਰਿਹਾਇਸ਼ ਲਈ ਅਤੇ ਵਿਕਾਸ ਦੇ ਨਾ ਤੇ ਜੰਗਲ ਕੱਟੇ ਜਾ ਰਹੇ ਹਨ ਤੇ ਖੇਤੀ ਬਾੜੀ ਦੀ ਜਮੀਨ ਤੇ ਵੀ ਮਕਾਨ ਤੇ ਉਦਯੋਗਿਕ ਇਮਾਰਤਾਂ ਉਸਾਰੀਆਂ ਜਾ ਰਹੀਆਂ ਹਨ। ਖਾਣ ਵਾਲੇ ਇੰਨਸਾਨ ਤਾਂ ਵੱਧ ਰਹੇ ਹਨ ਪਰ ਖਾਣਾ ਪੈਦਾ ਕਰਣ ਵਾਲੀ ਜਮੀਨ ਦਿਨ ਪਰ ਦਿਨ ਘੱਟ ਰਹੀ ਹੈ। ਵੱਧ ਰਹੀ ਅਬਾਦੀ ਨਾਲ ਤੇਜੀ ਨਾਲ ਕੁੜਾ/ਕਰਕਟ ਵਿੱਚ ਵਾਧਾ ਹੋ ਰਿਹਾ ਹੈ । ਇਸ ਕੁੜੇ ਨਾਲ ਨਿਬੜਨ ਲਈ ਅਜਿਹੇ ਤਰੀਕੇ ਚਾਹੀਦੇ ਹਨ ਜਿਸ ਨਾਲ ਵਾਤਾਵਰਣ ਤੇ ਘੱਟੋ ਘੱਟ ਮਾੜਾ ਅਸਰ ਪਵੇ ਤੇ ਮਨੁੱਖ ਦੀ ਸਹਿਤ ਤੇ ਵੀ ਬੁਰਾ ਪ੍ਰਭਾਅ ਨਾ ਪਵੇ।
ਅਸਲ ਵਿੱਚ ਸਮਸਿਆ ਸਿਰਫ ਅਬਾਦੀ ਦੇ ਵੱਧਣ ਹੀ ਨਹੀਂ ਹੈ ਕੁਦਰਤੀ ਸੰਸਾਧਨਾਂ ਦੇ ਇਸਤਮਾਲ ਦੇ ਸਹੀ ਪ੍ਰਬੰਧ ਨਾ ਹੋਣਾ ਵੀ ਹੈ ਜੋ ਕਈ ਸਮਸਿਆਵਾਂ ਦੀ ਜੜ• ਹੈ। ਕਈਆਂ ਦੇਸ਼ਾਂ ਨੇ ਇਸ ਨਾਲ ਲੜਣ ਲਈ ਤਕਨੀਕਾਂ ਵਿਕਸਿਤ ਕਰ ਲਈਆਂ ਹਨ ਪਰ ਕਈ ਦੇਸ਼ ਅਜੇ ਵੀ ਪੈਸੇ ਤੇ ਵਸੀਲਿਆਂ ਦੀ ਕਮੀ ਕਾਰਣ ਬਹੁਤ ਪਿਛੜੇ ਹੋਏ ਹਨ।
ਵਿਸ਼ਵ ਦੇ ਸਮੂਹ ਦੇਸ਼ਾਂ ਨੂੰ ਵੱਧ ਰਹੀ ਅਬਾਦੀ ਤੇ ਕੰਟਰੋਲ ਕਰਨ ਲਈ ਸਾਂਝੇ ਉਪਰਾਲੇ ਕਰਨੇ ਪੈਣਗੇ ਤਾਂ ਜੋ ਇਹ ਸਮਸਿਆ ਦਾ ਹਲ ਨਿਕਲ ਸਕੇ।