Sunday, January 19, 2014

ਇਸ ਸਾਲ ਕੰਮ ਦੌਰਾਨ ਮਾਰੇ ਗਏ 70 ਪੱਤਰਕਾਰ



  • ਨਿਊਯਾਰਕ-ਪੱਤਰਕਾਰਾਂ ਦੀ ਸੁਰੱਖਿਆ ਨਾਲ ਜੁੜੀ ਇਕ ਸਮਿਤੀ ਅਨੁਸਾਰ ਇਸ ਸਾਲ ਦੁਨੀਆਂ ਭਰ 'ਚ ਘੱਟ ਤੋਂ ਘੱਟ 70 ਪੱਤਰਕਾਰ ਕੰਮ ਦੇ ਦੌਰਾਨ ਮਾਰੇ ਗਏ। ਇਸ 'ਚ ਸੀਰੀਆ ਦੇ ਗ੍ਰਹਿ ਯੁੱਧ ਦੀ ਰਿਪੋਰਟਿੰਗ ਕਰਦੇ ਸਮੇਂ ਮਾਰੇ ਗਏ 29 ਪੱਤਰਕਾਰ ਅਤੇ ਇਰਾਕ 'ਚ ਮਾਰੇ ਗਏ 10 ਪੱਤਰਕਾਰ ਵੀ ਸ਼ਾਮਿਲ ਹਨ। 
    'ਕਮੇਟੀ ਟੂ ਪ੍ਰੋਟੈਕਟ ਜਰਨਲਿਸਟਸ' ਦੇ ਅਨੁਸਾਰ ਸੀਰੀਆ 'ਚ ਮਾਰੇ ਗਏ ਪੱਤਰਕਾਰਾਂ 'ਚ ਆਪਣੇ ਗ੍ਰਹਿ ਨਗਰਾਂ 'ਚ ਚੱਲ ਰਹੇ ਸੰਘਰਸ਼ ਦੀ ਰਿਪੋਰਟਿੰਗ ਕਰ ਰਹੇ ਕਈ ਨਾਗਰਿਕ ਪੱਤਰਕਾਰ, ਸਰਕਾਰ ਜਾਂ ਵਿਰੋਧੀ ਦੁਆਰਾ ਆਗਿਆ ਪ੍ਰਾਪਤ ਮੀਡੀਆ ਸੰਗਠਨਾਂ ਲਈ ਕੰਮ ਕਰ ਰਹੇ ਪ੍ਰਸਾਰਕ ਅਤੇ ਵਿਦੇਸ਼ੀ ਪ੍ਰੈੱਸ ਦੇ ਕੁਝ ਪੱਤਰਕਾਰ ਸ਼ਾਮਿਲ ਹਨ। ਮਾਰੇ ਗਏ ਵਿਦੇਸ਼ੀ ਪ੍ਰੈੱਸ ਦੇ ਪੱਤਰਕਾਰਾਂ 'ਚ ਅਲ ਜਜ਼ੀਰਾ ਦੇ ਰਿਪੋਰਟਰ ਮੁਹੰਮਦ ਅਲ ਮੇਸਲਮਾ ਦਾ ਨਾਮ ਸ਼ਾਮਿਲ ਹੈ ਜਿਸ ਨੂੰ ਇਕ ਬੰਦੂਕਧਾਰੀ ਨੇ ਗੋਲੀ ਮਾਰ ਦਿੱਤੀ ਸੀ। ਮਿਸਰ 'ਚ 6 ਪੱਤਰਕਾਰ ਮਾਰੇ ਗਏ। ਇਨ੍ਹਾਂ 'ਚੋਂ ਅੱਧੇ ਤੋਂ ਜ਼ਿਆਦਾ ਪੱਤਰਕਾਰ ਰਾਸ਼ਟਰਪਤੀ ਮੁਹੰਮਦ ਮੁਰਸੀ ਨੂੰ ਸੱਤਾ ਤੋਂ ਹਟਾਉਣ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ 'ਤੇ ਸਰਕਾਰੀ ਸੁਰੱਖਿਆ ਬਲਾਂ ਦੁਆਰਾ 14 ਅਗਸਤ ਨੂੰ ਕੀਤੀ ਗਈ ਕਾਰਵਾਈ ਦੀ ਰਿਪੋਰਟਿੰਗ ਕਰਦੇ ਸਮੇਂ ਮਾਰੇ ਗਏ। 
    ਸਮਿਤੀ ਦੇ ਉਪ-ਨਿਰਦੇਸ਼ਕ ਰੂਪਰਟ ਮੈਹੋਨੇ ਨੇ ਇਕ ਬਿਆਨ 'ਚ ਕਿਹਾ ਕਿ ਪੱਛਮੀ ਏਸ਼ੀਆ ਪੱਤਰਕਾਰਾਂ ਲਈ ਮੌਤ ਦਾ ਮੈਦਾਨ ਬਣ ਗਿਆ ਜਿਥੇ ਕੁਝ ਥਾਵਾਂ 'ਤੇ ਕੰਮ ਦੇ ਦੌਰਾਨ ਮਾਰੇ ਜਾਣ ਵਾਲੇ ਪੱਤਰਕਾਰਾਂ ਦੀ ਸੰਖਿਆ 'ਚ ਕਮੀ ਆਈ ਉਥੇ ਹੀ ਸੀਰੀਆ ਦੇ ਗ੍ਰਹਿ ਯੁੱਧ ਅਤੇ ਇਰਾਕ 'ਚ ਦੁਬਾਰਾ ਸ਼ੁਰੂ ਹੋਏ ਸੰਪਰਦਾਇਕ ਹਮਲਿਆਂ ਨੇ ਨਿਰਾਸ਼ਾਜਨਕ ਰੂਪ ਨਾਲ ਇਥੇ ਸੰਖਿਆ ਵਧਾ ਦਿੱਤੀ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਸਮੁਦਾਏ ਨੂੰ ਸਾਰੀਆਂ ਸਰਕਾਰਾਂ ਅਤੇ ਹਥਿਆਰਬੰਦ ਸਮੂਹਾਂ ਨਾਲ ਪੱਤਰਕਾਰਾਂ ਦੇ ਨਾਗਰਿਕ ਦੇ ਤੌਰ 'ਤੇ ਸਨਮਾਨ ਕਰਨ ਅਤੇ ਪੱਤਰਕਾਰਾਂ ਦੇ ਹੱਤਿਆਰਿਆਂ ਨੂੰ ਸਜ਼ਾ ਦਿਵਾਉਣ ਲਈ ਕਹਿਣਾ ਚਾਹੀਦਾ ਹੈ। ਨਿਊਯਾਰਕ ਸਥਿਤ ਇਸ ਸਮਿਤੀ ਨੇ 1992 ਤੋਂ ਪੱਤਰਕਾਰਾਂ ਅਤੇ ਪ੍ਰਸਾਰਕਾਂ ਦੀਆਂ ਮੌਤਾਂ 'ਤੇ ਨਜ਼ਰ ਰੱਖੀ ਹੋਈ ਹੈ।

    Uploads by drrakeshpunj

    Popular Posts

    Search This Blog

    Popular Posts

    followers

    style="border:0px;" alt="web tracker"/>