ਨਵੀਂ ਦਿੱਲੀ : ਪਾਕਿਸਤਾਨੀ ਮਹਿਲਾ ਪੱਤਰਕਾਰ ਮੇਹਰ ਤਰਾਰ ਸਬੰਧੀ ਥਰੂਰ ਜੋੜੇ ਵਿਚਕਾਰ ਵਿਵਾਦ ਅਤੇ ਤਣਾਅ ਹੁਣ ਸੁਨੰਦਾ ਪੁਸ਼ਕਰ ਦੀ ਅਚਾਨਕ ਮੌਤ ਦੀ ਚੱਲ ਰਹੀ ਜਾਂਚ 'ਚ ਸ਼ਾਮਲ ਹੈ। ਪਾਕਿਸਤਾਨ ਦੀ ਮਹਿਲਾ ਪੱਤਕਰਾਰ ਨਾਲ ਥਰੂਰ ਦੀ ਨੇੜਤਾ ਸਬੰਧੀ ਘਰੇਲੂ ਤਣਾਅ ਦੀ ਗੱਲਬਾਤ ਕੇਂਦਰੀ ਮੰਤਰੀ ਅਤੇਪੱਤਰਕਾਰ ਵਿਚਕਾਰ ਉਸ ਕਥਿਤ ਈ-ਮੇਲ ਸੰਵਾਦ 'ਚ ਵੀ ਸਪੱਸ਼ਟ ਹੈ ਜੋ ਹੁਣ ਸਾਹਮਣੇ ਆਈ ਹੈ। ਏਨਾ ਹੀ ਨਹੀਂ, ਪੁਸ਼ਕਰ ਨੇ ਵੀ ਕੁਝ ਆਖ਼ਰੀ ਟਵੀਟ 'ਚ ਆਪਣੇ ਕੋਲ ਮੌਜੂਦ ਮੇਹਰ ਦੇ ਈ-ਮੇਲ ਤੇ ਫੋਨ ਸੁਨੇਹੇ ਦੇ ਆਧਾਰ 'ਤੇ ਉਨ੍ਹਾਂ ਨੂੰ ਝੁੱਠਾ ਦੱਸਿਆ ਸੀ। ਥਰੂਰ ਅਤੇ ਮੇਹਰ ਵਿਚਕਾਰਲਾ ਕਰੀਬ ਸੱਤ ਮਹੀਨੇ ਪਹਿਲਾਂ ਦਾ ਇਕ ਈ-ਮੇਲ ਸੰਵਾਦ ਸਾਹਮਣੇ ਆਇਆ ਹੈ, ਜਿਸ ਵਿਚ ਦੋਵਾਂ ਦੀ ਨੇੜਤਾ ਸਪੱਸ਼ਟ ਹੁੰਦੀ ਹੈ। ਈ-ਮੇਲ 'ਚ ਹਾਲਾਂਕਿ ਦੋਵਾਂ ਨੇ ਇਸ ਨੂੰ ਮਹਿਜ਼ ਦੋਸਤੀ ਕਰਾਰ ਦਿੱਤਾ ਹੈ। 28 ਜੁਲਾਈ, 2013 ਦੇ ਇਸ ਈ-ਮੇਲ ਸੰਵਾਦ 'ਚ ਦੋਵੇਂ ਕਾਫੀ ਘੱਟ ਸਮੇਂ 'ਚ ਇਕ-ਦੂਸਰੇ ਦੇ ਕਾਫੀ ਨੇੜੇ ਆ ਗਏ ਸਨ। ਮੇਹਰ ਨੇ ਥਰੂਰ ਦੇ ਭੇਜੇ ਮੇਲ 'ਚ ਆਪਣੇ ਕਾਰਨ ਕੇਂਦਰੀ ਮੰਤਰੀ ਦੇ ਪਰਿਵਾਰ 'ਚ ਕਲੇਸ਼ 'ਤੇ ਖੇਦ ਪ੍ਰਗਟਾਉਣ ਦੇ ਨਾਲ ਹੀ ਸਭ ਕੁਝ ਠੀਕ ਹੋਣ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ ਸਨ। ਨਾਲ ਹੀ ਆਪਣੀ ਜ਼ਿੰਦਗੀ 'ਚ ਥਰੂਰ ਦੀ ਮੌਜੂਦਗੀ ਲਈ ਸ਼ੁਕਰੀਆ ਦੇ ਨਾਲ ਹੀ ਕਿਹਾ- 'ਅਸੀਂ ਲਾਂਗ ਡਿਸਟੈਂਸ ਦੋਸਤ ਹੀ ਸਹੀ...।' ਮੇਹਰ ਦੇ ਈ-ਮੇਲ ਦੇ ਜਵਾਬ 'ਚ ਥਰੂਰ ਨੇ ਵੀ ਇਸ ਗੱਲ ਦੀ ਤਸਦੀਕ ਕੀਤੀ ਸੀ ਕਿ ਸੁਨੰਦਾ ਪਾਕਿ ਮਹਿਲਾ ਪੱਤਰਕਾਰ ਨਾਲ ਉਨ੍ਹਾਂ ਦੀ ਗੱਲਬਾਤ ਸਬੰਧੀ ਦੁਖੀ ਹਨ। ਉਨ੍ਹਾਂ ਦੇ ਸ਼ਬਦਾਂ 'ਚ, 'ਕੁਝ ਲੋਕ ਇਹ ਨਹੀਂ ਸਮਝ ਸਕਦੇ ਹਨ ਕਿ ਅਜਿਹੇ ਸਬੰਧੀ ਵੀ ਹੁੰਦੇ ਹਨ।
ਮੌਤ ਤੋਂ ਪਹਿਲਾਂ ਰਾਤ ਭਰ ਜਾਗੀ ਸੁਨੰਦਾ
ਸ਼ੁੱਕਰਵਾਰ ਦੇਰ ਸ਼ਾਮ ਸੁਨੰਦਾ ਪੁਸ਼ਕਰ ਦੀ ਮੌਤ ਦੀ ਖ਼ਬਰ ਆਈ ਪਰ ਸੋਸ਼ਲ ਨੈਟਵਰਕਿੰਗ ਟਵਿਟਰ 'ਤੇ ਸੁਨੰਦਾ ਲਗਪਗ ਪੂਰੀ ਰਾਤ ਸਰਗਰਮ ਰਹੇ। ਉਧਰ ਉਨ੍ਹਾਂ ਦੇ ਜ਼ਿਆਦਾਤਰ ਟਵਿਟਰ ਸੁਨੇਹਿਆਂ 'ਚ ਆਪਣੇ ਪਰਿਵਾਰਕ ਜੀਵਨ ਸਬੰਧੀ ਉਠੇ ਵਿਵਾਦ ਦਾ ਦਰਦ ਸਾਫ ਨਜ਼ਰ ਆਉਂਦਾ ਹੈ। ਇਥੋਂ ਤਕ ਕਿ 17 ਜਨਵਰੀ 2014 ਨੂੰ ਦੇਰ ਰਾਤ ਉਨ੍ਹਾਂ ਦੇ ਅਤੇ ਪਾਕਿ ਮਹਿਲਾ ਪੱਤਰਕਾਰ ਮੇਹਰ ਤਰਾਰ ਵਿਚਕਾਰ ਵੀ ਸੁਨੇਹੇਬਾਜ਼ੀ ਹੋਈ। ਮੇਹਰ ਨੇ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਅੱਧੀ ਰਾਤ ਕਰੀਬ 2 ਵਜ ਕੇ 10 ਮਿੰਟ 'ਤੇ ਸੁਨੰਦਾ ਦੇ ਟਵੀਟ 'ਤੇ ਜਵਾਬ 'ਚ ਲਿਖਿਆ- 'ਜਾਣ ਕੇ ਚੰਗਾ ਲੱਗਾ ਸ਼੍ਰੀਮਤੀ ਟੀ। ਹੁਣ ਥੋੜਾ ਆਰਾਮ ਕਰ ਲਓ। ਗੌਡ ਬਲੈਸ।' ਇਸ ਤੋਂ ਪਹਿਲਾਂ ਸੁਨੰਦਾ ਨੇ 2:08 ਵਜੇ ਲਿਖੇ ਸੁਨੇਹੇ 'ਚ ਕਿਹਾ ਸੀ ਕਿ ਮੈਂ ਅਤੇ ਮੇਰੇ ਪਤੀ ਖੁਸ਼ ਹਾਂ। ਕੋਈ ਮੇਹਰ ਮੈਨੂੰ ਪਰੇਸ਼ਾਨ ਨਹੀਂ ਕਰ ਸਕਦੀ ਪਰ ਟੀਵੀ 'ਤੇ ਉਸ ਨੇ ਜੋ ਝੂਠ ਕਿਹਾ ਉਸ ਸਬੰਧੀ ਮੈਂ ਪਰੇਸ਼ਾਨ ਹਾਂ। ਰਾਤ ਇਕ ਵੇਜ ਉਨ੍ਹਾਂ ਜਨਤਕ ਹੋਏ ਆਪਣੇ ਪਰਿਵਾਰਕ ਵਿਵਾਦ 'ਤੇ ਇਕ ਟੀਵੀ ਸ਼ੋਅ ਦਾ ਹਵਾਲਾ ਦਿੰਦਿਆਂ ਟਵੀਟ ਕੀਤਾ, 'ਮੈਂ ਸ਼ੋ ਵੇਖਿਆ ਅਤੇ ਮੇਹਰ ਨੇ ਪੂਰੀ ਤਰ੍ਹਾਂ ਝੂਠ ਬੋਲਿਆ। ਮੇਰੇ ਪਤੀ ਨੂੰ ਭੇਜੇ ਉਸ ਦੇ ਸਾਰੇ ਈਮੇਲ-ਬੀਬੀਐਮ (ਬਲੈਕਬੇਰੀ ਮੈਸਜ) ਮੇਰੇ ਕੋਲ ਹਨ। ਮੈ ਝੂਠ ਨਹੀਂ ਬੋਲਦੀ।' ਸਵੇਰੇ ਕਰੀਬ ਪੌਣੇ ਪੰਜ ਵਜੇ ਤਕ ਸੁਨੰਦਾ ਟਵੀਟ 'ਤੇ ਸਰਗਰਮ ਰਹੀ। ਇਕ ਟਵੀਟਰ ਫਾਲੋਅਰ ਵੱਲੋਂ ਟੀਵੀ ਪ੍ਰੋਗਰਾਮ 'ਚ ਮੇਹਰ ਅਤੇ ਸ਼ਸ਼ੀ ਥਰੂਰ ਦੇ ਨਾਲ ਉਨ੍ਹਾਂ ਦੇ ਆਉਣ ਦੇ ਪ੍ਰਸਤਾਵ 'ਤੇ ਆਉਣ ਕਿਹਾ ਕਿ ਇਹ ਕਦੇ ਨਹੀਂ ਹੋਵੇਗਾ। ਰਾਤ ਭਰ ਜਾਗਣ ਤੋਂ ਬਾਅਦ ਲਿਹਾੜਾ ਸਵੇਰੇ ਸੁੱਤੀ ਸੁਨੰਦਾ ਮੁੜ ਉੱਠ ਨਹੀਂ ਸੀ।