Sunday, January 19, 2014

ਢੀਂਡਸਾ ਵੱਲੋਂ 7 ਕਰੋੜ ਰੁਪਏ ਦੇ ਵਿਕਾਸ ਕੰਮਾਂ ਦਾ ਨੀਂਹ ਪੱਥਰ

ਮਾਲੇਰਕੋਟਲਾ,  ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅੇ ਮੈਂਬਰ ਰਾਜ ਸਭਾ ਸ.ਸੁਖਦੇਵ ਸਿੰਘ ਢੀਂਡਸਾ ਨੇ ਮਾਲੇਰਕੋਟਲਾ ਨਗਰ ਕੌਾਸਲ ਸੀਮਾ ਅੰਦਰ ਵਸੇ ਵੱਖ-ਵੱਖ ਵਾਰਡਾਂ 'ਚ 7 ਕਰੋੜ ਰੁਪਏ ਦੀ ਲਾਗਤ ਨਾਲ ਅੱਜ ਨਵੇਂ ਵਿਕਾਸ ਕੰਮਾਂ ਦੀ ਸ਼ੁਰੂਆਤ ਕੀਤੀ ਗਈ ਹੈ | ਸਥਾਨਕ ਵਿਸ਼ਵਕਰਮਾ ਮੰਦਰ ਨੇੜੇ ਨਵੀਂ 18 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕ ਦੇ ਕੰਮ ਦਾ ਉਦਘਾਟਨ ਕਰਨ ਮਗਰੋਂ ਜੁੜੇ ਲੋਕਾਂ ਨੂੰ ਸੰਬੋਧਨ ਕਰਦਿਆਂ ਢੀਂਡਸਾ ਨੇ ਦੋਸ਼ ਲਗਾਇਆਂ ਕਿ ਕੇਂਦਰ ਸਰਕਾਰ ਪੰਜਾਬ ਦੇ ਗੁਆਂਢੀ ਰਾਜਾਂ ਦੀ ਸਨਅਤ ਨੂੰ ਵਿਸ਼ੇਸ਼ ਸਹੂਲਤਾਂ ਦੇ ਕੇ ਅਤੇ ਪੰਜਾਬ ਦੇ ਸਨਅਤਕਾਰਾਂ ਨੂੰ ਅਜਿਹੀਆਂ ਸਹੂਲਤਾਂ ਤੋਂ ਇਨਕਾਰ ਕਰਕੇ ਇੱਥੋਂ ਦੇ ਸਨਅਤੀ ਵਿਕਾਸ ਨੂੰ ਤਾਰਪੀਡੋ ਕਰ ਰਹੀ ਹੈ | ਢੀਂਡਸਾ ਦੇ ਭਾਸ਼ਣ ਤੋਂ ਪਹਿਲਾਂ ਉਨ੍ਹਾਂ ਦਾ ਇੱਥੇ ਆਉਣ 'ਤੇ ਸਵਾਗਤ ਕਰਦਿਆਂ ਪੰਜਾਬ ਵਕਫ਼ ਬੋਰਡ ਦੇ ਚੇਅਰਮੈਨ ਜਨਾਬ ਇਜ਼ਹਾਰ ਆਲਮ ਨੇ ਦੱਸਿਆਂ ਅੱਜ ਨਗਰ ਕੌਾਸਲ ਵੱਲੋਂ ਅੱਜ ਸ਼ੁਰੂ ਕਰਵਾਏ ਜਾਣ ਵਾਲੇ ਕੰਮਾਂ ਵਿਚ ਇਕ ਕਰੋੜ ਰੁਪਏ ਦੀ ਲਾਗਤ ਨਾਲ ਪੰਜ ਨਵੇਂ ਟਿਊਬਵੈੱਲ, ਚਾਰ ਕਰੋੜ ਰੁਪਏ ਦੀ ਲਾਗਤ ਨਾਲ ਨਵੀਆਂ ਸਾਫ਼ ਪਾਣੀ ਦੀਆ ਲਾਈਨਾਂ, ਪੰਜਾਹ ਲੱਖ ਰੁਪਏ ਦੀ ਲਾਗਤ ਨਾਲ ਸਰੌਦ ਰੋਡ ਦੀ ਸੜਕ ਨੂੰ ਚੌੜੀ ਕਰਨ ਅਤੇ ਸੀਵਰੇਜ ਲਾਈਨਾਂ ਦਾ ਕੰਮ, 25 ਲੱਖ ਰੁਪਏ ਨਾਲ ਧੂਰੀ ਰੋਡ ਦੀਆਂ ਸੀਵਰੇਜ ਲਾਈਨਾਂ ਅਤੇ 22 ਲੱਖ ਰੁਪਏ ਦੀ ਲਾਗਤ ਨਾਲ ਦੁਲਮਾਂ ਰੋਡ ਦਾ ਨਿਰਮਾਣ ਸ਼ਾਮਿਲ ਹੈ | ਇਸ ਮੌਕੇ ਜਸਵੀਰ ਸਿੰਘ ਦਿਉਲ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਜ.ਜੈਪਾਲ ਸਿੰਘ ਮੰਡੀਆਂ, ਹਰਦੇਵ ਸਿੰਘ ਸੇਹਕੇ, ਜ.ਅਜੀਤ ਸਿੰਘ ਚੰਦੂਰਾਈਆਂ, ਮੁਨਸ਼ੀ ਮੁਹੰਮਦ ਅਸਰਫ, ਜ.ਹਰਦੀਪ ਸਿੰਘ ਖਟੜਾ, ਸ.ਸੁਖਜੀਵਨ ਸਿੰਘ ਸਰੌਦ ਪ੍ਰਧਾਨ ਟਰਕ ਯੂਨੀਅਨ, ਮੁਬੱਸ਼ਰ ਅਲੀ ਖਾਂ, ਮੁਮਤਾਜ਼ ਅਹਿਮਦ ਟੋਨੀ, ਸ਼ਰੀਫ ਬੌਸ, ਐਸ.ਆਜ਼ਾਦ ਸਿੱਦੀਕੀ, ਮੁਹੰਮਦ ਤਨਵੀਰ ਅਤੇ ਸ਼ਫੀਕ ਬੌਸ ਦੇ ਨਾਂਅ ਜ਼ਿਕਰਯੋਗ ਹਨ |

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>