Monday, May 19, 2014

ਪੰਜਾਬ ਮੰਤਰੀ ਮੰਡਲ ‘ਚ ਹੋਵੇਗਾ ਫੇਰਬਦਲ : ਲੋਕ ਸਭਾ ਚੋਣਾਂ ਬਣਨਗੀਆਂ ਕਾਰਗੁਜ਼ਾਰੀ ਦਾ ਆਧਾਰ

 

* ਕਈ ਹਲਕਿਆਂ ਵਿਚ ਢਿੱਲੀ ਰਹੀ ਮੰਤਰੀਆਂ ਦੀ ਕਾਰਗੁਜ਼ਾਰੀ
* ਤਿੰਨ ਮਾਲਵੇ ਦੇ, ਇੱਕ  ਦੋਆਬੇ ਦਾ ਅਤੇ ਦੋ ਮਾਝੇ ਦੇ ਮੰਤਰੀਆਂ ਹੋਣਗੇ ਇਧਰੋਂ ਉਧਰ
* ਮਾਲਵੇ ਦੇ ਦੋ ਮੰਤਰੀਆਂ ‘ਚੋਂ ਮਲੂਕਾ ਨੇ ਬਾਜ਼ੀ ਮਾਰੀ
ਚੰਡੀਗੜ-ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪੰਜਾਬ ਮੰਤਰੀ ਮੰਡਲ ਵਿਚ ਅਕਾਲੀ ਕੋਟੇ ਦੇ ਮੰਤਰੀਆਂ ਦੇ ਵਿਭਾਗਾਂ ਵਿਚ ਵੀ ਫੇਰਬਦਲ ਕੀਤਾ ਜਾ ਰਿਹਾ ਹੈ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦੇ ਸਰਪ੍ਰਸਤ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਲੋਕ ਸਭਾ ਚੋਣ ‘ਚ ਮੰਤਰੀਆਂ ਅਤੇ ਮੁੱਖ ਸੰਸਦੀ ਸਕੱਤਰਾਂ ਦੇ ਹਲਕਿਆਂ ਵਿਚ ਵੋਟ ਬੈਂਕ ਦੀ ਕਾਰਗੁਜ਼ਾਰੀ ਰਿਪੋਰਟ ਤਿਆਰ ਕਰਵਾਈ ਹੈ। ਜਿਸ ਦੇ ਆਧਾਰ ਉਤੇ ਮੰਤਰੀ ਮੰਡਲ ਵਿਚ ਰੱਦੋਬਦਲ ਅਤੇ ਵਿਭਾਗਾਂ ਵਿਚ ਫੇਰਬਦਲ ਕੀਤਾ ਜਾਵੇਗਾ। ਮਾਲਵੇ ਦੇ ਇੱਕ ਮੰਤਰੀ ਦੀ ਭਾਵੇਂ ਆਪਣੇ ਹਲਕੇ ਵਿਚ ਕਾਰਗੁਜ਼ਾਰੀ ਵਧੀ ਰਹੀ ਪ੍ਰੰਤੂ ਉਸ ਨੇ ਖੁਦ ਹੀ ਆਪਣਾ ਵਿਭਾਗ ਬਦਲਣ ਲਈ ਮੁੱਖ ਮੰਤਰੀ ਨੂੰ ਅਪੀਲ ਕਰ ਦਿੱਤੀ ਹੈ।
ਮੰਤਰੀਆਂ ਤੇ ਮੁੱਖ ਸੰਸਦੀ ਸਕੱਤਰਾਂ ਦੀ ਵੋਟ ਬੈਂਕ ਦੀ ਕਾਰਗੁਜ਼ਾਰੀ ਨੂੰ ਮਾਝਾ, ਮਾਲਵਾ ਅਤੇ ਦੋਆਬੇ ਦੇ ਜ਼ੋਨਾਂ ਵਿਚ ਵੰਡਿਆ ਗਿਆ  ਹੈ। ਮੁੱਖ ਮੰਤਰੀ ਦਫ਼ਤਰ ਤੋਂ ਮਿਲੀ ਇਸ ਗੁਪਤ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਰਾਮਪੁਰਾ ਫੂਲ ਤੋਂ ਵਿਧਾਇਕ ਤੇ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਹਲਕੇ ਵਿਚ ਅਕਾਲੀ ਉਮੀਦਵਾਰ ਦਾ ਮੁੱਖ ਮੁਕਾਬਲਾ ਆਪ ਪਾਰਟੀ ਦੇ ਉਮੀਦਵਾਰ ਨਾਲ ਸੀ। ਮਲੂਕਾ ਦੇ ਹਲਕੇ ਵਿਚ ਆਪ ਦੇ ਉਮੀਦਵਾਰ ਪ੍ਰੋਫੈਸਰ ਸਾਧੂ ਸਿੰਘ ਨੂੰ 30159 ਅਤੇ ਅਕਾਲੀ ਉਮੀਦਵਾਰ ਪਰਮਜੀਤ ਕੌਰ ਗੁਲਸ਼ਨ ਨੂੰ 39872 ਵੋਟਾਂ ਮਿਲੀਆਂ ਜਦੋਂ ਕਿ ਕਾਂਗਰਸ ਦੇ ਜੋਗਿੰਦਰ ਸਿੰਘ ਪੰਜਗਰਾਈਂ ਨੂੰ 39168 ਵੋਟਾਂ ਮਿਲੀਆਂ।
ਇਸੇ ਤਰ•ਾਂ ਮਾਲਵੇ ਦੇ ਸਿੰਚਾਈ ਮੰਤਰੀ ਜਨਮੇਜਾ ਸਿੰਘ ਸੇਖੋਂ ਦੇ ਮੌੜ ਹਲਕੇ ਵਿਚ ਅਕਾਲੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੂੰ 54705 ਜਦੋਂ ਕਿ ਕਾਂਗਰਸ ਦੇ ਮਨਪ੍ਰੀਤ ਬਾਦਲ ਨੂੰ 52929 ਵੋਟਾਂ ਪਈਆਂ ਜਦੋਂ ਕਿ ਪਿਛਲੀ ਵਾਰ ਦੇ ਮੁਕਾਬਲੇ ਉਨ•ਾਂ ਦੇ ਹਲਕੇ ਵਿਚ ਅਕਾਲੀ ਵੋਟਾਂ ਦੀ ਲੀਡ ਘੱਟ ਰਹੀ। ਮੰਤਰੀਆਂ ਦੀ ਕਾਰਗੁਜ਼ਾਰੀ ਵਿਚੋਂ ਸਭ ਤੋਂ ਘੱਟ ਵੋਟਾਂ ਸੇਖੋਂ ਦੇ ਹਲਕੇ ਵਿਚੋਂ ਰਹੀਆਂ।
ਸੁਨਾਮ ਹਲਕੇ ਤੋਂ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੇ ਹਲਕੇ ਅੰਦਰ ਅਕਾਲੀ ਉਮੀਦਵਾਰ ਸੁਖਦੇਵ ਸਿੰਘ ਢੀਂਡਸਾ ਨੂੰ ਮੁੱਖ ਵਿਰੋਧੀ ਆਪ ਦੇ ਉਮੀਦਵਾਰ ਮੁਕਾਬਲੇ 50745 ਜਦੋਂ ਕਿ ਭਗਵੰਤ ਮਾਨ ਨੂੰ 63979 ਵੋਟਾਂ ਪਈਆਂ ਅਤੇ ਕਾਂਗਰਸ ਦੇ ਉਮੀਦਵਾਰ ਵਿਜੇਇੰਦਰ ਸਿੰਗਲਾ ਨੂੰ 23408 ਵੋਟਾਂ ਪਈਆਂ।
ਪਟਿਆਲਾ ਦੇ ਸਮਾਣਾ ਹਲਕੇ ਤੋਂ ਪੇਂਡੂ ਤੇ ਪੰਚਾਇਤ ਮੰਤਰੀ ਸੁਰਜੀਤ ਸਿੰਘ ਰੱਖੜਾ ਦੇ ਜ਼ੱਦੀ ਹਲਕੇ ਵਿਚ ਵੀ ਅਕਾਲੀ ਉਮੀਦਵਾਰ ਦੀਪਇੰਦਰ ਸਿੰਘ ਢਿੱਲੋਂ ਨੂੰ ਆਪਣੇ ਮੁੱਖ ਵਿਰੋਧੀ ਆਪ ਦੇ ਉਮੀਦਵਾਰ ਧਰਮਵੀਰ ਗਾਂਧੀ ਦੇ ਮੁਕਾਬਲੇ 41694 ਜਦੋਂਕਿ ਧਰਮਵੀਰ ਗਾਂਧੀ ਨੂੰ 48867 ਅਤੇ ਕਾਂਗਰਸ ਉਮੀਦਵਾਰ ਪ੍ਰਨੀਤ ਕੌਰ ਨੂੰ 41008 ਵੋਟਾਂ ਪਈਆਂ। ਰੱਖੜਾ ਦੇ ਹਲਕੇ ਵਿਚ ਵੀ ਅਕਾਲੀ ਉਮੀਦਵਾਰ ਦੀ ਲੀਡ ਘੱਟ ਰਹੀ।
ਫਤਿਹਗੜ• ਸਾਹਿਬ ਦੇ ਸਾਹਨੇਵਾਲ ਹਲਕੇ ਤੋਂ ਪੀਡਬਲਯੂਡੀ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਦੇ ਹਲਕੇ ਵਿਚ ਅਕਾਲੀ ਉਮੀਦਵਾਰ ਕੁਲਵੰਤ ਸਿੰਘ ਨੂੰ 56188, ਕਾਂਗਰਸ ਦੇ ਸਾਧੂ ਸਿੰਘ ਨੂੰ 51620 ਅਤੇ ਆਪ ਦੇ ਹਰਿੰਦਰ ਖਾਲਸਾ ਨੂੰ 35415 ਵੋਟਾਂ ਪਈਆਂ। ਢਿੱਲੋਂ ਦੇ ਹਲਕੇ ਦੀ ਕਾਰਗੁਜ਼ਾਰੀ ਵਿਰੋਧੀ ਧਿਰ ਦੇ ਮੁਕਾਬਲੇ ਠੀਕ ਮੰਨੀ ਜਾ ਰਹੀ ਹੈ।
ਉਧਰ ਜਲੰਧਰ ਦੇ ਕਰਤਾਰਪੁਰ ਹਲਕੇ ਤੋਂ ਜੇਲ• ਮੰਤਰੀ ਸਰਵਣ ਫਿਲੌਰ ਦੇ ਹਲਕੇ ਵਿਚ ਵੀ ਅਕਾਲੀ ਉਮੀਦਵਾਰ ਪਵਨ ਟੀਨੂੰ ਨੂੰ ਹਾਰ ਮਿਲੀ ਹੈ। ਕਰਤਾਰਪੁਰ ਹਲਕੇ ‘ਚ ਕਾਂਗਰਸ ਦੇ ਚੌਧਰੀ ਸੰਤੋਖ ਸਿੰਘ ਨੂੰ 48561 ਅਤੇ ਪਵਨ ਟੀਨੂੰ ਨੂੰ 35962 ਵੋਟਾਂ ਮਿਲੀਆਂ।
ਅੰਮ੍ਰਿਤਸਰ ਦੇ ਅਟਾਰੀ ਹਲਕੇ ਤੋਂ ਪਸ਼ੂ ਪਾਲਣ ਮੰਤਰੀ ਗੁਲਜ਼ਾਰ ਸਿੰਘ ਰਾਣੀਕੇ ਦੇ ਹਲਕੇ ਵਿਚ ਵੀ ਅਕਾਲੀ ਭਾਜਪਾ ਉਮੀਦਵਾਰ ਅਰੁਣ ਜੇਤਲੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਅਟਾਰੀ ਵਿਚ ਕੈਪਟਨ ਅਮਰਿੰਦਰ ਸਿੰਘ ਨੂੰ 55595 ਅਤੇ ਅਕਾਲੀ ਭਾਜਪਾ ਦੇ ਅਰੁਣ ਜੇਤਲੀ ਨੂੰ 45655 ਵੋਟਾਂ ਪਈਆਂ।
ਭਾਜਪਾ ਦੇ ਜਲੰਧਰ ਪੱਛਮੀ ਤੋਂ ਮੰਤਰੀ ਚੁੰਨੀ ਲਾਲ ਭਗਤ ਦੇ ਹਲਕੇ ਵਿਚ ਵੀ ਅਕਾਲੀ ਉਮੀਦਵਾਰ ਟੀਨੂੰ ਨੂੰ ਜ਼ਬਰਦਸਤ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਲਕੇ ਵਿਚ ਕਾਂਗਰਸ ਦੇ ਚੌਧਰੀ ਨੂੰ 48599 ਅਤੇ ਅਕਾਲੀ ਦਲ ਦੇ ਸ੍ਰੀ ਟੀਨੂੰ ਨੂੰ 27118 ਵੋਟਾਂ ਮਿਲੀਆਂ।
ਇਸੇ ਤਰ•ਾਂ ਜਲੰਧਰ ਦੇ ਸ਼ਾਹਕੋਟ ਹਲਕੇ ਅਕਾਲੀ ਮੰਤਰੀ ਅਜੀਤ ਸਿੰਘ ਕੋਹਾੜ ਜ਼ੱਦੀ ਹਲਕੇ ਵਿਚ ਵੀ ਅਕਾਲੀ ਉਮੀਦਵਾਰ ਨੂੰ ਵੱਡੀ ਲੀਡ ਮਿਲੀ। ਸ਼ਾਹਕੋਟ ਤੋਂ ਕਾਂਗਰਸ ਦੇ ਸ੍ਰੀ ਚੌਧਰੀ ਨੂੰ 29199 ਅਤੇ ਅਕਾਲੀ ਦਲ ਦੇ ਸ੍ਰੀ ਟੀਨੂੰ ਨੂੰ 47862 ਵੋਟਾਂ ਮਿਲੀਆਂ।
ਫੂਡ ਐਂਡ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਪੱਟੀ ਹਲਕੇ ਵਿਚ ਅਕਾਲੀ ਦਲ ਦੇ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਵੱਡੀ ਲੀਡ ਮਿਲੀ ਹੈ। ਪੱਟੀ ਤੋਂ ਬ੍ਰਹਮਪੁਰਾ ਨੂੰ 62326 ਅਤੇ ਕਾਂਗਰਸ ਦੇ ਹਰਮਿੰਦਰ ਗਿੱਲ ਨੂੰ 47630 ਵੋਟਾਂ ਮਿਲੀਆਂ।
ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਹਲਕੇ ਵਿਚ ਵੀ ਅਕਾਲੀ ਦਲ ਦੀ ਕਾਰਗੁਜ਼ਾਰੀ ਵਧੀਆ ਰਹੀ। ਮਜੀਠਾ ਹਲਕੇ ਤੋਂ ਅਰੁਣ ਜੇਤਲੀ ਨੂੰ 60201 ਅਤੇ ਕੈਪਟਨ ਅਮਰਿੰਦਰ ਸਿੰਘ ਨੂੰ 39550 ਵੋਟਾਂ ਪਈਆਂ।
ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਦੇ ਫਾਜ਼ਿਲਕਾ ਹਲਕੇ ਵਿਚ ਵੀ ਅਕਾਲੀ ਨੂੰ ਲੀਡ ਮਿਲੀ ਹੈ। ਫਾਜ਼ਿਲਕਾ ਤੋਂ ਸ਼ੇਰ ਸਿੰਘ ਘੁਬਾਇਆ ਨੂੰ 61013, ਕਾਂਗਰਸ ਦੇ ਸੁਨੀਲ ਜਾਖੜ ਨੂੰ 50966 ਵੋਟਾਂ ਪਈਆਂ।
ਮੰਤਰੀਆਂ ਦੇ ਹਲਕਿਆਂ ਦੀ ਕਾਰਗੁਜ਼ਾਰੀ ਵਿਚ ਸਭ ਤੋਂ ਘੱਟ ਵੋਟਾਂ ਭਾਜਪਾ ਦੇ ਮੰਤਰੀ ਅਨਿਲ ਜੋਸ਼ੀ ਦੇ ਹਲਕੇ ਅੰਮ੍ਰਿਤਸਰ ਉਤਰੀ ਵਿਚ ਦੇਖਣ ਨੂੰ ਮਿਲੀ। ਸ੍ਰੀ ਜੋਸ਼ੀ ਦੇ ਹਲਕੇ ਵਿਚ ਅਰੁਣ ਜੇਤਲੀ ਨੂੰ 44667 ਅਤੇ ਕੈਪਟਨ ਅਮਰਿੰਦਰ ਸਿੰਘ ਨੂੰ 63393 ਵੋਟਾਂ ਪਈਆਂ।
ਸਥਾਨਕ ਸਰਕਾਰਾਂ ਬਾਰੇ ਮੰਤਰੀ ਮਦਨ ਮੋਹਨ ਮਿੱਤਲ ਦੇ ਹਲਕੇ ਵਿਚ ਵੀ ਅਕਾਲੀ ਦਲ ਉਮੀਦਵਾਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਲੀਡ ਮਿਲੀ ਹੈ।

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>