Sunday, October 16, 2011

ਡਾ. ਮਨਮੋਹਨ ਸਿੰਘ ਦੀ ਚਿੱਠੀ ’ਤੇ ਕਾਰਵਾਈ ਹੁੰਦੀ ਤਾਂ 2-ਜੀ ਸਪੈਕਟ੍ਰਮ ਘਪਲਾ ਨਾ ਹੁੰਦਾ : ਸੁਪਰੀਮ ਕੋਰਟ

ਨਵੀਂ ਦਿੱਲੀ, 13 ਅਕਤੂਬਰ: ਸੁਪਰੀਮ ਕੋਰਟ ਨੇ 2-ਜੀ ਸਪੈਕਟ੍ਰਮ ਘਪਲੇ ਦੀ ਸੁਣਵਾਈ ਕਰਦਿਆਂ ਅੱਜ ਸਰਕਾਰ ਨੂੰ ਸਵਾਲ ਕੀਤਾ ਕਿ ਆਖ਼ਰ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਲੋਂ ੳਸ ਸਮੇਂ ਦੇ ਟੈਲੀਕਾਮ ਮੰਤਰੀ ਏ. ਰਾਜਾ ਨੂੰ ਲਿਖੀ ਗਈ ਚਿੱਠੀ ’ਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ? ਅਦਾਲਤ ਨੇ ਟਿਪਣੀ ਕਰਦਿਆਂ ਕਿਹਾ, ‘‘ਜੇ ਪ੍ਰਧਾਨ ਮੰਤਰੀ ਦੀ ਚਿੱਠੀ ’ਤੇ ਕਾਰਵਾਈ ਕੀਤੀ ਜਾਂਦੀ ਤਾਂ 2-ਜੀ ਸਪੈਕਟ੍ਰਮ ਘਪਲਾ ਨਾ ਹੁੰਦਾ।’’ ਸੁਪਰੀਮ ਕੋਰਟ ਵਲੋਂ ਕੀਤੇ ਸਵਾਲ ਨਾਲ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਮੁੜ ਮੁਸੀਬਤਾਂ ਵਿਚ ਘਿਰ ਗਈ ਹੈ, ਜੋ ਪਹਿਲਾਂ ਹੀ ਅੰਨਾ ਹਜ਼ਾਰੇ ਦੇ ਅੰਦੋਲਨ ਕਾਰਨ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਹੈ ਜਦ ਕਿ ਭਾਜਪਾ ਦੇ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਭ੍ਰਿਸ਼ਟਾਚਾਰ ਨੂੰ ਲੈ ਕੇ ਰਥ ਯਾਤਰਾ ਸ਼ੁਰੂ ਕੀਤੀ ਹੋਈ ਹੈ। ਅਦਾਲਤ ਦੀ ਟਿਪਣੀ ਨਾਲ ਵਿਰੋਧੀ ਧਿਰ ਦੇ ਹੱਥ ਨਵਾਂ ਮੁੱਦਾ ਲਗ ਗਿਆ ਹੈ ਅਤੇ ਉਹ ਸਰਕਾਰ ਨੂੰ ਘੇਰਨ ਦੀ ਕੋਈ ਕਸਰ ਬਾਕੀ ਨਹੀਂ ਛੱਡੇਗੀ। ਦੱਸਣਯੋਗ ਹੈ ਕਿ ਡਾ. ਮਨਮੋਹਨ ਸਿੰਘ ਨੇ 3 ਨਵੰਬਰ, 2007 ਨੂੰ ਉਸ ਸਮੇਂ ਦੇ ਟੈਲੀਕਾਮ ਮੰਤਰੀ ਏ. ਰਾਜਾ ਨੂੰ ਪੱਤਰ ਲਿਖ ਕੇ 2-ਜੀ ਸਪੈਕਟ੍ਰਮ ਦੀ ਅਲਾਟਮੈਂਟ ਸਬੰਧੀ ਅਪਣਾਈ ‘ਪਹਿਲਾਂ ਆਉ, ਪਹਿਲਾਂ ਪਾਉ’ ਦੀ ਨੀਤੀ ’ਤੇ ਚਿੰਤਾ ਪ੍ਰਗਟਾਈ ਸੀ। ਪ੍ਰਧਾਨ ਮੰਤਰੀ ਨੇ ਚਿੱਠੀ ਵਿਚ ਸਪੈਕਟ੍ਰਮ ਦੀ ਨੀਲਾਮੀ ਕਰਨ ਦੀ ਸਿਫ਼ਾਰਿਸ਼ ਵੀ ਕੀਤੀ ਸੀ। ਭਾਜਪਾ ਦੇ ਬੁਲਾਰੇ ਰਵੀਸ਼ੰਕਰ ਪ੍ਰਸਾਦ ਨੇ ਸੁਪਰੀਮ ਕੋਰਟ ਦੀ ਟਿਪਣੀ ਦੇ ਸੰਦਰਭ ਵਿਚ ਕਿਹਾ, ‘‘ਹਾਂ, ਅਦਾਲਤ ਬਿਲਕੁਲ ਠੀਕ ਹੈ। ਉਸ ਸਮੇਂ ਪ੍ਰਧਾਨ ਮੰਤਰੀ ਦੀ ਚਿੱਠੀ ’ਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ?’’ (ਏਜੰਸੀ)

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>