ਬੀਬੀ ਬਾਲੀਆ, ਗੋਕਲ ਤੇ ਡੇਅਰੀਵਾਲਾ ਵੱਲੋਂ ਟਿਕਟ ਨਾ ਮਿਲਣ ਤੇ ਅਜ਼ਾਦ ਚੋਣ ਲੜਨ ਦਾ ਅਸਾਰ
ਭਦੌੜ 8 ਜਨਵਰੀ (ਸਾਹਿਬ ਸੰਧੂ) ਵਿਧਾਨ ਸਭਾ ਹਲਕਾ ਭਦੌੜ ਤੋਂ ਇਸ ਵਾਰ ਵੱਖ ਵੱਖ ਪਾਰਟੀਆਂ ਦੇ 10 ਚਿਹਰੇ ਚੋਣ ਮੈਦਾਨ ਵਿੱਚ ਹਨ ਜਦਕਿ ਮਾਨ ਦਲ ਦਾ ਕੋਈ ਉਮੀਦਵਾਰ ਨਹੀ ਹੈ। ਇਹਨਾਂ ਉਮੀਦਵਾਰਾਂ ਵਿੱਚੋਂ ਕੁੱਝ ਉਮੀਦਵਾਰ ਅਜ਼ਾਦ ਚੋਣ ਲੜ ਰਹੇ ਹਨ ਜਦਕਿ ਕੁੱਝ ਹੋਰ ਵੀ ਅਜ਼ਾਦ ਕਈ ਚਿਹਰੇ ਸਾਹਮਣੇ ਆ ਸਕਦੇ ਹਨ। ਹੁਣ ਤੱਕ ਵੱਖ ਵੱਖ ਪਾਰਟੀਆਂ ਜਿੰਨਾਂ ਵਿੱਚੋਂ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਦਰਬਾਰਾ ਸਿੰਘ ਗੁਰੂ, ਕਾਂਗਰਸ ਪਾਰਟੀ ਵੱਲੋਂ ਲੋਕ ਗਾਇਕ ਮੁਹੰਮਦ ਸਦੀਕ, ਸਾਂਝੇ ਮੋਰਚੇ ਦੇ ਕਾਮਰੇਡ ਖੁਸ਼ੀਆ ਸਿੰਘ, ਲੋਕ ਜਨ ਸਕਤੀ ਪਾਰਟੀ ਦੇ ਰੂਪ ਸਿੰਘ ਸ਼ਹਿਣਾ, ਬਹੁਜਨ ਸਮਾਜ ਮੋਰਚੇ ਦੇ ਜੱਗਾ ਸਿੰਘ ਸਿੱਧੂ ਭਦੌੜ, ਬਹੁਜਨ ਸਮਾਜ ਪਾਰਟੀ ਦੇ ਲਛਮਣ ਸਿੰਘ ਖੁੱਡੀ, ਅਜ਼ਾਦ ਉਮੀਦਵਾਰਾਂ ਵਿੱਚ ਜਿੰਨਾਂ ਵਿੱਚ ਪਾਰਟੀ ਤੋਂ ਟਿਕਟ ਨਾ ਮਿਲਣ ਕਾਰਨ ਬਾਗੀ ਹੋਏ ਉਮੀਦਵਾਰਾਂ ਵਿਚੋਂ ਭਾਜਪਾ ਦੇ ਗੋਕਲ ਸਿੰਘ ਸਹੋਤਾ, ਪੀ.ਪੀ.ਪੀ ਦੇ ਗੁਰਜੰਟ ਸਿੰਘ ਢਿੱਲਵਾਂ, ਕਾਂਗਰਸ ਦੇ ਜਸਮੇਲ ਸਿੰਘ ਡੇਅਰੀ ਵਾਲਾ ਦੇ ਨਾਮ ਸ਼ਾਮਿਲ ਹਨ ਜਦਕਿ ਧਨੌਲੇ ਦੇ ਜਗਤਾਰ ਸਿੰਘ ਵੱਲੋਂ ਵੀ ਭਦੌੜ ਹਲਕੇ ਤੋਂ ਅਜ਼ਾਦ ਚੋਣ ਲੜਨ ਦੇ ਅਸਾਰ ਹਨ। ਪਰ ਪਿਛਲੇ ਦਿਨੀ ਅਖਬਾਰਾਂ ਵਿੱਚ ਦਿੱਤੇ ਆਪਣੇ ਬਿਆਨਾਂ ਵਿੱਚ ਬੀਬੀ ਸੁਰਿੰਦਰ ਕੌਰ ਬਾਲੀਆਂ ਨੇ ਕਾਂਗਰਸ ਹਾਈ ਕਮਾਂਡ ਤੇ ਉਸ ਨੂੰ ਟਿਕਟ ਨਾ ਦਿੱਤੇ ਜਾਣ ਤੇ ਉਹਨਾਂ ਵੱਲੋਂ ਵੀ ਅਜ਼ਾਦ ਚੋਣ ਲੜਨ ਦੀ ਗੱਲ ਆ ਜਾ ਰਹੀ ਸੀ ਪਰ ਹੁਣ ਉਹਨਾਂ ਵੱਲੋਂ ਦੁਬਾਰਾ ਹਾਈ ਕਮਾਂਡ ਦੇ ਫੈਂਸਲੇ ਨਾਲ ਸਹਿਮਤ ਹੁੰਦੇ ਹੋਏ ਭਦੌੜ ਤੋਂ ਮੁਹੰਮਦ ਸਦੀਕ ਨੂੰ ਸਮਰਥਨ ਦੇਣ ਦੀਆਂ ਚਰਚਾਵਾਂ ਵੀ ਹਨ।