Sunday, January 22, 2012

ਸਹਿਜਧਾਰੀ ਸਿੱਖ ਪਾਰਟੀ ਦੇ ਡਾ.ਰਾਣੂੰ ਨੇ ਕੇਵਲ ਸਿੰਘ ਢਿਲੋਂ ਦੀ ਹਮਾਇਤ ਦਾ ਕੀਤਾ ਐਲਾਨ

  






ਬਰਨਾਲਾ, 21 ਜਨਵਰੀ -ਹਲਕਾ ਬਰਨਾਲਾ ਦੇ ਕਾਂਗਰਸ ਉਮੀਦਵਾਰ ਸ.ਕੇਵਲ ਸਿੰਘ ਢਿੱਲੋ ਦੇ ਨਿਵਾਸ ਸਥਾਨ 'ਤੇ ਇਕ ਪ੍ਰੈਸ ਕਾਨਫ਼ਰੰਸ ਨੁੂੰ ਸੰਬੋਧਨ ਕਰਦਿਆਂ ਸਹਿਜਧਾਰੀ ਸਿੱਖ ਪਾਰਟੀ ਦੇ ਨੁਮਾਇੰਦਿਆਂ ਅਤੇ ਡਾ.ਰਾਣੂੰ ਨੇ ਹਲਕਾ ਬਰਨਾਲਾ ਤੋ ਸ.ਕੇਵਲ ਸਿੰਘ ਢਿੱਲੋ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ। ਉਨ੍ਹਾ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹੱਥਾਂ ਵਿਚ ਖੇਡਣ ਵਾਲੀ ਸ਼੍ਰੋਮਣੀ ਕਮੇਟੀ ਨੇ ਸਿੱਖ ਪੰਥ ਨੂੰ ਦਿਨ ਪ੍ਰਤੀ ਦਿਨ ਛੋਟਾ ਕਰਨਾ ਆਰੰਭ ਦਿੱਤਾ ਹੈ ਅਤੇ ਸਹਿਜਧਾਰੀ ਸਿੱਖਾਂ ਦੇ ਵੱਡੇ ਹਿੱਸੇ ਨੂੰ ਸਿੱਖ ਮੰਨਣ ਤੋ ਹੀ ਇਨਕਾਰ ਕਰ ਦਿੱਤਾ ਹੈ ਅਤੇ ਸ਼੍ਰੋਮਣੀ ਕਮੇਟੀ ਦੀ ਚੋਣ ਸਮੇ ਸਹਿਜਧਾਰੀ ਸਿੱਖਾ ਨੂੰ ਗੁਰਧਾਮਾਂ ਦੇ ਪ੍ਰਬੰਧ ਵਿਚੋ ਬਾਹਰ ਰੱਖਣ ਦੀ ਸਾਜਿਸ਼ ਅਧੀਨ ਸ਼੍ਰੋਮਣੀ ਕਮੇਟੀ ਦੀ ਚੋਣ ਵਿਚ ਭਾਗ ਲੈਣ ਤੋ ਹੀ ਵਿਰਵਾ ਕਰ ਦਿੱਤਾ ਗਿਆ ਸੀ ਜਿਸ ਕਾਰਨ ਸਹਿਜਧਾਰੀ ਸਿੱਖਾਂ ਨੂੰ ਮਾਨਯੋਗ ਅਦਾਲਤ ਦਾ ਦਰਵਾਜਾ ਖੜਕਾਉਣਾ ਪਿਆ ਸੀ ਤੇ ਹੁਣ ਮਾਨਯੋਗ ਅਦਾਲਤ ਨੇ ਸਹਿਜਧਾਰੀ ਸਿੱਖਾਂ ਨੂੰ ਸ਼੍ਰੋਮਣੀ ਕਮੇਟੀ ਦੀ ਚੋਣ ਵਿਚ ਭਾਗ ਲੈਣ ਦਾ ਅਧਿਕਾਰ ਦੇ ਦਿੱਤਾ ਹੈ। ਮਾਨਯੋਗ ਅਦਾਲਤ ਦੇ ਹੁਕਮ ਅਨੁਸਾਰ ਜਿਹੜੀ ਚੋਣ ਸਹਿਜਧਾਰੀ ਸਿੱਖਾਂ ਨੂੰ ਚੋਣ ਪ੍ਰਣਾਲੀ 'ਚੋਂ ਬਾਹਰ ਰੱਖ ਕੇ ਜਿਹੜੀ ਹਾਲ ਹੀ ਵਿਚ ਚੋਣ ਹੋਈ ਹੈ ਉਸਨੂੰ ਰੱਦ ਕਰ ਦਿੱਤਾ ਹੈ। ਸ.ਢਿੱਲੋ ਨੇ ਡਾ.ਰਾਣੂੰ ਅਤੇ ਉਨ੍ਹਾ ਦੇ ਸਾਥੀਆਂ ਦਾ ਸਨਮਾਨ ਕੀਤਾ। ਇਸ ਮੌਕੇ ਸੰਤ ਬਾਬਾ ਟੇਕ ਸਿੰਘ ਧਨੌਲਾ, ਗੁਰਮੀਤ ਸਿੰਘ ਜਲਾਲਦੀਵਾਲ, ਗੁਰਵਿੰਦਰ ਸਿੰਘ ਮੀਤ ਪ੍ਰਧਾਨ ਯੂਥ ਵਿੰਗ, ਪਰਜਿੰਦਰ ਸਿੰਘ ਗਰੇਵਾਲ ਪ੍ਰੈਸ ਸਕੱਤਰ, ਭਾਈ ਕੁਲਦੀਪ ਸਿੰਘ ਕੌਮੀ ਪ੍ਰਧਾਨ ਭਾਈ ਲਾਲੋ ਜੀ ਐਜੂਕੇਸ਼ਨ ਐਡ ਵੈਲਫ਼ੇਅਰ ਟਰੱਸਟ, ਕੌਮੀ ਜਨਰਲ ਸਕੱਤਰ ਭਾਈ ਸਤਨਾਮ ਸਿੰਘ ਜਿਗਰੀ, ਮੁੱਖ ਅਹੁਦੇਦਾਰ ਭਾਈ ਰਣਜੀਤ ਸਿੰਘ ਗੋਰਾ ਹੰਡਿਆਇਆ ਆਦਿ ਹਾਜ਼ਰ ਸਨ।

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>