Sunday, January 8, 2012


Home  ਪੰਜਾਬ  ਸੋਨੇ ਦੀ ਚਿੜੀ ਕਿਸ ਨੇ ਲੁੱਟੀ

ਸੋਨੇ ਦੀ ਚਿੜੀ ਕਿਸ ਨੇ ਲੁੱਟੀ ਲੇਖਕ- ਹਰਦੇਵ ਸਿੰਘ ਧਾਲੀਵਾਲ

ਕਹਾਵਤ ਹੈ, ਕਿ ਭਾਰਤ ਵਰਸ ਸੋਨੇ ਦੀ ਚਿੜੀ ਸੀ । ਇਸ ਦੇ ਮੰਦਰਾਂ ਵਿੱਚ ਤੇ ਰਾਜਿਆਂ ਕੋਲ ਬੇਥਾਹ ਸੋਨਾ ਸੀ, ਵਿਦੇਸ਼ੀ ਧਾੜਵੀ ਆਉˆਦੇ ਰਹੇ ਤੇ ਲੁੱਟ ਕੇ ਲੈ ਜਾਂਦੇ ਰਹੇ । ਜੈਪਾਲ ਰਾਜੇ ਤੋˆ ਪਿੱਛੋˆ ਜਿੰਨੇ ਵੀ ਹਮਲਾਵਰ ਆਏ ਸਭ ਦੇਸ਼ ਨੂੰ ਲੁੱਟ ਕੇ ਲੈ ਜਾਂਦੇ ਸਨ ਅਤੇ ਭਾਰਤ ਨੂੰ ਲੁੱਟ ਦੀ ਮੰਡੀ ਹੀ ਸਮਝਦੇ ਸਨ । ਤੈਮੂਰ ਲੰਗ ਆਇਆ, ਲੁੱਟ ਕੇ ਲੈ ਗਿਆ । ਮੁਹੰਮਦ ਗੌਰੀ ਤੇ ਗਜਨਵੀ ਆਏ, ਸੋਮ ਨਾਥ ਦੇ ਮੰਦਰਾਂ ਦੇ ਦਰਵਾਜੇ ਤੱਕ ਲੁੱਟ ਕੇ ਲੈ ਗਏ । ਔਰਤਾਂ ਦੀ ਬੇਪਤੀ ਹੋਈ । ਬਾਬਰ ਨੇ ਹਮਲਾ ਕੀਤਾ, ਲੁੱਟ-ਪੁੱਟ ਤਾਂ ਉਸ ਨੇ ਵੀ ਕੀਤੀ, ਪਰ ਉਸ ਨੇ ਦੇਸ਼ ਤੇ ਕਬਜਾ ਹੀ ਕਰ ਲਿਆ । ਭਾਰਤਵਰਸ ਮੁਗਲਾਂ ਦੀ ਸਲਤਨਤ ਬਣ ਗਈ । ਲੁੱਟ ਦਾ ਸਮਾਨ ਕਾਬਲ ਕੰਧਾਰ ਤਾਂ ਨਾ ਗਿਆ, ਪਰ ਉਹ 8-9 ਪੁਸ਼ਤਾਂ ਤੋˆ ਬਾਅਦ ਮੁਗਲ ਸਾਮਰਾਜ ਨਤਾਣਾ ਹੋ ਗਿਆ ਤਾਂ ਨਾਦਰ ਸ਼ਾਹ ਤੇ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੀ ਹਨੇਰੀ ਲਿਆ ਦਿੱਤੀ, ਦੇਸ਼ ਦੀ ਇੱਜਤ, ਸੁੰਦਰ ਕੁੜੀਆਂ, ਗਜਨੀ ਦੇ ਬਜਾਰ ਵਿੱਚ ਟਕੇ-ਟਕੇ ਨੂੰ ਵਿਕੀਆਂ । ਗੁਰੂ ਗੋਬਿੰਦ ਸਿੰਘ ਨੇ ਅਣਖ ਦਾ ਜਾਗ ਲਾਇਆ, ਤਾਂ ਜੱਸਾ ਸਿੰਘ ਆਹਲੂਵਾਲੀਏ ਦੀ ਜੱਥੇਦਾਰੀ ਹੇਠ ਮਜਲੂਮ ਬੀਬੀਆਂ ਮੁਕਤ ਕਰਾਈਆਂ ਤੇ ਲੁੱਟ ਦਾ ਸਮਾਨ ਖੋਹਿਆ । ਫੇਰ ਜੱਥੇਦਾਰ ਰਣਜੀਤ ਸਿੰਘ ਰਾਹੀˆ ਕੋਹੇਨੂਰ ਹੀਰਾ, ਮੰਦਰ ਦੇ ਦਰਵਾਜੇ ਤੇ ਲੁੱਟ ਦਾ ਸਮਾਨ ਵਾਪਸ ਮੰਗਵਾਇਆ । ਮੰਦਰ ਦੇ ਪੁਜਾਰੀਆਂ ਨੇ ਦਰਵਾਜੇ ਭਿੱਟੇ ਹੋਏ ਦੱਸ ਕੇ ਲੈਣ ਤੋˆ ਨਾਹ ਕਰ ਦਿੱਤੀ ਤਾਂ ਖਾਲਸੇ ਨੇ ਇਸ਼ਨਾਨ ਕਰਾ ਕੇ ਦਰਵਾਰ ਸਾਹਿਬ ਵਿੱਚ ਸਜਾ ਦਿੱਤੇ । ਜੋ ਹੁਣ ਤੱਕ ਸ਼ੋਭਾ ਵਧਾਉˆਦੇ ਰਹੇ ਹਨ ਤੇ ਖਾਲਸੇ ਦੀ ਸ਼ਾਨ ਦੇ ਪ੍ਰਤੀਕ ਸਨ । 
ਗੁਲਾਮੀ ਇੱਕ ਭੈੜੀ ਜਿੱਲਤ ਹੈ, ਅਜ਼ਾਦੀ ਇੱਕ ਅਮੋਲਕ ਚੀਜ਼ ਹੈ । ਅਜਾਦੀ ਦੀ ਭੁੱਖ ਢਿੱਡ ਭਰਵੀˆ ਗੁਲਾਮੀ ਤੋˆ ਚੰਗੀ ਹੈ । ਅੰਗਰੇਜ਼ ਈਸਟ ਇੰਡੀਆ ਕੰਪਨੀ ਰਾਹੀˆ ਆਏ, ਪੰਜਾਬ ਤੇ ਕੋਈ 100 ਸਾਲ ਰਾਜ ਕੀਤਾ । ਦੂਜੇ ਭਾਰਤ ਤੇ 200 ਸਾਲ ਤੋˆ ਕੁੱਝ ਵੱਧ ਰਾਜ ਕੀਤਾ । ਜੱਲ੍ਹਿਆਂ ਵਾਲੇ ਬਾਗ ਦੇ ਖੂਨੀ ਸਾਕੇ ਤੇ ਗੁਰਦੁਅਰਾ ਲਹਿਰ ਪਿੱਛੋˆ ਅਜ਼ਾਦੀ ਦੀ ਮੰਗ ਨਿਰੰਤਰ ਤੇਜ ਹੁੰਦੀ ਗਈ। ਮੁੱਢਲੀਆਂ ਰਿਆਇਤਾਂ ਪਿੱਛੋˆ 1945 ਵਿੱਚ ਦੇਸ਼ ਦੀ ਆਰਜੀ ਸਰਕਾਰ ਹੋˆਦ ਵਿੱਚ ਆ ਗਈ । ਇਸ ਸਮੇˆ ਤੋˆ ਦੇਸ਼ ਦੀ ਆਰਥਿਕ ਵਿਵਸਥਾ ਦੇ ਅਸੀˆ ਜਿੰਮੇਵਾਰ ਹਾਂ । ਪੁਰਾਣੇ ਅਖਬਾਰਾਂ ਵਿੱਚ ਤੇ ਲੀਡਰਾਂ ਦੇ ਭਾਸ਼ਣਾਂ ਵਿੱਚ ਸੁਣਦੇ ਹੁੰਦੇ ਸੀ, ਅੰਗਰੇਜ਼ ਭਾਰਤ ਵਰਸ (ਸੋਨੇ ਦੀ ਚਿੜੀ) ਨੂੰ ਲੁੱਟ ਕੇ ਲੈ ਗਿਆ ਹੈ, ਇਹ ਠੀਕ ਹੈ, ਕਿ ਖਾਲਸਾ ਰਾਜ ਦੇ ਖਾਤਮੇ ਤੋˆ ਬਾਅਦ ਅੰਗਰੇਜ਼ੀ ਸਰਕਾਰ ਕੋਹੇਨੂਰ ਹੀਰਾ, ਮਹਾਰਾਜੇ ਦੀ ਕੁਰਸੀ ਤੇ ਹੋਰ ਅਮੋਲਕ ਵਸਤੂਆਂ ਲੈ ਗਿਆ ਸੀ । ਪਰ ਇਹ ਦੇਖਿਆ ਗਿਆ ਹੈ, ਕਿ ਅੰਗਰੇਜ਼ ਖਾਣ-ਪੀਣ ਦੇ ਸ਼ੌਕੀਨ ਸਨ । ਵਧੀਆ ਖੁਰਾਕ ਖਾਂਦੇ ਸਨ, ਰਹਿਣ ਲਈ ਉਨ੍ਹਾਂ ਨੇ ਵਧੀਆ ਰੈਸਟ ਹਾਊਸ (ਅਰਾਮ ਘਰ) ਚੰਗੀਆਂ ਸਹੂਲਤਾਂ ਵਾਲੇ ਬਣਾਏ ਸਨ । ਉਨ੍ਹਾਂ ਵਿੱਚ ਜਾਤੀ ਤੌਰ ਤੇ ਪੈਸਾ ਜੋੜਨ ਦੀ ਲਾਲਸਾ ਨਹੀˆ ਸੀ । ਅੰਗਰੇਜ਼ ਇੰਗਲੈˆਡ ਤੋˆ ਇਲਾਵਾ ਅਮਰੀਕਾ, ਕਨੇਡਾ ਤੇ ਅਸਟ੍ਰੇਲੀਆ ਵਿੱਚ ਵਸੇ ਹੋਏ ਹਨ । ਮੈˆ ਆਪਣੇ ਤੌਰ ਤੇ ਪੜਤਾਲ ਕੀਤੀ ਹੈ, ਕਿ ਭਾਰਤ ਵਿੱਚ ਕੰਮ ਕਰਨ ਵਾਲੇ ਕਿਸੇ ਅੰਗਰੇਜ਼ ਸਾਡੇ ਦੇਸ਼ ਦਾ ਸਰਮਾਇਆ ਆਪਣੀ ਜਿੰਦਗੀ ਲਈ ਨਹੀˆ ਲੁੱਟਿਆ । ਕਿਸੇ ਇੱਕ-ਅਧ ਵਿਅਕਤੀ ਤੋˆ ਇਲਾਵਾ ਅੰਗਰੇਜ਼ ਦੀ ਜਾਇਦਾਦ ਦੀ ਸੂਹ ਨਹੀˆ । 
ਕਿਹਾ ਜਾਂਦਾ ਹੈ ਕਿ ਲਾਰਡ ਕਲਾਈਵ ਤੇ ਕੁੱਝ ਦੋਸ਼ ਲੱਗੇ ਸਨ ਤਾਂ ਬ੍ਰਿਸ਼ਟਸ ਸਰਕਾਰ ਨੇ ਇਸ ਦਾ ਸਖਤ ਵਿਰੋਧ ਕੀਤਾ ਸੀ । ਉਹ ਸਾਡੇ ਦੇਸ਼ ਵਿੱਚ ਵਾਇਸਰਾਏ, ਗਵਰਨਰ ਜਨਰਲ, ਗਵਰਨਰ, ਫੌਜਾਂ ਦੇ ਮੁਖੀ, ਜਰਨੈਲ ਤੋˆ ਮੇਜਰ ਤੱਕ ਅੰਗਰੇਜ਼ ਸਨ । 1942 ਤੋˆ ਪਹਿਲਾਂ ਡਿਪਟੀ ਕਮਿਸ਼ਨਰ, ਜਿਲ੍ਹਿਆਂ ਦੇ ਪੁਲਿਸ ਕਪਤਾਨ, ਸ਼ੈਸ਼ਨ ਜੱਜ ਤੋˆ ਹਾਈ ਕੋਰਟ ਦੇ ਜੱਜ ਤੱਕ ਉਹੀ ਸਨ । ਪਰ ਕਿਸੇ ਨੇ ਆਪਣੀ ਆਮਦਨੀ ਤੋˆ ਵੱਧ ਜਾਇਦਾਤ ਨਹੀˆ ਬਣਾਈ । ਮੈˆ ਕਿਸੇ ਵੱਡੇ ਲੀਡਰ ਦਾ ਇਹ ਬਿਆਨ ਨਹੀˆ ਪੜ੍ਹਿਆ ਕਿ ਫਲਾਣੇ ਅੰਗਰੇਜ਼ ਨੇ ਭਾਰਤ ਦੀ ਸੰਪਤੀ ਲੁੱਟ ਕੇ ਅੰਨ੍ਹੀ ਜਾਇਦਾਤ ਬਣਾਈ ਹੈ। ਉਨ੍ਹਾਂ ਦੇ ਰਾਜ ਪ੍ਰਬੰਧ ਨੂੰ ਹਰ ਕੋਈ ਠੀਕ ਕਹਿੰਦਾ ਸੀ, ਰਾਜ ਪ੍ਰਬੰਧ ਵਿੱਚ ਰਿਸ਼ਵਤਖੋਰੀ ਬਿਲਕੁਲ ਨਹੀˆ ਸੀ, ਬੇਵਾਰਸ ਨੂੰ ਇਨਸਾਫ ਵੀ ਮਿਲਦਾ ਸੀ ।
ਇੱਕ ਗੱਲ ਹੋਰ ਵਰਨਣਯੋਗ ਹੈ ਕਿ ਸਰਦਾਰ ਕਰਤਾਰ ਸਿੰਘ ਸਰਾਭਾ, ਸਰਦਾਰ ਭਗਤ ਸਿੰਘ ਆਦਿ ਸ਼ਹੀਦਾਂ ਤੇ ਵੱਡੇ ਇਲਜਾਮ ਲੱਗੇ, ਪਰ ਉਨ੍ਹਾਂ ਸਜਾ ਉਸ ਸਮੇˆ ਹੀ ਦਿੱਤੀ ਗਈ, ਜਦੋˆ ਅਦਾਲਤ ਵਿੱਚ ਦੋਸ਼ ਸਿੱਧ ਹੋ ਗਏ । ਬਬਰ ਅਕਾਲੀਆਂ ਨੇ ਤਾਂ ਪੂਰਾ ਹਥਿਆਰਬੰਦ ਘੋਲ ਅਰੰਭਿਆ ਸੀ । ਕੋਈ ਸਿੱਧੇ ਤੇ ਅਸਲੀ ਮੁਕਾਬਲੇ ਵਿੱਚ ਮਾਰਿਆ ਗਿਆ, ਨਹੀˆ ਤਾਂ ਮੁਕੱਦਮੇ ਦੀ ਪੂਰੀ ਸੁਣਵਾਈ ਹੋਈ, ਤੇ ਮੁਕੱਦਮਾ ਚੱਲਿਆ । ਭਾਵੇˆ ਮੁਕੱਦਮੇ ਦੀ ਸੁਣਵਾਈ ਤੁਰਤ ਹੋਈ ਤੇ ਸਜਾ ਸਖਤ ਦਿੱਤੀ ਗਈ। ਸ੍ਰ. ਊਧਮ ਸਿੰਘ ਨੇ ਕੈਕਸਟਨ ਹਾਲ ਵਿੱਚ ਗੋਲੀ ਚਲਾਈ ਸੀ, ਦੂਜੇ ਦੇਸ਼ ਦੀ ਅਦਾਲਤ ਵਿੱਚ ਪੂਰੀ ਕਾਰਵਾਈ ਹੋਈ । ਕ੍ਰਿਸ਼ਨਾ ਮੈਨਨ ਬਤੌਰ ਸਫਾਈ ਵਕੀਲ ਪੇਸ਼ ਹੁੰਦੇ ਰਹੇ । ਸਾਡੇ ਦੇਸ਼ ਵਿੱਚ ਤਾਂ ਖਾਲੜਾ ਕੇਸ ਨੇ ਤਾਂ ਸਾਰੇ ਮੁਕੱਦਮਿਆਂ ਨੂੰ ਪਿੱਛੇ ਸੁੱਟ ਦਿੱਤਾ ਹੈ । ਮੈˆ ਅੰਗਰੇਜ਼ ਦਾ ਬੇਲੋੜਾ ਪ੍ਰਸ਼ੰਸ਼ਕ ਨਹੀˆ, ਉਹਦੇ ਚੰਗੇ ਪ੍ਰਬੰਧ ਦਾ ਪ੍ਰਸ਼ੰਸ਼ਕ ਹਾਂ । 
ਸ੍ਰ. ਪ੍ਰਤਾਪ ਸਿੰਘ ਕੈਰੋˆ ਤੇ ਲਾਲਾ ਜਗਤ ਨਰਾਇਣ ਆਦਿ ਨੇ ਇੱਕ ਦੂਜੇ ਤੇ ਕੁਰੱਪਸ਼ਨ ਦੇ ਇਲਜਾਮ ਲਾਏ ਸਨ, ਪਰ ਦੇ ਪ੍ਰਧਾਨ ਮੰਤਰੀ ਸ੍ਰੀ ਜਵਾਹਰ ਲਾਲ ਨਹਿਰੂ ਨੇ ਕਿਹਾ ਸੀ, ˆˆਕਿਆ ਬਾਤ ਹੈ, ਦੇਸ਼ ਕਾ ਸਰਮਾਇਆ ਤੋ ਬਾਹਰ ਨਹੀˆ ਜਾ ਰਹਾ ? ਦੇਸ਼ ਮੇˆ ਹੀ ਹੈ ।ˆˆ ਅੱਜ ਕੱਲ ਤਾਂ ਬਾਬਾ ਆਦਮ ਹੀ ਨਿਰਾਲਾ ਹੈ, ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਨਰਸਿੰਮ੍ਹਾ ਰਾਓ ਦਾ ਕਮਿਸ਼ਨ ਲੈਣ ਦੇ ਦੋਸ਼ ਵਿੱਚ ਚਲਾਣ ਹੋਿੲਆ, ਸ੍ਰੀ ਰਾਜੀਵ ਗਾਂਧੀ ਤੇ ਬੋਫਰਜ਼ ਦੀ ਦਲਾਲੀ ਦਾ ਰੌਲਾ ਪਿਆ, ਫੌਜੀਆਂ ਦੇ ਕੱਫਨਾਂ ਦੀਆਂ ਪੜਤਾਲਾਂ ਹੋਈਆਂ । ਕਮਿਸ਼ਨ ਸਾਹਮਣੇ ਆਏ, ਕੇˆਦਰ ਦੇ ਵਜ਼ੀਰ ਕੇ ਰਾਜਾ ਆਦਿ ਦਾ ਦੋ-ਜੀਅ ਦੇ ਘੋਟਾਲੇ ਵਿੱਚ ਚਲਾਣ ਹੋਇਆ । ਕਰਨਾਟਕ ਦੇ ਮੁੱਖ ਮੰਤਰੀ ਨੂੰ ਬਹੁਤੀ ਜਾਇਦਾਤ ਤੇ ਪੁੱਤਰਵਾਦ ਕਾਰਨ ਗੱਦੀ ਛੱਡਣੀ ਪਈ । ਦੇਸ਼ ਦਾ ਬਹੁਤ ਧਨ ਸਵਿਟਰਜ਼ਲੈˆਡ ਵਿੱਚ ਪਿਆ ਹੈ । ਦੇਸ਼ ਵਿੱਚ ਵੀ ਬਹੁਤ ਕਾਲਾ ਧਨ ਮਿਲ ਸਕਦਾ ਹੈ । ਮੈˆ ਅਜੇ ਪੰਜਾਬ ਦੇ ਲੀਡਰਾਂ ਦੇ ਨਾਂ ਨਹੀˆ ਲਿਖਣਾ ਚਾਹੁੰਦਾ, ਸਮਾਂ ਆਉਣ ਤੇ ਲਿਖ ਦਿਆਂਗਾ । ਪਰ ਇਨ੍ਹਾਂ ਨਾਵਾਂ ਵਿੱਚ ਹਰੇਕ ਪਾਰਟੀ ਦੇ ਵੱਡੇ ਲੀਡਰਾਂ ਦੇ ਨਾਂ ਸ਼ਾਮਲ ਹਨ । ਪੰਜਾਬ ਦੇ ਲੀਡਰਾਂ ਤੇ ਦੋਸ਼ ਲੱਗਦੇ ਹਨ ਕਿ ਦੂਸਰੇ ਮੁਲਕਾਂ ਵਿੱਚ ਵੱਡੇ-ਵੱਡੇ ਫਾਰਮ, ਵੱਡੇ-ਵੱਡੇ ਗੈਰਜ, ਹੋਟਲ ਤੇ ਹਰ ਕਿਸਮ ਦੀ ਜਾਇਦਾਤ ਬਾਹਰ ਹੈ । ਵੱਡੀਆਂ ਟਰਾਂਸਪੋਰਟ ਕੰਪਨੀਆਂ ਚੱਲ ਰਹੀਆਂ ਹਨ । 
ਡੁਬਈ ਵਿੱਚ ਪੰਜਾਬ ਦੇ ਲੀਡਰਾਂ ਦੀਆਂ ਕੰਪਨੀਆਂ ਬਹੁਤ ਵੱਡੇ-ਵੱਡੇ ਵਪਾਰ ਕਰ ਰਹੀਆਂ ਹਨ । ਇਹ ਸਭ ਕੁੱਝ ਦੇਸ਼ ਦੇ ਪੈਸੇ ਨਾਲ ਹੀ ਹੋ ਰਿਹਾ ਹੈ । ਪੈਸਾ ਸਾਡਾ ਹੈ । ਵਿਦੇਸ਼ ਵਿੱਚ ਵਰਤਿਆ ਜਾ ਰਿਹਾ ਹੈ । ਇਹ ਸਰਮਾਇਆ ਵੱਧਦਾ ਹੀ ਜਾ ਰਿਹਾ ਹੈ । ਪਰ ਇਸ ਦਾ ਦੇਸ਼ ਨੂੰ ਕੋਈ ਲਾਭ ਨਹੀˆ ਹੋ ਰਿਹਾ । ਅੱਜ-ਕੱਲ੍ਹ ਵੱਡੇ ਲੀਡਰਾਂ ਦੀਆਂ ਪੜਤਾਲਾਂ ਸਾਹਮਣੇ ਹਨ, ਪੈਸੇ ਤੇ ਹਕੂਮਤ ਦੇ ਜੋਰ ਨਾਲ ਗਵਾਹ ਮੁੱਕਰ ਜਾਂਦੇ ਹਨ ਤੇ ਉਹ ਬਰੀ ਹੋ ਜਾਂਦੇ ਹਨ । ਜੁਡੀਸ਼ਰੀ ਦੇ ਸਨਮਾਨ ਨੂੰ ਵੀ ਢਾਹ ਲੱਗੀ ਹੈ । 
ਦੇਸ਼ ਦੇ ਸਰਮਾਏ ਨੂੰ ਬਚਾਉਣ ਲਈ ਹਰ ਦੇਸ਼ ਵਾਸੀ ਨੂੰ ਆਪਣੀ ਜਿੰਮੇਵਾਰੀ ਅੱਗੇ ਹੋ ਕੇ ਨਿਭਾਉਣੀ ਪਵੇਗੀ । ਦੇਸ਼ ਤੇ ਕੌਮ ਦਾ ਪਿਆਰ ਮੰਗ ਕਰਦਾ ਹੈ ਕਿ ਅਜਿਹੀ ਲੀਡਰਸਿੱਪ ਜੋ ਭ੍ਰਿਸ਼ਟ ਹੋਵੇ, ਨੂੰ ਵੋਟਾਂ ਵਿੱਚ ਦੁਰਕਾਰ ਦੇਈਏ । ਉਨ੍ਹਾਂ ਨੂੰ ਦੱਸੀਏ ਕਿ ਤੁਹਾਨੂੰ ਦੁਰਕਾਰਨ ਦਾ ਕਾਰਨ ਇਹ ਹੈ ਕਿ ਤੁਸੀˆ ਦੇਸ਼ ਦਾ ਸਰਮਾਇਆ ਨਜਾਇਜ ਢੰਗ ਨਾਲ ਬਾਹਰ ਭੇਜ ਦਿੱਤਾ ਹੈ ਤੇ ਭੇਜੀ ਜਾ ਰਹੇ ਹੋ । ਕੌਮੀ ਪੈਸੇ ਦੀ ਦੁਰਵਰਤੋˆ ਕੌਮ ਨੂੰ ਪ੍ਰਵਾਨ ਨਹੀˆ । 
ਕੀ ਦੇਸ਼ ਦਾ ਹਰ ਸਿਹਤਮੰਦ ਵਿਅਕਤੀ ਦੇਸ਼ ਤੇ ਕੌਮ ਲਈ ਇਹ ਅਵਾਜ਼ ਬੁਲੰਦ ਕਰੇਗਾ ? ਅਤੇ ਇਹ ਵੀ ਫੈਸਲਾ ਕਰੀਏ ਕਿ ਸੋਨੇ ਦੀ ਚਿੜੀ ਨੂੰ ਕੌਣ ਲੁੱਟੀ ਜਾ ਰਿਹਾ ਹੈ ।

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>