ਹਲਕਾ ਭਦੌੜ ਤੋਂ ਅਕਾਲੀ ਦਰਬਾਰਾ ਸਿੰਘ ਗੁਰੂ ਵਿਰੁਧ ਬਾਗੀ ਸੁਰਾਂ ਹੋਈਆਂ ਤੇਜ਼
ਮੋਜੂਦਾ ਕੌਂਸ਼ਲਰ ਵੱਲੋਂ ਗੁਰੂ ਵਿਰੁਧ ਅਜ਼ਾਦ ਚੋਣ ਲੜਨ ਦਾ ਐਲਾਨ
ਭਦੌੜ 8 ਜਨਵਰੀ (punj) ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਵੱਜੋਂ ਹਲਕਾ ਭਦੌੜ ਵਿੱਚ ਚੋਣ ਅਖਾੜੇ ਵਿੱਚ ਉਤਾਰੇ ਗਏ ਸਾਬਕਾ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਦੇ ਪਿੰ੍ਰਸੀਪਾਲ ਸਕੱਤਰ ਦਰਬਾਰਾ ਸਿੰਘ ਗੁਰੂ ਵਿਰੁਧ ਦਿਨ ਵ ਦਿਨ ਬਾਗੀ ਸੁਰਾਂ ਤੇਜ਼ ਹੁੰਦੀਆਂ ਜਾ ਰਹੀਆਂ ਹਨ। ਜਿਸ ਦਾ ਸ੍ਰ ਗੁਰੂ ਨੂੰ ਭਾਰੀ ਨੁਕਸਾਨ ਉਠਾਉਣਾ ਪੈ ਸਕਦਾ ਹੈ। ਇਸ ਸਬੰਧੀ ਅਕਾਲੀ ਭਾਜਪਾ ਸਰਕਾਰ ਤੋਂ ਅਤੇ ਬਾਹਰਲੇ ਉਮੀਦਵਾਰ ਨੂੰ ਟਿਕਟ ਦੇਣ ਤੇ ਰੋਸ਼ ਵੱਜੋਂ ਇੱਕ ਮੋਜੂਦਾ ਕੌਂਸ਼ਲਰ ਨੇ ਬਗਾਵਤ ਦਾ ਝੰਡਾ ਚੁੱਕਦਿਆਂ ਗੁਰੂ ਵਿਰੁੱਧ ਅਜ਼ਾਦ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਮੋਜੂਦਾ ਭਾਜਪਾ ਕੌਂਸ਼ਲਰ ਗੋਕਲ ਸਿੰਘ ਸਹੋਤਾ ਨੇ ਸਥਾਨਕ ਮਿਲਣ ਪੈਲਿਸ ਵਿੱਚ ਲੋਕਾਂ ਦੇ ਭਾਰੀ ਇੱਕਠ ਨੂੰ ਇੱਕਤਰ ਕੀਤਾ ਜਿਸ ਵਿੱਚ ਆਏ ਲੋਕਾਂ ਨੇ ਗੋਕਲ ਸਿੰਘ ਸਹੋਤਾ ਨੂੰ ਅਜ਼ਾਦ ਚੋਣ ਲੜਨ ਤੇ ਸਮੂਹ ਐਸ. ਸੀ ਭਾਈਚਾਰੇ ਵੱਜੋਂ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ। ਦੇਖਦੇ ਹੀ ਦੇਖਦੇ ਇਹ ਇੱਕਠ ਭਾਰੀ ਰੈਲੀ ਦਾ ਰੂਪ ਧਾਰਨ ਕਰ ਗਿਅ। ਇੱਕਠ ਨੂੰ ਸੰਬੋਧਨ ਕਰਦਿਆਂ ਬੀਬੀ ਪ੍ਰਕਾਸ਼ ਕੌਰ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਉਹਨਾਂ ਨਾਲ ਧ੍ਰੋਹ ਕਮਾਇਆ ਹੈ ਤੇ ਅਕਾਲੀ ਸਰਕਾਰ ਨੇ ਉਹਨਾਂ ਨੂੰ ਆਪਣੇ ਨਾਲ ਸੀਰੀਆਂ ਵਾਂਗ ਰਲਾ ਕੇ ਉਹਨਾਂ ਕੋਲੋਂ ਕੰਮ ਲਿਆ ਤੇ ਜਦ ਟਿਕਟ ਦੀ ਵਾਰੀ ਆਈ ਤਾਂ ਸਰਕਾਰ ਨੇ ਭਦੌੜ ਤੋਂ ਬਾਹਰਲੇ ਇੱਕ ਸਰਕਾਰੀ ਅਧਿਕਾਰੀ ਨੂੰ ਟਿਕਟ ਦੇ ਦਿੱਤੀ ਤੇ ਜਿਸ ਨੇ ਇੱਕ ਵਾਰੀ ਵੀ ਉਹਨਾਂ ਦੀ ਬਸਤੀ ਦੇ ਵਿੱਚ ਆਕੇ ਉਹਨਾਂ ਦੀ ਬਾਤ ਨਹੀ ਪੁੱਛੀ ਤੇ ਉਹਨਾਂ ਨੇ ਇਹ ਵੀ ਆਖਿਆ ਕਿ ਇਸ ਤੋਂ ਪਹਿਲਾਂ ਲਗਾਤਾਰ ਤਿੰਨ ਵਾਰ ਵਿਧਾਇਕ ਰਹੇ ਸੰਤ ਬਲਵੀਰ ਸਿੰਘ ਘੁੰਨਸ ਨੇ ਦਿੜਬੇ ਤੋਂ ਟਿਕਟ ਪ੍ਰਾਪਤ ਕਰਨ ਵੇਲੇ ਉਹਨਾਂ ਨਾਲ ਇੱਕ ਵਾਰ ਵੀ ਕੋਈ ਰਾਬਤਾ ਕਾਇਮ ਨਹੀ ਕੀਤਾ। ਇਸ ਦੌਰਾਨ ਅਮਰ ਸਿੰਘ ਕਰਮਗੜ੍ਹ ਨੇ ਕਿਹਾ ਕਿ ਹਲਕਾ ਭਦੌੜ ਰਿਜ਼ਰਵ ਹੋਣ ਕਾਰਨ ਐਸ. ਸੀ ਲੋਕਾਂ ਦੀ ਬਾਂਹ ਫੜ੍ਹਨ ਵਾਲਾ ਕੋਈ ਨਹੀ ਤੇ ਇਸ ਕਾਰਨ ਉਹਨਾਂ ਨੇ ਲੋਕਾਂ ਦੇ ਰਾਬਤੇ ਨਾਲ ਗੋਕਲ ਸਿੰਘ ਨੂੰ ਅਜ਼ਾਦ ਉਮੀਦਵਾਰ ਵੱਜੋਂ ਚੋਣ ਲੜਾਉਣ ਦਾ ਐਲਾਨ ਕਰ ਦਿੱਤਾ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਗੋਕਲ ਸਿੰਘ ਸਹੋਤਾ ਨੇ ਕਿਹਾ ਕਿ ਓਹ ਬਿਲਕੁਲ ਅਜ਼ਾਦ ਚੋਣ ਲੜਨਗੇ ਤੇ ਬਿਨਾਂ ਕਿਸੇ ਲਾਲਚ ਜਾਂ ਦਬਾਅ ਦੇ ਓਹ ਚੋਣ ਅਖਾੜੇ ਵਿੱਚ ਅੜ੍ਹੇ ਰਹਿਣਗੇ। ਇਸ ਦੌਰਾਨ ਬਾਬਾ ਦੀਪ ਸਿੰਘ, ਏਕਤਾ ਕਲੱਬ, ਏਕਨੂਰ ਕਲੱਬ, ਸਹਾਰਾ ਕਲੱਬ ਤੇ ਹੋਰ ਕਈ ਸਮੂਹ ਕਲੱਬਾਂ ਦੇ ਅਹੁਦੇਦਾਰ ਤੇ ਮੈਂਬਰ ਤੇ ਵੱਡੀ ਗਿਣਤੀ ਵਿੱਚ ਵਾਰਡ ਨੰ 7 ਦੇ ਲੋਕ ਹਾਜ਼ਿਰ ਸਨ।