Sunday, January 8, 2012

ਅਕਾਲੀਆਂ ਨੇ ਲੱਭਿਆ ਕਾਂਗਰਸ ਦਾ ‘ਭਵੀਸ਼ਨ’


ਕੈਪਟਨ ਦਾ ਭਰਾ ਰਾਜਾ ਮਲਵਿੰਦਰ ਸਿੰਘ ਬਾਦਲ ਦਲ 'ਚ ਸ਼ਾਮਲ
ਭਰਜਾਈ ਪ੍ਰਨੀਤ ਕੌਰ 'ਤੇ ਉਤਾਰਿਆ ਗੁੱਸਾ
ਪਟਿਆਲਾ ਅਤੇ ਮੁਕਤਸਰ 'ਨੂੰ ਛੱਡ ਕੇ ਪੰਜਾਬ ਭਰ 'ਚ ਕਰਨਗੇ ਕਾਂਗਰਸ ਖਿਲਾਫ਼ ਪ੍ਰਚਾਰ
ਕਾਂਗਰਸ ਨੇ ਪੈਸੇ ਲੈ ਕੇ ਟਿਕਟਾਂ ਵੰਡੀਆਂ : ਸੁਖਬੀਰ ਬਾਦਲ
ਚੰਡੀਗੜ੍ਹ --  ਪੰਜਾਬ ਪ੍ਰਦੇਸ ਕਮੇਟੀ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਉਨ੍ਹਾਂ ਦੇ ਆਪਣੇ ਹੀ ਭਰਾ ਨੇ ਘਰ ਵਿੱਚ ਉਹਨਾਂ ਦੇ ਖ਼ਿਲਾਫ਼ ਵਿਧਰੋਹ ਛੇੜ ਦਿੱਤਾ ਗਿਆ। ਇਹ ਵਿਧਰੋਹ ਰਾਜਾ ਮਾਲਵਿੰਦਰ ਸਿੰਘ ਨੇ ਟਿਕਟਾਂ ਦੀ ਵੰਡ ਦੌਰਾਨ ਹੋਈ ਕਾਣੀ ਵੰਡ ਨੂੰ ਲੈ ਕੇ ਕੀਤਾ ਅਤੇ ਉਹ ਅੱਜ ਕਾਂਗਰਸ ਪਾਰਟੀ ਨਾਲ 62 ਸਾਲ ਪੁਰਾਣੇ ਸੰਬੰਧ ਖਤਮ ਕਰਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ। ਕੈਪਟਨ ਦੇ ਮਹਿਲ ਵਿੱਚ ਉਸਦੇ ਖ਼ਿਲਾਫ਼ ਇਹ ਦੂਜਾ ਵਿਧਰੋਹ ਸੀ। ਇਸ ਤੋਂ ਦੋ ਸਾਲ ਪਹਿਲਾਂ ਉਸਦੀ ਚਾਚੀ ਅਮਰਜੀਤ ਕੌਰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ਸਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਸਮੂਲੀਅਤ ਕਰਦੇ ਸਮੇਂ ਰਾਜਾ ਮਾਲਵਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਤੇ ਦੋਸ਼ ਲਾਉਦਿਆਂ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਨੀਤੀਆਂ ਅਤੇ ਵਫ਼ਾਦਰੀ ਨਾਮ ਦੀ ਕੋਈ ਗੱਲ ਨਹੀਂ ਹੈ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੇ ਲਈ ਉਮੀਦਵਾਰਾਂ ਦੇ ਨਾਵਾਂ ਲਈ ਦਿੱਲੀ ਵਿਖੇ ਕਾਂਗਰਸ ਹਾਈਕਮਾਂਡ ਅੱਗੇ ਭਿਖਾਰੀਆਂ ਤੋਂ ਵੀ ਮਾੜੀ ਹਾਲਤ ਸੀ। ਉਹਨਾਂ ਕਿਹਾ ਕਿ ਉਹ ਕਾਂਗਰਸੀ ਪਾਰਟੀ ਦੇ ਵਿਸਵਾਸਘਾਤ ਤੋਂ ਤੰਗ ਆ ਚੁੱਕੇ ਸਨ। ਇਸ ਮੌਕੇ ਉਨ੍ਹਾਂ ਇਹ ਗੱਲ ਵੀ ਸਾਫ ਲਫ਼ਜਾਂ ਵਿੱਚ ਕਹੀ ਕਿ ਉਹ ਨਾ ਤਾਂ ਆਪਣੇ ਭਰਾ ਕੈਪਟਨ ਅਮਰਿੰਦਰ ਸਿੰਘ ਅਤੇ ਨਾ ਹੀ ਪ੍ਰਤੀਯੋਗੀ ਆਪਣੇ ਭਤੀਜੇ ਦੇ ਖ਼ਿਲਾਫ਼ ਬੋਲਣਗੇ। ਉਹਨਾਂ ਕਿਹਾ ਕਿ ਭਾਵੇਂ ਉਹ ਅੱਜ ਭਰੇ ਮਨ ਨਾਲ ਕਾਂਗਰਸ ਪਾਰਟੀ ਛੱਡ ਕੇ ਆਏ ਹਨ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਰਾਜਾ ਮਾਲਵਿੰਦਰ ਸਿੰਘ ਨੂੰ ਪਾਰਟੀ ਵਿੱਚ ਬਣਦਾ ਪੂਰਾ ਮਾਨ ਸਨਮਾਨ ਦਿੱਤਾ ਜਾਵੇਗਾ।
ਇੱਥੇ ਮੀਡਿਆ ਨਾਲ ਰੂਬਰੂ ਹੋਏ ਮਾਲਵਿੰਦਰ ਨੇ ਕਿਹਾ ਕਿ ਉਨ੍ਹਾਂ ਨੇ ਕੈਪਟਨ ਨਾਲ ਗੱਲ ਕਰਕੇ ਟਿਕਟ ਲਈ ਦਾਅਵੇਦਾਰੀ ਕੀਤੀ ਸੀ ਪਰ ਬਾਅਦ ਵਿਚ ਪ੍ਰਨੀਤ ਕੌਰ ਨੇ ਆਪਣੇ ਬੇਟੇ ਰਣਇੰਦਰ ਵਲੋਂ ਵੀ ਦਾਅਵੇਦਾਰੀ ਕਰਵਾ ਦਿੱਤੀ। ਜਦੋਂ ਉਨ੍ਹਾਂ ਨੇ ਇਸ ਬਾਬਤ ਆਪਣੀ ਭਾਬੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਟਿਕਟ ਰਣਇੰਦਰ ਨੂੰ ਨਹੀਂ, ਤੁਹਾਨੂੰ ਹੀ ਨੂੰ ਮਿਲੇਗਾ, ਪਰ ਜਦੋਂ ਸੂਚੀ ਬਾਹਰ ਆਈ ਤਾਂ ਉਨ੍ਹਾਂ ਦਾ ਨਾਮ ਗਾਇਬ ਸੀ। ਉਨ੍ਹਾਂ ਨੇ ਆਪਣੀ ਭਾਬੀ ਅਤੇ ਸਾਂਸਦ ਪ੍ਰਨੀਤ ਕੌਰ 'ਤੇ ਧੋਖਾ ਕਰਨ ਦਾ ਇਲਜ਼ਾਮ ਲਗਾਇਆ। ਕੈਪਟਨ ਦੇ ਛੋਟੇ ਭਰਾ ਨੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਡਿਪਟੀ ਸੀਐਮ ਸੁਖਬੀਰ ਬਾਦਲ ਦੀ ਹਾਜ਼ਰੀ ਵਿਚ ਫੜਿਆ। ਮਾਲਵਿੰਦਰ ਸਿੰਘ ਨੇ ਇਸ ਮੌਕੇ 'ਤੇ ਕਿਹਾ ਕਿ ਉਹ ਪਟਿਆਲਾ ਅਤੇ ਮੁਕਤਸਰ ਵਿਚ ਕਾਂਗਰਸ ਦੇ ਖਿਲਾਫ਼ ਪ੍ਰਚਾਰ ਨਹੀਂ ਕਰਨਗੇ। ਇਸਦੇ ਇਲਾਵਾ ਅਕਾਲੀ ਜਿੱਥੋਂ ਵੀ ਕਹਿਣਗੇ, ਉਹ ਕਾਂਗਰਸੀ ਉਮੀਦਵਾਰਾਂ ਦੇ ਖਿਲਾਫ਼ ਪ੍ਰਚਾਰ ਕਰਨ ਲਈ ਤਿਆਰ ਹਨ। ਜੇਕਰ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਵਲੋਂ ਟਿਕਟ ਮਿਲਦਾ ਹੈ ਤਾਂ ਉਹ ਚੋਣ ਲੜਨ ਨੂੰ ਵੀ ਤਿਆਰ ਹਨ। ਹਾਲਾਂਕਿ ਉਨ੍ਹਾਂ ਨੇ ਸਾਫ਼ ਕੀਤਾ ਕਿ ਉਹ ਆਪਣੇ ਵੱਡੇ ਭਰਾ ਕਾਂਗਰਸ ਪਾਰਟੀ ਦੇ ਮੁਖੀ ਅਮਰਿੰਦਰ ਸਿੰਘ ਦੇ ਖਿਲਾਫ ਪ੍ਰਚਾਰ ਨਹੀਂ ਕਰਨਗੇ। ਮਾਲਵਿੰਦਰ ਨੇ ਕਿਹਾ ਕਿ ਉਨ੍ਹਾਂ ਦਾ ਵਿਰੋਧ ਪਰਿਵਾਰ ਨਾਲ ਨਹੀਂ ਸਗੋਂ ਕਾਂਗਰਸ ਪਾਰਟੀ ਨਾਲ ਹੈ, ਜੋ ਆਪਣੇ ਸਿੱਧਾਤਾਂ ਤੋਂ ਭਟਕ ਗਈ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਕਾਂਗਰਸ ਵਿਚ ਪਰਿਵਾਰ ਦੇ ਮੈਂਬਰਾਂ ਨੂੰ ਟਿਕਟ ਦੇਣ 'ਤੇ ਕਈ ਜਗ੍ਹਾ ਬਗ਼ਾਵਤ ਹੋ ਗਈ ਹੈ ਪਰ ਕਾਂਗਰਸ ਮੁਖੀ ਦੇ ਘਰ ਵਿਚ ਹੀ ਬਗ਼ਾਵਤ ਹੋ ਜਾਵੇਗੀ, ਇਸਦੀ ਉਮੀਦ ਨਹੀਂ ਸੀ। ਮਾਲਵਿੰਦਰ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਕਰਦੇ ਹੋਏ ਡਿਪਟੀ ਸੀਐਮ ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਵਿਚ ਟਿਕਟਾਂ ਦੀ ਖਰੀਦੋ ਫਰੋਖਤ ਹੋਈ ਹੈ, ਜਿਸਦੀ ਵਜ੍ਹਾ ਨਾਲ ਲੋਕਾਂ ਦਾ ਕਾਂਗਰਸ ਤੋਂ ਭਰੋਸਾ ਉਠ ਗਿਆ ਹੈ।
ਕਾਂਗਰਸ ਦੇ ਬਾਗੀਆਂ ਦੀ ਅਕਾਲੀ ਦਲ 'ਚ ਸ਼ਮੂਲੀਅਤ ਬਾਰੇ ਅਫਵਾਹਾਂ
ਕਾਂਗਰਸ ਦੇ ਬਾਗੀਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕਰਨ ਬਾਰੇ ਅਫਵਾਹਾਂ ਗਰਮ ਹਨ। ਸੂਤਰਾਂ ਦਾ ਦੱਸਣਾ ਹੈ ਕਿ ਅਕਾਲੀਆਂ ਵੱਲੋਂ ਸੰਤ ਸਿੰਘ ਬਰਾੜ, ਕੰਵਲਜੀਤ ਸਿੰਘ ਲਾਲੀ ਅਤੇ ਕਈ ਹੋਰਨਾਂ 'ਤੇ ਡੋਰੇ ਪਾਏ ਜਾ ਰਹੇ ਹਨ। ਇਨ੍ਹਾਂ ਦੋਹਾਂ ਕਾਂਗਰਸੀਆਂ ਦੇ ਜਲਦੀ ਹੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦੀਆਂ ਸੰਭਾਵਾਨਾਵਾਂ ਹਨ।
ਸ਼ਰਮਾ ਨੂੰ ਟਿਕਟ ਦੇਣ ਤੋਂ ਕੈਪਟਨ ਪਰਿਵਾਰ ਦੋਫ਼ਾੜ
ਸ਼੍ਰੋਮਣੀ ਅਕਾਲੀ ਦਲ ਵੱਲੋਂ ਮਰਹੂਮ ਅਕਾਲੀ ਆਗੂ ਕੈਪਟਨ ਕੰਵਲਜੀਤ ਸਿੰਘ ਦੇ ਪਰਿਵਾਰ ਦੀ ਅਣਦੇਖੀ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਲਈ ਭਾਰੀ ਪੈ ਸਕਦੀ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਰਹੂਮ ਨੇਤਾ ਦੇ ਪੁੱਤਰ ਜਸਜੀਤ ਸਿੰਘ ਬੰਨੀ ਨੂੰ ਬੇਸ਼ੱਕ ਪਾਰਟੀ ਉਮੀਦਵਾਰ ਐਨ.ਕੇ.ਸ਼ਰਮਾ ਦੀ ਹਮਾਇਤ ਲਈ ਰਾਜ਼ੀ ਕਰ ਲਿਆ ਹੈ ਪਰ ਕੈਪਟਨ ਕੰਵਲਜੀਤ ਸਿੰਘ ਦੀ ਧੀ ਮਨਪ੍ਰੀਤ ਕੌਰ ਡੌਲੀ ਨੇ ਬਾਗੀ ਤੇਵਰ ਅਖ਼ਤਿਆਰ ਕੀਤੇ ਹੋਏ ਹਨ। ਪਰਿਵਾਰ ਪੂਰੀ ਤਰ੍ਹਾਂ ਦੋਫਾੜ ਹੋ ਗਿਆ ਹੈ। ਡੌਲੀ ਨੇ ਐਤਵਾਰ ਨੂੰ ਜ਼ੀਰਕਪੁਰ 'ਚ ਕੈਪਟਨ ਹਮਾਇਤੀਆਂ ਦੀ ਮੀਟਿੰਗ ਬੁਲਾ ਲਈ ਹੈ। ਇਸ ਦੌਰਾਨ ਆਗਾਮੀ ਵਿਧਾਨ ਸਭਾ ਚੋਣਾਂ ਲੜਨ ਜਾਂ ਨਾ ਲੜਨ ਬਾਰੇ ਫੈਸਲਾ ਕੀਤਾ ਜਾਣਾ ਹੈ। ਕੈਪਟਨ ਦੀ ਪਤਨੀ ਸਰਬਜੀਤ ਕੌਰ ਨੇ ਵੀ ਧੀ ਦਾ ਸਾਥ ਦੇਣ ਦਾ ਫੈਸਲਾ ਕੀਤਾ ਹੈ।
ਟਿਕਟਾਂ ਦੀ ਬਦਲੀ ਹੁਣ ਸੰਭਵ ਨਹੀਂ
ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਵੱਲੋਂ ਟਿਕਟਾਂ ਦਾ ਐਲਾਨ ਕਰਦਿਆਂ ਹੀ ਚੁਫੇਰੇ ਉਠੀ ਬਗਾਵਤ ਨੂੰ ਦਰਕਿਨਾਰ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਰੇਕ ਪੱਖ ਨੂੰ ਘੋਖ ਕੇ ਜਿੱਤਣ ਦੇ ਸਮਰੱਥ ਉਮੀਦਵਾਰ ਹੀ ਚੁਣੇ ਗਏ ਹਨ ਅਤੇ ਹੁਣ ਇਸ ਵਿੱਚ ਅਦਲਾ-ਬਦਲੀ ਕਰਨ ਦੀ ਕੋਈ ਗੁੰਜਾਇਸ਼ ਨਹੀਂ ਹੈ।
ਕੈਪਟਨ ਨੇ ਕਿਹਾ ਕਿ 1550 ਦਾਅਵੇਦਾਰਾਂ ਵਿੱਚੋਂ ਟਿਕਟਾਂ ਕੇਵਲ 117 ਵਿਅਕਤੀਆਂ ਨੂੰ ਹੀ ਦੇਣੀਆਂ ਸੰਭਵ ਸਨ। ਉਨ੍ਹਾਂ ਕਿਹਾ ਕਿ ਕੁਝ ਆਗੂਆਂ ਦਾ ਨਿਰਾਸ਼ ਹੋਣਾ ਵੀ ਸੁਭਾਵਿਕ ਹੈ ਅਤੇ ਉਹ ਅਜਿਹੇ ਆਗੂਆਂ ਨੂੰ ਸ਼ਾਂਤ ਕਰਨ ਲਈ ਯਤਨਸ਼ੀਲ ਹਨ। ਉਨ੍ਹਾਂ ਕਿਹਾ ਕਿ ਇਸ ਵਾਰ 11 ਮਹਿਲਾਵਾਂ, 23 ਨਵੇਂ ਚਿਹਰੇ, 41 ਮੌਜੂਦਾ ਵਿਧਾਇਕ ਅਤੇ 45 ਸਾਲ ਤੱਕ ਦੀ ਉਮਰ ਦੇ 24 ਨੌਜਵਾਨ ਉਮੀਦਵਾਰ ਚੋਣ ਅਖਾੜੇ ਵਿੱਚ ਉਤਾਰੇ ਗਏ ਹਨ। ਇਨ੍ਹਾਂ 24 ਨੌਜਵਾਨ ਉਮੀਦਵਾਰਾਂ ਵਿੱਚੋਂ ਪੰਜ ਯੂਥ ਕਾਂਗਰਸ ਕੋਟੇ ਵਿੱਚੋਂ ਚੁਣੇ ਹਨ ਜਦਕਿ 19 ਉਮੀਦਵਾਰ ਕਾਂਗਰਸ ਕਮੇਟੀ ਦੇ ਅਹੁਦੇਦਾਰ ਹਨ। ਉਨ੍ਹਾਂ ਦੱਸਿਆ ਕਿ ਇਸ ਵਾਰ ਕੇਂਦਰੀ ਚੋਣ ਕਮੇਟੀ ਨੇ ਨਿਰੰਤਰ ਚਾਰ ਦਿਨ ਕੌਮੀ ਪ੍ਰਧਾਨ ਸੋਨੀਆ ਗਾਂਧੀ ਦੀ ਅਗਵਾਈ ਹੇਠ ਮੀਟਿੰਗਾਂ ਕਰਨ ਉਪੰਰਤ ਡੂੰਘੀ ਘੋਖ ਤੋਂ ਬਾਅਦ ਉਮੀਦਵਾਰਾਂ ਦੀ ਚੋਣ ਕੀਤੀ ਹੈ।
ਮਹਿਲਾ ਕਾਂਗਰਸ ਦੀ ਪ੍ਰਧਾਨ ਮਾਲਤੀ ਥਾਪਰ ਦੇ ਰੋਸ ਬਾਰੇ ਉਨ੍ਹਾਂ ਕਿਹਾ ਕਿ ਸ੍ਰੀਮਤੀ ਥਾਪਰ ਧਰਮਕੋਟ ਹਲਕੇ ਤੋਂ ਸੀਟ ਦੇ ਚਾਹਵਾਨ ਸਨ ਪਰ ਇਹ ਹਲਕਾ 100 ਫੀਸਦ ਦਿਹਾਤੀ ਹੋਣ ਕਾਰਨ ਉਨ੍ਹਾਂ ਦਾ ਜਿੱਤਣਾ ਸੰਭਵ ਨਹੀਂ ਜਾਪ ਰਿਹਾ ਸੀ। ਉਂਜ ਕੈਪਟਨ ਮਹਿਲਾ ਕਾਂਗਰਸ ਦੀਆਂ ਅਹੁਦੇਦਾਰਾਂ ਦੀ ਥਾਂ ਕੁਝ ਕਾਂਗਰਸੀ ਆਗੂਆਂ ਦੀਆਂ ਪਤਨੀਆਂ ਨੂੰ ਟਿਕਟਾਂ ਦੇਣ ਦੇ ਸਵਾਲ 'ਤੇ ਉਹ ਘਿਰ ਗਏ ਕਿਉਂਕਿ ਜਦੋਂ ਉਨ੍ਹਾਂ ਮਹਿਲਾ ਉਮੀਦਵਾਰਾਂ ਦੀ ਸੂਚੀ ਪੜ੍ਹਨੀ ਸ਼ੁਰੂ ਕੀਤੀ ਤਾਂ ਬਹੁਤੀਆਂ ਵੱਖ-ਵੱਖ ਆਗੂਆਂ ਦੀਆਂ ਪਤਨੀਆਂ ਹੀ ਸਨ। ਉਨ੍ਹਾਂ ਆਪਣੇ ਪੁੱਤਰ ਰਣਇੰਦਰ ਸਿੰਘ ਨੂੰ ਸਮਾਣਾ ਤੋਂ ਟਿਕਟ ਦੇਣ ਦਾ ਸਪੱਸ਼ਟੀਕਰਨ ਦਿੰਦਿਆਂ ਦੱਸਿਆ ਕਿ ਦਰਅਸਲ ਰਣਇੰਦਰ ਤੇ ਕਰਨ ਬਰਾੜ ਨੇ ਪਿਛਲੀ ਵਾਰ ਕਰਮਵਾਰ ਹਰਸਿਮਰਤ ਕੌਰ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਟੱਕਰ ਦਿੱਤੀ ਸੀ ਅਤੇ ਹੁਣ ਹਾਈਕਮਾਂਡ ਨੇ ਉਸ ਦੇ ਇਵਜ਼ ਵਜੋਂ ਹੀ ਉਨ੍ਹਾਂ ਨੂੰ ਆਪਣੇ ਜ਼ਿਲ੍ਹਿਆਂ ਵਿੱਚ ਟਿਕਟਾਂ ਦਿੱਤੀਆਂ ਹਨ। ਉਨ੍ਹਾਂ ਸੰਕੇਤ ਦਿੱਤਾ ਕਿ ਸਾਬਕਾ ਵਿੱਤ ਮੰਤਰੀ ਸੁਰਿੰਦਰ ਸਿੰਗਲਾ ਨੂੰ ਮਾਨਸਾ ਤੋਂ ਟਿਕਟ ਦਿੱਤੀ ਜਾ ਸਕਦੀ ਹੈ। ਉਨ੍ਹਾਂ ਮੰਨਿਆ ਕਿ ਮਾਨਸਾ ਦੇ ਮੌਜੂਦਾ ਵਿਧਾਇਕ ਸ਼ੇਰ ਸਿੰਘ ਗਾਗੋਵਾਲ ਬਜ਼ੁਰਗ ਕਾਂਗਰਸੀ ਆਗੂ ਹਨ ਅਤੇ ਉਨ੍ਹਾਂ ਨੂੰ ਸਰਕਾਰ ਬਣਨ ਤੋਂ ਬਾਅਦ ਪੂਰਾ ਮਾਣ-ਤਾਣ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸੰਸਦ ਮੈਂਬਰ ਅਸ਼ਵਨੀ ਕੁਮਾਰ ਦਿੱਲੀ ਵਿਖੇ ਸੁਜਾਨਪੁਰ ਤੇ ਭੋਆ ਦੀਆਂ ਸੀਟਾਂ ਦਾ ਫੈਸਲਾ ਕਰਵਾ ਰਹੇ ਹਨ ਅਤੇ ਕਿਸੇ ਵੇਲੇ ਵੀ ਇਨ੍ਹਾਂ ਦੋ ਹਲਕਿਆਂ ਦੇ ਉਮੀਦਵਾਰਾਂ ਦਾ ਐਲਾਨ ਹੋ ਸਕਦਾ ਹੈ।
ਮੁੱਖ ਮੰਤਰੀ ਬੇਅੰਤ ਸਿੰਹੁੰ ਦੇ ਕੁਝ ਪਰਿਵਾਰਕ ਮੈਂਬਰਾਂ ਵਲੋਂ ਰੋਸ ਪ੍ਰਗਟ ਕਰਨ 'ਤੇ ਉਨ੍ਹਾਂ ਸਪੱਸ਼ਟ ਕੀਤਾ ਕਿ ਪਾਰਟੀ ਇਸ ਪਰਿਵਾਰ ਦਾ ਪੂਰਾ ਸਨਮਾਨ ਕਰਦੀ ਹੈ। ਪਹਿਲਾਂ ਇਸ ਪਰਿਵਾਰ ਦੇ ਰਵਨੀਤ ਸਿੰਘ ਬਿੱਟੂ ਸੰਸਦ ਮੈਂਬਰ ਹਨ ਅਤੇ ਹੁਣ ਗੁਰਕੀਰਤ ਸਿੰਘ ਕੋਟਲੀ ਨੂੰ ਖੰਨਾ ਤੋਂ ਟਿਕਟ ਦਿੱਤੀ ਗਈ ਹੈ। ਡੇਰਾਬਸੀ ਤੋਂ ਬਾਹਰੀ ਉਮੀਦਵਾਰ ਜਸਜੀਤ ਸਿੰਘ ਰੰਧਾਵਾ ਨੂੰ ਟਿਕਟ ਦੇਣ 'ਤੇ ਸਫਾਈ ਦਿੰਦਿਆਂ ਉਨ੍ਹਾਂ ਕਿਹਾ ਕਿ ਦਪਿੰਦਰ ਢਿਲੋਂ ਨੂੰ ਇੱਥੋਂ ਜ਼ਿਮਨੀ ਚੋਣ ਲੜਾਈ ਸੀ ਪਰ ਉਹ ਹਾਰ ਗਏ ਸਨ। ਦੂਸਰੇ ਪਾਸੇ ਹੁਣ ਡੇਰਾਬਸੀ ਹਲਕੇ ਵਿੱਚੋਂ ਬਨੂੜ ਨੂੰ ਹਲਕਾ ਰਾਜਪੁਰਾ ਨਾਲ ਜੋੜ ਦਿੱਤਾ ਹੈ ਅਤੇ ਅਜਿਹੇ ਹਾਲਾਤਾਂ ਵਿੱਚ ਦੋ ਵਾਰ ਵਿਧਾਇਕ ਤੇ ਇੱਕ ਵਾਰ ਮੰਤਰੀ ਰਹੇ ਜਸਜੀਤ ਸਿੰਘ ਰੰਧਾਵਾ ਨੂੰ ਟਿਕਟ ਦੇਣੀ ਵਾਜਬ ਸੀ। ਲੁਧਿਆਣੇ ਵਿਖੇ ਉਠੀਆਂ ਬਾਗੀ ਸੁਰਾਂ ਬਾਰੇ ਉਨ੍ਹਾਂ ਇਨ੍ਹਾਂ ਦੋਸ਼ਾਂ ਨੂੰ ਰੱਦ ਕੀਤਾ ਕਿ ਉਥੇ ਟਿਕਟਾਂ ਦੇਣ ਵਿੱਚ ਕੇਵਲ ਸੰਸਦ ਮੈਂਬਰ ਮੁਨੀਸ਼ ਤਿਵਾੜੀ ਦੀ ਹੀ ਚੱਲੀ ਹੈ। ਉਨ੍ਹਾਂ ਕਿਹਾ ਕਿ ਸਮੁੱਚਾ ਫੈਸਲਾ ਹਾਈਕਮਾਂਡ ਦਾ ਹੈ। ਉਨ੍ਹਾਂ ਕਿਹਾ ਕਿ ਪੀ.ਪੀ.ਪੀ. ਵਿੱਚੋਂ ਕਾਂਗਰਸ 'ਚ ਸ਼ਾਮਲ ਹੋਏ ਕੁਸ਼ਲਦੀਪ ਸਿੰਘ ਢਿਲੋਂ ਨੂੰ ਫਰੀਦਕੋਟ ਦੇ ਮੌਜੂਦਾ ਵਿਧਾਇਕ ਤੇ ਸੀਨੀਅਰ ਆਗੂ ਅਵਤਾਰ ਸਿੰਘ ਬਰਾੜ ਦੀ ਟਿਕਟ ਨੂੰ ਕੱਟ ਕੇ ਉਥੋਂ ਲੜਾਉਣਾ ਸੰਭਵ ਨਹੀਂ ਸੀ ਪਰ ਉਹ ਉਨ੍ਹਾਂ ਦਾ ਪਾਰਟੀ ਵਿੱਚ ਪੂਰਾ ਮਾਨ-ਸਨਮਾਨ ਰੱਖਣਗੇ। ਕੈਪਟਨ ਨੇ ਸੰਕੇਤ ਦਿੱਤਾ ਕਿ ਕਈ ਅਕਾਲੀ ਆਗੂ ਕਾਂਗਰਸ ਵਿੱਚ ਸ਼ਾਮਲ ਹੋਣ ਲਈ ਤਿਆਰ ਹਨ ਅਤੇ ਉਹ ਅਜਿਹੇ ਆਗੂਆਂ ਨੂੰ ਪਾਰਟੀ ਵਿੱਚ ਯੋਗ ਥਾਂ ਦੇਣਗੇ। ਉਨ੍ਹਾਂ ਕਿਹਾ ਕਿ ਗਿੱਦੜਬਾਹਾ ਤੋਂ ਨਾਰਾਜ਼ ਹੋਏ ਸੰਤ ਬਰਾੜ ਨੂੰ ਉਨ੍ਹਾਂ ਮਨਾ ਲਿਆ ਹੈ। ਉਨ੍ਹਾਂ ਕਿਹਾ ਕਿ ਉਹ ਨਾਰਾਜ਼ ਆਗੂਆਂ ਨੂੰ ਮਨਾਉਣ ਲਈ ਯਤਨਸ਼ੀਲ ਹਨ ਅਤੇ ਅਗਲੇ ਪੜਾਅ ਵਿੱਚ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ 2 ਤੇ ਕੌਮੀ ਪ੍ਰਧਾਨ ਸੋਨੀਆ ਗਾਂਧੀ ਪੰਜਾਬ ਵਿੱਚ 3 ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ ਜਦਕਿ ਰਾਹੁਲ ਗਾਂਧੀ ਪੰਜਾਬ ਵਿੱਚ ਤਿੰਨ ਦਿਨ ਰਹਿ ਕੇ ਛੇ ਰੈਲੀਆਂ ਨੂੰ ਸੰਬੋਧਨ ਕਰਨਗੇ।
‘ਬਾਦਲ ਤਾਂ ਹਾਰਿਆ ਪਿਆ' 
ਇਸ ਮੌਕੇ ਕੈਪਟਨ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਲੰਬੀ ਹਲਕੇ ਦੀਆਂ ਵੋਟਾਂ ਗਿਣਾਉਂਦਿਆਂ ਕਿਹਾ ਕਿ ਪਿਛਲੀ ਵਾਰ ਇੱਥੋਂ ਪ੍ਰਕਾਸ਼ ਸਿੰਘ ਬਾਦਲ ਕਰੀਬ ਸੱਤ ਹਜ਼ਾਰ ਵੋਟਾਂ ਦੇ ਫਰਕ ਨਾਲ ਮਹੇਸ਼ਇੰਦਰ ਸਿੰਘ ਬਾਦਲ ਨੂੰ ਹਰਾ ਕੇ ਜਿੱਤੇ ਸਨ ਜਦਕਿ ਇਸ ਵਾਰ ਉਨ੍ਹਾਂ ਦਾ ਭਰਾ ਗੁਰਦਾਸ ਸਿੰਘ ਬਾਦਲ ਪੀ.ਪੀ.ਪੀ. ਵੱਲੋਂ ਉਨ੍ਹਾਂ ਵਿਰੁੱਧ ਚੋਣ ਲੜ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਗੁਰਦਾਸ ਬਾਦਲ 10-15 ਹਜ਼ਾਰ ਵੋਟਾਂ ਵੀ ਲੈ ਗਏ ਤਾਂ ਕਾਂਗਰਸੀ ਉਮੀਦਵਾਰ ਮਹੇਸ਼ਇੰਦਰ ਬਾਦਲ ਦੀ ਜਿੱਤ ਪੱਕੀ ਹੈ।
‘ਮਾਲਵਿੰਦਰ ਅਕਾਲੀ ਦਲ 'ਚ ਜਾ ਕੇ ਵੀ ਖੁਸ਼ ਨਹੀਂ ਹੋ ਸਕਦਾ'
ਚੰਡੀਗੜ੍ਹ:ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਮਾਲਵਿੰਦਰ ਸਿੰਘ ਦੀ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਜੰਗ ਦੇ ਮੈਦਾਨ ਵਿੱਚ ਛੱਡ ਦੇ ਤੁਰ ਜਾਣਾ ਕੋਈ ਚੰਗੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਮਾਲਵਿੰਦਰ ਸਿੰਘ ਕਾਂਗਰਸ ਵਿੱਚ ਪ੍ਰੇਸ਼ਾਨ ਸਨ ਤਾਂ ਸ਼੍ਰੋਮਣੀ ਅਕਾਲੀ ਦਲ ਵਿੱਚ ਜਾ ਕੇ ਵੀ ਖੁਸ਼ ਨਹੀਂ ਹੋ ਸਕਦੇ ਕਿਉਂਕਿ ਉਹ (ਕੈਪਟਨ) ਵੀ ਇਸੇ ਪਾਰਟੀ 'ਚੋਂ ਗਏ ਹਨ।

 

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>