Monday, March 11, 2013

ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਮਹਾਂ ਸ਼ਿਵਰਾਤਰੀ ਦਾ ਤਿਉਹਾਰ


ਸੰਗਰੂਰ, 10 ਮਾਰਚ (pp)-ਸਥਾਨਕ ਪਟਿਆਲਾ ਗੇਟ ਸ਼ਿਵ ਮੰਦਿਰ ਵਿਖੇ ਮਹਾਂ ਸ਼ਿਵਰਾਤਰੀ ਦਾ ਤਿਉਹਰ ਮਨਾਇਆ ਗਿਆ | ਇਸ ਮੌਕੇ ਪੰਜਾਬ ਦੇ ਖਜ਼ਾਨਾ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਦੀ ਸੁਪਤਨੀ ਬੀਬੀ ਗਗਨਦੀਪ ਕੌਰ ਢੀਂਡਸਾ ਨਤਮਸਤਕ ਹੋਏ | ਇਸ ਮੌਕੇ ਸਮਾਜ ਸੇਵੀ ਰਾਜ ਕੁਮਾਰ ਅਰੋੜਾ ਨੇ ਬੀਬੀ ਢੀਂਡਸਾ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ | ਇਸ ਮੌਕੇ ਵਿਜੈ ਸਾਹਨੀ, ਸੰਦੀਪ ਦਾਨੀਆ, ਸਮਾਜ ਸੇਵੀ ਜੋਗੀ ਰਾਮ ਲੋਹਟ, ਗੁਲਸ਼ਨ ਦਾਨੀਆ, ਗੁਰਮੀਤ ਸਿੰਘ ਜੌਹਲ, ਹਰਪ੍ਰੀਤ ਸਿੰਘ ਢੀਂਡਸਾ, ਬਰਜਿੰਦਰਪਾਲ ਸਿੰਘ ਟੀਟੂ, ਮੈਡਮ ਨਿਰਮਲਾ ਦਾਨੀਆ ਆਦਿ ਮੌਜੂਦ ਸਨ |
ਸੰਗਰੂਰ, (pp) - ਪ੍ਰਾਚੀਨ ਸ਼ਿਵ ਮੰਦਿਰ ਬਗੀਚੀ ਵਾਲੇ ਮਹਾਂਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਉਚੇਚੇ ਤੌਰ 'ਤੇ ਪਹੁੰਚੇ ਅਰਵਿੰਦ ਖੰਨਾ ਵਿਧਾਇਕ ਧੂਰੀ ਨੇ ਪ੍ਰਭੂ ਚਰਨਾਂ 'ਚ ਨਤਮਸਤਕ ਹੋ ਕੇ ਸ਼ਿਵਿਲੰਗ 'ਤੇ ਜਲ ਚੜ੍ਹਾਇਆ | ਇਸ ਮੌਕੇ ਮੰਦਿਰ ਕਮੇਟੀ ਦੇ ਪ੍ਰਧਾਨ ਮਹਿੰਦਰ ਪਾਲ ਭੋਲਾ, ਬਲਾਕ ਪ੍ਰਧਾਨ ਚਮਕੌਰ ਸਿੰਘ ਕੁੰਬੜਵਾਲ, ਬਰਜਿੰਦਰ ਸਿੰਘ ਮੱਲ੍ਹੀ, ਪਵਨ ਗੁਪਤਾ, ਕੀਮਤ ਕੁਮਾਰ, ਰਵੀ ਸਾਗਰ, ਵਰਿੰਦਰ ਗੁਪਤਾ, ਜਗਦੀਸ਼ ਸ਼ਰਮਾ, ਹੈਪੀ ਚਾਵਲਾ, ਦਵਿੰਦਰ ਪਾਲ, ਅਸ਼ਵਨੀ ਕੁਮਾਰ ਜਿੰਦਲ, ਯਸ਼ਪਾਲ ਜਿੰਦਲ, ਜਗਦੀਪ ਸ਼ਰਮਾ, ਸ਼ਾਮ ਲਾਲ, ਪ੍ਰੇਮ ਸਾਗਰ ਗੁਪਤਾ, ਰਮੇਸ਼ ਕੁਮਾਰ ਮੇਸ਼ੀ, ਪੂਰਨ ਚੰਦ ਜ਼ਿੰਦਲ, ਵਿਨੋਦ ਕੁਮਾਰ ਰਿਸ਼ੀ, ਸੁਰੇਸ਼ ਕੁਮਾਰ ਗੋਇਲ, ਕ੍ਰਿਸ਼ਨ ਚੰਦ ਸਾਬਕਾ ਐਮ.ਸੀ ਆਦਿ ਮੌਜੂਦ ਸਨ |
ਲੌਾਗੋਵਾਲ, (pp) - ਸ਼ਿਵਰਾਤਰੀ ਮੌਕੇ ਲੌਾਗੋਵਾਲ ਦੇ ਪ੍ਰਾਚੀਨ ਸ਼ਿਵ ਮੰਦਰ, ਹਨੂਮਾਨ ਮੰਦਰ, ਸ਼ਿਵ ਦਵਾਲਾ ਅਤੇ ਦੁਰਗਾ ਮੰਦਰ ਵਿਖੇ ਸ਼ਰਧਾਲੂਆਂ ਨੇ ਵੱਡੀ ਗਿਣਤੀ 'ਚ ਹਾਜ਼ਰੀ ਭਰੀ | ਖੇਤਰ ਦੇ ਪ੍ਰਸਿੱਧ ਦੁਧੇਸ਼ਵਰ ਮਹਾਂਦੇਵ ਜੀ ਤੇਰ੍ਹਵਾਂ ਜਯੋਤੀਲਿੰਗ ਸ਼ਿਵਧਾਮ ਟਿੱਲਾ ਨਮੋਲ ਵਿਖੇ ਸਵਾਮੀ ਸ੍ਰੀ ਬਸੰਤ ਗਿਰੀ ਦੁੱਧਾਧਾਰੀ ਦੇ ਆਸ਼ੀਰਵਾਦ ਨਾਲ ਮਹਾਂਸ਼ਿਵਰਾਤਰੀ ਪੂਜਨ ਕੀਤਾ ਗਿਆ ਤੇ ਕਾਵੜ ਜਲ ਨਾਲ ਰੁਦਰਅਭਿਸ਼ੇਕ ਕੀਤਾ ਗਿਆ | ਇਸੇ ਤਰ੍ਹਾਂ ਸ਼ੇਰੋਂ ਦੇ ਪ੍ਰਾਚੀਨ ਸ਼ਿਵ ਦਵਾਲਾ ਵਿਖੇ ਸੈਂਕੜੇ ਕੰਨਿਆਵਾਂ ਨੇ ਜਲ ਯਾਤਰਾ ਕੱਢੀ ਅਤੇ ਮਹਾਂ ਸ਼ਿਵਰਾਤਰੀ ਪੂਜਨ ਕੀਤਾ ਗਿਆ |
ਭਵਾਨੀਗੜ੍ਹ, (pp) - ਸਥਾਨਕ ਸ਼ਹਿਰ ਵਿਖੇ ਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਗਿਆ | ਅੱਜ ਸਵੇਰ ਤੋਂ ਹੀ ਸ਼ਹਿਰ ਦੇ ਵੱਖ-ਵੱਖ ਮੰਦਿਰਾਂ 'ਚ ਸ਼ਹਿਰ ਅਤੇ ਇਲਾਕੇ ਦੇ ਲੋਕਾਂ ਮੱਥਾ ਟੇਕਣ ਲਈ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ | ਇਸ ਮੌਕੇ 'ਤੇ ਹਰਦਿਆਰ ਤੋਂ ਗੰਗਾ ਜ਼ਲ ਲੈ ਕੇ ਪਹੁੰਚੇ ਭਗਤਾਂ ਦੇ ਸਵਾਗਤ ਲਈ ਪੂਰਾ ਸ਼ਹਿਰ ਸ਼ਿਵ ਭੋਲੇ ਦੇ ਜੈਕਾਰਿਆਂ ਨਾਲ ਗੂੰਜ ਉਠਿਆ। ਇਸ ਤਿਉਹਾਰ ਮੌਕੇ ਹਰਿਦੁਆਰ ਤੋਂ ਪੈਦਲ ਕਾਵੜ (ਗੰਗਾ ਜਲ) ਲੈ ਕੇ ਪਹੁੰਚੇ 51 ਕਾਵੜੀਆ ਜਿਨ੍ਹਾਂ 'ਚ ਸ਼ਿਵ ਮਹਾਂਦੇਵ ਕਾਂਵੜ ਸੰਘ ਦੇ ਪ੍ਰਧਾਨ ਸੱਤਪਾਲ ਗਰਗ , ਕਮਲ ਗੋਇਲ, ਅਜੈ ਗਰਗ, ਮਿੰਟੂ ਗਰਗ, ਸੁਨੀਲ ਗੋਇਲ, ਆਸ਼ੂ ਗਰਗ, ਰੱਜਤ ਸਿੰਗਲਾ, ਸੰਜੇ ਕੁਮਾਰ, ਸੰਜੀਵ ਗੋਇਲ, ਨਰੈਣ ਸਿੰਗਲਾ, ਡਾਕਟਰ ਸੋਨੂੰ, ਰਮਨ ਕੁਮਾਰ, ਨਰੇਸ਼ ਸ਼ਰਮਾਂ, ਬੰਟੀ ਬਲਿਆਲ, ਅਨਿਲ ਕੁਮਾਰ, ਗਰੀਸ਼ ਗਰਗ ਅਤੇ ਪਵਨ ਗੋਇਲ ਤੇ ਹੋਰ ਕਾਵੜੀਆਂ ਦਾ ਸ਼ਹਿਰ ਪਹੁੰਚਣ 'ਤੇ ਗਊਸ਼ਾਲਾ ਦੇ ਪ੍ਰਧਾਨ ਅਵਤਾਰ ਸਿੰਘ ਤੂਰ, ਪੰਡਿਤ ਰਾਜ ਕੁਮਾਰ ਗੌਤਮ, ਸੰਜੀਵ ਕੁਮਾਰ ਕਾਲਾ ਅਤੇ ਹੋਰ ਸ਼ਹਿਰ ਦੇ ਪਤਵੰਤਿਆਂ ਵੱਲੋਂ ਸ਼ਾਨਦਾਰ ਸਵਾਗਤ ਕਰਦਿਆਂ ਸ਼ੋਭਾ ਯਾਤਰਾ ਜੋ ਬਾਲਦ ਕੈਚੀਆਂ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਪੜਾਵਾਂ ਤੋਂ ਹੁੰਦੀ ਹੋਈ ਗੁਊਸ਼ਾਲਾ ਮੰਦਿਰ ਪਹੁੰਚ ਕੇ ਗੰਗਾ ਜਲ ਅਰਪਨ ਕੀਤਾ ਅਤੇ ਗੰਗਾ ਜ਼ਲ ਲੈ ਕੇ ਆਏ ਭਗਤਾਂ ਦਾ ਸਤਿਕਾਰ ਕੀਤਾ। ਇਸ ਮੌਕੇ 'ਤੇ ਵਿਸ਼ੇਸ਼ ਤੌਰ 'ਤੇ ਸ਼ਿਵ ਮੰਦਰ ਵਿਖੇ ਪਹੁੰਚੇ ਮੁੱਖ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਨੇ ਇਸ ਦਿਹਾੜ੍ਹੇ ਦੀ ਸੰਗਤਾਂ ਨੂੰ ਵਧਾਈ ਦਿੱਤੀ। ਇਸ ਮੌਕੇ ਸਮਰਿੰਦਰ ਗਰਗ, ਅਸ਼ੋਕ ਸ਼ਰਮਾ ਤੇ ਹੋਰ ਆਗੂ ਵੀ ਹਾਜ਼ਰ ਸਨ।
ਸੁਨਾਮ ਊਧਮ ਸਿੰਘ ਵਾਲਾ, (ਸੱਗੂ)-ਸ਼ਿਵ ਸ਼ਕਤੀ ਵੂਮੈਨ ਕਲੱਬ ਸੁਨਾਮ ਵੱਲੋਂ ਸਥਾਨਕ ਵਾਰਡ ਨੰ: 17 ਵਿਖੇ ਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਗਿਆ ਜਿਸ 'ਚ ਕਲੱਬ ਦੀ ਸਰਪ੍ਰਸਤ ਸ੍ਰੀਮਤੀ ਕਾਂਤਾ ਪੱਪਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰ ਕੇ ਭਗਵਾਨ ਸ਼ਿਵ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਤੇ ਸ਼ਿਵ ਭਗਤਾਂ ਨੂੰ ਸ਼ਿਵਰਾਤਰੀ ਦੀ ਵਧਾਈ ਦਿੱਤੀ। ਇਸ ਮੌਕੇ 'ਤੇ ਸ਼ਸੀ ਰਾਣੀ, ਪ੍ਰੀਯਾ ਮਧਾਨ, ਨੇਹਾ ਮਧਾਨ, ਰੰਜਨਾ ਸੈਣੀ, ਕਾਂਤਾ ਜੋਸ਼ੀ, ਲਲਿਤਾ ਪਾਠਕ, ਮਧੂ ਰਾਣੀ ਆਦਿ ਕਲੱਬ ਮੈਂਬਰ ਮੌਜੂਦ ਸਨ।
ਅਹਿਮਦਗੜ੍ਹ, (ਪੁਰੀ) - ਮਹਾਂਸ਼ਿਵਰਾਤਰੀ ਉਤਸਵ ਇਲਾਕੇ ਦੇ ਮੰਦਿਰ ਧੂਮ ਧਾਮ ਨਾਲ ਮਨਾਇਆ ਗਿਆ। ਲਾਗਲੇ ਪਿੰਡ ਰੋਹੀੜੇ ਵਿਖੇ ਭੂਮਏਸ਼ਵਰ ਸ਼ਿਵ ਮੰਦਰ ਵਿਖੇ ਹਜ਼ਾਰਾਂ ਸੰਗਤਾਂ ਨੇ ਸ਼ਿਵ ਲਿੰਗ ਦੇ ਦਰਸ਼ਨ ਕੀਤੇ। ਹਲਕਾ ਵਿਧਾਇਕ ਇਕਬਾਲ ਸਿੰਘ ਝੂੰਦਾ, ਨਗਰ ਕੌਸਲ ਪ੍ਰਧਾਨ ਰਵਿੰਦਰ ਪੁਰਰੀ ਅਤੇ ਇਲਾਕੇ ਦੀਆਂ ਹੋਰ ਨਾਮਵਰ ਸ਼ਖ਼ਸੀਅਤਾਂ ਨੇ ਵੀ ਮੰਦਿਰ 'ਚ ਮੱਥਾ ਟੇਕਿਆ। ਪ੍ਰਾਚੀਨ ਸ਼ਿਵ ਮੰਦਰ ਪੋਹੀੜ, ਸ਼ਿਵ ਮੰਦਰ ਅਹਿਮਦਗੜ ਅਤੇ ਕੁਟੀਆ ਬੜੂੰਦੀ ਵਿਖੇ ਵੀ ਸ਼ਿਵ ਰਾਤਰੀ ਉਤਸਵ ਧੂਮ ਧਾਮ ਨਾਲ ਮਨਾਇਆ ਗਿਆ।
ਚੀਮਾ ਮੰਡੀ, -ਮਹਾਂ ਸ਼ਿਵਰਾਤਰੀ ਦੇ ਸ਼ੁੱਭ ਅਵਸਰ 'ਤੇ ਸਥਾਨਕ ਪ੍ਰਾਚੀਨ ਸ਼ਿਵ ਮੰਦਿਰ ਵਿਖੇ ਹਜ਼ਾਰਾਂ ਸ਼ਰਧਾਲੂਆਂ ਨੇ ਮੱਥਾ ਟੇਕਿਆ ਤੇ ਸ਼ਿਵਲਿੰਗ ਦੀ ਪੂਜਾ ਕੀਤੀ। ਇਸ ਮੌਕੇ ਇਸੇ ਮੰਦਿਰ ਤੋਂ ਸ਼ੋਭਾ ਯਾਤਰਾ ਵੀ ਕੱਢੀ ਗਈ। ਇਸ ਮੌਕੇ ਮੰਦਿਰ ਕਮੇਟੀ ਦੇ ਪ੍ਰਧਾਨ ਭੀਮ ਸੈਨ ਬਾਂਸਲ ਨੇ ਹਾਜ਼ਰ ਸੰਗਤਾਂ ਨੂੰ ਜੀ ਆਇਆ ਕਿਹਾ।
ਦਿੜ੍ਹਬਾ ਮੰਡੀ, (ਛਾਜਲੀ)-ਦਿੜ੍ਹਬਾ ਵਿਖੇ ਸ਼ਿਵ ਪ੍ਰਾਚੀਨ ਮੰਦਿਰ 'ਚ ਸ਼ਿਵਰਾਤਰੀ ਸ਼ਰਧਾ ਨਾਲ ਮਨਾਈ ਗਈ। ਹਜ਼ਾਰਾਂ ਸਾਲ ਪੁਰਾਣੇ ਮੰਦਿਰ 'ਚ ਪੂਜਾ ਕਰਨ ਲਈ ਵੱਡੀ ਗਿਣਤੀ 'ਚ ਸੰਗਤਾਂ ਪੁੱਜੀਆਂ। ਪੁਜਾਰੀ ਰਕੇਸ਼ ਸ਼ਰਮਾ ਨੇ ਦੱਸਿਆ ਕਿ ਰਾਵਣ ਯੁੱਗ ਤੋਂ ਬਾਅਦ ਸ੍ਰੀ ਸੁੰਦਰ ਕੰਠ ਦੇ ਭੋਗ ਪਾਏ ਗਏ।
ਜਾਖ਼ਲ, (pp) - ਸਥਾਨਕ ਮੰਡੀ ਚੰਡੀਗੜ੍ਹ ਬੁਢਲਾਡਾ ਸੜਕ 'ਤੇ ਸਥਿਤ ਸ਼ਿਵ ਸ਼ਕਤੀ ਮੰਦਿਰ 'ਚ ਮਹਾਂ ਸ਼ਿਵਰਾਤਰੀ ਮਨਾਈ ਗਈ। ਸ਼ਿਵਜੀ ਮਹਾਰਾਜ ਦੇ ਗੁਣਗਾਨ ਤੋਂ ਇਲਾਵਾ ਲੰਗਰ ਵੀ ਖ਼ੂਬ ਚੱਲੇ ਚੂੜਲ ਕਲਾਂ ਅਤੇ ਸਿਧਨੀ ਵਿਚ ਵੀ ਮਹਾਂ ਸ਼ਿਵਰਾਤਰੀ ਬੜੇ ਧੂਮਧਾਮ ਨਾਲ ਮਨਾਈ ਗਈ।
ਸੁਨਾਮ ਊਧਮ ਸਿੰਘ ਵਾਲਾ, 10 ਮਾਰਚ (ਸੱਗੂ)-ਮਹਾਂ ਸ਼ਿਵਰਾਤਰੀ ਦਾ ਤਿਉਹਾਰ ਅੱਜ ਸਥਾਨਕ ਮੰਦਿਰ ਸ੍ਰੀ ਸੀਤਾ ਸਰ, ਮੰਦਿਰ ਸ੍ਰੀ ਸ਼ਿਵਾਲਾ ਸੱਤੀ ਸਮੇਤ ਵੱਖ-ਵੱਖ ਮੰਦਿਰਾਂ 'ਚ ਮਨਾਇਆ ਗਿਆ। ਇਸ ਮੌਕੇ ਧਾਰਮਿਕ ਸਮਾਗਮਾਂ 'ਚ ਬੀਬੀ ਗਗਨਦੀਪ ਕੌਰ ਢੀਂਡਸਾ ਸੁਪਤਨੀ ਵਿੱਤ ਮੰਤਰੀ ਪੰਜਾਬ ਪਰਮਿੰਦਰ ਸਿੰਘ ਢੀਂਡਸਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਦਿਆਂ ਭਗਵਾਨ ਸ਼ਿਵ ਭਗਤਾਂ ਨੂੰ ਸ਼ਿਵਰਾਤਰੀ ਦੀ ਵਧਾਈ ਦਿੱਤੀ। ਇਸ ਮੌਕੇ ਮੰਦਿਰ ਦੇ ਪ੍ਰਬੰਧਕਾਂ ਵੱਲੋਂ ਬੀਬੀ ਢੀਂਡਸਾ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸ੍ਰੀਮਤੀ ਸੁਨੀਤਾ ਸ਼ਰਮਾ, ਗੋਪਾਲ ਸ਼ਰਮਾ, ਰਵਿੰਦਰ ਗੋਰਖਾ, ਹਰੀਦੇਵ ਗੋਇਲ, ਅਨਿਲ , ਪ੍ਰੇਮ ਸ਼ਰਮਾ, ਸੁਮੇਰ ਗਰਗ, ਪ੍ਰਮੋਦ ਅਵਸਥੀ, ਸੁਭਾਸ਼ ਮਹਿਰਾ, ਤਰਸੇਮ ਚੰਦ ਆਦਿ ਸ਼ਿਵ ਭਗਤ ਵੱਡੀ ਗਿਣਤੀ ਵਿਚ ਹਾਜ਼ਰ ਸਨ।

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>