ਚੁੱਘ ਨੂੰ ਦੁਆਬਾ, ਰਾਠੌਰ ਮਾਝਾ ਅਤੇ ਸੈਣੀ ਨੂੰ ਮਿਲਿਆ ਮਾਲਵਾ ਜ਼ੋਨ
ਚੰਡੀਗੜ੍ਹ, 26 ਮਾਰਚ -ਭਾਰਤੀ
ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਸ੍ਰੀ ਕਮਲ ਸ਼ਰਮਾ ਨੇ ਸੂਬੇ ਦੇ ਤਿੰਨ ਜ਼ੋਨਾਂ ਦੇ
ਇੰਚਾਰਜਾਂ ਦੀਆਂ ਨਿਯੁਕਤੀਆਂ ਤੋਂ ਇਲਾਵਾ ਜ਼ਿਲ੍ਹਿਆਂ ਦੇ ਇੰਚਾਰਜਾਂ ਦੇ ਨਾਵਾਂ ਦਾ
ਐਲਾਨ ਕੀਤਾ ਹੈ। ਇਸ ਤਹਿਤ ਤਰੁਣ ਚੁੱਘ ਨੂੰ ਦੋਆਬਾ ਜ਼ੋਨ ਦਾ ਇੰਚਾਰਜ ਲਾਇਆ ਗਿਆ ਹੈ
ਜਦਕਿ ਰਾਕੇਸ਼ ਰਾਠੌਰ ਨੂੰ ਮਾਝਾ ਅਤੇ ਜਗਤਾਰ ਸਿੰਘ ਸੈਣੀ ਨੂੰ ਮਾਲਵਾ ਜ਼ੋਨ ਦਾ ਇੰਚਾਰਜ
ਲਾਇਆ ਗਿਆ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਇੰਚਾਰਜਾਂ ਦੀ ਸੂਚੀ ਵਿਚ ਦੋਆਬਾ ਜ਼ੋਨ ਦੇ
ਜ਼ਿਲ੍ਹਾ ਹੁਸ਼ਿਆਰਪੁਰ ਦਾ ਇੰਚਾਰਜ ਵਿਨੋਦ ਸ਼ਰਮਾ ਨੂੰ ਲਾਇਆ ਗਿਆ ਹੈ, ਜਦਕਿ ਰੋਪੜ ਅਤੇ
ਮੋਹਾਲੀ ਲਈ ਸ੍ਰੀਮਤੀ ਸੁਦੇਸ਼ ਸ਼ਰਮਾ ਨੂੰ, ਜਲੰਧਰ ਦਿਹਾਤੀ ਲਈ ਆਦਰਸ਼ ਭਾਟੀਆ, ਪਟਿਆਲਾ
ਨਾਰਥ ਦਿਹਾਤੀ ਲਈ ਰਾਜ ਕੁਮਾਰ ਪਾਠੀ ਨੂੰ, ਪਟਿਆਲਾ ਸਾਊਥ ਦਿਹਾਤੀ ਲਈ ਗੁਰਤੇਜ ਸਿੰਘ
ਢਿੱਲੋਂ ਨੂੰ, ਲੁਧਿਆਣਾ ਸ਼ਹਿਰੀ ਲਈ ਤਰੁਣ ਚੁੱਘ ਨੂੰ, ਜਲੰਧਰ ਸ਼ਹਿਰੀ ਲਈ ਜਗਤਾਰ ਸਿੰਘ
ਸੈਣੀ ਨੂੰ, ਕਪੂਰਥਲਾ ਅਤੇ ਜਲੰਧਰ ਨਾਰਥ ਦਿਹਾਤੀ ਲਈ ਵਿਜੈ ਸਾਂਪਲਾਂ ਨੂੰ ਅਤੇ ਅਰੁਣੇਸ਼
ਸ਼ਾਕਰ ਨੂੰ ਨਵਾਂ ਸ਼ਹਿਰ ਦਾ ਇੰਚਾਰਜ ਲਾਇਆ ਗਿਆ ਹੈ। ਮਾਝਾ ਜ਼ੋਨ ਤਹਿਤ ਅੰਮ੍ਰਿਤਸਰ
ਦਿਹਾਤੀ ਲਈ ਰਜਿੰਦਰ ਮੋਹਨ ਛੀਨਾ, ਅੰਮ੍ਰਿਤਸਰ ਸ਼ਹਿਰੀ ਲਈ ਰਾਕੇਸ਼ ਰਾਠੌਰ ਨੂੰ,
ਤਰਨਤਾਰਨ ਲਈ ਰਜਿੰਦਰ ਮੋਹਨ ਛੀਨਾ, ਬਟਾਲਾ ਲਈ ਸੁਭਾਸ਼ ਸ਼ਰਮਾ, ਗੁਰਦਾਸਪੁਰ ਅਤੇ
ਪਠਾਨਕੋਟ ਲਈ ਉਮੇਸ਼ ਸ਼ਾਕਰ, ਮੁਕੇਰੀਆਂ ਲਈ ਵੀਰਾ ਵਾਲੀ, ਖੰਨਾ ਲਈ ਸ੍ਰੀਮਤੀ ਸੰਤੋਸ਼
ਕਾਲੜਾ, ਮੋਗਾ ਲਈ ਜੀਵਨ ਗੁਪਤਾ, ਜਗਰਾਓਂ ਲਈ ਸੰਤੋਸ਼ ਕਾਲੜਾ ਅਤੇ ਫਤਿਹਗੜ੍ਹ ਸਾਹਿਬ ਲਈ
ਗੁਰਦੇਵ ਸ਼ਰਮਾ ਦੇਬੀ ਨੂੰ ਇੰਚਾਰਜ ਲਾਇਆ ਗਿਆ ਹੈ। ਇਸ ਤਰ੍ਹਾਂ ਹੀ ਮਾਲਵਾ ਜ਼ੋਨ ਤਹਿਤ
ਫਾਜ਼ਿਲਕਾ ਲਈ ਅਸ਼ੋਕ ਭਾਰਤੀ ਨੂੰ, ਫਿਰੋਜ਼ਪੁਰ ਅਤੇ ਫਰੀਦਕੋਟ ਲਈ ਮੋਹਨ ਲਾਲ ਸੇਠੀ,
ਮੁਕਤਸਰ ਲਈ ਸੰਦੀਪ ਰਿਣਵਾਂ, ਬਠਿੰਡਾ ਸ਼ਹਿਰੀ ਅਤੇ ਦਿਹਾਤੀ ਲਈ ਬੀਬੀ ਗੁਰਚਰਨ ਕੌਰ,
ਮਾਨਸਾ ਲਈ ਸ੍ਰੀਮਤੀ ਅਰਚਨਾ ਦੱਤ, ਬਰਨਾਲਾ ਲਈ ਜਤਿੰਦਰ ਕਾਲੜਾ, ਪਟਿਆਲਾ ਸ਼ਹਿਰੀ ਲਈ ਰਾਜ
ਖੁਰਾਣਾ, ਸੰਗਰੂਰ 1 ਲਈ ਦਿਆਲ ਦਾਸ ਸੋਢੀ ਅਤੇ ਸੰਗਰੂਰ 2 ਲਈ ਰਵਿੰਦਰ ਸਿੰਘ ਗਿੰਨੀ ਨੂੰ
ਇੰਚਾਰਜ ਲਾਇਆ ਗਿਆ ਹੈ।