Sunday, March 10, 2013

ਪਾਰਕਿੰਗ'ਚ ਫਸੀ ਥਾਣੇਦਾਰ ਦੀ ਕਾਰ ਨੇ ਕਈਆਂ ਨੂੰ ਪਹੰਚਾਇਆ ਸਲਾਖਾਂ ਪਿੱਛੇ


ਚੰਡੀਗੜ੍ਹ, 9 ਮਾਰਚ /– ਚੰਡੀਗੜ੍ਹ ਦੇ ਸੈਕਟਰ 9ਡੀ ਵਿਖੇ ਇਸ ਇਲਾਕੇ ਦੇ ਥਾਣੇਦਾਰ ਦੀ ਕਾਰ ਦੇ ਪਾਰਕਿੰਗ 'ਚ ਫਸ ਜਾਣ ਕਾਰਨ ਕਈਆਂ ਨੂੰ ਹਵਾਲਾਤ ਦਾ ਮੂੰਹ ਵੇਖਣਾ ਪਿਆ | ਪੁਲਿਸ ਅਨੁਸਾਰ ਉਕਤ ਥਾਣੇਦਾਰ ਵੀ ਕਿਸੇ ਕੰਮ ਸੈਕਟਰ 9ਡੀ ਵਿਖੇ ਗਏ ਸਨ, ਪਰ ਜਦੋਂ ਉਹ ਵਾਪਸ ਆਏ ਤਾਂ ਵੇਖਿਆ ਕਿ ਉਨ੍ਹਾਂ ਦੀ ਕਾਰ ਦੇ ਅੱਗੇ ਪਿੱਛੇ ਕਈ ਕਾਰਾਂ ਉਘੜ-ਦੁੱਘੜੀਆਂ ਖੜ੍ਹੀਆਂ ਕੀਤੀਆਂ ਹੋਈਆਂ ਸਨ, ਜਿਸ ਕਾਰਨ ਕਾਫ਼ੀ ਸਮਾਂ ਉਹ ਉੱਥੇ ਹੀ ਫੱਸੇ ਰਹੇ, ਹਾਰ ਕੇ ਉਨ੍ਹਾਂ ਥਾਣੇ ਤੋਂ ਫੋਰਸ ਮੰਗਵਾਕੇ ਅਜਿਹੀਆਂ ਸਾਰੀਆਂ ਕਾਰਾਂ ਦੇ ਮਾਲਕਾਂ ਵਿਰੁੱਧ ਮਾਮਲੇ ਦਰਜ ਕਰਨ ਲਈ ਕਿਹਾ, ਜਿਸ ਉਪਰੰਤ ਸੁਰੇਸ਼ ਕੁਮਾਰ ਵਾਸੀ ਨਵਾਂ ਗਰਾਉਂ, ਹਰਮਨ ਸਿੰਘ ਵਾਸੀ ਬਰਨਾਲਾ, ਭੀਮ ਸਿੰਘ ਵਾਸੀ ਸੈਕਟਰ 26 ਅਤੇ ਕਮਲ ਕੁਠੀਲਾ ਵਾਸੀ ਸੈਕਟਰ 27 ਦੇ ਵਿਰੁੱਧ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗਿ੍ਫ਼ਤਾਰ ਕਰਕੇ ਹਵਾਲਤਾਂ 'ਚ ਡੱਕ ਦਿੱਤਾ ਗਿਆ | ਮਾਰਕੀਟ ਦੇ ਲੋਕਾਂ ਦਾ ਕਹਿਣਾ ਸੀ ਕਿ ਅੱਜ ਜੇਕਰ ਥਾਣੇਦਾਰ ਨੂੰ ਖ਼ੁਦ ਮੁਸ਼ਕਲ ਪੇਸ਼ ਆਈ ਤਾਂ ਉਸ ਨੇ ਤੁਰੰਤ ਕਾਰਵਾਈ ਕਰ ਦਿੱਤੀ, ਪਰ ਲੋਕਾਂ ਨੂੰ ਰੋਜ਼ ਅਜਿਹੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਪੁਲਿਸ ਉਦੋਂ ਮੂਕ ਦਰਸ਼ਕ ਬਣੀ ਰਹਿੰਦੀ ਹੈ |
ਛੇ ਸਾਲਾ ਬੱਚੀ ਨਾਲ ਜਿਸਮਾਨੀ ਛੇੜਛਾੜ ਕਰਨ ਵਾਲਾ ਕਾਬੂ
ਪੁਲਿਸ ਨੇ ਮੌਲੀ ਕੰਪਲੈਕਸ ਮਨੀਮਾਜਰਾ ਦੇ ਨਿਵਾਸੀ ਨਥਨ ਨੂੰ ਆਪਣੇ ਗੁਆਂਢੀ ਦੀ ਛੇ ਸਾਲਾ ਬੱਚੀ ਨਾਲ ਜਿਸਮਾਨੀ ਛੇੜਛਾੜ ਕਰਨ ਦੇ ਦੋਸ਼ ਹੇਠ ਗਿ੍ਫ਼ਤਾਰ ਕੀਤਾ ਹੈ | ਪੁਲਿਸ ਅਨੁਸਾਰ ਨਥਨ ਦੇ ਗੁਆਂਢੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਨਥਨ ਘਰ ਅੱਗੇ ਖੇਡ ਰਹੀ ਉਸ ਦੀ ਬੱਚੀ ਨੂੰ ਬਹਿਲਾ ਫੁਸਲਾ ਕੇ ਆਪਣੇ ਨਾਲ ਲੈ ਗਿਆ ਅਤੇ ਉਸ ਨਾਲ ਜਿਸਮਾਨੀ ਛੇੜਛਾੜ ਕੀਤੀ, ਲੜਕੀ ਵੱਲੋਂ ਉਸ ਦੇ ਚੁੰਗਲ 'ਚੋਂ ਆਜ਼ਾਦ ਹੋ ਕੇ ਆਪਣੇ ਮਾਪਿਆਂ ਨੂੰ ਇਹ ਗੱਲ ਦੱਸੀ ਤਾਂ ਦੋਸ਼ੀ ਨਥਨ ਆਪਣੇ ਕਾਰੇ ਤੋਂ ਮੁੱਕਰ ਗਿਆ, ਜਿਸ ਪਿੱਛੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ | ਇਸ ਤੋਂ ਇਲਾਵਾ ਇਕ ਹੋਰ ਮਾਮਲੇ ਵਿਚ ਅਮਰਕਾਂਤ ਅਤੇ ਉਸ ਦੇ ਨਜ਼ਦੀਕੀ ਰਿਸ਼ਤੇਦਾਰ ਬੀਰ ਸਿੰਘ ਉਰਫ਼ ਬੇਰੂ ਵਿਰੁੱਧ ਪੁਲਿਸ ਨੇ ਆਪਣੇ ਇਲਾਕੇ 'ਚੋਂ ਇਕ 18 ਸਾਲਾ ਲੜਕੀ ਨੂੰ ਉਧਾਲਣ ਦਾ ਮਾਮਲਾ ਦਰਜ ਕਰਦਿਆਂ ਇੱਕ ਦੋਸ਼ੀ ਅਮਰਕਾਂਤ ਨੂੰ ਗਿ੍ਫ਼ਤਾਰ ਕਰ ਲਿਆ | ਪੁਲਿਸ ਅਨੁਸਾਰ ਲੜਕੀ ਦੇ ਪਿਤਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਕਤ ਦੋਵਾਂ ਦੋਸ਼ੀਆਂ ਨੇ ਉਸ ਦੀ ਲੜਕੀ ਨੂੰ ਵਰਗਲਾਕੇ ਅਗਵਾ ਕੀਤਾ ਹੈ |
ਕਾਰ ਦਾ ਸ਼ੀਸ਼ਾ ਤੋੜ ਕੇ ਚੋਰੀ
ਸੈਕਟਰ 25 ਦੇ ਅਭਿਮਨਿਊ ਕੋਚਿੰਗ ਸੈਂਟਰ ਅੱਗੇ ਖੜ੍ਹੀ ਦੀਪਜੋਤ ਕੌਰ ਵਾਸੀ ਮੁਹਾਲੀ ਦੀ ਕਾਰ ਦਾ ਸੀਸ਼ਾ ਤੋੜ ਕੇ ਅੰਦਰੋਂ ਸਟੀਰੀਓ ਅਤੇ ਹੋਰ ਸਾਮਾਨ ਚੋਰੀ ਕਰ ਲਿਆ | ਪੁਲਿਸ ਨੂੰ ਸੂਚਨਾ ਦੇਣ 'ਤੇ ਥਾਣਾ ਸੈਕਟਰ 11 ਦੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਇਕ ਦੋਸ਼ੀ ਰੌਕੀ ਵਾਸੀ ਫੇਜ਼ 11 ਮੁਹਾਲੀ ਨੂੰ ਗਿ੍ਫ਼ਤਾਰ ਕਰ ਲਿਆ |
ਝਪਟਮਾਰ ਕਾਬੂ
ਅਜਿਹੇ ਹੀ ਇਕ ਹੋਰ ਮਾਮਲੇ 'ਚ ਸੈਕਟਰ 22 ਨਿਵਾਸੀ ਅਰਪਣਾ ਰਾਣਾ ਦੇ ਗਲੇ 'ਚੋਂ ਸੈਕਟਰ 37-38 ਨੇੜੇ ਸੋਨੇ ਦੀ ਚੈਨ ਝਪਟਣ ਦੀ ਕੋਸ਼ਿਸ਼ ਕਰਨ ਵਾਲੇ ਝਪਟਮਾਰ ਗੁਰਪ੍ਰੀਤ ਵਾਸੀ ਧਨਾਸ ਨੂੰ ਲੋਕਾਂ ਨੇ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ, ਜਿਸ ਪਿੱਛੋਂ ਪੁਲਿਸ ਨੇ ਪੁੱਛਗਿੱਛ ਦੇ ਆਧਾਰ 'ਤੇ ਉਸ ਦੇ ਉਸਤਾਦ ਕਾਲੂ ਵਾਸੀ ਧਨਾਸ ਨੂੰ ਵੀ ਗਿ੍ਫ਼ਤਾਰ ਕਰ ਲਿਆ |
ਮੋਟਰਸਾਈਕਲ ਸਵਾਰ ਚੈਨੀ ਝਪਟ ਕੇ ਫਰਾਰ
ਸੈਕਟਰ 48 ਨਿਵਾਸੀ ਗੁਦੰਬਰੀ ਜੋਸ਼ੀ ਨੇ ਮਾਮਲਾ ਦਰਜ ਕਰਵਾਇਆ ਹੈ ਕਿ ਮੋਟਰ ਸਾਈਕਲ 'ਤੇ ਸਵਾਰ ਦੋ ਨੌਜਵਾਨ ਉਸ ਦੇ ਗਲੇ 'ਚੋਂ ਸੋਨੇ ਦੀ ਚੈਨ ਝਪਟ ਕੇ ਫ਼ਰਾਰ ਹੋ ਗਏ | ਇਸੇ ਤਰ੍ਹਾਂ ਸੈਕਟਰ 47 ਨਿਵਾਸੀ ਸੁਦਰਸ਼ਨਾ ਸ਼ਰਮਾ ਦੇ ਗਲੇ 'ਚੋਂ ਵੀ ਦੋ ਮੋਟਰ ਸਾਈਕਲ ਸਵਾਰਾਂ ਨੇ ਸੋਨੇ ਦੀ ਸਮਝ ਕੇ ਚੈਨ ਝਪਟ ਲਈ, ਜੋਕਿ ਅਸਲ ਵਿਚ 10 ਰੁਪਏ ਵਾਲੀ ਨਕਲੀ ਚੈਨ ਸੀ |
ਬੋਲੈਰੋ ਚੋਰੀ
ਚੋਰੀ ਦੀਆਂ ਹੋਰ ਵਾਰਦਾਤਾਂ ਵਿਚ ਹੋਮਗਾਰਡ ਕਮਾਡੈਂਟ ਹਰਿਆਣਾ ਦੇ ਡਰਾਈਵਰ ਸੁਭਾਸ਼ ਚੰਦ ਨੇ ਮਾਮਲਾ ਦਰਜ ਕਰਵਾਇਆ ਹੈ ਕਿ ਉਨ੍ਹਾਂ ਦੀ ਸਰਕਾਰੀ ਬੋਲੈਰੋ ਜੀਪ ਕਿਸੇ ਨੇ ਸੈਕਟਰ 43 'ਚੋਂ ਉਸ ਦੇ ਘਰ ਅੱਗੋਂ ਹੀ ਚੋਰੀ ਕਰ ਲਈ, ਜਦਕਿ ਸੈਕਟਰ 43 'ਚ ਹੀ ਪੈਂਦੇ ਅਦਾਲਤੀ ਕੰਪਲੈਕਸ 'ਚੋਂ ਭੁਪੇਸ਼ਕਾਂਤ ਦਾ ਐਕਟਿਵਾ ਸਕੂਟਰ ਚੋਰੀ ਹੋਣ ਦੀ ਸੂਚਨਾ ਹੈ |

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>