Sunday, March 10, 2013

ਪੱਤਰਕਾਰਾਂ ਲਈ ਸੋਸ਼ਲ ਮੀਡੀਆ ਵਿਸ਼ੇ 'ਤੇ ਰਾਜ ਪੱਧਰੀ ਵਰਕਸ਼ਾਪ


ਅਜੀਤਗੜ੍ਹ, 9 ਮਾਰਚ -ਦੇਸ਼ ਭਗਤ ਯੂਨੀਵਰਸਿਟੀ ਦੇ ਮੀਡੀਆ ਐਾਡ ਫਿਲਮ ਟੈਕਨਾਲੋਜੀ ਵਿਭਾਗ ਵਲੋਂ ਪਿ੍ੰਟ ਮੀਡੀਆ ਕਲੱਬ ਮੰਡੀ ਗੋਬਿੰਦਗੜ੍ਹ ਅਤੇ ਇੰਡੀਅਨ ਮੀਡੀਆ ਸੈਂਟਰ ਦੇ ਸਹਿਯੋਗ ਨਾਲ 'ਪੱਤਰਕਾਰਾਂ ਲਈ ਸੋਸ਼ਲ ਮੀਡੀਆ' ਵਿਸ਼ੇ 'ਤੇ ਰਾਜ ਪੱਧਰੀ ਵਰਕਸ਼ਾਪ ਯੂਨੀਵਰਸਿਟੀ ਕਾੈਪਸ ਵਿਖੇ ਕੀਤੀ ਗਈ | ਵਰਕਸ਼ਾਪ ਦਾ ਉਦਘਾਟਨ ਕਰਦੇ ਹੋਏ ਦੇਸ਼ ਭਗਤ ਯੂਨੀਵਰਸਿਟੀ ਦੀ ਪ੍ਰੋ: ਵਾਈਸ ਚਾਂਸਲਰ ਡਾ: ਸ਼ਾਲਿਨੀ ਗੁਪਤਾ ਨੇ ਮੁੱਖ ਮਹਿਮਾਨ ਅਤੇ ਦੂਸਰੇ ਮਹਿਮਾਨਾਂ ਦਾ ਸਵਾਗਤ ਕੀਤਾ | ਸਮਾਗਮ ਦੀ ਪ੍ਰਧਾਨਗੀ ਸ੍ਰੀ ਕੇ. ਜੀ. ਸੁਰੇਸ਼ ਕੌਮੀ ਸਕੱਤਰ ਇੰਡੀਅਨ ਮੀਡੀਆ ਸੈਂਟਰ ਨੇ ਕੀਤੀ | ਇਸ ਮੌਕੇ ਉਨ੍ਹਾਂ ਕਿਹਾ ਕਿ ਪੱਤਰਕਾਰੀ ਦੇ ਖਿੱਤੇ 'ਚ ਸ਼ੋਸ਼ਲ ਮੀਡੀਆ ਇਕ ਨਵੀਂ ਉੱਭਰ ਰਹੀ ਚੁਣੌਤੀ ਹੈ ਪਰ ਇਸ ਤੋਂ ਮੁੱਖ ਧਾਰਾ ਦੀ ਪੱਤਰਕਾਰੀ ਨੂੰ ਕੋਈ ਖਤਰਾ ਨਹੀਂ, ਸਗੋਂ ਇਹ ਪਿ੍ੰਟ ਅਤੇ ਇਲੈਕਟ੍ਰੋਨਿਕ ਮੀਡੀਆ ਲਈ ਇਕ ਵਰਦਾਨ ਸਿੱਧ ਹੋ ਸਕਦੀ ਹੈ | ਇਸ ਮੌਕੇ ਸ੍ਰੀ ਸੰਜੀਵ ਕੁਮਾਰ ਐਸ. ਡੀ. ਐਮ. ਅਮਲੋਹ ਨੇ ਬਤੌਰ ਮੁੱਖ ਮਹਿਮਾਨ ਅਤੇ ਹਰਪਾਲ ਸਿੰਘ ਨਸਰਾਲੀ ਪ੍ਰਧਾਨ ਨਗਰ ਕੌਾਸਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਵਰਕਸ਼ਾਪ 'ਚ ਬੋਲਦਿਆਂ ਮੁੱਖ ਬੁਲਾਰੇ ਆਈ. ਐਮ. ਸੀ. ਦੇ ਸੂਬਾ ਸਕੱਤਰ ਅਸ਼ੋਕ ਮਲਿਕ ਨੇ ਸ਼ੋਸ਼ਲ ਮੀਡੀਆ ਨੂੰ ਕੌਮਾਂਤਰੀ ਮੀਡੀਆ ਦਾ ਰੁਤਬਾ ਦਿੰਦੇ ਹੋਏ ਕਿਹਾ ਕਿ ਸ਼ੋਸ਼ਲ ਮੀਡੀਆ ਦੀ ਵੱਧਦੀ ਲੋਕਪਿ੍ਅਤਾ ਦੇ ਨਾਲ-ਨਾਲ ਇਸ 'ਤੇ ਲਗਾਮ ਲਗਾਉਣ ਦੀ ਵੀ ਲੋੜ ਹੈ | ਇਸ ਮੌਕੇ ਜਲੰਧਰ ਤੋਂ ਅਰਜੁਨ ਸ਼ਰਮਾ (ਐਡੀਟਰ ਪੰਚਾਇਤਨਾਮਾ), ਡਾ: ਐਚ. ਐਸ. ਲਾਲ (ਆਈ. ਐਮ. ਸੀ. ਦੇ ਰਾਜ ਪ੍ਰਧਾਨ), ਸਰੋਜ ਪ੍ਰਾਸ਼ਰ (ਆਈ. ਐਮ. ਸੀ. ਦੇ ਸੂਬਾ ਜਨਰਲ ਸਕੱਤਰ), ਰਾਕੇਸ਼ ਸ਼ਰਮਾ (ਆਈ. ਐਮ. ਸੀ. ਦੇ ਉੱਤਰੀ ਭਾਰਤ ਦੇ ਕੋਆਰਡੀਨੇਟਰ), ਰਾਮਚੇਤ ਗੌੜ (ਪ੍ਰਧਾਨ ਪਿੰ੍ਰਟ ਮੀਡੀਆ ਕਲੱਬ ਮੰਡੀ ਗੋਬਿੰਦਗੜ੍ਹ) ਅਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਆਏ ਪੱਤਰਕਾਰ ਹਾਜ਼ਰ ਸਨ | ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ: ਜ਼ੋਰਾ ਸਿੰਘ ਅਤੇ ਪ੍ਰੋ: ਚਾਂਸਲਰ ਤੇਜਿੰਦਰ ਕੌਰ ਨੇ ਵਰਕਸ਼ਾਪ ਦੀ ਸਫ਼ਲਤਾ ਲਈ ਸ਼ੁੱਭਕਾਮਨਾਵਾਂ ਭੇਜਦੇ ਹੋਏ ਆਸ ਪ੍ਰਗਟ ਕੀਤੀ ਕਿ ਇਸ ਵਰਕਸ਼ਾਪ ਦੌਰਾਨ ਕੀਤੇ ਗਏ ਵਿਚਾਰ-ਵਟਾਂਦਰੇ ਦੇ ਸਾਰਥਿਕ ਨਤੀਜੇ ਸਾਹਮਣੇ ਆਉਣਗੇ ਅਤੇ ਇਸ ਨਾਲ ਪੱਤਰਕਾਰੀ ਦੇ ਖੇਤਰ ਵਿਚ ਕਾਰਜਸ਼ੀਲ ਵਿਅਕਤੀਆਂ ਨੂੰ ਨਵੀਂ ਸੇਧ ਮਿਲੇਗੀ |

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>