Tuesday, March 26, 2013

ਜੀਜੇ ਵਲੋਂ ਨਾਬਾਲਗ ਲੜਕੀ ²ਨਾਲ ਜਬਰ ਜਨਾਹ

ਤਰਨ ਤਾਰਨ, 25 ਮਾਰਚ (ਹਰਿੰਦਰ ਸਿੰਘ)-ਤਰਨ ਤਾਰਨ ਵਿਖੇ ਆਪਣੀ ਭੈਣ ਦਾ ਜਣੇਪਾ ਕਟਾਉਣ ਆਈ ਇਕ ਨਾਬਾਲਗ ਲੜਕੀ ਨਾਲ ਉਸਦਾ ਜੀਜਾ ਹੀ ਲਗਭਗ ਇਕ ਮਹੀਨਾ ਜਬਰ ਜਨਾਹ ਕਰਦਾ ਰਿਹਾ | ਲੜਕੀ ਵੱਲੋਂ ਆਪਣੀ ਮਾਂ ਨੂੰ ਇਹ ਘਟਨਾ ਦੀ ਜਾਣਕਾਰੀ ਦੇਣ ਤੋਂ ਬਾਅਦ ਥਾਣਾ ਸਿਟੀ ਵਿਖੇ ਲੜਕੀ ਦੀ ਮਾਤਾ ਦੀ ਸ਼ਿਕਾਇਤ 'ਤੇ ਪੁਲਿਸ ਨੇ ਉਸਦੇ ਜੀਜੇ ਖਿਲਾਫ ਕੇਸ ਦਰਜ ਕਰ ਲਿਆ | ਜਦ ਕਿ ਇਸ ਮਾਮਲੇ 'ਚ ਨਾਮਜ਼ਦ ਵਿਅਕਤੀ ਅਜੇ ਤੱਕ ਪੁਲਿਸ ਦੀ ਗਿ੍ਫਤ 'ਚੋਂ ਬਾਹਰ ਹੈ | ਥਾਣਾ ਸਿਟੀ ਵਿਖੇ ਦਰਜ ਕਰਵਾਈ ਸ਼ਿਕਾਇਤ 'ਚ ਪੀੜ੍ਹਤ ਲੜਕੀ ਦੀ ਮਾਂ ਨੇ ਦੱਸਿਆ ਕਿ ਉਸ ਦੀ ਵੱਡੀ ਲੜਕੀ ਦੀ ਸ਼ਾਦੀ ਦੋ ਸਾਲ ਪਹਿਲਾਂ ਤਰਨ ਤਾਰਨ ਦੇ ਮੁਹੱਲਾ ਜਸਵੰਤ ਸਿੰਘ ਦੇ ਵਸਨੀਕ ਮਨਪ੍ਰੀਤ ਸਿੰਘ ਨਾਲ ਹੋਈ ਸੀ | ਕੁਝ ਸਮਾਂ ਪਹਿਲਾਂ ਉਸਦੀ ਵੱਡੀ ਲੜਕੀ ਘਰ ਲੜਕੇ ਨੇ ਜਨਮ ਲਿਆ | ਜਿਸ 'ਤੇ ਉਸ ਦੀ ਛੋਟੀ ਲੜਕੀ ਉਸਦਾ ਜਣੇਪਾ ਕਟਵਾਉਣ ਲਈ ਤਰਨ ਤਾਰਨ ਆਪਣੀ ਭੈਣ ਘਰ ਆਈ ਹੋਈ ਸੀ | ਜਿਥੇ ਮਨਪ੍ਰੀਤ ਸਿੰਘ ਨੇ ਉਨ੍ਹਾਂ ਦੀ ਛੋਟੀ ਬੇਟੀ ਨਾਲ ਲਗਾਤਾਰ ਇਕ ਮਹੀਨਾ ਜਬਰ ਜਨਾਹ ਕੀਤਾ ਤੇ ਇਸ ਬਾਰੇ ਕਿਸੇ ਨੂੰ ਨਾ ਦੱਸਣ ਦੀਆਂ ਧਮਕੀਆਂ ਵੀ ਦਿੱਤੀਆਂ |
ਥਾਣਾ ਸਿਟੀ ਦੀ ਪੁਲਿਸ ਨੇ ਜਬਰ ਜਨਾਹ ਦੀ ਸ਼ਿਕਾਰ ਲੜਕੀ ਦਾ ਤਰਨ ਤਾਰਨ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾਉਣ ਤੋਂ ਬਾਅਦ ਮਨਪ੍ਰੀਤ ਸਿੰਘ ਖਿਲਾਫ ਕੇਸ ਦਰਜ ਕਰ ਲਿਆ ਹੈ | ਇਸ ਸਬੰਧੀ ਥਾਣਾ ਸਿਟੀ ਦੇ ਐੱਸ.ਐੱਚ.ਓ. ਸੁਖਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਜਬਰ ਜਨਾਹ ਕਰਨ ਵਾਲੇ ਵਿਅਕਤੀ ਨੂੰ ਜਲਦੀ ਹੀ ਗਿ੍ਫ਼ਤਾਰ ਕਰ ਲਿਆ ਜਾਵੇਗਾ |

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>