Monday, March 11, 2013

ਭਾਜਪਾਈ ਦੋਸਤੀ ਅਕਾਲੀ ਦਲ ਨੂੰ ਸੱਤ ਕਰੋੜ ਦਾ ਤੋਹਫਾ

                              ਭਾਜਪਾਈ ਦੋਸਤੀ
      ਅਕਾਲੀ ਦਲ ਨੂੰ ਸੱਤ ਕਰੋੜ ਦਾ ਤੋਹਫਾ
                           
ਬਠਿੰਡਾ : ਨਗਰ ਸੁਧਾਰ ਟਰੱਸਟ ਬਠਿੰਡਾ ਨੇ ਸ੍ਰੋਮਣੀ ਅਕਾਲੀ ਦਲ ਨੂੰ ਕਰੀਬ ਸਾਢੇ ਸੱਤ ਕਰੋੜ ਰੁਪਏ ਦਾ ਤੋਹਫਾ ਦੇ ਦਿੱਤਾ ਹੈ। ਨਗਰ ਸੁਧਾਰ ਟਰੱਸਟ ਨੇ ਕਰੀਬ ਚਾਰ ਹਜਾਰ ਵਰਗ ਗਜ ਵਪਾਰਿਕ ਜਗ•ਾ ਸ੍ਰੋਮਣੀ ਅਕਾਲੀ ਦਲ ਜਿਲ•ਾ ਬਠਿੰਡਾ ਨੂੰ ਸਿਆਸੀ ਦਫਤਰ ਬਣਾਉਣ ਖਾਤਰ ਕੌਡੀਆਂ ਦੇ ਭਾਅ ਅਲਾਟ ਕਰ ਦਿੱਤੀ ਹੈ। ਟਰੱਸਟ ਨੇ ਇਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੂੰ ਇਸੇ ਤਰਜ ਤੇ ਸਿਆਸੀ ਦਫਤਰ ਬਣਾਉਣ ਖਾਤਰ ਪੌਣੇ ਦੋ ਕਰੋੜ ਰੁਪਏ ਦਾ ਫਾਇਦਾ ਦਿੱਤਾ ਸੀ। ਸ੍ਰੋਮਣੀ ਅਕਾਲੀ ਦਲ ਵਲੋਂ ਕੁਝ ਅਰਸਾ ਪਹਿਲਾਂ ਬਾਦਲ ਰੋਡ ਤੇ ਕਰੀਬ ਚਾਰ ਹਜਾਰ ਗਜ ਜਗ•ਾ ਪਾਰਟੀ ਦਫਤਰ ਵਾਸਤੇ ਖਰੀਦ ਕੀਤੀ ਸੀ ਜਿਸ ਦਾ ਨੀਂਹ ਪੱਥਰ ਵੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਰੱਖਿਆ ਸੀ। ਜਦੋਂ ਪੰਜਾਬ ਸਰਕਾਰ ਨੇ ਸਿਆਸੀ ਦਫਤਰਾਂ ਵਾਸਤੇ ਲਾਹੇਬੰਦਾਂ ਸਕੀਮ ਕੱਢ ਦਿੱਤੀ ਤਾਂ ਸ੍ਰੋਮਣੀ ਅਕਾਲੀ ਦਲ ਨੇ ਨਗਰ ਸੁਧਾਰ ਟਰੱਸਟ ਨੂੰ ਦਰਖਾਸਤ ਦੇ ਦਿੱਤੀ।
ਨਗਰ ਸੁਧਾਰ ਟਰੱਸਟ ਬਠਿੰਡਾ ਵਲੋਂ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਜੋ ਤਾਜਾ ਸੂਚਨਾ ਦਿੱਤੀ ਗਈ ਹੈ,ਉਸ ਵਿੱਚ ਇਹ ਭੇਤ ਖੁੱਲ•ਾ ਹੈ।
             ਸਰਕਾਰੀ ਸੂਚਨਾ ਅਨੁਸਾਰ ਸ੍ਰ੍ਰੋਮਣੀ ਅਕਾਲੀ ਦਲ ਨੂੰ ਪਾਰਟੀ ਦਾ ਜਿਲ•ਾ ਦਫਤਰ ਬਣਾਉਣ ਖਾਤਰ ਟਰਾਂਸਪੋਰਟ ਨਗਰ ਵਿੱਚ 3978.80 ਵਰਗ ਗਜ ਜਗ•ਾ ਅਲਾਟ ਕੀਤੀ ਗਈ ਹੈ ਜਿਸ ਦੀ ਕੀਮਤ ਸ੍ਰੋਮਣੀ ਅਕਾਲੀ ਦਲ ਨੇ 46,94,984 ਰੁਪਏ ਤਾਰੀ ਹੈ। ਮਤਲਬ ਕਿ ਨਗਰ ਸੁਧਾਰ ਟਰੱਸਟ ਨੇ ਸ੍ਰੋਮਣੀ ਅਕਾਲੀ ਦਲ ਨੂੰ 1180 ਰੁਪਏ ਪ੍ਰਤੀ ਵਰਗ ਗਜ ਦੇ ਹਿਸਾਬ ਨਾਲ ਜਗ•ਾ ਦੇ ਦਿੱਤੀ ਹੈ ਜਦੋਂ ਕਿ ਟਰਾਂਸਪੋਰਟ ਨਗਰ ਵਿੱਚ ਮਾਰਕੀਟ ਭਾਅ 20 ਹਜਾਰ ਰੁਪਏ ਪ੍ਰਤੀ ਵਰਗ ਗਜ ਤੋਂ ਉਪਰ ਹੈ। ਇਹ ਵਪਾਰਿਕ ਜਗ•ਾ ਹੈ ਜਿਸ ਕਰਕੇ ਇਸ ਦਾ ਮਾਰਕੀਟ ਭਾਅ ਵੀ ਉਚਾ ਹੀ ਹੈ। ਗੋਨਿਆਣਾ ਰੋਡ ਤੇ ਕੁਝ ਅਰਸਾ ਪਹਿਲਾਂ ਨਗਰ ਸੁਧਾਰ ਟਰੱਸਟ ਵਲੋਂ ਟਰਾਂਸਪੋਰਟ ਨਗਰ ਤਿਆਰ ਕੀਤਾ ਗਿਆ ਹੈ।
              ਮਾਰਕੀਟ ਭਾਅ ਦੇ ਹਿਸਾਬ ਨਾਲ ਦੇਖੀਏ ਤਾਂ ਸ੍ਰੋਮਣੀ ਅਕਾਲੀ ਦਲ ਨੂੰ ਅਲਾਟ ਕੀਤੀ 3978.80 ਵਰਗ ਗਜ ਜਗ•ਾ ਕਰੀਬ 7.95 ਕਰੋੜ ਰੁਪਏ ਦੀ ਬਣਦੀ ਸੀ ਪ੍ਰੰਤੂ ਇਹ ਜਗ•ਾ ਟਰੱਸਟ ਨੇ ਸਿਰਫ ਕਰੀਬ 46.94 ਲੱਖ ਰੁਪਏ ਵਿੱਚ ਹੀ ਅਲਾਟ ਕਰ ਦਿੱਤੀ। ਸ੍ਰੋਮਣੀ ਅਕਾਲੀ ਦਲ ਨੂੰ ਟਰੱਸਟ ਦੀ ਇਸ ਮਿਹਰ ਨਾਲ ਕਰੀਬ 7.48 ਕਰੋੜ ਦਾ ਫਾਇਦਾ ਹੋ ਗਿਆ ਹੈ। ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਦਾ ਕਹਿਣਾ ਸੀ ਕਿ ਅਕਾਲੀ ਦਲ ਨੇ ਬਾਦਲ ਰੋਡ ਤੇ ਚਾਰ ਹਜਾਰ ਗਜ ਜਗ•ਾ ਖਰੀਦ ਕੀਤੀ ਸੀ ਜੋ ਕਿ ਅਕਾਲੀ ਦਲ ਕੋਲ ਪਈ ਹੈ। ਉਨ ਦੱਸਿਆ ਕਿ ਟਰੱਸਟ ਵਲੋਂ ਸਰਕਾਰੀ ਪਾਲਿਸੀ ਅਨੁਸਾਰ ਪਾਰਟੀ ਦਫਤਰ ਵਾਸਤੇ ਜਗ•ਾ ਅਲਾਟ ਕੀਤੀ ਗਈ ਹੈ। ਉਨ ਆਖਿਆ ਕਿ ਕੋਈ ਵੀ ਰਜਿਸਟਿਡ ਸਿਆਸੀ ਪਾਰਟੀ ਸਰਕਾਰੀ ਸਕੀਮ ਅਨੁਸਾਰ ਦਫਤਰ ਵਾਸਤੇ ਜਗ ਲੈ ਸਕਦੀ ਹੈ।
                ਸੂਚਨਾ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਬਠਿੰਡਾ ਦੇ ਜ਼ਿਲ ਪ੍ਰਧਾਨ ਨੇ10 ਜਨਵਰੀ 2011 ਨੂੰ ਨਗਰ ਸੁਧਾਰ ਟਰੱਸਟ ਨੂੰ ਦਰਖਾਸਤ ਦਿੱਤੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਕੋਲ ਬਠਿੰਡਾ ਵਿੱਚ ਦਫਤਰ ਲਈ ਕੋਈ ਜਗ•ਾ ਨਹੀਂ ਹੈ, ਜਿਸ ਕਰਕੇ ਅਕਾਲੀ ਦਲ ਨੂੰ ਟਰੱਸਟ ਦੀ ਵਿਕਾਸ ਸਕੀਮ ਟਰਾਂਸਪੋਰਟ ਨਗਰ ਗੋਨਿਆਣਾ ਰੋਡ ਉਪਰ ਦਫਤਰ ਬਣਾਉਣ ਲਈ ਇਕ ਏਕੜ ਜਗ•ਾ ਅਲਾਟ ਕੀਤੀ ਜਾਵੇ। ਨਗਰ ਸੁਧਾਰ ਟਰੱਸਟ ਨੇ ਉਦੋਂ ਹੀ ਮਤਾ ਨੰਬਰ 93 ਤਹਿਤ ਅਕਾਲੀ ਦਲ ਨੂੰ ਟਰਾਂਸਪੋਰਟ ਨਗਰ ਵਿੱਚ ਕਰੀਬ 4000 ਗਜ਼ ਜਗ•ਾ ਸ਼੍ਰੋਮਣੀ ਅਕਾਲੀ ਦਲ ਨੂੰ ਦਫਤਰ ਬਣਾਉਣ ਖਾਤਰ ਅਲਾਟ ਕਰਨ ਦਾ ਮਤਾ ਪਾਸ ਕਰ ਦਿੱਤਾ ਸੀ। ਨਗਰ ਸੁਧਾਰ ਟਰੱਸਟ ਵਲੋਂ ਅੰਦਰੋਂ ਅੰਦਰੀ ਕਾਰਵਾਈ ਕੀਤੀ ਗਈ ਅਤੇ ਇਸ ਦਾ ਭੇਤ ਬਾਹਰ ਨਾ ਨਿਕਲਣ ਦਿੱਤਾ।
                 ਸੂਤਰ ਦੱਸਦੇ ਹਨ ਕਿ ਸ੍ਰੋਮਣੀ ਅਕਾਲੀ ਦਲ ਨੂੰ ਜੋ ਸਿਆਸੀ ਦਫਤਰ ਖਾਤਰ ਜਗ ਅਲਾਟ ਕੀਤੀ ਗਈ ਹੈ, ਉਹ ਜਨਤਿਕ ਇਮਾਰਤ ਲਈ ਰਾਖਵੀਂ ਰੱਖੀ ਗਈ ਸੀ। ਟਰੱਸਟ ਦੇ ਕਾਰਜਸਾਧਕ ਅਫਸਰ ਤੋਂ ਪੁਸਟੀ ਲਈ ਫੋਨ ਕੀਤਾ ਜਿਨ ਫੋਨ ਚੁੱਕਿਆ ਨਹੀਂ।  ਸਰਕਾਰੀ ਸੂਚਨਾ ਅਨੁਸਾਰ ਪੰਜਾਬ ਸਰਕਾਰ ਨੇ ਇਹ ਫੈਸਲਾ ਕੀਤਾ ਸੀ ਕਿ ਸੱਤਾਧਾਰੀ ਪਾਰਟੀਆਂ ਨੂੰ ਜ਼ਿਲ• ਪੱਧਰ 'ਤੇ ਦਫਤਰ ਬਣਾਉਣ ਲਈ ਜਗ• ਦਿੱਤੀ ਜਾਵੇਗੀ, ਜਿਨ• ਕੋਲ ਪਹਿਲਾਂ ਕੋਈ ਦਫਤਰ ਨਹੀਂ ਹੈ । ਸਥਾਨਕ ਸਰਕਾਰਾਂ ਬਾਰੇ ਵਿਭਾਗ ਨੇ 6 ਅਪਰੈਲ 2010 ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਨਿਯਮਾਂ ਵਿੱਚ ਸੋਧ ਕਰ ਦਿੱਤੀ ਸੀ ਕਿ ਟਰੱਸਟ ਦੀ ਜਗ• ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਨੂੰ ਵੀ ਅਲਾਟ ਕੀਤੀ ਜਾ ਸਕਦੀ ਹੈ। ਸ੍ਰੋਮਣੀ ਅਕਾਲੀ ਦਲ ਨੇ ਬਠਿੰਡਾ ਵਿੱਚ ਪਾਰਟੀ ਦਫਤਰ ਵਾਸਤੇ ਜਗ•ਾ ਵੀ ਖਰੀਦ ਲਈ ਸੀ ਪ੍ਰੰਤੂ ਫਿਰ ਟਰੱਸਟ ਨੇ ਸਿਆਸੀ ਦਫਤਰ ਲਈ ਜਗ• ਅਲਾਟ ਕਰ ਦਿੱਤੀ।
                 ਨਗਰ ਸੁਧਾਰ ਟਰੱਸਟ ਨੇ ਇਸ ਤੋਂ ਪਹਿਲਾਂ ਭਾਜਪਾ ਨੂੰ ਵੀ ਖੁਸ ਕੀਤਾ ਸੀ। ਟਰੱਸਟ ਨੇ ਮਤਾ ਨੰਬਰ 24 ਮਿਤੀ 20 ਮਈ 2010 ਨੂੰ ਚੁੱਪ ਚੁਪੀਤੇ ਭਾਜਪਾ ਨੂੰ ਮਿੱਤਲ ਸਿਟੀ ਮਾਲ ਦੇ ਨਾਲ ਵਾਲੀ 695.40 ਗਜ਼ ਜਗ•ਾ ਅਲਾਟ ਕਰ ਦਿੱਤੀ।ਸੀ। ਇਹ ਜਗ•ਾ ਮਿੱਤਲ ਸਿਟੀ ਮਾਲ ਦੇ ਨਜਦੀਕ ਹੈ ਜਿਸ ਦਾ ਮਾਰਕੀਟ ਭਾਅ ਕਾਫੀ ਉਚਾ ਹੈ। ਮਾਰਕੀਟ ਦੇ ਭਾਅ ਨਾਲ ਤੁਲਨਾ ਕਰੀਏ ਤਾਂ ਟਰੱਸਟ ਨੇ 1.75 ਕਰੋੜ ਰੁਪਏ ਦੀ ਜਗ•ਾ ਭਾਜਪਾ ਨੂੰ ਦਫਤਰ ਲਈ ਕੇਵਲ 13.90 ਲੱਖ ਰੁਪਏ ਵਿੱਚ ਦੇ ਦਿੱਤੀ ਸੀ। ਜਗ•ਾ ਦਾ ਮਾਰਕੀਟ ਰੇਟ 25 ਹਜਾਰ ਰੁਪਏ ਤੋਂ ਉਪਰ ਦੱਸਿਆ ਜਾ ਰਿਹਾ ਹੈ ਜਦੋਂ ਕਿ ਭਾਜਪਾ ਨੂੰ ਦੋ ਹਜਾਰ ਰੁਪਏ ਵਰਗ ਗਜ ਵਿੱਚ ਜਗ• ਦੀ ਅਲਾਟਮੈਂਟ ਹੋ ਗਈ ਸੀ। ਟਰੱਸਟ ਦੀ ਖੁਦ ਦੀ ਮਾਲੀ ਹਾਲਤ ਕੋਈ ਬਹੁਤੀ ਚੰਗੀ ਨਹੀਂ ਹੈ।

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>