Wednesday, March 27, 2013

ਬਹੁਚਰਚਿਤ ਕਤਲ ਕੇਸ ਤੇ ਜਬਰ ਜਨਾਹ ਮਾਮਲੇ 'ਚ ਤਿੰਨ ਨੂੰ ਉਮਰ ਕੈਦ

ਬਰਨਾਲਾ, 26 ਮਾਰਚ - ਮਾਣਯੋਗ ਅਦਾਲਤ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਬੀ. ਸੀ. ਸੰਧੂ ਨੇ ਬਹੁਤ ਚਰਚਿਤ ਤਿਹਰੇ ਕਤਲ ਕੇਸ ਅਤੇ ਜਬਰਜਨਾਹ ਦੇ ਮਾਮਲੇ 'ਚ ਤਿੰਨ ਦੋਸ਼ੀਆਂ ਨੂੰ ਉਮਰ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾ ਸੁਨੀਤਾ ਦੇ ਭਰਾ ਜਸਪਾਲ ਸਿੰਘ ਉਰਫ਼ ਸੋਨੂੰ ਪੁੱਤਰ ਕ੍ਰਿਸ਼ਨ ਚੰਦ ਨਿਵਾਸੀ ਬੁਢਲਾਡਾ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ ਕਿ ਉਸ ਦੀ ਭੈਣ ਨੂੰ ਉਸ ਦੇ ਭਣਵਈਏ ਨੇ ਮਾਰ ਦਿੱਤਾ ਹੈ। ਜਿਸ ਦੀ ਪੜਤਾਲ ਥਾਣਾ ਭਦੌੜ ਦੇ ਐੱਸ.ਐੱਚ. ਸ: ਭੁਪਿੰਦਰ ਸਿੰਘ ਨੇ ਕੀਤੀ ਪ੍ਰੰਤੂ ਪੜਤਾਲ ਦੌਰਾਨ ਘਟਨਾ ਦੇ ਸਨਸਨੀਖੇਜ ਸਬੂਤ ਪੁਲਿਸ ਦੇ ਹੱਥ ਲੱਗੇ ਜਿਨ੍ਹਾਂ ਤੋਂ ਪਤਾ ਲੱਗਿਆ ਕਿ ਕੁੱਝ ਵਿਅਕਤੀਆਂ ਨੇ ਮੰਗਤ ਰਾਮ ਪੁੱਤਰ ਰਾਮ ਰਛਪਾਲ ਨਿਵਾਸੀ ਭਦੌੜ ਨੂੰ ਮਾਰ ਕੇ ਸਹਿਣਾ ਦੀ ਨਹਿਰ ਵਿਚ ਸੁੱਟ ਦਿੱਤਾ ਅਤੇ ਰਾਤ ਨੂੰ ਉਸ ਦੇ ਘਰ ਆ ਕੇ ਸੁਨੀਤਾ ਨਾਲ ਜਬਰਜਨਾਹ ਉਪਰੰਤ ਉਸ ਨੂੰ ਵੀ ਬੜੀ ਬੇਰਹਿਮੀ ਨਾਲ ਮਾਰ ਦਿੱਤਾ। ਪੁਲਿਸ ਨੇ ਇਸ ਮਾਮਲੇ ਵਿਚ ਤਿੰਨ ਦੋਸ਼ੀਆਂ ਕਰਮਜੀਤ ਸਿੰਘ ਉਰਫ਼ ਕਾਲਾ ਪੁੱਤਰ ਪਵਨ ਕੁਮਾਰ ਨਿਵਾਸੀ ਭਦੌੜ, ਪ੍ਰਮੋਦ ਕੁਮਾਰ ਪੁੱਤਰ ਵਾਸਦੇਵ ਨਿਵਾਸੀ ਸੰਧੂ ਪੱਤੀ ਬਰਨਾਲਾ, ਬਲਵਿੰਦਰ ਸਿੰਘ ਉਰਫ਼ ਬਿੰਦਰ ਉਰਫ਼ ਸ਼ੇਰੂ ਪੁੱਤਰ ਭੋਲਾ ਸਿੰਘ ਨਿਵਾਸੀ ਬਰਨਾਲਾ ਨੂੰ ਨਾਮਜ਼ਦ ਕੀਤਾ। ਇਸ ਸਬੰਧੀ ਮਾਮਲਾ ਉਕਤ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਸ ਤੇ ਮਾਣਯੋਗ ਅਦਾਲਤ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਬਲਵਿੰਦਰ ਸਿੰਘ ਸੰਧੂ ਨੇ ਇਸ ਘਿਣਾਉਣੇ ਦੋਸ਼ ਵਿਚ ਦੋਸ਼ੀਆਂ ਨੂੰ ਸਰਕਾਰੀ ਵਕੀਲ ਮੁਮਤਾਜ਼ ਅਲੀ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਧਾਰਾ 302 ਵਿਚ ਉਮਰ ਕੈਦ ਤੇ 10 ਹਜ਼ਾਰ ਰੁਪਏ ਜੁਰਮਾਨਾ, 364 'ਚ 10 ਸਾਲ ਤੇ 5 ਹਜ਼ਾਰ ਜੁਰਮਾਨਾ, 376 'ਚ ਅੱਧੀ ਉਮਰ ਕੈਦ ਤੇ 5 ਹਜ਼ਾਰ ਜੁਰਮਾਨਾ, 201 ਆਈ.ਪੀ.ਸੀ. 'ਚ 5 ਸਾਲ ਤੇ ਇੱਕ ਹਜ਼ਾਰ ਰੁਪਏ ਜੁਰਮਾਨਾ, 379 ਆਈ.ਪੀ.ਸੀ. 'ਚ ਇੱਕ ਹਜ਼ਾਰ ਰੁਪਏ ਜੁਰਮਾਨਾ ਦੇਣ ਦੀ ਸਜ਼ਾ ਦਾ ਹੁਕਮ ਸੁਣਾਇਆ ਹੈ। ਇੱਥੇ ਜ਼ਿਕਰਯੋਗ ਹੈ ਕਿ ਮ੍ਰਿਤਕਾ ਸੁਨੀਤਾ ਗਰਭਪਤੀ ਸੀ।

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>