Saturday, February 23, 2013

ਕੋਹੇਨੂਰ ਹੀਰਾ ਭਾਰਤ ਨੂੰ ਵਾਪਸ ਨਹੀਂ ਕਰਾਂਗੇ : ਕੈਮਰਨ





ਨਵੀਂ ਦਿੱਲੀ, 21 ਫ਼ਰਵਰੀ: ਭਾਰਤ ਦੇ ਤਿੰਨ ਦਿਨਾ ਦੌਰੇ ’ਤੇ ਆਏ ਬਰਤਾਨਵੀ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੇ ਕਿਹਾ ਹੈ ਕਿ ਕੋਹੇਨੂਰ ਹੀਰਾ ਭਾਰਤ ਨੂੰ ਵਾਪਸ ਨਹੀਂ ਦਿਤਾ ਜਾਵੇਗਾ। ਦੁਨੀਆਂ ਦੇ ਸੱਭ ਤੋਂ ਵੱਡੇ ਹੀਰਿਆਂ ’ਚੋਂ ਇਕ 105 ਕੈਰਟ ਦੇ ਕੋਹੇਨੂਰ ਹੀਰੇ ਨੂੰ 19ਵੀਂ ਸਦੀ ’ਚ ਭਾਰਤ ਤੋਂ ਉਸ ਵੇਲੇ ਬਰਤਾਨੀਆ ਲਿਜਾਇਆ ਗਿਆ ਸੀ ਜਦੋਂ ਇਥੇ ਅੰਗਰੇਜ਼ਾਂ ਦਾ ਕਬਜ਼ਾ ਸੀ। ਕੋਹੇਨੂਰ ਹੀਰਾ ਇਸ ਵੇਲੇ ¦ਦਨ ਟਾਵਰ ਵਿਚ ਰਖਿਆ ਹੋਇਆ ਹੈ। ਕਈ ਭਾਰਤੀਆਂ ਨੇ ਬਰਤਾਨੀਆ ਤੋਂ ਮੰਗ ਕੀਤੀ ਸੀ ਕਿ ਕੋਹੇਨੂਰ ਹੀਰਾ ਭਾਰਤ ਨੂੰ ਵਾਪਸ ਦਿਤਾ ਜਾਵੇ ਪਰ ਉਨ੍ਹਾਂ ਦੀ ਮੰਗ ਨੂੰ ਹਮੇਸ਼ਾ ਖ਼ਾਰਜ ਕਰ ਦਿਤਾ ਜਾਂਦਾ ਹੈ। ਗਰੀਸ ਦੇ ਐਲਗਿਨ ਸੰਗਮਰਮਰ ਦਾ ਵੀ ਅਜਿਹਾ ਹੀ ਮਾਮਲਾ ਹੈ। ਜ਼ਿਕਰਯੋਗ ਹੈ ਕਿ ਗਰੀਸ ਦੇ ਪੱਥਰਾਂ ਤੋਂ ਬਣੀਆਂ ਮੂਰਤੀਆਂ ਨੂੰ ਵੀ ਬਰਤਾਨੀਆ ਲਿਆਂਦਾ ਗਿਆ ਹੈ ਅਤੇ ਗਰੀਸ ਉਨ੍ਹਾਂ ਨੂੰ ¦ਬੇ ਸਮੇਂ ਤੋਂ ਵਾਪਸ ਕਰਨ ਦੀ ਮੰਗ ਕਰਦਾ ਆ ਰਿਹਾ ਹੈ ਪਰ ਬਰਤਾਨੀਆ ਉਨ੍ਹਾਂ ਨੂੰ ਵੀ ਇਨਕਾਰ ਹੀ ਕਰਦਾ ਆਇਆ ਹੈ। ਕੈਮਰਨ ਨੇ ਕਿਹਾ ਕਿ ਉਹ ਪਿੱਛੇ ਜਾਣ ਦੀ ਬਜਾਏ ਭਾਰਤ ਨਾਲ ਅੱਜ ਦੇ ਅਤੇ ਭਵਿੱਖ ਦੇ ਰਿਸ਼ਤੇ ਕਾਇਮ ਕਰਨ ਵਲ ਅਪਣਾ ਧਿਆਨ ਕੇਂਦਰਤ ਕਰਨਾ ਚਾਹੁੰਦੇ ਹਨ। ਗੁਲਾਮ ਭਾਰਤ ਦੇ ਤਤਕਾਲੀ ਗਵਰਨਰ ਜਨਰਲ ਨੇ 1850 ’ਚ ਭਾਰਤ ਦੇ ਇਸ ਨਾਯਾਬ ਹੀਰੇ ਨੂੰ ਉਸ ਵੇਲੇ ਬਰਤਾਨੀਆ ਦੀ ਮਹਾਰਾਣੀ ਵਿਕਟੋਰੀਆ ਨੂੰ ਤੋਹਫ਼ੇ ਦੇ ਤੌਰ ’ਤੇ ਪੇਸ਼ ਕੀਤਾ ਸੀ। ਬਾਅਦ ’ਚ ਇਸ ਨੂੰ ਮਹਾਰਾਣੀ ਐਲਿਜ਼ਾਬੈਥ ਪ੍ਰਥਮ ਦੇ ਤਾਜ ਵਿਚ ਸਜਾ ਦਿਤਾ ਗਿਆ ਸੀ। ਮਹਾਰਾਣੀ ਐਲਿਜ਼ਾਬੈਥ ਦੂਜੀ ਨੇ 1997 ’ਚ ਭਾਰਤ ਦੀ ਆਜ਼ਾਦੀ ਦੇ 50 ਸਾਲ ਪੂਰੇ ਹੋਣ ’ਤੇ ਜਦ ਭਾਰਤ ਦਾ ਦੌਰਾ ਕੀਤਾ ਸੀ, ਉਦੋਂ ਵੀ ਕਈ ਭਾਰਤੀਆਂ ਨੇ ਉਨ੍ਹਾਂ ਨੂੰ ਕੋਹੇਨੂਰ ਹੀਰਾ ਵਾਪਸ ਕਰਨ ਦੀ ਮੰਗ ਕੀਤੀ ਸੀ

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>