Tuesday, February 26, 2013

ਜੈਵਿਕ ਕਿਸਾਨ ਮੇਲੇ ਵਿਚ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਲਾਹਾ ਖੱਟਿਆ


ਰਤੀਆ, 25 ਫਰਵਰੀ   ਰਤੀਆ ਦੇ ਜੈਵਿਕ ਕਿਸਾਨ ਸੇਵਾ ਕੇਂਦਰ ਵੱਲੋਂ ਪਿੰਡ ਆਲਮਪੁਰ ਮੰਦਿਰਾਂ ਵਿੱਚ ਬਾਬਾ ਜੋਗੀ ਪੀਰ ਦੇ ਅਸਥਾਨ ਤੇ ਇਕ ਰੋਜ਼ਾ ਵਿਸ਼ਾਲ ਕਿਸਾਨ ਜਾਗਰੂਕ ਜੈਵਿਕ ਮੇਲੇ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਮੁੱਖ ਮਹਿਮਾਨ ਵਜੋਂ ਪ੍ਰਸਿੱਧ ਵਿਗਿਆਨੀ ਡਾ. ਚਿਰਾਗ ਲਖਨਊ ਯੂਨੀਵਰਸਿਟੀ ਤੋ ਸ਼ਾਮਿਲ ਹੋਏ | ਵਿਸ਼ੇਸ਼ ਮਹਿਮਾਨ ਸਵਾਮੀ ਰਾਮ ਗਿਰੀ ਗਊ ਪੈਥੀ ਮਾਹਿਰ, ਪਰਮਿੰਦਰ ਸਿੰਘ ਐਮ. ਡੀ. ਏ. ਸੀ. ਐਲ., ਸ੍ਰੀ ਆਤਮਾ ਰਾਮ (ਕੌਮੀ ਪ੍ਰਧਾਨ ਮਿਸ਼ਨ ਅਖਿਲ ਭਾਰਤੀ ਵਾਤਾਵਰਨ ਸੰਗਠਨ), ਮਹਾਂਵੀਰ ਬਿਸ਼ਨੋਈ ਭੂਨਾ, ਸ਼ੇਰ ਸਿੰਘ ਗੰਢੂ ਕਲਾਂ ਐਗਰੀਕਿੰਗ ਟ੍ਰੈਕਟਰਜ਼ ਪਹੁੰਚੇ | ਸਮਾਰੋਹ ਦੀ ਪ੍ਰਧਾਨਗੀ ਡਾ. ਅਜਾਇਬ ਸਿੰਘ ਮੰਡੇਰ ਡਾਇਰੈਕਟਰ ਗਲੋਬਲ ਆਰਗੈਨਿਕ ਇਕੋ ਫਾਊਾਡੇਸ਼ਨ ਨੇ ਕੀਤੀ | ਸਮਾਗਮ ਦੇ ਆਰੰਭ ਵਿਚ ਡਾ. ਨਾਇਬ ਸਿੰਘ ਮੰਡੇਰ ਨੇ ਸਵਾਗਤ ਕਰਦਿਆਂ ਜੈਵਿਕ ਖੇਤੀ ਦੀ ਮਹੱਤਤਾ ਤੇ ਗਊ ਸੇਵਾ ਬਾਰੇ ਵਿਸਥਾਰ ਚਾਨਨਾ ਪਾਇਆ | ਮੁੱਖ ਬੁਲਾਰੇ ਡਾ. ਚਿਰਾਗ ਨੇ ਹਜ਼ਾਰਾਂ ਦੀ ਗਿਣਤੀ ਵਿਚ ਪਹੁੰਚੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਫਸਲ ਦਾ ਵੱਧ ਤੋਂ ਵੱਧ ਝਾੜ ਲੈਣ ਦੇ ਲਾਲਚ ਕਰਕੇ ਜ਼ਿਆਦਾ ਤੋਂ ਜ਼ਿਆਦਾ ਕੈਮੀਕਲਾਂ ਦੀ ਵਰਤੋਂ ਨਾਲ ਧਰਤੀ ਗਰਮ ਹੋ ਰਹੀ ਹੈ ਜਿਸ ਨਾਲ ਧਰਤੀ ਦੀ ਉਪਜਾਊ ਸ਼ਕਤੀ ਖਤਮ ਹੁੰਦੀ ਜਾ ਰਹੀ ਹੈ | ਹੁਣ ਸਮਾਂ ਆ ਗਿਆ ਹੈ ਕਿ ਜੈਵਿਕ ਖਾਦਾਂ ਦੀ ਵਰਤੋਂ ਕਰਕੇ ਧਰਤੀ ਮਾਂ ਨੂੰ ਬੰਜਰ ਹੋਣ ਤੋਂ ਬਚਾਇਆ ਜਾਵੇ | ਉਨ੍ਹਾਂ ਸ਼ਪਸ਼ਟ ਸ਼ਬਦਾਂ ਵਿਚ ਕਿਹਾ ਕਿ ਡੀ. ਏ. ਪੀ. ਅਤੇ ਯੂਰੀਆ ਦੇ ਇਸਤੇਮਾਲ ਜਿਥੇ ਧਰਤੀ ਨਸ਼ੀਲੀ ਹੋ ਗਈ ਹੈ ਉਥੇ ਹੀ ਕਿਸਾਨਾਂ ਦਾ ਖਰਚਾ ਤੇ ਕਰਜ਼ਾ ਵਧਿਆ ਹੈੇ | ਜੇਕਰ ਕਿਸਾਨ ਆਪਣੇ ਘਰ ਦੀ ਰੂੜ੍ਹੀ ਨੂੰ ਜੈਵਿਕ ਖਾਦ ਦੇ ਰੂਪ ਵਿਚ ਪ੍ਰਯੋਗ ਕਰਨ ਤਾਂ ਜਿਥੇ ਖਰਚਾ ਘਟ ਆਵੇਗਾ ਉਥੇ ਹੀ ਧਰਤੀ ਦੀ ਉਪਜਾਊ ਤਾਕਤ ਅਤੇ ਵਾਤਾਵਰਨ ਦੀ ਸ਼ੁੱਧਤਾ ਨੂੰ ਕਾਇਮ ਰੱਖਣ ਵਿਚ ਯੋਗਦਾਨ ਹੋਵੇਗਾ | ਡਾ: ਅਜਾਇਬ ਸਿੰਘ ਮੰਡੇਰ ਨੇ ਕਿਸਾਨਾਂ ਦੇ ਰੂਹ-ਬ-ਰੂਹ ਹੁੰਦਿਆਂ ਕਿਹਾ ਕਿ ਪੌਦੇ ਯੂਰੀਆ ਅਤੇ ਡੀ. ਏ. ਪੀ. ਅਤੇ ਕੈਮੀਕਲਾਂ ਤੋਂ ਮਿਲਣ ਵਾਲੇ ਫਾਸਫੋਰਸ, ਨਾਈਟ੍ਰੋਜਨ, ਸਲਫਰ ਨੂੰ ਸਿੱਧੇ ਰੂਪ ਵਿਚ ਪ੍ਰਾਪਤ ਨਹੀਂ ਕਰਦੇ ਸਗੋਂ ਨਾਈਟ੍ਰੋਜਨ ਨੂੰ ਨਾਈਟ੍ਰੇਟ ਦੇ ਰੂਪ ਵਿਚ ਹੀ ਲੇ ਸਕਦੇ ਹਨ | ਜੋ ਜੈਵਿਕ ਖਾਦ ਤੋਂ ਹੀ ਪ੍ਰਾਪਤ ਹੋ ਸਕਦਾ ਹੈ | ਉਹਨਾਂ ਨੇ ਕਿਸਾਨਾ ਨੂੰ ਆਪਣੇ ਖੇਤ ਵਿਚ ਹੀ ਜੈਵਿਕ ਖਾਦ ਤਿਆਰ ਕਰਨ ਦੇ ਸਰਲ ਨੁਕਤਿਆਂ 'ਤੇ ਚਰਚਾ ਕੀਤੀ | ਗਊ ਪੈਥੀ ਮਾਹਿਰ ਸਵਾਮੀ ਰਾਮ ਗਿਰੀ, ਆਤਮਾ ਰਾਮ, ਰਾਮ ਕੁਮਾਰ ਡਾਂਡ, ਪਵਨ ਵਰਮਾ, ਮਹਾਂਵੀਰ ਸੈਣੀ, ਸ਼ੇਰ ਸਿੰਘ ਗੰਢੂ ਕਲਾਂ ਅਤੇ ਭਾਰਤੀ ਕਿਸਾਨ ਯੂਨੀਅਨ (ਦਸੋਂਦਾ ਗਰੁੱਪ) ਦੇ ਜਨਰਲ ਸਕੱਤਰ ਮਹਿੰਦਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਜੈਵਿਕ ਖਾਦਾਂ ਦਾ ਪ੍ਰਯੋਗ ਹੁਣ ਸਮੇਂ ਦੀ ਲੋੜ ਹੈ ਇਸ ਲਈ ਸਰਕਾਰ ਨੂੰ ਸਬਸਿਡੀ ਦੇ ਕੇ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ | ਗਊ ਦੇ ਮਹੱਤਵ ਬਾਰੇ ਚਾਨਣਾ ਪਾਉਦਿਆਂ ਬੁਲਾਰਿਆਂ ਨੇ ਕਿਹਾ ਕਿ ਗਊ ਦੇ ਗੋਬਰ ਵਿਚ ਧਰਤੀ ਦੀ ਸ਼ੁੱਧਤਾ ਤੇ ਉਪਜਾਉ ਸ਼ਕਤੀ ਲਈ ਵਿਸ਼ੇਸ਼ ਗੁਣ ਹੁੰਦੇ ਹਨ | ਇਸ ਲਈ ਗਊ ਨੂੰ ਪਾਲਨਾ ਬਹੁਤ ਲਾਹੇਵੰਦ ਹੈ | ਪਰਵਿੰਦਰ ਸਿੰਘ ਲੱਕੀ ਨੇ ਜੈਵਿਕ ਖੇਤੀ ਦੇ ਫਾਇਦੇ ਬਾਰੇ ਗਲ ਕਰਦਿਆਂ ਕਿਹਾ ਕਿ ਇਸ ਦੇ ਪ੍ਰਯੋਗ ਨਾਲ ਜਿਥੇ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ ਉਥੇ ਹੀ ਵਾਤਾਵਰਨ ਵੀ ਸ਼ੁੱਧ ਹੁੰਦਾ ਹੈ | ਇਸ ਮੌਕੇ ਗਊ ਸੇਵਾ ਸੰਮਤੀ ਦੇ ਮੈਂਬਰਾਂ, ਜੈਵਿਕ ਖੇਤੀ ਅਪਨਾਉਣ ਵਾਲੇ ਸਹਿਯੋਗੀ ਕਿਸਾਨ ਇਕਬਾਲ ਸਿੰਘ ਬਰੇਟਾ, ਹਰਤੇਜ ਸਿੰਘ ਸਰਪੰਚ, ਗੁਰਚਰਨ ਸਿੰਘ ਖੋਖਰ, ਜਸਪਾਲ ਸਿੰਘ ਚਹਿਲ, ਗੁਰਮੀਤ ਸਿੰਘ ਚਹਿਲ, ਸਰਪੰਚ ਰਾਜ ਸਿੰਘ, ਗਮਦੂਰ ਸਿੰਘ, ਹਰਕੀਰਤ ਸਿੰਘ, ਪੂਰਨ ਸਿੰਘ ਸਰਪੰਚ, ਮਹਾਂਵੀਰ ਬਿਸ਼ਨੋਈ ਦਾ ਵਿਸ਼ੇਸ਼ ਰੂਪ ਵਿਚ ਸਨਮਾਨ ਕੀਤਾ ਗਿਆ | ਇਸ ਜੈਵਿਕ ਮੇਲੇ ਵਿੱਚ ਵੱਡੀ ਗਿਣਤੀ ਵਿਚ ਪਿੰਡਾਂ ਦੇ ਸਰਪੰਚ, ਪੰਚ, ਜਾਗਰੂਕ ਕਿਸਾਨਾਂ ਨੇ ਜੈਵਿਕ ਖੇਤੀ ਅਪਨਾਉਣ ਦੀ ਸਹਿਮਤੀ ਪ੍ਰਗਟਾਈ |

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>