Monday, May 5, 2014

ਮੂੰਹ ਆਈ ਬਾਤ

ਮੂੰਹ ਆਈ ਬਾਤ
-------------------------------------------------
ਫੇਸਬੁੱਕ ਇੱਕ ਸ਼ੋਸ਼ਲ ਮੀਡੀਆ ਹੈ । ਮੇਰੇ ਵਰਗੇ ਲੋਕ,ਜਿੰਨ੍ਹਾਂ ਨੂੰ ਕੋਈ ਅਖਬਾਰ ਵਾਲਾ,ਕੋਈ ਮੈਗਜ਼ੀਨ ਵਾਲਾ ਛਾਪ ਕੇ "ਕਲੰਕ" ਨਹੀਂ ਸੀ ਲਗਾਉਣਾ ਚਾਹੁੰਦਾ,ਉਹ ਇੱਥੇ ਆਪਣੇ ਵਿਚਾਰ, ਆਪਣੀਆਂ ਰਚਨਾਵਾਂ ਨੂੰ ਆਪਣੇ ਫੇਸਬੁੱਕ ਦੋਸਤਾਂ ਤੇ ਉਹਨਾਂ ਦੇ ਦੋਸਤਾਂ ਨਾਲ ਸਾਂਝਾ ਕਰ ਲੈਂਦੇ ਹਨ । ਬਹੁਤ ਸਾਰੀਆਂ ਕੁੜੀਆਂ ਆਪੋ ਆਪਣੀਆਂ ਰਚਨਾਵਾਂ ਤੇ ਵਿਚਾਰ ਵੀ ਲਿਖਦੀਆਂ ਹਨ । ਆਪਣੇ ਗਰੁੱਪ ਵਿੱਚ ਵੀ ਬਹੁਤ ਸਾਰੀਆਂ ਕੁੜੀਆਂ ਵਧੀਆ ਲਿਖਤਾਂ ਲਿਖ ਰਹੀਆਂ ਹਨ । ਅੱਜ ਦਾ ਵਿਸ਼ਾ ਕੁੜੀਆਂ/ਔਰਤਾਂ ਜਾਂ ਹੋਰ ਲੋਕਾਂ ਨੂੰ ਜਾਗਰੂਕ ਕਰਨ ਵਾਲਾ ਹੈ ।
ਦਰਅਸਲ ਕੁੱਝ ਦਿਨ ਪਹਿਲਾਂ ਇੱਕ ਸੱਜਣ ਤੋਂ ਪਤਾ ਲੱਗਿਆ ਕਿ ਉਹਨਾਂ ਦੀ ਰਿਸ਼ਤੇਦਾਰੀ ਵਿੱਚ ਇੱਕ ਕੁੜੀ ਨਾਲ ਬੜਾ ਵੱਡਾ ਧੋਖਾ ਹੋਇਆ । ਹੋਇਆ ਇੰਝ ਕਿ ਉਹ ਕੁੜੀ,ਕਵਿਤਾਵਾਂ ਲਿਖ ਕੇ ਫੇਸਬੁੱੱਕ `ਤੇ ਪਾਉਂਦੀ ਸੀ । ਕੋਈ ਮੁੰਡਾ ਉਸਦੀਆਂ ਰਚਨਾਵਾਂ ਨੂੰ ਬਹੁਤ ਵੱਧ ਹੁੰਘਾਰਾ ਦਿੰਦਾ ਸੀ । ਪਹਿਲਾਂ ਚੈਟਿੰਗ,ਫਿਰ ਦੋਸਤੀ ਤੇ ਫਿਰ ਮੋਬਾਈਲ ਨੰਬਰਾਂ ਦਾ ਆਦਾਨ-ਪ੍ਰਦਾਨ । ਕੁੜੀ ਦੇ ਮਾਂ-ਪਿਉ ਥੋੜੇ ਸਖਤ ਵਿਚਾਰਾਂ ਦੇ ਮਾਲਕ ਸਨ । ਇਸ ਲਈ ਇੱਕ ਦਿਨ ਕੁੜੀ ਪੜ੍ਹਨ ਗਈ ਤੇ ਵਾਪਿਸ ਨਾ ਆਈ । ਸ਼ਾਮ ਨੂੰ ਫੋਨ ਆਇਆ ਕਿ ਮੈਂ ਆਪਣੇ ਪ੍ਰੇਮੀ ਨਾਲ ਚਲੀ ਗਈ ਹਾਂ ਤੇ ਅਸੀਂ ਜਲਦੀ ਵਿਆਹ ਕਰ ਲਵਾਂਗੇ । ਘਰ ਵਾਲਿਆਂ ਮੁੰਡੇ ਦਾ ਅਤਾ-ਪਤਾ ਤੇ ਹੋਰ ਬੜਾ ਕੁੱਝ ਪੁੱਛਿਆ,ਪਰ ਕੁੜੀ ਨੇ ਕੁੱਝ ਨਹੀਂ ਦੱਸਿਆ,ਬੱਸ ਏਨਾ ਕਹਿ ਕੇ ਫੋਨ ਬੰਦ ਕਰ ਦਿੱਤਾ ਕਿ ਮੈਂ ਵਿਆਹ ਤੋਂ ਬਾਅਦ ਜੇ ਤੁਸੀਂ ਚਾਹੋਗੇ ਤਾਂ ਵਾਪਿਸ ਆ ਜਾਵਾਂਗੀ । ਇੱਜ਼ਤ ਦੇ ਡਰ ਤੋਂ ਘਰ ਵਾਲਿਆਂ ਪੁਲਿਸ ਰਿਪੋਰਟ ਵੀ ਨਹੀਂ ਲਿਖਾਈ । ਦੋ ਕੁ ਮਹੀਨਿਆਂ ਬਾਅਦ ਉਸ ਕੁੜੀ ਨੇ ਆਪਣੀ ਵਿਆਹੀ ਹੋਈ ਭੈਣ ਨੂੰ ਗੱਲ ਦੱਸੀ ।
ਜਿਸ ਮੁੰਡੇ ਨਾਲ ਉਹ ਦੌੜੀ,ਉਹ ਪਹਿਲਾਂ ਹੀ ਵਿਆਹਿਆ ਹੋਇਆ ਤੇ ਦੋ ਬੱਚਿਆਂ ਦਾ ਪਿਉ ਸੀ । ਕਿਸੇ ਡਿਪਾਰਟਮੈਂਟ ਵਿੱਚ ਠੇਕੇਦਾਰੀ ਕਰਦਾ ਸੀ । ਉਸਨੇ ਇਸ ਕੁੜੀ ਨੂੰ ਸ਼ਹਿਰ ਦੇ ਇੱਕ ਹੋਟਲ ਵਿੱਚ ਰੱਖਿਆ ਹੋਇਆ ਸੀ । ਜਦੋਂ ਵੀ ਕੁੜੀ ਉਸ ਮੁੰਡੇ ਨੂੰ ਕੋਰਟ ਮੈਰਿਜ਼ ਲਈ ਕਹਿੰਦੀ ਤਾਂ ਉਸਦਾ ਜਵਾਬ ਹੁੰਦਾ ਕਿ ਉਹ ਆਪਣੇ ਮਾਪਿਆਂ ਨੂੰ ਰਾਜ਼ੀ ਕਰ ਲਵੇਗਾ ਤੇ ਫਿਰ ਕੋਰਟ ਮੈਰਿਜ਼ ਦੀ ਥਾਂ ਅਰੇਂਜ ਮੈਰਿਜ਼ ਹੋ ਜਾਵੇਗੀ । ਉਸ ਮੁੰਡੇ ਦਾ ਧੋਖਾ ਕਿਵੇਂ ਬਾਹਰ ਆਇਆ,ਇਹ ਗੱਲ ਵੀ ਬੜੀ ਘਟੀਆ ਹੈ । ਇੱਕ ਰਾਤ ਉਸ ਮੁੰਡੇ ਨਾਲ ਇੱਕ ਆਫਿਸਰ ਆਇਆ ਜੋ ਉਸਦੇ ਠੇਕੇਦਾਰੀ ਡਿਪਾਰਟਮੈਂਟ ਦਾ ਸੀ । ਦੋਵਾਂ ਨੇ ਹੋਟਲ ਵਿੱਚ ਸ਼ਰਾਬ ਪੀਤੀ ਤੇ ਰਾਤ ਦੇ ਲੱਗਭੱਗ ਦਸ ਕੁ ਵਜੇ,ਉਹ ਮੁੰਡਾ ਉਸ ਕੁੜੀ ਨੂੰ ਕਹਿਣ ਲੱਗਾ ਕਿ,'ਸਾਹਿਬ ਨੂੰ "ਖੁਸ਼" ਕਰ ।' ਇਸ ਗੱਲ ਨੂੰ ਲੈ ਕੇ ਦੋਵਾਂ ਵਿੱਚ ਬੋਲ-ਬੁਲਾਰਾ ਤੇ ਹੱਥੋਪਾਈ ਹੋ ਗਈ । ਸ਼ਰਾਬ ਦੇ ਨਸ਼ੇ ਤੇ ਗੁੱਸੇ ਵਿੱਚ ਉਸ ਮੁੰਡੇ ਨੇ ਸਭ ਕੁੱਝ ਬਕ ਦਿੱਤਾ ।ਹੁਣ ਹਾਲਾਤ ਇਹ ਹੈ ਕਿ ਉਸ ਕੁੜੀ ਦੇ ਗਰਭ ਵਿੱਚ ਉਸ ਮੁੰਡੇ ਦੀ ਸੰਤਾਨ ਪਲ਼ ਰਹੀ ਹੈ,ਘਰ ਵਿੱਚ ਕਲੇਸ਼ ਇਹ ਹੈ ਕਿ ਕੁੜੀ ਨੂੰ ਘਰ ਲਿਆਂਦਾ ਜਾਵੇ ਜਾਂ ਨਾ ।
ਕਹਿਣ ਦਾ ਭਾਵ ਕਿ ਛੇਤੀ ਕੀਤਿਆਂ ਕਿਸੇ `ਤੇ ਵਿਸ਼ਵਾਸ ਨਾ ਕੀਤਾ ਜਾਵੇ । ਫੇਸਬੁੱਕ ਤੋਂ ਬਹੁਤ ਸਾਰੇ ਰਿਸ਼ਤੇ ਬਣ ਜਾਂਦੇ ਹਨ,ਸਮਾਜਿਕ ਪੱਧਰ ਦੇ ਰਿਸ਼ਤੇ ਬਣਾਉਣਾ ਕੋਈ ਮਾੜੀ ਗੱਲ ਨਹੀਂ ਹੈ,ਪਰ ਸਮਝਦਾਰੀ ਨਾਲ ਹੀ ਚੱਲਿਆ ਜਾਵੇ । ਪਿੱਛੇ ਜਿਹੇ ਹੀ ਮੇਰੀ ਫੇਸਬੁੱਕ ਫਰੈਂਡ ਇੱਕ ਕੁੜੀ ਨੇ ਮੈਨੂੰ ਦੱਸਿਆ ਕਿ ਉਸਨੇ ਕਿਸੇ ਮੁੰਡੇ ਦੀ ਲਿਖਤ `ਤੇ ਆਪਣਾ ਕੁਮੈਂਟ ਲਿਖ ਦਿੱਤਾ । ਝੱਟ ਹੀ ਉਹ ਮੁੰਡਾ ਚੈਟਿੰਗ ਬਾਕਸ ਵਿੱਚ ਏਧਰਲੀਆਂ ਉਧਰਲੀਆਂ ਮਾਰਨ ਤੋਂ ਬਾਅਦ ਉਸਦਾ ਫੋਨ ਨੰਬਰ ਮੰਗਣ ਲੱਗਾ। ਉਸ ਕੁੜੀ ਨੇ ਮੇਰੇ ਕਹਿਣ `ਤੇ ਉਸ ਮੂੰਡੇ ਨੂੰ ਬਲੌਕ ਕਰ ਦਿੱਤਾ । ਇਹ ਗੱਲਾਂ ਹੀ ਮਾੜੀਆਂ ਨੇ,ਇਸ ਲਈ ਫੇਸਬੁੱਕ ਤੋਂ ਅੱਗੇ ਵੱਧਣ ਲੱਗਿਆਂ ਹਜ਼ਾਰ ਵਾਰ ਸੋਚੋ ॥
 

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>