ਚੰਡੀਗੜ੍ਹ,   ਐਤਵਾਰ ਨੂੰ ਚੰਡੀਗੜ੍ਹ ਵਿਚ ਪੰਜਾਬ ਵਿਧਾਨ ਸਭਾ ਚੋਣਾਂ 'ਤੇ ਇਕ ਚਰਚਾ ਦੇ ਪ੍ਰੋਗਰਾਮ ਦੌਰਾਨ ਹਲਕਾ ਭੁਲੱਥ   ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਤੇ ਪੀ. ਪੀ. ਪੀ. ਆਗੂ ਭਗਵੰਤ ਮਾਨ 'ਚ ਤਿੱਖੀ ਬਹਿਸਬਾਜ਼ੀ ਦੇ ਦੌਰਾਨ ਕਿਸੇ ਮੁੱਦੇ ਨੂੰ ਲੈ ਕੇ ਜ਼ਬਰਦਸਤ ਝੜਪ ਹੋ ਗਈ। ਇਸ ਚਰਚਾ ਦੇ ਪ੍ਰੋਗਰਾਮ ਵਿਚ ਭਾਜਪਾ ਦੇ ਸੀਨੀਅਰ ਨੇਤਾ ਮਨੋਰੰਜਨ ਕਾਲੀਆ ਵੀ ਹਾਜ਼ਰ ਸਨ। ਚਰਚਾ ਦੌਰਾਨ ਪ੍ਰੋਗਰਾਮ ਦਾ ਸੰਚਾਲਨ ਕਰ ਰਹੇ ਐਂਕਰ ਨਾਲ ਵੀ ਕਿਸੇ ਮੁੱਦੇ ਨੂੰ ਲੈ ਕੇ ਖਹਿਰਾ ਦੀ ਬਹਿਸ ਹੋਈ ਅਤੇ ਝਗੜੇ ਨੂੰ ਵਧਣ ਤੋਂ ਰੋਕਣ ਲਈ ਟੀ. ਵੀ. ਪ੍ਰੋਗਰਾਮ ਵਿਚ ਕੁਝ ਸਮੇਂ ਲਈ ਰੁਕਾਵਟ ਪਈ। ਇਸ 'ਤੇ ਟੀ. ਵੀ. ਚੈਨਲ ਦੇ ਇਕ ਬੁਲਾਰੇ ਦਾ ਕਹਿਣਾ ਹੈ ਕਿ ਅਜਿਹੀਆਂ ਚਰਚਾਵਾਂ ਵਿਚ ਤਿੱਖੀ ਬਹਿਸ ਤਾਂ ਚਲਦੀ ਰਹਿੰਦੀ ਹੈ ਪਰ ਪੰਜਾਬ ਵਿਧਾਨ ਸਭਾ ਚੋਣਾਂ 'ਤੇ ਕੋਈ ਚਰਚਾ ਦਾ ਪ੍ਰੋਗਰਾਮ ਬਿਨਾਂ ਕਿਸੇ ਰੁਕਾਵਟ ਦੇ ਸ਼ਾਂਤੀਪੂਰਵਕ ਸੰਪੰਨ ਹੋਇਆ।