ਕੈਪਟਨ ਦੇ ਸਿਤਾਰੇ ਤਾਜਪੋਸ਼ੀ ਵਾਲੇ : ਪੰਡਤ ਐੱਸ. ਪੀ. ਦੀਕਸ਼ਿਤ
ਬਾਦਲ ਦੀ ਕੁੰਡਲੀ 13 ਦਸੰਬਰ 2011 ਤੋਂ 1 ਮਈ 2012 ਤੱਕ ਠੀਕ ਨਹੀਂ
ਪਟਿਆਲਾ- ਪ੍ਰਸਿੱਧ ਜੋਤਿਸ਼ ਸ਼ਾਸਤਰੀ ਪੰਡਤ ਐੱਸ. ਪੀ. ਦੀਕਸ਼ਿਤ (ਚਪੜਵਾਲੇ) ਨੇ ਭਵਿੱਖਬਾਣੀ ਕੀਤੀ ਹੈ ਕਿ ਕੈ. ਅਮਰਿੰਦਰ ਸਿੰਘ ਦੀ ਕੁੰਡਲੀ ਅਨੁਸਾਰ ਉੁਨ੍ਹਾਂ ਦੇ ਸਿਤਾਰੇ ਤਾਜਪੋਸ਼ੀ ਵਾਲੇ ਹਨ। ਉਨ੍ਹਾਂ ਕਿਹਾ ਕਿ ਕੈ. ਅਮਰਿੰਦਰ ਸਿੰਘ ਦੀ ਜੋ ਜਨਮ ਤਰੀਕ ਉੁਨ੍ਹਾਂ ਨੂੰ ਮਿਲੀ ਹੈ, ਉਸ ਅਨੁਸਾਰ ਕੈਪਟਨ ਦਾ ਜਨਮ 11 ਮਾਰਚ 1942 ਸਵੇਰੇ 3:20 ਵਜੇ ਬੁੱਧਵਾਰ ਨੂੰ ਪਟਿਆਲਾ ਵਿਖੇ ਹੋਇਆ ਹੈ। ਜੋਤਿਸ਼ ਸ਼ਾਸਤਰੀ ਅਨੁਸਾਰ ਕੈਪਟਨ ਦੇ ਭਾਗ ਸਥਾਨ ਦਾ ਮਾਲਕ ਗ੍ਰਹਿ ਸੂਰਜ ਰਾਹੂ-ਕੇਤੂ ਦੇ ਵਿਚਕਾਰ ਹੋਣ ਨਾਲ ਜਦੋਂ ਵੀ ਗੋਚਰ ਵਿਚ ਰਾਹੂ-ਕੇਤੂ ਦੇ ਵਿਚਕਾਰ ਆਵੇਗਾ ਤਾਂ ਸਮੱਸਿਆਵਾਂ ਅਤੇ ਪ੍ਰੇਸ਼ਾਨੀ ਦੇਣ ਵਾਲਾ ਹੋਵੇਗਾ। ਰਾਹੂ ਮਹਾਦਸ਼ਾ ਕੈ. ਅਮਰਿੰਦਰ ਸਿੰਘ ਨੂੰ 5 ਫਰਵਰੀ 1987 ਤੋਂ ਸ਼ੁਰੂ ਹੋਈ ਸੀ। ਮਿਤੀ 20-6-2001 ਤੋਂ 23-8-2001 ਅਤੇ 25-10-2001 ਤੋਂ 14-12-2001 ਵਾਲਾ ਸਮਾਂ ਸੰਘਰਸ਼ ਵਾਲਾ ਸੀ। 14-12-2001 ਤੋਂ 4-5-2002 ਤੱਕ ਕੁੰਡਲੀ ਅਨੁਸਾਰ ਕੈਪਟਨ ਦਾ ਬ੍ਰਹਸਪਤੀ, ਸ਼ਨੀ, ਬੁੱਧ ਗ੍ਰਹਿ ਹੋਣ ਕਾਰਨ ਉੁਨ੍ਹਾਂ ਦੀ ਬਤੌਰ ਮੁੱਖ ਮੰਤਰੀ ਤਾਜਪੋਸ਼ੀ ਕਰਵਾ ਦਿੱਤੀ। ਮੌਜੂਦਾ ਸਥਿਤੀ ਵਿਚ 13-5-2011 ਤੋਂ 27-3-2012 ਤੱਕ ਦਾ ਸਮਾਂ ਫਿਰ ਤੋਂ ਮਾਣ ਸਨਮਾਨ ਦੇਣ ਵਿਚ ਪੂਰਾ ਸਮਰੱਥ ਹੈ। ਜਦੋਂ ਕੈਪਟਨ ਦੀ ਸਰਕਾਰ ਗਈ ਸੀ ਤਾਂ ਉਸ ਸਮੇਂ 28-11-2006 ਤੋਂ 23-3-2007 ਤੱਕ ਕੈਪਟਨ ਦੀ ਕੁੰਡਲੀ ਅਨੁਸਾਰ ਸੂਰਜ ਰਾਹੂ ਕੇਤੂ ਵਿਚਕਾਰ ਸੀ। ਜੋਤਿਸ਼ ਸ਼ਾਸਤਰੀ ਅਨੁਸਾਰ ਕੈ. ਅਮਰਿੰਦਰ ਸਿੰਘ ਨੂੰ 1 ਅੰਕ ਵਾਲੇ ਦਿਨ ਅਤੇ ਐਤਵਾਰ ਵਾਲੇ ਦਿਨ ਕੋਈ ਵੀ ਅਹਿਮ ਫੈਸਲਾ ਲੈਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਪੰਡਿਤ ਐੱਸ. ਪੀ. ਦੀਕਸ਼ਿਤ ਨੇ ਸਾਲ 1992 ਵਿਚ ਕੈ. ਅਮਰਿੰਦਰ ਸਿੰਘ ਦੀ ਕੁੰਡਲੀ ਦੇਖ ਕੇ ਭਵਿੱਖਬਾਣੀ ਕੀਤੀ ਸੀ ਕਿ ਸਹੀ 12 ਸਾਲ ਬਾਅਦ ਉੁਨ੍ਹਾਂ ਦੀ ਤਾਜਪੋਸ਼ੀ ਹੋ ਜਾਵੇਗੀ, ਜੋ ਕਿ ਸੱਚ ਸਾਬਤ ਹੋਵੇਗੀ।
ਪੰਡਿਤ ਦੀਕਸ਼ਿਤ ਨੇ ਦੱਸਿਆ ਕਿ ਉੁਨ੍ਹਾਂ ਨੂੰ ਜੋ ਸ. ਪ੍ਰਕਾਸ਼ ਸਿੰਘ ਬਾਦਲ ਦੀ ਜਨਮ ਤਰੀਕ ਮਿਲੀ ਹੈ, ਉਸ ਅਨੁਸਾਰ ਉੁਨ੍ਹਾਂ ਦਾ ਜਨਮ 8 ਦਸੰਬਰ 1926 ਨੂੰ ਸਵੇਰੇ 7:30 ਵਜੇ ਮੁਕਤਸਰ ਸਾਹਿਬ ਵਿਖੇ ਹੋਇਆ ਹੈ। ਜਨਮ ਕੁੰਡਲੀ ਅਨੁਸਾਰ ਉੁਨ੍ਹਾਂ ਦੇ ਦੂਜੇ ਘਰ ਦਾ ਸਿਤਾਰਾ ਬ੍ਰਹਸਪਤੀ ਹੈ ਅਤੇ ਪੰਜਵੇਂ ਘਰ ਦਾ ਸਿਤਾਰਾ ਵੀ ਬ੍ਰਹਸਪਤੀ ਹੈ, ਜੋਕਿ ਤੀਜੇ ਘਰ ਨੀਚ ਰਾਸ਼ੀ ਵਿਚ ਸਥਾਪਿਤ ਹੈ। ਬਾਦਲ ਸਾਹਿਬ ਨੂੰ ਬ੍ਰਹਸਪਤੀ ਮਹਾਦਸ਼ਾ, ਜੋ 16 ਸਾਲ ਦੀ ਹੁੰਦੀ ਹੈ 16-6-1967 ਤੋਂ 16-6-1983 ਤੱਕ ਸੀ, ਜੋ ਕਿ ਬੜੇ ਸੰਘਰਸ਼ ਵਾਲਾ ਸਮਾਂ ਸੀ। ਬ੍ਰਹਸਪਤੀ ਗ੍ਰਹਿ ਜੋ ਉੁਨ੍ਹਾਂ ਦੇ ਤੀਜੇ ਘਰ ਵਿਚ ਬੈਠਾ ਹੈ, ਭੈਣ, ਭਰਾਵਾਂ ਅਤੇ ਸੰਤਾਨ ਨਾਲ ਸਬੰਧਤ ਹੈ। ਜਦੋਂ ਹੀ ਬ੍ਰਹਸਪਤੀ ਦੀ ਦਸ਼ਾ ਚੱਲੇਗੀ ਤਾਂ ਉੁਨ੍ਹਾਂ ਨੂੰ ਭੈਣ, ਭਰਾਵਾਂ ਅਤੇ ਸੰਤਾਨ ਤੋਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਇਸ ਸਬੰਧੀ ਪੰਡਿਤ ਦੀਕਸ਼ਿਤ ਨੇ ਦੱਸਿਆ ਕਿ ਉਨ੍ਹਾਂ ਨੇ 30-10-2009 ਨੂੰ ਸਪੱਸ਼ਟ ਲਿਖਿਆ ਸੀ ਕਿ ਬਾਦਲ ਸਾਹਿਬ ਨੂੰ 29-9-2009 ਤੋਂ 23-2-2010 ਤੱਕ
ਕੋਈ ਵੀ ਅਹਿਮ ਫੈਸਲਾ ਲੈਣਾ ਉੁਨ੍ਹਾਂ ਦੇ ਹਿੱਤ ਵਿਚ ਨਹੀਂ ਹੋਵੇਗਾ। ਇਸ ਸਬੰਧੀ ਪਟਿਆਲਾ ਬਾਣੀ ਵਿਚ 31-10-2009 ਨੂੰ ਛਪਿਆ ਸੀ। ਇਸ ਤੋਂ ਪਹਿਲਾਂ ਬ੍ਰਹਸਪਤੀ ਨੇ ਬਾਦਲ ਸਾਹਿਬ ਨੂੰ 14-12-1999 ਤੋਂ ਲੈ ਕੇ 16-6-2002 ਤੱਕ ਕਾਫੀ ਸਮੱਸਿਆਵਾਂ ਦਿੱਤੀਆਂ ਸਨ ਤੇ ਹੁਣ ਵੀ ਸਮਾਂ 13-12-2011 ਤੋਂ 1-5-2012 ਤੱਕ ਜ਼ਿਆਦਾ ਅੱਛਾ ਨਹੀਂ ਕਿਹਾ ਜਾ ਸਕਦਾ। ਅਜਿਹੇ ਸਮੇਂ ਵਿਚ ਆਪਣੇ ਖਾਸਮ-ਖਾਸ ਇੱਥੋਂ ਤੱਕ ਕਿ ਸਕੇ ਭੈਣ ਭਰਾ ਵੀ ਧੋਖਾ ਦੇ ਸਕਦੇ ਹਨ। ਗੁਰੂ ਤੇ ਰਾਹੂ ਦੋਵੇਂ ਗ੍ਰਹਿ ਉੁਨ੍ਹਾਂ ਦੇ ਹੱਕ ਵਿਚ ਨਹੀਂ। 22-1-1981 ਤੋਂ 16-6-1983 ਦਾ ਸਮਾਂ ਵੀ ਉਤਾਰ ਚੜ੍ਹਾਅ ਵਾਲਾ ਸੀ, ਇਸ ਲਈ ਬਾਦਲ ਸਾਹਿਬ ਨੂੰ ਸਲਾਹ ਹੈ ਕਿ ਉਹ ਵੀਰਵਾਰ ਅਤੇ 3 ਅੰਕ ਵਾਲੇ ਦਿਨ ਤੋਂ ਕੋਈ ਵੀ ਅਹਿਮ ਫੈਸਲਾ ਲੈਣ ਤੋਂ ਗੁਰੇਜ਼ ਕਰਨ।