Saturday, January 7, 2012

ਬਰਨਾਲਾ ਨੂੰ ਨਮੂਨੇ ਦਾ ਸ਼ਹਿਰ ਬਣਾ ਦਿਆਂਗੇ : ਢਿਲੋਂ



ਬਰਨਾਲਾ, 6 ਜਨਵਰੀ : ਜਿਸ ਤਰ੍ਹਾਂ ਸੁਨਾਮ ਦਾ ਫਲਾਈ ਓਵਰ ਦੇ ਥੱਲਿਉਂੁ ਫਾਟਕ ਚਲਦਾ ਕੀਤਾ ਗਿਆ ਹੈ ਉਸੇ ਤਰ੍ਹਾਂ ਬਰਨਾਲਾ ਦਾ ਐਸ.ਡੀ ਕਾਲਜ ਵਾਲਾ ਫਾਟਕ ਵੀ ਕਾਂਗਰਸ ਦੀ ਸਰਕਾਰ ਬਣਦਿਆਂ ਹੀ ਰੇਲਵੇ ਤੋਂ ਮਨਜ਼ੂਰੀ ਲੈ ਕੇ ਚਾਲੂ ਕਰਵਾਇਆ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਮੀਤ ਪ੍ਰਧਾਨ ਤੇ ਬਰਨਾਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਇੱਥੇ ਐਸ.ਡੀ.ਕਾਲਜ ਵਾਲੇ ਰੇਲਵੇ ਫਾਟਕ ਤੇ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਸੁਣਦਿਆਂ ਪ੍ਰਗਟ ਕੀਤੇ। ਉਨ੍ਹਾਂ ਵਿਕਾਸ ਕਾਰਜਾਂ ਵਿਚ ਬਰਨਾਲੇ ਦੇ ਪਛੜੇਪਣ ਸਬੰਧੀ ਗੱਲ ਕਰਦਿਆਂ ਕਿਹਾ ਕਿ ਪਿਛਲੇ ਸਮੇਂ ਵਿਚ ਜਦੋਂ ਮੁੱਖ ਮੰਤਰੀ ਬਾਦਲ ਵਲੋਂ 350 ਕਰੋੜ ਰੁਪਏ ਵਿਕਾਸ ਕਾਰਜਾਂ ਲਈ ਜਾਰੀ ਕੀਤੇ ਤਾਂ ਉਸ ਵਿਚੋਂ ਬਰਨਾਲਾ ਜਿਲ੍ਹੇ ਦਾ ਹਿੱਸਾ 18 ਕਰੋੜ ਰੁਪਏ ਬਣਦਾ ਸੀ ਪ੍ਰੰਤੂ ਮਲਕੀਤ ਸਿੰਘ ਕੀਤੂ ਨੇ ਸਿਰਫ਼ 45 ਲੱਖ ਰੁਪਏ ਲੈ ਕੇ ਹੀ ਕੰਮ ਸਾਰ ਲਿਆ ਹੈ। ਉਹ ਪੈਸਾ ਵੀ ਸਹੀ ਵਿਕਾਸ ’ਤੇ ਨਾ ਲੱਗ ਕੇ ਬੇ ਅਰਥ ਹੀ ਗਿਆ ਹੈ ਕਿਉਂਕਿ ਬਰਨਾਲੇ ਵਿਚ ਥਾਂ-ਥਾਂ ਗੰਦਗੀ ਦੇ ਢੇਰ ਲੱਗੇ ਹੋਏ ਹਨ। ਥਾਂ-ਥਾਂ ਸੀਵਰੇਜ ਦਾ ਗੰਦਾ ਪਾਣੀ ਲੀਕ ਹੋ ਕੇ ਸ਼ਹਿਰ ਵਿੱਚ ਬਿਮਾਰੀਆਂ ਫੈਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਡੇਂਗੂ ਅਤੇ ਕਾਲੇ ਪੀਲੀਏ ਦੇ ਮਰੀਜ਼ਾਂ ਦੀ ਗਿਣਤੀ ਵਿਚ ਰਿਕਾਰਡ ਤੋੜ ਵਾਧਾ ਹੋਇਆ ਹੈ। ਜਿਹੜਾ ਅਕਾਲੀ ਭਾਜਪਾ ਸਰਕਾਰ ਦੇ ਬਰਨਾਲੇ ਦੇ ਨੁੰਮਾਇੰਦਿਆਂ ਲਈ ਡੁਬ ਮਰਨ ਵਾਲੀ ਗੱਲ ਹੈ। ਇਨ੍ਹਾਂ ਦਾ ਧਿਆਨ ਮੁੱਢਲੀਆਂ ਸਮੱਸਿਆਵਾਂ ਵਲ ਨਹੀਂ ਜਾਂਦਾ ਕਿਉਂਕਿ ਇਹ ਤਾਂ ਪੈਸੇ ਇੱਕਠੇ ਕਰ ਕੇ ਅਪਣੇ ਘਰ ਭਰਨ ਲੱਗੇ ਹੋਏ ਹਨ। ਉਨ੍ਹਾਂ ਬਰਨਾਲੇ ਵਿਚ ਸਰਕਾਰੀ ਕਾਲਜ ਦੀ ਅਣਹੋਂਦ ਸਬੰਧੀ ਅਕਾਲੀ ਆਗੂ ’ਤੇ ਵਰ੍ਹਦਿਆਂ ਕਿਹਾ ਕਿ ਅਕਾਲੀ ਦਲ ਦਾ ਅਨਪੜ੍ਹ ਉਮੀਦਵਾਰ ਇਨ੍ਹਾਂ ਗੱਲਾਂ ਬਾਰੇ ਕੀ ਜਾਣ ਸਕਦਾ ਹੈ। ਉਹ ਨੂੰ ਇਹ ਹੀ ਨਹੀਂ ਪਤਾ ਪੜ੍ਹਾਈ ਚੀਜ਼ ਕੀ ਹੁੰਦੀ ਹੈ। ਉਹ ਦੇ ਲਈ ਤਾਂ ਵਿਕਾਸ ਸਿਰਫ਼ ਸ਼ਰਾਬ ਦੇ ਠੇਕਿਆਂ ’ਤੇ ਵੇਚੀ ਜਾਂਦੀ ਜਾਇਜ਼, ਨਾਜਾਇਜ ਸ਼ਰਾਬ ਦੀ ਕਮਾਈ ਨਾਲ ਹੀ ਹੁੰਦਾ ਹੈ। ਅੰਤ ਵਿਚ ਉਹਨੇ ਲੋਕਾਂ ਨਾਲ ਅਪਣੇ ਇਸ ਵਾਅਦੇ ਨੂੰ ਫਿਰ ਦੁਹਰਾਇਆ ਕਿ ਆਉਣ ਵਾਲੀ ਸਰਕਾਰ ਸਮੇਂ ਫਾਟਕ ਤਾਂ ਖੁਲ੍ਹਵਾਇਆ ਹੀ ਜਾਵੇਗਾ। ਬਰਨਾਲੇ ਦੇ ਪਛੜੇਪਣ ਨੂੰ ਵੀ ਹਮੇਸ਼ਾ-ਹਮੇਸ਼ਾ ਲਈ ਦੂਰ ਕਰ ਕੇ ਨਮੂਨੇ ਦਾ ਜਿਲ੍ਹਾ ਬਣਾਇਆ ਜਾਵੇਗਾ। ਇਸ ਮੌਕੇ ਉਨ੍ਹਾਂ ਨੂੰ ਵਾਰਡ ਵਾਸੀਆਂ ਦੇ ਲੋਕਾਂ ਵੱਲੋਂ ਰਾਮਪਾਲ ਸ਼ਰਮਾ ਜਰਨਲ ਸੈਕਟਰੀ ਵਪਾਰ ਮੰਡਲ ਬਰਨਾਲਾ ਨੇ ਅਪਣੀਆਂ ਦੁੱਖ ਤਕਲੀਫ਼ਾਂ ਵੀ ਦਸੀਆਂ ਤੇ ਲਿਖਤੀ ਮੰਗ ਪੱਤਰ ਵੀ ਸ. ਕੇਵਲ ਸਿੰਘ ਢਿੱਲੋਂ ਨੂੰ ਦਿੱਤਾ। ਇਸ ਮੌਕੇ ਉਨ੍ਹਾਂ ਨਾਲ ਮਨਦੀਪ ਸਿੰਘ ਢਿੱਲੋਂ, ਗੁਰਜੀਤ ਸਿੰਘ ਬਰਾੜ, ਰਾਜਮਹਿੰਦਰ, ਮਨਮੋਹਨ ਸਿੰਘ, ਰਮੇਸ਼ ਲਹਿਰੀ, ਮਨਜੀਤ ਸਿੰਘ, ਪ੍ਰਦੀਪ ਕੁਮਾਰ, ਹੇਮ ਰਾਜ, ਸਰੂਪ ਚੰਦ, ਜਗਰੂਪ ਸਿੰਘ, ਟੋਨੀ, ਗੁਰਸੇਵਕ ਸਿੰਘ, ਓਜਿੰਦਰ ਸਿੰਘ (ਤਿੱਤਰ ਸਬਜੀ ਮੰਡੀ ਵਾਲਾ), ਜਗਤਾਰ ਸਿੰਘ, ਨਿਰਮਲ ਸਿੰਘ ਐ¤ਨ.ਬੀ ਬੁੱਕ ਡੀਪੂ ਤੇ ਮਿਸਤਰੀ ਮੇਜਰ ਸਿੰਘ ਆਦਿ ਹਾਜ਼ਰ ਸਨ।

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>