Sunday, January 8, 2012

ਸਮੁੱਚੇ ਰੂਪ ’ਚ ਸੱਭ ਠੀਕ ਹੈ : ਕੈਪਟਨ ਅਮਰਿੰਦਰ ਸਿੰਘ



ਚੰਡੀਗੜ੍ਹ, 7 ਜਨਵਰੀ : ਕੁੱਝ ਕਮਜ਼ੋਰ ਉਮੀਦਵਾਰਾਂ ਨੂੰ ਟਿਕਟਾਂ ਦੇਣ ਦੀ ਗੱਲ ਸਵੀਕਾਰ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕਾਫ਼ੀ ¦ਮੀ ਸੋਚ-ਵਿਚਾਰ ਬਾਅਦ ਹੀ ਟਿਕਟਾਂ ਦੀ ਵੰਡ ਦਾ ਫ਼ੈਸਲਾ ਲਿਆ ਗਿਆ ਹੈ। ਕਾਂਗਰਸ ਇਕ ਕੌਮੀ ਪਾਰਟੀ ਹੈ ਅਤੇ ਹਰ ਪੱਖੋਂ ਸੰਤੁਲਨ ਕਾਇਮ ਰੱਖਣ ਲਈ ਕਈ ਫ਼ੈਸਲੇ ਮਜਬੂਰੀ ’ਚ ਲੈਣੇ ਪੈਂਦੇ ਹਨ ਪਰ ਸਮੁੱਚੇ ਰੂਪ ਵਿਚ ਇਨ੍ਹਾਂ ਦੀ ਵੰਡ ਠੀਕ ਹੋਈ ਹੈ। ਹਰ ਸੀਟ ਲਈ 3-4 ਉਮੀਦਵਾਰਾਂ ’ਚੋਂ ਸੱਭ ਤੋਂ ਯੋਗ ਉਮੀਦਵਾਰ ਦੀ ਚੋਣ ਕੀਤੀ ਗਈ ਹੈ। ਟਿਕਟਾਂ ਦੀ ਵੰਡ ਤੋਂ ਬਾਅਦ ਅੱਜ ਇਥੇ ਪ੍ਰੈ¤ਸ ਕਾਨਫ਼ਰੰਸ ਵਿਚ ਬੋਲਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਲਗਾਤਾਰ ਚਾਰ ਦਿਨ ਕਈ-ਕਈ ਘੰਟੇ ਮੀਟਿੰਗਾਂ ਕਰ ਕੇ ਅਤੇ ਸਾਰਿਆਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਹੀ ਉਮੀਦਵਾਰਾਂ ਦੀ ਚੋਣ ਕੀਤੀ ਹੈ। ਉਨ੍ਹਾਂ ਕਿਹਾ ਕਿ ਹੁਣ ਕਿਸੇ ਵੀ ਸੀਟ ਉਤੇ ਉਮੀਦਵਾਰ ਬਦਲਿਆ ਨਹੀਂ ਜਾਵੇਗਾ। ਰਣਇੰਦਰ ਸਿੰਘ ਨੂੰ ਟਿਕਟ ਦੇਣ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਰਣਇੰਦਰ ਸਿੰਘ ਨੂੰ ਟਿਕਟ ਇਸ ਕਰ ਕੇ ਨਹੀਂ ਮਿਲੀ ਕਿ ਉਹ ਉਨ੍ਹਾਂ ਦੇ ਪੁੱਤਰ ਹਨ ਬਲਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ²ਖ਼ੁਦ ਜ਼ੋਰ ਪਾ ਕੇ ਰਣਇੰਦਰ ਅਤੇ ਬੀਬੀ ਕਰਨ ਬਰਾੜ ਨੂੰ ਟਿਕਟਾਂ ਦਿਤੀਆਂ ਹਨ। ਉਨ੍ਹਾਂ ਕਿਹਾ ਕਿ ਰਣਇੰਦਰ ਸਿੰਘ ਨੂੰ ਲੋਕ ਸਭਾ ਚੋਣਾਂ ’ਚ ਇਸ ਕਰ ਕੇ ਹਰਸਿਮਰਤ ਕੌਰ ਬਾਦਲ ਦੇ ਮੁਕਾਬਲੇ ਟਿਕਟ ਦਿਤੀ ਗਈ ਸੀ ਤਾਂ ਜੋ ਪ੍ਰਕਾਸ਼ ਸਿੰਘ ਬਾਦਲ ਅਤੇ ਅਤੇ ਸੁਖਬੀਰ ਸਿੰਘ ਬਾਦਲ ਨੂੰ ਇਸ ਹਲਕੇ ’ਚ ਬੰਨ੍ਹਿਆ ਜਾਵੇ ਅਤੇ ਉਹ ਹੋਰ ਸੀਟਾਂ ’ਤੇ ਪ੍ਰਚਾਰ ਮੁਹਿੰਮ ਨਾ ਚਲਾ ਸਕਣ। ਇਸੇ ਤਰ੍ਹਾਂ ਕਰਨ ਬਰਾੜ ਨੂੰ ਟਿਕਟ ਦਿਤੀ ਗਈ। ਉਨ੍ਹਾਂ ਕਿਹਾ ਕਿ ਮੁਕਤਸਰ ਸੀਟ ਸਵਰਗੀ ਗੁਰਚਰਨ ਸਿੰਘ ਬਰਾੜ ਦੇ ਪਰਵਾਰ ਦੀ ਪੁਰਾਣੀ ਸੀਟ ਹੈ। ਜਦੋਂ ਉਨ੍ਹਾਂ ਨੂੰ ਪੁਛਿਆ ਕਿ ਰਣਇੰਦਰ ਸਿੰਘ ਨੂੰ ਟਿਕਟ ਦਿਤੇ ਜਾਣ ’ਤੇ ਉਨ੍ਹਾਂ ਦੇ ਭਰਾ ਮਾਲਵਿੰਦਰ ਸਿੰਘ ਨੇ ਬਗ਼ਾਵਤ ਕਰ ਦਿਤੀ ਹੈ ਤਾਂ ਉਨ੍ਹਾਂ ਕਿਹਾ ਕਿ ਪਿਛਲੇ ਦਿਨ ਉਨ੍ਹਾਂ ਦੀ ਮਾਲਵਿੰਦਰ ਨਾਲ ¦ਬੀ ਚੌੜੀ ਗੱਲਬਾਤ ਕੋਈ। ਉਨ੍ਹਾਂ ਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ ਸੀ। ਕੈਪਟਨ ਸਿੰਘ ਨੇ ਆਸ ਪ੍ਰਗਟ ਕੀਤੀ ਕਿ ਮਾਲਵਿੰਦਰ ਛੇਤੀ ਹੀ ਮੰਨ ਜਾਣਗੇ। ਪਤਨੀਆਂ ਨੂੰ ਟਿਕਟਾਂ ਦੇਣ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਮਹਿੰਦਰ ਸਿੰਘ ਕੇ.ਪੀ. ਦੇ ਪੁਰਾਣੇ ਹਲਕੇ ਤੋਂ ਹੀ ਉਨ੍ਹਾਂ ਦੀ ਪਤਨੀ ਨੂੰ ਟਿਕਟ ਦਿਤੀ ਗਈ। ਇਸੇ ਤਰ੍ਹਾਂ ਪ੍ਰਤਾਪ ਸਿੰਘ ਬਾਜਵਾ ਨੂੰ ਅਸਤੀਫ਼ਾ ਦੁਆ ਕੇ ਲੋਕ ਸਭਾ ਦੀ ਚੋਣ ਲੜਾਈ ਗਈ ਅਤੇ ਕਾਦੀਆਂ ਹਲਕਾ ਉਨ੍ਹਾਂ ਦਾ ਹਲਕਾ ਸੀ ਅਤੇ ਇਸੇ ਹਲਕੇ ਤੋਂ ਉੁਨ੍ਹਾਂ ਦੀ ਪਤਨੀ ਨੂੰ ਟਿਕਟ ਦਿਤੀ ਗਈ ਹੈ। ਇਸ ’ਚ ਕੁੱਝ ਵੀ ਗ਼ਲਤ ਨਹੀਂ। ਵੱਖ-ਵੱਖ-ਵੱਖ ਵਰਗਾਂ ਨੂੰ ਨੁਮਾਇੰਦਗੀ ਦੇਣ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਐਲਾਨੇ ਗਏ 114 ਉਮੀਦਵਾਰਾਂ ’ਚ 26 ਟਿਕਟਾਂ ਹਿੰਦੂ ਭਾਈਚਾਰੇ ਨੂੰ, 11 ਪਛੜੀਆਂ ਸ਼੍ਰੇਣੀਆਂ ਅਤੇ 34 ਟਿਕਟਾਂ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਉਮੀਦਵਾਰਾਂ ਨੂੰ ਦਿਤੀਆਂ ਗਈਆਂ। ਉਨ੍ਹਾਂ ਕਿਹਾ ਕਿ 60-40 ਦੇ ਹਿਸਾਬ ਨਾਲ ਇਹ ਟਿਕਟਾਂ ਦਿਤੀਆਂ ਗਈਆਂ। ਉਨ੍ਹਾਂ ਦਸਿਆ ਕਿ 23 ਨਵੇਂ ਚਿਹਰਿਆਂ ਨੂੰ ਟਿਕਟਾਂ ਦਿਤੀਆਂ ਗਈਆਂ। ਪੰਜ ਉਮੀਦਵਾਰ ਸੂਬਾ ਕਾਂਗਰਸ ਵਿਚੋਂ ਲਏ ਗਏ ਅਤੇ 11 ਇਸਤਰੀ ਉਮੀਦਵਾਰਾਂ ’ਚੋਂ ਪੰਜ ਨਵੇਂ ਚਿਹਰੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਨੇ ਇਸ ਵਾਰ ਨੌਜਵਾਨਾਂ ਨੂੰ ਵਧੇਰੇ ਟਿਕਟਾਂ ਦਿਤੀਆਂ ਹਨ। 24 ਅਜਿਹੇ ਉਮੀਦਵਾਰ ਹਨ ਜਿਨ੍ਹਾਂ ਦੀ ਉਮਰ 45 ਸਾਲ ਤੋਂ ਘੱਟ ਹੈ। ਜਦੋਂ ਕੈਪਟਨ ਸਿੰਘ ਨੂੰ ਪੁਛਿਆ ਗਿਆ ਕਿ ਟਿਕਟਾਂ ਦੀ ਵੰਡ ਤੋਂ ਬਾਅਦ ਲਗਭਗ ਦੋ ਦਰਜਨ ਹਲਕਿਆਂ ’ਚ ਖੁਲ੍ਹੀ ਬਗ਼ਾਵਤ ਹੋ ਗਈ ਹੈ ਤਾਂ ਉਨ੍ਹਾਂ ਕਿਹਾ ਕਿ ਜਿਨ੍ਹਾਂ ਨੂੰ ਟਿਕਟਾਂ ਨਹੀਂ ਮਿਲੀਆਂ, ਉਨ੍ਹਾਂ ਦਾ ਗੁੱਸਾ ਜਾਇਜ਼ ਹੈ। ਪਰ ਤਿੰਨ-ਚਾਰ ਦਾਅਵੇਦਾਰਾਂ ’ਚੋਂ ਟਿਕਟ ਤਾਂ ਇਕ ਉਮੀਦਵਾਰ ਨੂੰ ਹੀ ਮਿਲਣੀ ਸੀ। ਉਨ੍ਹਾਂ ਕਿਹਾ ਕਿ ਕੁੱਝ ਦਿਨਾਂ ’ਚ ਗੁੱਸੇ ਹੋਏ ਆਗੂਆਂ ਦਾ ਗੁੱਸਾ ਠੰਢਾ ਹੋ ਜਾਵੇਗਾ ਅਤੇ ਇਨ੍ਹਾਂ ਨੂੰ ਮਨਾਉਣ ਲਈ ਇਕ ਟੀਮ ਵੀ ਬਣਾਈ ਗਈ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਛੇਤੀ ਹੀ ਸੱਭ ਕੁੱਝ ਠੀਕ ਹੋ ਜਾਵੇਗਾ। ਜਦੋਂ ਉਨ੍ਹਾਂ ਨੂੰ ਪੀ.ਪੀ.ਪੀ. ਛੱਡ ਕੇ ਆਏ ਕੁਸ਼ਲਦੀਪ ਸਿੰਘ ਢਿੱਲੋਂ ਬਾਰੇ ਪੁਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਹਰ ਇਕ ਨੂੰ ਟਿਕਟ ਮਿਲਣੀ ਸੰਭਵ ਨਹੀਂ। ਜਗਬੀਰ ਸਿੰਘ ਬਰਾੜ ਬਾਰੇ ਉਨ੍ਹਾਂ ਕਿਹਾ ਕਿ ਉਹ ਜਿੱਤ ਪ੍ਰਾਪਤ ਕਰਨ ਦੇ ਸਮਰੱਥ ਹਨ, ਇਸੇ ਕਾਰਨ ਉਨ੍ਹਾਂ ਨੂੰ ਟਿਕਟ ਦਿਤੀ ਗਈ। ਕਾਕਾ ਲੋਹਗੜ੍ਹ ਨੂੰ ਧਰਮਕੋਟ ਤੋਂ ਟਿਕਟ ਦੇਣ ਬਾਰੇ ਉਨ੍ਹਾਂ ਸਫ਼ਾਈ ਦਿੰਦਿਆਂ ਕਿਹਾ ਕਿ ਉਥੇ ਕਾਂਗਰਸ ਦਾ ਕੋਈ ਮਜ਼ਬੂਤ ਦਾਅਵੇਦਾਰ ਨਹੀਂ ਸੀ। ਇਹ ਦਿਹਾਤੀ ਇਲਾਕਾ ਹੈ। ਮਾਲਤੀ ਥਾਪਰ ਉਥੋਂ ਢੁਕਵੇਂ ਉਮੀਦਵਾਰ ਨਹੀਂ ਸਨ। ਡੇਰਾਬੱਸੀ ਤੋਂ ਬਾਹਰਲੇ ਉਮੀਦਵਾਰ ਜਸਜੀਤ ਸਿੰਘ ਰੰਧਾਵਾ ਨੂੰ ਟਿਕਟ ਦੇਣ ਬਾਰੇ ਉਨ੍ਹਾਂ ਕਿਹਾ ਕਿ ਦੀਪਇੰਦਰ ਸਿੰਘ ਢਿੱਲੋਂ ਜਿਨ੍ਹਾਂ ਨੇ ਬਗ਼ਾਵਤ ਕੀਤੀ ਹੈ, ਦਾ ਆਧਾਰ ਇਕ ਹਿੱਸੇ ’ਚ ਹੈ। ਹੁਣ ਹਲਕਿਆਂ ਦੀ ਨਵੀਂ ਹੱਦਬੰਦੀ ਨਾਲ ਡੇਰਾਬੱਸੀ ਹਲਕਾ ਦਿਹਾਤੀ ਹਲਕਾ ਨਹੀਂ ਰਿਹਾ। ਇਥੇ ਵੱਡੀ ਗਿਣਤੀ ’ਚ ਪੜ੍ਹੇ-ਲਿਖੇ ਅਤੇ ਮਜ਼ਦੂਰ ਤਬਕਾ ਹੈ। ਇਸ ਹਲਕੇ ਲਈ ਇਕ ਸੀਨੀਅਰ ਆਗੂ ਨੂੰ ਟਿਕਟਾਂ ਦੇਣਾ ਬਣਦਾ ਸੀ। ਸ. ਰੰਧਾਵਾ ਮੰਤਰੀ ਰਹਿ ਚੁੱਕੇ ਹਨ ਅਤੇ ਉਹ ਯੋਗ ਉਮੀਦਵਾਰ ਹਨ। ਸਾਬਕਾ ਮੰਤਰੀ ਸੁਰਿੰਦਰ ਸਿੰਗਲਾ ਨੂੰ ਟਿਕਟ ਨਾ ਦਿਤੇ ਜਾਣ ’ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਾਨਸਾ ਹਲਕੇ ਦੀ ਪੇਸ਼ਕਸ਼ ਕੀਤੀ ਗਈ ਹੈ। ਦੋ ਹੋਰ ਹਲਕਿਆਂ ਦੇ ਉਮੀਦਵਾਰਾਂ ਦੇ ਐਲਾਨ ਦੇ ਨਾਲ ਹੀ, ਸ੍ਰੀ ਸਿੰਗਲਾ ਦੀ ਉਮੀਦਵਾਰੀ ਦਾ ਐਲਾਨ ਵੀ ਹੋ ਜਾਵੇਗਾ ਪਰ ਇਸ ਦਾ ਫ਼ੈਸਲਾ ਸੋਨੀਆ ਗਾਂਧੀ ਨੇ ਕਰਨਾ ਹੈ ਜੋ ਇਕ ਦੋ ਦਿਨਾਂ ’ਚ ਹੀ ਸੰਭਵ ਹੈ। ਕੁੱਝ ਕਮਜ਼ੋਰ ਉਮੀਦਵਾਰਾਂ ਨੂੰ ਟਿਕਟਾਂ ਦੇਣ ਦੇ ਮੁੱਦੇ ’ਤੇ ਉਨ੍ਹਾਂ ਕਿਹਾ ਕਿ ਹਾਈ ਕਮਾਨ ਨੇ ਇਕ ਨੀਤੀ ਤੈਅ ਕਰ ਲਈ ਸੀ ਕਿ ਮੌਜੂਦਾ ਸਾਰੇ ਵਿਧਾਇਕਾਂ ਨੂੰ ਟਿਕਟਾਂ ਦੇਣੀਆਂ ਹਨ, ਇਸੇ ਕਾਰਨ ਕੁੱਝ ਕਮਜ਼ੋਰ ਉਮੀਦਵਾਰ ਆ ਗਏ। ਮਾਨਸਾ ਹਲਕੇ ਤੋਂ ਸ਼ੇਰ ਸਿੰਘ ਗਾਗੋਵਾਲ ਨੂੰ ਟਿਕਟ ਨਾ ਦਿਤੇ ਜਾਣ ’ਤੇ ਉਨ੍ਹਾਂ ਕਿਹਾ ਕਿ ਸ. ਗਾਗੋਵਾਲ ਦੀ ਉਮਰ ਕਾਫ਼ੀ ਹੋ ਗਈ ਹੈ। ਉਨ੍ਹਾਂ ਨੂੰ ਕਿਸੇ ਹੋਰ ਥਾਂ ਲਗਾਇਆ ਜਾਵੇਗਾ। ਲੁਧਿਆਣਾ ਦੇ ਹਲਕਿਆਂ ’ਚ ਬਗ਼ਾਵਤ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਇਹ ਦੋਸ਼ ਗ਼ਲਤ ਹਨ ਕਿ ਸੰਸਦ ਮੈਂਬਰ ਮਨੀਸ਼ ਤਿਵਾੜੀ ਦੀ ਸਿਫ਼ਾਰਸ਼ ’ਤੇ ਗ਼ਲਤ ਟਿਕਟਾਂ ਦਿਤੀਆਂ ਗਈਆਂ ਹਨ। ਕਾਫ਼ੀ ¦ਬੀ ਸੋਚ-ਵਿਚਾਰ ਤੋਂ ਬਾਅਦ ਹੀ ਕਾਂਗਰਸ ਪ੍ਰਧਾਨ ਨੇ ਫ਼ੈਸਲਾ ਲਿਆ ਹੈ। ਕੈਪਟਨ ਸਿੰਘ ਨੇ ਦਾਅਵਾ ਕੀਤਾ ਕਿ ਕਾਂਗਰਸ 70 ਤੋਂ ਵੱਧ ਸੀਟਾਂ ਉਪਰ ਜਿੱਤ ਪ੍ਰਾਪਤ ਕਰੇਗੀ। ¦ਬੀ ਹਲਕੇ ਬਾਰੇ ਉਨ੍ਹਾਂ ਕਿਹਾ ਕਿ ਇਥੋਂ ਇਸ ਵਾਰ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਕੇ ਕਾਂਗਰਸ ਜਿੱਤ ਪ੍ਰਾਪਤ ਕਰੇਗੀ। ਉਨ੍ਹਾਂ ਕਿਹਾ ਕਿ ਜੇ ਪ੍ਰਕਾਸ਼ ਸਿੰਘ ਬਾਦਲ 25-30 ਹਜ਼ਾਰ ਵੋਟਾਂ ਲੈ ਲੈਂਦੇ ਹਨ ਤਾਂ ਕਾਂਗਰਸ ਦੀ ਜਿੱਤ ਆਪੇ ਹੋ ਜਾਣੀ ਹੈ। ਕਈ ਦਿਨਾਂ ਦੇ ਵਿਚਾਰ-ਵਟਾਂਦਰੇ ਬਾਅਦ ਹੀ ਟਿਕਟਾਂ ਦੀ ਵੰਡ ਹੋਈ ਰੁਸਿਆਂ ਨੂੰ ਮਨਾਉਣ ਲਈ ਬਣਾਈ ਹੈ ਕਮੇਟੀ

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>