Friday, December 17, 2010

ਉੱਤਰੀ ਭਾਰਤ ’ਚੋਂ ਮਹਿਲਾ ਸੰਸਦ ਮੈਂਬਰ ਚੋਂ ਸਭ ਤੋਂ ਵੱਧ ਦੌਲਤ ਮੰਦ ਬੀਬੀ ਹਰਸਿਮਰਤ ਕੌਰ ਬਾਦਲ







ਮਹਿਲਾ ਸੰਸਦ ਮੈਂਬਰਾਂ ’ਚੋਂ ਦੌਲਤਮੰਦਾਂ ਦੀ ਸੂਚੀ ’ਚ ਬਠਿੰਡਾ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦਾ ਨਾਂਅ ਦੇਸ਼ ਭਰ ’ਚੋਂ ਦੂਜੇ ਸਥਾਨ ’ਤੇ ਆਉਂਦਾ ਹੈ। ਬੀਬੀ ਹਰਸਿਮਰਤ ਕੌਰ ਬਾਦਲ ਦਾ ਉੱਤਰੀ ਭਾਰਤ ’ਚੋਂ ਦੌਲਤਮੰਦ ਹੋਣ ’ਚ ਪਹਿਲਾ ਨੰਬਰ ਹੈ। ਨੈਸ਼ਨਲ ਇਲੈਕਸ਼ਨ ਵਾਚ (ਏ.ਡੀ.ਆਰ.) ਵੱਲੋਂ ਜੋ ਸੰਸਦ ਮੈਂਬਰਾਂ ਦੀ ਸੰਪਤੀ ਦਾ ਮੁਲਾਂਕਣ ਕੀਤਾ ਗਿਆ ਹੈ, ਉਸ ਵਿੱਚ ਬੀਬੀ ਬਾਦਲ ਦਾ ਮੁਲਕ ਦੀਆਂ ਮਹਿਲਾ ਸੰਸਦ ਮੈਂਬਰਾਂ ’ਚੋਂ ਦੂਸਰਾ ਨੰਬਰ ਹੈ। ਏ.ਡੀ.ਆਰ. ਅਨੁਸਾਰ ਲੋਕ ਸਭਾ ਦੇ 543 ਸੰਸਦ ਮੈਂਬਰਾਂ ’ਚੋਂ 59 ਮਹਿਲਾ ਸੰਸਦ ਮੈਂਬਰਾਂ ਹਨ। ਇਨ੍ਹਾਂ 59 ਮਹਿਲਾ ਸੰਸਦ ਮੈਂਬਰਾਂ ’ਚੋਂ 57 ਮਹਿਲਾ ਸੰਸਦ ਮੈਂਬਰਾਂ ਨਾਲੋਂ ਬੀਬੀ ਬਾਦਲ ਕੋਲ ਜ਼ਿਆਦਾ ਸੰਪਤੀ ਹੈ। ਦੌਲਤ ’ਚ ਪਹਿਲੇ ਨੰਬਰ ’ਤੇ ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਹਲਕੇ ਤੋਂ ਮਹਿਲਾ ਸੰਸਦ ਮੈਂਬਰ ਰਾਜ ਕੁਮਾਰੀ ਰਤਨਾ ਸਿੰਘ ਪਹਿਲੇ ਨੰਬਰ ’ਤੇ ਹੈ ਜੋ ਕਾਂਗਰਸ ਦੀ ਟਿਕਟ ’ਤੇ ਚੋਣ ਜਿੱਤੀ ਹੈ। ਰਾਜ ਕੁਮਾਰੀ ਰਤਨਾ ਸਿੰਘ ਕੋਲ 67.82 ਕਰੋੜ ਰੁਪਏ ਦੀ ਚੱਲ-ਅਚੱਲ ਸੰਪਤੀ ਹੈ ਜਦੋਂ ਕਿ ਬੀਬੀ ਹਰਸਿਮਰਤ ਕੌਰ ਬਾਦਲ ਕੋਲ 60.31 ਕਰੋੜ ਰੁਪਏ ਦੀ ਸੰਪਤੀ ਹੈ। ਇਸ ਸੰਪਤੀ ’ਚ ਪਰਿਵਾਰਕ ਸੰਪਤੀ ਵੀ ਸ਼ਾਮਲ ਹੈ।
ਬਠਿੰਡਾ ਤੋਂ ਸੰਸਦ ਮੈਂਬਰ ਬੀਬੀ ਬਾਦਲ ਕੋਲ ਇਸ ਸੰਪਤੀ ’ਚ 24.11 ਕਰੋੜ ਰੁਪਏ ਚੱਲ ਅਤੇ 36.19 ਕਰੋੜ ਰੁਪਏ ਅਚੱਲ ਜਾਇਦਾਦ ਹੈ। ਅਚੱਲ ਜਾਇਦਾਦ ਦੇ ਮਾਮਲੇ ’ਚ ਬੀਬੀ ਬਾਦਲ ਮਹਿਲਾ ਸੰਸਦਾਂ ’ਚੋਂ ਪਹਿਲੇ ਨੰਬਰ ’ਤੇ ਹੈ। ਉਂਝ ਸੰਪਤੀ ਦੇ ਮਾਮਲੇ ’ਚ ਪਹਿਲੇ ਨੰਬਰ ਵਾਲੀ ਮਹਿਲਾ ਸੰਸਦ ਮੈਂਬਰ ਰਾਜ ਕੁਮਾਰੀ ਰਤਨਾ ਸਿੰਘ ਕੋਲ ਅਚੱਲ ਜਾਇਦਾਦ ਕੇਵਲ 5.54 ਕਰੋੜ ਹੈ ਜਦੋਂ ਕਿ ਬੀਬੀ ਬਾਦਲ ਕੋਲ ਅਚੱਲ ਜਾਇਦਾਦ 36.19 ਕਰੋੜ ਰੁਪਏ ਹੈ। ਨੈਸ਼ਨਲ ਇਲੈਕਸ਼ਨ ਵਾਚ ਨੇ ਸੰਸਦ ਮੈਂਬਰਾਂ ਵੱਲੋਂ ਚੋਣਾਂ ਸਮੇਂ ਦਾਇਰ ਕੀਤੇ ਸੰਪਤੀ ਦੇ ਹਲਫੀਆ ਬਿਆਨਾਂ ਦੇ ਅਧਾਰ ’ਤੇ ਮੁਲਾਂਕਣ ਕੀਤਾ ਗਿਆ ਹੈ। ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਕੋਲ 1.94 ਕਰੋੜ ਰੁਪਏ ਦਾ ਸੋਨਾ ਹੈ। ਬਠਿੰਡਾ ਦੀ ਸੰਸਦ ਮੈਂਬਰ, ਪਟਿਆਲਾ ਦੀ ਸੰਸਦ ਮੈਂਬਰ ਤੋਂ ਪਰਨੀਤ ਕੌਰ ਤੋਂ ਦੋ ਕਦਮ ਅੱਗੇ ਹੈ। ਸੰਪਤੀ ਦੇ ਮਾਮਲੇ ’ਚ ਪਰਨੀਤ ਕੌਰ ਦੇਸ਼ ਭਰ ਦੀਆਂ ਮਹਿਲਾ ਸੰਸਦ ਮੈਂਬਰਾਂ ’ਚੋਂ ਚੌਥੇ ਨੰਬਰ ’ਤੇ ਹੈ।
ਪਰਨੀਤ ਕੌਰ ਕੋਲ 42.30 ਕਰੋੜ ਰੁਪਏ ਦੀ ਜਾਇਦਾਦ ਹੈ। ਸੰਪਤੀ ’ਚ ਸੰਸਦ ਮੈਂਬਰ ਸੰਤੋਸ਼ ਚੌਧਰੀ ਦਾ 24ਵਾਂ ਨੰਬਰ ਹੈ ਜਦੋਂ ਕਿ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਸੰਪਤੀ ’ਚ ਕਾਫੀ ਪਿੱਛੇ ਹੈ ਜਿਨ੍ਹਾਂ ਦਾ 59 ਮਹਿਲਾ ਸੰਸਦ ਮੈਂਬਰਾਂ ’ਚੋਂ 32ਵਾਂ ਨੰਬਰ ਹੈ। ਸੰਤੋਸ਼ ਚੌਧਰੀ ਕੋਲ 2.68 ਕਰੋੜ ਰੁਪਏ ਦੀ ਚੱਲ-ਅਚੱਲ ਸੰਪਤੀ ਹੈ। ਮਹਿਲਾ ਸੰਸਦ ਮੈਬਰਾਂ ’ਚੋਂ ਸੰਪਤੀ ਦੇ ਮਾਮਲੇ ’ਚ ਸਭ ਤੋਂ ਫਾਡੀ ਸੰਸਦ ਮੈਂਬਰ ਸਰੋਜ ਪਾਂਡੇ ਹੈ ਜਿਸ ਕੋਲ ਕੇਵਲ 3.79 ਲੱਖ ਰੁਪਏ ਦੀ ਹੀ ਚੱਲ-ਅਚੱਲ ਜਾਇਦਾਦ ਹੈ। ਇਹ ਮਹਿਲਾ ਸੰਸਦ ਮੈਂਬਰ ਛਤੀਸਗੜ ਦੇ ਦੁਰਗ ਹਲਕੇ ਤੋਂ ਚੋਣ ਜਿੱਤੀ ਹੈ। ਨਾਗਰਿਕ ਚੇਤਨਾ ਮੰਚ ਦੇ ਜਗਮੋਹਨ ਕੌਸਲ ਦਾ ਕਹਿਣਾ ਸੀ ਕਿ ਬਠਿੰਡਾ ਸੰਸਦੀ ਹਲਕੇ ਦੇ ਲੋਕ ਸਿਹਤ ਸਹੂਲਤਾਂ ਦੇ ਲਿਹਾਜ਼ ਤੋਂ ਕਾਫੀ ਪਛੜੇ ਹੋਏ ਹਨ, ਜਿਸ ਕਰਕੇ ਇਨ੍ਹਾਂ ਵੱਲ ਵਧੇਰੇ ਧਿਆਨ ਦੇਣ ਦੀ ਲੋੜ ਹੈ।

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>