Friday, December 24, 2010

ਵਿਦੇਸ਼ਾਂ ਵਿਚਲੇ ਭਾਰਤੀ ਸਫਾਰਤਖਾਨਿਆਂ ਵਿਚੋਂ ਕਲੀਰਿੰਸ ਲਈ ਆਈਆਂ ਸੂਚੀਆਂ ਜਲਦੀ ਕਲੀਅਰ ਕੀਤੀਆਂ ਜਾਇਆ ਕਰਨਗੀਆਂ-ਨਾਪਾ ਦੇ ਵਫਦ ਨੂੰ ਗ੍ਰਹਿ ਮੰਤਰਾਲੇ ਵਲੋਂ ਭਰੋਸਾ



ਭਾਰਤ ਫੇਰੀ ਤੇ ਆਏ ਨਾਰਥ ਅਮਰੀਕਨ ਪੰਜਾਬੀ ਐਸ਼ੋਸ਼ੀਏਸ਼ਨ ਦੇ ਇਕ ਉਚ ਪੱਧਰੀ ਵਫਦ ਨੇ ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਦੇ ਉਚ ਅਧਿਕਾਰੀਆਂ ਨਾਲ ਗ੍ਰਹਿ ਮੰਤਰਾਲੇ ਦੇ ਸੈਂਟਰਲ ਸੈਕਰੀਟੇਰੀਅਟ ਨਾਰਥ ਬਲਾਕ ਦਫਤਰ ਵਿਚ ਇਕ ਮੀਟਿੰਗ ਕਰਕੇ ਵਿਦੇਸ਼ਾਂ ਵਿਚ ਭਾਰਤੀ ਮੂਲ ਦੇ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਵਿਚਾਰ ਵਟਾਂਦਰਾ ਕੀਤਾ।ਲਗਭਗ ਇਕ ਘੰਟਾ ਚਲੀ ਇਸ ਮੀਟਿੰਗ ਦੌਰਾਨ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵਲੋਂ ਵਿਦੇਸ਼ ਮਾਮਲਿਆਂ ਬਾਰੇ ਗ੍ਰਹਿ ਵਿਭਾਗ ਦੇ ਐਡੀਸ਼ਨਲ ਸਕੱਤਰ ਸ੍ਰੀ ਅਨਿਲ ਗੋਸਵਾਮੀ ਤੇ ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਦੇ ਡਾਇਰੈਕਟਰ ਸ਼੍ਰੀ ਅਨੁਜ ਸ਼ਰਮਾ ਸ਼ਾਮਲ ਹੋਏ ਜਦ ਕਿ ਨਾਰਥ ਅਮਰੀਕਨ ਪੰਜਾਬੀ ਐਸ਼ੋਸ਼ੀਏਸ਼ਨ ਵਲੋਂ ਸ: ਸਤਨਾਮ ਸਿੰਘ ਚਾਹਲ,ਦਲਵਿੰਦਰ ਸਿੰਘ ਧੂਤ,ਆਰ.ਕੇ ਸ਼ਰਮਾ ਤੇ ਸੰਤੋਖ ਸਿੰਘ ਜੱਜ ਸ਼ਾਮਲ ਹੋਏ। ਨਾਪਾ ਵਫਦ ਨੇ ਮੀਟੰਗ ਦੌਰਾਨ ਅਧਿਕਾਰੀਆਂ ਨੂੰ ਦਸਿਆ ਕਿ ਵਿਦੇਸ਼ਾਂ ਵਿਚ ਕਿਸ ਤਰਾਂ ਭਾਰਤੀ ਮੂਲ ਦੇ ਲੋਕ ਭਾਰਤੀ ਸਫਾਰਤਖਾਨਿਆਂ ਵਿਚ ਭਾਰਤ ਆਉਣ ਲਈ ਵੀਜਾ ਤੇ ਪਾਸਪੋਰਟ ਪ੍ਰਾਪਤ ਕਰਨ ਲਈ ਧੱਕੇ ਖਾ ਰਹੇ ਹਨ ਤੇ ਇਹਨਾਂ ਲੋਕਾਂ ਨੂੰ ਭਾਰਤ ਦਾ ਵੀਜਾ ਤੇ ਪਾਸਪੋਰਟ ਪਰਾਪਤ ਕਰਨ ਲਈ ਕਈ ਕਈ ਮਹੀਨਿਆਂ ਤਕ ਲੰਬੀ ਉਡੀਕ ਕਰਨੀ ਪੈਂਦੀ ਹੈ।ਕੁਝ ਕੇਸਾਂ ਵਿਚ ਤਾਂ ਇਹ ਸਮਾਂ ਸਾਲਾਂ ਬੱਧੀ ਵੀ ਲਗ ਰਿਹਾ ਹੈ।ਮੀਟੰਗ ਦੌਰਾਨ ਭਾਰਤੀ ਸਫਾਰਤਖਾਨਿਆਂ ਵਲੋਂ ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਨੂੰ ਕਲੀਰਂੈਸ ਲਈ ਆਈਆਂ ਭਾਰਤੀ ਪਾਸਪੋਰਟ ਤੇ ਵੀਜਾ ਲੈਣ ਵਾਲੇ ਬਿਨੈਕਾਰਾਂ ਦੀਆਂ ਸੂਚੀਆਂ ਵਿਚ ਕਲੀਰੈਂਸ ਲੈਣ ਲਈ ਲਗ ਰਹੀ ਲੰਬੀ ਦੇਰੀ ਦੇ ਕਾਰਣ ਵਿਦੇਸ਼ਾਂ ਵਿਚ ਭਾਰਤੀ ਮੂਲ ਦੇ ਲੋਕਾਂ ਵਿਚ ਹਾਹਾਕਾਰ ਮੱਚੀ ਹੋਈ ਹੈ ਜਿਸ ਕਾਰਣ ਉਹ ਵਕਤ ਸਿਰ ਭਾਰਤ ਵਿਚਲੇ ਆਪਣੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੂੰ ਮਿਲਣ ਆਉਣ ਤੋਂ ਵਾਂਝੇ ਹੋ ਜਾਂਦੇ ਹਨ। ਮੀਟਿੰਗ ਦੌਰਾਨ ਗ੍ਰਹਿ ਵਿਭਾਗ ਦੇ ਅਧਿਕਾਰੀਆਂ ਨੇ ਨਾਪਾ ਵਫਦ ਨੂੰ ਭਰੋਸਾ ਦਿਵਾਇਆ ਕਿ ਉਹ ਕਲੀਰੈਸ ਲਈ ਆਈਆਂ ਸੂਚੀਆਂ ਨੂੰ ਜਲਦੀ ਤੋਂ ਜਲਦੀ ਕਲੀਅਰ ਕੀਤੇ ਜਾਣ ਨੂੰ ਯਕੀਨੀ ਬਣਾਉਣਗੇ ਤੇ ਭਵਿਖ ਵਿਚ ਇਸ ਕੰਮ ਵਿਚ ਕਿਸੇ ਵੀ ਕਿਸਮ ਦੀ ਦੇਰੀ ਨਹੀਂ ਹੋਣ ਦਿਤੀ ਜਾਏਗੀ।ਮੀਟੰਗ ਦੌਰਾਨ ਵਫਦ ਨੇ ਵਿਦੇਸ਼ਾਂ ਵਿਚ ਆਰਥਿਕ ਕਾਰਣਾਂ ਕਰਕੇ ਸਿਆਸੀ ਸ਼ਿਰਨ ਲੈਣ ਵਾਲੇ ਲੋਕਾਂ ਨੂੰ ਭਾਰਤ ਲਈ ਵੀਜਾ ਤੇ ਪਾਸਪੋਰਟ ਪਰਾਪਤ ਕਰਨ ਲਈ ਬਣਾਏ ਗਏ ਕਾਇਦੇ ਕਨੂੰਨਾਂ ਵਿਚ ਕੁਝ ਹੋਰ ਨਰਮੀ ਕਰਨ ਦਾ ਮੁਦਾ ਵੀ ਉਠਾਇਆ ਗਿਆ।ਜਿਸ ਦੇ ਜਵਾਬ ਵਿਚ ਅਧਿਕਾਰੀਆਂ ਨੇ ਵਫਦ ਨੂੰ ਦਸਿਆ ਕਿ ਉਹ ਜਲਦੀ ਹੀ ਇਸ ਮਹੱਤਵਪੂਰਣ ਮਸਲੇ ਦੇ ਹਲ ਲਈ ਠੋਸ ਕਾਰਵਾਈ ਕਰਨਗੇ ਤੇ ਇਸ ਗਲ ਨੂੰ ਯਕੀਨੀ ਬਣਾਉਣਗੇ ਕਿ ਅਜਿਹੇ ਲੋਕਾਂ ਨੂੰ ਭਾਰਤ ਦਾ ਪਾਸਪੋਰਟ ਤੇ ਵੀਜਾ ਲੈਣ ਲਈ ਲਗਾਈਆਂ ਗਈਆਂ ਸ਼ਰਤਾਂ ਵਿਚ ਨਰਮੀ ਲਿਆ ਕਿ ਇਹਨਾਂ ਲੋਕਾਂ ਨੂੰ ਆਪਣੀ ਭਾਰਤੀ ਪਹਿਚਾਣ ਸਾਬਤ ਕਰਨ ਲਈ ਆਪਣੇ ਆਪਣੇ ਭਾਰਤੀ ਪਿਛੋਕੜ ਵਿਚੋਂ ਕਿਸੇ ਸਬ ਡਿਵੀਜਨਲ ਮਜਿਸਟਰੇਟ ਦੇ ਪੱਧਰ ਤਕ ਦਾ ਸਾਰਟੀਫਿਕੇਟ ਹੋਣਾ ਹੀ ਕਾਫੀ ਸਮਝਿਆ ਜਾਵੇ।ਅਧਿਕਾਰੀਆਂ ਨੇ ਵਫਦ ਨੂੰ ਦਸਿਆ ਕਿ ਵਿਦੇਸ਼ਾਂ ਵਿਚ ਰਹਿਣ ਵਾਲੇ ਜਿਹੜੇ ਭਾਰਤੀ ਮੂਲ ਦੇ ਲੋਕ ਭਾਰਤ ਆਉਣ ਲਈ ਆਪਣਾ ਪਾਸਪੋਰਟ ਤੇ ਵੀਜਾ ਆਦਿ ਲੈਣਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਅਜਿਹਾ ਕਰਨ ਲਈ ਹਰ ਹਾਲਤ ਵਿਚ ਆਪਣਾ ਭਾਰਤੀ ਮੂਲ਼ ਹੋਣ ਦਾ ਸਬੂਤ ਦੇਣਾ ਪਵੇਗਾ ਲੇਕਿਨ ਜਿਹੜੇ ਲੋਕ ਆਪਣਾ ਭਾਰਤੀ ਮੂਲ ਹੋਣ ਦਾ ਸਬੂਤ ਨਹੀਂ ਦੇ ਸਕਦੇ ਉਹਨਾਂ ਨੂੰ ਕਿਸੇ ਵੀ ਹਾਲਤ ਵਿਚ ਭਾਰਤ ਆਉਣ ਦੀ ਅਗਿਆ ਨਹੀਂ ਦਿਤੀ ਜਾ ਸਕਦੀ।ਮੀਟੰਗ ਦੌਰਾਨ ਨਾਪਾ ਦੇ ਪਰਧਾਨ ਸ: ਸਤਨਾਮ ਸਿੰਘ ਚਾਹਲ ਨੇ ਦਆਿ ਕਿ ਉਹਨਾਂ ਦੀ ਗ੍ਰਹਿ ਮੰਤਰਾਲੇ ਦੇ ਅਧਿਕਾਰੀਆ ਨਾਲ ਮੀਟੰਗ ਬਹੁਤ ਹੀ ਲਾਹੇਵੰਦੀ ਰਹੀ ਤੇ ਅਧਿਕਾਰੀਆਂ ਨੇ ਵਿਦੇਸ਼ਾਂ ਵਿਚ ਰਹਿਣ ਵਾਲੇ ਭਾਰਤੀਆਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂਮ ਬਹੁਤ ਧਿਆਨ ਨਾਲ ਸੁਣਿਆਂ ਤੇ ਹਰ ਇਕ ਸਮੱਸਿਆ ਨੂੰ ਹੱਲ ਕਰਨ ਦਾ ਭਰੋਸਾ ਵੀ ਦਿਵਾਇਆ। ਸ: ਚਾਹਲ ਨੇ ਆਸ ਪਰਗਟ ਕੀਤੀ ਕਿ ਉਹਨਾਂ ਦੀ ਭਾਰਤ ਫੇਰੀ ਦੌਰਾਨ ਭਾਰਤ ਸਰਕਾਰ ਦੇ ਵਖ ਵਖ ਮੰਤਰੀਆਂ ਤੇ ਅਧਿਕਾਰੀਆਂ ਨਾਲ ਹੋਈਆਂ ਮੀਟਿੰਗਾਂ ਨਾਲ ਭਾਰਤੀ ਮੂਲ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰ ਸਕਣ ਵਿਚ ਬਹੁਤ ਸਹਾਇਤਾ ਮਿਲੇG

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>