Friday, December 24, 2010

ਸਾਹਿਬਜ਼ਾਦਿਆਂ ਨਾਲ ਵਿਸਾਹਘਾਤ ਕਰਨ ਵਾਲਾ ਗੰਗੂ ਬ੍ਰਾਹਮਣ ਨਹਿਰੂ ਖਾਨਦਾਨ ਦਾ ਵਡੇਰਾ ਸੀ
(ਲੇਖਕ-ਡਾ.ਸੁਖਪ੍ਰੀਤ ਸਿੰਘ ਉਦੋਕੇ,ਮੁੱਖ ਸੰਪਾਦਕ ਪੰਜਾਬ ਸਪੈਕਟ੍ਰਮ)








ਸਿੱਖ ਇਤਿਹਾਸ ਦੇ ਸੁਨਹਿਰੀ ਪੱਤਰਿਆਂ ਨੂੰ ਮਲੀਆਮੇਟ ਕਰਨ, ਸਿੱਖ ਇਤਿਹਾਸ ਨੂੰ ਗਲਤ ਰੰਗਤ ਦੇ ਕੇ ਪੇਸ਼ ਕਰਨ ਦਾ ਰੁਝਾਨ ਸਿੱਖ-ਵਿਰੋਧੀ ਲੇਖਕਾਂ ਵਿਚ ਲਗਾਤਾਰ ਵਧਦਾ ਜਾ ਰਿਹਾ ਹੈ। ਇਹ ਖਤਰਨਾਕ ਰੁਝਾਨ ਕਿਸੇ ਦਿਨ ਕੌਮ ਨੂੰ ਰੋਹ ਨਾਲ ਭਰ ਦੇਵੇਗਾ। ਸਿੱਖ-ਵਿਰੋਧੀ ਲਿਖਤਾਂ ਨਾਲ ਗੈਰ-ਸਿੱਖ ਲੇਖਕ ਜਿਥੇ ਕੌਮ ਨੂੰ ਖੋਰਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਉਥੇ ਕਈ ਜ਼ਿੰਮੇਵਾਰ ਸਿੱਖ ਜਥੇਬੰਦੀਆਂ ਆਪਣੀ ਜ਼ਿੰਮੇਵਾਰੀ ਤੋਂ ਕਿਨਾਰਾ-ਕਸ਼ੀ ਕਰ ਕੇ ਕੁੰਭਕਰਨੀ ਨੀਂਦ ਸੁੱਤੀਆਂ ਪਈਆਂ ਹਨ।
ਉਰਦੂ ਦੇ ਮਸ਼ਹੂਰ ਕਵੀ ਫੈਜ਼ ਨੇ ਆਪਣੇ ਇਕ ਸ਼ੇਅਰ ਵਿਚ ਬੜੀ ਮਹਾਨ ਅਤੇ ਵਿਲੱਖਣ ਗੱਲ ਕਹੀ ਹੈ :
ਯੇ ਜਾਨ ਤੋਂ ਆਨੀ ਜਾਨੀ ਹੈ,
ਇਸ ਜਾਂ ਕੀ ਤੋ ਕੋਈ ਬਾਤ ਨਹੀਂ।
ਜਿਸ ਧਜ ਸੇ ਕੋਈ ਮਕਤਲ ਮੇਂ ਗਿਆ,
ਵੋ ਸ਼ਾਨ ਸਲਾਮਤ ਰਹਿਤੀ ਹੈ।
ਸੰਸਾਰ ਦੇ ਇਤਿਹਾਸ ਨੂੰ ਵਾਚਦਿਆਂ ਜਦੋਂ ਸ਼ਹਾਦਤਾਂ ਦਾ ਜ਼ਿਕਰ ਛਿੜਦਾ ਹੈ ਤਾਂ ਕਿਸੇ ਵੀ ਧਰਮ ਕੋਲ ਅਜਿਹੀਆਂ ਅਜ਼ੀਮ ਸ਼ਹਾਦਤਾਂ ਦਾ ਖਜ਼ਾਨਾ ਨਹੀਂ ਜਿਸ ਤਰਾਂ ਦਾ ਸ਼ਹਾਦਤਾਂ ਭਰਿਆ ਇਤਿਹਾਸ ਖਾਲਸੇ ਦਾ ਹੈ, ਖਾਸ ਕਰਕੇ ਸ਼ਾਇਦ ਕੋਈ ਅੱਖ ਹੋਵੇ ਜੋ ਕਲਗੀਧਰ ਦੇ ਦੋ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ-ਏ-ਅਜ਼ੀਮ ਦਾ ਕਰੁਣਾਮਈ ਸਾਕਾ ਸੁਣ ਕੇ ਨੀਰ ਨਾ ਵਹਾਉਂਦੀ ਹੋਵੇ। ਸੱਤ ਅਤੇ ਨੌਂ ਸਾਲ ਦੀ ਉਮਰ ਵਿਚ ਸਾਹਿਬਜ਼ਾਦਿਆਂ ਵੱਲੋਂ ਆਪਣੀ ਦਾਦੀ ਮਾਂ ਨੂੰ ਕਹੇ ਦਲੇਰੀ ਭਰੇ ਸ਼ਬਦ ਆਉਣ ਵਾਲੀਆਂ ਨਸਲਾਂ ਲਈ ਚਾਨਣ ਮੁਨਾਰਾ ਹਨ :
ਧੰਨ ਭਾਗ ਹਮਰੇ ਹੈਂ ਮਾਈ,
ਧਰਮ ਹੇਤ ਜੋ ਇਹ ਤਨ ਜਾਈ।
ਅਨੰਦਪੁਰ ਛੱਡਣ ਉਪਰੰਤ ਸਰਸਾ ਨਦੀ ਦੇ ਕੰਢੇ 'ਤੇ ਹੋਏ ਘਮਸਾਣ ਦੇ ਯੁੱਧ ਵਿਚ ਦਸਮ ਪਿਤਾ ਜੀ ਦੇ ਛੋਟੇ ਸਾਹਬਿਜ਼ਾਦੇ ਮਾਤਾ ਗੁਜਰੀ ਸਮੇਤ ਬਾਕੀ ਪਰਿਵਾਰ ਨਾਲੋਂ ਵਿੱਛੜ ਗਏ। ਕਵੀ ਦੁਨਾ ਸਿੰਘ 'ਹੰਡੂਰੀਆ' ਆਪਣੀ ਹੱਥ ਲਿਖਤ 'ਕਥਾ ਗੁਰ ਸੁਤਨ ਕੀ' ਵਿਚ ਬਿਆਨ ਕਰਦਾ ਹੈ ਕਿ ਪਰਿਵਾਰ ਵਿੱਛੜਨ ਸਮੇਂ ਮੈਂ ਖੁਦ ਅਤੇ ਇਕ ਦਾਸੀ (ਸ਼ਾਇਦ ਕਵੀ ਨੇ ਆਪਣੀ ਪਤਨੀ ਬੀਬੀ ਸੁਭਿਖੀ ਨੂੰ ਦਾਸੀ ਲਿਖਿਆ ਹੈ) ਮਾਤਾ ਜੀ ਅਤੇ ਸਾਹਿਬੜਾਦੇ ਨਾਲਸੀ। ਕਵੀ ਅਨੁਸਾਰ :
ਸ੍ਰੀ ਫਤਿਹ ਸਿੰਘ ਜ਼ੋਰਾਵਰ ਸਿੰਘ
ਬਹੁਤਾ ਮਾਤਾ ਜੀ ਤਨੰ,
ਦੁਨਾ ਸਿੰਘ ਤਖਾਣ ਸਿੱਖ
ਹੰਡੂਰ ਬਾਸੀ ਤਾ ਗਨੰ।
ਸਭ ਏਕ ਦਾਸੀ ਪੰਜ ਥੇ,
ਚਮਕੌਰ ਤੇ ਦ੍ਵੇ ਹਟੈ,
ਦੁਨਾ ਸਿੰਘ ਜੋ ਇਕ ਦਾਸੀ
ਤਿਸੀ ਭਾਜੜ ਮੇਂ ਸਟੈ।
ਦੁਨਾ ਸਿੰਘ ਲਿਖਤ ਉਪਰੋਕਤ ਕਾਵਿ-ਟੋਟਾ ਸਿੱਧ ਕਰਦਾ ਹੈ ਕਿ ਸਰਸਾ ਤੋਂ ਵਿੱਛੜ ਕੇ ਮਾਤਾ ਜੀ ਸਾਹਿਬਜ਼ਾਦਿਆਂ ਸਮੇਤ ਦੁਨਾ ਸਿੰਘ ਅਤੇ ਉਸ ਦੀ ਪਤਨੀ ਸੁਭਿਖੀ ਨਾਲ ਚਮਕੌਰ ਜਾ ਕੇ ਕਰੀਮ ਬਖਸ਼ (ਕੁੰਮੇ ਮਾਸ਼ਕੀ) ਦੇ ਘਰ ਰਹੇ ਅਤੇ ਲੱਛਮੀ ਨਾਮਕ ਇਕ ਬੀਬੀ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਪ੍ਰਸ਼ਾਦਾ ਛਕਾਉਂਦੀ ਰਹੀ।
'ਸਰੂਪ ਸਿੰਘ ਕੌਸ਼ਿਕ' ਗੁਰੂ ਕੀਆਂ ਸਾਖੀਆਂ' ਵਿਚ ਵੀ ਇਸ ਗੱਲ ਦੀ ਗਵਾਹੀ ਮਿਲਦੀ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਲੰਮੇ ਜੱਪੁਰੇ ਪਹੁੰਚੇ ਤਾਂ ਭਾਈ ਦਇਆ ਸਿੰਘ ਭੇਸ ਵਟਾ ਕੇ ਗੁਰੂ ਜੀ ਕੋਲ ਪਹੁੰਚਿਆ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਬੰਧੀ ਸਾਰੀ ਵਾਰਤਾ ਦੱਸੀ ਜੋ ਉਸ ਨੂੰ ਦੁਨਾ ਸਿੰਘ ਨਿਵਾਸੀ ਹੰਡੂਰ ਤੋਂ ਪ੍ਰਾਪਤ ਹੋਈ ਜੋ ਚਮਕੌਰ ਮਾਤਾ ਜੀ ਨਾਲ ਰਿਹਾ ਸੀ।
(ਗੁਰੂ ਕੀਆਂ ਸਾਖੀਆਂ ਪੰਨ ੧੫੫)
ਭਾਈ ਕੁਇਰ ਸਿੰਘ ਕ੍ਰਿਤ 'ਗੁਰ ਬਿਲਾਸ' ਪਾ. ੧੦ ਵਿੱਚ ਵੀ ਇਸ ਗੱਲ ਦਾ ਜ਼ਿਕਰ ਮਿਲਦਾ ਹੈ ਕਿ ਪਰਿਵਾਰ-ਵਿਛੋੜੇ ਸਮੇਂ ਮਾਤਾ ਗੁਜ਼ਰੀ ਨਾਲ ਇਕ ਸਿੱਖ ਵੀ ਸੀ :
ਏਕ ਆਧ ਅਨ ਖਿਜਮਤਦਾਰ,
ਖਚਰ ਧਨ ਘੋਰੇ ਜੁਗ ਚਾਰ।
ਪਲਕ ਹਜ਼ੂਰ ਸੁ ਰਹੇ ਪਿਛਾਰੀ,
ਫਰਕ ਪਯੋ ਰਜਨੀ ਮਧਿ ਕਾਰੀ।
(ਗੁਰ ਬਿਲਾਸ ਪੰਨਾ ੩੩੦)
ਜਦੋਂ ਗੁਰੂ ਗੋਬਿੰਦ ਸਿੰਘ ਚਮਕੌਰ ਪਹੁੰਚੇ ਤਾਂ ਉਨਾਂ ਨੇ ਗੜੀ ਦੇ ਮਾਲਕ ਬੁੱਧੀ ਚੰਦ ਦੇ ਰਾਹੀਂ ਕਰੀਮ ਬਖਸ਼ (ਕੁੰਮੇ ਮਾਸ਼ਕੀ) ਨੂੰ ਬੁਲਾਇਆ ਅਤੇ ਸਾਹਿਬਜ਼ਾਦਿਆਂ ਬਾਰੇ ਪੜਤਾਲ ਕੀਤੀ। ਗੁਰੂ ਕੀਆ ਸਾਖੀਆਂ ਪਨਾ ੧੫੬ ਅਨੁਸਾਰ, ਕਰੀਮ ਬਖਸ਼ ਨੇ ਗੁਰੂ ਜੀ ਨੂੰ ਦੱਸਿਆ ਕਿ ਮਾਤਾ ਜੀ ਇੱਕ ਰਾਤ ਮੇਰੇ ਘਰ ਰਹੇ ਅਤੇ ਅੱਜ ਸਵੇਰੇ ਹੀ ਸਹੇੜੀ ਨਿਵਾਸੀ ਮਸੰਦ (ਅਸਲ ਨਾਮ ਗੰਗੂ ਸੀ । ਉਨਾਂ ਨੂੰ ਪਿੰਡ ਚੌਂਤੇ ਵੱਲ ਲੈ ਗਿਆ ਹੈ। (ਪਿੰਡ ਚੌਂਤੇ ਯਾਦਗਾਰ ਬਣੀ ਹੋਈ ਹੈ)
ਚਮਕਰੌ ਤੋਂ ਚੌਂਤੇ ਲਿਜਾਂਦੇ ਸਮੇਂ ਮਾਤਾ ਜੀ ਅਤੇ ਫਤਹਿ ਸਿੰਘ ਇਕ ਘੋੜੇ ਉੱਪਰ ਸਵਾਰ ਸਨ ਜਦੋਂ ਕਿ ਜ਼ੋਰਾਵਰ ਸਿੰਘ ਇਕ ਖੁਰਜੀ ਸਮੇਤ ਇਕ ਘੋੜੇ ਉੱਪਰ ਸਵਾਰ ਸਨ। 'ਕਥਾ ਗੁਰ ਸੁਤਨ ਕੀ' ਅਨੁਸਾਰ :
ਸ੍ਰੀ ਮਾਤਾ ਜੀ ਫਤਹਿ ਸਿੰਘ
ਏਕ ਘੋੜੇ ਪੈ ਚਢੈ।
ਜ਼ੋਰਾਵਰ ਸਿੰਘ ਜੂ ਪਾਇ ਖੁਰਜੀ
ਅਵਰ ਘੋੜੇ ਪੇ ਚੜੇ।
(ਹੱਥ ਲਿਖਤ ਦੁਨਾ ਸਿੰਘ)
ਚੌਂਤੇ ਪੁਹੰਚ ਕੇ ਮਾਤਾ ਜੀ ਨੇ ਗੰਗੂ ਨੂੰ ਚਮਕੌਰ ਪਹੁੰਚਾਉਣ ਲਈ ਕਿਹਾ ਪਰ ਉਦੋਂ ਤਕ ਮਾਲ ਅਸਬਾਬਾ ਨਾਲ ਭਰੀ ਹੋਈ ਖੁਰਜੀ ਵੇਖ ਕੇ ਗੰਗੂ ਦੀ ਨੀਅਤ ਬਦਲ ਚੁੱਕੀ ਸੀ। ਉਸ ਨੇ ਕਿਹਾ ਮੈਂ ਤੁਹਾਨੂੰ ਚਮਕੌਰ ਨਹੀਂ ਪਹੁੰਚਾ ਸਕਦਾ ਕਿਉਂਕਿ ਰੋਪੜ ਦਾ ਸਾਰਾ ਇਲਾਕਾ ਸ਼ਾਹੀ ਫੌਜ ਨੇ ਘੇਰਿਆ ਹੋਇਆ ਹੈ ਉਥੇ ਤੁਹਾਡਾ ਜਾਣਾ ਖਤਰੇ ਤੋਂ ਖਾਲੀ ਨਹੀਂ ਹੈ, ਤੁਸੀਂ ਮੇਰੇ ਨਾਲ ਪਿੰਡ ਸਹੇੜੀ ਚੱਲੋ। ਕਵੀ ਦੁਨਾ ਸਿੰਘ ਜੀ ਅਨੁਸਾਰ :
ਜਬ ਹੀ ਤੁਰਕ ਅਪਨੇ ਗ੍ਰਹਿ ਜਾਵੇ,
ਤਬ ਹਮ ਕੋ ਘਰ ਪਹੁੰਚਾਵੇ।
ਇਹ ਕਹਿ ਕੇ ਤਬ ਘਰ ਲੈ ਆਯੋ,
ਭਈ ਰੈਣ ਪ੍ਰਸਾਦਿ ਕਰਾਯੋ।
ਸਹੇੜੀ ਪਿੰਡ ਪਹੁੰਚ ਕੇ ਜਿਸ ਤਰਾਂ ਦਾ ਭੋਜਨ ਗੰਗੂ ਨੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਨੂੰ ਛਕਣ ਵਾਸਤੇ ਦਿੱਤਾ ਉਹ ਉਸਦੇ ਕਪਟੀ ਮਨ ਦੀ ਅਸੀਮਤਾ ਨੂੰ ਕਿਸੇ ਹੱਦ ਤਕ ਜਾਚਣ ਲਈ ਏਨਾ ਸਹਾਈ ਹੈ ਕਿ ਕਿਸੇ ਸਮੇਂ ਗੁਰੂ-ਘਰ ਦਾ ਘਰੇਲੂ ਨੌਕਰ ਰਿਹਾ ਗੰਗੂ ਇਹ ਵੀ ਭੁੱਲ ਗਿਆ ਕਿ ਗੁਰ ਸੁਤਾਂ ਨਾਲ ਕਿਹੋ ਜਿਹੇ ਘਟੀਆ ਦਰਜੇ ਦਾ ਵਰਤਾਅ ਕਰ ਰਿਹਾ ਹੈ। ਜਿਹੋ ਜਿਹਾ ਭੋਜਨ ਸਾਹਿਬਜ਼ਾਦਿਆਂ ਨੂੰ ਖਾਣ ਵਾਸਤੇ ਦਿੱਤਾ, ਉਹ ਭੋਜਨ ਭੁੱਖ ਨਾਲ ਕੁਮਲਾਏ ਹੋਣ ਦੇ ਬਾਵਜੂਦ ਵੀ ਨਾ ਖਾ ਸਕੇ। 'ਕਥਾ ਗੁਰ ਸੁਤਨ ਕੀ' ਅਨੁਸਾਰ :
ਸੋ ਐਸੀ ਰੋਟੀ ਕਰ ਲਯਾਯੋ,
ਹਮਰੇ ਕਾਗ ਨਾ ਕੂਕਰ ਖਾਯੋ।
ਤਬ ਮਾਤਾ ਐਸੋ ਬਿਖਲਾਨੀ,
ਭੁੱਖੇ ਕੁਇਰ ਦੇਖ ਕੁਮਲਾਨੀ।
ਦਰਅਸਲ ਗੰਗੂ ਦਾ ਸਾਰਾ ਧਿਆਨ ਮਾਇਆ ਉਪਰ ਕੇਂਦਿਰਤ ਹੋ ਚੁੱਕਾ ਸੀ। ਅੱਧੀ ਰਾਤ ਨੂੰ ਗੰਗੂ ਨੇ ਮਾਇਆ ਵਾਲੀ ਖੁਰਜੀ ਲੁਕਾ ਦਿੱਤੀ ਭਈ ਰੈਣ ਖੁਰਜੀ ਤਿਨ ਲੀਨੀ,
ਜਾ ਕਰ ਚੋਏ ਮਹਿ ਗੱਢ ਦੀਨੀ।
ਸਵੇਰੇ ਮਾਤਾ ਜੀ ਨੂੰ ਜਦੋਂ ਗੰਗੂ ਦੀ ਕਰਤੂਤ ਦਾ ਪਤਾ ਲੱਗਾ ਤਾਂ ਮਾਤਾ ਜੀ ਨੇ ਗੰਗੂ ਨੂੰ ਕਿਹਾ ਕਿ ਗੰਗੂ, ਜੇ ਮਾਇਆ ਦੀ ਜ਼ਰੂਰਤ ਸੀ ਤਾਂ ਮੰਗ ਲੈਂਦਾ, ਚੋਰੀ ਵਰਗਾ ਬੁਰਾ ਕੰਮ ਕਿਉਂ ਕੀਤਾ ਹੈ? ਮਾਤਾ ਜੀ ਦੀ ਇਹ ਗੱਲ ਸੁਣ ਕੇ ਗੰਗੂ ਲੋਹਾ-ਲਾਖਾ ਹੋ ਗਿਆ ਤੇ ਕਹਿਣ ਲੱਗਾ ਕਿ ਇਕ ਤਾਂ ਮੈਂ ਤੁਹਾਨੂੰ, ਹਕੂਮਤ ਦੇ ਬਾਗੀਆਂ ਨੂੰ ਪਨਾਹ ਦਿੱਤੀ ਹੈ; ਦੂਸਰਾ, ਤੁਸੀਂ ਮੇਰੇ 'ਤੇ ਚੋਰੀ ਦੀ ਤੁਹਮਤ ਲਗਾ ਰਹੇ ਹੋ। ਕਵੀ ਅਨੁਸਾਰ :
ਤਬ ਮਸੰਦ ਐਸੇ ਕਹੈ,
ਹਮ ਕੋ ਤੁਹਮਤ ਦੇਹੰ।
ਹਮ ਘਰ ਤੇ ਤੂ ਜਾਹਿ,
ਹਮ ਸੋ ਕੈਸਾ ਨੇਹੰ।
ਗੰਗੂ ਰੌਲਾ ਪਾਉਂਦਾ ਹੋਇਆ ਘਰੋਂ ਨਿਕਲ ਗਿਆ ਅਤੇ ਮੋਰਿੰਡੇ ਦੇ ਹਾਕਮ ਜਾਨੀ ਖ਼ਾਨ ਅਤੇ ਮਾਨੀ ਖਾਨ ਨੂੰ ਲੈ ਆਇਆ। ਸਾਹਿਬਜ਼ਾਦਿਆਂ ਅਤੇ ਮਾਤਾ ਜੀ ਨੂੰ ਗ੍ਰਿਫਤਾਰ ਕਰ ਕੇ ਸਰਹੰਦ ਲਿਜਾਣ ਦਾ ਜੋ ਕਰੁਨਾਮਈ ਜ਼ਿਕਰ ਕਵੀ ਨੇ ਕੀਤਾ ਹੈ ਕੋਈ ਵੀ ਅੱਖ ਨਮ ਹੋਏ ਬਿਨਾਂ ਨਹੀਂ ਰਹਿ ਸਕਦੀ ਹੈ। ਕਵੀ ਅਨੁਸਾਰ ਸਾਹਿਬਜ਼ਾਦਿਆਂ ਨੂੰ ਬੋਰੀਆਂ ਵਿਚ ਬੰਨ੍ਹ ਕੇ ਘੋੜੇ ਉੱਪਰ ਲੱਦਿਆ ਗਿਆ ਅਤੇ ਮਾਤਾ ਜੀ ਨੂੰ ਇਕ ਘੋੜੇ ਉੱਪਰ ਬੰਨ੍ਹਿਆ ਗਿਆ। ਕਵੀ ਅਨੁਸਾਰ :
ਫਿਰ ਫਤੇ ਸਿੰਘ ਜੋਰਾਵਰ ਤਹਿੰ
ਪਾਇ ਬੋਰੀ ਮੇ ਲੀਏ।
ਉਪਰ ਸੁ ਘੋੜੇ ਲਦ ਕੇ
ਬਹੁਰ ਆਗੈ ਕਰ ਲਏ।
(ਕਥਾ ਗੁਰ ਸੁਤਨ ਕੀ)
ਜਿਸ ਵੇਲੇ ਸਾਹਿਬਜ਼ਾਦਿਆਂ ਨੂੰ ਸੂਬਾ ਸਰਹੰਦ ਦੇ ਸਾਹਮਣੇ ਪੇਸ਼ ਕੀਤਾ ਗਿਆ ਉਸ ਸਮੇਂ ਉਨ੍ਹਾਂ ਨੀਲੇ ਵਸਤਰ ਪਹਿਨੇ ਹੋਏ ਸਨ। ਕੋਮਲ ਹੱਥ ਹੱਥਕੜੀਆਂ ਵਿਚ ਜਕੜੇ ਹੋਏ ਸਨ ਅਤੇ ਪੈਰਾਂ ਨੂੰ ਬੇੜੀਆਂ ਪਾਈਆਂ ਸਨ :
ਨੀਲ ਝਗਰੀਆ ਤਨ ਮੈ ਕੈਸੇ,
ਬਿਜਲੀ ਸਯਾਮ ਅਭ੍ਰ ਮੈ ਜੈਸੇ।
ਕੋਮਲ ਅੰਗ ਹਥੋੜੀ ਹਾਥਾ।
ਪਾਦ ਜੰਜੀਰ ਤਿਨੁ ਕੇ ਸਾਥਾ।
ਸਾਹਿਬਜ਼ਾਦਿਆਂ ਨੂੰ ਇਸਲਾਮ ਧਾਰਨ ਕਰਵਾਉਣ ਦੇ ਸਾਰੇ ਯਤਨ ਜਦੋਂ ਨਾਕਾਮ ਹੋ ਗਏ, ਦੀਵਾਨ ਸੁੱਚੇ ਨੰਦ ਦੀ ਲਗਾਈ ਹੋਈ ਅੱਗ ਜਦੋਂ ਭਾਂਬੜ ਦਾ ਰੂਪ ਧਾਰਨ ਕਰ ਗਈ ਤਾਂ ਮਲੇਰਕੋਟਲੇ ਦੇ ਨਵਾਬ ਨੂੰ ਸਾਹਿਬਜ਼ਾਦਿਆਂ ਨੂੰ ਸਜਾਏ-ਮੌਤ ਦੇਣ ਲਈ ਕਿਹਾ ਗਿਆ। ਦੀਵਾਨ ਸੁੱਚਾ ਨੰਦ ਨੇ ਨਾਵਬ ਮਲੇਰਕੋਟਲਾ ਨੂੰ ਉਕਸਾਇਆ ਕਿ ਉਹ ਗੁਰੂ ਗੋਬਿੰਦ ਸਿੰਘ ਦੇ ਫਰਜ਼ੰਦਾਂ ਨੂੰ ਖਤਮ ਕਰ ਕੇ ਆਪਣੇ ਭਰਾ ਦੀ ਮੌਤ ਦਾ ਬਦਲਾ ਲਵੇ। (ਨਵਾਬ ਸ਼ੇਰ ਮੁਹੰਮਦ ਖਾਨ ਮਲੇਰਕੋਟਲਾ ਦਾ ਭਰਾ ਨਾਹਰ ਖਾਨ ਚਮਕੌਰ ਦੀ ਗੜ੍ਹੀ ਵਿਚ ਗੁਰੂ ਗੋਬਿੰਦ ਸਿੰਘ ਦੇ ਹੱਥੋਂ ਮਾਰਿਆ ਗਿਆ ਸੀ।) ਨਵਾਬ ਨੇ ਮਰਦਾਵੀਂ ਜੁਰਅੱਤ ਦਾ ਵਿਖਾਵਾ ਕਰਦੇ ਹੋਏ ਕਿਹਾ:
ਬਦਲਾ ਹੀ ਲੇਨਾ ਹੋਗਾ
ਤੋ ਹਮ ਲੇਂਗੇ ਬਾਪ ਸੇ।
ਮਹਿਫੂਜ ਰਖੇ ਖੁਦਾ
ਹਮ ਕੋ ਐਸੇ ਪਾਪ ਸੇ।
ਨਵਾਬ ਮਲੇਰਕੋਟਲਾ ਦਾ ਇਹ ਦਲੇਰੀ ਭਰਿਆ ਜਵਾਬ ਸੁਣ ਕੇ ਸੁੱਚਾ ਨੰਦ ਨੇ ਆਪਣੀ ਮਲੀਨ ਬੁੱਧੀ ਨਾਲ ਭਰਪੂਰ ਇਕ ਵਾਰ ਹੋਰ ਕੀਤਾ ਉਨ ਕਹਯੋ ਨਵਾਬ! ਇਹ ਸਰਪ ਬਿਸੂਰੇ, ਛੋਟੇ ਬੜੇ ਏ ਡਸਗ ਜਹੂਰੇ।
(ਰਤਨ ਸਿੰਘ ਭੰਗੂ, ਪੰਥ ਪ੍ਰਕਾਸ਼)
ਸਾਹਿਬਜ਼ਾਦਿਆਂ ਦੇ ਦਲੇਰਾਨਾ ਜਵਾਬ ਸੁਣ ਕੇ, ਸੁੱਚਾ ਨੰਦ ਦੀ 'ਸੁਚੱਜੀ' ਸਲਾਹ ਤੋਂ ਪ੍ਰਭਾਵਿਤ ਹੋ ਕੇ ਸੂਬੇਦਾਰ ਵਜ਼ੀਰ ਖਾਨ ਨੇ ਸਾਹਿਬਜ਼ਾਦਿਆਂ ਨੂੰ ਜਿਬਹਾ ਦਾ ਹੁਕਮ ਦਿੱਤਾ।
ਪੁਰਾਤਨ ਇਤਿਹਾਸਕ ਹਵਾਲੇ ਜਿਵੇਂ ਸ੍ਰੀ ਗੁਰੂ ਸੋਭਾ, ਪੰਥ ਪ੍ਰਕਾਸ਼, ਮਹਿਮਾ ਪ੍ਰਕਾਸ਼, ਕਥਾ ਗੁਰ ਸੁਤਨ ਕੀ, ਸ੍ਰੀ ਗੁਰੂ ਸੂਰਜ ਪ੍ਰਤਾਪ ਗ੍ਰੰਥ, ਗੁਰਬਿਲਾਸ ਪਾਤ : ੧੦ ਬੰਸਾਵਲੀ ਨਾਮਾ ਆਦਿ ਸਾਰੇ ਇਹ ਗੱਲ ਹੀ ਪ੍ਰਵਾਨਿਤ ਮੰਨਦੇ ਹਨ ਕਿ ਸਾਹਿਬਜ਼ਾਦਿਆਂ ਨੂੰ ਜਿਬਾਹ ਕੀਤਾ ਗਿਆ, ਪਰੰਤੂ ਨੀਹਾਂ ਵਿਚ ਚਿਣਨ ਦੀ ਗਾਥਾ ਸਭ ਤੋਂ ਵੱਧ ਪ੍ਰਚਲਿੱਤ ਹੈ। 'ਤਵਾਰੀਖ ਗੁਰੂ ਖਾਲਸਾ' ਅਨੁਸਾਰ ਜਦੋਂ ਸਾਹਿਬਜ਼ਾਦੇ ਬੇਹੋਸ਼ ਹੋ ਗਏ ਤੇ ਦੀਵਾਰ ਡਿੱਗ ਪਈ, ਬੇਹੋਸ਼ ਹੋਏ ਸਾਹਿਬਜ਼ਾਦਿਆਂ ਨੂੰ ਜਿਬਾਹ ਕੀਤਾ ਗਿਆ। ਕਵੀ ਦੁਨਾ ਸਿੰਘ ਅਨੁਸਾਰ ਸਾਹਿਬਜ਼ਾਦਿਆਂ ਦੇ ਸੀਸ ਸਰੀਰ ਨਾਲੋਂ ਜੁਦਾ ਕਰ ਕੇ ਇਕ ਪਿੱਪਲ ਦੇ ਦਰੱਖਤ ਉੱਪਰ ਟੰਗ ਦਿੱਤੇ ੱਤੇ ਮੁਗਲ ਲੋਕ ਗੁਲੇਲਾਂ ਨਾਲ ਨਿਸ਼ਾਨੇ ਲਗਾਉਂਦੇ ਰਹੇ :
ਜਬ ਦੁਸ਼ਟੀ ਐਸੇ ਦੁਖ ਪਾਏ,
ਬਹੁਰੇ ਫੇਰ ਸੀਸ ਕਟਵਾਏ।
ਰਜ (ਰੱਸੀ) ਕੋ ਪਏ ਪੀਪਲ ਬਾਂਧੇ,
ਦੁਸ਼ਟ ਗੁਲੇਲ ਤੀਰ ਸੁ ਸਾਧੇ।
(ਕਥਾ ਗੁਰ ਸੁਤਨ ਕੀ)
ਸਾਹਿਬਜ਼ਾਦਿਆਂ ਦੀ ਸ਼ਹਾਦਤੇ ਅਜੀਮ ਨਾਲ ਜਿਥੇ ਸਿੱਖ ਇਤਿਹਾਸ ਦਾ ਹੋਰ ਪੰਨਾ ਤਵਾਰੀਖ ਦਾ ਸ਼ਿੰਗਾਰ ਬਣਦਾ ਹੈ ਉਥੇ ਨਾਲ ਹੀ ਇਸ ਸਾਕੇ ਦੇ ਖਲਨਾਇਕ ਗੰਗੂ ਦਾ ਵਿਸਤਰਿਤ ਜ਼ਿਕਰ ਵੀ ਕਰਨਾ ਜ਼ਰੂਰੀ ਹੈ। ਭਾਵੇਂ ਕਿ ਇਸ ਸਬੰਧੀ, ਉਸ ਦੇ ਪੂਰਵਜਾਂ ਸਬੰਧੀ ਕੋਈ ਨਿੱਗਰ ਜਾਣਕਾਰੀ ਹਾਸਿਲ ਨਹੀਂ ਹੋ ਕੀ ਪਰ ਕੁਝ ਵਿਦਵਾਨਾਂ ਨੇ ਇਸ ਦੇ ਵੰਸ਼ਜ਼ਾਂ ਨੂੰ ਨਹਿਰੂ ਖਾਨਦਾਨ ਨਾਲ ਜੋੜਿਆ ਹੈ। ਭਾਵੇਂ ਕਿ ਇਨ੍ਹਾਂ ਵਿਦਵਾਨਾਂ ਦੀ ਖੋਜ ਅਜੇ ਤੱਕ ਪੂਰੀ ਪ੍ਰਵਾਨਿਤ ਨਹੀਂ ਕੀਤੀ ਜਾ ਰਹੀ ਪਰ ਫਿਰ ਵੀ ਕਾਬਿਲੇ ਜ਼ਿਕਰ ਅਤੇ ਕਾਬਿਲ ਤਾਰੀਫ ਹੈ। ਤਵਾਰੀਖ ਗੁਰੂ ਖਾਲਸਾ 'ਗਿਆਨੀ ਗਿਆਨ ਸਿੰਘ' ਅਨੁਸਾਰ ਜਿਸ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਅਤੇ ਹੋਰ ੭੫੦ ਸਿੰਘ ਫਰੁਖਸੀਅਰ ਦੀ ਕੈਦ ਵਿਚ ਸਨ ਤਾਂ ਇਕ ਹਿੰਦੂ ਦੀਵਾਨ ਰਾਜ ਕੌਲ ਹੀ ਸੀ ਜੋ ਗੰਗੂ ਦਾ ਪੁੱਤਰ ਅਤੇ ਪੰਡਿਤ ਨਹਿਰੂ ਦਾ ਵੱਡਾ ਵਡੇਰਾ ਸੀ। ਡਾ. ਹਿੰਮਤ ਸਿੰਘ ਸੋਢੀ ਦਾ ਇਕ ਲੇਖ ਜੋ 'ਪੰਜਾਬੀ ਟ੍ਰਿਬਿਊਨ' ਵਿਚ ੧੭-੧੧-੯੬ ਨੂੰ ਛਪਿਆ ਸੀ ਉਸ ਅਨੁਸਾਰ :
ਸਿੱਖ ਦੇ ਜਬਰ ਅਤੇ ਰੋਹ ਤੋਂ ਡਰਦਿਆਂ ਗੰਗੂ ਨੇ ਸਾਰਾ ਪਰਿਵਾਰ ਜੰਮੂ ਕਸ਼ਮੀਰ ਭੇਜ ਦਿੱਤਾ ਕਿਉਂਕਿ ਜੰਮੂ-ਕਸ਼ਮੀਰ ਪੰਜਾਬ ਦੇ ਮੁਕਾਬਲੇ ਸ਼ਾਂਤੀ ਸਥਿਰ ਰਾਜ ਸੀ। ਗੰਗੂ ਦੇ ਇਕਲੌਤੇ ਲੜਕੇ ਦਾ ਨਾਮ ਰਾਜ ਕੌਲ ਸੀ। ਜਦੋਂ ਵਜ਼ੀਰ ਖਾਨ ਨੂੰ ਗੰਗੂ ਵੱਲੋਂ ਮਾਲ-ਅਸਬਾਬ ਜ਼ਬਤ ਕਰਨ ਦਾ ਪਤਾ ਲੱਗਾ ਤਾਂ ਵਜ਼ੀਰ ਖਾਨ ਨੇ ਵੀ ਇਸ ਖਾਨਦਾਨ ਕੋਲੋਂ ਮਾਲ ਅਸਬਾਬ ਬਰਾਮਦ ਕਰਨ ਲਈ ਸਖਤੀ ਵਰਤੀ! ਇਸ ਤੋਂ ਬਾਅਦ ਫਾਰੁਖਸੀਆਰ ਮੁਗਲ ਸ਼ਾਸ਼ਕ ਬਣਿਆ। ਉਸ ਨੇ ਆਮ ਪੰਜਾਬੀਆਂ ਅਤੇ ਖਾਸ ਕਰਕੇ ਹਿੰਦੂਆਂ ਦੀ ਹਮਦਰਦੀ ਸਿੰਘਾਂ ਤੋਂ ਖੋਹਣ ਅਤੇ ਆਪਣੇ ਨਾਲ ਜੋੜਨ ਲਈ ਕੁਝ ਨਰਮੀ ਵਰਤੀ। ੧੭੧੬ ਵਿਚ ਉਸ ਨੇ ਕੁਝ ਬ੍ਰਾਹਮਣਾਂ ਨੂੰ ਆਪਣੇ ਰਾਜ ਵਿਚ ਉੱਚ ਪਦਵੀਆਂ ਬਖਸ਼ੀਆਂ। ਜਦੋਂ ਵਜ਼ੀਰ ਖਾਨ ਵੱਲੋਂ ਗੰਗੂ ਬ੍ਰਾਹਮਣ ਨਾਲ ਹੋਈ ਵਧੀਕੀ ਦਾ ਪਤਾ ਲੱਗਾ ਤਾਂ ਉਸ ਨੇ ਕਸ਼ਮੀਰ ਦੇ ਗਵਰਨਰ ਅਬਦੁੱਲ ਸਮੱਦ ਖਾਨ ਰਾਹੀਂ ਗੰਗੂ ਦੇ ਲੜਕੇ ਰਾਜ ਕੌਲ ਨੂੰ ਬੁਲਾਇਆ। ਰਾਜ ਕੌਲ ਨੂੰ ਆਪਣੇ ਰਾਜ ਵਿਚ ਉੱਚਪਦਵੀ ਦਿੱਤੀ, ਦਿੱਲੀ ਵਿਖੇ ਨਹਿਰ ਦੇ ਕੰਢੇ ਇਕ ਬੰਗਲਾ ਅਤੇ ਜ਼ਮੀਨ ਬਖਸ਼ਿਸ਼ ਕੀਤੀ। ਪੰਡਿਤ ਜਵਾਹਰ ਲਾਲ ਨਹਿਰੂ ਆਪਣੀ ਸਵੈਜੀਵਨੀ ਵਿਚ ਪੰਨਾ ੨ ਉੱਪਰ ਇੰਕਸ਼ਾਫ਼ ਕਰਦਾ ਹੈ ਕਿ ਸਾਡੇ ਪੂਰਵਜ ਕਸ਼ਮੀਰੀ ਸਨ। ਸਾਡਾ ਵਡੇਰਾ ਰਾਜ ਕੌਲ ਸੰਸਕ੍ਰਿਤ ਅਤੇ ਫਾਰਸੀ ਦਾ ਵਿਦਵਾਨ ਸੀ।ਇਕ ਵਾਰ ਜਦੋਂ ਫਾਰੁਖਸੀਆਰ ਕਸ਼ਮੀਰ ਆਇਆ ਤਾਂ ਸਾਡੇ ਪੂਰਵਜ ਰਾਜ ਕੌਲ ਦੀ ਵਿਦਵਤਾ ਤੋਂ ਪ੍ਰਭਾਵਿਤ ਹੋ ਕੇ ਆਪਣੇ ਨਾਲ ਹੀ ਪਰਿਵਾਰ ਸਮੇਤ ਦਿੱਲੀ ਲੈ ਆਇਆ। ਦਿੱਲੀ ਵਿਖੇ ਨਹਿਰੂ ਦੇ ਕੰਢੇ ਜਗੀਰ ਦਿੱਤੀ ਗਈ ਜਿਸ ਕਰਕੇ ਸਾਡੇ ਪੂਰਵਜਾਂ ਦੇ ਨਾਮ ਨਾਲ ਨਹਿਰੂ ਸ਼ਬਦ ਜੁੜ ਗਿਆ ਅਤੇ ਸਾਡੇ (Fore Father ) ਪੂਰਵਜ ਦਾ ਨਾਮ ਰਾਜ ਕੌਲ ਤੋਂ ਕੌਲ ਨਹਿਰੂ ਪੈ ਗਿਆ।
ਆਪਣੀ ਕਿਤਾਬ 'ਜਵਾਹਰ ਲਾਲ ਨਹਿਰੂ' ਵਿਚ ਲਿਖਦਾ ਹੈ, ''ਨਹਿਰੂ ਪਰਿਵਾਰ ਦੇ ਨਸੀਬ ਪੁਸ਼ਤ ਦਰ ਪੁਸ਼ਤ ਮੁਗਲ ਸਰਪ੍ਰਸਤਾਂ ਨਾਲ ਜੁੜੇ ਰਹੇ।
(ਪੰਨਾ ੧੨)
Converted
JAWAHARLAL NEHRU: AN AUTOBIOGRAPHY
We were Kashmiris. Over two hundred years ago, early in the eighteenth century, our ancestor came down from that mountain valley to seek fame and fortune in the rich plains below. Those were the days of the decline of the Moghal Empire after the death of Aurungzeb, and Farrukhsiar was the Emperor. Raj Kaul was the name of that ancestor of ours and he had gained eminence as a Sanskrit and Persian scholar in Kashmir. He attracted the notice of Farrukhsiar during the latter's visit to Kashmir, and, probably at the Emperor's instance, the family migrated to Delhi, the imperial capital, about the year 1716. A jagir with a house situated on the banks of a canal had been granted to Raj Kaul, and, from the fact of this residence, 'Nehru' (from nahar, a canal) came to be attached to his name. Kaul had been the family name; this changed to Kaul-Nehru; and, in later years, Kaul dropped out and we became simply Nehrus.
ਡਾ. ਸੰਗਤ ਸਿੰਘ ਆਪਣੀ ਪੁਸਤਕ Sikhs in history ‘ ਦੇ ਪੰਨਾ ੮੯ ਉੱਪਰ ਲਿਖਦੇ ਹਨ, ''ਰਾਜ ਕੌਲ ਨੂੰ ਫਾਰੁਖਸੀਆਰ ਨੇ ਕਸ਼ਮੀਰ ਦੇ ਗਵਰਨਰ ਅਬਦੁੱਲ ਸਮੱਦ ਖਾਨ ਰਾਹੀਂ ਦਿੱਲੀ ਬੁਲਾਇਆ ਅਤੇ ਗੰਗੂ ਵੱਲੋਂ ਵਜ਼ੀਰ ਖਾਨ ਦੀ ਕੀਤੀ ਸੇਵਾ ਪ੍ਰਸਤੀ ਦੇ ਇਵਜ਼ ਵੱਲੋਂ ਨਹਿਰ ਦੇ ਕੰਢੇ ਜਗੀਰ ਅਤੇ ਬੰਗਲਾ ਬਖਸ਼ਿਸ਼ ਕੀਤਾ। ਨਹਿਰ ਦੇ ਕੰਢੇ ਜਗੀਰ ਸਦਕਾ ਹੀ ਨਹਿਰੂ ਪਰਿਵਾਰ ਦੇ ਪੂਰਵਜਾਂ ਨਾਲ 'ਨਹਿਰੂ' ਸ਼ਬਦ ਜੁੜ ਗਿਆ।''
ਆਪਣੀ ਸ੍ਵੈ-ਜੀਵਨੀ ਦੇ ਪੰਨਾ ੩ ਉੱਪਰ ਜਿਸ ਤਰ੍ਹਾਂ ਪੰਡਿਤ ਨਹਿਰੂ ਨੇ ਕਿਹਾ ਕਿ ਫਾਰੁਖਸੀਆਰ ਖੁਦ ਸਾਡੇ ਪਰਿਵਾਰ ਨੂੰ ਕਸ਼ਮੀਰ ਤੋਂ ਦਿੱਲੀ ਲੈ ਕੇ ਆਇਆ ਬਿਲਕੁਲ ਨਿਰਮੂਲ ਹੈ, ਕਿਉਂਕਿ ਕਿਸੇ ਵੀ ਪੁਰਾਤਨ ਦਸਤਾਵੇਜ਼ ਵਿਚ ਫਾਰੁਖਸੀਅਰ ਦੇ ਕਸ਼ਮੀਰ ਜਾਣ ਦਾ ਕੋਈ ਜ਼ਿਕਰ ਨਹੀਂ ਮਿਲਦਾ।
ਮੁਗਲ ਸ਼ਾਸ਼ਕਾਂ ਨਾਲ ਗੂੜ੍ਹੇ ਸਬੰਧਾਂ ਦਾ ਅਸਿੱਧੇ ਤੌਰ 'ਤੇ ਇੰਕਸ਼ਾਫ ਪੰਡਿਤ ਨਹਿਰੂ ਆਪਣੀ ਸ੍ਵੈ-ਜੀਵਨੀ ਵਿਚ ਖੁਦ ਇਸ ਤਰ੍ਹਾਂ ਕਰਦੇ ਹਨ :
''੧੯੫੭ ਦੇ ਗਦਰ ਦੀ ਅਸਫਲਤਾ ਤੋਂ ਬਾਅਦ ਸਾਡਾ ਪਰਿਵਾਰ ਦਿੱਲੀ ਛੱਡ ਕੇ ਆਗਰੇ ਆ ਗਿਆ ਅਤੇ ਪੂਰਵਜਾਂ ਨਾਲ ਸੰਬੰਧਤ ਸਾਰੇ ਦਸਤਾਵੇਜ਼ ਨਸ਼ਟ ਕਰਨੇ ਪਏ ਤਾਂ ਕਿ ਜੇਕਰ ਅੰਗਰੇਜ਼ਾਂ ਨੂੰ ਪਤਾ ਲੱਗ ਗਿਆ ਕਿ ਸਾਡੇ ਪੂਰਵਜਾਂ ਦੇ ਮੁਗਲਾਂ ਨਾਲ ਪੁਸ਼ਤ ਦਰ ਪੁਸ਼ਤ ਸੰਬੰਧ ਹਨ ਤਾਂ ਸਾਡੇ ਪਰਿਵਾਰ ਨੂੰ ਅੰਗਰੇਜ਼ੀ ਸਾਮਰਾਜ ਦੇ ਰੋਹ ਦਾ ਸ਼ਿਕਾਰ ਹੋਣਾ ਪੈਂਦਾ!
ਦਿੱਲੀ ਵਿਖੇ ਨਹਿਰੂ ਪਰਿਵਾਰ ਨੂੰ ਮਿਲੀ ਹੋਈ ਜਗੀਰ ਦੇ ਜ਼ਬਤ ਹੋਣ ਬਾਰੇ ਡਾ. ਸੰਗਤ ਸਿੰਘ Sikhs in history ‘ ਨੇ ਕਾਫੀ ਵਿਸਤਰਿਤ ਜਾਣਕਾਰੀ ਦਿੱਤੀ ਹੈ :
''ਸ੍ਰ. ਬਘੇਲ ਸਿੰਘ ਕਰੋੜ ਸਿੰਘੀਆ ਨੇ ੧੭੮੦ ਵਿਚ ਦਿੱਲੀ ਉੱਪਰ ਪੂਰਨ ਤੌਰ 'ਤੇ ਕਬਜ਼ਾ ਕਰ ਲਿਆ। ਦਿੱਲੀ ਦੇ ਹਾਕਮ ਸ਼ਾਹ ਆਲਮ ਨੇ ਸ੍ਰ. ਬਘੇਲ ਸਿੰਘ ਦੀ ਪੂਰਨ ਅਧੀਨਤਾ ਸਵੀਕਾਰ ਕਰ ਲਈ। ਬਘੇਲ ਸਿੰਘ ਕਈ ਮਹੀਨੇ ਦਿੱਲੀ ਰਿਹਾ ਅਤੇ ਗੁਰਦੁਆਰਿਆਂ ਦੀ ਉਸਾਰੀ ਕਰਵਾਈ। ਗੰਗੂ ਦੇ ਵੰਸ਼ਝ² ਸਿੰਘਾਂ ਦੇ ਰੋਹ ਦੇ ਸ਼ਿਕਾਰ ਹੋਣ ਤੋਂ ਇਸ ਕਰਕੇ ਬਚ ਗਏ ਕਿਉਂਕਿ ਉਸ ਸਮੇਂ ਉਹ ਆਪਣੇ ਨਹਿਰੂ ਨਾਮ ਅਧੀਨ ਰਹਿ ਰਹੇ ਸਨ। ਸ੍ਰ. ਬਘੇਲ ਸਿੰਘ ਨੇ ਸ਼ਾਹੀ ਫੁਰਮਾਨ ਜਾਰੀ ਕੀਤਾ ਕਿ ਸਾਰੇ ਜਗੀਰਦਾਰ ਆਪਣੀਆਂ ਜਗੀਰਾਂ ਦੀਆਂ ਸਨਦਾਂ ਲਿਆ ਕੇ ਵਿਖਾਉਣ ਨਹੀਂ ਤਾਂ ਜਗੀਰ ਜ਼ਬਤ ਕਰ ਦਿੱਤੀ ਜਾਵੇਗੀ। ਨਹਿਰੂ ਪਰਿਵਾਰ ਨੇ ਆਪਣੇ ਆਪ ਨੂੰ ਸਿੱਖਾਂ ਦੇ ਗਜ਼ਬ (ਗੁੱਸੇ) ਤੋਂ ਬਚਾਉਣ ਲਈ ਜਗੀਰੀ ਸਨਦਾਂ ਪੇਸ਼ ਨਾ ਕੀਤੀਆਂ, ਜਿਸ ਕਰਕੇ ਇਸ ਪ੍ਰੀਵਾਰ ਦੀ ਜਗੀਰ ਜ਼ਬਤ ਕਰ ਦਿੱਤੀ ਗਈ।''(Sikhs in history ‘
Converted from

The revolt of 1857 put an end to our family's connection with Delhi, and all our old family papers and documents were destroyed in the course of it. The family, having lost nearly all it possessed, joined the numerous fugitives who were leaving the old imperial city and went to Agra. My father was not born then but my two uncles were already young men and possessed some knowledge of English. This knowledge saved the younger of the two uncles, as well as some other members of the family, from a sudden and ignominious end. He was journeying from Delhi with some family members, among whom was his young sister, a little girl who was very fair, as some Kashmiri children are. Some English soldiers met them on the way and they suspected this little aunt of mine to be an English girl and accused my uncle of kidnapping her. From an accusation, to summary justice and punishment, was usually a matter of minutes in those days, and my uncle and others of the family might well have found themselves hanging on the nearest tree. Fortunately for them, my uncle's knowledge of English delayed matters a little and then some one who knew him passed that way and rescued him and the others.
ਸੋ ਜੇਕਰ ਉਪਰੋਕਤ ਹਵਾਲਿਆਂ ਦੀ ਪੂਰਨ ਘੋਖ ਕਤੀ ਜਾਵੇ ਤਾਂ ਇਸ ਪਰਿਵਾਰ ਦੀ ਪੁਰਾਤਨ ਪੀੜੀ ਦੀ ਤਰਤੀਬ ਇਸ ਤਰਾਂ ਬਣਦੀ ਹੈ,
ਗੰਗੂ > ਰਾਜਕੌਲ(ਨਹਿਰੂ) > ਲਕਸ਼ਮੀ ਨਰਾਇਣ ਨਹਿਰੂ > ਗੰਗਾਧਰ ਨਹਿਰੂ > ਮੋਤੀ ਲਾਲ ਨਹਿਰੂ > ਜਵਾਹਰ ਲਾਲ ਨਹਿਰੂ > ਇੰਦਰਾ ਗਾਂਧੀ > ਰਾਜੀਵ ਗਾਂਧੀ > ਰਾਹੁਲ ਗਾਂਧੀ.......
ਵੱਖ ਵੱਖ ਇਤਿਹਾਸਕਾਰਾਂ ਵੱਲੋਂ ਖੋਜਤ ਹਵਾਲੇ ਤੇ ਸਬੂਤੇ ਭਾਵੇਂ ਕਿ ਕਾਫੀ ਕਾਬਲੇ ਤਾਰੀਫ ਅਤੇ ਨਿੱਗਰ ਹਨ ਪਰ ਗੰਗੂ ਅਤੇ ਰਾਜ ਕੌਲ ਦਰਮਿਆਨ ਇਕ ਸ਼ੱਕੀ ਖਲਾਅ ਹੈ ਜਿਸ ਦੀ ਹੋਰ ਚੰਗੇਰੀ ਖੋਜ ਦੀ ਲੋੜ ਹੈ।

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>