Thursday, May 24, 2012


ਭਾਰਤ ਦੇ ਜੰਮਪਲ ਤੇ ਦੁਨੀਆ ਚ ਸਟੀਲ ਕਿੰਗ ਵਜੋਂ ਜਾਣੇ ਜਾਂਦੇ ਲਕਸ਼ਮੀ ਨਿਵਾਸ ਮਿੱਤਲ ਨੇ ਬ੍ਰਿਟੇਨ ਦਾ ਸਭ ਤੋਂ ਅਮੀਰ ਹੋਣ ਦਾ ਆਪਣਾ ਰੁਤਬਾ ਕਾਇਮ ਰੱਖਿਆ ਹੈ। ਉਹ ਲਗਾਤਾਰ 8ਵੇਂ ਸਾਲ ਬ੍ਰਿਟੇਨ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਹਨ। ਉਨ੍ਹਾਂ ਦਾ ਜਨਮ 1950 ਚ ਇਕ ਮਾਰਵਾੜੀ ਪਰਿਵਾਰ ਚ ਰਾਜਸਥਾਨ ਦੇ ਚੁਰੂ ਜ਼ਿਲੇ ਚ ਹੋਇਆ ਸੀ। ਮਿੱਤਲ ਦੁਨੀਆ ਦੀ ਸਭ ਤੋਂ ਵੱਡੀ ਸਟੀਲ ਕੰਪਨੀ ਆਰਸੇਲਰ ਮਿੱਤਲ ਦੇ ਚੇਅਰਮੈਨ ਤੇ ਚੀਫ ਐਕਜੀਕਿਊਟਿਵ ਅਫਸਰ ਹਨ। ਇਹੀ ਨਹੀਂ ਉਹ ਦੁਨੀਆ ਦੇ 6ਵੇਂ ਨੰਬਰ ਦੇ ਅਮੀਰ ਵਿਅਕਤੀ ਹਨ। ਇਸ ਦੇ ਨਾਲ ਹੀ ਉਹ ਕਈ ਦੇਸ਼ਾਂ ਦੀਆਂ ਕਮੇਟੀਆਂ ਦੇ ਚੇਅਰਮੈਨ, ਡਾਇਰੈਕਟਰ ਤੇ ਮੈਂਬਰ ਵੀ ਹਨ। ਉਹ ਮੌਜੂਦਾ ਸਮੇਂ ਪ੍ਰਧਾਨ ਮੰਤਰੀ ਦੀ ਗਲੋਬਲ ਐਡਵਾਈਜਰੀ ਕੌਂਸਲ ਆਫ ਓਵਰਸੀਜ਼ ਇੰਡੀਅਨ ਦੇ ਬੋਰਡ ਕੌਂਸਲ ਮੈਂਬਰ ਵੀ ਹਨ। ਇਸ ਦੇ ਇਲਾਵਾ ਉਹ ਕਈ ਪ੍ਰਸਿਧ ਮਾਣ ਸਨਮਾਨ ਵੀ ਜਿੱਤ ਚੁੱਕੇ ਹਨ, ਜਿਵੇਂ ਪਦਮ ਵਿਭੂਸ਼ਣ, 2006 ਚ ਫਾਈਨਾਂਸ਼ੀਅਲ ਟਾਈਮਸ ਦਾ ਪਰਸਨ ਆਫ ਦਾ ਈਅਰ, ਫੋਰਬਸ ਲਾਈਫਟਾਈਮ ਅਚੀਵਮੈਂਟ ਐਵਾਰਡ 2008 ਚ ਜਿੱਤ ਚੁੱਕੇ ਹਨ। ਇਸ ਦੇ ਇਲਾਵਾ ਉਹ 2004 ਚ ਯੂਰਪੀਅਨ ਬਿਜਨਸਮੈਨ ਆਫ ਦਾ ਈਅਰ ਵੀ ਫੋਰਬਸ ਵਲੋਂ ਚੁਣੇ ਗਏ, ਵਾਲ ਸਟਰੀਟ ਜਨਰਲ ਵਲੋਂ 2004 ਚ ਉਨ੍ਹਾਂ ਨੂੰ ਵਰੇ ਦਾ ਉਦਯੋਗਪਤੀ ਵੀ ਚੁਣਿਆ ਗਿਆ ਸੀ। ਉਨ੍ਹਾਂ ਦੀ ਧੀ ਵਨੀਸ਼ਾ ਮਿੱਤਲ ਦਾ ਵਿਆਹ ਵਿਸ਼ਵ ਚ ਹੋਇਆ ਹੁਣ ਤਕ ਦਾ ਸਭ ਤੋਂ ਵੱਧ ਖਰਚੇ ਵਾਲਾ ਵਿਆਹ ਸੀ। 

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>