Sunday, February 24, 2013

ਨਾਗਾਲੈਂਡ ਵਿਧਾਨ ਸਭਾ 'ਚ 12 ਫੀਸਦੀ ਮਤਦਾਨ

ਕੋਹਿਮਾ, 23 ਫਰਵਰੀ (ਏਜੰਸੀ) - ਸਖ਼ਤ ਸੁਰੱਖਿਆ ਹੇਠ ਨਾਗਾਲੈਂਡ ਵਿਧਾਨ ਸਭਾ ਚੋਣਾਂ ਲਈ 12 ਫੀਸਦੀ ਮਤਦਾਨ ਹੋਇਆ। ਵਿਧਾਨ ਸਭਾ ਦੀਆਂ 60 ਸੀਟਾਂ ਲਈ ਮੈਦਾਨ 'ਚ ਕੁੱਲ 188 ਉਮੀਦਵਾਰ ਹਨ ਅਤੇ 11.93 ਲੱਖ ਮੱਤਦਾਤਾ ਹਨ। ਇਨ੍ਹਾਂ ਚੋਣਾਂ 'ਚ ਮੁੱਖ ਮੰਤਰੀ ਨੈਫਿਊ ਰਿਓ, ਵਿਧਾਨ ਸਭਾ ਸਪੀਕਰ ਕਿਆਨੀਲੀ ਪਸੇਈ, ਵਿਰੋਧੀ ਧਿਰ ਦੇ ਨੇਤਾ ਤੋਕੇਹੋ ਯੇਪਤਹੋਮੀ ਅਤੇ ਰਾਜ ਕਾਂਗਰਸ ਦੇ ਪ੍ਰਧਾਨ ਐਸ. ਆਈ. ਜਮੀਰ ਵਰਗੇ ਮੁੱਖ ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ। ਇਨ੍ਹਾਂ ਚੋਣਾਂ 'ਚ ਮੈਦਾਨ 'ਚ ਕੁੱਲ 39 ਆਜ਼ਾਦ ਅਤੇ 2 ਔਰਤਾਂ ਉਮੀਦਵਾਰ ਹਨ। ਸੱਤਾਧਾਰੀ ਪਾਰਟੀ ਨਗਾ ਪੀਪਲਸ ਫਰੰਟ ਇਕ ਮਾਤਰ ਅਜਿਹੀ ਪਾਰਟੀ ਹੈ ਜੋ ਸਾਰੀਆਂ 60 ਸੀਟਾਂ 'ਤੇ ਚੋਣ ਲੜ ਰਹੀ ਹੈ। ਵਿਰੋਧੀ ਪਾਰਟੀ ਕਾਂਗਰਸ ਨੇ 57 ਸੀਟਾਂ 'ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ ਜਦਕਿ ਜਨਤਾ ਦਲ ਯੁਨਾਈਟਡ ਨੇ 3 ਅਤੇ ਰਾਜਦ ਨੇ 2 ਸੀਟਾਂ 'ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ। ਸੂਬੇ 'ਚ ਇਨ੍ਹਾਂ ਚੋਣਾਂ ਦੌਰਾਨ ਸਖ਼ਤ ਸੁਰੱਖਿਆ ਵਿਵਸਥਾ ਕੀਤੀ ਗਈ ਹੈ। ਸੂਬੇ 'ਚ ਮੱਤਦਾਨ ਦੌਰਾਨ ਕਿਸੇ ਤਰ੍ਹਾਂ ਦੀ ਹਿੰਸਾ ਦੀ ਖ਼ਬਰ ਨਹੀਂ ਹੈ।

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>